ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ : ਭਾਰਤ ਦੀ ਪਾਕਿਸਤਾਨ ਹੱਥੋਂ 1-3 ਨਾਲ ਹਾਰ

ਇਪੋਹ,11 ਮਈ (ਏਜੰਸੀ) : ਇੱਥੇ ਚੱਲ ਰਹੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੁਰਨਾਮੈਂਟ ਦਾ ਇਕ ਬੇਹੱਦ ਅਹਿਮ ਮੈਚ ਅੱਜ ਖੇਡਿਆ ਗਿਆ। ਅਹਿਮ ਇਸ ਕਰਕੇ ਕਿਉਂਕਿ ਇਸ ਮੈਚ ਵਿਚ ਅੱਜ ਉਹ ਦੋ ਟੀਮਾਂ ਭਿੜੀਆਂ, ਜਿਨ੍ਹਾਂ ਦਾ ਟਾਕਰਾ ਭਾਵੇਂ ਉਹ ਕਿਸੇ ਵੀ ਖੇਡ ‘ਚ ਹੋਵੇ, ਦੁਨੀਆ ਭਰ ਦੇ ਖੇਡ ਪ੍ਰੇਮੀ ਬੜੇ ਹੀ ਚਾਅ ਨਾਲ ਵੇਖਦੇ ਹਨ। ਅੱਜ ਹੋਣ ਵਾਲਾ ਭੇੜ ਭਾਰਤ ਅਤੇ ਪਾਕਿਸਤਾਨ ਦਰਮਿਆਨ ਸੀ। ਇਸ ਮੈਚ ਵਿਚ ਭਾਰਤੀ ਟੀਮ ਨੇ ਸ਼ੁਰੂਆਤੀ ਲੀਡ ਲੈਣ ਦੇ ਬਾਵਜੂਦ ਮੈਚ 1-3 ਨਾਲ ਆਪਣੇ ਹੱਥੋਂ ਗੁਆ ਦਿੱਤਾ। ਭਾਰਤ ਨੂੰ ਮੈਚ ਦੇ ਪਹਿਲੇ ਅੱਧ ਦੌਰਾਨ ਸ਼ੁਰੂਆਤੀ ਪਲਾਂ ‘ਚ ਇਕ ਪੈਨੇਲਟੀ ਕਾਰਨਰ ਮਿਲਿਆ, ਪਰ ਅਫ਼ਸੋਸ ਭਾਰਤੀ ਟੀਮ ਇਸ ਤੋਂ ਕੋਈ ਵੀ ਲਾਹਾ ਲੈਣ ‘ਚ ਨਾਕਾਮ ਰਹੀ। ਫਿਰ 20ਵੇਂ ਮਿੰਟ ‘ਚ ਭਾਰਤੀ ਟੀਮ ਨੂੰ ਇਕ ਹੋਰ ਪੈਨੇਲਟੀ ਕਾਰਨਰ ਮਿਲਿਆ। ਭਾਰਤੀ ਟੀਮ ਦੇ ਖਿਡਾਰੀ ਰੁਪਿੰਦਰਪਾਲ ਸਿੰਘ ਨੇ ਇਸ ਪੈਨੇਲਟੀ ਕਾਰਨਰ ਨੂੰ ਗੋਲ ‘ਚ ਤਬਦੀਲ ਕਰਦੇ ਹੋਏ ਭਾਰਤ ਨੂੰ 1-0 ਦੀ ਲੀਡ ਦੁਆ ਦਿੱਤੀ।

ਅੱਗੇ ਪੜੋ .. »

Share

ਪੀਸੀਬੀ ਨੇ ਅਫਰੀਦੀ ਨੂੰ ਕਾਰਨ ਦਸੋ ਨੋਟਿਸ ਭੇਜਿਆ

ਕਰਾਚੀ, 9 ਮਈ (ਏਜੰਸੀ) : ਪਾਕਿਸਤਾਨ ਦੇ ਇਕ ਦੀਨਾ ਕਪਤਾਨ ਸ਼ਾਹਿਦ ਅਫਰੀਦੀ ਨੂੰ ਕੋਚ ਵਕਾਰ ਯੂਨਿਸ ਦੇ ਨਾਲ ਮਤਭੇਦ ਨੂੰ ਸਰਵਜਨਿਕ ਬਣਾਉਣ ਦਾ ਖਾਮਿਆਜ਼ਾ ਪੀਸੀਬੀ ਦੇ ਕਾਰਣ ਦਸੋ ਨੋਟਿਸ ਦੇ ਰੂਪ ‘ਚ ਭੁਗਤਾਨ ਪਿਆ। ਇਸ ਆਲ ਰਾਉਂਡਰ ਨੂੰ ਪਾਕਿਸਤਾਨ ਕ੍ਰਿਕੇਟ ਬੋਰਡ ਦੇ ਮੁੱਖ ਅਜਾਜ ਬਟ ਤੋਂ ਮੁਲਾਕਾਤ ਕਰਨ ਦੀ ਕੋਸ਼ਿਸ਼ ਤੇ ਵੀ ਬੋਰਡ ਤੋਂ ਫਟਕਾਰ ਸੁਣਨੀ ਪਈ। ਵਿਸ਼ਵ ਕੱਪ ‘ਚ ਪਾਕਿਸਤਾਨੀ ਟੀਮ ਦੀ ਅਗਵਾਈ ਕਰਨ ਵਾਲੇ ਅਫਰੀਦੀ ਨੇ ਵੇਸਟਇੰਡੀਜ ਤੋਂ ਵਾਪਿਸ ਆਉਣ ਤੇ ਮੀਡੀਆ ਤੋਂ ਕਿਹਾ ਕਿ ਉਹ ਅਜਿਹੇ ਲੋਕਾ ਨੂੰ ਪਸੰਦ ਨਹੀਂ ਕਰਦੇ ਹਨ ਜੋ ਟੀਮ ‘ਚ ਉਨ੍ਹਾਂ ਦੇ ਕੰਮ ‘ਚ ਦਖਲ ਅੰਦਾਜ਼ੀ ਕਰਦੇ ਹਨ। ਮੁੱਖ ਕੋਚ ਵਕਾਰ ਯੂਨਿਸ ਦਾ ਨਾਮ ਲਿਤੇ ਬਿਨਾ ਅਫਰੀਦੀ ਨੇ ਕਿਹਾ ਕਿ ਉਹ ਇਸ ਦਖਲ ਅੰਦਾਜ਼ੀ ਤੋਂ ਖੁਸ਼ ਨਹੀਂ ਹਨ ਤੇ ਆਪਣੀਆਂ ਸ਼ਿਕਾਈਤਾਂ ਦਸਣ ਦੇ ਲਈ ਪੀਸੀਬੀ ਮੁੱਖ ਤੋਂ ਮੁਲਾਕਾਤ ਕਰਨਗੇ।

ਅੱਗੇ ਪੜੋ .. »

Share

ਰਾਸ਼ਟਰਮੰਡਲ ਖੇਡ ਠੇਕਿਆਂ ਦੀ ਸੀ ਬੀ ਆਈ ਤੇ ਈ ਡੀ ਤੋਂ ਜਾਂਚ

ਨਵੀਂ ਦਿੱਲੀ,  8 ਮਈ (ਏਜੰਸੀ) : ਪ੍ਰਧਾਨ ਮੰਤਰੀ ਦਫਤਰ ਨੇ ਖੇਡ ਮੰਤਰਾਲੇ ਨੂੰ ਰਾਸ਼ਟਰਮੰਡਲ ਖੇਡ ਆਯੋਜਨ ਕਮੇਟੀ ਵਲੋਂ ਕੀਤੇ ਗਏ ਠੇਕਿਆਂ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਸ਼ੁੰਗਲੂ ਕਮੇਟੀ ਦੀ ਰਿਪੋਰਟ ਦੇ ਅਧਾਰ ‘ਤੇ ਸੀ ਬੀ ਆਈ ਅਤੇ ਇੰਮੀਗਰੇਸ਼ਨ ਡਾਇਰੈਕਟੋਰੇਟ ਤੋਂ ਕਰਵਾਉਣ ਦਾ ਸੁਝਾਅ ਦਿੱਤਾ ਹੈ। ਪੀ ਐਮ ਓ ਨੇ ਆਪਣੀ ਚਿੱਠੀ ਵਿਚ ਕੌਮਾਂਤਰੀ ਨਿੱਜੀ ਕੰਪਨੀ ਈਵੈਂਟ ਨਾਲਿਜ ਸਰਵਸਿਜ਼ ਵਲੋਂ ਕੀਤੇ ਗਏ ਕੰਮਾਂ ਸਮੇਤ ਕਮੇਟੀ ਵਲੋਂ ਦੱਸੀਆਂ ਗਈਆਂ ਬੇਨਿਯਮੀਆਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਆਯੋਜਨ ਕਮੇਟੀ ਨੇ ਈ.ਕੇ.ਐਸ. ਦੇ ਨਾਲ ਸਟੇਡੀਅਮ ਦੇ ਵਿਕਾਸ ਅਤੇ ਪ੍ਰਬੰਧ ਲਈ ਕੰਸਲਟੈਂਸੀ ਸੇਵਾਵਾਂ ਅਤੇ ਖੇਡਾਂ ਦੀ ਯੋਜਨਾ ਅਤੇ ਪ੍ਰੋਜੈਕਟ ਪ੍ਰਬੰਧ ਸੇਵਾਵਾਂ ਨਾਲ ਸਬੰਧਤ 70 ਕਰੋੜ ਰੁਪਏ ਤੋਂ ਵੱਧ ਦੇ ਤਿੰਨ ਠੇਕੇ ਕੀਤੇ ਸਨ।

ਅੱਗੇ ਪੜੋ .. »

Share

ਸਾਇਨਾ ਮਲੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ‘ਚ ਹਾਰੀ

A file photo of Saina Nehwal.

ਕੁਆਲਾਲੰਪੁਰ, 8 ਮਈ (ਏਜੰਸੀ) : ਭਾਰਤ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਯੋਨੇਕਸ- ਸਨਰਾਈਜ਼ ਮਲੇਸ਼ੀਆ ਓਪਨ ਟੂਰਨਾਮੈਂਟ ਦੇ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ ਸੁਲਤਾਨ ਅਬਦੁਲ ਹਾਮਿਲ ਸਟੇਡੀਅਮਵਿਖੇ ਔਰਤਾਂ ਦੇ ਵਰਗ ਦੇ ਖਿਤਾਬੀ ਮੁਕਾਬਲੇ ਸਾਇਨਾ ਨੂੰ ਚੀਨ ਦੀ ਖਿਡਾਰਨ ਜਿਨ ਵਾਂਗ ਨੇ 13-21, 21-8, 21-14 ਨਾਲ ਹਰਾ ਕੇ ਖਿਤਾਬ ‘ਤੇ ਕਬਜ਼ਾ ਕੀਤਾ। 48 ਮਿੰਟ ਚੱਲੇ ਇਸ ਮੁਕਾਬਲੇ ‘ਚ ਸਾਇਨਾ ਨੇ ਪਹਿਲਾ ਸੈੱਟ 21-13 ਨਾਲ ਆਪਣੇ ਨਾਂ ਕੀਤਾ। ਇਸ ਉਪਰੰਤ ਸਾਇਨਾ ਆਪਣੀ ਲੈਅ ਨੂੰ ਬਰਕਰਾਰ ਨਾ ਰੱਖ ਸਕੀ ਉਸ ਨੇ ਦੂਜਾ ਸੈੱਟ 8-21 ਨਾਲ ਗਵਾ ਲਿਆ। ਤੀਸਰੇ ਸੈੱਟ ਵਿਚ ਸਾਇਨਾ ਨੇ ਜਿਨ ਵਾਂਗ ਨੂੰ ਜਬਰਦਸਤ ਟੱਕਰ ਦਿੱਤੀ ਪਰ ਜਿਨ ਵਾਂਗ ਨੇ ਸੈੱਟ 21-14 ਨਾਲ ਜਿੱਤ ਕੇ ਖਿਤਾਬ ਆਪਣੇ ਨਾਂਅ ਕਰ ਲਿਆ।

ਅੱਗੇ ਪੜੋ .. »

Share

ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦੀ ਚੋਣ 13 ਨੂੰ

ਮੁੰਬਈ, 4 ਮਈ (ਏਜੰਸੀ) : ਵੈਸਟਇੰਡੀਜ਼ ਦੌਰੇ ’ਤੇ ਖੇਡੀ ਜਾਣ ਵਾਲੀ ਇਕ ਦਿਨਾ ਸੀਰੀਜ਼ ਅਤੇ ਇਕਲੌਤੇ ਟਵੰਟੀ-20 ਮੈਚ ਲਈ ਭਾਰਤੀ ਟੀਮ ਦੀ ਚੋਣ 13 ਮਈ ਨੂੰ ਚੇਨਈ ਵਿਚ ਕੀਤੀ ਜਾਵੇਗੀ। ਕ੍ਰਿਕਟ ਬੋਰਡ ਦੇ ਸੂਤਰਾਂ ਨੇ ਅੱਜ ਕਿਹਾ ਕਿ ਕ੍ਰਿਸ਼ਨਾਚਾਰੀ ਸ਼੍ਰੀਕਾਂਤ ਦੀ ਪ੍ਰਧਾਨਗੀ ਵਿਚ ਚੋਣ ਸੰਮਤੀ 13 ਮਈ ਨੂੰ ਚੇਨਈ ਵਿਚ ਬੈਠਕ ਕਰ ਕੇ ਟੀਮ ਚੁਣੇਗੀ। ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰਕਿੰਗਸ ਅਤੇ ਡੇਅਰਡੇਵਿਲਸ ਵਿਚਕਾਰ ਚੇਨਈ ਵਿਚ ਹੋਣ ਵਾਲੇ ਆਈ.ਪੀ.ਐਲ. ਮੈਚ ਦੇ ਅਗਲੇ ਦਿਨ ਚੋਣ ਸੰਮਤੀ ਦੀ ਬੈਠਕ ਹੋਵੇਗੀ। ਭਾਰਤੀ ਟੀਮ ਕੈਰੇਬੀਆਈ ਦੌਰੇ ਲਈ ਇਕ ਜੂਨ ਨੂੰ ਰਵਾਨਾ ਹੋਵੇਗੀ ਅਤੇ ਦੌਰੇ ਦੀ ਸ਼ੁਰੂਆਤ ਚਾਰ ਜੂਨ ਨੂੰ ਪੋਰਟ ਆਫ਼ ਸਪੇਨ ਦੇ ਕਵੀਂਸ ਪਾਰਕ ਓਵਲ ਮੈਦਾਨ ’ਤੇ ਵੈਸਟਇੰਡੀਜ਼ ਵਿਰੁਧ ਟਵੰਟੀ-20 ਅੰਤਰਰਾਸ਼ਟਰੀ ਮੈਚ ਨਾਲ ਹੋਵੇਗੀ।

ਅੱਗੇ ਪੜੋ .. »

Share

ਮੇਰੇ ਪਿਤਾ ਨੂੰ ਮਿਲਣਾ ਚਾਹੀਦੈ ਭਾਰਤ ਰਤਨ : ਅਸ਼ੋਕ

ਗੁਣਾ, 3 ਮਈ (ਏਜੰਸੀ) : ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਵਿਚਾਲੇ ਹਾਕੀ ਦੇ ਜਾਦੂਗਰ ਧਿਆਨਚੰਦ ਦੇ ਪੁੱਤਰ ਅਸ਼ੋਕ ਕੁਮਾਰ ਨੇ ਕਿਹਾ ਕਿ ਪਹਿਲਾਂ ਇਹ ਪੁਰਸਕਾਰ ਉਸਦੇ ਸਵਰਗਵਾਸੀ ਪਿਤਾ ਨੂੰ ਦਿੱਤਾ ਜਾਣਾ ਚਾਹੀਦਾ ਹੈ। ਸਾਬਕਾ ਓਲੰਪੀਅਨ ਅਸ਼ੋਕ ਕੁਮਾਰ ਕੱਲ ਇਥੇ ਨੌਜਵਾਨ ਖਿਡਾਰੀਆਂ ਨੂੰ ਹਾਕੀ ਲਈ ਟਿਪਸ ਦੇਣ ਆਏ ਸਨ। ਉਨ੍ਹਾਂ ਕਿਹਾ ਕਿ ਧਿਆਨਚੰਦ ਦੀ ਖੇਡ ਦੀ ਕਈ ਲੋਕਾਂ ਨੇ ਤਾਰੀਫ ਕੀਤੀ ਸੀ, ਜਿਨ੍ਹਾਂ ‘ਚ ਆਸਟ੍ਰੇਲੀਆ ਦਾ ਮਹਾਨ ਕ੍ਰਿਕਟਰ ਡਾਨ ਬ੍ਰੈਡਮੈਨ ਵੀ ਸ਼ਾਮਲ ਸਨ। ਅਸ਼ੋਕ ਨੇ ਕਿਹਾ ਕਿ ਉਸਦੇ ਪਿਤਾ ਅਸਲ ‘ਚ ਟੀਮ ਮੈਨ ਸਨ ਅਤੇ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਗੋਲਾਂ ਦਾ ਸਿਹਰਾ ਨਹੀਂ ਲਿਆ ਜੋ ਉਨ੍ਹਾਂ ਨੇ ਕੀਤੇ। ਉਨ੍ਹਾਂ ਨੇ ਉਨ੍ਹਾਂ ਖਿਡਾਰੀਆਂ ਨੂੰ ਇਸਦਾ ਸਿਹਰਾ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਪਾਸ ਦਿੱਤੇ ਸਨ।

ਅੱਗੇ ਪੜੋ .. »

Share

ਕ੍ਰਿਕਟਰ ਤੋਂ ਗੋਲਫਰ ਬਣ ਸਕਦੇ ਹਨ ਪੋਟਿੰਗ

ਮੈਲਬਰਨ, 1 ਮਈ (ਏਜੰਸੀ) : ਕ੍ਰਿਕਟ ਕਰਿਅਰ ਵਿਚ ਆਲੋਚਨਾਵਾਂ ਦਾ ਸ਼ਿਕਾਰ ਸਾਬਕਾ ਆਸਟ੍ਰੇਲੀਆਈ ਕਪਤਾਨ ਰਿਕੀ ਪੋਟਿੰਗ ਜਲਦੀ ਹੀ ਗੋਲਫਰ ਦੀ ਭੂਮਿਕਾ ਵਿਚ ਨਜ਼ਰ ਆ ਸਕਦੇ ਹਨ। ਪੋਟਿੰਗ ਨੇ ਇਥੇ ਕਿਸੇ ਵੱਡੇ ਟੂਰਨਾਮੈਂਟ ਪ੍ਰਾਯੋਜਕ ਵਲੋਂ ਗੋਲਫ ਖੇਡਣ ਦੀ ਛੂਟ ਦਿੱਤੀ ਜਾ ਸਕਦੀ ਹੈ। ਸ਼ਾਨਦਾਰ ਗੋਲਫਰ ਦੇ ਰੂਪ ਵਿਚ ਪੋਟੰਿਗ ਦੀ ਪਛਾਣ ਨੇ ਉਨ੍ਹਾਂ ਨੂੰ ਅਗਲੇ ਸੈਸ਼ਨ ਵਿਚ ਵਿਚ ਕਿਸੇ ਵੱਡੇ ਟੂਰਨਾਮੈਂਟ ਵਿਚ ਗੋਲਫ ਖੇਡਣ ਲਈ ਵਲੋਂ ਛੂਟ ਦੇਣ ਦਾ ਮੌਕਾ ਮੁਹੱਈਆ ਕਰਵਾਇਆ ਹੈ। ਪਿਛਲੇ ਮਹੀਨੇ ਵਿਸ਼ਵ ਕੱਪ ਸੈਮੀਫਾਈਨਲ ਵਿਚ ਭਾਰਤ ਖਿਲਾਫ ਮਿਲੀ ਹਾਰ ਤੋਂ ਬਾਅਦ ਆਸਟ੍ਰੇਲੀਆਈ ਟੀਮ ਦੀ ਕਪਤਾਨੀ ਛੱਡਣ ਵਾਲੇ ਪੋਟਿੰਗ ਤੋਂ 9 ਬਾਰ ਦੇ ਵਿਜੇਤਾ ਮੇਜਰ ਟੂਰਨਾਮੈਂਟ ਜੇਤੂ ਗੈਰੀ ਪਲੇਅਰ ਨੇ ਕਿਹਾ,”ਤੁਸੀਂ ਜਿਸ ਤਰ੍ਹਾਂ ਗੇਂਦ ਨੂੰ ਹਿੱਟ ਕਰਦੇ ਹੋ,

ਅੱਗੇ ਪੜੋ .. »

Share

ਫਲੈਚਰ ਪਹਿਲੇ ਦੌਰੇ ‘ਤੇ ਹੀ ਹੋਵੇਗਾ ਨਾਕਾਮ : ਸਵਾਨ

FLASHBACK ... fresh-faced Swann and Fletcher in '99

ਲੰਡਨ, 29 ਅਪ੍ਰੈਲ (ਏਜੰਸੀ) : ਇੰਗਲੈਂਡ ਦੇ ਸਪਿਨਰ ਗ੍ਰੀਮ ਸਵਾਨ ਦਾ ਮੰਨਣਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਡੰਕਨ ਫਲੈਚਰ ਨੂੰ ਆਪਣੇ ਕਾਰਜਕਾਲ ਦੀ ਸ਼ੁਰੂਆਤ ਨਾਕਾਮੀ ਨਾਲ ਕਰਨੀ ਪੈ ਸਕਦੀ ਹੈ। ਭਾਰਤੀ ਟੀਮ ਇਸ ਸਾਲ ਜਦ ਇੰਗਲੈਂਡ ਦੌਰੇ ‘ਤੇ ਜਾਏਗੀ ਉਦੋਂ ਫਲੈਚਰ ਆਪਣਾ ਅਹੁਦਾ ਸੰਭਾਲੇਗਾ। ਫਲੈਚਰ 1999 ਤੋਂ 2007 ਤੱਕ ਇੰਗਲੈਂਡ ਦਾ ਕੋਚ ਰਿਹਾ ਸੀ। ਉਹ ਪਿਛਲੇ ਹਫਤੇ ਦੱਖਣੀ ਅਫਰੀਕੀ ਗੈਰੀ ਕ੍ਰਿਸਟਨ ਦੀ ਜਗ੍ਹਾ ਭਾਰਤ ਦਾ ਕੋਚ ਨਿਯੁਕਤ ਹੋਇਆ ਹੈ। ਸਵਾਨ ਨੇ 2000 ‘ਚ ਸ਼ੁਰੂਆਤ ਕੀਤੀ ਸੀ ਪਰ ਛੇਤੀ ਹੀ ਉਸ ਦੇ ਫਲੈਚਰ ਨਾਲ ਮਤਭੇਦ ਹੋ ਗਏ ਸਨ। ਉਸਨੇ ਕਿਹਾ ਕਿ ਜ਼ਿੰਬਾਬਵੇ ਦਾ ਇਹ ਸਾਬਕਾ ਕਪਤਾਨ ਸੋਚਦਾ ਹੈ ਕਿ ਉਹ ਇੰਗਲੈਂਡ ਦੀ ਪੂਰੀ ਟੀਮ ਬਾਰੇ ਜਾਣਦਾ ਹੈ ਪਰ ਅਸਲ ‘ਚ ਉਹ ਸਿਰਫ ਕੁਝ ਖਿਡਾਰੀਆਂ ਬਾਰੇ ਹੀ ਥੋੜ੍ਹਾ-ਬਹੁਤ ਜਾਣਦਾ ਹੈ। ਉਸਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦ ਭਾਰਤੀ ਟੀਮ ਇੰਗਲੈਂਡ ਦੌਰੇ ‘ਤੇ ਆਏਗੀ ਤਾਂ ਸਾਨੂੰ ਇਸ ਦਾ ਫਾਇਦਾ ਹੋਵੇਗਾ।

ਅੱਗੇ ਪੜੋ .. »

Share

ਚੰਦਰਪਾਲ ਨੇ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ‘ਤੇ ਨਿਸ਼ਾਨਾ ਬੰਨ੍ਹਿਆ

ਕਿੰਗਸਟਨ, 29 ਅਪ੍ਰੈਲ (ਏਜੰਸੀ) : ਸ਼ਿਵ ਨਾਰਾਇਣ ਚੰਦਰਪਾਲ ਨੇ ਵੈਸਟਇੰਡੀਜ਼ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਰਨੈਸਟ ਹਿਲਾਰੇ ਦੀ ਟਿੱਪਣੀ ‘ਤੇ ਸਵਾਲ ਉਠਾਇਆ ਹੈ। ਹਿਲਾਰੇ ਨੇ ਕਿਹਾ ਸੀ ਕਿ ਸੀਨੀਅਰ ਖਿਡਾਰੀਆਂ ‘ਚ ਅਨੁਸ਼ਾਸਨ ਦੀ ਕਮੀ ਹੈ, ਜਿਸ ‘ਤੇ ਸਾਬਕਾ ਕਪਤਾਨ ਕ੍ਰਿਸ ਗੇਲ ਵੀ ਨਾਰਾਜ਼ ੋਹੋ ਗਿਆ ਸੀ। ਬੋਰਡ ਨੂੰ ਲਿਖੇ ਪੱਤਰ ‘ਚ ਚੰਦਰਪਾਲ ਨੇ ਹਿਲਾਰੇ ਤੋਂ ਇਸ ਟਿੱਪਣੀ ਲਈ ਸਫਾਈ ਮੰਗੀ ਹੈ।  ਮੁੱਖ ਕਾਰਜਕਾਰੀ ਹਿਲਾਰੇ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਟੀਮ ਦੇ ਮਾੜੇ ਪ੍ਰਦਰਸ਼ਨ ਲਈ ਖਿਡਾਰੀਆਂ ਦੀ ਅਨੁਸ਼ਾਸਨਹੀਣਤਾ ਜ਼ਿੰਮੇਵਾਰ ਹੈ।

ਅੱਗੇ ਪੜੋ .. »

Share

ਮੈਚ ਫ਼ਿਕਸਿੰਗ ਵਿਚ ਸ਼ਾਮਲ ਰਹੇ ਨੇ ਸ੍ਰੀਲੰਕਾ ਦੇ ਖਿਡਾਰੀ: ਹਸਨ

Cricketer-turned-politician Hashan Tillakaratne

ਕੋਲੰਬੋ, 29 ਅਪ੍ਰੈਲ (ਏਜੰਸੀ) : ਮੈਚ ਫ਼ਿਕਸਿੰਗ ਦੇ ਮਾਮਲੇ ਅੰਤਰਰਾਸ਼ਟਰੀ ਕ੍ਰਿਕਟ ਦਾ ਪਿੱਛਾ ਨਹੀਂ ਛੱਡ ਰਹੇ ਹਨ। ਤਾਜ਼ਾ ਮਾਮਲੇ ਵਿਚ ਸ੍ਰੀਲੰਕਾ ਦੇ ਸਾਬਕਾ ਕਪਤਾਨ ਹਸਨ ਤਿਲਕਰਤਨੇ ਨੇ ਦਾਅਵਾ ਕੀਤਾ ਹੈ ਉਨ੍ਹਾਂ ਦੇ ਦੇਸ਼ ਵਿਚ 1992 ਤੋਂ ਬਾਅਦ ਤੋਂ ਹੀ ਮੈਚ ਫ਼ਿਕਸਿੰਗ ਹੋ ਰਹੀ ਹੈ। ਤਿਲਕਰਤਨੇ ਨੇ ਨਾਲ ਹੀ ਭਾਰਤ ਵਿਰੁਧ ਸੰਸਾਰ ਕੱਪ ਦੇ ਫ਼ਾਈਨਲ ਵਿਚ ਹਾਰ ਦਾ ਮੂੰਹ ਦੇਖਣ ਵਾਲੀ ਸ੍ਰੀਲੰਕਾ ਦੀ ਟੀਮ ਦੀ ਚੋਣ ਸਬੰਧੀ ਵੀ ਕਈ ਸਵਾਲ ਖੜੇ ਕੀਤੇ। ਸ੍ਰੀਲੰਕਾ ਵਲੋਂ 200 ਇਕ ਰੋਜ਼ਾ ਅਤੇ 83 ਟੈਸਟ ਮੈਚ ਖੇਡਣ ਵਾਲੇ ਤਿਲਕਰਤਨੇ ਨੇ ਕਿਹਾ ਕਿ ਮੈਂ ਅਪਣੀ ਜਮੀਰ ਦੀ ਆਵਾਜ਼ ਸੁਣਦੇ ਹੋਏ ਤੁਹਾਨੂੰ ਇਹ ਦੱਸ ਸਕਦਾ ਹਾਂ। ਮੈਚ ਫ਼ਿਕਸਿੰਗ ਅਜਿਹੀ ਚੀਜ਼ ਨਹੀਂ ਜੋ ਕਲ ਜਾਂ ਅੱਜ ਸ਼ੁਰੂ ਹੋਈ ਹੈ। ਮੇਰੀ ਜਾਣਕਾਰੀ ਅਨੁਸਾਰ ਇਹ 1992 ਤੋਂ ਹੋਣੀ ਸ਼ੁਰੂ ਹੋਈ ।

ਅੱਗੇ ਪੜੋ .. »

Share
« 1 ... 7 8 9 10 11 12 13 14 15 16 17 ... 57 58 »