‘ਪੰਜਾਬ ਦੀਆਂ ਖ਼ਬਰਾਂ’
ਬ੍ਰਹਿਮੰਡ ‘ਚ ਜੀਵਨ ਸਿਰਫ ਇਸ ਧਰਤੀ ‘ਤੇ ਹੀ ਹੈ
ਧਰਤੀ ਮਾਂ ਦੀ ਸਾਂਭ ਸੰਭਾਲ ਤੋਂ ਬਿਨ੍ਹਾਂ ਮਨੁੱਖ ਦਾ ਵਿਕਾਸ ਸੰਭਵ ਨਹੀਂ -ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, 22 ਅਪ੍ਰੈਲ (ਬਾਜਵਾ) : ਇਸ ਬ੍ਰਿਹਮੰਡ ‘ਚ ਜੀਵਨ ਸਿਰਫ ਇਸ ਧਰਤੀ ‘ਤੇ ਹੀ ਹੈ। ਕੁਦਰਤ ਨੇ ਧਰਤੀ ਨੂੰ ਬਹੁਤ ਸਾਰੇ ਅਣਗਣਿਤ ਸਰੋਤਾਂ ਨਾਲ ਸ਼ਿੰਗਾਰਿਆ ਹੋਇਆ ਹੈ ਜੋ ਮਨੁੱਖੀ ਜੀਵਨ ‘ਚ ਬਹੁਤ ਵੱਡੀ ਅਹਿਮੀਅਤ ਰੱਖਦੇ ਹਨ ਜਿੰਨ੍ਹਾਂ ਨੂੰ ਬਚਾਉਣ ਦੀ ਹੁਣ ਸਖਤ ਲੋੜ ਹੈ।ਉਕਤ ਵਿਚਾਰਾ ਦਾ ਪ੍ਰਗਟਾਵਾ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਵਿਸ਼ਵ ਧਰਤੀ ਦਿਵਸ ਮੌਕੇ ਪੋਸਟ ਗਰੈਜੂਏਟ ਸਰਕਾਰੀ ਕਾਲਜ਼(ਲੜਕੀਆਂ) ਸੈਕਟਰ 42 ਚੰਡੀਗੜ੍ਹ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕੀਤਾ।ਉਨ੍ਹਾਂ ਕਿਹਾ ਦੁਨੀਆਂ ਭਰ ਦੇ ਵਿਗਿਆਨੀ ਇਸ ਖੋਜ ‘ਚ ਲੱਗੇ ਹੋਏ ਹਨ ਕਿ ਬ੍ਰਹਿਮੰਡ ਦੇ ਦੂਜੇ ਗ੍ਰਹਿਾਂ ‘ਤੇ ਲੱਖਾਂ ਸਾਲ ਪਹਿਲਾਂ ਕਦੇ ਜੀਵਨ ਜਾਂ ਪਾਣੀ ਸੀ ਕਿ
ਅੱਗੇ ਪੜੋ .. »
ਪੜਾਈ ਦੇ ਬੋਝ ਹੇਠ ਦੱਬ ਰਿਹਾ ਹੈ ਬਚਪਨ
ਕਪੂਰਥਲਾ , (ਇੰਦਰਜੀਤ ਸਿੰਘ) : ਤਿੰਨ ਰੰਗ ਨਹੀ ਲੱਭਣੇ ਹੁਸਨ ਜਵਾਨੀ ਤੇ ਮਾਪੇ ਦੀਆਂ ਸਤਰਾਂ ਭਾਵੇ ਆਮ ਪ੍ਰਚਲਿਤ ਹਨ ਪਰ ਇਸ ਤਰਾਂ ਦਾ ਇੱਕ ਹੋਰ ਰੰਗ ਬਚਪਨ ਪੜਾਈ ਦੇ ਬੋਝ ਹੇਠ ਦੱਬਿਆਂ ਜਾ ਰਿਹਾ ਹੈ ਮੌਜੂਤਾ ਸਮੇ ਵਿੱਚ ਅੰਗਰੇਜੀ ਸਕੂਲਾਂ ਵਿੱਚ ਬੱਚਿਆਂ ਨੂੰ ਪੜਾਉਣ ਦੀ ਭੇਡ ਚਾਲ ਨੇ ਬੱਚਿਆਂ ਦਾ ਖੋਹ ਲਿਆ ਹੈ। ਜਿਸ ਕਾਰਨ ਬੱਚੇ ਬਚਪਨ ਦਾ ਸੁੱਖ ਲੈਣ ਤੋ ਵਾਂਝੇ ਰਹਿ ਰਹੇ ਹਨ। ਪੰਜਾਬ ਅੰਦਰ ਜੇ ਗੱਲ ਕੀਤੀ ਜਾਵੇ ਤਾਂ ਜਦੋ ਬੱਚਾ ਕਰੀਬ 3 ਸਾਲ ਪਾਰ ਕਰ ਲੈਦਾ ਹੈ ਤਾਂ ਉਸ ਨੂੰ ਅੰਗਰੇਜੀ ਸਕੂਲ ਵਿੱਚ ਦਾਖਲਾ ਮਿਲ ਜਾਂਦਾ ਹੈ ਜਿਥੇ ਨਰਸਰੀ ਫਿਰ ਐਲ ਕੇਜੀ ਯੂਕੇਜੀ ਦੀਆਂ ਕਲਾਸਾਂ ਦੀ ਪੜਾਈ ਕਰਦਿਆਂ ਹੀ ਬੱਚਿਆਂ ਦੇ ਖੇਡਣ ਦੇ ਦਿਨ ਲੰਘ ਜਾਂਦੇ ਹਨ। ਉਪਰੋ ਪ੍ਰੀਖਿਆਂ ਵਿੱਚ ਚੰਗੇ ਨੰਬਰ ਲੈਣ ਦਾ ਦਬਾਅ ਵੀ ਕਈ ਵਾਰ ਬੱਚਿਆਂ ਨੂੰ ਮਾਨਸਿਕ ਤੌਰ ਤੋ ਬਿਮਾਰ ਕਰ ਦਿੰਦਾ ਹੈ।
ਅੱਗੇ ਪੜੋ .. »
ਮੋਤ ਦੀ ਸੱਜਾ ਅਣਮਨੁਖੀ ਤੇ ਕੁਦਰਤੀ ਇਨਸਾਫ਼ ਤੋਂ ਉਲਟ ਵਰਤਾਰਾ – ਕਾਨੂੰਨੀ ਮਾਹਰ ਤੇ ਸਮਾਜ ਵਿਗਿਆਨੀ
ਰਾਜਨੀਤਕ ਕਤਲ ਹੋਣ ਕਾਰਨ ਮੁਲਕ ਵਿਚੋਂ ਫਾਂਸੀ ਦੀ ਸਜ਼ਾ ਤੁਰੰਤ ਖਤਮ ਹੋਵੇ
ਚੰਡੀਗੜ੍ਹ, 22 ਅਪ੍ਰੈਲ(ਰਣਜੀਤ ਸਿੰਘ ਧਾਲੀਵਾਲ) – ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਇੰਟਰਨੈਸ਼ਲਿਸਟ ਡੈਮੋਕ੍ਰੇਟਿਕ ਪਾਰਟੀ ਵਲੋਂ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ‘ਫਾਂਸੀ: ਸਜ਼ਾ ਜਾਂ ਕਾਨੂੰਨੀ ਹੱਤਿਆ‘ ਵਿਸ਼ੇ ਉੱਤੇ ਕਰਵਾਏ ਗਏ ਸੈਮੀਨਾਰ ਵਿਚ ਸਭ ਤੋਂ ਮਹੱਤਵਪੂਰਨ ਇਹ ਨੁਕਤਾ ਉਭਰਕੇ ਸਾਹਮਣੇ ਆਇਆ ਕਿ ਮੌਤ-ਦੰਡ, ਹਕੀਕਤ ਵਿਚ ਰਾਜਨੀਤਕ ਕਤਲ ਹੈ । ਸੈਮੀਨਾਰ ਵਿਚ ਸ਼ਾਮਲ ਸਾਰੇ ਹੀ ਉੱਘੇ ਕਾਨੂੰਨੀ ਮਾਹਰ, ਸਮਾਜ ਵਿਗਿਆਨੀ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸਮਾਜਕ ਖੇਤਰ ਵਿਚ ਕੰਮ ਕਰ ਰਹੇ ਕਾਰਕੁੰਨ ਇਸ ਗੱਲ ਉੱਤੇ ਸਹਿਮਤ ਸਨ ਕਿ ਮੁਲਕ ਵਿਚੋਂ ਫਾਂਸੀ ਦੀ ਸਜ਼ਾ ਦਾ ਅਣਮਨੁੱਖੀ ਤੇ ਕੁਦਰਤੀ ਇਨਸਾਫ ਤੋਂ ਉਲਟ ਵਰਤਾਰਾ ਸਮਾਪਤ ਕਰਾਉਣ ਲਈ ਦੇਸ਼ ਵਿਆਪੀ ਮੁਹਿੰਮ ਵਿੱਢਣੀ ਚਾਹੀਦੀ ਹੈ।
ਅੱਗੇ ਪੜੋ .. »
ਚੰਡੀਗੜ੍ਹ ਵਿੱਚ ਕਰਪਸ਼ਨ ਰੋਡਬਲਾਕ ਟੂ ਨੇਸ਼ਨਲ ਡੇਵਲਪਮੇੰਟ ਨੂੰ ਰਿਲੀਜ ਕੀਤਾ
ਚੰਡੀਗੜ੍ਹ 22 ਅਪ੍ਰੇਲ (ਰਣਜੀਤ ਸਿੰਘ ਧਾਲੀਵਾਲ) : ਸੁਪਰੀਮ ਕੋਰਟ ਦੇ ਸਾਬਕਾ ਜੱਜ ਕੁਲਦੀਪ ਸਿੰਘ ਨੇ ਕ੍ਰਪਸ਼ਨ ਰੋਡਬਲਾਕ ਟੂ ਨੇਸ਼ਨਲ ਡੇਵਲਪਮੇਂਟ ਨੂੰ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਖੇ ਰਿਲੀਜ ਕੀਤਾ ਗਿਆ। ਯੂਜੀਸੀ ਵਲੋਂ ਸਪਾਂਸਰ ਭ੍ਰਿਸ਼ਟਾਚਾਰ ਤੇ’ ਮਾਨਸਾ ਵਿਖੇ ਕਰਵਾਏ ਸੇਮੀਨਾਰ ਵਿੱਚ ਪੇਸ਼ ਕੀਤੇ ਪੇਪਰਾਂ ਦੇ ਅਧਾਰ ਤੇ’ ਇਹ ਕਿਤਾਬ ਤਿਆਰ ਕੀਤੀ ਗਈ ਹੈ। ਇਸ ਇਕਨਾਮਿਕ ਦੇ ਸਹਾਇਕ ਪ੍ਰੋ ਕੇ ਕੇ ਸ਼ਰਮਾ ਤੇ ਡਾ ਜਗਤਾਰ ਸਿੰਘ ਨੇ ਸੰਪਾਦਤ ਕੀਤੀ।
ਅੱਗੇ ਪੜੋ .. »
ਸਿੱਖਿਆ ਸ਼ਾਸਤਰੀ ਪਿਆਰਾ ਸਿੰਘ ਕੜਿਆਲ ਦਾ ਵਿਸ਼ੇਸ਼ ਸਨਮਾਨ
ਪਿਆਰਾ ਸਿੰਘ ਸਿੱਖਿਆ ਵਿਭਾਗ ਦਾ ਹੀਰਾ- ਸਾਧੂ ਸਿੰਘ ਰੰਧਾਵਾ ਡਿਪਟੀ ਐੱਸ.ਪੀ.ਡੀ. ਸਰਬ ਸਿੱਖਿਆ ਅਭਿਆਨ
ਮੋਗਾ, 21 ਅਪ੍ਰੈਲ (ਪ.ਪ.) : ਅਧਿਆਪਕ ਹੱਕਾਂ ਲਈ ਤਮਾਮ ਉਮਰ ਸੰਘਰਸ਼ਸ਼ੀਲ ਰਹਿਣ ਵਾਲੇ ਅਤੇ ਸਿੱਖਿਆ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਸਦਕਾ ਮੁਖ ਅਧਿਆਪਕ ਪਿਆਰਾ ਸਿੰਘ ਨੂੰ ਅੱਜ ਵਿਭਾਗ ਦੀਆਂ ਵੱਖ ਵੱਖ ਸ਼ਖਸੀਅਤਾਂ, ਸਭਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਨਮਾਨਿਤ ਕੀਤਾ ਗਿਆ। ਬਾਬਾ ਦਾਮੂ ਸ਼ਾਹ ਕੈਂਪਸ ਪਿੰਡ ਲੋਹਾਰਾ ਵਿਖੇ ਹੋਏ ਵਿਸ਼ਾਲ ਸਮਾਗਮ ਦੀ ਪ੍ਰਧਾਨਗੀ ਸਾਧੂ ਸਿੰਘ ਰੰਧਾਵਾ ਡਿਪਟੀ ਐੱਸ.ਪੀ.ਡੀ. ਸਰਬ ਸਿੱਖਿਆ ਅਭਿਆਨ ਚੰਡੀਗੜ੍ਹ ਨੇ ਕੀਤੀ । ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਪਿਆਰਾ ਸਿੰਘ ਸਿੱਖਿਆ ਵਿਭਾਗ ਦਾ ਹੀਰਾ ਹੈ ਜਿਸ ਨੇ ਵਿਦਿਆਰਥੀਆਂ ਦਾ ਭਵਿੱਖ ਰੁਸ਼ਨਾਉਣ ਲਈ ਚਾਨਣ ਮੁਨਾਰੇ ਵਾਂਗ ਫਰਜਾਂ ਦੀ ਪੂਰਤੀ ਕੀਤੀ ਹੈ। ਇਸ ਮੌਕੇ ਕੁਲਜਿੰਦਰ ਕੌਰ ਰੰਧਾਵਾ , ਮੁੱਖ ਅਧਿਆਪਕ ਇੰਦਰ ਸਿੰਘ ਸਟੇਟ ਐਵਾਰਡੀ , ਰੇਸ਼ਮ ਸਿੰਘ ਔਲਖ ,
ਅੱਗੇ ਪੜੋ .. »
ਅੰਨਾ ਹਜਾਰੇ ਅਤੇ ਬਾਬਾ ਰਾਮਦੇਵ ਵਲੋਂ 1 ਮਈ ਤੋਂ ਭ੍ਰਿਸ਼ਟਾਚਾਰ ਦੇ ਖਿਲਾਫ਼ ਦੇਸ਼ਵਿਆਪੀ ਅਭਿਆਨ
ਚੰਡੀਗੜ੍ਹ 21 ਅਪ੍ਰੇਲ (ਰਣਜੀਤ ਸਿੰਘ ਧਾਲੀਵਾਲ) – ਸਰਦਾਰ ਸੁਖਪਾਲ ਸਿੰਘ ਖੇਰਾ ਸਾਬਕਾ ਕਾਂਗਰਸੀ ਵਿਧਾਇਕ ਨੇ ਅੰਨਾ ਹਜਾਰੇ ਅਤੇ ਬਾਬਾ ਰਾਮਦੇਵ ਨੂੰ ਖੁਲਾ ਪੱਤਰ ਲਿਖਿਆ ਜਿਸ ਵਿੱਚ1 ਮਈ 2012 ਤੋਂ ਭ੍ਰਿਸ਼ਟਾਚਾਰ ਦੇ ਖਿਲਾਫ ਦੇਸ਼ਵਿਆਪੀ ਅਭਿਆਨ ਸ਼ੁਰੂ ਕਰਨ ਦੇ ਐਲਾਨ ਨੂੰ ਭ੍ਰਿਸ਼ਟਾਚਾਰ ਵਰਗੇ ਖਤਰੇ ਨਾਲ ਲੜਣ ਨੂੰ ਇੱਕ ਸ਼ਲਾਘਾ ਯੋਗ ਕਦਮ ਦਸਿਆ ਅਤੇ ਕੁਝ ਸੁਝਾਹ ਦਿੱਤੇ ਜਿਸ ਕਰਕੇ ਪੰਜਾਬ ਸੂਬੇ ਤੋਂ ਅਭਿਆਨ ਸ਼ੁਰੂ ਕਰਨ ਲਈ ਕਿਹਾ ਗਿਆ ਖੇਰਾ ਨੇ ਲਿਖਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖਮੰਤਰੀ ਪੰਜਾਬ ਨੇ ਆਪਣੀ ਰਾਜਨੀਤਕ ਯਾਤਰਾ 1950 ਤੋ ਇੱਕ ਸਧਾਰਨ ਕਿਸਾਨ ਵਜੋਂ ਸ਼ੁਰੂ ਕੀਤੀ ਜਦੋਂ ਇਨ੍ਹਾ ਦੇ ਕੋਲ ਖੇਤੀਬਾੜੀ ਦੀ ਸਿਰਫ 80 ਏਕੜ ਜਮੀਨ ਸੀ ਪਰ ਅੱਜ ਬਹੁਤ ਵੱਡੀ ਜਾਇਦਾਦ ਦੇ ਮਾਲਕ ਹਨ
ਅੱਗੇ ਪੜੋ .. »
ਪੰਜਾਬ ਵਿਚ ਨਿਗਮ ਚੋਣਾਂ ਨੂੰ ਦੇਖਦੇ ਹੋਏ ਬਿਜਲੀ ਦੀਆਂ ਕੀਮਤਾਂ ਫਿਲਹਾਲ ਜੂਨ ਮਹੀਨੇ ਤੱਕ ਟਲੀਆਂ
ਚੰਡੀਗੜ 20 ਅਪ੍ਰੇਲ (ਰਣਜੀਤ ਸਿੰਘ ਧਾਲੀਵਾਲ) : ਪੰਜਾਬ ਵਿੱਚ ਬਿਜਲੀ ਦੀਆਂ ਕੀਮਤਾਂ ਵੱਧਵਾਉਣ ਵਾਸਤੇ ਬੇਸ਼ੱਕ ਪਾਵਰਕਾਮ ਨੇ ਆਪਣੀ ਏਆਰਆਰ ਵਕੱਤ ਤੇ ਹੀ ਰੇਗੁਲੇਟਰੀ ਕਮੀਸ਼ਨ ਦੇ ਕੋਲ ਫਾਇਲ ਕਰ ਦਿੱਤੀ ਸੀ , ਪਰ ਸੂਬਾ ਸਰਕਾਰ ਨੇ ਹੁਣੇ ਤੱਕ ਇਸ ਉੱਤੇ ਆਪਣੀ ਰਾਇ ਨਹੀਂ ਭੇਜੀ । ਇਸ ਕਰਕੇ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋ ਸਕਿਆ ਹੈ । ਪਾਵਰਕਾਮ ਨੇ ਘਾਟਾ ਦਿਖਾਉਂਦੇ ਹੋਏ 55 ਫੀਸਦੀ ਕੀਮਤਾਂ ਵਧਾਉਣ ਦੀ ਮੰਗ ਕੀਤੀ ਸੀ । ਇਸ ਉੱਤੇ ਸੂਬਾ ਸਰਕਾਰ ਨੇ ਵੀ ਆਪਣਾ ਪੱਖ ਰੱਖਣਾ ਹੁੰਦਾ ਹੈ । ਰੇਗੁਲੇਟਰੀ ਕਮੀਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਿੰਨ ਹਫ਼ਤੇ ਪਹਿਲਾਂ ਪੱਤਰ ਸੂਬਾ ਸਰਕਾਰ ਨੂੰ ਭੇਜ ਦਿੱਤਾ ਸੀ , ਪਰ ਸਰਕਾਰ ਨੇ ਹੁਣੇ ਤੱਕ ਆਪਣੀ ਰਾਇ ਨਹੀਂ ਭੇਜੀ ।
ਅੱਗੇ ਪੜੋ .. »
ਐਨਆਰਆਈਜ਼ ਲਈ ਪੰਜਾਬ ਵਿਚ ਬਣੇਗਾ ਕਾਲ ਸੈਂਟਰ
ਚੰਡੀਗੜ੍ਹ, 20 ਅਪ੍ਰੈਲ (ਏਜੰਸੀ) : ਐਨਆਰਆਈਜ਼ ਦੀ ਸਮੱਸਿਆਵਾਂ ਦੇ ਲਈ ਲਈ ਪੰਜਾਬ ਸਰਕਾਰ ਨੇ ਕਾਲ ਸੈਂਟਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਕੋਈ ਵੀ ਐਨਆਰਆਈ ਫ਼ੋਨ, ਈ ਮੇਲ ਅਤੇ ਫੈਕਸ ਰਾਹੀਂ ਅਪਣੀ ਸ਼ਿਕਾਇਤ ਦੇ ਸਕਦਾ ਹੈ। ਇਹ ਫੈਸਲਾ ਬੀਤੇ ਦਿਨ ਐਨਆਰਆਈਜ਼ ਮਾਮਲੇ ਸਬੰਧੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਲਿਆ ਗਿਆ। ਮਜੀਠੀਆ ਨੇ ਕਿਹਾ ਕਿ ਪੰਜਾਬ ਤੋਂ ਗਏ ਐਨਆਰਆਈਜ਼ ਵਲੋਂ ਪੰਜਾਬ ਦੀ ਤਰੱਕੀ ਵਿਚ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਸਾਡਾ ਫਰਜ਼ ਹੈ ਕਿ ਉਨ੍ਹਾਂ ਨੂੰ ਪੰਜਾਬ ਵਿਚ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਕਾਲ ਸੈਂਟਰ ਸਥਾਪਤ ਕਰਨ ਦੀ ਜ਼ਿੰਮੇਦਾਰੀ ਐਨਆਰਆਈ ਕਮਿਸ਼ਨ ਨੂੰ ਸੌਂਪੀ ਗਈ ਹੈ।
ਅੱਗੇ ਪੜੋ .. »
ਐੱਸ.ਬੀ.ਆਰ.ਐੱਸ. ਗੁਰੂਕੁਲ ਵਿਖੇ ਬੱਚਿਆਂ ਦੇ ਫੁੱਟਬਾਲ ਦੇ ਮੈਚ ਕਰਵਾਏ ਗਏ
ਮੋਗਾ, 20 ਅਪ੍ਰੈਲ (ਏਜੰਸੀ) : ਮੋਗਾ ਜ਼ਿਲ੍ਹਾ ’ਚ ਸਥਿਤ ਐੱਸ.ਬੀ.ਆਰ.ਐੱਸ. ਗੁਰੂਕੁਲ ਸਕੂਲ ਵਿਖੇ ਸਕੂਲ ਦੇ ਚਾਰ ਹਾਊਸਾਂ ਦੇ ਬੱਚਿਆਂ ਦੇ ਆਪਸੀ ਫੁੱਟਬਾਲ ਮੈਚ ਕਰਵਾਏ ਗਏ । ਇਸ ਮੈਚ ਵਿਚ ਬੱਚਿਆਂ ਨੇ ਖੂਬ ਗਰਮਜੋਸ਼ੀ ਨਾਲ ਭਾਗ ਲਿਆ। ਇਸ ਮੌਕੇ ਚਾਰ ਹਾਊਸ (ਨਾ¦ਦਾ , ਵੱਲਭੀ , ਤਕਸ਼ਿਲਾ ਅਤੇ ਉਜੈਨ ) ਵਿਚੋਂ ਦੋ-ਦੋ ਹਾਊਸਾਂ ਦੇ ਮੁਕਾਬਲੇ ਦੌਰਾਨ ਪਹਿਲਾਂ ਉਜੈਨ ਤੇ ਤਕਸ਼ਿਲਾ’ਚ, ਨਾ¦ਦਾ ਤੇ ਵੰਲਭੀ ’ਚ ਸੈਮੀਫਾਈਨਲ ਮੈਚ ਖੇਡਿਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਐੱਸ.ਕੇ. ਖੋਸਲਾ ਨੇ ਜੇਤੂ ਟੀਮਾਂ ਦਾ ਨਾਮ ਐਲਾਨ ਕਰਦਿਆਂ ਦੱਸਿਆ ਕਿ ਪਹਿਲੇ ਸਥਾਨ ’ਤੇ ਤਕਸ਼ਿਲਾ , ਦੂਸਰੇ ਸਥਾਨ ’ਤੇ ਵੱਲਭੀ ਹਾਊਸ ਰਹੇ। ਇਸ ਉਪਰੰਤ ਸਨਮਾਨ ਚਿੰਨ ਭੇਂਟ ਕੀਤੇ ਗਏ।
ਅੱਗੇ ਪੜੋ .. »
ਚੰਡੀਗੜ੍ਹ ਵਿਚ ਐਕਸਾਇਜ ਡਿਊਟੀ ਵਿੱਚ ਵਾਧਾ ਕਰਣ ਨਾਲ ਸ਼ਰਾਬ ਦੀ ਬੋਤਲ 50 ਤੋਂ 60 ਰੁਪਏ ਮਹਿੰਗੀ ਹੋ ਗਈ
ਚੰਡੀਗੜ, 20 ਅਪ੍ਰੇਲ (ਰਣਜੀਤ ਸਿੰਘ ਧਾਲੀਵਾਲ) : ਇਸ ਸਾਲ ਦੀ ਐਕਸਾਇਜ ਪਾਲਿਸੀ ਦੇ ਤਹਿਤ ਸ਼ੁੱਕਰਵਾਰ ਨੂੰ ਚੰਡੀਗੜ੍ਹ ਸ਼ਹਿਰ ਦੇ ਠੇਕਿਆਂ ਦੀ ਨੀਲਾਮੀ ਹੋਈ । ਚੰਡੀਗੜ੍ਹ ਪ੍ਰਸ਼ਾਸਨ ਦੇ ਵਲੋਂ ਇਸ ਵਾਰ ਟੇਂਡਰ ਪਰਿਕ੍ਰੀਆ ਦੇ ਆਧਾਰ ਉੱਤੇ ਠੇਕਿਆਂ ਦੀ ਵੰਡ ਦੀ ਨੀਤੀ ਅਪਣਾਈ ਗਈ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਚੰਡੀਗੜ੍ਹ ਸੇਕਟਰ 43 ਬੱਸ ਸਟੇੰਡ ਦਾ ਠੇਕਿਆ ਸਭ ਤੋਂ ਮਹਿੰਗਾ 4 ਕਰੋੜ 25 ਲੱਖ ਰੁਪਏ ਵਿੱਚ ਗਿਆ। ਜਦੋਂ ਕਿ ਪਿਛਲੇ ਸਾਲ ਇਹ ਠੇਕਾ 2 ਕਰੋੜ 75 ਲੱਖ ਰੁਪਏ ਵਿੱਚ ਗਿਆ ਸੀ । ਉਥੇ ਹੀ ਬਹਿਲਾਣਾ ਦਾ ਠੇਕਾ ਵੀ 4 ਕਰੋੜ 25 ਲੱਖ ਰੁਪਏ ਵਿੱਚ ਗਿਆ। ਸਵੇਰੇ 9 ਵਜੇ ਸ਼ੁਰੂ ਹੋਈ ਵੰਡ ਪਰਿਕ੍ਰੀਆ ਦੁਪਹਿਰ ਤੱਕ ਚੱਲੀ।
ਅੱਗੇ ਪੜੋ .. »



