ਪੰਜਾਬ ਦੀ ਸਿਆਸਤ ਵਿੱਚ 6 5 ਸਾਲਾਂ ਵਿਚ 50 ਪਰਿਵਾਰਾਂ ਦਾ ਰਾਜ

ਉਜਾਗਰ ਸਿੰਘ

ਉਜਾਗਰ ਸਿੰਘ

ਭਾਰਤ ਦੋ ਆਜਾਦ ਹੋਣ ਤੋਂ ਬਾਅਦ ਕੁਝ ਗਿਣਵੇਂ ਪਰਿਵਾਰ ਹੀ ਹਨ ਜ ਕਿ ਦੇਸ਼ ਤੇ ਰਾਜ ਕਰ ਰਹੇ ਹਨ। ਭਾਰਤ ਵਿਚ ਨਹਿਰੂ ਗਾਂਧੀ ਪਰਿਵਾਰ ਹੀ ਹਮੇਸ਼ਾ ਸਿਆਸਤ ਵਿਚ ਹਾਵੀ ਰਿਹਾ ਹੈ ਭਾਂਵੇਂ ਕੁਝ ਸਮੇਂ ਲਈ ਕੁਝ ਹੋਰ ਲੀਡਰ ਵੀ ਰਾਜ ਕਰਦੇ ਰਹ ੇਪਰੰਤੂ ਆਖਰਕਾਰ ਫਿਰ ਨਹਿਰੂ ਗਾਂਧੀ ਪਰਿਵਾਰ ਹੀ ਅੱਗੇ ਆ ਗਿਆ । ਇਸੇ ਤਰ•ਾਂ ਪੰਜਾਬ ਵਿਚ ਵੀ ਪਿਛਲੇ 65 ਸਾਲਾਂ ਵਿਚ 50 ਕੁ ਹੀ ਪਰਿਵਾਰ ਵਾਰੀ ਵਾਰੀ ਰਾਜ ਭਾਗ ਦੇ ਹਿੱਸੇਦਾਰ ਬਣਦੇ ਰਹੇ ਹਨ । ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਸਿਆਸਤ ਵਿੱਚ ਪਰਿਵਾਰਵਾਦ ਦਾ ਪਲੜਾ ਹਮੇਸ਼ਾ ਹੀ  ਭਾਰੂ ਰਿਹੂ ਹੈ। ਪੰਜਾਬ ਵਿਚ ਮੁੱਖ ਤੌਰ ਤੇ ਕਾਂਗਰਸ ਅਤੇ ਅਕਾਲੀ ਦਲ ਦੋ ਹੀ ਪਾਰਟੀਆਂ ਹਨ

ਅੱਗੇ ਪੜੋ .. »

Share

ਲਗਾਤਰ ਵਧ ਰਹੀਆਂ ਬਿਮਾਰੀਆਂ ਚਿੰਤਾ ਦਾ ਵਿਸ਼ਾ

ਕਿਸੇ ਸਮੇਂ ਪੰਜਾਬ ਨੂੰ ਇੱਕ ਤੁੰਦਰੁਸਤੀ ਅਤੇ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ। ਕਿਉਂ ਕਿ ਇੱਥੇ ਖਾਣਾ-ਪੀਣਾ ਬੜਾ ਸ਼ੁੱਧ ਅਤੇ ਤਾਜਾ ਤਾਰੀਨ ਮਿਲਦਾ ਹੁੰਦਾ ਸੀ। ਸਾਰੀਆਂ ਹੀ ਵਸਤਾਂ ਮਿਲਾਵਟ ਰਹਿਤ ਹੁੰਦੀਆਂ ਸਨ। ਜੋ ਪੁਰਾਣੇ ਬਜ਼ੁਰਗ ਹਨ ਉਨ੍ਹਾਂ ਨੇ ਸਾਰਾ ਕੁੱਝ ਹੱਥੀਂ ਤਿਆਰ ਕੀਤਾ ਅਤੇ ਖਾਦਾ-ਪੀਤਾ ਹੈ। ਜਿਸ ਲਈ ਉਨ੍ਹਾਂ ਨੂੰ ਕਿਹਾ ਕਿ ਜਾਂਦਾ ਹੈ ਕਿ ‘ਬਜ਼ੁਰਗਾਂ ਦੀਆਂ ਪੁਰਾਣੀਆਂ ਖੁਰਾਕਾਂ ਖਾਦੀਆਂ’ ਹੋਈਆਂ ਹਨ। ਕਿਉਂ ਕਿ ਅੱਜ ਦੇ ਸਮੇਂ ਪਹਿਲਾਂ ਜਿਹੀਆਂ ਖੁਰਾਕਾਂ ਨਹੀਂ ਮਿਲ ਰਹੀਆਂ ਖਾਣ ਲਈ। ਪਹਿਲਾਂ ਲੋਕ ਕਿਰਤੀ ਜਿਆਦਾ ਸਨ ਸਾਰਾ ਕੰਮਕਾਜ ਹੱਥੀਂ ਕਰਿਆ ਕਰਦੇ ਸਨ ਜਿਸ ਕਰਕੇ ਉਹ ਤੁੰਦਰੁਸਤ ਰਹਿੰਦੇ ਸਨ। ਹੁਣ ਸਾਰਾ ਕੰਮ ਮਸ਼ੀਨੀਕਰਣ ਵਿੱਚ ਬਦਲ ਗਿਆ ਹੈ, ਕੋਈ ਵੀ ਹੱਥੀਂ (ਜਿਆਦਾਤਰ ਨੌਜਵਾਨ ਪੀੜ੍ਹੀ) ਕੰਮ ਕਰਕੇ ਤਾਂ ਖੁਸ਼ ਨਹੀਂ ਹੈ।

ਅੱਗੇ ਪੜੋ .. »

Share

ਮੇਰਾ ਦੇਸ਼ ਹੋਵੇ ”ਪੰਜਾਬ” : ਕੁਲਵਿੰਦਰ ਬਿੱਲਾ

ਮੈ ਜਦ ਦੁਨੀਆਂ ਤੋਂ ਜਾਵਾਂ ,ਮੈ ਜੋ ਵੀ ਜੂਨ ਹੰਢਾਵਾਂ,
ਮੈ ਜਦ ਵੀ ਵਾਪਿਸ ਆਵਾਂ ,ਮੇਰਾ ਦੇਸ਼ ਹੋਵੇ ਪੰਜਾਬ।

ਪੰਜਾਂ ਦਰਿਆਵਾਂ ਦੀ ਮਿੱਟੀ ਦੀ ਮੋਹ ਭਾਵਨਾਂ ਵਿਚ ਲਿਬੜੇ ਪੰਜਾਬੀ ਪੁੱਤ ਦੀ ਭਾਵਨਾਂ ਨੂੰ ਪ੍ਰਗਟਾਉਦਾ ਇਹ ਗੀਤ ਅੱਜਕੱਲ ਟੀ.ਵੀ ਚੈਨਲਾਂ ‘ਤੇ ਕਾਫੀ ਚਰਚਾ ‘ਚ ਹੈ। ਇਸ ਗੀਤ ਨੂੰ ਮਿਸ਼ਰੀ ਵਰਗੀ ਮਿੱਠੀ ਤੇ ਸੁਰੀਲੀ ਅਵਾਜ਼ ਦੇਣ ਵਾਲੇ ਨੌਜਵਾਨ ਗਾਇਕ ਦਾ ਨਾਂ ਹੈ ਕੁਲਵਿੰਦਰ ਬਿੱਲਾ । ਇਹ ਮਾਣਮੱਤਾ ਕਲਾਕਾਰ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੋਂ ਜਗਜੀਤ ਸਿੰਘ ਦੀ ਗਜ਼ਲ  ’ਤੇ ਪੀਐਚ ਡੀ ਕਰ ਰਿਹਾ ਹੈ। ਕੁਲਵਿੰਦਰ ਬਿੱਲੇ ਦੇ ਇਕ ਗੀਤ ”ਕਾਲੇ ਰੰਗ ਦਾ ਯਾਰ ”ਨੂੰ ਮੈ ਆਪਣੇ ਮਿੱਤਰ ਦੇ ਮੋਬਾਇਲ ਫੋਨ ‘ਚ ਉਦੋਂ ਸੁਣਿਆਂ ਜਦ ਉਸ ਦੀ ਸੀ.ਡੀ ਮਾਰਕਿਟ ਵਿਚ ਨਹੀਂ ਸੀ ਆਈ। ਉਸਦੀ ਦਿਲਖਿੱਚਵੀ ਅਵਾਜ਼ ਨੇ ਮੈਨੂੰ ਧੁਰ ਅੰਦਰ ਤੱਕ ਹਲੂਣਿਆਂ। ਇਹ ਪਹਿਲੀ ਵਾਰ ਸੀ ਕਿ ਕਿਸੇ ਨਵੀਂ ਉਮਰ ਦੇ ਅਸਲੋਂ ਹੀ ਨਵੇਂ ਗਾਇਕ ਦੀ ਗਾਇਕੀ ਨੇ ਮੈਨੂੰ ਪ੍ਰਭਾਵਤ ਕੀਤਾ ਹੋਵੇ।

ਅੱਗੇ ਪੜੋ .. »

Share

ਮੋਮਬੱਤੀਆਂ ( ਮਿੰਨੀ ਕਹਾਣੀ)

ਕਿਲ੍ਹੇ-ਮਹੱਲੇ ਦੀ ਘਾਟੀ ਵਰਗੀ ਗਲੀ ਬੀਰੂ ਨੇ ਡਰਦੇ ਡਰਦੇ ਚੜ੍ਹੀ , ਤੇ ਡਰਦੇ ਡਰਦੇ ਹੀ ਸੇਠ ਗਿਆਨ ਸ਼ਾਹ ਦੇ ਘਰ ਦੀਆਂ ਤਿੰਨ ਪੌੜੀਆਂ ਚੜ੍ਹ, ਡਿਊੜੀ ਤੇ ਬੂਹੇ ‘ਤੇ ਹੱਥ ਰੱਖ ਕੇ ਉਹਨੇ ਸਹਿਮੀ ਜਹੀ ‘ਵਾਜ਼ ਮਾਰੀ – “ ਵੱਡੇ ਬਾਊ ਜੀ “ । ਘੜੀ ਪਲ ਖ਼ੜਾ ਰਹਿਣ ਤੇ ਅੰਦਰੋਂ ਕੋਈ ਬਿੜਕ ਨਾ ਆਉਂਦੀ ਦੇਖ ਕੇ , ਉਸ ਨੇ ਬੂਹੇ ‘ਤੇ ਹਲਕਾ ਜਿਹਾ ਹੱਥ ਮਾਰ ਕੇ ਫਿਰ ਕਿਹਾ – “ ਛੋਟੇ ਬਾਬੂ ਜੀ । “

ਹਵਾ ਦੇ ਫੱਟਾਏ ਵਾਂਗ ਦਰਵਾਜ਼ਾ ਖੁਲ੍ਹਿਆ ਤੇ ਅੰਦਰੋਂ ਫੁਲਝੜੀ ਦੇ ਚੰਗਿਆੜਿਆਂ ਵਾਂਗ ਚਿੜ-ਚਿੜ ਕਰਦੀ ਇਕ ਮੂੰਹ-ਜ਼ੋਰ ਛੋਕਰੀ ਨੇ ਆਉਂਦਿਆਂ ਹੀ ਦੋ ਚਾਰ ਗਾਲ੍ਹਾਂ ਵਗਾਹ ਮਾਰੀਆਂ – “ ਨਾਨਸੈਂਸ , ਈਡਇਟ , ਗੰਵਾਰ ਕਹੀਂ ਕਾ …….. ਪਾਪਾ ਔਰ ਭਈਆ ਅੰਦਰ ਲਕਸ਼ਮੀ ਪੂਜਾ ਕਰਤੇ ਹੈਂ……..

ਅੱਗੇ ਪੜੋ .. »

Share

ਮਿੰਨੀ ਕਹਾਣੀ : ਸਬਕ

ਧੀ ਵਲੋ ਪਿਓ ਨੂੰ ਹਲੂਣਾ

ਬਲਕਾਰ ਫੈਕਟਰੀ ਵਿਚ ਕੰਮ ਕਰਦਾ ਸੀ, ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੋਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸ ਦੀ ਬੱਚੀ ਦੀ ਪੜ੍ਹਾਈ ਵੀ ਇਸੇ ਕਾਰਣ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜ੍ਹਨ ਵਿਚ ਹੁਸ਼ਿਆਰ ਸੀ, ਪਰ ਮਾਪਿਆਂ ਦੀ ਮਜਬੂਰੀ ਕਰਕੇ ਉਸ ਨੂੰ ਸਕੂਲ ਛੱਡਣਾ ਪੈ ਗਿਆ ਸੀ। ਉਹ ਵੀ ਆਪਣੀ ਮਾਂ ਨਾਲ ਲੋਕਾਂ ਦੇ ਘਰ ਕੰਮ ਕਰਨ ਲਈ ਜਾਣ ਲੱਗ ਪਈ ਸੀ, ਪਰ ਉਹ ਜਦੋਂ ਗਲੀ ਵਿਚੋਂ ਲੋਕਾਂ ਦੇ ਘਰ ਕੰਮ ਕਰਨ ਲਈ ਜਾਂਦੀ ਸੀ, ਤਾਂ ਸਕੂਲ ਜਾਂਦੇ ਬੱਚਿਆਂ ਨੂੰ ਵੇਖ ਕੇ ਬੜੀ ਉਦਾਸ ਹੁੰਦੀ।

ਅੱਗੇ ਪੜੋ .. »

Share

ਇਮਾਨਦਾਰੀ ਦੀ ਸਜਾ- ਮੌਤ

ਉਜਾਗਰ ਸਿੰਘ

ਉਜਾਗਰ ਸਿੰਘ

ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੀ ਡਾਉਂਡੀ ਪਿੱਟਣ ਵਾਲੀ ਸਰਕਾਰ ਦਾ ਆਬਕਾਰੀ ਤੇ ਕਰ ਅਧਿਕਾਰੀ ਰਣਜੀਤ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਕੀਤੀ ਗ੍ਰਿਫਤਾਰੀ ਅਤੇ ਬਾਅਦ ਵਿੱਚ ਹੋਈ ਮੌਤ ਨੇ ਅਕਾਲੀ ਦਲ ਅਤੇ ਬੀ.ਜੇ.ਪੀ. ਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਪਰਦਾਫਾਸ਼ ਕਰ ਦਿੱਤਾ ਹੈ। ਆਬਕਾਰੀ ਤੇ ਕਰ ਅਧਿਕਾਰੀ ਰਣਜੀਤ ਸਿੰਘ ਵਿਭਾਗ ਵਿੱਚ ਇਮਾਨਦਾਰੀ, ਸਾਦਗੀ, ਸਪੱਸ਼ਟਤਾ ਅਤੇ ਦਲੇਰੀ ਦਾ ਪ੍ਰਤੀਕ ਗਿਣਿਆ ਜਾਂਦਾ ਸੀ। ਵਿਭਾਗ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੀਆਂ ਮੁਹਿੰਮਾਂ ਵਿੱਚ ਉਸਨੇ ਮੋਢੀ ਬਣਕੇ ਕਰ ਚੋਰੀ ਕਰਨ ਵਾਲੇ ਵਪਾਰੀਆਂ ਦੀਆਂ ਚੋਰ ਮੋਰੀਆਂ ਪਕੜਕੇ ਵਿਭਾਗ ਲਈ ਹਮੇਸ਼ਾਂ ਸਭ ਤੋਂ ਵੱਧ ਰੈਵਨਿਊ ਇਕੱਠਾ ਕੀਤਾ। ਜਲਦੀ ਹੀ ਉਹ ਭ੍ਰਿਸ਼ਟ ਨਿਜ਼ਾਮ ਦੀ ਨਿਗਾਹ ਚੜ੍ਹ ਗਿਆ।

ਅੱਗੇ ਪੜੋ .. »

Share

ਬਾਬਾ ਵੈਦ ਰੋਗੀਆਂ ਦਾ..!

ਅੱਖਰਾਂ ਤੋਂ ਕੋਰਾ ਹੋਣ ਦੇ ਬਾਵਜੂਦ ਬਾਬਾ ਸਲੀਕੇ ਬਾਰੇ ਚਿੰਤਤ ਰਹਿੰਦਾ ਸੀ। ਛੋਟੇ ਬੱਚਿਆਂ ਨੂੰ ਪੂਰਾ ਨਾਂ ਲੈ ਕੇ ਬੁਲਾਉਂਦਾ ਤੇ ਲਾਡ ਕਰਦਾ। ਅਧੂਰਾ ਨਾਂ ਲੈਣ ਵਾਲਿਆਂ ਨੂੰ ਵਿੱਚੋਂ ਹੀ ਟੋਕ ਦਿੰਦਾ। ਪਰਿਵਾਰ ਦਾ ਮੈਂਬਰ ਬੱਚੇ ਦਾ ਛੋਟਾ ਨਾਂ ਜਾਂ ਕੁ-ਨਾਂ ਧਰਦਾ ਤਾਂ ਉਸ ਨੂੰ ਪੂਰਾ ਨਾਂ ਲੈ ਕੇ ਬੁਲਾਉਣ ਦੀ ਹਦਾਇਤ ਕਰਦਾ। ਜੇ ਬਾਬਾ ਕਿਸੇ ਦਾ ਨਾਂ ਲੈਣਾ ਭੁੱਲ ਜਾਂਦਾ ਤੋਂ ਪੋਤਰਿਆਂ, ਪੋਤਰੀਆਂ, ਪੁੱਤਰਾ, ਧੀ, ਬੇਟਾ, ਕਾਕਾ, ਕਾਕੋ ਆਦਿ ਸ਼ਬਦਾਂ ਨਾਲ ਸੰਬੋਧਨ ਹੁੰਦਾ। ‘ਉਏ’ ਜਾਂ ‘ਨੀਂ’ ਆਖਣਾ ਅਸੱਭਿਅਕ ਗਿਣਦਾ। ਜੇ ਕੋਈ ਕੁੜੀ, ਕੱਤਰੀ ਲਈ ਅਜਿਹੇ ਸ਼ਬਦ ਵਰਤਦਾ ਤਾਂ ਨਸੀਹਤ ਕਰਦਾ ਕੁੜੀਆਂ ਨੂੰ ਇਉਂ ਨਹੀਂ ਆਖੀਦਾ। ਜੇ ਬੱਚਾ ਵੱਡੇ ਆਦਮੀ ਨੂੰ ਰੁਤਬੇ ਨਾਲ ਨਾ ਬੁਲਾਉਂਦਾ ਤਾਂ ਆਖ ਦਿੰਦਾ, ”ਬੇਟਾ! ਇਹ ਤੇਰਾ ਚਾਚਾ, ਤਾਇਆ, ਬਾਬਾ, ਮਾਸੜ, ਫੁੱਫੜ ਆਦਿ ਲੱਗਦਾ ਹੈ।”

ਅੱਗੇ ਪੜੋ .. »

Share

ਮਨੁੱਖ, ਧਰਮ ਅਤੇ ਸਭਿਆਚਾਰ-ਆਧਾਰ ਅਤੇ ਉਸਾਰ ਦੇ ਸੰਦਰਭ ਵਿੱਚ

ਸਭਿਆਚਾਰ (way of life) ਜਿੰਦਗੀ ਜਿਉਣ ਦਾ ਇਕ ਤਰੀਕਾ ਹੈ। ਦੂਸਰੀ ਪ੍ਰਕ੍ਰਿਤੀ ਹੈ ਜਿਸਦੀ ਇਜ਼ਾਦ ਮਨੁੱਖ ਦੀਆਂ ਕਿਰਤ ਦੀਆਂ ਕਾਰਵਾਈਆਂ ’ਚੋਂ ਹੋਈ। ਮਨੁੱਖ ਦਾ ਆਪਣੀ ਬੇਹਤਰ ਜਿੰਦਗੀ ਲਈ ਕੁਦਰਤ ਨਾਲ ਸੰਘਰਸ਼ ਚਲਦਾ ਰਹਿੰਦਾ ਹੈ। ਇਸੇ ਸੰਘਰਸ਼ ਦਾ ਨਤੀਜਾ ਹੁੰਦਾ ਹੈ ਕਿਸੇ ਇਲਾਕੇ, ਦੇਸ ਜਾਂ ਕੌਮ ਦਾ ਸਭਿਆਚਾਰ। ਜਦੋਂ ਮਨੁੱਖ ਦੀਆਂ ਕੁਦਰਤ ਪ੍ਰਤੀ ਕਾਰਵਾਈਆਂ ਬਦਲ ਜਾਂਦੀਆਂ ਹਨ ਤਾਂ ਨਾਲ ਹੀ ਮਨੁੱਖ ਦਾ ਸਭਿਆਚਾਰ ਵੀ ਬਦਲ ਜਾਂਦਾ ਹੈ। ਕੋਈ ਵੀ ਸਭਿਆਚਾਰ ਹੋਵੇ ਉਹ ਪਦਾਰਥ ਹਾਲਤਾਂ ਦੀ ਹੀ ਦੇਣ ਹੁੰਦਾ ਹੈ। ਜਦੋਂ ਪਦਾਰਥਕ ਹਾਲਤਾਂ ਵਿੱਚ ਤਬਦੀਲੀ ਹੁੰਦੀ ਹੈ ਤਾਂ ਇਸ ਦੀ ਸਭ ਤੋਂ ਪਹਿਲੀ  ਹਲਚਲ ਸਭਿਆਚਾਰ ਦੇ ਖੇਤਰ ਵਿੱਚ ਹੀ ਮਹਿਸੂਸ ਕੀਤੀ ਜਾ ਸਕਦੀ ਹੈ।

ਅੱਗੇ ਪੜੋ .. »

Share

ਅਕਾਲੀ ਦਲ ਬਾਦਲ ਦਾ ਧਰਮ ਨਿਰਪੱਖਤਾ ਦਾ ਨਵਾਂ ਪੈਂਤੜਾ ਸਫਲ

ਉਜਾਗਰ ਸਿੰਘ

ਉਜਾਗਰ ਸਿੰਘ

ਅਕਾਲੀ ਦਲ ਬਾਦਲ ਨੇ ਸ਼ਰੋਮਣੀ ਅਕਾਲੀ ਦਲ ਦਾ ਮੂੰਹ ਮੁੰਹਾਂਦਰਾ ਬਦਲਣ ਲਈ 11 ਹਿੰਦੂਆਂ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਦੇ ਕ ੇਇੱਕ ਨਵਾਂ ਸਿਆਸੀ ਪੈਂਤੜਾ ਮਾਰਿਆ ਹੈ।ਇਸ ਵਿਚ ਬਾਦਲ ਦਲ ਕਾਮਯਾਬ ਵੀ ਹੋ ਗਿਆ ਹੈ।ਇਸ ਕਾਮਯਾਬੀ ਪਿਛੇ ਸੀਨੀਅਰ ਬਾਦਲ ਦੀ ਸਿਆਣਪ ਤੇ ਤਜਰਬਾ ਕੰਮ ਕਰ ਰਿਹਾ ਹੈ।ਸ੍ਰ ਪਰਕਾਸ਼ ਸਿੰਘ ਬਾਦਲ ਮਹਿਸੂਸ ਕਰਦੇ ਸਨ ਕਿ ਹਰ ਵਾਰੀ ਕਿਸੇ ਨਾ ਕਿਸੇ ਪਾਰਟੀ ਦਾ ਸਹਾਰਾ ਲੈ ਕੇ ਸਰਕਾਰ ਬਨਾਉਣਾ ਇਕ ਗੰਭੀਰ ਮਸਲਾ ਹੈ। ਮਿਲੀ ਜੁਲੀ ਸਰਕਾਰ ਵਿਚ ਆਜਾਦ ਤੇ ਪਾਰਟੀ ਦੀ ਵਿਚਾਰਧਾਰਾ ਅਨੁਸਾਰ ਫੈਸਲੇ ਲੈਣੇ ਮੁਸ਼ਕਲ ਹੁੰਦੇ ਹਨ।ਭਾਂਵੇਂ ਸ਼ਰੋਮਣੀ ਅਕਾਲੀ ਦਲ ਬਾਦਲ ਇਕ ਸਥਾਪਤ ਰੀਜਨਲ ਪਾਰਟੀ ਹੈ।

ਅੱਗੇ ਪੜੋ .. »

Share

ਅਧੂਰਾ ਇਲੈਕਸ਼ਨ

ਜ਼ੋਰਾ ਸਿੰਘ ਝੱਜ

ਸ਼ਾਮ ਨੂੰ ਚਾਰ ਪੰਜ ਦੋਸਤ ਇਕੱਠੇ ਹੋਏ ਬੈਠੇ ਸੀ। ਇੱਕ ਦੋ ਪੈੱਗ ਸੰਘੋਂ ਥੱਲੇ ਹੋਏ ਸੀ। ਰੇਡੀਉ ਤੋਂ ਪ੍ਰੋਵਿੰਸ਼ੀਅਲ ਇਲੈਕਸ਼ਨਾਂ ਦੀ ਤਾਰੀਖ ਬਾਰੇ ਅਨਾਉਸਮੈਂਟ ਹੋ ਰਹੀ ਸੀ। ਦੋ ਸੱਜਣ ਕਹਿਣ ਲੱਗੇ ਇਲੈਕਸ਼ਨ ਲੜ। ਮੈਂ ਕਿਹਾ ਸਾਰੀਆਂ ਪਾਰਟੀਆਂ ਦੀ ਨੋਮੀਨੇਸ਼ਨ ਹੋ ਗਈ ਆ, ਮੈਂ ਕਿਹੜੀ ਪਾਰਟੀ ਦੇ ਟਿਕਟ ‘ਤੇ ਇਲੈਕਸ਼ਨ ਲੜੂੰਗਾ। ਨਾਲੇ ਅੰਗਰੇਜ਼ੀ ਤੋਂ ਥੋੜਾ ਹੱਥ ਤੰਗ ਆ। ਦੂਜਾ ਕਹਿਣ ਲੱਗਾ, ਪਹਿਲਾਂ ਕਿਹੜੇ ਉੱਥੇ ਫਟਾ-ਫਟ ਅੰਗਰੇਜ਼ੀ ਬੋਲਣ ਵਾਲੇ ਗਏ ਨੇ, ਦਬੜੂ ਘੁਸੜੂ ਹੋਈ ਜਾਂਦਾ। ਤੀਜਾ ਕਹਿੰਦਾ ਅਜ਼ਾਦ ਖੜਾ ਹੋਜਾ, ਤੇਰੀ ਨੋਟਾਂ ਤੇ ਵੋਟਾਂ ਨਾਲ ਮਦਦ ਕਰਾਂਗੇ। ਏਰੀਏ ਵਿੱਚ ਆਪਣੇ ਭਾਈਚਾਰੇ ਦੀ ਗਿਣਤੀ ਬਹੁਤ ਆ, ਕੋਈ ਫਿਕਰ ਵਾਲੀ ਗੱਲ ਨਹੀ। ਜਿੱਤ ਆਪਣੀ ਹੋਊਗੀ। ਗੱਲ ਚਿੱਤ ਲੱਗੀ ਅਤੇ ਕੁਝ ਸੋਚ ਵਿਚਾਰ ਪਿੱਛੋਂ ਡੈਡ-ਕਰੀਕ ਏਰੀਏ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ।

ਅੱਗੇ ਪੜੋ .. »

Share
« 1 2 3 4 5 6 7 8 »