‘ਮੋਗਾ’

ਪਿੰਡ ਹਰੀਕੇ ਕਲਾਂ ਵਿਖੇ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ, ਰਣਜੀਤ ਬਾਵਾ ਤੇ ਅਤਰਜੀਤ ਸਨਮਾਨੇ ਗਏ

ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ ਹਿੰਮਤਪੁਰਾ) ਪਿੰਡ ਹਰੀਕੇ ਕਲਾਂ (ਮੁਕਤਸਰ ਸਾਹਿਬ) ਵਿਖੇ ਪ੍ਰਵਾਸੀ ਭਾਰਤੀ ਧਰਮਪਾਲ ਸਿੰਘ ਧੰਮਾ, ਕਰਨ ਬਰਾੜ ਆਸਟਰੇਲੀਆ ਅਤੇ ਸਾਥੀਆਂ ਦੇ ਸਹਿਯੋਗ ਨਾਲ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਸੁਰਜਤਿ ਸਿੰਘ ਬਰਾੜ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੀ ਵਿਲੱਖਣਤਾ ਸੀ ਕਿ ਇਸ ਖੇਡ ਮੇਲੇ ਦੌਰਾਨ ਖਿਡਾਰੀਆਂ ਦੇ ਨਾਲ ਨਾਲ ਲਿਖਾਰੀਆਂ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ ਹਿੰਮਤਪੁਰਾ, ਰਣਜੀਤ ਬਾਵਾ ਮਾਛੀਕੇ ਅਤੇ ਕਹਾਣੀਕਾਰ ਅਤਰਜੀਤ ਜੀ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਖਿਡਾਰੀਆਂ ਦੇ ਮੇਲੇ ‘ਚ ਲਿਖਾਰੀਆਂ ਦਾ ਸਨਮਾਨ ਕਰਨ ਦੀ ਪਿਰਤ ਕਾਬਲੇ-ਤਾਰੀਫ ਹੈ।

ਜੇ ਖੇਡਾਂ ਸਰੀਰ ਨੂੰ ਤੰਦਰੁਸਤ ਬਨਾਉਣ ‘ਚ ਸਾਥ ਦਿੰਦੀਆਂ ਹਨ ਤਾਂ ਕਿਤਾਬਾਂ ਵੀ ਮਨੁੱਖ ਦੇ ਸੱਚੇ ਦੋਸਤ ਵਜੋਂ ਸਾਥ ਦਿੰਦੀਆਂ ਹਨ। ਨੌਜ਼ਵਾਨਾਂ ਨੂੰ ਚਾਹੀਦਾ ਹੈ ਕਿ ਖੇਡਣ ਦੇ ਨਾਲ ਨਾਲ ਕਿਤਾਬਾਂ ਪ੍ਰਤੀ ਮੋਹ ਵਿੱਚ ਵੀ ਸਮਤੋਲ ਬਣਾਈ ਰੱਖਣ। ਇਸ ਸਮੇਂ ਕਰਨ ਬਰਾੜ ਨੇ ਵਾਅਦਾ ਕੀਤਾ ਕਿ ਉਹ ਇਸ ਸਨਮਾਨ ਸਮਾਰੋਹ ਤੋਂ ਬਾਦ ਹਰ ਸਾਲ ਪਿੰਡ ਹਰੀਕੇ ਕਲਾਂ ਦੇ ਖੇਡ ਮੇਲੇ ‘ਤੇ ਲਿਖਾਰੀਆਂ ਦਾ ਸਨਮਾਨ ਕਰਨ ਲਈ ਵਚਨਬੱਧ ਹੋਣਗੇ ਤਾਂ ਜੋ ਸਮਾਜ ਦੀ ਬਿਹਤਰੀ ਲਈ ਸਿਰਤੋੜ ਯਤਨ ਕਰ ਰਹੇ ਲੇਖਕਾਂ ਨੂੰ ਸ਼ਾਬਾਸ਼ ਦਿੱਤੀ ਜਾ ਸਕੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਜੀਵਨ ਸਿੰਘ ਕੁੱਸਾ, ਮਾਸਟਰ ਪ੍ਰਗਟ ਸਿੰਘ ਖੱਚੜਾਂ, ਸੱਜਰੀ ਸਵੇਰ ਅਖਬਾਰ ਦੇ ਸੰਪਾਦਕ ਸ਼ਮਿੰਦਰ ਸਿੰਘ ਬੱਤਰਾ, ਸ੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ, ਸੰਨੀ ਬਰਾੜ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Share

ਢਾਈ ਕਰੋੜ ਦੀ ਜਮੀਨ ਤੇ ਸੀ ਭੂ-ਮਾਫੀਆ ਦੀ ਨਜਰ, ਜਾਅਲੀ ਦਸਤਾਵੇਜ਼ ਅਤੇ ਜਮੀਨ ਵੇਚਣ ਦੀ ਕੀਤੀ ਤਿਆਰੀ

ਜਮੀਨ ਮਾਲਕ ਨੇ ਦਿੱਤੀ ਐਸ.ਐਸ.ਪੀ ਨੂੰ ਸ਼ਿਕਾਇਤ, ਜਾਂਚ ਤੋਂ ਬਾਅਦ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ

ਮੋਗਾ, 16 ਫਰਵਰੀ (ਸਵਰਨ ਗੁਲਾਟੀ) : ਢਾਈ ਕਰੋੜ ਦੇ ਕਰੀਬ ਮੁੱਲ ਦੀ 23 ਏਕੜ ਜਮੀਨ ਦੇ ਜਾਅਲੀ ਦਸਤਾਵੇਜ ਤਿਆਰ ਕਰਵਾ ਕੇ ਵੇਚਣ ਦੀ ਕੋਸ਼ਿਸ਼ ਵਿਚ ਪੁਲਿਸ ਨੇ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਫਤਹਿਗੜ੍ਹ ਪੰਜਤੂਰ ਪੁਲਿਸ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਰਮੇਜ ਸਿੰਘ ਅਤੇ ਜਰਨੈਲ ਸਿੰਘ ਪੁੱਤਰ ਗੋਪਾਲ ਸਿੰਘ ਨਿਵਾਸੀ ਪਿੰਡ ਮੰਦਰ ਦੀ ਪਿੰਡ ਵਿਚ ਹੀ 23 ਏਕੜ ਜਮੀਨ ਹੈ ਇਸ ਜਮੀਨ ਦਾ ਮੁੱਲ ਢਾਈ ਕਰੋੜ ਦੇ ਕਰੀਬ ਹੈ।

ਅੱਗੇ ਪੜੋ .. »

Share

ਦਰਗਾਹ ’ਤੇ ਚੜ੍ਹਨ ਵਾਲੀ ਸ਼ਰਾਬ ਨੂੰ ਲੈ ਕੇ ਝਗੜਾ ਇਕ ਜ਼ਖ਼ਮੀ

ਮੋਗਾ, 16 ਫਰਵਰੀ (ਸਵਰਨ ਗੁਲਾਟੀ) : ਪਿੰਡ ਘੋਲੀਆ ਕਲਾ ਵਿਖੇ ਬਣੀ ਦਰਗਾਹ ’ਤੇ ਚੜ੍ਹਨ ਵਾਲੀ ਸ਼ਰਾਬ ਤੋਂ ਲੈ ਕੇ ਹੋਏ ਝਗੜੇ ਵਿਚ ਤਿੰਨ ਵਿਅਕਤੀਆਂ ਵੱਲੋਂ ਇਕ ਵਿਅਕਤੀ ਦੀ ਮਾਰਕੁੱਟ ਕਰਕੇ ਜਖਮੀ ਕਰ ਦਿੱਤਾ। ਥਾਣਾ ਬਾਘਾਪੁਰਾਣਾ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਥਾਣਾ ਬਾਘਾ ਪੁਰਾਣਾ ਦੇ ਏ. ਐਸ. ਆਈ. ਜਰਨੈਲ ਸਿੰਘ ਨੇ ਦੱਸਿਆ ਕਿ ਜਗਦੇਵ ਸਿੰਘ ਨਿਵਾਸੀ ਘੋਲੀਆ ਕਲਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਪਿੰਡ ਵਿਚ ਇਕ ਡੇਰਾ ਬਾਬਾ ਸਰਵੰਗੀ ’ਤੇ ਸ਼ਰਾਬ ਚੜ੍ਹਦੀ ਹੈ। ਬੀਤੀ 8 ਫਰਵਰੀ ਨੂੰ ਡੇਰੇ ਸ਼ਰਾਬ ਨੂੰ ਲੈ ਕੇ ਪਿੰਡ ਦੇ ਹੀ ਗੁਰਜੀਤ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੇ ਉਸ ਨਾਲ ਮਾਰਕੁੱਟ ਕਰਕੇ ਉਸ ਨੂੰ ਜਖਮੀ ਕਰ ਦਿੱਤਾ।

ਅੱਗੇ ਪੜੋ .. »

Share

ਜਵੈਲਰ ਨੂੰ ਨਕਲੀ ਸੋਨੇ ਦਾ ਕੜਾ ਦੇ ਕੇ 80 ਹਜਾਰ ਠੱਗੇ, ਮਾਮਲਾ ਦਰਜ

ਮੋਗਾ, 16 ਫਰਵਰੀ (ਸਵਰਨ ਗੁਲਾਟੀ) : ਘਰ ਵਿੱਚ ਨਗਦੀ ਦੀ ਜਰੂਰਤ ਦੱਸ ਕੇ ਜਵੈਲਰ ਕੋਲ ਨਕਲੀ ਸੋਨੇ ਦਾ ਕੜਾ ਗਿਰਵੀ ਰੱਖ ਕੇ 80 ਹਜਾਰ ਰੁਪਏ ਦੀ ਠੱਗੀ ਮਾਰ ਕੇ ਧੋਖਾਧੜੀ ਕਰਨ ਦੇ ਦੋਸ਼ ਵਿਚ ਥਾਣਾ ਬਾਘਾਪੁਰਾਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਵਾਸੀ ਕੋਟਕਪੂਰਾ ਰੋਡ ਬਾਘਾਪੁਰਾਣਾ ਨੇ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਕਿ ਉਹ ਜਵੈਲਰਜ਼ ਦੀ ਦੁਕਾਨ ਕਰਦਾ ਹੈ। ਉਸ ਦੀ ਪਹਿਚਾਣ ਵਾਲਾ ਇਕ ਵਿਅਕਤੀ ਗੁਰਜੰਟ ਸਿੰਘ ਵਾਸੀ ਚੜਿੱਕ 19 ਜਨਵਰੀ 12 ਨੂੰ ਉਸ ਕੋਲ ਆਇਆ ਅਤੇ ਘਰ ਵਿੱਚ ਪੈਸਿਆਂ ਦੀ ਜਰੂਰਤ ਦੱਸ ਕਿ ਉਸ ਨੇ ਆਪਣਾ ਕਰੀਬ ਚਾਰ ਤੋਲੇ ਸੋਨੇ ਦਾ ਕੜਾ ਗਿਰਵੀ ਰੱਖ ਕੇ ਪੈਸਿਆਂ ਦੀ ਮੰਗ ਕਰਦਿਆਂ ਕਿਹਾ ਕਿ ਉਹ ਰਕਮ ਵਾਪਸ ਕਰਕੇ ਕੜਾ ਵਾਪਸ ਲੈ ਜਾਵੇਗਾ।

ਅੱਗੇ ਪੜੋ .. »

Share

ਸਹਿਪਾਠੀ ਸਭਾ ਜਗਰਾਉਂ ਵਲੋਂ ਵਿਦਿਅਕ ਕ੍ਰਾਂਤੀ ਸਬੰਧੀ ਸੈਮੀਨਾਰ

 ਸਹਿਪਾਠੀ ਸਭਾ ਜਗਰਾਉਂ ਦੇ ਅਹੁਦੇਦਾਰ ਪ੍ਰੋ: ਟਹਿਲ ਸਿੰਘ, ਸੁਖਦੇਵ ਸਿੰਘ, ਸੁਸ਼ੀਲ ਕੁਮਾਰ, ਸਾਧੂ ਸਿੰਘ ਥਿੰਦ, ਗੁਰਚਰਨ ਸਿੰਘ ਗਰਚਾ ਅਤੇ ਸੁਰਜੀਤ ਸਿੰਘ ਕਾਉਂਕੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ।

ਸਹਿਪਾਠੀ ਸਭਾ ਜਗਰਾਉਂ ਦੇ ਅਹੁਦੇਦਾਰ ਪ੍ਰੋ: ਟਹਿਲ ਸਿੰਘ, ਸੁਖਦੇਵ ਸਿੰਘ, ਸੁਸ਼ੀਲ ਕੁਮਾਰ, ਸਾਧੂ ਸਿੰਘ ਥਿੰਦ, ਗੁਰਚਰਨ ਸਿੰਘ ਗਰਚਾ ਅਤੇ ਸੁਰਜੀਤ ਸਿੰਘ ਕਾਉਂਕੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ।

ਮੋਗਾ 16 ਫਰਵਰੀ (ਏਜੰਸੀ) : ਸਹਿਪਾਠੀ ਸਭਾ ਜਗਰਾਉਂ ਵਲੋਂ ਅਧਿਆਪਕ ਤੇ ਵਿਦਿਅਕ ਕ੍ਰਾਂਤੀ ਸਬੰਧੀ ਸੈਮੀਨਾਰ ਲੇਖਕ ਸੁਰਜੀਤ ਸਿੰਘ ਕਾਉਂਕੇ ਦੇ ਗ੍ਰਹਿ ਮੋਗਾ ਵਿਖੇ ਕਰਵਾਇਆ ਗਿਆ । ਸਭਾ ਦੇ ਕਨਵੀਨਰ ਪ੍ਰੋ: ਟਹਿਲ ਸਿੰਘ ,ਪਿੰ: ਸੁਖਦੇਵ ਸਿੰਘ ਅਤੇ ਗੁਰਚਰਨ ਸਿੰਘ ਗਰਚਾ ਨੇ ਕਿਹਾ ਕਿ ਵਿਦਿਅਕ ਕ੍ਰਾਂਤੀ ਵਿਚ ਸਭ ਤੋਂ ੳ‘ਪਰ ਅਧਿਆਪਕ ਦਾ ਯੋਗਦਾਨ ਸਰਬ ਪ੍ਰਵਾਨਤ ਨਿਰਣਾ ਹੈ। ਲੋੜ ਕੇਵਲ ਅਧਿਆਪਕ ਦੀ ਮਾਨਸਿਕਤਾ ਬਦਲਣ ਦੀ ਹੈ। ਕੈਨੇਡਾ ਤੋਂ ਇਸ ਸੈਮੀਨਾਰ ਵਿਚ ਭਾਗ ਲੈਣ ਲਈ ਆਏ ਸਾਧੂ ਸਿੰਘ ਥਿੰਦ ਮੋਹੀ ਨੇ ਅਧਿਆਪਕ ਦੇ ਕਰਤਵ ਪਾਲਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਮਾਜ ਨੂੰ ਵੀ ਅਧਿਆਪਕ ਦੇ ਬਾਹੂ ਬਲ ਨੂੰ ਲੋੜੀਂਦੀ ਸ਼ਕਤੀ ਪ੍ਰਦਾਨ ਕਰਨੀ ਚਾਹੀਦੀ ਹੈ।

ਅੱਗੇ ਪੜੋ .. »

Share

ਮੋਗਾ ਜਿਲ੍ਹੇ ਵਿਚ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ

ਮੋਗਾ, 30 ਜਨਵਰੀ (ਸਵਰਨ ਗੁਲਾਟੀ) : ਜਿਲ੍ਹਾ ਮੋਗਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਚੋਣਾਂ ਦਾ ਕੰਮ ਅਮਨ-ਅਮਾਨ ਅਤੇ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ। ਚੋਣ ਕਮਿਸ਼ਨਰ ਦੀਆਂ ਸਖਤ ਹਦਾਇਤਾਂ ’ਤੇ ਪੁਲਿਸ ਅਤੇ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਅਨਸੁਖਾਵੀਂ ਘਟਨਾ ਨੂੰ ਨਿਪਟਣ ਲਈ ਸੁਰੱਖਿਆ ਦੇ ਪੁਖਤਾ ਇਤਜ਼ਾਮ ਕੀਤੇ ਗਏ ਸਨ। ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਹਲਕਿਆਂ ਵਿਚ ਚੋਣਾਂ ਸ਼ਾਂਤੀ ਪੂਰਵਕ ਹੀ ਪਈਆਂ। ਸ਼ਹਿਰ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ’ਤੇ ਜਾ ਕੇ ਲਏ ਗਏ ਜਾਇਜ਼ੇ ਮੁਤਾਬਿਕ ਵੋਟਾਂ ਪਾਉਣ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ। ਮਹਿਲਾ ਵੋਟਰਾਂ ਤੋਂ ਇਲਾਵਾ ਬਜ਼ੁਰਗਾਂ ਅਤੇ ਅਪਾਹਿਜ ਵਿਅਕਤੀਆਂ ਨੇ ਵੀ ਵੋਟ ਪਾਉਣ ਦੇ ਆਪਣੇ ਅਧਿਕਾਰ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਇਸਤੇਮਾਲ ਕੀਤਾ।

ਅੱਗੇ ਪੜੋ .. »

Share

ਪੰਜਾਬ ਨੂੰ ਨਵੀਆਂ ਮੰਜ਼ਿਲਾਂ ਸਰ ਕਰਦਿਆਂ ਦੇਖਣਾ ਚਾਹੁੰਦਾ ਹਾਂ : ਰਵਿੰਦਰ ਸਿੰਘ ਧਾਲੀਵਾਲ

ਡਾ: ਰਵਿੰਦਰ ਸਿੰਘ ਧਾਲੀਵਾਲ ਆਪਣੀ ਜਿੱਤ ਪ੍ਰਤੀ ਭਰੋਸੇ ਦਾ ਪ੍ਰਗਟਾਵਾ ਕਰਦੇ ਹੋਏ ਜੇਤੂ ਚਿੰਨ੍ਹ ਬਣਾਉਦੇ ਹੋਏ

ਮੋਗਾ, 30 ਜਨਵਰੀ (ਜਸਲੀਨ) : ਮੋਗਾ ਹਲਕੇ ਤੋਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਰਵਿੰਦਰ ਸਿੰਘ ਧਾਲੀਵਾਲ ਨੇ ਮੋਗਾ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਨੂੰ ਬਚਾਉਣ ਲਈ ਨਵੀਂ ਸੋਚ , ਨਵੀਂ ਰਾਹ ਅਤੇ ਨਵਾਂ ਪੰਜਾਬ ਸਿਰਜਣ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦਾ ਨਾ ਸਿਰਫ ਉਤਸ਼ਾਹ ਵਧਾਇਆ ਬਲਕਿ ਉਨ੍ਹਾਂ  ਦੀ ਚੋਣ ਪ੍ਰਚਾਰ ਦੀ ਕਮਾਨ ਨੂੰ ਆਪਣੇ ਹੱਥ ਰੱਖਦਿਆਂ ਦਿਖਾ ਦਿੱਤਾ ਕਿ ਲੋਕ ਹੁਣ ਸੱਚਮੁੱਚ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਉਹ ਹਲਕੇ ਦੀ ਬੇਹਤਰੀ ਲਈ ਪੀਪਲਜ਼ ਪਾਰਟੀ ਦੇ ਬਗਲਗੀਰ ਹੋ ਕੇ ਪੰਜਾਬ ਨੂੰ ਨਵੀਆਂ ਮੰਜ਼ਿਲਾਂ ਸਰ ਕਰਦਿਆਂ ਦੇਖਣਾ ਚਾਹੁੰਦੇ ਹਨ ।

ਅੱਗੇ ਪੜੋ .. »

Share

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਬਣੇਗੀ : ਸੁਖਜੀਤ ਸਿੰਘ ਕਾਕਾ ਲੋਹਗੜ

ਧਰਮਕੋਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਸਖਜੀਤ ਸਿੰਘ ਕਾਕਾ ਲੋਹਗੜ੍ਹ ਮੈਂਬਰ ਸ਼੍ਰੋਮਣੀ ਕਮੇਟੀ ਜਿੱਤ ਦੇ ਪ੍ਰਤੀਕ ਨਿਸ਼ਾਨ ਨਾਲ ਲੋਕਾਂ ਦਾ ਧੰਨਵਾਦ ਕਰਦੇ ਹੋਏ

ਮੋਗਾ, 30 ਜਨਵਰੀ (ਜਸਲੀਨ)- ਅੱਜ ਦਾ ਦਿਨ ਇਤਿਹਾਸਕ ਦਿਨ ਹੈ ਕਿਉਂਕਿ ਧਰਮਕੋਟ ਹਲਕੇ ਦੇ ਲੋਕਾਂ ਨੇ ਪੰਜੇ ਦਾ ਬਟਨ ਦਬਾ ਕੇ ਮੈਨੂੰ ਮਾਣ ਬਖਸ਼ਿਆਂ ਹੈ ਅਤੇ ਅੱਜ ਤੋਂ ਨਿੱਤ ਨਵਾਂ ਚੜਦਾ ਸੂਰਜ  ਧਰਮਕੋਟ ਹਲਕੇ ਨੂੰ ਨਵੀਆਂ ਮੰਜ਼ਿਲਾਂ ਦੀ ਪ੍ਰਾਪਤੀ ਕਰਨ ਦਾ ਪੈਗਾਮ ਲੈ ਕੇ ਆਵੇਗਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਧਰਮਕੋਟ ਤੋਂ ਕਾਂਗਰਸ ਦੇ ਉਮੀਦਵਾਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਚੋਣ ਪ੍ਰਕਿਰਿਆ ਦੌਰਾਨ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਜਿੱਤਣ ਉਪਰੰਤ ਜਿਸ ਤਰਾਂ ਇਲਾਕੇ ਦੇ ਪਤਵੰਤਿਆਂ ਨੇ ਲੋਕਾਂ ਦੇ ਸਹਿਯੋਗ ਨਾਲ ਮੇਰੀ ਵਿਧਾਨ ਸਭਾ ਚੋਣਾਂ ਦੌਰਾਨ ਮੁਹਿੰਮ ਨੂੰ ਚਲਾਇਆ ਹੈ ਉਹ ਆਪਣੀ ਮਿਸਾਲ ਆਪ ਹੈ।

ਅੱਗੇ ਪੜੋ .. »

Share

ਲੋਕਾਂ ਦਾ ਫਤਵਾ ਅਕਾਲੀ ਭਾਜਪਾ ਗੱਠਜੋੜ ਦੇ ਹੱਕ ’ਚ : ਦਵਿੰਦਰ ਸਿੰਘ ਰਣੀਆ

ਆਪਣੀ ਵੋਟ ਪਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਵਿੰਦਰ ਸਿੰਘ ਰਣੀਆ ।

ਆਪਣੀ ਵੋਟ ਪਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਵਿੰਦਰ ਸਿੰਘ ਰਣੀਆ ।

ਮੋਗਾ, 30 ਜਨਵਰੀ (ਜਸਲੀਨ) : ਅਕਾਲੀ ਭਾਜਪਾ ਗੱਠਜੋੜ ਪੰਜਾਬ ਵਿਚ ਵੱਡੀ ਜਿੱਤ ਨਾਲ ਮੁੜ ਤੋਂ ਸੂਬੇ ਵਿਚ ਸਰਕਾਰ ਬਣਾਏਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਸ਼੍ਰੋਮਣੀ ਅਕਾਲੀ ਦਲ ਉੱਤਰੀ ਅਮਰੀਕਾ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਰਣੀਆ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਹੁਣ ਭਲੀਂ ਭਾਂਤ ਸਮਝ ਲੱਗ ਚੁੱਕੀ ਹੈ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਜੋ ਵਿਕਾਸ ਦੇ ਕਾਰਜ ਕੀਤੇ ਗਏ ਹਨ ਉਨਾਂ ਕਾਰਜਾਂ ਦੀ ਨਿਰੰਤਤਰਤਾ ਨੂੰ ਬਣਾਈ ਰੱਖਣ ਲਈ ਸੂਬੇ ਵਿਚ ਫਿਰ ਤੋਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣਾਉਣਾ ਬੇਹੱਦ ਜ਼ਰੂਰੀ ਹੈ ।

ਅੱਗੇ ਪੜੋ .. »

Share

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਸੂਬੇ ਵਿਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ : ਜਗਦਰਸ਼ਨ ਕੌਰ

ਮੋਗਾ, 28 ਜਨਵਰੀ (ਜਸਲੀਨ) : ਸੂਬੇ ਵਿਚ ਪਿਛਲੇ ਇਕ ਮਹੀਨੇ ਦੌਰਾਨ ਕਾਂਗਰਸ ਦੀ ਰੈਲੀਆਂ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਕਾਰਕੁੰਨਾਂ ਨੇ ਜਿਨੀ ਮਿਹਨਤ ਅਤੇ ਮੁਸ਼ਕੱਤ ਕੀਤੀ ਹੈ ਉਸ ਸਦਕਾ ਪੰਜਾਬ ਦੇ ਲੋਕ ਭਲੀ ਭਾਂਤ ਸਮਝ ਚੁੱਕੇ ਹਨ ਕਿ ਪੰਜਾਬ ਨੂੰ ਬਚਾਉਣ ਲਈ ਸੱਤਾ ਦੀ ਕਮਾਨ ਕਾਂਗਰਸ ਦੇ ਹੱਥ ਵਿਚ ਦੇਣਾ ਬੇਹੱਦ ਜ਼ਰੂਰੀ ਹੈ ਇਸ ਲਈ ਸੂਬੇ ਦੇ ਲੋਕਾਂ ਦੀ ਨਬਜ਼ ਪਛਾਣਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ  ਭਵਿੱਖ ਦੇ ਮੁੱਖ ਮੰਤਰੀ ਵਜੋਂ ਪੇਸ਼ ਕੀਤਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ ਨੇ ਮੋਗਾ ਵਿਖੇ ਕੀਤਾ।

ਅੱਗੇ ਪੜੋ .. »

Share
« 1 2 3 4 5 6 7 8 9 »