ਕੈਂਸਰ ਦਾ ਮੁਕਾਬਲਾ ਕਰ ਰਹੇ ਯੁਵਰਾਜ
ਨਵੀਂ ਦਿੱਲੀ, 5 ਫਰਵਰੀ (ਏਜੰਸੀ) : ਟੀਮ ਇੰਡੀਆ ਦਾ ਸ਼ਾਨਦਾਰ ਖਿਡਾਰੀ ਯੁਵਰਾਜ ਸਿੰਘ ਕੈਂਸਰ ਤੋਂ ਪੀੜਤ ਹੈ। ਇਸ ਗੱਲ ਦਾ ਖੁਲਾਸਾ ਉਸ ਦੇ ਫੀਜ਼ੀਓ ਨੇ ਕੀਤਾ ਹੈ। ਫੀਜ਼ੀਓ ਦਾ ਕਿਹਣਾ ਹੈ ਕਿ ਯੁਵਰਾਜ ਦਾ ਕੈਂਸਰ ਪਹਿਲੀ ਸਟੇਜ ‘ਚ ਹੈ, ਇਸ ਲਈ ਘਬਰਾਉਣ ਵਾਲੀ ਗੱਲ ਨਹੀਂ ਹੈ। ਯੁਵਰਾਜ ਦੇ ਫੇਫੜੇ ਦਾ ਟਿਊਮਰ ਕਾਫੀ ਗੰਭੀਰ ਹੈ ਅਤੇ ਇਸ ਤੋਂ ਨਿਜਾਤ ਪਾਉਣ ਲਈ ਉਹ ਕੀਮੋਥੈਰੇਪੀ ਕਰਵਾ ਰਹੇ ਹਨ। ਹਾਲਾਂਕਿ ਇਸ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਨਹੀਂ ਪਈ ਹੈ। ਯੁਵਰਾਜ 26 ਫਰਵਰੀ ਨੂੰ ਇਲਾਜ ਲਈ ਅਮਰੀਕਾ ਰਵਾਨਾ ਹੋਏ ਸੀ। ਯੁਵਰਾਜ ਦੇ ਫੀਜ਼ੀਓ ਜਤਿਨ ਚੌਧਰੀ ਨੇ ਕਿਹਾ,”ਘਬਰਾਉਣ ਦਾ ਕੋਈ ਗੱਲ ਨਹੀਂ ਹੈ। ਯੁਵਰਾਜ ਦਾ ਕੈਂਸਰ ਪਹਿਲੀ ਸਟੇਜ ਵਿਚ ਹੈ।
ਅੱਗੇ ਪੜੋ .. »
ਜਡੇਜਾ ਸਭ ਤੋਂ ਮਹਿੰਗਾ
ਬੰਗਲੌਰ, 4 ਫਰਵਰੀ (ਏਜੰਸੀ) : ਟੀ20 ਮੈਚ ’ਚ ਆਸਟ੍ਰੇਲੀਆ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੈਨ ਆਫ ਦ ਮੈਚ ਦਾ ਪੁਰਸਕਾਰ ਜਿੱਤਣ ਵਾਲੇ ਰਵਿੰਦਰ ਜਡੇਜਾ ਨੂੰ ਆਈਪੀਐਲ ਨੀਲਾਮੀ ’ਚ ਆਖਿਰ ਉਹ ਇਨਾਮ ਮਿਲ ਗਿਆ ਜਿਸ ਦਾ ਉਨ੍ਹਾਂ ਨੂੰ ਇੰਤਜ਼ਾਰ ਸੀ। ਚੇਨਈ ਸੁਪਰਕਿੰਗਸ ਨੇ ਆਈਪੀਐਲ ਨੀਲਾਮੀ ’ਚ ਰਵਿੰਦਰ ਜਡੇਜਾ ਨੂੰ 20 ਲੱਖ ਡਾਲਰ (ਲਗਭਗ 9 ਕਰੋੜ 72 ਲੱਖ ਰੁਪਏ) ’ਚ ਖਰੀਦ ਲਿਆ ਹੈ। ਜਡੇਜਾ ਨੇ ਇਸ ਨੀਲਾਮੀ ’ਚ ਕਈ ਫ੍ਰੇਂਚਾਈਜ਼ੀ ਟੀਮਾਂ ਨੂੰ ਲੁਭਾਇਆ ਪਰ ਬਾਜੀ ਚੇਨਈ ਸੁਪਰਕਿੰਗਸ ਨੇ ਹੀ ਮਾਰੀ।ਚੇਨਈ ਸੁਪਰਕਿੰਗਸ ਤੇ ਡੈਕਨ ਚਾਰਜਸਰਸ ਦੇ ਵਿਚ 20 ਲੱਖ ਡਾਲਰ ਦੀ ਰਕਮ ’ਤੇ ਜਡੇਜਾ ਨੂੰ ਲੈ ਕੇ ਮੁਕਾਬਲਾ ਬਰਾਬਰ ਸੀ ਪਰ ਸੀਐਸਕੇ ਨੇ ਟਾਈਬ੍ਰੇਕਰ ’ਚ ਬਾਜ਼ੀ ਮਾਰ ਲਈ।
ਅੱਗੇ ਪੜੋ .. »
ਮੈਚ ਹਾਰਨ ‘ਤੇ ਸ਼ੁਰੂ ਹੋਈ ਖੂਨੀ ਖੇਡ, 74 ਮਰੇ
ਕਾਹਿਰਾ, 2 ਫਰਵਰੀ (ਏਜੰਸੀ) : ਮਿਸਰ ਦੋ ਪੋਰਟ ਸੈਦ ਸ਼ਹਿਰ ਵਿਚ ਕੱਲ ਫੁੱਟਬਾਲ ਦੇ 2 ਮਸ਼ਹੂਰ ਕਲੱਬ ਵਿਚਕਾਰ ਮੈਚ ਦੌਰਾਨ ਭੜਕੀ ਹਿੰਸਾ ਵਿਚ ਘੱਟੋ-ਘੱਟ 74 ਵਿਅਕਤੀਆਂ ਦੇ ਮਰਨ ਦੀ ਖਬਰ ਹੈ, ਜਦੋਂ ਕਿ 1000 ਵਿਅਕਤੀ ਜ਼ਖਮੀ ਹੋ ਗਏ । ਬਿਨਾਂ ਕੋਈ ਨਿਸ਼ਚਿਤ ਅੰਕੜੇ ਦਿੱਤੇ ਉੱਪ ਸਿਹਤ ਮੰਤਰੀ ਹੇਸ਼ਾਮ ਸ਼ਿਹਾ ਨੇ ਇਕ ਬਿਆਨ ਵਿਚ ਕਿਹਾ ਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਮਿਸਰ ਦੀ ਚੋਟੀ ਦੀ ਟੀਮ ਅਹਿਲੇ ਦੇ ਖਿਲਾਫ 3-1 ਨਾਲ ਜਿੱਤ ਹਾਸਿਲ ਕਰਨ ਦੇ ਬਾਅਕ ਘਰੇਲੂ ਟੀਮ ਮਾਸਰੀ ਦੇ ਪ੍ਰਸ਼ੰਸਕ ਝੁੰਡ ਬਣਾ ਕੇ ਮੈਦਾਨ ਵਿਚ ਵੜ ਗਏ। ਉਨ੍ਹਾਂ ਨੇ ਦਰਸ਼ਕਾਂ ‘ਤੇ ਪੱਥਰ, ਬੋਤਲਾਂ ਸੁੱਟੀਆਂ ਅਤੇ ਆਤਿਸ਼ਬਾਜ਼ੀ ਵੀ ਕੀਤੀ ਜਿਸ ਨਾਲ ਕੁਝ ਖਿਡਾਰੀ ਜ਼ਖਮੀ ਹੋ ਗਏ।
ਅੱਗੇ ਪੜੋ .. »
ਮੁੱਕੇਬਾਜ਼ ਉਲੰਪਿਕਾਂ ਦੀ ਤਿਆਰੀ ਵਿੱਚ ਹੁਣ ਤੱਕ 3 ਕਰੋੜ 57 ਲੱਖ ਰੁਪਏ ਖਰਚ
ਨਵੀਂ ਦਿੱਲੀ, 2 ਫਰਵਰੀ (ਏਜੰਸੀ) : ਲੰਡਨ ਓਲੰਪਿਕ 2012 ਲਈ ਵਧੀਆ ਕਾਰਗੁਜ਼ਾਰੀ ਲਈ ਮੁੱਕੇਬਾਜ਼ਾਂ ਨੂੰ ਵਧੀਆ ਸਿਖਲਾਈ ਦੇਣ ਲਈ ਹੁਣ ਤੱਕ 3 ਕਰੋੜ 57 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਜਿਸ ਵਿੱਚੋਂ 2 ਕਰੋੜ 48 ਲੱਖ ਰੁਪਏ 58 ਮੁੱਕੇਬਾਜ਼ਾਂ ਨੂੰ ਸਿਖਲਾਈ ਦੇਣ ਲਈ ਰਾਸ਼ਟਰੀ ਕੋਚਿੰਗ ਕੈਂਪ ਲਗਾਉਣ ਲਈ ਖਰਚ ਕੀਤੇ ਗਏ ਹਨ। 58 ਮੁੱਕੇਬਾਜ਼ਾਂ ਵਿੱਚ 40 ਪੁਰਸ਼ ਅਤੇ 18 ਮਹਿਲਾਵਾਂ ਹਨ। ਜਿਨ੍ਹਾਂ ਨੂੰ ਇੱਕ ਵਿਦੇਸ਼ੀ ਕੋਚ ਸਮੇਤ 19 ਕੋਚਾਂ ਅਤੇ 7 ਸਹਾਇਕ ਕਰਮਚਾਰੀਆਂ ਨੇ ਸਿਖਲਾਈ ਦਿੱਤੀ। ਬਾਕੀ 1 ਕਰੋੜ 2 ਲੱਖ ਰੁਪਏ ਵਿਦੇਸ਼ੀ ਸਿਖਲਾਈ ਲਈ ਇਸਤੇਮਾਲ ਕੀਤੇ ਗਏ। ਦਸੰਬਰ ਤੱਕ ਪੁਰਸ਼ਾਂ ਲਈ 231 ਅਤੇ ਮਹਿਲਾਵਾਂ ਲਈ 178 ਦਿਨਾਂ ਲਈ ਕੈਂਪ ਲਗਾਏ ਗਏ।
ਅੱਗੇ ਪੜੋ .. »
ਨਿਸ਼ਾਨੇਬਾਜ਼ੀ ਓਲੰਪਿਕ ਦੀ ਤਿਆਰੀ ਵਿੱਚ ਹੁਣ ਤੱਕ14 ਕਰੋੜ 40 ਲੱਖ ਰੁਪਏ ਖਰਚ
ਨਵੀਂ ਦਿੱਲੀ, 1 ਫਰਵਰੀ (ਏਜੰਸੀ) : ਲੰਡਨ ਓਲੰਪਿਕ 2012 ਲਈ ਵਧੀਆ ਕਾਰਗੁਜ਼ਾਰੀ ਵਿਖਾਉਣ ਲਈ ਨਿਸ਼ਾਨੇਬਾਜ਼ਾਂ ਨੂੰ ਵਧੀਆ ਸਿਖਲਾਈ ਦੇਣ ਲਈ ਹੁਣ ਤੱਕ ਦ14 ਕਰੋੜ 40 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 2 ਕਰੋੜ 90 ਲੱਖ ਰੁਪਏ 91 ਨਿਸ਼ਾਨੇਬਾਜ਼ਾਂ ਨੂੰ ਪ੍ਰੀਖਿਆ ਦੇਣ ਲਈ ਰਾਸਟਰੀ ਕੋਚਿੰਗ ਕੈਂਪ ਲਗਾਉਣ ਲਈ ਖਰਚ ਕੀਤੇ ਗਏ ਹਨ। 91 ਨਿਸ਼ਾਨੇਬਾਜ਼ਾਂ ਵਿੱਚ 59 ਪੁਰਸ਼ ਅਤੇ 29 ਮਹਿਲਾਵਾਂ ਹਨ। 19 ਕੋਚਾਂ ਅਤ ਪੰਜ ਸਹਾਇਕ ਕਰਮਚਾਰੀਆਂ ਨੇ ਮਾਰਗ ਦਰਸ਼ਨ ਦਿੱਤਾ ਜਦਕਿ ਬਾਕੀ 11 ਕਰੋੜ 50 ਲੱਖ ਰੁਪੲੈ ਦਾ ਇਸਤੇਮਾਲ ਖਿਡਾਰੀਆਂ ਨੂੰ ਵਿਦੇਸ਼ੀ ਸਿਖਲਾਈ ਦੇਣ ਲਈ ਕੀਤਾ ਗਿਆ ਹੈ।
ਅੱਗੇ ਪੜੋ .. »
ਕਪਤਾਨੀ ਛੱਡਣਾ ਚਾਹੁੰਦੈ ਹੈ ਮਹਿੰਦਰ ਸਿੰਘ ਧੋਨੀ
ਨਵੀਂ ਦਿੱਲੀ, 31 ਜਨਵਰੀ (ਏਜੰਸੀ) : ਪਿੱਛੇ ਜਿਹੇ ਖਤਮ ਹੋਈ ਟੈਸਟ ਲੜੀ ਵਿਚ ਆਸਟਰੇਲੀਆ ਦੇ ਹੱਥੋਂ 4-0 ਨਾਲ ਹਾਰ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਪਤਾਨੀ ਛੱਡਣ ਦੇ ਸੰਕੇਤ ਦਿੱਤੇ ਹਨ। ਆਸਟਰੇਲੀਆ ਖਿਲਾਫ ਪਹਿਲੇ ਟੀ-20 ਮੈਚ ਤੋਂ ਪਹਿਲਾਂ ਧੋਨੀ ਨੇ ਕਿਹਾ ਕਿ ਕਪਤਾਨੀ ਉਨ੍ਹਾਂ ਦੇ ਲਈ ਵਾਧੂ ਜ਼ਿੰਮੇਵਾਰੀ ਹੈ। ਹਾਲਾਂਕਿ ਉਨ੍ਹਾਂ ਨੇ ਟੀਮ ਦੇ ਸੀਨੀਅਰ ਖਿਡਾਰੀਆਂ ਨੂੰ ਹਟਾਉਣ ਦੇ ਸਵਾਲ ਨੂੰ ਟਾਲ਼ਣ ਦੀ ਕੋਸ਼ਿਸ਼ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਧੋਨੀ ਨੇ ਕਿਹਾ ਕਿ ਉਮਰ ਤਾਂ ਕੇਵਲ ਗਿਣਤੀ ਹੈ। ਹਾਲਾਂਕਿ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਨੌਜਵਾਨ ਖਿਡਾਰੀ ਟੀਮ ਇੰਡੀਆ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਟੀਮ ਨੂੰ ਚੰਗੇ ਜਾਂ ਮਾੜੇ ਦੌਰ ਵਿਚੋਂ ਗੁਜ਼ਰਨਾ ਪੈਂਦਾ ਹੈ।
ਅੱਗੇ ਪੜੋ .. »
ਟੀਮ ਇੰਡੀਆ ‘ਚ ਤਬਦੀਲੀ ਦੀ ਸਖਤ ਜ਼ਰੂਰਤ : ਗਾਂਗੁਲੀ
ਨਵੀਂ ਦਿੱਲੀ, 29 ਜਨਵਰੀ (ਏਜੰਸੀ) : ਵਿਦੇਸ਼ੀ ਜ਼ਮੀਨ ‘ਤੇ ਲਗਾਤਾਰ 8 ਟੈਸਟ ਮੈਚਾਂ ਵਿਚ ਹੋਈ ਹਾਰ ਤੋਂ ਭੜਕੇ ਹੋਏ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਕਿਹਾ ਹੈ ਕਿ ਜੇਕਰ ਟੀਮ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਕਰਦੀ ਰਹੀ ਤਾਂ ਇਸ ਵਿਚ ਬਦਲਾਵ ਦੀ ਸਖਤ ਜ਼ਰੂਰਤ ਹੈ। ਗਾਂਗੁਲੀ ਨੇ ਕਿਹਾ,”ਹੁਣ ਸਮਾਂ ਆ ਗਿਆ ਹੈ ਕਿ ਚੋਣਕਰਤਾ ਸਖਤੀ ਨਾਲ ਕੰਮ ਲੈਣ। ਭਾਰਤੀ ਟੀਮ ਦਾ ਆਤਮ ਵਿਸ਼ਵਾਸ ਪੂਰੀ ਤਰ੍ਹਾਂ ਡੋਲਿਆ ਹੋਇਆ ਹੈ ਪਰ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ।”ਗਾਂਗੁਲੀ ਨੇ ਕਿਹਾ ਕਿ ਟੀਮ ਨੇ ਕਿਸੇ ਵੀ ਮੌਕੇ ਦਾ ਫਾਇਦਾ ਨਹੀਂ ਉਠਾਇਆ। ਨਾਲ ਹੀ ਗਾਂਗੁਲੀ ਨੇ ਸਭ ਤੋਂ ਵੱਧ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਕਰੜੇ ਹੱਥੀਂ ਲਿਆ ਕੇ ਕਿਹਾ,”ਟੀਮ ਦੀ ਅਗਵਾਈ ਕਰਨ ਵਾਲੇ ਨੂੰ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨਾ ਹੁੰਦਾ ਹੈ, ਤਾਂ ਹੀ ਉਹ ਕਪਤਾਨ ਬਨਣ ਦਾ ਸਹੀ ਹੱਕਦਾਰ ਹੁੰਦਾ ਹੈ।
ਅੱਗੇ ਪੜੋ .. »
ਆਸਟ੍ਰੇਲੀਆ ਨੇ ਕੀਤਾ ਕਲੀਨ ਸਵੀਪ
ਏਡੀਲੇਡ, 28 ਜਨਵਰੀ (ਏਜੰਸੀ) : ਆਸਟ੍ਰੇਲੀਆ ਨੇ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਵਿਚ ਭਾਰਤ ਨੂੰ 298 ਰਨਾਂ ਨਾਲ ਹਰਾ ਕੇ ਅੱਜ ਇੱਥੇ 4 ਮੈਚਾਂ ਦੀ ਲੜੀ ਵਿਚ 4-0 ਨਾਲ ਕਲੀਨ ਸਵੀਪ ਕਰ ਲਿਆ। ਮੈਚ ਵਿਚ ਭਾਰਤ ਨੂੰ ਦੂਸਰੀ ਪਾਰੀ ਵਿਚ 500 ਰਨ ਬਨਾਉਣੇ ਸਨ ਪਰ ਟੀਮ ਇੰਡੀਆ ਦੇ ਸਾਰੇ ਬੱਲੇਬਾਜ਼ 201 ਰਨ ‘ਤੇ ਢੇਰ ਹੋ ਗਏ। ਭਾਰਤ ਨੇ ਆਖਰੀ ਦਿਨ ਚਾਰੇ ਵਿਕਟ ਲੰਚ ਦੇ ਸਮੇਂ ਤੋਂ ਪਹਿਲਾਂ ਹੀ ਗਵਾ ਦਿੱਤੇ। ਇਹ ਵਿਦੇਸ਼ੀ ਜ਼ਮੀਨ ‘ਤੇ ਭਾਰਤ ਦੀ ਲਗਾਤਾਰ 8ਵੀਂ ਟੈਸਟ ਹਾਰ ਹੈ।
ਆਈ. ਪੀ. ਐੱਲ.-5 ‘ਚ ਨਹੀਂ ਖੇਡ ਸਕੇਗਾ ਯੁਵਰਾਜ
ਨਵੀਂ ਦਿੱਲੀ, 26 ਜਨਵਰੀ (ਏਜੰਸੀ) : ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦਾ ਫੇਫੜੇ ਵਿਚ ਟਿਊਮਰ ਦੇ ਇਲਾਜ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪੰਜਵੇਂ ਸੈਸ਼ਨ ਵਿਚ ਖੇਡਣਾ ਸ਼ੱਕੀ ਹੈ। ਉਸ ਨੂੰ 6 ਮਹੀਨਿਆਂ ਤਕ ਮੁਕਾਬਲੇ ਵਾਲੀ ਕ੍ਰਿਕਟ ਤੋਂ ਦੂਰ ਰਹਿਣਾ ਹੋਵੇਗਾ। ਯੁਵਰਾਜ ਦੇ ਕਰੀਬੀ ਸੂਤਰਾਂ ਅਨੁਸਾਰ ਉਹ ਇਸ ਸਮੇਂ ਅਮਰੀਕਾ ਵਿਚ ਆਪਣੇ ਟਿਊਮਰ ਦਾ ਇਲਾਜ ਕਰਵਾ ਰਿਹਾ ਹੈ ਤੇ ਜਦੋਂ ਉਸਦਾ ਪੂਰਾ ਇਲਾਜ ਹੋ ਜਾਵੇਗਾ ਤਾਂ ਉਹ ਕ੍ਰਿਕਟ ਖੇਡਣਾ ਸ਼ੁਰੂ ਕਰ ਦੇਵੇਗਾ। ਜਾਣਕਾਰ ਸੂਤਰਾਂ ਅਨੁਸਾਰ, ”ਯੁਵਰਾਜ ਬ੍ਰਿਟੇਨ ਗਿਆ ਸੀ ਤੇ ਇਥੋਂ ਇਲਾਜ ਲਈ ਉਹ ਅਮਰੀਕਾ ਚਲਾ ਗਿਆ।
ਅੱਗੇ ਪੜੋ .. »
‘ਸਚਿਨ ਦੇ ਮਹਾ ਸੈਂਕੜੇ ਤੋਂ ਜ਼ਰੂਰੀ ਟੀਮ ਦੀ ਜਿੱਤ’ : ਗੰਭੀਰ
ਏਡੀਲੇਡ, 22 ਜਨਵਰੀ (ਏਜੰਸੀ) : ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਮਹਾ ਸੈਂਕੜੇ ਨੂੰ ਜਿਆਦਾ ਤਵੱਜੋ ਦਿੱਤੇ ਜਾਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਮਹਾ ਸੈਂਕੜੇ ਤੋਂ ਵੀ ਜਿਆਦਾ ਜ਼ਰੂਰੀ ਟੀਮ ਜੀ ਜਿੱਤ ਹੈ। ਗੰਭੀਰ ਨੇ ਅੱਜ ਕਿਹਾ,”ਜਦੋਂ ਤੁਸੀਂ ਆਪਣੇ ਦੇਸ਼ ਲਈ ਖੇਡ ਰਹੇ ਹੁੰਦੇ ਹੋ ਤਾਂ ਆਪਣੇ ਨਿਜੀ ਸਕੋਰ ਬਾਰੇ ਨਹੀਂ ਸੋਚਦੇ। ਸਚਿਨ ਦੇ ਮਹਾ ਸੈਂਕੜਾ ਨਾ ਜੜਨ ਤੋਂ ਜਿਆਦਾ ਦੁਖਦਾਈ ਸਾਡੇ ਲਈ ਆਸਟ੍ਰੇਲੀਆ ਹੱਥੋਂ 3-0 ਨਾਲ ਲੜੀ ਗਵਾਉਣਾ ਰਿਹਾ ਹੈ।” ਗੰਭੀਰ ਨੇ ਇੱਥੇ 24 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਚੌਥੇ ਅਤੇ ਆਖਰੀ ਟੈਸਟ ਮੈਚ ਵਿਚ ਟੀਮ ਦੇ ਵਧੀਆ ਪ੍ਰਦਰਸ਼ਨ ਦੀ ਆਸ ਵੀ ਜਤਾਈ।
ਅੱਗੇ ਪੜੋ .. »







