ਪੰਜਾਬ ਯੂਥ ਕਾਂਗਰਸ ਦੀ ਨਵ-ਇਨਕਲਾਬ ਯਾਤਰਾ ਨੌਜਵਾਨਾਂ ਨੂੰ ਲਾਮਬੰਦ ਕਰਨ ਵਿੱਚ ਸਫਲ

Punjab Post weekly Punjabi Newspaper from Calgary, Punjabi Newspapaper in Canada, Punjabi News from Punjab

ਉਜਾਗਰ ਸਿੰਘ

ਪੰਜਾਬ ਯੂਥ ਕਾਂਗਰਸ ਵੱਲੋਂ 1 ਨਵੰਬਰ ਤੋਂ 15 ਦਸੰਬਰ 2010 ਤੱਕ 79 ਮੈਂਬਰੀ ਨੌਜਵਾਨਾਂ ਦੀ ਟੀਮ ਵੱਲੋਂ ਕੀਤੀ ਗਈ ਨਵਂ-ਇਨਕਲਾਬ ਪੈਦਲ ਯਾਤਰਾ ਨੌਜਵਾਨਾਂ ਨੂੰ ਲਾਮਬੰਦ ਕਰਨ ਵਿੱਚ ਸਫਲ ਹੋਈ ਹੈ। ਨੌਜਵਾਨਾਂ ਵਿੱਚ ਅਥਾਹ ਸaਕਤੀ, ਜੋਸ ਅਤੇ ਦ੍ਰਿੜ ਇਰਾਦਾ ਅਤੇ ਕੁੱਝ ਨਵਾਂ ਕਰ ਗੁਜaਰਨ ਦੀ ਸਮਰੱਥਾ ਹੁੰਦੀ ਹੈ, ਲੋੜ ਇਸ ਸਕਤੀ ਨੂੰ ਉਸਾਰੂ ਪਾਸੇ ਲਗਾਉਣ ਲਈ ਦਿਸਾ ਨਿਰਦੇਸa ਤੇ ਸੁਚੱਜੀ ਅਗਵਾਈ ਦੇਣ ਦੀ ਹੁੰਦੀ ਹੈ, ਜੇਕਰ ਇਸ ਸaਕਤੀ ਨੂੰ ਸਮਾਜ ਦੇ ਨਵਨਿਰਮਾਣ ਤੇ ਉਸਾਰੂ ਪਰੀਪੇਖ ਵੱਲ ਲਗਾਇਆ ਜਾਵੇ ਤਾਂ ਇਹ ਨੌਜਵਾਨ ਦੇਸ ਦੀ ਦਸਾ ਤੇ ਦਿਸਾ ਬਦਲਣ ਵਿੱਚ ਇਨਕਲਾਬੀ ਤਬਦੀਲੀਆਂ ਲਿਆ ਸਕਦੇ ਹਨ। ਜੇਕਰ ਇਸ ਸਕਤੀ ਨੂੰ ਸੁਚਾਰੂ ਅਗਵਾਈ ਨਾ ਦਿੱਤੀ ਜਾਵੇ ਤਾਂ ਇਹ ਉਸਾਰੂ ਦੀ ਥਾਂ ਨਕਾਰੂ ਰੋਲ ਅਦਾ ਕਰ ਸਕਦੀ ਹੈ।

ਅੱਗੇ ਪੜੋ .. »

Share

ਪੰਜਾਬੀ ਗੀਤ ਸੰਗੀਤ 2010 ਨਾਲ ਜੁੜੇ ਕੁਝ ਰੌਚਿਕ ਤੱਥ

ਵਿਸ਼ਵ ਵਿਆਪੀ ਬੁਲੰਦੀਆਂ ਨੂੰ ਛੂਹ ਰਹੇ ਪੰਜਾਬੀ ਗੀਤ-ਸੰਗੀਤ ਨੇ ਬੀਤੇ ਵਰ੍ਰੇ 2010 ‘ਚ ਕਈ ਖੱਟੇ ਮਿੱਠੇ ਤਜਰਬੇ ਹਾਸਿਲ ਕੀਤੇ।ਬਹੁਤ ਕੁਝ ਪਾਇਆ ਵੀ ਤੇ ਬੜਾ ਕੁੱਝ ਗੁਵਾਇਆ ਵੀ।ਇਸ ਵਰ੍ਹੇ ਪੰਜਾਬੀ ਸੰਗੀਤ ਮੰਡੀ ਵਿੱਚ ਸੈਕੜੇ ਨਵੇਂ ਗਾਇਕਾਂ ਦੀ ਆਮਦ ਹੋਈ,ਕੁਝ ਸਥਾਪਿਤ ਹੋਏ ਤੇ ਕਈਆਂ ਦੇ ਹੱਥ ਨਿਰਾਸ਼ਾ ਲੱਗੀ।ਇਹ ਵਰ੍ਹਾ ਨਵੇ ਹੀ ਨਹੀ ਕਈ ਸਥਾਪਿਤ ਗਾਇਕਾਂ ਲਈ ਵੀ ਚਣੌਤੀਆ ਭਰਪੂਰ ਰਿਹਾ।ਕਈਆਂ ਦੀ ਬੇੜੀ ਡੁੱਬੀ ,ਕਈ ਵਿਚਕਾਰ ਹੀ ਗੋਤੇ ਲਾਉਦੇ ਰਹੇ ; ਕੁਝ ਚੋਣਵੇ ਨਾਵਾਂ ਨੂੰ ਹੀ ਕਿਨਾਰਾ ਮਿਲਿਆ। ਬੇਸ਼ੱਕ ਇਸ ਵਰ੍ਹੇ ਪੂਜੀਪਤੀ ਵਰਗ ਭਾਰੂ ਰਿਹਾ ਪ੍ਰੰਤੂ ਕੁਝ ਅਸਲੋਂ ਨਵੇਂ ਤੇ ਆਰਥਕ ਪੱਖੋ ਥੁੜੇ ਨਾਂ ਵੀ  ਚਰਚਾ ‘ਚ ਆਏ।ਟੀ.ਵੀ ਚੈਨਲਾਂ ਦੇ ਨਾਲ-ਨਾਲ ਨੈਟ ਮਾਧਿਅਮ ਚਰਚਾ ‘ਚ ਰਿਹਾ । ਇਹ ਇਕ ਵਿਲੱਖਣ ਤਜਰਬਾ ਸੀ ਕਿ ਕਈ ਅਜਿਹੇ ਨਾਂ ਜਿਹੜੇ ਅਸਲੋਂ ਹੀ ਨਵੇ ਸਨ ਨੇ ਆਪਣੀ ਪਛਾਣ ਯੂ ਟਿਊਬ ਜ਼ਰੀਏ ਬਣਾਈ। ਇਸ ਵਰ੍ਹੇ ਸੈਕੜੇ ਨਹੀ ਬਲਕਿ ਹਜ਼ਾਰਾਂ ਨਵੇ ਪੁਰਾਣੇ ਗਾਇਕ-ਗਾਇਕਾਵਾਂ ਦੇ ਪ੍ਰੋਜੈਕਟ ਮਾਰਕਿਟ ‘ਚ ਆਏ ।

ਅੱਗੇ ਪੜੋ .. »

Share

ਮਹਿਕਾਂ ਪੰਜਾਬ ਰੰਗੀਆਂ

ਅਕਸਰ ਲੋਕ ਰੰਗਦਾਰ ਚੀਜ਼ਾਂ ਦੇਖ ਕੇ ਖੁਸ਼ ਹੋ ਜਾਂਦੇ ਹਨ। ਲਾਲ, ਨੀਲੇ, ਪੀਲੇ, ਹਰੇ, ਗੁਲਾਬੀ, ਚਿੱਟੇ, ਕਾਲੇ ਰੰਗ ਵੱਖ ਵੱਖ ਸਮੇਂ ‘ਤੇ ਵੱਖ ਵੱਖ ਮਨੁੱਖਾਂ ਨੂੰ ਚੰਗੇ ਲੱਗਦੇ ਹਨ। ਇਹ ਰੰਗਾਂ ਦੀ ਪਟਾਰੀ ਕਈ ਵਾਰੀ ਮਨੁੱਖੀ ਮਨ ਦੇ ਮਾਹੌਲ ਨੂੰ ਬਦਲ ਕਿ ਰੱਖ ਦੇਂਦੀ ਹੈ। ਵਸਤੂਆਂ ਦੇ ਰੰਗ ਉਹਨਾਂ ਦੇ ਕੁਦਰਤੀ ਸੁਭਾਅ ਅਨੁਸਾਰ ਹੁੰਦੇ ਹਨ। ਮੌਸਮ ਦਾ ਰੰਗਾਂ ਦੇ ਸੁਭਾਅ ਉਤੇ ਬਹੁਤ ਅਸਰ ਹੁੰਦਾ ਹੈ। ਜਿਵੇਂ ਅਜਕਲ ਪੰਜਾਬ ਦਾ ਠੰਡਾ ਪਰ ਧੁਪੀਲਾ ਮੌਸਮ ਜਿੱਥੇ ਫਸਲਾਂ ਨੂੰ ਗੂੜ੍ਹੇ ਰੰਗ ਦੇਂਦਾ ਹੈ ਉੱਥੇ ਹੀ ਉਸ ਵਿੱਚੋਂ ਅਥਾਹ ਮਹਿਕ ਵੀ ਪੈਦਾ ਕਰਦਾ ਹੈ। ਹਰੀ ਕਚੂਰ ਕਣਕ ਦੀ ਮਹਿਕ ਸਰੀਰ ਨੂੰ ਸ਼ਕਤੀ ਦੇਂਦੀ ਹੈ। ਕਮਾਦ ਦੀ ਮਿੱਠੀ ਖੁਸ਼ਬੋਈ ਸੁੱਖਦ ਅਹਿਸਾਸ ਪੈਦਾ ਕਰਦੀ ਹੈ। ਧੁੱਪ ਵਿਚ ਚਮਕਦੇ ਪਾਪੂਲਰ ਦੇ ਪੀਲੇ ਪੱਤੇ ਮਹਿਕ ਦੇ ਨਾਲ ਨਾਲ ਖੜਕ ਕੇ ਸੰਗੀਤ ਵੀ ਪੈਦਾ ਕਰਦੇ ਹਨ ਤੇ ਇੰਝ ਹੀ ਹੋਰ ਫਸਲਾਂ ਪੂਰੇ ਵਾਤਾਵਰਣ ਨੂੰ ਅਜੀਬ ਪਰ ਮਨਮੋਹਕ ਰਹੱਸ ਬਖਸ਼ਦੀਆਂ ਹਨ। ਇਹੋ ਜਿਹੇ ਮੌਸਮ ਵਿਚ ਜੋ ਲੋਕ ਚਾਰਦੀਵਾਰੀ ਜਾਂ ਸ਼ਹਿਰਾਂ ਦੇ ਸੀਮੈਂਟੀ ਜੰਗਲ ‘ਚੋਂ ਨਿਕਲ ਕਿ ਖੇਤਾਂ ਵਿਚ ਗੇੜਾ ਮਾਰਦੇ ਹਨ, ਉਹ ਘੱਟੋ ਘੱਟ ਅਗਲੇ ਸਾਲ ਤੱਕ ਲਈ ਖੁਸ਼ੀਆਂ ਭਰੀ ਸਹਿਜ ਪਟਾਰੀ ਭਰਕੇ ਆਪਦੇ ਨਾਲ ਲੈ ਆਉਂਦੇ ਹਨ। ਜੋ ਇਸ ਪੰਜਾਬੀ ਮੌਸਮ ਦਾ ਲੁਤਫ ਨਹੀਂ ਉਠਾ ਸਕਦੇ, ਪ੍ਰਮਾਤਮਾ ਉਹਨਾਂ ਨੂੰ ਵੇਖਣ, ਮਹਿਕਣ ਦੀ ਸ਼ਕਤੀ ਬਖਸ਼ੇ, ਇਹੋ ਹੀ ਦੁਆ ਕਰ ਸਕਦੇ ਹਾਂ।

ਜਨਮੇਜਾ ਸਿੰਘ ਜੌਹਲ
1-209-589-3367
ਕੈਮਰਾ ਚੁੱਪ ਨਹੀਂ

Share

ਭੀਰੀ ਅਮਲੀ ਦੀਆਂ ‘ਬਾਬੇ ਸੈਂਟੇ’ ਨੂੰ ਅਰਜ਼ਾਂ……..!

ਕ੍ਰਿਸਮਿਸ ‘ਤੇ ਵਿਸ਼ੇਸ਼ :

ਕ੍ਰਿਸਮਿਸ ਦੀਆਂ ਛੁੱਟੀਆਂ ‘ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਗਾਂ ਵਾਂਗ ਓਪਰਾ ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ ਸਤਵਿੰਦਰ ਨੂੰ ਸ਼ਾਇਦ ਪਿੰਡ ਦੇ ਲੋਕਾਂ ਦੇ ਨਕਸ਼ ਭੁੱਲ ਗਏ ਹੋਣ ਪਰ ਲੋਕ ਉਸ ਪਹਿਲਾਂ ਵਾਲੇ ਸਤਵਿੰਦਰ ਦਾ ਹੀ ਚਿਹਰਾ ਯਾਦਾਂ ‘ਚ ਵਸਾਈ ਬੈਠੇ ਸਨ। ਜਦ ਲੋਕਾਂ ਨੇ ਵਲੈਤੋਂ ਮੁੜੇ ਸਤਵਿੰਦਰ ਨੂੰ ਤੱਕਿਆ ਤਾਂ ਸ਼ਾਇਦ ਸਾਰੇ ਇਹੀ ਕਹਿ ਉੱਠੇ ਕਿ…… ਆਹ ਕੀ ਆ ਗਿਆ? ਉਹਨਾਂ ਦਾ ਅਚੰਭਿਤ ਹੋਣਾ ਵੀ ਸੁਭਾਵਿਕ ਸੀ ਕਿਉਂਕਿ ਕਿਸੇ ਵੇਲੇ ਡੱਬੀਦਾਰ ਪਰਨਾ ਸਿਰ ਬੰਨ੍ਹਣ ਵਾਲਾ ਸਤਵਿੰਦਰ ਹੁਣ ‘ਸੈਂਟੀ’ ਬਣਕੇ ਕੰਨਾਂ ‘ਚ ਦੋ ਦੋ ਵਾਲੀਆਂ ਜੋ ਪਾਈ ਫਿਰਦਾ ਸੀ, ਗਿੱਚੀ ‘ਚ ਇੱਕ ਗੁੱਤ ਜੋ ਬਣਾਈ ਫਿਰਦਾ ਸੀ, ਗੋਡਿਆਂ ਤੋਂ ਪਾਟੀ ਹੋਈ ਪੈਂਟ ਜੋ ਪਾਈ ਫਿਰਦਾ ਸੀ, ਗਲ ‘ਚ ਇੱਕ ਮੋਟੀ ਸਾਰੀ ਸੰਗਲੀ ਜੋ ਲਮਕਾਈ ਫਿਰਦਾ ਸੀ।

ਅੱਗੇ ਪੜੋ .. »

Share

‘ਵਿਸਰਦਾ ਪੰਜਾਬੀ ਵਿਰਸਾ’

…ਹੁਣ ਨਾ ਹੱਥੀਂ ਦੁੱਧ ਰਿੜਕਦੀਆਂ ਮੁਟਿਆਰਾਂ ਵੇ

ਉਪਰੋਕਤ ਸਿਰਲੇਖ ’ਚ ਪੂਰੀ ਸੱਚਾਈ ਹੈ, ਕਿਉਂਕਿ ਪੰਜਾਬ ਵਿਚ ਕੋਈ ਵੀ ਘਰ ਅਜਿਹਾ ਨਹੀਂ ਹੋਵੇਗਾ, ਜਿਥੇ ਮੁਟਿਆਰਾਂ ਹੱਥ ਨਾਲ ਦੁੱਧ ਰਿੜਕਦੀਆਂ ਹੋਣਗੀਆਂ। ਆਖਰ ਇਸ ਲਈ ਸਮਾਂ ਹੀ ਕਿਸ ਕੋਲ ਹੈ, ਕਿਉਂਕਿ ਹੱਥ ਨਾਲ ਨਾਲ ਦੁੱਧ ਰਿੜਕਣ ਨਾਲ ਘੰਟਾ-ਡੇਢ ਘੰਟਾ ਲੱਗ ਜਾਂਦਾ ਹੈ ਪਰ ਇਸ ਦੇ ਮੁਕਾਬਲੇ ਬਿਜਲੀ ਵਾਲੀ ਮਧਾਣੀ ਕੁਝ ਹੀ ਮਿੰਟਾਂ ਵੀ ਇਹ ਕੰਮ ਕਰ ਦਿੰਦੀ ਹੈ। ਪੰਜਾਬ ਵਿਚ ਭਾਵੇਂ ਕਈ ਪਿੰਡਾਂ ਦੀ ਨੁਹਾਰ, ਰਹਿਣ ਸਹਿਣ ਤੇ ਹੋਰ ਤੌਰ ਤਰੀਕੇ ਨਹੀਂ ਬਦਲੇ ਪਰ ਕਮਾਈ ਦੇ ਸਾਧਨ ਜ਼ਰੂਰ ਬਦਲ ਚੁੱਕੇ ਹਨ। ਪਿੰਡਾਂ ਵਿਚ ਦੁੱਧ ਨੂੰ ਰਿੜਕਣ ਦਾ ਕੰਮ ਪਹਿਲਾਂ ਵੀ ਮਧਾਣੀ (ਰਿੜਕਣੀ) ਰਾਹੀਂ ਕੀਤਾ ਜਾਂਦਾ ਸੀ ਤੇ ਕੀਤਾ ਹੁਣ ਵੀ ਮਧਾਣੀ ਨਾਲ ਹੀ ਜਾਂਦਾ ਹੈ ਪਰ ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਪਿੰਡ ਦੀਆਂ ਸੁਆਣੀਆਂ ਵਲੋਂ ਇਕ ਤਰਖਾਣ ਦੁਆਰਾ ਬਣਾਈ ਗਈ ਲੱਕੜ ਦੀ ਮਧਾਣੀ ਵਰਤੀ ਜਾਂਦੀ ਸੀ,

ਅੱਗੇ ਪੜੋ .. »

Share

ਅਕਾਲੀ ਦਲ ਬਾਦਲ ਨੂੰ ਪਿਛਲੇ ਇਕ ਸਾਲ ਤੋਂ ਯੂਥ ਵਿੰਗ ਦੇ ਪ੍ਰਧਾਨ ਦੀ ਤਲਾਸ

Punjab Post weekly Punjabi Newspaper from Calgary, Punjabi Newspapaper in Canada, Punjabi News from Punjab

ਉਜਾਗਰ ਸਿੰਘ

ਅਕਾਲੀ ਦਲ ਬਾਦਲ ਨੂੰ ਪਿਛਲੇ ਇਕ ਸਾਲ ਤੋਂ ਯੂਥ ਵਿੰਗ ਦੇ ਕੌਮੀ ਪ੍ਰਧਾਨ ਦੀ ਤਲਾਸ ਹੈ। ਅਕਾਲੀ ਦਲ ਨੂੰ ਪੰਜਾਬ ਦੀ ਨੌਜਵਾਨੀ ਵਿਚੋਂ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਉਨ ਲਈ ਕੋਈ ਵਿਸਵਾਸਪਾਤਰ ਨੌਜਵਾਨ ਲਭਿਆਂ ਨਹੀਂ ਲੱਭ ਰਿਹਾ। ਬਾਦਲ ਪਰਿਵਾਰ ਦੀਆਂ ਨਜਦੀਕੀ ਰਿਸਤੇਦਾਰੀਆਂ ਵਿਚੋਂ ਵੀ ਕੋਈ ਨੌਜਵਾਨ ਪੂਰਨ ਗੁਰਸਿਖ ਇਸ ਮੰਤਵ ਲਈ ਨਹੀ ਮਿਲ ਰਿਹਾ, ਜਿਹੜਾ ਮਿਲ ਰਿਹਾ ਹੈ, ਉਸ ਦੀ ਵਿਸਵਾਸਨੀਯਤ ਦੀ ਜਿੰਮੇਵਾਰੀ ਕੋਈ ਪਰਿਵਾਰਕ ਮੈਬਂਰ ਨਹੀ ਲੈ ਰਿਹਾ ਕਿਉਕਿ ਸ੍ਰੀ ਮਨਪ੍ਰੀਤ ਸਿੰਘ ਬਾਦਲ ਤੋਂ ਹੋਰ ਨਜਦੀਕੀ ਕੋਈ ਹੋ ਨਹੀ ਸਕਦਾ। ਉਹ ਵੀ ਵਿਚਾਰਧਾਰਕ ਸਾਂਝ ਨਾਂ ਹੋਣ ਕਰਕੇ ਬਾਦਲ ਪਰਿਵਾਰ ਤੋਂ ਵਖ ਹੋ ਗਿਆ ਹੈ। ਯੂਥ ਵਿੰਗ ਦੇ ਪ੍ਰਧਾਨ ਦੀ ਚੋਣ ਲਈ ਸ੍ਰੀ ਸੁਖਬੀਰ ਸਿੰਘ ਬਾਦਲ ਫੂਕ ਫੂਕ ਕੇ ਪੈਰ ਰੱਖ ਰਿਹਾ ਹੈ। ਉਹਨਾਂ ਦਾ ਨਜਦੀਕੀ ਰਿਸaਤੇਦਾਰ ਸ੍ਰੀ ਵਿਕਰਮ ਸਿੰਘ ਮਜੀਠੀਆ ਵਰਏਜ ਹੋ ਗਿਆ ਹੈ।

ਅੱਗੇ ਪੜੋ .. »

Share

ਰੰਗਕਰਮੀ ਤੇ ਨਿਰਦੇਸਕ- ਬਲਬੀਰ ਬੱਲੀ

ਪੰਜਾਬੀ ਰੰਗਮੰਚ ਖੇਤਰ ‘ਚ ਬਲਬੀਰ ਬੱਲੀ ਕਿਸੇ ਜਾਣ ਪਛਾਣ ਦਾ ਮੁਹਥਾਜ ਨਹੀ। ਉਨ੍ਹਾਂ ਕਈ ਚਰਚਿਤ ਫਿਲਮਾਂ ਤੇ ਟੀ.ਵੀ ਪ੍ਰੋਗਰਾਮਾਂ ‘ਚ ਪੇਸ਼ਕਾਰੀ ਕਰਨ ਦੇ ਨਾਲ-ਨਾਲ ਕਈ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ।ਇਹੀ ਨਹੀ ਉਹ ਇਕ ਸਾਹਿਤਕ ਰਸਾਲੇ ਤੇ ਹਫਤਾਵਾਰੀ ਅਖਬਾਰ ‘ਬਰੂਹਾਂ’ ਦਾ ਸੰਪਾਦਕ ਵੀ ਰਿਹਾ।ਬਲਬੀਰ ਬੱਲੀ ਦਾ ਬਹੁਤਾ ਜੀਵਨ ਪੰਧ ਕਲਾ,ਸਾਹਿਤ ਤੇ ਸਭਿਆਚਾਰ ਨਾਲ ਜੁੜਿਆ ਰਿਹਾ ਹੈ।ਉਸਦੇ ਬਹੁਪੱਖੀ ਗਿਆਨ ਤੇ ਮਿੱਟੀ ਨਾਲ ਜੁੜੇ ਹੋਣ ਦਾ ਅਨੁਭਵ ਉਸਦੀਆਂ ਕਲਾ ਕ੍ਰਿਤਾਂ ਵਿਚੋਂ ਆਮ ਹੀ ਝਲਕਦਾ ਹੈ। 1966 ਦੇ ਸਤੰਬਰ ਦੇ ਪੰਦਰਵੇਂ ਦਿਨ ਰਾਏਕੋਟ ਦੇ ਨੇੜਲੇ ਪਿੰਡ ਬਸਰਾਵਾਂ ‘ਚ ਮਾਤਾ ਨਸੀਬ ਕੌਰ ਦੀ ਕੁੱਖੋ ਜਨਮੇ ਬਲਬੀਰ ਬੱਲੀ ਨੂੰ ਨਰੋਈਆਂ ਕਦਰਾਂ ਕੀਮਤਾਂ ਦੇ ਹੱਕ ‘ਚ ਡਟਣ ਤੇ ਨਾਂ ਪੱਖੀ ਕਦਰਾਂ ਕੀਮਤਾਂ ਖਿਲਾਫ ਝੰਡਾ ਚੁੱਕਣ ਦੀ ਪ੍ਰੇਰਨਾਂ ਪਿਤਾ ਕੈਪਟਨ ਪਰਸਾ ਸਿੰਘ ਤੋ ਮਿਲੀ।ਚੰਗੀਆਂ ਕਿਤਾਬਾਂ ਪੜਨਾਂ ਤੇ ਚੰਗੀਆ ਫਿਲਮਾਂ ਦੇਖਣਾਂ ਉਸਦਾ ਪ੍ਰਮੁੱਖ ਸੌਕ ਰਿਹਾ।

ਅੱਗੇ ਪੜੋ .. »

Share

16 ਨਵੰਬਰ ਐਸ.ਜੀ.ਪੀ.ਸੀ.ਦੇ ਪ੍ਰਧਾਨ ਦੀ ਚੋਣ ਦੇ ਮੌਕੇ ਤੇ

ਅਕਾਲੀ ਦਲ ਬਾਦਲ ਨੂੰ ਐਸ.ਜੀ.ਪੀ.ਸੀ. ਦੇ ਬਹੁਤੇ ਪੜ੍ਹੇ ਲਿਖੇ ਪ੍ਰਧਾਨ ਦੀ ਲੋੜ ਨਹੀ

Punjab Post weekly Punjabi Newspaper from Calgary, Punjabi Newspapaper in Canada, Punjabi News from Punjab

ਉਜਾਗਰ ਸਿੰਘ

ਸਰੋਮਣੀ ਅਕਾਲੀ ਦਲ ਬਾਦਲ ਨੂੰ ਸaਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪੜ੍ਹੇ ਲਿਖੇ ਪ੍ਰਧਾਨ ਦੀ ਲੋੜ ਨਹੀ, ਹੁਣ ਤਕ ਚੰਦ ਕੁ ਪੜ੍ਹੇ ਲਿਖੇ ਵਿਅਕਤੀਆਂ ਨੂੰ ਛੱਡ ਕੇ ਬਹੁਗਿਣਤੀ ਪ੍ਰਧਾਨ, ਬਹੁਤੇ ਪੜ੍ਹੇ ਲਿਖੇ ਨਹੀ ਸਨ ਕਿਉਕਿ ਪ੍ਰਧਾਨ ਦੀ ਚੋਣ ਕਦੇ ਵੀ ਵੋਟਿੰਗ ਦੇ ਆਧਾਰ ਤੇ ਨਹੀ ਹੋਈ ਸਗੋ ਪ੍ਰਧਾਨ ਦੀ ਪਰਚੀ ਤਾਂ ਸ੍ਰੀ ਪ੍ਰਕਾਸa ਸਿੰਘ ਬਾਦਲ ਵਲੋਂ ਭੇਜੇ ਗਏ ਲਿਫਾਫੇ ਵਿਚ ਹੁੰਦੀ ਹੈ। ਅੰਦਰੂਨੀ ਜਮਹੂਰੀਅਤ ਨਾਂ ਤਾਂ ਅਕਾਲੀ ਦਲ ਵਿਚ ਹੈ ਅਤੇ ਨਾਂ ਹੀ ਐਸ.ਜੀ.ਪੀ.ਸੀ. ਵਿਚ। ਬਾਦਲ ਪਰਿਵਾਰ ਦੀ ਵਫਾਦਾਰੀ ਹੀ ਪ੍ਰਧਾਨਗੀ ਦੀ ਚੋਣ ਲਈ ਮੁੱਖ ਗੁਣ ਹੁੰਦਾ ਹੈ। ਐਸ.ਜੀ.ਪੀ.ਸੀ. ਦੇ ਪ੍ਰਧਾਨ ਬਹੁਤ ਸਾਰੇ ਮਹੱਤਵਪੂਰਣ ਵਿਅਕਤੀ ਰਹੇ ਹਨ। ਜਿਨ੍ਹਾਂ ਵਿਚ ਬਾਬਾ ਖੜਗ ਸਿੰਘ, ਅਕਾਲੀ ਫੂਲਾ ਸਿੰਘ, ਮਾਸਟਰ ਤਾਰਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਮਲ ਹਨ। ਇਹਨਾਂ ਵਿਚੋ ਬਹੁਤੇ ਜੱਟ ਸਿਖ ਹੀ ਸਨ।

ਅੱਗੇ ਪੜੋ .. »

Share

ਕੈਪਟਨ ਅਮਰਿੰਦਰ ਸਿੰਘ ਦੀ ਚੋਣ-ਪੰਜਾਬ ਕਾਂਗਰਸ ਲਈ ਸੁਭ ਸਗਨ ਅਕਾਲੀ ਦਲ ਬਾਦਲ ਲਈ ਚਿੰਤਾ ਦਾ ਵਿਸਾ

Punjab Post weekly Punjabi Newspaper from Calgary, Punjabi Newspapaper in Canada, Punjabi News from Punjab

ਉਜਾਗਰ ਸਿੰਘ

ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਲਈ ਚੋਣ ਪੰਜਾਬ ਕਾਂਗਰਸ ਲਈ ਸੁਭ ਸaਗਨ ਹੈ। ਪ੍ਰੰਤੂ ਅਕਾਲੀ ਦਲ ਬਾਦਲ ਲਈ ਚਿੰਤਾ ਦਾ ਵਿਸਾ ਹੈ ਕਿਉਂਕਿ ਅਕਾਲੀ ਦਲ ਨੇ ਫਰਵਰੀ-2007 ਵਿੱਚ ਤਾਕਤ ਸੰਭਾਲਣ ਤੋਂ ਤੁਰੰਤ ਬਾਅਦ ਬਦਲਾ ਲਊ ਨੀਤੀ ਅਪਣਾਕੇ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਹਜਾਰਾਂ ਕਾਂਗਰਸੀ ਵਰਕਰਾਂ ਦੇ ਖਿਲਾਫ ਕੇਸ ਦਰਜa ਕਰ ਦਿੱਤੇ ਸਨ। ਏਥੇ ਹੀ ਬਸ ਨਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਰਾਹੀਂ ਵਿਧਾਨ ਸਭਾ ਦੀ ਮੈਂਬਰੀ ਤੋਂ ਵੀ ਹਟਾ ਦਿੱਤਾ ਸੀ। ਦੋ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਦੇ ਮੈਂਬਰ ਦੇ ਤੌਰ ਤੇ ਸੁਪਰੀਮ ਕੋਰਟ ਨੇ ਬਹਾਲੀ ਕੀਤੀ ਹੈ। ਲਗਭਗ ਸਾਢੇ ਤਿੰਨ ਸਾਲ ਸਰਕਾਰ ਨੇ ਮਨਮਾਨੀਆਂ ਕੀਤੀਆਂ। ਕੈਪਟਨ ਅਮਰਿੰਦਰ ਸਿੰਘ ਦੇ ਸੁਪਰੀਮ ਕੋਰਟ ਤੋਂ ਕੇਸ ਜਿੱਤਣ ਤੋਂ ਬਾਅਦ ਬਾਦਲ ਸਰਕਾਰ ਨਿਮੋਸੀ ਅਤੇ

ਅੱਗੇ ਪੜੋ .. »

Share

ਪੰਜਾਬ ਦਾ ਕਿਸੇ ਨੂੰ ਫਿਕਰ ਨਹੀਂ – ਲੀਡਰ ਪੰਜਾਬ ਦੇ ਕਰਜੇ ਤੇ ਸਿਆਸੀ ਰੋਟੀਆਂ ਸੇਕ ਰਹੇ ਹਨ

Punjab Post weekly Punjabi Newspaper from Calgary, Punjabi Newspapaper in Canada, Punjabi News from Punjab

ਉਜਾਗਰ ਸਿੰਘ

ਪੰਜਾਬ ਅਤੇ ਪੰਜਾਬ ਦੀ ਆਰਥਿਕਤਾ ਦਾ ਕਿਸੇ ਸਿਆਸੀ ਲੀਡਰ ਨੂੰ ਫਿਕਰ ਨਹੀਂ, ਲੀਡਰ ਪੰਜਾਬ ਸਿਰ ਕੇਂਦਰ ਦੇ ਚੜ੍ਹੇ ਕਰਜੇ ਦੇ ਮਸਲੇ ਤੇ ਸਿਆਸੀ ਰੋਟੀਆਂ ਸੇਕ ਰਹੇ ਹਨ। ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਕਰਜੇ ਦੇ ਮਸਲੇ ਤੇ ਇੱਕ ਦੂਜੇ ਨੂੰ ਦੋਸਅੀ ਠਹਿਰਾਉਣ ਲਈ ਬਿਆਨ ਦੇਣ ਤੇ ਜਅੋਰ ਲਗਾਉਣ ਵਿੱਚ ਮਸਅਰੂਫ ਹਨ। ਇਹਨਾਂ ਬਿਆਨਬਾਜਾਂ ਵਿਚੋਂ ਕੋਈ ਵੀ ਸਿਆਸੀ ਲੀਡਰ ਪੰਜਾਬ ਸਿਰ ਚੜ੍ਹੇ ਕਰਜੇ ਪ੍ਰਤੀ ਗੰਭੀਰ ਨਹੀਂ। ਅੱਜ ਪੰਜਾਬ ਦੀ ਆਰਥਿਕਤਾ ਲੀਰੋ-ਲੀਰ ਹੋਈ ਪਈ ਹੈ। ਕਿਸੇ ਸਮੇਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਉਦੋ ਧਾੜਵੀ ਵੀ ਪੰਜਾਬ ਨੂੰ ਲੁੱਟਣ ਲਈ ਬਾਹਰੋ ਆਉਂਦੇ ਸੀ, ਅੱਜ ਆਪਣੇ ਦੇਸਅ ਦੇ ਬਸਿੰਂਦੇ ਹੀ ਧਾੜਵੀ ਬਣੇ ਬੈਠੇ ਹਨ।ਅੱਜ ਦੇ ਦਿਨ ਪੰਜਾਬ ਸਰਕਾਰ ਦਾ ਖਜਆਨਾ ਖਾਲੀ ਹੀ ਨਹੀਂ ਸਗੋ ਹਰ ਨਾਗਰਿਕ ਭਾਵੇਂ ਉਹ ਕਿਸਾਨ, ਮਜਦੂਰ, ਵਪਾਰੀ, ਸਰਕਾਰੀ ਕਰਮਚਾਰੀ ਕੋਈ ਵੀ ਹੋਵੇ ਕਰਜਅੇ ਦਾ ਮਾਰਿਆ ਪਿਆ ਹੈ।

ਅੱਗੇ ਪੜੋ .. »

Share
« 1 2 3 4 5 6 7 8 »