‘ਪੰਜਾਬ ਦੀਆਂ ਖ਼ਬਰਾਂ’

ਰਾਜੇਵਾਲ ਨੇ ਮਰਨ ਵਰਤ ਤੋੜਿਆ

Badal rains relief for last year’s drought Punjabi Newspaper in Canada, Punjabi Newspaper in Punjab , Punjabi Newspapers , Corruption , Money , Forex , Fashion , Sports , games , Bollywood , Movies , MP3 , Songs , Job , Jobs , university , travel , air flight

Chief Minister Parkash Singh Badal offers juice to Bharatiya Kisan Union

ਚੰਡੀਗੜ੍ਹ, 24 ਸਤੰਬਰ (ਏਜੰਸੀ) : ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਸਰਕਾਰ ਨਾਲ ਚੱਲ ਰਿਹਾ ਟਕਰਾਅ ਅੱਜ ਉਸ ਸਮੇਂ ਸਮਾਪਤ ਹੋ ਗਿਆ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਤੱਥਾਂ ਸਮੇਤ ਅਸਲੀਅਤ ਤੋਂ ਜਾਣੂੰ ਕਰਵਾਉਂਦਿਆਂ ਸਾਰੀ ਸਥਿਤੀ ਸਪਸ਼ਟ ਕਰ ਦਿੱਤੀ ਅਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਸੋਕਾ ਪ੍ਰਭਾਵਤ ਕਿਸਾਨਾਂ ਲਈ ਬੋਨਸ ਵਜੋਂ 300 ਕਰੋੜ ਰੁਪਏ ਦੇਣ ਦਾ ਭਰੋਸਾ ਦਿੱਤਾ। ਵਿਧਾਨ ਸਭਾ ਸੈਸ਼ਨ ਤੋਂ ਬਾਅਦ ਦੇਰ ਸ਼ਾਮ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਰਹੀ ਹੈ ਤੇ ਹਮੇਸ਼ਾ ਰਹੇਗੀ। ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਨੇ ਲੋਕਾਂ ਵਿਚ ਅਤੇ ਖਾਸ ਕਰ ਕਿਸਾਨਾਂ

ਅੱਗੇ ਪੜੋ .. »

Share

ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ

ਚੰਡੀਗੜ੍ਹ , 24 ਸਤੰਬਰ (ਏਜੰਸੀ) : ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਬਾਅਦ ਦੁਪਹਿਰ ਸ਼ੁਰੂ ਹੋਇਆ, ਜਿਸ ਵਿੱਚ ਪਿਛਲੇ ਸੈਸ਼ਨ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਵਿੱਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ। 13ਵੀਂ ਵਿਧਾਨ ਸਭਾ ਦੇ 10ਵੇਂ ਸਮਾਗਮ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 21 ਸੁਤੰਤਰਤਾ ਸੰਗਰਾਮੀਆਂ ਤੋਂ ਇਲਾਵਾ 2 ਦਰਜਨ ਦੇ ਕਰੀਬ ਹੋਰ ਉਘੀਆਂ ਸ਼ਖਸੀਅਤਾਂ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ। ਉਨ੍ਹਾਂ ਸਭ ਤੋਂ ਪਹਿਲਾਂ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਅਤੇ ਸਾਬਕਾ ਮੁੱਖ ਮੰਤਰੀ ਰਾਜਸਥਾਨ ਭੈਰੋਂ ਸਿੰਘ ਸ਼ੇਖਾਵਤ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ 15 ਮਈ, 1910 ਨੂੰ ਜਨਮੇ ਸ਼ੇਖਾਵਤ ਭਾਵੇਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਸਨ, ਪਰ ਉਨ੍ਹਾਂ ਦਾ ਸਤਿਕਾਰ ਸਾਰੀਆਂ ਪਾਰਟੀਆਂ ਵਿਚ ਸੀ। ਉਹ 45 ਸਾਲ ਰਾਜਸਥਾਨ ਅਸੈਂਬਲੀ ਦੇ ਮੈਂਬਰ ਰਹੇ ਅਤੇ 3 ਸਾਲ ਰਾਜ ਸਭਾ ਦੇ ਮੈਂਬਰ ਰਹੇ, ਇਸ ਤੋਂ ਇਲਾਵਾ ਉਹ 3 ਵਾਰ ਰਾਜਸਥਾਨ ਦੇ ਮੁੱਖ ਮੰਤਰੀ ਰਹੇ।

ਅੱਗੇ ਪੜੋ .. »

Share

ਸੱਜਣ ਕੁਮਾਰ ਖਿਲਾਫ਼ 29 ਤੋਂ ਮੁੜ ਦਰਜ ਹੋਣਗੇ ਗਵਾਹਾਂ ਦੇ ਬਿਆਨ

ਨਵੀਂ ਦਿੱਲੀ, 23 ਸਤੰਬਰ (ਏਜੰਸੀ) : ਦਿੱਲੀ ਦੀ ਇਕ ਅਦਾਲਤ ਨੇ ਅੱਜ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ਼ 29 ਸਤੰਬਰ ਤੋਂ ਗਵਾਹਾਂ ਦੇ ਬਿਆਨ ਮੁੜ ਦਰਜ ਕਰਨ ਦਾ ਫ਼ੈਸਲਾ ਕੀਤਾ ਹੈ। ਵਧੀਕ ਸੈਸ਼ਨ ਜੱਜ ਸੁਨੀਤਾ ਗੁਪਤਾ ਨੇ ਕਿਹਾ ਕਿ ਸ਼ਿਕਾਇਤ ਕਰਤਾ ਜਗਦੀਸ਼ ਕੌਰ ਦੀ ਜਿਰ੍ਹਾ 29 ਸਤੰਬਰ ਨੂੰ ਮੁੜ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 20 ਸਤੰਬਰ ਨੂੰ ਸੱਜਣ ਕੁਮਾਰ ਖਿਲਾਫ਼ ਹੱਤਿਆ ਅਤੇ ਦੂਸਰੇ ਅਪਰਾਧਾਂ ਦੇ ਦੋਸ਼ ਰੱਦ ਕਰਨ ਤੋਂ ਨਾਂਹ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਖਿਲਾਫ਼ ਮੁਕੱਦਮਾ ਜਾਰੀ ਰਹੇਗਾ। ਜਗਦੀਸ਼ ਕੌਰ, ਜਿਹੜੀ ਕਿ ਇਸ ਮਾਮਲੇ ਦੀ ਮੁੱਖ ਗਵਾਹ ਹੈ, 29 ਸਤੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਹੋਵੇਗੀ, ਜਿਹੜਾ ਕਿ ਉਸ ਦੀ ਜਿਰ੍ਹਾ ਦਾ 17ਵਾਂ ਦਿਨ ਹੋਵੇਗਾ।

Share

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ

ਚੰਡੀਗੜ੍ਹ , 23 ਸਤੰਬਰ (ਏਜੰਸੀ) : ਪੰਜਾਬ ਵਿਧਾਨ ਸਭਾ ਦੇ 24 ਸਤੰਬਰ ਤੋਂ ਸ਼ੁਰੂ ਹੋ ਰਹੇ ਸੈਸ਼ਨ ਦੇ ਇਸ ਵਾਰ ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ ਹੈ। ਸੈਸ਼ਨ ਦੌਰਾਨ ਜਿੱਥੇ ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਨੂੰ ਕਿਸਾਨਾਂ, ਮੁਲਾਜ਼ਮਾਂ, ਅਧਿਆਪਕਾਂ ਅਤੇ ਲੋਕ ਮੁੱਦਿਆਂ ‘ਤੇ ਘੇਰਨ ਲਈ ਕਮਰ ਕੱਸ ਲਈ ਹੈ, ਉਥੇ ਦੂਜੇ ਪਾਸੇ ਸੱਤਾਧਾਰੀ ਅਕਾਲੀ-ਭਾਜਪਾ ਧਿਰ ਵੀ ਵਿਰੋਧੀਆਂ ਦੇ ਹਰ ਹਮਲੇ ਦਾ ਮੋੜਵਾਂ ਜਵਾਬ ਦੇਣ ਅਤੇ ਸਦਨ ‘ਚ ਆਪਣਾ ਏਜੰਡਾ ਪਾਸ ਕਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੱਲ੍ਹ ਬਾਅਦ ਦੁਪਹਿਰ ਸ਼ੁਰੂ ਹੋਣ ਵਾਲੇ ਸੈਸ਼ਨ ਦੇ ਭਾਵੇਂ ਇਸ ਵਾਰ ਛੋਟਾ ਰਹਿਣ ਦੀ ਸੰਭਾਵਨਾ ਹੈ, ਪ੍ਰੰਤੂ ਇਸ ਵਾਰ ਸਰਕਾਰ ਲਈ ਵਿਰੋਧੀ ਧਿਰ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੋਵੇਗਾ, ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਵਾਰ ਸਦਨ ‘ਚ ਵਾਪਸ ਪਰਤ ਰਹੇ ਹਨ।

ਅੱਗੇ ਪੜੋ .. »

Share

ਭਾਖੜਾ ਡੈਂਮ ਤੋਂ ਫਲੱਡ ਗੇਟ ਖੋਲ੍ਹੇ

ਰੂਪਨਗਰ : ਬੀ ਬੀ ਐਮ ਬੀ ਵੱਲੋਂ ਭਾਖੜਾ ਡੈਂਮ ਤੋਂ ਅੱਜ ਫਿਰ ਫਲੱਡ ਗੇਟ ਖੋਲੇ ਜਾਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਨੇ ਜ਼ਿਲ੍ਹੇ ਅਧੀਨ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਖੇਤਰਾਂ ਦੇ ਦਰਿਆ ਸਤਲੁਜ ਨਾਲ ਲਗਦੇ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਦਰਿਆ ਵਿੱਚ ਵੱਧ ਪਾਣੀ ਆਉਣ ਦੇ ਖਤਰੇ ਤੋਂ ਬਚਾਅ ਲਈ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ ਲਈ ਕਿਹਾ ਹੈ ਕਿਉਂਕਿ ਬੀਤੇ ਦਿਨ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਭਾਖੜਾ ਡੈਮ ਤੋਂ ਅੱਜ 22 ਸਤੰਬਰ ਨੂੰ 20 ਹਜ਼ਾਰ ਕਿਉਸਿਕ ਪਾਣੀ ਫਲੱਡ ਗੇਟਾਂ ਰਾਹੀਂ ਛੱਡਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਇੱਥੇ ਜਾਰੀ ਇੱਕ ਪ੍ਰੈਸ ਨੋਟ ਰਾਹੀਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬੀ ਬੀ ਐਮ ਬੀ ਨੰਗਲ ਵਲੋਂ ਭਾਖੜਾ ਡੈਮ ਤੋਂ ਪਹਿਲਾਂ ਹੀ ਬਿਜਲੀ ਉਤਪਾਦਨ ਲਈ ਟਰਬਾਈਨਾਂ ਰਾਹੀਂ ਨੰਗਲ ਹਾਈਡਲ ਨਹਿਰ, ਸਤਲੁਜ ਦਰਿਆ ਅਤੇ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ ਕ੍ਰਮਵਾਰ

ਅੱਗੇ ਪੜੋ .. »

Share

’84 ਦੰਗਿਆਂ ਦੇ 3 ਜਾਂਚ ਕਮਿਸ਼ਨਾਂ ਦੀ ਰਿਪੋਰਟ ਗੁੰਮ

ਨਵੀਂ ਦਿੱਲੀ, 20 ਸਤੰਬਰ (ਏਜੰਸੀ) : 1984 ’ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਸਬੰਧ ’ਚ ਤਿੰਨ ਕਮਿਸ਼ਨਾਂ ਵੱਲੋਂ ਕੀਤੀ ਗਈ ਜਾਂਚ ਦੀਆਂ ਰਿਪੋਰਟਾਂ ਗੁੰਮ ਹੋਣ ਦਾ ਮਾਮਲਾ ਸੂਚਨਾ ਅਧਿਕਾਰ ਐਕਟ ਅਧੀਨ ਮੰਗੀ ਗਈ ਜਾਣਕਾਰੀ ਦੌਰਾਨ ਸਾਹਮਣੇ ਆਇਆ ਹੈ। ਗ੍ਰਹਿ ਮੰਤਰਾਲੇ, ਦਿੱਲੀ ਸਰਕਾਰ ਅਤੇ ਲੋਕ ਸਭਾ ਨੇ ਮਰਵਾਹ ਕਮਿਸ਼ਨ, ਢਿੱਲੋਂ ਕਮੇਟੀ ਅਤੇ ਅਤੇ ਨਾਰੂਲਾ ਕਮੇਟੀ ਦੀ ਰਿਪੋਰਟ ਬਾਰੇ ਜਾਣਕਾਰੀ ਦੇਣ ਬਾਰੇ ਅਸਮਰਥਾ ਜਾਹਰ ਕੀਤੀ ਹੈ। ਵਰਣਨਯੋਗ ਹੈ ਕਿ ਕੇਂਦਰੀ ਕਮਿਸ਼ਨ ਨੇ ਦਿੱਲੀ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤਾ ਹੈ ਕਿ ਉਹ ਹਲਫੀਆ ਬਿਆਨ ਜਾਰੀ ਕਿ ਇਹ ਰਿਪੋਰਟਾਂ ਉਸ ਕੋਲ ਨਹੀਂ ਹਨ।

Share

ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਝਟਕਾ

Sajjan Kumar

ਨਵੀਂ ਦਿੱਲੀ, 20 ਸਤੰਬਰ (ਏਜੰਸੀ) : ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਝਟਕਾ ਦਿੰਦਿਆਂ ਉਨ੍ਹਾਂ ਖਿਲਾਫ਼ ਲੱਗੇ ਹੱਤਿਆ ਅਤੇ ਦੂਜੇ ਅਪਰਾਧਾਂ ਦੇ ਦੋਸ਼ ਰੱਦ ਕਰਨ ਤੋਂ ਅੱਜ ਸਾਫ਼ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਸੱਜਣ ਕੁਮਾਰ ਖਿਲਾਫ਼ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਮੁਕੱਦਮਾ ਚਲਦਾ ਰਹੇਗਾ।nਜਸਟਿਸ ਏ ਸਦਾਸ਼ਿਵਮ ਅਤੇ ਜਸਟਿਸ ਏਆਰ ਦਵੇ ਦੇ ਬੈਂਚ ਨੇ 13 ਅਗਸਤ ਦੇ ਅੰਤਰਿਮ ਆਦੇਸ਼ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਆਦੇਸ਼ ਤਹਿਤ ਦਿੱਲੀ ਦੀ ਇੱਕ ਅਦਾਲਤ ‘ਚ ਸੱਜਣ ਕੁਮਾਰ ਖਿਲਾਫ਼ ਮੁਕੱਦਮਾ ਜਾਰੀ ਰੱਖਣ ‘ਤੇ ਰੋਕ ਲਗਾ ਦਿੱਤੀ ਗਈ ਸੀ। ਸੱਜਣ ਕੁਮਾਰ ਨੇ ਦਿੱਲੀ ਹਾਈਕੋਰਟ ਦੇ ਆਦੇਸ਼ ਖਿਲਾਫ਼ ਉੱਚ ਅਦਾਲਤ ‘ਚ ਅਪੀਲ ਦਾਇਰ ਕੀਤੀ ਸੀ। ਇਸ ਅਪੀਲ ਨੂੰ ਰੱਦ ਕਰਦਿਆਂ ਸਰਵਉੱਚ ਅਦਾਲਤ ਨੇ ਕਿਹਾ

ਅੱਗੇ ਪੜੋ .. »

Share

ਸ਼ਰੋਮਣੀ ਅਕਾਲੀ ਦਲ ਮਾਨ ਬੀ. ਸੀ. ਦੀ ਭਰਵੀਂ ਇਕਂਤਰਤਾ

ਸਰੀ 20 ਸਤੰਬਰ (ਬਦੇਸ਼ਾ) : ਸ਼ਰੋਮਣੀ ਅਕਾਲੀ ਦਲ ਮਾਨ ਬੀ. ਸੀ. ਦੇ ਵਰਕਰਾਂ ਦੀ ਭਰਵੀਂ ਇਕਂਤਰਤਾ ਸ. ਪ੍ਰਿਤਪਾਲ ਸਿੰਘ ਸ਼ਕੂਰ ਦੀ ਪ੍ਰਧਾਨਗੀ ਹੇਠ ਹੋਈ ਫੈਕਸ ਰਾਹੀਂ ਜਾਰੀ ਕੀਤੀ ਪਰੈਸ ਰਲੀਜ਼ ਮੁਤਾਬਿਕ ਇਸ ਮੀਟਿੰਗ ਵਿਂਚ ਹੇਠ ਲਿਖੇ ਮਤਿਆਂ ਉਂਪਰ ਵਿਚਾਰਾਂ ਹੋਈਆਂ ਅਤੇ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਪਹਿਲੇ ਮਤੇ ਵਿਂਚ ਜੰਮੂ ਕਸ਼ਮੀਰ ਵਿਂਚ ਸਿਂਖਾਂ ਦੀ ਜਾਨ ਮਾਲ ਬਾਰੇ ਗਹਿਰੀ ਚਿੰਤਾ ਜ਼ਾਹਿਰ ਕੀਤੀ ਗਈ ਅਤੇ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਗਈ ਕਿ ਸਿਂਖਾਂ ਦੀ ਸੁਂਰਖਿਆ ਬਾਰੇ ਢੁਂਕਵੇਂ ਪ੍ਰਬੰਧ ਕੀਤੇ ਜਾਣ। ਉਂਥੇ ਵਂਸਦੇ ਸਿਂਖਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸੰਸਾਰ ਭਰ ਵਿਂਚ ਵਂਸਦਾ ਸਿਂਖ ਭਾਈਚਾਰਾ ਤੁਹਾਡੇ ਨਾਲ ਹੈ।

ਅੱਗੇ ਪੜੋ .. »

Share

ਪ੍ਰੋ ਸੁਰਜੀਤ ਸਿੰਘ ਕਾਉਂਕੇ ਦੀ ਕਾਵਿ- ਪੁਸਤਕ ‘ਚੇਤਨਾ ਦੇ ਅਕਸ’ ਰਿਲੀਜ਼

ਲੁਧਿਆਣਾ  ( ਕੁਲਦੀਪ ਲੋਹਟ )  : ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਲੁਧਿਆਣਾ ਵਲਂੋ ਸਾਹਿਤ ਅਕਾਦਮੀ ਵਿਖੇ ਆਯੋਜਤ ਕੀਤੇ ਗਏ ਇਕ ਭਰਵੇਂ ਸਮਾਗਮ ਵਿਚ ਪ੍ਰੋ ਸੁਰਜੀਤ ਸਿੰਘ ਕਾਉਂਕੇ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਚੇਤਨਾ ਦੇ ਅਕਸ’ ਰਿਲੀਜ਼ ਕੀਤੀ ਗਈ । ਪ੍ਰਧਾਨਗੀ ਮੰਡਲ ਵਿੱਚ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ: ਗੁਰਭਜਨ ਗਿਲ ,ਪ੍ਰੀਤਮ ਸਿੰਘ ਪੰਧੇਰ, ਪ੍ਰੋ.ਮਹਿੰਦਰਦੀਪ ਗਰੇਵਾਲ,ਡਾ: ਐਸ ਐਸ ਜੌਹਲ, ਪ੍ਰੋ.ਨਰਿੰਜਨ ਤਸਨੀਮ, ਅਤੇ ਮਿੱਤਰ ਸੈਨ ਮੀਤ ਸੁਸ਼ੋਭਿਤ ਸਨ। ਡਾ:ਗੁਰਭਜਨ ਗਿਲ ਨੇ ਪ੍ਰੋ. ਕਾਉਂਕੇ ਦੀ ਇਸ ਪੁਸਤਕ ਨੂੰ ਸਫਲ ਪੇਸ਼ਕਾਰੀ ਦਸਦਿਆਂ ਵਧਾਈ ਦਿਤੀ। ਸੰਘਰਸ਼ਸ਼ੀਲ ਲੇਖਕ ਪ੍ਰੀਤਮ ਪੰਧੇਰ,ਮੈਡਮ ਗੁਰਚਰਨ ਕੋਚਰ ਅਤੇ ਹਰਕੋਮਲ ਬਰਿਆਰ ਨੇ ਸੁਰਜੀਤ ਕਾਉਂਕੇ ਦੇ ਇਸ ਚੌਥੇ ਕਾਵਿ-ਸੰਗ੍ਰਹਿ ਦੇ ਸਾਹਿਤਕ ਖੇਤਰ ਵਿਚ ਪ੍ਰਵੇਸ਼ ਕਰਨ ਤੇ ਜੀ ਆਇਆਂ ਆਖਦਿਆਂ ਲੇਖਕ ਨੂੰ ਸਮਾਜਿਕ ਸਰੋਕਾਰਾਂ ਦੀ ਕਾਵਿ- ਸਿਰਜਣਾ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਅੱਗੇ ਪੜੋ .. »

Share

ਸੁਰਜੀਤ ਪਾਤਰ ਨੂੰ ਮਿਲਿਆ ਸਰਸਵਤੀ ਪੁਰਸਕਾਰ

ਨਵੀਂ ਦਿੱਲੀ, 17 ਸਤੰਬਰ (ਏਜੰਸੀ) :  ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਆਪਣੀ ਪੁਸਤਕ ‘ਲਫਜ਼ਾਂ ਦੀ ਦਰਗਾਹ’ ਨੂੰ ਅੱਜ ਸਰਸਵਤੀ ਪੁਰਸਕਾਰ 2009 ਨਾਲ ਸਨਮਾਨਿਤ ਕੀਤਾ ਗਿਆ। ਕੇ. ਕੇ ਬਿਰਲਾ ਵਲੋਂ ਉਲੀਕੇ ਗਏ ਇਸ ਸਮਾਗਮ ’ਚ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਕਪਿਲ ਸਿਬੱਲ ਨੇ 7.5 ਲੱਖ ਦੀ ਰਾਸ਼ੀ ਦੇ ਕੇ ਪਾਤਰ ਨੂੰ ਸਨਮਾਨਿਤ ਕੀਤਾ। ਪੰਜਾਬੀ ਸਾਹਿਤ ਦੀ ਕਵਿਤਾ ਦੇ ਖੇਤਰ ’ਚ ਸੁਰਜੀਤ ਪਾਤਰ ਦਾ ਨਾਂਅ ਮਹਾਨ ਕਵੀਆਂ ’ਚ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਕਵਿਤਾ ’ਚ ਅਸਲ ਪੰਜਾਬ ਦੀ ਰੂਹ ਝਲਕਦੀ ਹੈ ਅਤੇ ਅਸਲੀਅਤ ਦੇ ਬਹੁਤ ਨੇੜੇ ਹੈ। ਸਰਸਵਤੀ ਸਨਮਾਨ ਹਰ ਸਾਲ 22 ਭਾਸ਼ਾਵਾਂ ’ਚ ਪਿਛਲੇ 10 ਸਾਲਾਂ ’ਚ ਸਾਹਿਤ ਦੇ ਖੇਤਰ ’ਚ ਯੋਗਦਾਨ ਪਾਉਣ ’ਤੇ ਦਿੱਤਾ ਜਾਂਦਾ ਹੈ।

Share
« 1 ... 91 92 93 94 95 96 97 98 99 100 101 ... 119 120 »