ਗਗਨ ਨਾਰੰਗ ਨੂੰ ਸਾਲ 2011 ਦਾ ਰਾਜੀਵ ਗਾਂਧੀ ਖੇਡ ਰਤਨ ਸਨਮਾਨ

Gagan Narang

Gagan Narang

ਨਵੀਂ ਦਿੱਲੀ, 18 ਜੁਲਾਈ (ਏਜੰਸੀ) : ਸਰਕਾਰ ਵੱਲੋਂ ਸਾਲ 2011 ਲਈ ਰਾਜੀਵ ਗਾਂਧੀ ਖੇਡ ਰਤਨ, ਅਰਜੁਨ ਐਵਾਰਡ, ਧਿਆਨ ਚੰਦ ਐਵਾਰਡ ਅਤੇ ਦਰੋਣਾਚਾਰੀਆ ਐਵਾਰਡਾਂ ਦਾ ਐਲਾਨ ਕੀਤਾ ਗਿਆ ਹੈ। ਨਿਸ਼ਾਨੇਵਾਜ਼ ਸ਼੍ਰੀ ਗਗਨ ਨਾਰੰਗ ਨੂੰ 2011 ਦੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। 19 ਖਿਡਾਰੀਆਂ ਦੀ ਅਰਜੁਨ ਐਵਾਰਡ ਵਜੋਂ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚ ਹਾਕੀ ਦੇ ਸ਼੍ਰੀ ਰਾਜਪਾਲ ਸਿੰਘ, ਕ੍ਰਿਕਟਰ ਜ਼ਹੀਰ ਖਾਨ, ਬਿਡਮਿੰਟਨ ਖਿਡਾਰਨ ਜਵਾਲਾ ਗੂੱਟਾ ਵੀ ਸ਼ਾਮਿਲ ਹਨ। ਦਰੋਣਾਚਾਰੀਆਂ ਐਵਾਰਡ ਲਈ ਪੰਜ ਦੀ ਚੋਣ ਕੀਤੀ ਗਈ ਹੈ । ਇਨ੍ਹਾਂ ਵਿੱਚੋਂ ਸ਼੍ਰੀ ਰਾਜਿੰਦਰ ਸਿੰਘ ਨੂੰ ਹਾਕੀ ਵਿੱਚ ਜੀਵਨ ਭਰ ਦੀਆਂ ਉਪਲਬੱਧੀਆਂ ਲਈ ਸਨਮਾਨਿਤ ਕੀਤਾ ਜਾਵੇਗਾ।

ਅੱਗੇ ਪੜੋ .. »

Share

ਭਾਰਤ ਦੀ ਟੈਸਟ ਬਾਦਸ਼ਾਹਤ ਖ਼ਤਮ

Kevin Pietersen celebrates catching Sreesanth, off the bowling of Tim Bresnan, to complete England's victory.

Kevin Pietersen celebrates catching Sreesanth, off the bowling of Tim Bresnan, to complete England's victory.

ਲੰਡਨ, 13 ਅਗਸਤ (ਏਜੰਸੀ) : ਅੱਜ ਮੈਚ ਦੌਰਾਨ ਇੰਗਲੈਂਡ ਦੇ ਖਿਡਾਰੀਆਂ ਨੇ ਬਾਕਮਾਲ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਦੀ ਇਕ ਨਾਲ ਚੱਲਣ ਦਿੱਤੀ। ਟਾਸ ਗਵਾਉਣ ਤੋਂ ਬਾਅਦ ਮੈਚ ‘ਤੇ ਪਕੜ ਗਵਾਉਣ ਵਾਲੀ ਭਾਰਤੀ ਟੀਮ ਪਹਿਲੀ ਪਾਰੀ ਦੌਰਾਨ 224 ਦੌੜਾਂ ਬਣਾ ਕੇ ਹੀ ਪੈਵੀਲੀਅਨ ਪਰਤ ਗਈ। ਇਸ ਦੇ ਜਵਾਬ ਵਿਚ ਇੰਗਲੈਂਡ ਦੀ ਟੀਮ ਨੇ ਸਲਾਮੀ ਬੱਲੇਬਾਜ਼ ਐਲਿਸਟਰ ਕੁੱਕ (294) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਸੱਤ ਵਿਕਟਾਂ ‘ਤੇ 710 ਦੌੜਾਂ ‘ਤੇ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ। ਕੁੱਕ ਨੂੰ ਇਸ ਸ਼ਾਨਦਾਰ ਪਾਰੀ ਲਈ ਮੈਨ ਆਫ਼ ਦਾ ਮੈਚ ਐਲਾਨਿਆ ਗਿਆ। ਇੰਗਲੈਂਡ ਦੀ ਟੀਮ ਨੇ ਭਾਰਤ ਨੂੰ ਦੂਜੀ ਪਾਰੀ ਸ਼ੁਰੂ ਕਰਨ ਦਾ ਮੌਕਾ ਦਿੱਤਾ ਪਰ ਪਾਰੀ ਦੀ ਦੂਜੀ ਗੇਂਦ ‘ਤੇ ਹੀ ਜੇਮਜ਼ ਐਂਡਰਸਨ ਨੇ ਵਰਿੰਦਰ ਸਹਿਵਾਗ ਨੂੰ ਆਊਟ ਕਰ ਦਿੱਤਾ।

ਅੱਗੇ ਪੜੋ .. »

Share

ਟੀਮ ਇੰਡੀਆ ਦੇ ਹੋਟਲ ਦੇ ਬਾਹਰ ਭੰਨ-ਤੋੜ

Police officers in riot gear block a street near the Hackney neighbourhood of London. More than 500 people have been arrested since violence flared on Aug. 6

Police officers in riot gear block a street near the Hackney neighbourhood of London. More than 500 people have been arrested since violence flared on Aug. 6

ਲੰਦਨ, 9 ਅਗਸਤ (ਏਜੰਸੀ) : ਲੰਦਨ ਦੇ ਉਤਰੀ ਖੇਤਰ ਵਿਚ ਭੜਕੇ ਦੰਗਿਆਂ ਦਾ ਸੇਕ ਭਾਰਤ ਅਤੇ ਇੰਗਲੈਂਡ ਵਿਚਾਲੇ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਤੀਸਰੇ ਟੈਸਟ ਮੈਚ ਉਤੇ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਇਨ੍ਹਾਂ ਦੰਗਿਆਂ ਦੀ ਅੱਗ ਬਰਮਿੰਘਮ ਤੱਕ ਵੀ ਪਹੁੰਚ ਗਈ ਹੈ। ਦੋਨਾਂ ਦੇਸ਼ਾਂ ਵਿਚਾਲੇ ਤੀਸਰਾ ਟੈਸਟ ਮੈਚ ਬਰਮਿੰਘਮ ਦੇ ਐਜਬੈਸਟਨ ਵਿਖੇ ਖੇਡਿਆ ਜਾਵੇਗਾ। ਬੀਤੀ ਰਾਤ ਬਰਮਿੰਘਮ ਵਿਖੇ ਦੰਗਾਕਾਰੀਆਂ ਨੇ ਪੱਬਾਂ ਅਤੇ ਹੋਟਲਾਂ ਦੇ ਬਾਹਰ ਭੰਨ-ਤੋੜ ਕੀਤੀ ਅਤੇ ਕਈ ਥਾਈਂ ਅੱਗ ਵੀ ਲਾਈ ਗਈ। ਟੀਮ ਇੰਡੀਆ ਇਸ ਸਮੇਂ ਬਰਮਿੰਘਮ ਦੇ ਮੈਰੀਅਟ ਹੋਟਲ ਵਿਚ ਠਹਿਰੀ ਹੋਈ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਖਿਡਾਰੀਆਂ ਨੂੰ ਹੋਟਲ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਇਸ ਦੌਰਾਨ ਟੀਮ ਇੰਡੀਆ ਨੇ ਅੱਜ ਅਭਿਆਸ ਵੀ ਨਹੀਂ ਕੀਤਾ।

ਅੱਗੇ ਪੜੋ .. »

Share

ਨਹੀਂ ਚਾਹੁੰਦਾ ਗਾਵਸਕਰ ਨਾਲ ਮੁਕਾਬਲ ਕੀਤਾ ਜਾਵੇ- ਦ੍ਰਵਿੜ

ਲੰਡਨ, 31 ਜੁਲਾਈ (ਏਜੰਸੀ) : ਭਾਰਤੀ ਸੀਨੀਅਰ ਬੱਲੇਬਾਜ਼ ਰਾਹੁਲ ਦ੍ਰਵਿੜ ਨੇ ਭਲੇ ਹੀ ਇੰਗਲੈਂਡ ਦੇ ਖਿਲਾਫ ਦੂਜੇ ਟੈਸਟ ‘ਚ ਸੈਂਕੜਾ ਬਣਾ ਕੇ ਸੁਨੀਲ ਗਾਵਸਕਰ ਦੇ ਸੈਂਕੜਿਆਂ ਦੀ ਗਿਣਤੀ ਦੀ ਬਰਾਬਰੀ ਕਰ ਲਵੀ ਹੋਵੇ ਪਰ ਉਹ ਨਹੀ ਚਾਹੁੰਦੇ ਕਿ ਉਨ੍ਹਾਂ ਦਾ ਮੁਕਾਬਲਾ  ਇਸ ਮਹਾਨ ਖਿਡਾਰੀ ਨਾਲ ਕੀਤੀ ਜਾਵੇ। ਦ੍ਰਵਿੜ ਨੇ ਇੰਗਲੈਂਡ ਦੇ ਖਿਲਾਫ ਚਲ ਰਹੇ ਦੂਜੇ ਟੈਸਟ ‘ਚ 34ਵਾਂ ਟੈਸਟ ਸੈਂਕੜਾ ਬਣਾਇਆ ਜਿਸ ਨਾਲ ਉਹ ਸੁਨੀਲ ਗਾਵਸਕਰ ਦੇ ਸੈਂਕੜਿਆਂ ਦੇ ਬਰਾਬਰ ਪਹੁੰਚ ਗਏ। ਗੌਤਮ ਗੰਭੀਰ ਦੇ ਜ਼ੱਖਮੀ ਹੋਣ ਕਾਰਨ ਦ੍ਰਵਿੜ ਨੇ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਇਹ 20 ਪਾਰੀਆਂ ‘ਚੋ ਤੀਜ਼ੀ ਵਾਰ ਹੈ ਜਦੋਂ ਉਨ੍ਹਾਂ ਨੇ ਅਜਿਹੇ ਮੌਕੇ ਤੇ ਸੈਂਕੜਾ ਬਣਾਇਆ।

ਅੱਗੇ ਪੜੋ .. »

Share

ਓਮ ਪ੍ਰਕਾਸ਼ ਦੀ ਲੰਦਨ ਓਲੰਪਿਕ ‘ਚ ਜਗ੍ਹਾ ਪੱਕੀ

ਨਵੀਂ ਦਿੱਲੀ, 29 ਜੁਲਾਈ (ਏਜੰਸੀ) : ਭਾਰਤ ਦੇ ਸ਼ਾਟਪੁੱਟ ਐਥਲੀਟ ਓਮ ਪ੍ਰਕਾਸ਼ ਕਰਹਾਨਾ ਨੇ ਅਗਲੇ ਸਾਲ ਲੰਦਨ ਵਿਚ ਹੋਣ ਵਾਲੀਆਂ ਖੇਡਾਂ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਓਮ ਪ੍ਰਕਾਸ਼ ਨੇ ਹੰਗਰੀ ਵਿਚ ਹੋਏ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ। ਲੰਦਨ ਓਲੰਪਿਕ ਲਈ ਕੁਆਲੀਫਾਈ ਵਾਸਤੇ 20 ਮੀਟਰ ਦਾ ਮਾਰਕ ਚਾਹੀਦਾ ਹੈ, ਜਦੋਂ ਕਿ ਓਮ ਪ੍ਰਕਾਸ਼ ਨੇ 20.04 ਨਾਲ ਸੋਨੇ ਦਾ ਤਮਗਾ ਜਿੱਤਿਆ। ਆਪਣੀ ਜਿੱਤ ਤੋਂ ਬਾਅਦ ਓਮ ਪ੍ਰਕਾਸ਼ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਲੰਦਨ ਓਲੰਪਿ ਖੇਡਾਂ ਵਿਚ ਤਮਗਾ ਜਿੱਤਣ ਵਿਚ ਸਫ਼ਲ ਹੋਵਾਂਗਾ।

ਅੱਗੇ ਪੜੋ .. »

Share

ਸਚਿਨ ਤੇ ਜ਼ਹੀਰ ਆਪਣੀ ਫਿਟਨੈਸ ‘ਤੇ ਧਿਆਨ ਦੇਣ-ਸ਼ੋਇਬ ਅਖ਼ਤਰ

ਨਵੀਂ ਦਿੱਲੀ, 29 ਜੁਲਾਈ (ਏਜੰਸੀ) : ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਅਤੇ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਆਪਣੀ ਫਿਟਨੈਸ ਉਤੇ ਧਿਆਨ ਦੇਣਾ ਚਾਹੀਦਾ ਹੈ। ਇਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਸ਼ੋਇਬ ਨੇ ਕਿਹਾ ਕਿ ਸਚਿਨ ਤੇ ਜ਼ਹੀਰ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਆਪਣੀ ਫਿਟਨੈਸ ਉਤੇ ਧਿਆਨ ਦੇਣਾ ਚਾਹੀਦਾ ਹੈ, ਤਦ ਹੀ ਉਹ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ। ਰਾਵਲਪਿੰਡੀ ਐਕਸਪ੍ਰੈਸ ਵਜੋਂ ਜਾਣੇ ਜਾਂਦੇ ਸ਼ੋਇਬ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਜ਼ਹੀਰ ਨੂੰ ਸੱਟ ਨਾਲ ਲਗਾਤਾਰ ਜੂਝਣਾ ਪਿਆ ਹੈ ਅਤੇ ਜ਼ਖ਼ਮੀ ਹੋਣ ਕਾਰਨ ਉਹ ਹੁਣ ਪੂਰੀ ਤਰ੍ਹਾਂ ਫਿੱਟ ਨਹੀਂ ਰਹੇ।

ਅੱਗੇ ਪੜੋ .. »

Share

ਧੋਨੀ ਨੇ ਉਡਾਇਆ ਕ੍ਰਿਕਟ ਦਾ ਮਜ਼ਾਕ-ਕਪਿਲ ਦੇਵ

India captain MS Dhoni peeled off the wicketkeeping pads to bowl during the second day of the first Test at Lord's on Friday

India captain MS Dhoni peeled off the wicketkeeping pads to bowl during the second day of the first Test at Lord's on Friday

ਨਵੀਂ ਦਿੱਲੀ, 23 ਜੁਲਾਈ (ਏਜੰਸੀ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਵੱਲੋਂ ਇੰਗਲੈਂਡ ਖਿਲਾਫ਼ ਗੇਂਦਬਾਜ਼ੀ ਕਰਨ ‘ਤੇ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਇਤਰਾਜ਼ ਜ਼ਾਹਿਰ ਕੀਤਾ ਹੈ। ਕਪਿਲ ਨੇ ਕਿਹਾ ਹੈ ਕਿ ਧੋਨੀ ਨੇ ਗੇਂਦਬਾਜ਼ੀ ਕਰਕੇ ਟੈਸਟ ਕ੍ਰਿਕਟ ਦਾ ਮਜ਼ਾਕ ਉਡਾਇਆ ਹੈ। ਕਪਿਲ ਦੇਵ ਦਾ ਕਹਿਣਾ ਹੈ ਕਿ ਧੋਨੀ ਜੋ ਕਿ ਆਪਣੀ ਗੇਂਦਬਾਜ਼ੀ ਪੱਖੋਂ ਨਹੀਂ ਜਾਂਦੇ, ਇਸ ਲਈ ਉਨ੍ਹਾਂ ਨੂੰ ਇਸ ਅਹਿਮ ਮੈਚ ਵਿਚ ਗੇਂਦਬਾਜ਼ੀ ਨਹੀਂ ਕਰਨੀ ਚਾਹੀਦੀ ਸੀ। ਲਾਰਡਜ਼ ਟੈਸਟ ਬਾਰੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਪਿਲ ਦੇਵ ਨੇ ਕਿਹਾ ਕਿ ਭਾਰਤ ਦੇ ਇਸ ਮੈਚ ਨੂੰ ਜਿੱਤਣ ਦੀਆਂ  ਉਮੀਦਾਂ ਖ਼ਤਮ ਹੋ ਗਈਆਂ ਹਨ। ਇਸ ਲਈ ਉਨ੍ਹਾਂ ਨੇ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੂੰ ਜ਼ਿੰਮੇਵਾਰ ਠਹਿਰਾਇਆ।

ਅੱਗੇ ਪੜੋ .. »

Share

ਤੇਂਦੁਲਕਰ ਨੂੰ ਸਰ ਦਾ ਦਰਜਾ ਦਿੱਤਾ ਜਾਵੇ : ਦਿ ਟਾਈਮਸ

ਲੰਡਨ, 20 ਜੁਲਾਈ (ਏਜੰਸੀ) : ਲੰਡਨ ਦੇ ਮਸ਼ਹੂਰ ਅਖਬਾਰ ‘ਦਿ ਟਾਈਮਸ’ ਨੇ ਸਚਿਨ ਤੇਂਦੁਲਕਰ ਨੂੰ ‘ਨਾਈਟਹੁੱਡ’ ਯਾਨੀ ਸਰ ਦੇ ਦਰਜੇ ਨਾਲ ਸਨਮਾਨਿਤ ਕੀਤੇ ਜਾਣ ਦੀ ਮੰਗ ਕੀਤੀ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਜਾ ਰਹੀ ਟੈਸਟ ਲੜੀ ਤੋਂ ਠੀਕ ਪਹਿਲਾਂ ਅਖਬਾਰ ਨੇ ਲਿਖਿਆ ਕਿ ਬੱਲੇ ਨਾਲ ਤੇਂਦੁਲਕਰ ਦੀ ਤਕਨੀਕ ਨੇ ਉਸ ਨੂੰ ਸਰ ਡਾਨ ਬ੍ਰੈਡਮੈਨ ਦਾ ਸਹੀ ਵਾਰਿਸ ਸਾਬਿਤ ਕਰ ਦਿੱਤਾ ਹੈ।   ਅਖਬਾਰ ਨੇ ਲਿਖਿਆ ਕਿ ਸ਼ੇਨ ਵਾਰਨ ਉਸ ਨੂੰ ਉਨ੍ਹਾਂ ਬੱਲੇਬਾਜ਼ਾਂ ਤੋਂ ਬੇਹਤਰ ਮੰਨਦਾ ਹੈ ਜਿਨ੍ਹਾਂ ਨੂੰ ਉਸਨੇ ਗੇਂਦਬਾਜ਼ੀ ਕੀਤੀ ਹੈ, ਜਦੋਂਕਿ ਖੁਦ ਬ੍ਰੈਡਮੈਨ ਨੇ ਸਚਿਨ ਦੀ ਖੂਬ ਤਾਰੀਫ ਕੀਤੀ ਸੀ ਅਤੇ ਆਸਟ੍ਰੇਲੀਆ ਦੇ ਮਸ਼ਹੂਰ ਬੱਲੇਬਾਜ਼ ਮੈਥਿਊ ਹੈਡਿਨ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ”ਮੈਂ ਭਗਵਾਨ ਨੂੰ ਦੇਖਿਆ ਹੈ, ਉਹ ਭਾਰਤ ਲਈ ਟੈਸਟ ਮੈਚਾਂ ‘ਚ ਬੱਲੇਬਾਜ਼ੀ ਕਰਦਾ ਹੈ।”

ਅੱਗੇ ਪੜੋ .. »

Share

ਹਰਭਜਨ ਵੱਲੋਂ ਧੋਨੀ ਨੂੰ ਕਾਨੂੰਨੀ ਨੋਟਿਸ

ਬੰਗਲੌਰ, 19 ਜੁਲਾਈ  (ਏਜੰਸੀ) ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਗੇਂਦਬਾਜ਼ ਹਰਭਜਨ ਸਿੰਘ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਭੱਜੀ ਅਤੇ ਉਸ ਦੇ ਵਕੀਲ ਨੇ 16 ਜੁਲਾਈ ਨੂੰ ਵਿਜੇ ਮਾਲਿਆ ਦੀ ਕੰਪਨੀ ਯੂਬੀ ਗਰੁੱਪ ਨੂੰ ਇੱਕ ਵਿਗਿਆਪਨ ਲਈ ਨੋਟਿਸ ਭੇਜਿਆ ਹੈ। ਇਸ ਵਿਗਿਆਪਨ ਵਿੱਚ ਧੋਨੀ ਵੀ ਹੈ। ਹਰਭਜਨ ਸਿੰਘ ਯੂਬੀ ਗਰੁੱਪ ਦੀ ਵਿਰੋਧੀ ਸ਼ਰਾਬ ਕੰਪਨੀ ਰਾਇਲ ਸਟੈਗ ਦਾ ਵਿਗਿਆਪਨ ਕਰਦਾ ਹੈ ਅਤੇ ਮੈਕਡੋਵੇਲਸ ਦੇ ਵਿਗਿਆਪਨ ਵਿੱਚ (ਜਿਸ ਵਿੱਚ ਧੋਨੀ ਹੈ) ਰਾਇਲ ਸਟੈਗ ਦਾ ਮਜ਼ਾਕ ਉਡਾਇਆ ਗਿਆ ਹੈ।

ਅੱਗੇ ਪੜੋ .. »

Share

ਦੇਸ਼ਮੁਖ ਨੇ ਵੈਂਗਸਰਕਰ ਨੂੰ ਦਿਤੀ ਮਾਤ

ਮੁੰਬਈ, 15 ਜੁਲਾਈ (ਏਜੰਸੀ) : ਮਹਾਰਾਸ਼ਟਰ ਦੀ ਰਾਜਨੀਤੀ ਦੇ ਮਾਹਿਰ ਖਿਡਾਰੀ ਵਿਲਾਸ ਰਾਓ ਦੇਸ਼ਮੁਖ ਨੇ ਅੱਜ ਮੁੰਬਈ ਕ੍ਰਿਕਟ ਸੰਘ ਦੇ ਪ੍ਰਧਾਨ ਅਹੁਦੇ ਦੀ ਚੋਣ ਵਿਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਦਲੀਪ ਵੈਂਗਸਰਕਰ ਨੂੰ 45 ਵੋਟਾਂ ਨਾਲ ਹਰਾ ਦਿਤਾ। ਰਾਜ ਦੇ ਸਾਬਕਾ ਮੁਖ ਮੰਤਰੀ ਅਤੇ ਕੇਂਦਰੀ ਮੰਤਰੀ ਦੇਸ਼ਮੁਖ ਨੂੰ 181 ਵੋਟਾਂ ਮਿਲੀਆਂ ਜਦਕਿ ਵੈਂਗਸਰਕਰ ਨੂੰ 136 ਵੋਟਾਂ ‘ਤੇ ਹੀ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਐੱਮ. ਸੀ. ਏ. ਦੇ ਪ੍ਰਧਾਨ ਰਹਿ ਚੁੱਕੇ ਸ਼ਰਦ ਪਵਾਰ ਦਾ ਸਮਰਥਨ ਵੀ ਦੇਸ਼ਮੁਖ ਨੂੰ ਮਿਲਿਆ ਹੋਇਆ ਸੀ। ਪੱਕੇ ਨਿਵਾਸ ਦੇ ਬਦਲ ਜਾਣ ਕਾਰਨ ਪਵਾਰ ਇਸ ਵਾਰ ਪਹਿਲਾਂ ਹੀ ਐੱਮ. ਸੀ. ਏ. ਦੀ ਦੌੜ  ਵਿਚੋਂ ਬਾਹਰ ਹੋ ਗਏ ਸਨ।

ਅੱਗੇ ਪੜੋ .. »

Share
« 1 2 3 4 5 6 7 8 9 10 11 12 ... 57 58 »