ਹਿਲੇਰੀ ਕਲਿੰਟਨ ਵਲੋਂ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ

ਵਾਸ਼ਿੰਗਟਨ, 27 ਜਨਵਰੀ (ਏਜੰਸੀ) : ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਬਰਾਕ ਓਬਾਮਾ ਦੇ ਮੁੜ ਰਾਸ਼ਟਰਪਤੀ ਬਣਨ ਉਤੇ ਵੀ ਉਹ ਸਰਕਾਰ ਵਿਚ ਸ਼ਾਮਲ ਨਹੀਂ ਹੋਵੇਗੀ। ਕਲਿੰਟਨ ਨੇ ਇੱਥੇ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਜਨਤਕ ਜੀਵਨ ਤੋਂ ਦੂਰ ਰਹਿਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਅਮਰੀਕੀ ਰਾਜਨੀਤੀ ਵਿਚ 20 ਸਾਲ ਤੱਕ ਸਰਗਰਮ ਰਹਿਣ ਤੋਂ ਬਾਅਦ ਮੈਂ ਇਹ ਸੋਚਾਂਗੀ ਕਿ ਮੈਂ ਕਿੰਨੀ ਥੱਕ ਗਈ ਹਾਂ। ਹੁਣ ਮੈਂ ਥੱਕ ਗਈ ਹਾਂ। ਮੈਨੂੰ ਰਾਜਨੀਤੀ ਵਿਚ ਵੀਹ ਸਾਲ ਪੂਰੇ ਹੋ ਚੁੱਕੇ ਹਨ ਅਤੇ ਸੰਨਿਆਸ ਲੈਣ ਲਈ ਇਹ ਬਿਲਕੁੱਲ ਢੁੱਕਵਾਂ ਸਮਾਂ ਹੈ।

ਕਲਿੰਟਨ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ਅਤੇ ਸੈਨੇਟ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਦੇਸ਼ ਵਿਚ ਹੋਣ ਵਾਲੀਆਂ ਅਗਲੀਆਂ ਚੋਣਾਂ ਤੋਂ ਇਕਦਮ ਅਲੱਗ-ਥਲੱਗ ਰਹਿਣਾ ਥੋੜਾ ਅਜੀਬ ਹੈ। ਹਾਲਾਂਕਿ ਮੈਂ ਇਸ ਅਹਿਸਾਸ ਦਾ ਵੀ ਪੂਰਾ ਅਨੰਦ ਲੈ ਰਹੀ ਹਾਂ। ਹਲਕੇ ਜਿਹੇ ਹਾਸੇ ਨਾਲ ਉਨ੍ਹਾਂ ਨੇ ਕਿਹਾ ਕਿ ਮੈਂ ਟੈਲੀਵਿਜ਼ਨ ਉਤੇ ਰਿਪਬਲਿਕਨ ਪਾਰਟੀ ਦੇ ਸੰਭਾਵਿਤ ਉਮੀਦਵਾਰਾਂ ਦੀ ਬਹਿਸ ਵੀ ਨਹੀਂ ਦੇਖਦੀ ਹਾਂ। ਇਹ ਪੁੱਛੇ ਜਾਣ ਉਤੇ ਕਿ ਕੀ ਉਹ ਉਪ ਰਾਸ਼ਟਰਪਤੀ ਦੀ ਦੌੜ ਵਿਚ ਸ਼ਾਮਲ ਹੈ, ਕਲਿੰਟਨ ਨੇ ਗੋਲਮੋਲ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਮੌਜੂਦਾ ਉਪ ਰਾਸ਼ਟਰਪਤੀ ਜੋਈ ਬਿਦੇਨ ਦੇ ਕੰਮ ਤੋਂ ਖੁਸ਼ ਹਾਂ। ਉਨ੍ਹਾਂ ਨੇ ਆਪਣੇ ਕੰਮ ਨੂੰ ਬਾਖੂਬੀ ਕੀਤਾ ਹੈ। ਉਨ੍ਹਾਂ ਦੇ ਕੰਮ ਉਤੇ ਕੋਈ ਵੀ ਸ਼ੱਕ ਨਹੀਂ ਕਰ ਸਕਦਾ ਹੈ।

Share

‘ਪਾਕਿ ਨੇ ਅੱਤਵਾਦ ਨਾਲ ਨਜਿੱਠਣ ਲਈ ਲੋੜੀਂਦੇ ਯਤਨ ਨਹੀਂ ਕੀਤੇ’ : ਹਿਲੇਰੀ

ਪਾਕਿਸਤਾਨ ਦਹਿਸ਼ਗਰਦਾਂ ਦੇ ਲੁਕਵੇਂ ਟਿਕਾਣੇ ਖ਼ਤਮ ਕਰੇ : ਹਿਲੇਰੀ

ਹਿਲੇਰੀ ਕਲਿੰਟਨ ਬਣ ਸਕਦੀ ਹੈ ਵਿਸ਼ਵ ਬੈਂਕ ਦੀ ਪਹਿਲੀ ਮਹਿਲਾ ਮੁਖੀ

ਅਮਰੀਕਾ ਤੇ ਪਾਕਿਸਤਾਨ ਦੇ ਆਪਸੀ ਸਬੰਧ ਗੁੰਝਲਦਾਰ ਅਤੇ ਨਿਰਾਸ਼ਾਜਨਕ: ਹਿਲੇਰੀ

ਗੱਦਾਫੀ ਛੇਤੀ ਤੋਂ ਛੇਤੀ ਲੀਬੀਆ ਛੱਡੇ-ਹਿਲੇਰੀ ਕਲਿੰਟਨ

ਕ੍ਰਿਸ਼ਨਾ-ਹਿਲੇਰੀ ਦਰਮਿਆਨ ਪਾਕਿ ਤੇ ਮਿਸਰ ਬਾਰੇ ਚਰਚਾ

Poll