‘ਲੁਧਿਆਣਾ’
ਤਾਰ ਚੋਰਾਂ ਦੁਆਰਾ ਇੱਕੋ ਰਾਤ 2 ਟ੍ਰਾਂਸਫਾਰਮਰਾਂ ਦੀਆਂ ਕੀਤੀਆਂ ਤਾਰਾਂ ਚੋਰੀ
ਸਿੱਧਵਾਂ ਬੇਟ (ਮੀਤ ਸਿੱਧਵਾਂ) : ਟਰਾਂਸਫਾਰਮਰ ਤਾਰ ਚੋਰਾਂ ਵੱਲੋਂ ਬੀਤੀ ਰਾਤ ਸਥਾਨਕ 2 ਟਰਾਂਸਫਾਰਮਰਾਂ ਵਿੱਚੋਂ ਤਾਰ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬੋਪਾਰਾਏ ਇੰਟਰਪ੍ਰਾਈਜਜ਼ ਵਾਲਿਆਂ ਦੀ ਜ਼ਮੀਨ ਜੋ ਕਿ ਬੰਨ ਨੇੜੇ ਮੰਡ ਵਿੱਚ ਸੀ ਦੀ ਮੋਟਰ ਤੇ ਲੱਗੇ ਟ੍ਰਾਂਸਫਾਰਮਰ ਵਿੱਚੋਂ ਤਾਰ ਚੋਰਾਂ ਨੇ ਟ੍ਰਾਂਸਫਾਰਮਰ ਨੂੰ ਥੱਲੇ ਉਤਾਰ ਕੇ ਉਸ ਵਿੱਚੋਂ ਤਾਂਬੇ ਦੀ ਤਾਰ ਕੱਢ ਕੇ ਲੈ ਗਏ । ਉਸਤੋਂ ਥੋੜੀ ਹੀ ਦੂਰੀ ਤੇ ਸਥਿਤ ਇੱਕ ਹੋਰ ਮੋਟਰ ਦੇ ਟ੍ਰਾਂਸਫਾਰਮਰ ਵਿੱਚੋਂ ਵੀ ਚੋਰਾਂ ਨੇ ਤਾਰ ਚੋਰੀ ਕੀਤੀ ਅਤੇ ਫਰਾਰ ਹੋ ਗਏ । ਸਰਵਜੀਤ ਸਿੰਘ ਬੋਪਾਰਾਏ ਨੇ ਦੱਸਿਆ ਇਸ ਸਬੰਧੀ ਉਨ੍ਹਾਂ ਨੇ
ਅੱਗੇ ਪੜੋ .. »
ਜਸਦੇਵ ਨਗਰ ’ਚ ਚੋਰਾਂ ਨੇ ਫਿਰ ਦਿੱਤੀ ਦਸਤਕ
ਸਕੂਲੀ ਬੱਚੇ ਆਉਣ ਤੇ ਚੋਰ ਕਾਰ ’ਚ ਫਰਾਰ ਹੋਏ
ਮਾਛੀਵਾੜਾ, 13 ਅਕਤੂਬਰ (ਬੱਤਰਾ, ਹਰਪ੍ਰੀਤ ਕੈਲੇ) : ਮਾਛੀਵਾੜਾ ਸ਼ਹਿਰ ਦੇ ਪੌਸ਼ ਇਲਾਕੇ ਜਸਦੇਵ ਨਗਰ ਤੇ ਦਸ਼ਮੇਸ਼ ਨਗਰ ਨੂੰ ਚੋਰਾਂ ਨੇ ਬੇਖੌਫ ਹੋ ਕੇ ਪੂਰੀ ਤਰ੍ਹਾਂ ਆਪਣਾ ਨਿਸ਼ਾਨਾ ਬਣਾਇਆ ਹੋਇਆ ਹੈ ਤੇ ਇਸ ਇਲਾਕੇ ਵਿਚ ਕੇਵਲ ਡੇਢ ਮਹੀਨੇ ਵਿਚ ਹੀ ਚੋਰੀ ਦੀਆਂ 4 ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਅੱਜ ਫਿਰ ਇਹ ਚੋਰ ਪੰਜਵੀਂ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਕੋਠੀ ਵਿਚ ਜਾ ਵੜੇ।
ਅੱਗੇ ਪੜੋ .. »
ਬੈਂਕ ਚੋਣਾਂ ’ਚ ਵੋਟਰਾਂ ਨੇ ਅਕਾਲੀ ਦਲ ਦੇ ਹੱਕ ’ਚ ਦਿੱਤੇ ਫ਼ਤਵੇ ਨੇ ਕਾਂਗਰਸ ਦੇ ਭੁਲੇਖੇ ਦੂਰ ਕੀਤੇ : ਖੀਰਨੀਆਂ
ਮਾਛੀਵਾੜਾ, 13 ਅਕਤੂਬਰ (ਬੱਤਰਾ, ਹਰਪ੍ਰੀਤ ਕੈਲੇ) : ਹਲਕਾ ਸਮਰਾਲਾ ਦੇ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਮਾਛੀਵਾੜਾ ਅਤੇ ਸਮਰਾਲਾ ਦੀਆਂ ਲੈਂਡ ਮਾਰਟਗੇਜ਼ ਬੈਂਕ ਦੀਆਂ ਹੋਈਆਂ ਚੋਣਾਂ ਵਿਚ ਹਜਾਰਾਂ ਦੀ ਗਿਣਤੀ ਵਿਚ ਵੋਟਰਾਂ ਨੇ ਅਕਾਲੀ ਦਲ ਦੇ ਹੱਕ ਵਿਚ ਫ਼ਤਵਾ ਦੇ ਕੇ ਜਿੱਥੇ ਇਹ ਸਾਬਿਤ ਕੀਤਾ ਹੈ ਕਿ ਹਲਕੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੀਆਂ ਨੀਤੀਆਂ ਵਿਚ ਵਿਸ਼ਵਾਸ਼ ਰੱਖਦੇ ਹਨ ਉਥੇ ਕਾਂਗਰਸੀਆਂ ਦੇ ਵੀ ਭੁਲੇਖੇ ਦੂਰ ਕਰ ਦਿੱਤੇ ਹਨ ਕਿ ਹੁਣ ਲੋਕ ਉਨ੍ਹਾਂ ਦੇ ਸਬਜਬਾਗਾਂ ਵਿਚ ਆ ਕੇ ਆਪਣੀ ਵੋਟ ਦਾ ਦੁਰਉਪਯੋਗ ਨਹੀਂ ਕਰਨਗੇ।
ਅੱਗੇ ਪੜੋ .. »
ਡਾ: ਕਲੇਰ ਨੂੰ ਬਲਾਕ ਪ੍ਰਧਾਨ ਬਣਨ ਤੇ ਚਾਰੇ ਪਾਸਿਓਂ ਵਧਾਈਆਂ
ਸਿੱਧਵਾਂ ਬੇਟ, 12 ਅਕਤੂਬਰ (ਮੀਤ ਸਿੱਧਵਾਂ) : ਕਾਂਗਰਸੀ ਬਲਾਕ ਪ੍ਰਧਾਨਾਂ ਦੀ ਲਿਸਟ ਵਿੱਚ ਸਿੱਧਵਾਂ ਬੇਟ ਇਲਾਕੇ ਦੇ ਮੰਨੇ-ਪ੍ਰਮੰਨੇ ਅਤੇ ਮਹਾਨ ਸਮਾਜ ਸੇਵੀ ਡਾ: ਗੁਰਮੀਤ ਸਿੰਘ ਕਲੇਰ ਦਾ ਨਾਮ ਆਉਣ ਨਾਲ ਉਨ੍ਹਾਂ ਨੂੰ ਚਾਰੋਂ ਪਾਸਿਓਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ । ਇਸ ਮੌਕੇ ਤੇ ਇਲਾਕੇ ਦੇ ਕਾਂਗਰਸ ਆਗੂਆਂ ਨੇ ਉਹਨਾਂ ਦੇ ਗ੍ਰਹਿ ਵਿਖੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਵਧਾਈਆਂ ਦਿੱਤੀਆਂ । ਇਸ ਸਮੇਂ ਡਾ: ਗੁਰਮੀਤ ਸਿੰਘ ਕਲੇਰ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਵਾਂਗਾ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਭਲਾਈ ਅਤੇ ਬਿਹਤਰੀ ਲਈ ਮੈਂ ਦਿਨ ਰਾਤ ਇੱਕ ਕਰਕੇ ਕੰਮ ਕਰਦਾ ਹਾਂ ਅਤੇ ਕਰਦਾ ਰਹਾਂਗਾ ।
ਅੱਗੇ ਪੜੋ .. »
ਮਨਪ੍ਰੀਤ ਬਾਦਲ ਸਹੀ ਬੰਦਾ, ਪਰ ਪਾਰਟੀ ਗਲਤ – ਮੇਜਰ ਭੈਣੀ
ਸਿੱਧਵਾਂ ਬੇਟ, 11 ਅਕਤੂਬਰ (ਮੀਤ ਸਿੱਧਵਾਂ) : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਾਸੋਂ ਕੋਈ ਵੀ ਸੱਚੀ ਗੱਲ ਬਰਦਾਸ਼ਤ ਨਹੀਂ ਹੁੰਦੀ ਕਿਉਂਕਿ ਇਹ ਦੋਵੇਂ ਪਿਓ ਪੁੱਤ ਪੰਜਾਬ ਦਾ ਬੇੜਾ ਗਰਕ ਕਰਨ ਤੇ ਤੁਲੇ ਹੋਏ ਹਨ । ਇਹ ਪ੍ਰਗਟਾਵਾ ਲੈਂਡ ਮਾਰਗੇਜ਼ ਬੈਂਕ ਜਗਰਾਉਂ ਦੇ ਚੇਅਰਮੈਨ ਮੇਜਰ ਸਿੰਘ ਭੈਣੀ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ । ਉਨਾਂ ਕਿਹਾ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਭਲੇ ਲਈ ਜੋ ਕੰਮ ਕਰ ਰਹੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹਨ ਪਰ ਪੰਜਾਬ ਦੀ ਹਾਕਮ ਧਿਰ ਜੋ ਕਿ ਸੂਬੇ ਦਾ ਸੱਤਿਆ ਨਾਸ ਕਰਨ ਤੇ ਤੁਲੇ ਹੋਏ ਹਨ ਨੂੰ ਅਜਿਹੇ ਭਲੇ ਦੇ ਕੰਮ ਚੰਗੇ ਨਹੀਂ ਲੱਗਦੇ ।
ਅੱਗੇ ਪੜੋ .. »
ਬਾਬਾ ਨੰਦ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ਼ੇਰਪੁਰਕਲਾਂ ਵਿਖੇ ਤਿਆਰੀਆਂ ਸ਼ੁਰੂ
ਸਿੱਧਵਾਂ ਬੇਟ, 11 ਅਕਤੂਬਰ (ਮੀਤ ਸਿੱਧਵਾਂ) : ਬਾਬਾ ਨੰਦ ਸਿੰਘ ਜੀ ਦੇ 140ਵੇਂ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਬਾਬਾ ਨੰਦ ਸਿੰਘ ਜੀ ਦੇ ਜਨਮ ਅਸਥਾਨ ਸ਼ੇਰਪੁਰ ਕਲਾਂ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ । ਪਿੰਡ ਦੇ ਨੌਜਵਾਨ ਸਰਪੰਚ ਦਵਿੰਦਰ ਸਿੰਘ ਖੇਲਾ ਅਤੇ ਸੇਵਾਦਾਰ ਭਾਈ ਪਰਦੀਪ ਸਿੰਘ ਨੇ ਦੱਸਿਆ ਕਿ ਬਾਬਾ ਚਰਨ ਸਿੰਘ ਦੀ ਰਹਿਨੁਮਾਈ ਹੇਠ ਬਾਬਾ ਨੰਦ ਸਿੰਘ ਜੀ ਦੇ ਜਨਮ ਅਸਥਾਨ ਠਾਠ ਸ਼ੇਰਪੁਰ ਕਲਾਂ ਵਿਖੇ 19 ਅਕਤੂਬਰ ਤੋਂ ਧਾਰਮਿਕ ਸਮਾਗਮ ਸ਼ੁਰੂ ਹੋਣਗੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਪਹਿਲੀ ਲੜੀ ਦੀ ਪ੍ਰਾਰੰਭਤਾ ਹੋਵੇਗੀ । 28 ਅਕਤੂਬਰ ਨੂੰ ਨਗਰ ਸ਼ੇਰਪੁਰ ਕਲਾਂ ਦੀ ਮਨਮੋਹਕ ਪਾਲਕੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਕਰਕੇ ਪ੍ਰਕਮਿਆਂ ਕੀਤੀ ਜਾਵੇਗੀ
ਅੱਗੇ ਪੜੋ .. »
ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
ਸਿੱਧਵਾਂ ਬੇਟ, 11 ਅਕਤੂਬਰ (ਮੀਤ ਸਿੱਧਵਾਂ) : ਪਿੰਡ ਸਲੇਮਪੁਰਾ ਦੇ 22-23 ਸਾਲਾ ਨੌਜਵਾਨ ਦੀ 11000 ਕੇ.ਵੀ. ਬਿਜਲੀ ਲਾਈਨ ਨਾਲ ਲੱਗਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਮੁਤਾਬਿਕ ਹਰਵਿੰਦਰ ਸਿੰਘ ਹੈਪੀ ਪੁੱਤਰ ਸੁਖਜਿੰਦਰ ਸਿੰਘ ਵਾਸੀ ਬਾਬਾ ਦੀਪ ਸਿੰਘ ਕਲੋਨੀ ਰਾਜਪੁਰਾ ਬਾਈਪਾਸ ਜੋ ਕਿ ਆਪਣੇ ਨਾਨਕੇ ਪਿੰਡ ਸਲੇਮਪੁਰਾ ਵਿਖੇ ਪਿਛਲੇ ਕਾਫੀ ਸਮੇਂ ਰਹਿ ਰਿਹਾ ਸੀ । ਅੱਜ ਕਰੀਬ 12:30 ਵਜੇ ਘਰ ਵਿੱਚ ਲੱਗੇ ਰਾਜ ਮਿਸਤਰੀ ਨਾਲ ਕੰਮ ਕਰਵਾ ਰਿਹਾ ਸੀ ਕਿ ਅਚਾਨਕ ਕੋਠੇ ਉਪਰ ਦੀ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਲੱਗ ਜਾਣ ਕਾਰਨ ਉਸਨੂੰ ਜ਼ਬਰਦਸਤ ਝਟਕਾ ਲੱਗਾ । ਜਿਸ ਤੋਂ ਬਾਅਦ ਉਸਦਾ ਨਾਨਕ ਪਰਿਵਾਰ ਉਸਨੂੰ ਚੁੱਕ ਕੇ ਸਿਵਲ ਹਸਪਤਾਲ ਸਿੱਧਵਾਂ ਬੇਟ ਲੈ ਕੇ ਆਇਆ ।
ਅੱਗੇ ਪੜੋ .. »




ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਹਾਲਤ ਨਾਜ਼ੁਕ
ਕੈਪਟਨ ਨੇ ਕਾਂਗਰਸੀ ਵਿਧਾਇਕਾਂ ਨੂੰ ਬਾਦਲਾਂ ਨਾਲ ਮੀਟਿੰਗਾਂ ਤੋਂ ਟੋਕਿਆ
ਬੀਰ ਖਾਲਸਾ ਗਤਕਾ ਟੀਮ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ
ਵਿਆਹ ਬੰਧਨ ”ਚ ਬੱਝਾ ਹਾਕੀ ਕਪਤਾਨ ਰਾਜਪਾਲ ਸਿੰਘ