‘ਪੰਜਾਬ ਦੀਆਂ ਖ਼ਬਰਾਂ’
ਘਰ ਵਿੱਚ ਜਬਰਦਸਤ ਧਮਾਕੇ ਨਾਲ ਚਾਰ ਵਿਅਕਤੀਆਂ ਦੀ ਮੌਤ
ਘਰ ਮਲਬੇ ਵਿੱਚ ਤਬਦੀਲ ਅਤੇ ਨੇੜਲੇ ਘਰਾਂ ਵਿੱਚ ਵੀ ਤਰੇੜਾ ਆਈਆਂ
ਮੋਗਾ, 13 ਅਪਰੈਲ ( ਸਵਰਨ ਗੁਲਾਟੀ ) : ਸਥਾਨਕ ਸਹਿਰ ਦੇ ਪ੍ਰੀਤ ਨਗਰ ਮਹੁੱਲੇ ਵਿੱਚ ਅੱਜ ਇੱਕ ਘਰ ਵਿੱਚ ਹੋਏ ਵੱਡੇ ਧਮਾਕੇ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦੋ ਕਿ ਤਿੰਨ ਵਿਅਕਤੀ ਗੰਭੀਰ ਜਖਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਾਇਆ ਗਿਆ। ਧਮਾਕਾ ਇੰਨਾਂ ਜਬਰਦਸਤ ਸੀ ਕਿ ਘਰ ਦਾ ਲੈਟਰ ਡਿੱਗ ਕੇ ਘਰ ਮਲਬੇ ਵਿੱਚ ਤਬਦੀਲ ਹੋ ਗਿਆ। ਇਸ ਮੌਕੇ ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੌਰਸਵਿੰਗ ਦੇ ਦਰਜਨਾਂ ਸੇਵਾਦਾਰਾਂ ਨੇ ਮੌਕੇ ਤੇ ਪਹੁੰਚੇ ਤੇ ਬਚਾਅ ਰਾਹਤ ਕਾਰਜ ਸੁਰੂ ਕੀਤੇ। ਧਮਾਕੇ ਨਾਲ ਘਰ ਦੇ ਨੇੜਲੇ ਘਰਾਂ ਦੇ ਛੱਤਾਂ ਅਤੇ ਦੀਵਾਰਾਂ ਵਿੱਚ ਵੀ ਤਰੇੜਾਂ ਪੈ ਗਈਆਂ ਅਤੇ ਘਰਾਂ ਦੇ ਦਰਵਾਜੇ ਅਤੇ ਖਿੜਕੀਆਂ ਦੇ ਸੀਸੇ ਬੁਰੀ ਤਰਾਂ ਟੁੱਟ ਗਏ।
ਅੱਗੇ ਪੜੋ .. »
ਵਿਸਾਖੀ ਮੌਕੇ ਪਵਿੱਤਰ ਕਾਲੀ ਵੇਈਂ ‘ਚ ਸੰਗਤਾਂ ਨੇ ਕੀਤਾ ਵੱਡੀ ਪੱਧਰ ‘ਤੇ ਇਸ਼ਨਾਨ
ਸੰਤ ਸੀਚੇਵਾਲ ਵੱਲੋਂ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਦਾ ਸੱਦਾ
ਸੁਲਤਾਨਪੁਰ ਲੋਧੀ, 13 ਅਪ੍ਰੈਲ (ਏਜੰਸੀ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ‘ਚ ਵਿਸਾਖੀ ਮੌਕੇ ਸੰਗਤਾਂ ਨੇ ਵੱਡੀ ਪੱਧਰ ‘ਤੇ ਇਸ਼ਨਾਨ ਕੀਤਾ।ਪਵਿੱਤਰ ਕਾਲੀ ਵੇਈ ਦੇ ਕੰਢਿਆਂ ‘ਤੇ 6 ਥਾਂਵਾਂ ‘ਤੇ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਕਾਲੀ ਵੇਈ ਦੇ ਕੰਢਿਆਂ ‘ਤੇ ਬਣਾਏ ਗਏ ਇਸ਼ਨਾਨ ਘਾਟਾਂ ‘ਤੇ ਸੰਗਤਾਂ ਨੇ ਤੜਕਸਾਰ ਤੋਂ ਹੀ ਆਉਣਾ ਸ਼ੁਰੂ ਕਰ ਦਿੱਤਾ ਸੀ। ਪਵਿੱਤਰ ਕਾਲੀ ਵੇਈ ਦੀ ਪਿੱਛਲੇ 12 ਸਾਲਾਂ ਤੋਂ ਕਾਰ ਸੇਵਾ ਕਰਵਾ ਰਹੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਇਹ ਵੇਈਂ ਮੁੜ ਆਪਣੇ ਪਹਿਲੇ ਸਰੂਪ ‘ਚ ਪਰਤ ਰਹੀ ਹੈ। ਪਿੰਡ ਗਾਲੋਵਾਲ, ਭੁਲੱਥ, ਸੁਭਾਨਪੁਰ, ਭਵਾਨੀਪੁਰ, ਸੁਲਤਾਨਪੁਰ ਲੋਧੀ ਤੇ ਆਹਲੀ ਕਲਾਂ ‘ਚ ਬਣੇ ਇਸ਼ਨਾਨ ਘਾਟਾਂ ‘ਤੇ ਸੰਗਤਾਂ ਸਵੇਰ ਵੇਲੇ ਤੋਂ ਆ ਕੇ ਇਸ਼ਨਾਨ ਕਰਦੀਆਂ ਰਹੀਆ ।
ਅੱਗੇ ਪੜੋ .. »
ਪਹਿਲੀ ਰਾਜ ਪੱਧਰੀ ਜੂਨੀਅਰ ਮਹਿਲਾ ਗੱਤਕਾ ਚੈਂਪੀਅਨਸ਼ਿਪ ਜਲੰਧਰ ਦੀ ਝੰਡੀ ਰਹੀ
ਸੁਲਤਾਨਪੁਰ ਲੋਧੀ, 13 ਅਪ੍ਰੈਲ ( ਗੁਰਵਿੰਦਰ ਸਿੰਘ) : ਵਿਸਾਖੀ ਮੌਕੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਕਰਵਾਈ ਗਈ ਪਹਿਲੀ ਰਾਜ ਪੱਧਰੀ ਜੂਨੀਅਰ ਮਹਿਲਾ ਗੱਤਕਾ ਚੈਂਪੀਅਨਸ਼ਿਪ ਜਲੰਧਰ ਦੀ ਕਪੂਰਥਲਾ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਚੈਂਪੀਅਨਸ਼ਿਪ ’ਤੇ ਕਬਜਾ ਕੀਤਾ। ਇਹ ਚੈਂਪੀਅਨਸਸ਼ਿਪ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਨਿਯਮਾਂ ਅਨੁਸਾਰ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ 7 ਜ਼ਿਲ੍ਹਿਆਂ ਤੋਂ ਲੱਗਭਗ 130 ਦੇ ਕਰੀਬ ਗੱਤਕਾ ਖਿਡਾਰਣਾਂ ਨੇ ਹਿੱਸਾ ਲਿਆ। ਇਸ ਚੈਂਪੀਅਨਸ਼ਿਪ ਵਿੱਚ ਅੰਡਰ 14 ਤੇ ਅੰਡਰ 17 ਉਮਰ ਦੇ ਗੱਤਕਾ ਮੁਕਾਬਲੇ ਕਰਵਾਏ ਗਏ। ਅੰਡਰ 14 ਵਿੱਚ ਪਹਿਲਾ ਸਥਾਨ ਕਪੂਰਥਲਾ ਦੀ ਟੀਮ ਨੇ ਪ੍ਰਾਪਤ ਕੀਤਾ। ਦੂਜਾ ਸਥਾਨ ਜ¦ਧਰ ਤੇ ਤੀਜਾ ਸਥਾਨ ਤੇ ਅੰਮ੍ਰਿਤਸਰ ਦੀਆਂ ਟੀਮਾਂ ਰਹੀਆਂ।
ਅੱਗੇ ਪੜੋ .. »
ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਸਾਖੀ ਤੇ ਸਮੂਹ ਪੰਜਾਬੀਆਂ ਨੂੰ ਵਧਾਈ
ਚੰਡੀਗੜ੍ਹ, 12 ਅਪ੍ਰੈਲ (ਏਜੰਸੀ) : ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਜਾਰੀ ਪ੍ਰੈਸ ਨੋਟ ‘ਚ ਕਿਹਾ ਕਿ ਇਸ ਸ਼ੁਭ ਦਿਨ ਸਮੂਹ ਪੰਜਾਬ ਹਿਤੈਸ਼ੀ ਲੋਕਾਂ ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਣੀ ਚਾਹੀਦੀ ਹੈ ਜਿੰਨ੍ਹਾਂ ਨੇ ਊਚ-ਨੀਚ, ਜਾਤ-ਪਾਤ ਤੇ ਧਰਮ ਦੀਆਂ ਦੀਵਾਰਾਂ ਨੂੰ ਖਤਮ ਸਾਂਡੀਵਾਲਤਾ ਦਾ ਸੰਦੇਸ਼ ਦਿੱਤਾ ਸੀ । ਉਨ੍ਹਾਂ ਕਿਹਾ ਕਿ ਉਹ ਦਸਮ ਪਿਤਾ ਤੋਂ ਹੀ ਅਸ਼ੀਰਵਾਦ ਲੈਕੇ ਉਨ੍ਹਾਂ ਨੇ ਦਰਸਾਏ ਮਾਰਗ ਤੇ ਚਲਦਿਆਂ ਖੁਸ਼ਹਾਲ ਪੰਜਾਬ ਸਿਰਜਣ ਦਾ ਸੁਪਨਾ ਲੈਕੇ ਚੱਲੇ ਹਨ ਜੋ ਇੱਕ ਦਿਨ ਜਰੂਰ ਪੂਰਾ ਹੋਵੇਗਾ। ਸ. ਬਾਦਲ ਨੇ ਕਿਹਾ ਕਿ ਇੱਕ ਦਿਨ ਪੰਜਾਬ ‘ਚ ਅਜਿਹਾ ਨਿਜ਼ਾਮ ਸਥਾਪਿਤ ਹੋਵੇਗਾ ਜਿਥੇ ਬੰਦੇ ਦਾ ਨਹੀਂ ਬਲਕਿ ਕਾਨੂੰਨ ਦਾ ਰਾਜ ਹੋਵੇਗਾ,
ਅੱਗੇ ਪੜੋ .. »
ਆਨੰਦ ਮੈਰਿਜ ਐਕਟ ਹੋਂਦ ‘ਚ ਆਉਣ ਨਾਲ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਹੋਈ : ਸਰਨਾ
ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ) : ਆਨੰਦ ਮੈਰਿਜ ਐਕਟ ਦੇ ਹੋਂਦ ਵਿੱਚ ਆ ਜਾਣ ਨਾਲ, ਸਿੱਖਾਂ ਦੀ ਲੰਮੇਂ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਹੋ ਗਈ। ਪਰਮਜੀਤ ਸਿੰਘ ਸਰਨਾ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ। ਸ੍ਰ. ਸਰਨਾ ਨੇ ਦੱਸਿਆ ਕਿ ਸਿੱਖਾਂ ਦੇ ਆਨੰਦ ਕਾਰਜ, ਹਾਲਾਂਕਿ ਹਿੰਦੂ ਰੀਤੀ-ਰਿਵਾਜ਼ਾਂ ਦੇ ਅਨੁਸਾਰ ਵੇਦੀ ‘ਤੇ ਹੋਣ ਦੇ ਬਿਲਕੁਲ ਉਲਟ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦੇ ਚਲੇ ਆ ਰਹੇ ਹਨ ਪਰ ਇਨ੍ਹਾਂ ਨੂੰ ਮਾਨਤਾ ਹਿੰਦੂ ਮੈਰਿਜ ਐਕਟ ਦੇ ਅਧੀਨ ਹੀ ਮਿਲ ਰਹੀ ਸੀ। ਇਸ ਗੱਲ ਨੂੰ ਕਾਫੀ ਸਮੇਂ ਤੋਂ ਮਹਿਸੂਸ ਕੀਤਾ ਅਤੇ ਇਸ ਸਥਿਤੀ ਨੂੰ ਬਦਲਣ ਲਈ ਆਨੰਦ ਮੈਰਿਜ ਐਕਟ ਬਣਵਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।
ਅੱਗੇ ਪੜੋ .. »
ਸੀ. ਬੀ. ਆਈ. ਵੱਲੋਂ ਸੱਜਣ ਕੁਮਾਰ ਨੂੰ ਪਛਾਣਨ ਵਾਲਿਆਂ ਦੀਆਂ ਗਵਾਹੀਆਂ ਦਾ ਜ਼ਿਕਰ
ਨਵੀਂ ਦਿੱਲੀ, 12 ਅਪਰੈਲ (ਏਜੰਸੀ) : ਸੀ.ਬੀ.ਆਈ. ਨੇ ਅੱਜ ਦਿੱਲੀ ਦੀ ਇਕ ਅਦਾਲਤ ਨੂੰ ਉਨ੍ਹਾਂ ਗਵਾਹਾਂ ਦੇ ਬਿਆਨਾਂ ਤੋਂ ਆਗਾਹ ਕਰਾਇਆ ਜਿਨ੍ਹਾਂ ਕਾਂਗਰਸ ਆਗੂ ਸੱਜਣ ਕੁਮਾਰ ਨੂੰ 1984 ਵਿਚ ਦਿੱਲੀ ਵਿਚ ਸਿੱਖਾਂ ਖਿਲਾਫ ਦੰਗੇ ਭੜਕਾਉਂਦਿਆਂ ਪਛਾਣ ਲਿਆ ਸੀ। ਜ਼ਿਲ੍ਹਾ ਜੱਜ ਜੇ.ਆਰ. ਆਰੀਅਨ ਸਾਹਮਣੇ ਅੰਤਮ ਜਿਰ੍ਹਾ ਕਰਦਿਆਂ ਸੀ.ਬੀ.ਆਈ. ਦੇ ਵਕੀਲ ਆਰ.ਐਸ. ਚੀਮਾ ਨੇ ਇਸਤਗਾਸਾ ਗਵਾਹਾਂ ਜਗਸ਼ੇਰ ਸਿੰਘ ਅਤੇ ਉਸ ਦੇ ਭਰਾ ਬਲਵਿੰਦਰ ਸਿੰਘ ਵੱਲੋਂ ਦਿੱਤੇ ਬਿਆਨਾਂ ਦਾ ਜ਼ਿਕਰ ਕੀਤਾ। ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜਗਸ਼ੇਰ ਸਿੰਘ ਨੇ ਅਦਾਲਤ ਵਿਚ ਸੱਜਣ ਕੁਮਾਰ ਦੀ ਦੰਗੇ ਭੜਕਾਉਣ ਵਾਲੇ ਆਗੂ ਦੇ ਤੌਰ ’ਤੇ ਪਛਾਣ ਕੀਤੀ ਸੀ। ਦੰਗਿਆਂ ਦੌਰਾਨ ਜਗਸ਼ੇਰ ਹੋਰਾਂ ਦੇ ਤਿੰਨ ਭਰਾ ਮਾਰ ਦਿੱਤੇ ਗਏ ਸਨ।
ਅੱਗੇ ਪੜੋ .. »
ਸਿੱਖਾਂ ਦੇ ਆਨੰਦ ਕਾਰਜ ਨੂੰ ਮਾਨਤਾ
ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ) : ਭਾਰਤ ਸਰਕਾਰ ਦੀ ਕੈਬਿਨੇਟ ਨੇ ਅੱਜ ਅਹਿਮ ਫ਼ੈਸਲਾ ਲੈਂਦਿਆਂ ਸਾਰੇ ਧਰਮਾਂ ਦੇ ਵਿਆਹਾਂ ਦਾ ਰਜਿਸਟਰੇਸ਼ਨ ਕਰਨ ਅਤੇ ਅਨੰਦ ਕਾਰਜ ਅਧੀਨ ਹੋਣ ਵਾਲ਼ੇ ਸਿੱਖਾਂ ਦੇ ਵਿਆਹਾਂ ਨੂੰ ਮਾਨਤਾ ਦੇਣ ਦੀ ਮਨਜ਼ੂਰੀ ਦੇ ਦਿੱਤੀ। ਇਸ ਲਈ ਜਨਮ ਅਤੇ ਮੌਤ ਕਾਨੂੰਨ 1969 ਵਿੱਚ ਸੋਧ ਕੀਤੀ ਜਾਵੇਗੀ। ਸੂਚਨਾ ਅਤੇ ਪ੍ਰਸਾਰਣ ਮੰਤਰੀ ਸ੍ਰੀ ਕਪਿਲ ਸਿੱਬਲ ਨੇ ਪੱਤਰਕਾਰਾਂ ਨੂੰ ਇਸ ਦੂਰਅੰਦੇਸ਼ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਹੋਣ ਵਾਲ਼ੇ ਸਾਰੇ ਵਿਆਹਾਂ ਦੀ ਰਜਿਸਟਰੇਸ਼ਨ ਲਾਜ਼ਮੀ ਹੋਣ ਨਾਲ਼ ਵਿਆਹ ਅਤੇ ਗੁਜ਼ਾਰੇ ਸਬੰਧੀ ਮਹਿਲਾਵਾਂ ਨੂੰ ਬੇਲੋੜੇ ਸ਼ੋਸ਼ਣ ਤੋਂ ਬਚਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿੱਖ ਕੌਮ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ
ਅੱਗੇ ਪੜੋ .. »
ਕਾਂਗਰਸ ਦੇ 71 ਚੋਂ 62 ਉਮੀਦਵਾਰ ਅਮਰਿੰਦਰ ਦੇ ਹੱਕ ‘ਚ
ਚੰਡੀਗੜ੍ਹ, 12 ਅਪਰੈਲ (ਏਜੰਸੀ) : ਸੰਕਟਾਂ ‘ਚ ਘਿਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਕਾਂਗਰਸ ਦੇ 71 ਉਮੀਦਵਾਰਾਂ ‘ਚੋਂ 62 ਨੇ ਉਸ ਦਾ ਸਮਰਥਨ ਕੀਤਾ। ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੋਏ ਵਿਧਾਨਸਭਾ ਚੋਣਾਂ ‘ਚ ਪਾਰਟੀ ਦੇ ਬੇਹੱਦ ਖਰਾਬ ਪ੍ਰਦਰਸ਼ਨ ਕਰਨ ਦੇ ਬਾਅਦ ਕੁਝ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਕਾਂਗਰਸ ਦੇ 62 ਉਮੀਦਵਾਰਾਂ ਨੇ ਇੱਥੇ ਇਕ ਸਾਂਝੇ ਬਿਆਨ ‘ਚ ਰਜਿੰਦਰ ਕੌਰ ਭੱਠਲ ਸਮੇਤ ਕੁਝ ਪਾਰਟੀ ਦੇ ਆਗੂਆਂ ਨੇ ਕਾਂਗਰਸ ਦੀ ਹਾਰ ਦਾ ਪੂਰਾ ਠੀਕਰਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਭੰਨਣ ਦਾ ਵਿਰੋਧ ਕੀਤਾ। ਉਮੀਦਵਾਰਾਂ ਨੇ ਕਿਹਾ ਕਿ ਚੋਣਾ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਹੋਰ ਕਾਰਨ ਵੀ ਹਨ ਅਤੇ
ਅੱਗੇ ਪੜੋ .. »
ਪੰਜਾਬ ਵਿੱਚ ਹਰ ਸਾਲ ਚਾਰ ਹਜਾਰ ਵਿਅਕਤੀ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ
ਚੰਡੀਗੜ 12 ਅਪ੍ਰੇਲ (ਰਣਜੀਤ ਸਿੰਘ ਧਾਲੀਵਾਲ) : ਪੰਜਾਬ ਵਿੱਚ ਹਰ ਸਾਲ ਚਾਰ ਹਜਾਰ ਵਿਅਕਤੀ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਇਸਨੂੰ ਘਟਾਣਾ ਰਾਜ ਸਰਕਾਰ ਦੀ ਅਗੇਤ ਹੈ । ਸੰਸਾਰ ਸਿਹਤ ਸੰਗਠਨ ਦੇ ਨਾਲ ਮੀਟਿੰਗ ਕਰਦੇ ਹੋਏ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਸੜਕ ਹਾਦਸਿਆਂ ਵਿੱਚ ਵੱਧ ਹੋ ਰਹੀਆ ਮੌਤਾਂ ਉੱਤੇ ਚਿੰਤਾ ਪ੍ਰਗਟਾਈ ਕੀਤੀ । ਸੰਸਾਰ ਸਿਹਤ ਸੰਗਠਨ ਦੇ ਮੇੰਬਰ ਡਾ: ਸਰਵੇਕਰ ਅਲਮਕਵਿਸਟ ਦੀ ਅਗੁਵਾਈ ਵਿੱਚ ਆਏ ਵਫੱਦ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੂੰ ਦੱਸਿਆ ਕਿ ਦੁਨਿਆਭਰ ਵਿੱਚ ਹਰ ਸਾਲ 14 ਲੱਖ ਲੋਕ ਸੜਕ ਹਾਦਸਿਆਂ ਵਿੱਚ ਮਰਦੇ ਹਨ ਅਤੇ ਇਕੱਲੇ ਭਾਰਤ ਵਿੱਚ 1. 60 ਲੱਖ ਆਦਮੀਆਂ ਨੂੰ ਸੜਕਾਂ ਊਤੇ ਹਾਦਸਿਆਂ ਦਾ ਸ਼ਿਕਾਰ ਹੋਣਾ ਪੇਂਦਾ ਹੈ ।
ਅੱਗੇ ਪੜੋ .. »
ਬੀਬੀ ਜਗੀਰ ਕੌਰ ਵਾਲੇ ਵਿਭਾਗ ਦੇਖਣਗੇ ਵਿਰਸਾ ਸਿੰਘ ਵਲਟੋਹਾ
ਚੰਡੀਗੜ੍ਹ, 12 ਅਪ੍ਰੈਲ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਵ ਨਿਯੁਕਤ 21 ਮੁੱਖ ਸੰਸਦੀ ਸਕੱਤਰਾਂ ਨੂੰ ਵਿਭਾਗਾਂ ਦੀ ਵੰਡ ਕਰਕੇ ਵਿਭਿੰਨ ਮੰਤਰੀਆਂ ਦੇ ਨਾਲ ਅਟੈਚ ਕਰ ਦਿੱਤਾ ਹੈ। ਬੀਤੇ ਦਿਨ ਸੀਪੀਐਸ ਦੇ ਵਿਭਾਗਾਂ ਦੇ ਐਲਾਨ ਤੋਂ ਬਾਅਦ ਹੀ ਵਿਰਸਾ ਸਿੰਘ ਵਲਟੋਹਾ ਅਤੇ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਪ੍ਰਭਾਵੀ ਭੂਮਿਕਾ ਵਿਚ ਸਾਹਮਣੇ ਆਏ ਹਨ ਜਦ ਕਿ ਕੁਝ ਸੀਪੀਐਸ ਦੇ ਕੋਲ ਬਸ ਨਾਂ ਦੇ ਹੀ ਵਿਭਾਗ ਰਹਿ ਜਾਣਗੇ। ਵਲਟੋਹਾ ਨੂੰ ਮੁੱਖ ਮੰਤਰੀ ਨੇ ਅਪਣੇ ਨਾਲ ਲਗਾਇਆ ਹੈ ਅਤੇ ਉਨ੍ਹਾਂ ਨੂੰ ਬੀਬੀ ਜਗੀਰ ਕੌਰ ਵਾਲੇ ਪਾਣੀ ਸਪਲਾਈ ਅਤੇ ਸੈਨੀਟੇਸ਼ਨ ਅਤੇ ਰੱਖਿਆ ਮਾਮਲੇ ਵਿਭਾਗ ਦਿੱਤੇ ਗਏ ਹਨ। ਜਗੀਰ ਕੌਰ ਦੇ ਅਸਤੀਫ਼ਾ ਦੇਣ ਤੋਂ ਬਾਅਦ ਇਹ ਵਿਭਾਗ ਬਾਦਲ ਦੇ ਕੋਲ ਹੈ।
ਅੱਗੇ ਪੜੋ .. »






