‘ਮੋਗਾ’
ਨਸੇੜੀ ਪਿਤਾ ਨੇ ਆਪਣੇ ਚਾਰ ਮਹੀਨੇ ਦੇ ਬੱਚੇ ਨੂੰ ਗਰਮ ਤਵੇ ਤੇ ਰੱਖਿਆ
ਮੋਗਾ, 16 ਸਤੰਬਰ ( ਸਵਰਨ ਗੁਲਾਟੀ ) : ਨਸੇੜੀ ਪਿਤਾ ਵੱਲੋ ਆਪਣੇ ਚਾਰ ਮਹੀਨੇ ਦੇ ਬੱਚੇ ਨੂੰ ਗਰਮ ਤਵੇ ਤੇ ਰੱਖਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ। ਹਸਪਤਾਲ ਵਿੱਚ ਜੇਰੇ ਇਲਾਜ ਬੱਚੇ ਦੇ ਮਾਂ ਰਾਜਵੰਤ ਕੌਰ ਪੁੱਤਰੀ ਨੱਥਾ ਸਿੰਘ ਵਾਸੀ ਵਿਸ਼ਵਕਰਮਾ ਨਗਰ ਮੋਗਾ ਨੇ ਦੱਸਿਆ ਕਿ ਮੇਰੇ ਵਿਆਹ ਕਰੀਬ ਪੰਜ ਸਾਲ ਪਹਿਲਾ ਪਿੰਡ ਧਾਂਦਲਾਂ ਜ਼ਿਲ੍ਹਾ ਲੁਧਿਆਣਾ ਦੇ ਸੁਖਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨਾਲ ਹੋਇਆ ਹੈ। ਉਸ ਦੇ ਦੋ ਛੋਟੀਆਂ ਬੱਚੀਆਂ ਅਤੇ ਇੱਕ ਚਾਰ ਮਹੀਨੇ ਦਾ ਲੜਕਾ ਹੈ। ਵਿਆਹ ਦੌਰਾਨ ਮੇਰੇ ਮਾਪਿਆ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਦਹੇਜ ਦਿੱਤਾ ਸੀ। ਪਰ ਮੇਰਾ ਸਹੁਰਾ ਪਰਿਵਾਰ ਦੇ ਵੱਧਦੇ ਲਾਲਚ ਕਾਰਨ ਮੇਰਾ ਪਤੀ ਸੁਖਵਿੰਦਰ ਸਿੰਘ ਅਕਸਰ ਮੇਰੇ ਨਾਲ ਮਾਰਕੁੱਟ ਕਰਦਾ ਰਹਿੰਦਾ ਸੀ।
ਅੱਗੇ ਪੜੋ .. »
ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਪੰਜ ਕਾਬੂ
ਮੋਗਾ, 12 ਸਤੰਬਰ ( ਸਵਰਨ ਗੁਲਾਟੀ) : ਜ਼ਿਲ੍ਹਾ ਪੁਲਿਸ ਮੋਗਾ ਵੱਲੋ ਚੋਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਪੰਜ ਵਿਅਕਤੀਆਂ ਨੂੰ ਪੰਜ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕਰਕੇ ਉਹਨਾਂ ਵਿਰੁੱਧ ਮਾਮਲੇ ਦਰਜ ਕੀਤੇ ਹਨ। ਪੁਲਿਸ ਤੋ ਹਾਸਲ ਜਾਣਕਾਰੀ ਅਨੁਸਾਰ ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਜਗਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਕ੍ਰਿਸਨ ਸਿੰਘ ਪੁਤਰ ਭਾਗ ਸਿੰਘ ਵਾਸੀ ਬਾਘਾਪੁਰਾਣਾ ਨੂੰ ਕਾਬੂ ਕਰਕੇ ਚੋਰੀ ਦੇ ਦੋ ਮੋਟਰਸਾਈਕਲ ਇੱਕ ਟੀ ਵੀ ਐਸ ਅਤੇ ਇੱਕ ਬਜਾਜ ਪਲੈਟਨਾਂ ਬਿਨਾਂ ਨੰਬਰ ਤੋ ਬਰਾਮਦ ਕਰਕੇ ਕਥਿਤ ਦੋਸੀ ਵਿਰੁੱਧ ਅ/ਧ 379, 411 ਆਈ. ਪੀ. ਸੀ. ਐਕਟ ਤਹਿਤ ਥਾਣਾ ਬਾਘਾਪੁਰਾਣਾ ਵਿੱਚ ਮਾਮਲਾ ਦਰਜ ਕੀਤਾ ਹੈ।
ਅੱਗੇ ਪੜੋ .. »
ਵਿਆਹੁਤਾ ਦੀ ਮਾਰਕੁੱਟ ਅਤੇ ਦਾਜ ਦਹੇਜ ਚ 50 ਹਜਾਰ ਰੁਪਏ ਦੀ ਮੰਗ ਕਰਨ ਦੇ ਦੋਸ਼ ਚ ਛੇ ਵਿਰੁੱਧ ਮਾਮਲਾ ਦਰਜ
ਮੋਗਾ, 12 ਸਤੰਬਰ ( ਸਵਰਨ ਗੁਲਾਟੀ ) : ਵਿਆਹੁਤਾ ਦੀ ਮਾਰਕੁੱਟ ਕਰਕੇ ਦਾਜ ਦਹੇਜ ਵਿੱਚ 50 ਹਜਾਰ ਰੁਪਏ ਦੀ ਨਗਦੀ ਦੀ ਮੰਗ ਕਰਨ ਦੇ ਦੋਸ਼ ਵਿੱਚ ਥਾਣਾ ਸਿਟੀ ਸਾਊਥ ਪੁਲਿਸ ਵੱਲੋ ਸਹੁਰਾ ਪਰਿਵਾਰ ਦੇ ਛੇ ਮੈਬਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਤੋ ਹਾਸਲ ਜਾਣਕਾਰੀ ਅਨੁਸਾਰ ਨੇਹਾ ਜਿੰਦਲ ਪੁੱਤਰੀ ਤਰਸੇਮ ਕੁਮਾਰ ਵਾਸੀ ਚੈਬਰ ਰੋਡ ਮੋਗਾ ਨੇ ਪੁਲਿਸ ਨੂੰ ਦਿੱਤੇ ਸਿਕਾਇਤ ਪੱਤਰ ਵਿੱਚ ਕਿਹਾ ਕਿ ਉਸ ਦਾ ਵਿਆਹ 10 ਅਗਸਤ 2008 ਨੂੰ ਅੰਕੁਸ ਜਿੰਦਲ ਪੁੱਤਰ ਕੇਵਲ ਕ੍ਰਿਸਨ ਵਾਸੀ ਫੇਸ-3 ਮੁਹਾਲੀ ਨਾਲ ਧਾਰਮਿਕ ਰੀਤੀ ਰਿਵਾਜਾ ਅਨੁਸਾਰ ਹੋਇਆ ਸੀ। ਵਿਆਹ ਸਮੇ ਉਸ ਦੇ ਮਾਤਾ ਪਿਤਾ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਦਹੇਜ ਦਿੱਤਾ ਸੀ ਜਿਸ ਤੋ ਉਸ ਦਾ ਪਰਿਵਾਰ ਸੰਤੁਸਟ ਨਹੀ ਸੀ। ਵਿਆਹ ਤੋ ਕੁੱਝ ਸਮੇ ਬਾਅਦ ਹੀ ਉਸ ਨੂੰ ਤੰਗ ਪਰੇਸਾਨ ਕਰਨਾ ਸੁਰੂ ਕਰ ਦਿੱਤਾ।
ਪਿਸਤੌਲ ਦੀ ਨੋਕ ਤੇ ਲੁਟੇਰਿਆਂ ਨੇ ਪੰਪ ਦਾ ਸੇਲਜ਼ਮੈਨ ਲੁੱਟਿਆਂ
ਮੋਗਾ, 12 ਸਤੰਬਰ ( ਸਵਰਨ ਗੁਲਾਟੀ ) : ਮੋਗਾ ਲੁਧਿਆਣਾ ਰੋਡ ਤੇ ਪਿੰਡ ਰੌਲੀ ਟੀ ਪੁਆਇੰਟ ਕੋਲ ਸਥਿਤ ਹੰਸਰਾਜ ਫਿ¦ਿਗ ਸਟੇਸ਼ਨ ਤੋ ਕਾਰ ਸਵਾਰ ਅਣਪਛਾਤੇ ਲੁਟੇਰੇ ਸ਼ੇਲਜਮੈਨ ਕੋਲੋ ਪਿਸਤੌਲ ਦੀ ਨੋਕ ਤੇ ਹਜਾਰਾਂ ਰੁਪਏ ਦੀ ਨਗਦੀ ਅਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਮੈਹਿਣਾ ਪੁਲਿਸ ਵੱਲੋ ਤਿੰਨ ਅਣਪਛਾਤੇ ਲੁਟੇਰਿਆ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਤੋ ਮਿਲੀ ਜਾਣਕਾਰੀ ਅਨੁਸਾਰ ਜਗਦੀਸ ਰਾਏ ਪੁੱਤਰ ਰਤਨ ਰਾਏ ਵਾਸੀ ਪਿੰਡ ਮੈਹਿਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਹ ਮੋਗਾ ਲੁਧਿਆਣਾ ਰੋਡ ਤੇ ਸਥਿਤ ਪੈਟਰੋਲ ਪੰਪ ਹੰਸਰਾਜ ਫਿ¦ਿਗ ਸਟੇਸ਼ਨ ਤੇ ਸੇਲਜਮੈਨ ਹੈ।
ਅੱਗੇ ਪੜੋ .. »
ਯੂਵਾ ਖੱਤਰੀ ਸਭਾ ਦਾ ਪੁਨਰਗੱਠਣ, ਅਦੇਸ਼ਇੰਦਰ ਸਹਿਗਲ ਬਣੇ ਨਵੇ ਪ੍ਰਧਾਨ
ਮੋਗਾ 12 ਸੰਤਬਰ(ਸਵਰਨ ਗੁਲਾਟੀ) : ਖੱਤਰੀ ਸਭਾ ਪ੍ਰਧਾਨ ਵਿਜੈ ਧੀਰ ਐਡਵੋਕੇਟ ਨੇ ਅੱਜ ਖੱਤਰੀ ਸਭਾ ਦੀ ਯੂਵਾ ਵਿੰਗ ਯੂਵਾ ਖੱਤਰੀ ਸਭਾ ਦਾ ਪੁਨਰਗੱਠਨ ਕੀਤਾ। ਖੱਤਰੀ ਸਭਾ ਪ੍ਰਧਾਨ ਵਿਜੈ ਧੀਰ ਨੇ ਖੱਤਰੀ ਸਭਾ ਦੇ ਸੰਸਥਾਪਕ ਜਰਨਲ ਸਕੱਤਰ ਡਾ: ਦਵਿੰਦਰ ਸਿੰਘ ਸਹਿਗਲ ਦੇ ਪੋਤਰੇ ਅਦੇਸ਼ਇੰਦਰ ਸਿੰਘ ਸਹਿਗਲ ਨੂੰ ਯੂਵਾ ਖੱਤਰੀ ਸਭਾ ਦਾ ਪ੍ਰਧਾਨ ਅਤੇ ਮੋਜੂਦਾ ਐਕਟਿਗ ਪ੍ਰਧਾਨ ਦੀਪਕ ਕੌੜਾ ਅਤੇ ਅਮਿਤ ਘਈ ਨੂੰ ਚੇਅਰਮੈਨ ਨਿਯੂਕਤ ਕੀਤਾ ਹੈ। ਯੂਵਾ ਖੱਤਰੀ ਸਭਾ ਕਾਰਜਕਾਰਨੀ ਅਤੇ ਦੂਸਰੇ ਅਹੁੰਦੇਦਾਰਾ ਦੀ ਨਿਯੂਕਤੀ ਦੇ ਅਧਿਕਾਰ ਨਵੇ ਨਿਯੁਕਤ ਪ੍ਰਧਾਨ ਆਦੇਸ਼ਇੰਦਰ ਸਿੰਘ ਸਹਿਗਲ ਅਤੇ ਐਕਟਿਗ ਪ੍ਰਧਾਨ ਦੀਪਕ ਕੌੜਾਤੇ ਚੇਅਰਮੈਨ ਅਮਿਤ ਘਈ ਨੂੰ ਸੰਯੂਕਤ ਤੋਰ ਤੇ ਦਿੱਤੇ ਗਏ ਹਨ।
ਅੱਗੇ ਪੜੋ .. »
ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
ਮੋਗਾ, 10 ਸਤੰਬਰ ( ਸਵਰਨ ਗੁਲਾਟੀ ) : ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਦੇਵ ਸਿੰਘ ਪੁਤਰ ਵਿਸਖਾ ਸਿੰਘ ਵਾਸੀ ਪਿੰਡ ਧਰਮਕੋਟ ਜੋ ਬੀਤੇ ਦਿਨ ਸਾਮ ਨੂੰ ਆਪਣੇ ਖੇਤਾਂ ਵਿੱਚ ਫਸਲ ਵਿੱਚੋ ਘਾਹ ਪੁੱਟ ਰਿਹਾ ਸੀ ਤਾਂ ਇਸ ਦੌਰਾਨ ਖੇਤ ਵਿੱਚ ਲੱਗੇ ਬਿਜਲੀ ਟਰਾਸਫਾਰਮ ਦੇ ਖੰਬੇ ਨਾਲ ਹੱਥ ਲੱਗਣ ਨਾਲ ਉਸ ਨੂੰ ਕਰੰਟ ਲੱਗ ਗਿਆ ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ। ਇਸ ਸਬੰਧੀ ਥਾਣਾ ਧਰਮਕੋਟ ਦੇ ਹੌਲਦਾਰ ਹਰਦੇਵ ਸਿੰਘ ਨੇ ਮ੍ਰਿਤਕ ਦੇ ਭਰਾ ਕਰਨੈਲ ਸਿੰਘ ਦੇ ਬਿਆਨਾਂ ਤੇ ਅ/ਧ 174 ਦੇ ਤਹਿਤ ਕਾਰਵਾਈ ਕਰਦਿਆ ਲਾਸ ਦਾ ਸਿਵਲ ਹਸਪਤਾਲ ਮੋਗਾ ਤੋ
ਅੱਗੇ ਪੜੋ .. »
ਪਿਸਤੌਲ ਦੀ ਨੋਕ ਤੇ ਗੱਡੀ ਖੋਹਣ ਦੇ ਦੋਸ਼ ਚ ਤਿੰਨ ਵਿਰੁੱਧ ਮਾਮਲਾ ਦਰਜ
ਮੋਗਾ, 10 ਸਤੰਬਰ ( ਸਵਰਨ ਗੁਲਾਟੀ ) : ਮੋਗਾ ਦੇ ਕਸਬਾ ਬੱਧਨੀ ਕਲਾਂ ਵਿਖੇ ਤਿੰਨ ਵਿਅਕਤੀਆਂ ਵੱਲੋ ਇੱਕ ਟੈਕਸੀ ਚਾਲਕ ਕੋਲੋ ਪਿਸਤੌਲ ਦੀ ਨੋਕ ਤੇ ਕੁਆਲਿਸ ਗੱਡੀ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਬੱਧਨੀ ਕਲਾਂ ਪੁਲਿਸ ਵੱਲੋ ਤਿੰਨ ਜਾਣਿਆ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਬੀੜ ਬੱਧਨੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਹ ਬੱਧਨੀ ਕਲਾਂ ਵਿਖੇ ਟੈਕਸੀ ਚਾਲਕ ਹੈ। ਬੀਤੀ 8-9 ਸਤੰਬਰ ਦੀ ਰਾਤ ਨੂੰ ਉਹ ਟੈਕਸੀ ਸਟੈਡ ਤੇ ਸੀ ਤਾਂ ਉਸ ਕੋਲ ਤਿੰਨ ਵਿਅਕਤੀ ਆਏ ਅਤੇ ਉਹਨਾਂ ਨੇ ਗੱਡੀ ਪਿੰਡ ਮਾਛੀਕੇ ਕਿਰਾਏ ਤੇ ਲਿਜਾਣ ਦੀ ਗੱਲ ਕੀਤੀ।
ਅੱਗੇ ਪੜੋ .. »
ਐਂਬੂਲੈਂਸ 108 ਵਿਚ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ
ਮੋਗਾ, 8ਸੰਤਬਰ (ਸਵਰਨ ਗੁਲਾਟੀ) : ਪੰਜਾਬ ਸਰਕਾਰ ਵੱਲੋ ਐਮਰਜੈਂਸੀ 108 ਐਬੂਲੈਂਸ ਸੇਵਾ ਜਦ ਤੋ ਮੁਹਈਆ ਕਰਵਾਈ ਗਈ ਹੈ ਉਸ ਸਮੇ ਤੋ ਹੀ ਲੋਕਾਂ ਨੇ ਇਸ ਐਬੂਲੈਸ ਦੀ ਸੇਵਾ ਦਾ ਲਾਭ ਲੈਣਾ ਸ਼ੁਰੂ ਕਰ ਦਿੱਤਾ ਹੈ ਇਸੇ ਹੀ ਤਰਾਂ ਅੱਜ ਪਿੰਡ ਕਪੂਰੇ ਦੇ ਸਬ ਹੈਲਥ ਸੈਂਟਰ ਵਿਖੇ ਇਕ ਮਹਿਲਾ ਸੰਤੋਸ਼ ਰਾਣੀ ਪਤਨੀ ਮੋਹਨ ਲਾਲ, ਜੋ ਕਿ ਗਰਭਵੰਤੀ ਹੋਣ ਕਰਕੇ ਵਾਖਲ ਸੀ ਜਿਸ ਦੀ ਹਾਲਤ ਖਰਾਬ ਹੋਣ ਕਰਕੇ ਉਥੋ ਦੇ ਸਟਾਫ ਵੱਲੋ ਐਮਰਜੈਸੀ ਐਬੂਲੇੈਸ ਸੇਵਾ 108 ਨੂੰ ਕਾਲ ਕੀਤੀ ਗਈ ਕਾਲ ਆਉਣ ਤੇ ਐਬੂਲੈਸ ਪਿੰਡ ਕਪੂਰੇ ਦੇ ਸਬ ਹੈਲਥ ਸੈਟਰ ਵਿਚ ਪਹੁੰਚ ਗਈ ਅਤੇ ਉਸ ਮਹਿਲਾ ਨੂੰ ਐਬੂਲੈਸ ਵਿਚ ਪਾਕੇ ਮੋਗਾ ਦੇ ਸਿਵਲ ਹਸਪਤਾਲ ਵਿਖੇ ਆ ਰਹੇ ਸੀ ਉਸ ਮੌਕੇ ਹੈਲਥ ਸੇਵਾ ਸੈਂਟਰ ਦੀ ਆਸ਼ਾ ਵਰਕਰ ਵੀ ਨਾਲ ਸੀ।
ਅੱਗੇ ਪੜੋ .. »
ਬੈਕ ਤੋ ਚਾਰ ਸਾਲ ਪਹਿਲਾ ਲਿਆ ਲੋਨ ਵਾਪਸ ਨਾ ਕਰਨ ਤੇ ਕਾਰਵਾਈ ਕਰਨ ਆਏ ਅਧਿਕਾਰੀਆ ਨੂੰ ਬੈਰੰਗ ਵਾਪਸ ਮੁੜਨਾ ਪਿਆ
ਮੋਗਾ 7 ਸਿੰਤਬਰ (ਸਵਰਨ ਗੁਲਾਟੀ ) : ਚਾਰ ਸਾਲ ਪਹਿਲਾ ਬੈਂਕ ਤੋ ਲੱਖਾ ਰੁਪਏ ਦਾ ਕਰਜਾ ਲੈਕੇ ਨਾ ਮੋੜਨ ਤੇ ਬੁੱਧਵਾਰ ਨੂੰ ਬੈਂਕ ਅਧਿਕਾਰੀਆ ਨੇ ਸ਼ੈਲਰ ਤੇ ਕਬਜਾ ਕਰਨ ਦਾ ਅਭਿਆਨ ਚਲਾਇਆ ਲੇਕਿਨ ਸ਼ੈਲਰ ਮਾਲਕਾਂ ਦੇ ਮੌਕੇ ਤੇ ਨਾ ਪਹੁੰਚਣ ਕਾਰਨ ਬੈਂਕ ਅਧਿਕਾਰੀਆ ਨੂੰ ਬੇਰੰਗ ਮੁੜਨਾ ਪਿਆ ਇਸ ਸਬੰਧ ਬੈਂਕ ਅਧਿਕਾਰੀਆ ਸ਼ੈਲਰ ਮਾਲਕਾ ਵੱਲੋ ਸਹਿਯੋਗ ਨਾ ਕਰਨ ਤੇ ਜਿਲੇ ਦੇ ਡੀ ਸੀ ਨੂੰ ਸ਼ੈਲਰ ਦਾ ਤਾਲਾ ਤੋੜਕੇ ਕਬਜਾ ਕਰਨ ਦੇ ਲਈ ਇਕ ਪੱਤਰ ਦੇਣ ਦਾ ਫੈਸਲਾ ਕੀਤਾ ਹੈ । ਜਾਨਕਾਰੀ ਦੇ ਅਨੁਸਾਰ ਮੋਗਾ ਦੇ ਖੋਸਾ ਪਾਡੋ ਵਿਚ ਸਥਿਤ ਮੋਗਾ ਐਗਰੋ ਦੇ ਨਾਮ ਨਾਲ ਸ਼ੈਲਰ ਦੇ ਪੰਜ ਹਿੰਸੇਦਾਰ ਹਨ। ਸ਼ੈਲਰ ਮਾਲਕ ਦਰਸ਼ਨ ਲਾਲ, ਕਿਸ਼ਨ ਲਾਲ,ਸੰਜੇ ਮੰਗਲਾ,ਮੁਨੀਸ਼ ਮੰਗਲਾ ਅਤੇ ਗੁਰਦੀਪ ਸਿੰਘ ਨੇ ਚਾਰ ਸਾਲ ਪਹਿਲਾ 2007 ਵਿਚ ਮੋਗਾ ਦੇ ਰੇਲਵੇ ਰੋੜ ਸਥਿਤ ਯੂਨੀਅਨ ਬੈਕ ਦੀ ਸ਼ਾਖਾ ਤੋ 28 ਲੱਖ ਰੁਪਏ ਦਾ ਕਰਜਾ ਲਿਆ ਸੀ।
ਅੱਗੇ ਪੜੋ .. »
ਡਿਪਟੀ ਕਮਿਸ਼ਨਰ ਵੱਲੋਂ ਸਬ ਜੇਲ੍ਹ ਮੋਗਾ ਦਾ ਨਿਰੀਖਣ
ਅਧਿਕਾਰੀਆਂ ਨੂੰ ਸਿਹਤ ਸੁਵਿਧਾਵਾਂ ਵੱਲ ਧਿਆਨ ਦੇਣ ਦੀ ਹਦਾਇਤ

ਡਿਪਟੀ ਕਮਿਸ਼ਨਰ ਸ੍ਰੀ ਅਸ਼ੋਕ ਸਿੰਗਲਾ ਮੋਗਾ ਸਬ ਜੇਲ੍ਹ ਦੀ ਪੜਤਾਲ ਦੌਰਾਨ ਇੱਕ ਬੰਦੀ ਦੀ ਸਮੱਸਿਆ ਸੁਣਦੇ ਹੋਏ। ਉਨ੍ਹਾਂ ਦੇ ਨਾਲ ਐਸ.ਪੀ. (ਸਿਟੀ) ਸ੍ਰੀ ਜੀ.ਐਸ. ਔਲਖ ਅਤੇ ਜੇਲ੍ਹ ਸੁਪਰਡੈਂਟ ਆਈ.ਐਸ. ਬਰਾੜ ਵੀ ਨਜ਼ਰ ਆ ਰਹੇ ਹਨ। ਫੋਟੋ (ਗੁਲਾਟੀ)
ਮੋਗਾ, 7 ਸਤੰਬਰ (ਸਵਰਨ ਗੁਲਾਟੀ) : ਡਿਪਟੀ ਕਮਿਸ਼ਨਰ ਸ੍ਰੀ ਅਸ਼ੋਕ ਸਿੰਗਲਾ ਵੱਲੋਂ ਅੱਜ ਸਬ ਜੇਲ੍ਹ ਮੋਗਾ ਦਾ ਨਿਰੀਖਣ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਬੰਦੀਆਂ ਦੀਆਂ ਮੈਡੀਕਲ ਸੁਵਿਧਾਵਾਂ ਵੱਲ ਉਚੇਚਾ ਧਿਆਨ ਦੇਣ। ਸਬ ਜੇਲ੍ਹ ਦੇ ਨਿਰੀਖਣ ਦੌਰਾਨ ਉਨ੍ਹਾਂ ਨਾਲ ਐਸ.ਪੀ. (ਸਿਟੀ) ਜੀ.ਐਸ. ਔਲਖ ਅਤੇ ਸਿਵਲ ਸਰਜਨ ਡਾ. ਅਮਰਜੀਤ ਸਿੰਘ ਵੀ ਮੌਜੂਦ ਸਨ। ਸ੍ਰੀ ਸਿੰਗਲਾ ਨੇ ਇਸ ਮੌਕੇ ਜਿੱਥੇ ਬੰਦੀਆਂ ਨੂੰ ਦਿੱਤੀ ਜਾਂਦੀ ਇਲਾਜ ਸੁਵਿਧਾ ਬਾਰੇ ਜਾਣਿਆ ਉੱਥੇ ਓ.ਪੀ.ਡੀ. ਰਜਿਸਟਰ ਤੇ ਡਿਸਪੈਂਸਰੀ ਰਜਿਸਟਰ ਵਿੱਚ ਦਰਜ ਨਾਵਾਂ ਮੁਤਾਬਕ ਕੁੱਝ ਬੰਦੀਆਂ ਨੂੰ ਮੌਕੇ ਤੇ ਬੁਲਾ ਕੇ ਦਵਾਈਆਂ ਮਿਲਣ ਬਾਰੇ ਵੀ ਪੁਸ਼ਟੀ ਕੀਤੀ ਗਈ। ਉਨ੍ਹਾਂ ਜੇਲ੍ਹ ਸੁਪਰਡੈਂਟ ਸ੍ਰੀ ਆਈ.ਐਸ. ਬਰਾੜ ਨੂੰ ਹਦਾਇਤ ਦਿੱਤੀ ਕਿ ਉਹ ਮੈਡੀਸਨ ਦੀ ਵੰਡ ਦਾ ਖੁਦ ਧਿਆਨ ਰੱਖਣ ਅਤੇ ਇਲਾਜ ਲਈ ਆਉਂਦੀ ਮੈਡੀਸਨ ਦਾ ਕਿਸੇ ਵੀ ਤਰ੍ਹਾਂ ਦਾ ਦੁਰਉਪਯੋਗ ਨਾ ਹੋਣ ਦੇਣ।
ਅੱਗੇ ਪੜੋ .. »

ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਹਾਲਤ ਨਾਜ਼ੁਕ
ਓਬਾਮਾ ਦੀ ‘ਓਲਡ ਗਰਲਫ੍ਰੈਂਡ’ ਨੇ ਖੋਲ੍ਹੇ ਰਾਜ
ਬਾਦਲ ਵੱਲੋਂ ਯੁਵਰਾਜ ਨੂੰ 20 ਏਕੜੀ ਆਸ਼ੀਰਵਾਦ
ਸਿੱਖਿਆ ਸ਼ਾਸਤਰੀ ਪਿਆਰਾ ਸਿੰਘ ਕੜਿਆਲ ਦਾ ਵਿਸ਼ੇਸ਼ ਸਨਮਾਨ
ਫੇਸਬੁੱਕ ‘ਤੇ ਛਾ ਗਈ ਸਾਨੀਆ ਭਾਬੀ