ਆਈ. ਪੀ. ਐੱਲ.-5 ‘ਚ ਨਹੀਂ ਖੇਡ ਸਕੇਗਾ ਯੁਵਰਾਜ

ਨਵੀਂ ਦਿੱਲੀ, 26 ਜਨਵਰੀ (ਏਜੰਸੀ) : ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦਾ  ਫੇਫੜੇ ਵਿਚ ਟਿਊਮਰ ਦੇ ਇਲਾਜ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪੰਜਵੇਂ ਸੈਸ਼ਨ ਵਿਚ ਖੇਡਣਾ ਸ਼ੱਕੀ ਹੈ। ਉਸ ਨੂੰ 6 ਮਹੀਨਿਆਂ ਤਕ ਮੁਕਾਬਲੇ ਵਾਲੀ ਕ੍ਰਿਕਟ ਤੋਂ ਦੂਰ ਰਹਿਣਾ ਹੋਵੇਗਾ। ਯੁਵਰਾਜ ਦੇ ਕਰੀਬੀ ਸੂਤਰਾਂ ਅਨੁਸਾਰ ਉਹ ਇਸ ਸਮੇਂ ਅਮਰੀਕਾ ਵਿਚ ਆਪਣੇ ਟਿਊਮਰ ਦਾ ਇਲਾਜ ਕਰਵਾ ਰਿਹਾ ਹੈ ਤੇ ਜਦੋਂ ਉਸਦਾ ਪੂਰਾ ਇਲਾਜ ਹੋ ਜਾਵੇਗਾ ਤਾਂ ਉਹ ਕ੍ਰਿਕਟ ਖੇਡਣਾ ਸ਼ੁਰੂ ਕਰ ਦੇਵੇਗਾ। ਜਾਣਕਾਰ ਸੂਤਰਾਂ ਅਨੁਸਾਰ, ”ਯੁਵਰਾਜ ਬ੍ਰਿਟੇਨ ਗਿਆ ਸੀ ਤੇ ਇਥੋਂ ਇਲਾਜ ਲਈ ਉਹ ਅਮਰੀਕਾ ਚਲਾ ਗਿਆ। ਅਮਰੀਕਾ ਵਿਚ ਉਸਦਾ ਇਲਾਜ ਕਰ ਰਹੇ ਡਾਕਟਰ ਇਹ ਫੈਸਲਾ ਕਰਨਗੇ ਕਿ ਉਸਦੀ ਸਰਜਰੀ ਕਰਵਾਈ ਜਾਵੇਗੀ ਜਾਂ ਉਸਦਾ ਕੋਈ ਹੋਰ ਇਲਾਜ ਕੀਤਾ ਜਾਵੇਗਾ ਪਰ ਇੰਨਾ ਤੈਅ ਹੈ ਕਿ ਉਹ ਆਈ. ਪੀ. ਐੱਲ. ਵਿਚ ਨਹੀਂ ਖੇਡੇਗਾ।

Share

ਐਮਸੀਏ ਤੇ ਬੀਸੀਸੀਆਈ ਆਹਮੋ-ਸਾਹਮਣੇ

ਸ਼ਾਹਰੁਖ ਲਈ ਪੂਨਮ ਨੇ ਕੀਤਾ ਕੱਪੜੇ ਲਾਹੁਣ ਦਾ ਐਲਾਨ

ਭਾਰਤ-ਪਾਕਿ ਵਿਚਾਲੇ ਦੂਰੀ ਘਟਾਏਗੀ ਕ੍ਰਿਕਟ : ਮਹਿਮੂਦ

ਬਾਦਲ ਵੱਲੋਂ ਯੁਵਰਾਜ ਨੂੰ 20 ਏਕੜੀ ਆਸ਼ੀਰਵਾਦ

ਕੱਲ ਦੇਸ਼ ਪਰਤਣਗੇ ਯੁਵਰਾਜ

ਸਚਿਨ ਦੀ ਜਗ੍ਹਾ ਹਰਭਜਨ ਹੋਣਗੇ ਮੁੰਬਈ ਇੰਡੀਅਨਜ਼ ਦੇ ਕਪਤਾਨ