ਪੱਗ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ ਸਿੱਖਾਂ ਦੇ ਨਾਲ

ਪੈਰਿਸ, 15 ਜਨਵਰੀ (ਏਜੰਸੀ) : ਫਰਾਂਸ ’ਚ ਪੱਗੜੀ ਪਹਿਨਣ ਦੇ ਅਧਿਕਾਰ ਲਈ ਲੜ ਰਹੇ ਇਕ ਸਿੱਖ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮੇਟੀ ਦਾ ਸਮਰਥਨ ਮਿਲਿਆ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮੇਟੀ ਨੇ ਕਿਹਾ ਕਿ ਫਰਾਂਸ ਪਾਸਪੋਰਟ ਅਤੇ ਹੋਰ ਪਹਿਚਾਣ ਪੱਤਰਾਂ ਦੀ ਫੋਟੋ ਬਿਨਾਂ ਪੱਗੜੀ ਤੋਂ ਖਿਚਾਉਣ ’ਚ ਰੁਕਾਵਟ ਪੈਦਾ ਕਰਕੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੀ ਉ¦ਘਣਾ ਕਰ ਰਹੀ ਹੈ। 76 ਸਾਲਾ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਸੰਯੁਕਤ ਰਾਸ਼ਟਰ ’ਚ ਆਪਣੀ ਸ਼ਿਕਾਇਤ ਇਸ ਲਈ ਲੈ ਕੇ ਗਏ ਕਿਉਂਕਿ ਉਨ੍ਹਾਂ ਨੂੰ ਫਰਾਂਸ ਦੀ ਨੀਤੀ ਇਤਰਾਜ਼ਯੋਗ ਅਤੇ ਗੈਰ-ਜ਼ਰੂਰੀ ਲੱਗੀ। ਸੰਯੁਕਤ ਰਾਸ਼ਟਰ ਦਾ ਇਹ ਫੈਸਲਾ ਫਰਾਂਸ ’ਚ ਰੁਕਾਵਟ ਨਹੀਂ ਹੈ। ਫਰਾਂਸ ਨੂੰ ਮਾਰਚ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ।

ਰਣਜੀਤ ਸਿੰਘ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਦੱਸਿਆ ਕਿ ਪੱਗੜੀ ਮੇਰੇ ਸਰੀਰ ਦਾ ਅੰਗ ਹੈ। ਇਹ ਮੇਰੀ ਪਹਿਚਾਣ ਹੈ ਅਤੇ ਮੈਂ ਇਸ ਨੂੰ ਨਹੀਂ ਛੱਡ ਸਕਦਾ। ਜ਼ਿਕਰਯੋਗ ਹੈ ਕਿ ਫਰਾਂਸ ’ਚ ਪੱਗੜੀ ਪਹਿਨਣ ਦੇ ਅਧਿਕਾਰ ਨੂੰ ਲੈ ਕੇ ਸਿੱਖ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। 2004 ’ਚ ਫਰਾਂਸ ਨੇ ਇਕ ਕਾਨੂੰਨ ਪਾਸ ਕੀਤਾ ਸੀ ਜਿਸ ਮੁਤਾਬਕ ਸਕੂਲਾਂ ਵਿਚ ਧਾਰਮਿਕ ਚਿੰਨ੍ਹਾਂ ਦੇ ਪ੍ਰਯੋਗ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਕਾਨੂੰਨ ਦੇ ਤਹਿਤ ਪੱਗੜੀ ਅਤੇ ਮੁਸਲਮਾਨਾਂ ਦੇ ਬੁਰਕਾ ਪਹਿਨਣ ਨੂੰ ਨਜਾਇਜ਼ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੇ ਸਾਲਾਂ ਵਿਚ ਜਿਹੜੇ ਲੋਕ ਪਾਸਪੋਰਟ ਜਾਂ ਹੋਰ ਸਰਕਾਰੀ ਦਸਤਾਵੇਜ਼ਾਂ ਲਈ ਆਪਣੀਆਂ ਤਸਵੀਰਾਂ ਖਿਚਵਾਉਣਾ ਚਾਹੁੰਦੇ ਸਨ ਉਨ੍ਹਾਂ ਨੂੰ ਪੱਗੜੀ ਨਾ ਬੰਨ੍ਹਣ ਲਈ ਕਿਹਾ ਜਾਣ ਲੱਗਾ ਸੀ। ਫਰਾਂਸ ’ਚ ਡਰਾਇਵਿੰਗ ਲਾਇਸੰਸ ਦੇ ਲਈ ਲੋਕਾਂ ਨੂੰ ਨੰਗੇ ਸਿਰ ਹੋਰਾਂ ਦੇ ਸਾਹਮਣੇ ਤਸਵੀਰਾਂ ਖਿਚਵਾਉਣ ਲਈ ਕਿਹਾ ਜਾਂਦਾ ਹੈ।

Share

ਅਮਰਿੰਦਰ ਵੱਲੋਂ ਇਟਲੀ ਸਰਕਾਰ ਦਾ ਧੰਨਵਾਦ

ਜਾਂਚ ਦੌਰਾਨ ਪਗੜੀ ਉਤਾਰਨ ਲਈ ਮਜਬੂਰ ਕਰਨਾ ਨਿਰਾ ਨਿਰਾਦਰ : ਕ੍ਰਿਸ਼ਨਾ

ਇਟਲੀ ਦੇ ਹਵਾਈ ਅੱਡੇ ‘ਤੇ ਜੀਵਮਿਲਖਾ ਸਿੰਘ ਦੇ ਕੋਚ ਅੰਮ੍ਰਿਤਇੰਦਰ ਦੀ ਮੁੜ ਪੱਗ ਲੁਹਾਈ

Poll