ਆਰਸੀਬੀ ਦੇ ਖਿਡਾਰੀ ਪੋਮਰਸ਼ਬਾਕ ਨੂੰ ਮਿਲੀ ਇਕ ਦਿਨ ਦੀ ਜ਼ਮਾਨਤ
ਨਵੀਂ ਦਿੱਲੀ, 18 ਮਈ (ਏਜੰਸੀ) : ਰਾਇਲ ਚੈਲੇਂਜਰਜ਼ ਦੇ ਖਿਡਾਰੀ ਲਿਊਕ ਪੋਮਰਸ਼ਬਾਕ ਨੂੰ ਦਿੱਲੀ ਦੀ ਇਕ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਪੋਮਰਸ਼ਬਾਕ ਨੂੰ ਇਕ ਦਿਨ ਦੀ ਅੰਤ੍ਰਿ੍ਰਮ ਜ਼ਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਖਿਡਾਰੀ ਨੂੰ ਬੀਤੇ ਦਿਨ ਅਮਰੀਕੀ ਮਹਿਲਾ ਨਾਲ ਛੇੜਖਾਨੀ ਦੇ ਦੋਸ਼ਾਂ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਆਈਪੀਐਲ ‘ਚ ਰਾਇਲ ਚੈਲੇਂਜਰ ਬੰਗਲੁਰੂ ਵੱਲੋਂ ਖੇਡ ਰਹੇ ਇਸ ਖਿਡਾਰੀ ‘ਤੇ ਬੀਤੀ ਰਾਤ ਮੈਚ ਤੋਂ ਬਾਅਦ ਪਾਰਟੀ ‘ਚ ਮਹਿਲਾ ਨਾਲ ਛੇੜਖਾਨੀ ਦਾ ਦੋਸ਼ ਹੈ।
ਅੱਗੇ ਪੜੋ .. »
ਐਮਸੀਏ ਤੇ ਬੀਸੀਸੀਆਈ ਆਹਮੋ-ਸਾਹਮਣੇ
ਮੁੰਬਈ, 18 ਮਈ (ਏਜੰਸੀ) : ਮਸ਼ਹੂਰ ਫ਼ਿਲਮ ਸਟਾਰ ਸ਼ਾਹਰੁਖ ਖਾਨ ‘ਤੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਜਾਣ ‘ਤੇ ਪੰਜ ਸਾਲ ਤੱਕ ਦੀ ਰੋਕ ਲੱਗ ਗਈ ਹੈ। ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐਮਸੀਏ) ਨੇ ਵਾਨਖੇੜੇ ਸਟੇਡੀਅਮ ‘ਚ ਝਗੜਾ ਅਤੇ ਗਾਲੀ -ਗਲੋਚ ਕਰਨ ਦੇ ਦੋਸ਼ ‘ਚ ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਉਤੇ ਪੰਜ ਸਾਲਾਂ ਲਈ ਪਾਬੰਦੀ ਲਾ ਦਿੱਤੀ ਹੈ। ਐਮਸੀਏ ਦੇ ਪ੍ਰਧਾਨ ਵਿਲਾਸ ਰਾਓ ਦੇਸ਼ਮੁਖ ਨੇ ਅੱਜ ਦੱਸਿਆ ਕਿ ਸ਼ਾਹਰੁਖ਼ ਅਗਲੇ ਪੰਜ ਵਰ੍ਹਿਆਂ ਤੱਕ ਵਾਨਖੇੜੇ ਸਟੇਡੀਅਮ ਵਿੱਚ ਦਾਖ਼ਲ ਨਹੀਂ ਹੋ ਸਕਣਗੇ। ਉਹ ਇੱਕ ਦਰਸ਼ਕ ਵਜੋਂ ਵੀ ਸਟੇਡੀਅਮ ‘ਚ ਦਾਖ਼ਲ ਨਹੀਂ ਹੋ ਸਕਣਗੇ । ਹਾਲਾਂਕਿ ਬੀਸੀਸੀਆਈ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਆਖ਼ਰੀ ਫੈਸਲਾ ਉਸ ਵੱਲੋਂ ਲਿਆ ਜਾਵੇਗਾ।
ਅੱਗੇ ਪੜੋ .. »
ਸ਼ਾਹਰੁਖ ਨੇ ਕ੍ਰਿਕਟ ਮੈਦਾਨ ਵਿਚ ਕੀਤੀ ਬਦਸਲੂਕੀ-ਕੇਸ ਦਰਜ
ਮੁੰਬਈ, 18 ਮਈ (ਏਜੰਸੀ) : ਸਟਿੰਗ ਆਪਰੇਸ਼ਨ ਬਾਅਦ ਆਈ. ਪੀ. ਐਲ. ਇਕ ਵਾਰ ਫ਼ਿਰ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਜਦੋਂ ਇਥੇ ਕੋਲਕਾਤਾ ਨਾਈਟ ਰਾਈਡਰਸ ਟੀਮ ਦੇ ਮਾਲਕ ਤੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਜੋ ਨਸ਼ੇ ਵਿਚ ਸਨ, ਮੁੰਬਈ ਕ੍ਰਿਕਟ ਐਸੋਸੀਏਸ਼ਨ (ਐਮ. ਸੀ. ਏ.) ਦੇ ਅਧਿਕਾਰੀਆਂ ਤੇ ਸੁਰੱਖਿਆ ਮੁਲਾਜ਼ਮਾਂ ਨਾਲ ਨਾਲ ਝਗੜ ਪਏ। ਐਮ. ਸੀ. ਏ. ਨੇ ਸ਼ਾਹਰੁਖ ਦੇ ਵਾਨਖੇੜੇ ਸਟੇਡੀਅਮ ਵਿਚ ਦਾਖ਼ਲੇ ‘ਤੇ ਉਮਰ ਭਰ ਲਈ ਪਾਬੰਦੀ ਲਾ ਦਿੱਤੀ ਹੈ। ਸ਼ਾਹਰੁਖ ਖਿਲਾਫ਼ ਬਦਸਲੂਕੀ ਕਰਨ ਦੇ ਦੋਸ਼ ਵਿਚ ਥਾਣੇ ਵਿਚ ਕੇਸ ਦਰਜ ਕਰਵਾਇਆ ਹੈ। ਐਮ. ਸੀ. ਏ. ਦੇ ਸਕੱਤਰ ਨਿਤਿਨ ਦਲਾਲ ਨੇ ਕਿਹਾ, ‘ਅਸੀਂ. ਐਮ. ਸੀ. ਏ. ਅਧਿਕਾਰੀਆਂ ਨਾਲ ਬਦਸਲੂਕੀ ਕਰਨ ਵਾਲੇ ਸ਼ਾਹਰੁਖ ਖਿਲਾਫ਼ ਮਰੀਨ ਡਰਾਈਵ ਥਾਣੇ ਵਿਚ ਕੇਸ ਦਰਜ ਕੀਤਾ ਹੈ।
ਅੱਗੇ ਪੜੋ .. »
ਬਾਦਲ ਨੇ ਯੁਵਰਾਜ ਨੂੰ ਦਿੱਤਾ 1 ਕਰੋੜ ਦਾ ਨਗਦ ਇਨਾਮ
ਚੰਡੀਗੜ੍ਹ, 16 ਮਈ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੂੰ ਕੌਮੀ ਤੇ ਕੌਮਾਂਤਰੀ ਕ੍ਰਿਕਟ ਵਿਚ ਨਾਮਣਾ ਖੱਟ ਕੇ ਦੇਸ਼ ਖਾਸ ਤੌਰ ‘ਤੇ ਸੂਬੇ ਦਾ ਨਾਮ ਰੁਸ਼ਨਾਉਣ ‘ਤੇ ਦਿਲੀ ਵਧਾਈ ਦਿੱਤੀ। ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਯੁਵਰਾਜ ਸਿੰਘ ਨੂੰ ਕ੍ਰਿਕਟ ਵਿਸ਼ਵ ਕੱਪ 2011 ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਬਦਲੇ ਇਕ ਕਰੋੜ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕਰਨ ਤੋਂ ਬਾਅਦ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੌਜਵਾਨ ਕ੍ਰਿਕਟਰ ਦੀ ਵਿਲੱਖਣ ਪ੍ਰਾਪਤੀ ਭਵਿੱਖ ਵਿਚ ਉਭਰਦੇ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ।
ਅੱਗੇ ਪੜੋ .. »
ਸ਼ਾਹਰੁਖ ਲਈ ਪੂਨਮ ਨੇ ਕੀਤਾ ਕੱਪੜੇ ਲਾਹੁਣ ਦਾ ਐਲਾਨ
ਮੁੰਬਈ, 16 ਮਈ (ਏਜੰਸੀ) : ਸਟ੍ਰਿਪਿੰਗ ਗਰਲ ਦੇ ਨਾਂ ਨਾਲ ਮਸ਼ਹੂਰ ਹੋ ਚੁੱਕੀ ਪੂਨਮ ਪਾਂਡੇ ਨੇ ਇਕ ਵਾਰ ਫਿਰ ਨਗਨ ਹੋਣ ਦਾ ਐਲਾਨ ਕੀਤਾ ਹੈ। ਇਸ ਵਾਰ ਪੂਨਮ ਨੇ ਸ਼ਾਹਰੁਖ ਲਈ ਕੱਪੜੇ ਲਾਹੁਣ ਦਾ ਐਲਾਨ ਕੀਤਾ ਹੈ। ਪੂਨਮ ਨੇ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਮੈਂ ਸ਼ਾਹਰੁਖ ਲਈ ਕੱਪੜੇ ਲਾਹੁਣ ਨੂੰ ਤਿਆਰ ਹਾਂ। ਪੂਨਮ ਨੇ ਕਿਹਾ ਕਿ ਮੈਂ ਸ਼ਾਹਰੁਖ ਦੀ ਬਹੁਤ ਵੱਡੀ ਫੈਨ ਹਾਂ ਅਤੇ ਜੇਕਰ ਉਹ ਆਪਣੀ ਟੀਮ ਕੇ.ਕੇ.ਆਰ. ਲਈ ਮੈਨੂੰ ਅਜਿਹਾ ਕਰਨ ਨੂੰ ਕਹਿਣਗੇ ਤਾਂ ਮੈਂ ਜ਼ਰੂਰ ਆਪਣੇ ਕੱਪੜੇ ਲਾਹ ਦੇਵਾਂਗੀ। ਉਸਨੇ ਕਿਹਾ ਕਿ ਜੇਕਰ ਮੇਰੇ ਸਟ੍ਰਿਪ ਕਰਨ ਨਾਲ ਸ਼ਾਹਰੁਖ ਦੀ ਟੀਮ ਜਿੱਤਦੀ ਹੈ ਤਾਂ ਅਜਿਹਾ ਕਰਨ ਵਿਚ ਕੋਈ ਬੁਰਾਈ ਨਹੀਂ ਹੈ।
ਅੱਗੇ ਪੜੋ .. »
ਆਈਪੀਐਲ ‘ਚ ਭ੍ਰਿਸ਼ਟਾਚਾਰ ਦਾ ਮਾਮਲਾ : ਬੀਸੀਸੀਆਈ ਵੱਲੋਂ ਪੰਜ ਦੋਸ਼ੀ ਖ਼ਿਡਾਰੀ ਮੁਅੱਤਲ
ਨਵੀਂ ਦਿੱਲੀ, 15 ਮਈ (ਏਜੰਸੀ) : ਇੰਡੀਅਨ ਪ੍ਰੀਮੀਅਰ ਲੀਗ ‘ਚ ਕਥਿਤ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਨ ਵਾਲੇ ਇੱਕ ਟੀਵੀ ਚੈਨਲ ਦੇ ਸਟਿੰਗ ਅਪ੍ਰੇਸ਼ਨ ਤੋਂ ਬਾਅਦ ਬੀਸੀਸੀਆਈ ਵੱਲੋਂ ਦਾਗੀ ਖ਼ਿਡਾਰੀਆਂ ਦੇ ਖਿਲਾਫ਼ ਕਰੜੇ ਕਦਮ ਚੁੱਕਦਿਆਂ ਪੰਜ ਭਾਰਤੀ ਕ੍ਰਿਕਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਆਈਪੀਐਲ ਸੰਚਾਲਨ ਪ੍ਰੀਸ਼ਦ ਦੇ ਮੈਂਬਰਾਂ ਅਤੇ ਬੀਸੀਸੀਆਈ ਦੇ ਅਧਿਕਾਰੀਆਂ ਵਿਚਕਾਰ ਲੰਬੀ ਚੱਲੀ ਟੈਲੀਕਾਨਫਰੰਸ ਤੋਂ ਬਾਅਦ ਮੋਹਨਨੀਸ਼ ਮਿਸ਼ਰਾ, ਸ਼ਲਭ ਸ੍ਰੀਵਾਸਤਵ, ਟੀਪੀ ਸੁਧੀਂਦਰ, ਅਮਿਤ ਯਾਦਵ ਅਤੇ ਅਭਿਨਵ ਬਾਲੀ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੀਸੀਸੀਆਈ ਨੇ ਇਸ ਘਟਨਾ ਦੀ ਸ਼ੁਰੂਆਤੀ ਜਾਂਚ ਰਵੀ ਸਵਾਮੀ ਤੋਂ ਕਰਵਾਉਣ ਦਾ ਫੈਸਲਾ ਕੀਤਾ ਹੈ ਜੋ ਕਿ
ਅੱਗੇ ਪੜੋ .. »
ਸਾਫ ਅਕਸ ਵਾਲੀਆਂ ਕਬੱਡੀ ਕਲੱਬਾਂ ਨੂੰ ਖਿਡਾਰੀ ਸੱਦਣ ਦੀ ਖੁੱਲ੍ਹ : ਟਿੰਮ ਉੱਪਲ
ਐਡਮਿੰਟਨ, (ਪਪ) : ਹੁਣ ਉਨ੍ਹਾਂ ਕਬੱਡੀ ਕਲੱਬਾਂ ਦੇ ਪ੍ਰਮੋਟਰਾਂ ਨੂੰ ਕੈਨੇਡਾ ਕਬੱਡੀ ਖਿਡਾਰੀ ਸੱਦਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ ਕਬੱਡੀ ਕਲੱਬਾਂ ਦਾ ਅਕਸ ਸਾਫ ਹੈ ਅਤੇ ਉਨ੍ਹਾਂ ਕਲੱਬਾਂ ਦਾ ਕਦੇ ਵੀ ਕੋਈ ਖਿਡਾਰੀ ਕੈਨੇਡਾ ਵਿਚ ਨਹੀਂ ਰਿਹਾ। ਇਹ ਫੈਸਲਾ ਕੈਨੇਡਾ ਦਾ ਇਮੀਗਰੇਸ਼ਨ ਵਿਭਾਗ ਅਤੇ ਮਨਿਸਟਰ ਜੇਸਨ ਕੈਨੀ ਵੱਲੋਂ ਫੈਡਰਲ ਖੇਡ ਮੰਤਰੀ ਬੱਲ ਗੋਸਲ, ਮੰਤਰੀ ਟਿੰਮ ਉੱਪਲ, ਐਮ. ਪੀ. ਪਰਮ ਗਿੱਲ, ਦਵਿੰਦਰ ਸ਼ੋਰੀ ਨਾਲ ਲੰਬਾ ਸਮਾਂ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਅਤੇ ਕਬੱਡੀ ਪ੍ਰਮੋਟਰਾਂ ਵੱਲੋਂ ਕੀਤੀ ਕਬੂਤਰਬਾਜ਼ੀ ਨੂੰ ਨੱਥ ਪਾਉਣ ਲਈ ਕਈ ਤਰ੍ਹਾਂ ਦੀਆਂ ਨਵੀਆਂ ਨੀਤੀਆਂ ਅਪਣਾਉਣ ਤੋਂ ਬਾਅਦ ਲਿਆ ਗਿਆ। ਟਿੰਮ ਉੱਪਲ ਨੇ ਸੰਬੰਧਿਤ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ
ਅੱਗੇ ਪੜੋ .. »
ਆਈ. ਪੀ. ਐਲ. ‘ਚ ਵੀ ਖਤਮ ਹੋਇਆ ਗਾਂਗੁਲੀ ਦਾ ਕੈਰੀਅਰ?
ਪੁਣੇ, 10 ਮਈ (ਏਜੰਸੀ) : ਆਈ. ਪੀ. ਐਲ. 5 ‘ਚ ਜੋਰਦਾਰ ਸ਼ੁਰੂਆਤ ਕਰਨ ਵਾਲੀ ਸਹਾਰਾ ਇੰਡੀਆ ਦੀ ਪੁਣੇ ਵਾਰੀਅਰਸ ਦੀ ਟੀਮ ਨੇ ਜਦੋਂ ਹਾਰਨਾ ਸ਼ੁਰੂ ਕੀਤਾ ਤਾਂ ਉਹ ਰਿਕਾਰਡ ਬਣਾਉਣ ਲੱਗਾ। ਪੁਣੇ ਨੇ ਇਸ ਸੀਜ਼ਨ ਦੇ ਪਹਿਲੇ 4 ਮੈਚਾਂ ‘ਚ ਤਿੰਨ ਜਿੱਤਾਂ ਦਰਜ ਕੀਤੀਆਂ ਸਨ ਪਰ ਇਕ ਵਾਰ ਜਦੋਂ ਇਸ ਟੀਮ ਦੇ ਹਾਰ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੁਣੇ ਨੂੰ ਇਸ ਸੀਜ਼ਨ ‘ਚ ਖੇਡੇ ਗਏ 13 ਮੈਚਾਂ ‘ਚ 9 ‘ਚੋਂ ਹਾਰ ਮਿਲੀ ਹੈ। ਪੁਣੇ ਦਾ ਅਗਲਾ ਮੈਚ ਬੰਗਲੌਰ ‘ਚ ਹੈ। ਅਜਿਹੇ ‘ਚ ਰਾਇਲ ਚੈਲੰਜਰ ਬੰਗਲੌਰ ਖਿਲਾਫ ਮੈਚ ਤੋਂ ਪਹਿਲਾਂ ਹੋਣ ਵਾਲੀ ਬੈਠਕ ‘ਚ ਟੀਮ ਮੈਨੇਜਮੈਂਟ ਇਸ ‘ਤੇ ਫੈਸਲਾ ਕਰ ਸਕਦੀ ਹੈ ਕਿ ਗਾਂਗੁਲੀ ਨੂੰ ਟੂਰਨਾਮੈਂਟ ਲਈ ਟੀਮ ਦੀ ਕਮਾਨ ਸੌਂਪੀ ਜਾਏ ਜਾਂ ਨਹੀਂ।
ਅੱਗੇ ਪੜੋ .. »
ਭਾਰਤ-ਪਾਕਿ ਵਿਚਾਲੇ ਦੂਰੀ ਘਟਾਏਗੀ ਕ੍ਰਿਕਟ : ਮਹਿਮੂਦ
ਮੁਹਾਲੀ, (ਪਪ) : ਆਈ.ਪੀ.ਐਲ.-5 ‘ਚ ਖੇਡਣ ਵਾਲੇ ਇਕਲੌਤੇ ਪਾਕਿ ਖਿਡਾਰੀ ਅਜ਼ਹਰ ਮਹਿਮੂਦ ਦਾ ਕਹਿਣਾ ਹੈ ਕਿ ਖੇਡ ਲਈ ਕੋਈ ਸਰਹੱਦ ਨਹੀਂ ਹੁੰਦੀ ਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਕ੍ਰਿਕਟ ਭਾਰਤ-ਪਾਕਿਸਤਾਨ ਨੂੰ ਹੋਰ ਨੇੜੇ ਲਿਆ ਸਕਦਾ ਹੈ। ਜਨਾਬ ਮਹਿਮੂਦ ਨੇ ਬਰਤਾਨੀਆ ਦੀ ਨਾਗਰਕਿਤਾ ਹਾਸਲ ਕੀਤੀ ਹੋਈ ਹੈ ਤੇ ਉਹ ਇਸ ਵੇਲੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਆਈ.ਪੀ.ਐਲ. ‘ਚ ਖੇਡ ਰਿਹਾ ਹੈ। ਇਸ ਪਾਕਿ ਹਰਫਨ ਮੌਲਾ ਖਿਡਾਰੀ ਨੇ ਕਿਹਾ ਕਿ ਜਦੋਂ 1997 ‘ਚ ਪਾਕਿ ਟੀਮ ਦੌਰੇ ‘ਤੇ ਆਈ ਸੀ ਤਾਂ ਉਸ ਵੇਲੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਤਣਾਅਪੂਰਨ ਸਨ ਪਰ ਉਸ ਦੌਰੇ ਤੋਂ ਬਾਅਦ ਸਬੰਧਾਂ ‘ਚ ਸੁਧਾਰ ਹੋ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕ੍ਰਿਕਟ ਨੇ ਦੋਵੇਂ ਦੇਸ਼ਾਂ ਨੂੰ ਨੇੜੇ ਲਿਆਉਣ ਦਾ ਕੰਮ ਕੀਤਾ ਹੈ ਤੇ
ਅੱਗੇ ਪੜੋ .. »
ਕ੍ਰਿਸ਼ਨਾ ਪੂਨੀਆ ਨੇ ਬਣਾਇਆ ਨਵਾਂ ਕੌਮੀ ਰਿਕਾਰਡ
ਨਵੀਂ ਦਿੱਲੀ, 7 ਮਈ (ਏਜੰਸੀ) : ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਮਹਿਲਾ ਡਿਸਕਸ ਥ੍ਰੋਅਰ ਕ੍ਰਿਸ਼ਨਾ ਪੂਨੀਆ ਨੇ ਅੱਜ ਨਵਾਂ ਕੌਮੀ ਰਿਕਾਰਡ ਬਣਾਉਣ ਦੇ ਨਾਲ ਹੀ ਹਵਾਈ ਵਿਚ ਚੱਲ ਰਹੀ ਐੱਲ. ਟੀ. ਐੱਸ. ਟ੍ਰੈਕ ਕਰੂ ਥ੍ਰੋ ਡਾਊਨ ਮੀਟ ਵਿਚ ਚਾਂਦੀ ਤਮਗਾ ਜਿੱਤਿਆ। ਕ੍ਰਿਸ਼ਨਾ ਨੇ 64.76 ਮੀਟਰ ਦਾ ਨਿਸ਼ਾਨਾ ਲਗਾ ਕੇ ਸੀਮਾ ਅੰਤਿਲ ਦਾ 64.64 ਮੀਟਰ ਦਾ ਕੌਮੀ ਰਿਕਾਰਡ ਤੋੜਿਆ। ਪਹਿਲੀ ਕੋਸ਼ਿਸ਼ ਫਾਊਲ ਹੋਣ ਤੋਂ ਬਾਅਦ ਕ੍ਰਿਸ਼ਨਾ ਨੇ 56.96, 64.76,62.68,61.51 ਅਤੇ 63.68 ਮੀਟਰ ਦੀ ਦੂਰੀ ਤੈਅ ਕੀਤੀ। ਮੌਜੂਦਾ ਓਲੰਪਿਕ ਚੈਂਪੀਅਨ ਅਮਰੀਕਾ ਦੀ ਸਟੇਫਨੀ ਬ੍ਰਾਊਨ ਨੇ 66.86 ਮੀਟਰ ਦੀ ਦੂਰੀ ਤੈਅ ਕਰਕੇ ਸੋਨ ਤਮਗਾ ਜਿੱਤਿਆ, ਜਦਕਿ ਕਾਂਸੀ ਤਮਗਾ ਜੀਆ ਲੂਈਸ ਨੇ ਜਿੱਤਿਆ।
ਅੱਗੇ ਪੜੋ .. »







