‘ਲੁਧਿਆਣਾ’
ਝੜਪ ‘ਚ ਜ਼ਿਲ੍ਹਾ ਭਾਜਪਾ ਪ੍ਰਧਾਨ ਜ਼ਖਮੀ
ਲੁਧਿਆਣਾ, 30 ਜਨਵਰੀ (ਏਜੰਸੀ) : ਚੋਣਾਂ ਨੂੰ ਲੈ ਕੇ ਪੰਜਾਬ ਵਿਚ ਪਾਰਟੀਆਂ ਦੀ ਸਰਗਰਮੀ ਅੱਜ ਬੇਹੱਦ ਤੇਜ਼ ਹੈ। ਜਿੱਥੇ ਕੁਝ ਹਲਕਿਆਂ ਵਿਚ ਮਾਹੌਲ ਸ਼ਾਂਤੀਪੂਰਨ ਰਿਹਾ, ਉੱਥੇ ਹੀ ਕਈ ਜਗ੍ਹਾ ਝੜਪਾਂ ਹੋਣ ਦੀਆਂ ਖਬਰਾਂ ਸਾਮ੍ਹਣੇ ਆ ਰਹੀਆਂ ਹਨ। ਲੁਧਿਆਣਾ ਵਿਚ ਭਾਰਤੀ ਜਨਤਾ ਪਾਰਟੀ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਸਮਰਥਕਾਂ ਵਿਚਕਾਰ ਝੜਪ ਹੋਣ ਨਾਲ ਤਣਾਅਪੂਰਨ ਮਾਹੌਲ ਬਣ ਗਿਆ ਹੈ। ਇਸ ਝੜਪ ਵਿਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਕਪੂਰ ਅਤੇ ਉਨ੍ਹਾਂ ਦਾ ਬੇਟਾ ਜ਼ਖਮੀ ਹੋ ਘਏ। ਮੌਕੇ ‘ਤੇ ਪਹੁੰਚੀ ਪੁਲਸ ਫਿਲਹਾਲ ਮਾਹੌਲ ‘ਤੇ ਕਾਬੂ ਪਾਉਣ ਵਿਚ ਜੁਟੀ ਹੋਈ ਹੈ ਅਤੇ ਬਣਦੀ ਕਾਰਵਾਈ ਦੀ ਗੱਲ ਕਹੀ ਹੈ।
ਅੱਗੇ ਪੜੋ .. »
ਨੌਜਵਾਨਾ ਵਿਚ ਦਸਤਾਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਲੋੜ : ਘੋਲੀਆ
ਜਗਾਰਾਉ 24 ਅਕਤੂਬਰ (ਕੁਲਦੀਪ ਲੋਹਟ) : ਨੌਜ਼ਵਾਨਾਂ ਵਿੱਚ ਦਸਤਾਰ ਸਜਾਉਣ ਲਈ ਚੇਤਨਾ ਪੈਦਾ ਕਰਨੀ ਸਮੇਂ ਦੀ ਮੁਖ ਲੋੜ ਹੈ। ਪਿੰਡ ਅਖਾੜਾ ਵਿਖੇ ਦਸਤਾਰ ਸਿਖਲਾਈ ਕੈਂਪ ਦੌਰਾਨ ਅਕਾਲ ਸਹਾਇ ਸਿੱਖ ਇੰਦਰਨੈਸਨਲ ਜੱਥੇਬੰਦੀ ਦੇ ਪ੍ਰਧਾਨ ਭਾਈ ਦਰਸਨ ਸਿੰਘ ਘੋਲੀਆ ਨੇ ਦੱਸਿਆ ਕਿ ਅੱਜ ਦੁਨੀਆਂ ਭਰ ਵਿੱਚ ਪੱਗ ਸਿੱਖੀ ਦੀ ਵੱਖਰੀ ਪਛਾਣ ਬਣ ਚੁੱਕੀ ਹੈ ਤੇ ਚੇਤੰਨ ਸਿੱਖਾਂ ਨੇ ਬੜੀ ਜਦੋ ਜਹਿਦ ਤੇ ਕੁਰਬਾਨੀਆਂ ਦੇ ਕੇ ਬਾਹਰਲੇ ਦੇਸਾਂ ਵਿੱਚ ਪੱਗ ਬੰਨਣ ਦੇ ਹੱਕ ਲੜਾਈ ਲੜੀ ਹੈ। ਪਰ ਸਿੱਖੀ ਦੇ ਘਰ ਪੰਜਾਬ ਵਿਚੋਂ ਪੱਗ ਦੀ ਸਥਿਤੀ ਚਿੰਤਾਜਨਕ ਹੋਈ ਹੈ ਤੇ ਨੌਜਵਾਨ ਪੀੜ੍ਹੀ ਦੇ ਸਿਰ ਤੋਂ ਪੱਗ ਬੜੀ ਤੇਜੀ ਨਾਲ ਅਲੋਪ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੱਗ ਦੀ ਮਹੱਤਤਾ ਦਰਸਾਉਣ ਲਈ ਪਿੰਡ-ਪਿੰਡ ਇਹ ਦਸਤਾਰ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ।
ਅੱਗੇ ਪੜੋ .. »
ਪੰਜਾਬੀ ਲੋਕ ਗਾਇਕ ਸੋਹਣ ਸਿਕੰਦਰ ਕਨੇਡਾ ਰਵਾਨਾਂ
ਲੁਧਿਆਣਾਂ, 30 ਅਗਸਤ (ਏਜੰਸੀ) : ਪੰਜਾਬੀ ਲੋਕ ਗਾਇਕ ਅਤੇ ਪੰਜਾਬੀ ਫਿਲਮਾਂ ‘ਚ ਪਲੇ ਬੈਕ ਸਿੰਗਰ ਵਜੋਂ ਪਛਾਣ ਬਾਣਾਉਣ ਵਾਲੇ ਚਰਚਿਤ ਗਾਇਕ ਸੋਹਣ ਸਿਕੰਦਰ ਪ੍ਰਵਾਸੀ ਪੰਜਾਬੀਆਂ ਦੇ ਮਨੋਰੰਜਨ ਲਈ ਅੱਜ ਕਨੇਡਾ ਰਵਾਨਾਂ ਹੋ ਗਏ ਹਨ।ਅੱਜ ਇਥੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਨੌਜਵਾਨ ਲੇਖਕ ਅਤੇ ਉਨ੍ਹਾਂ ਦੇ ਕਰੀਬੀ ਮਿੱਤਰ ਕੁਲਦੀਪ ਲੋਹਟ ਨੇ ਦੱਸਿਆ ਕਿ ਸੋਹਣ ਸਿੰਕਦਰ ਜਿੱਥੇ ਟਰਾਂਟੋ ਵਿਖੇ ਹੋ ਰਹੇ ਸਭਿਆਚਾਰਕ ਮੇਲੇ’ਚ ਸਮੂਲੀਅਤ ਕਰਨਗੇ ਉ¤ਥੇ ਹੀ ਅਯੋਜਿਤ ਮਹਿਫਲਾਂ ‘ਚ ਸੂਫੀਆਨਾ ਗਾਇਕੀ ਦੇ ਰੰਗ ਵੀ ਬਿਖੇਰਨਗੇ।ਦੱਸਣਯੋਗ ਹੈ ਕਿ ਕਨੇਡਾ ਦੀ ਧਰਤੀ ‘ਤੇ ਹੋ ਰਹੇ ਇਸ ਵੱਡੇ ਸਭਿਆਚਾਰਕ ਮੇਲੇ ‘ਚ ਪੰਜਾਬ ਦੇ ਨਾਮੀ ਸੂਫੀ ਤੇ ਲੋਕ ਗਾਇਕ ਸਮੂਲੀਅਤ ਕਰ ਰਹੇ ਹਨ।
ਵਿਸ਼ਵ ਪੱਧਰੀ ਲੋਕ ਨਾਚ ਮੁਕਾਬਲਿਆ ਲਈ ਭੰਗੜਾ ਟੀਮ ਇਗਲੈਡ ਰਵਾਨਾ
ਲੁਧਿਆਣਾ, 20 ਜੁਲਾਈ (ਕੁਲਦੀਪ ਲੋਹਟ) : ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਵਿਸ਼ਵ ਪੱਧਰ ਦੇ ਲੋਕ ਨਾਚਾਂ ਮੁਕਾਬਲੇ ਮੋਹਰੀ ਅਤੇ ਉ¤ਤਮ ਮੰਨਿਆਂ ਗਿਆ ਹੈ ਇਹੀ ਕਾਰਨ ਹੈ ਕਿ ਭੰਗੜਾ ਵਿਸ਼ਵ ਭਰ’ਚ ਵਸਦੇ ਪੰਜਾਬੀਆਂ ਦੇ ਨਾਲ-ਨਾਲ ਗੋਰਿਆਂ ਦੀ ਵੀ ਪਹਿਲੀ ਪਸੰਦ ਬਣ ਚੱਕਾ ਹੈ ਇਹ ਖੁਸ਼ਨੁਮਾਂ ਪ੍ਰਗਟਾਵਾ ਅੱਜ ਇਥੇ ਵਿਸ਼ਵ ਪ੍ਰਸਿੱਧ ਭੰਗੜਾ ਕੋਛ ਅਤੇ ਪੰਜਾਬੀ ਫਿਲਮਾਂ ਦੇ ਉ¤ਭਰਦੇ ਅਦਾਕਾਰ ਗੁਰਮੀਤ ਸਿੰਘ ਬਿੰਨੀ ਸੱਗੂ ਨੇ ਪ੍ਰੈਸ ਨਾਲ ਵਿਸੇਸ਼ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਦੱਸਿਆ ਕਿ ਪੰਜਾਬ ਦਾ ਲੋਕ ਨਾਚ ਅੱਜ ਵਿਸ਼ਵ ਪੱਧਰੀ ਯੂਥ ਫੈਸਟੀਵਲਾਂ ਦਾ ਹਿੱਸਾ ਬਣ ਚੁੱਕਾ ਹੈ ਤੇ ਇਸੇ ਤਹਿਤ ਸੁਖਮਣੀ ਫੋਕ ਭੰਗੜਾ ਕਲੱਬ ਦੀ ਟੀਮ ਇਗਲੈਡ ਵਿਚ ਹੋ ਰਹੇ ਲੋਕ ਨਾਚ ਕੰਪੀਟੀਸਨ ‘ਚ ਭਾਗ ਲੈਣ ਲਈ ਇਗਲੈਡ ਰਵਾਨਾ ਹੋਈ ਹੈ।
ਅੱਗੇ ਪੜੋ .. »
ਉੱਤਰੀ ਰਾਜਾਂ ਦੇ ਕਿਸਾਨਾਂ ਲਈ ਬਾਰੀਕੀ ਦੀ ਖੇਤੀ ਬਾਰੇ ਮਾਡਲ ਸਿਖਲਾਈ ਕੋਰਸ ਅੱਜ ਤੋਂ ਸ਼ੁਰੂ
ਲੁਧਿਆਣਾ, 18 ਜੁਲਾਈ (ਏਜੰਸੀ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਬਾਰੀਕੀ ਦੀ ਖੇਤੀ ਲਈ ਮਾਡਲ ਸਿਖਲਾਈ ਕੋਰਸ ਅੱਜ ਆਰੰਭ ਹੋਇਆ ਜਿਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ 40 ਸਿਖਿਆਰਥੀ ਹਿੱਸਾ ਲੈ ਰਹੇ ਹਨ। ਇਨ੍ਹਾਂ ਸਿਖਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮਾਹਿਰ ਬਾਰੀਕੀ ਦੀ ਖੇਤੀ ਬਾਰੇ ਤਾਜ਼ਾ ਗਿਆਨ ਨਾਲ ਜਾਣੂੰ ਕਰਵਾਉਣਗੇ। ਇਸ ਕੋਰਸ ਦਾ ਮੁੱਖ ਭਾਸ਼ਣ ਦਿੰਦਿਆਂ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਆਖਿਆ ਕਿ ਬਾਰੀਕੀ ਦੀ ਖੇਤੀ ਅਪਣਾਉਣ ਨਾਲ ਗਿਆਨ ਅਧਾਰਿਤ ਖੇਤੀ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਕਰੇਗੀ ਅਤੇ ਪਾਏਦਾਰ ਖੇਤੀ ਲਈ ਸਾਨੂੰ ਆਪਣੇ ਕੁਦਰਤੀ ਸੋਮੇ ਸਹੀ ਸਮੇਂ ਤੇ ਸਹੀ ਮਾਤਰਾ ਵਿੱਚ ਸਹੀ ਥਾਂ ਤੇ ਵਰਤਣ ਦੀ ਲਿਆਕਤ ਵੀ ਆਵੇਗੀ।
ਅੱਗੇ ਪੜੋ .. »
ਇਕਬਾਲ ਮਾਹਲ ਦਾ ਨਾਵਲ ਡੌਗੀਟੇਲ ਡਰਾਈਵ 17 ਜੁਲਾਈ ਨੂੰ ਪੰਜਾਬੀ ਭਵਨ ਵਿਖੇ ਲੋਕ ਅਰਪਣ ਹੋਵੇਗਾ
ਲੁਧਿਆਣਾ, 15 ਜੁਲਾਈ (ਪ.ਪ.) : ਕੈਨੇਡਾ ਦੇ ਸ਼ਹਿਰ ਟੋਰਾਂਟੋ ਵਸਦੇ ਪੰਜਾਬੀ ਲੇਖਕ ਇਕਬਾਲ ਮਾਹਲ ਦਾ ਨਾਵਲ ਡੌਗੀਟੇਲ ਡਰਾਈਵ 17 ਜੁਲਾਈ, ਐਤਵਾਰ ਸਵੇਰੇ 10 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਂਊਡੇਸ਼ਨ ਵਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਲੋਕ ਅਰਪਣ ਕੀਤਾ ਜਾ ਰਿਹਾ ਹੈ। ਨਾਵਲ ਬਾਰੇ ਡਾ. ਗੁਰਇਕਬਾਲ ਸਿੰਘ, ਡਾ. ਪਾਲੀ ਭੁਪਿੰਦਰ ਸਿੰਘ, ਪ੍ਰੋ. ਰਵਿੰਦਰ ਭ¤ਠਲ ਅਤੇ ਡਾ. ਜਗਤਾਰ ਧੀਮਾਨ ਵਿਚਾਰ ਚਰਚਾ ਕਰਨਗੇ। ਸਮਾਗਮ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਅਤੇ ਸ. ਜਗਦੇਵ ਸਿੰਘ ਜ¤ਸੋਵਾਲ ਕਰਨਗੇ। ਇਹ ਜਾਣਕਾਰੀ ਦਿੰਦਿਆਂ ਪ੍ਰੋ. ਮੋਹਨ ਸਿੰਘ ਫਾਂਊਡੇਸ਼ਨ ਦੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿ¤ਲ ਨੇ ਦ¤ਸਿਆ ਕਿ ਇਸ ਮੌਕੇ ਸ੍ਰੀ ਇਕਬਾਲ ਮਾਹਲ ਨੂੰ ਵ¤ਖ ਵ¤ਖ ਸੰਸਥਾਵਾਂ ਵਲੋਂ ਸਨਮਾਨਤ ਕੀਤਾ ਜਾਵੇਗਾ।
ਅੱਗੇ ਪੜੋ .. »
ਲੁਧਿਆਣਾ ਮੈਟਰੋ ਰੇਲ ਪ੍ਰਾਜੈਕਟ ਨੂੰ ਹਰੀ ਝੰਡੀ
ਚੰਡੀਗੜ੍ਹ, 22 ਜੂਨ (ਏਜੰਸੀ) : ਪੰਜਾਬ ਮੰਤਰੀ ਮੰਡਲ ਨੇ ਅੱਜ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵੱਲੋਂ ਲੁਧਿਆਣਾ ਵਿੱਚ ਮੈਟਰੋ ਰੇਲ ਚਲਾਉਣ ਸਬੰਧੀ ਤਿਆਰ ਕੀਤੀ ਵਿਸਤ੍ਰਿਤ ਪ੍ਰਾਜੈਕਟ ਰਿਪੋਰਟ ਨੂੰ ਪ੍ਰਵਾਨਗੀ ਦਿੰਦੇ ਹੋਏ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਜਾਂ ਬਿਲਡ ਅਪਰੇਟ ਟਰਾਂਸਫਰ (ਬੀਓਟੀ) ਮਾਡਲ ‘ਤੇ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਅੱਜ ਇੱਥੇ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ। ਇਸੇ ਤਰ੍ਹਖ਼ਾਂ ਮੰਤਰੀ ਮੰਡਲ ਨੇ ਪੰਜਾਬ ਦੇ ਪਰਵਾਸੀ ਭਾਰਤੀਆਂ ਦੇ ਹਿੱਤਾਂ ਦੀ ਰਾਖੀ ਲਈ ਚੰਡੀਗੜ੍ਹਖ਼ ਵਿਖੇ ਪੰਜਾਬ ਰਾਜ ਐਨਆਰਆਈ ਕਮਿਸ਼ਨ ਦੀ ਸਥਾਪਨਾ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ। ਇਹ ਕਮਿਸ਼ਨ ਪਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਅਤੇ ਹੋਰ ਮੁਸ਼ਕਿਲਾਂ ਦੀ ਘੋਖ ਪੜਤਾਲ ਕਰੇਗਾ।
ਅੱਗੇ ਪੜੋ .. »
ਆਖਰ ਕਦੋ ਬਣਨਗੀਆਂ ਕੱਚੇ ਰਸਤੇ ਦਾ ਰੂਪ ਲੈ ਚੁੱਕੀਆਂ ਸੜਕਾਂ ?
ਜਗਰਾਉ,9ਜੂਨ (ਕੁਲਦੀਪ ਲੋਹਟ) : ਭੰਮੀਪੁਰੇ ਤੋ ਅਖਾੜਾ ਨਹਿਰ ਪੁੱਲ ਤੱਕ ਅਤੇ ਮੱਲ੍ਹਾ ਤੋ ਜਗਰਾਉ ਤੱਕ ਕੱਚੇ ਰਸਤੇ ਦਾ ਰੂਪ ਧਾਰ ਚੁੱਕੀਆਂ ਸੜਕਾਂ ਦੀ ਹਾਲਤ ਬੇੱਹਦ ਤਰਸਯੋਗ ਹੋ ਚੁੱਕੀ ਹੈ। ਇਨ੍ਹਾਂ ਸੜਕਾਂ ਨੂੰ ਬਣਾਉਣ ਦੀ ਮੰਗ ਇਲਾਕੇ ਭਰ ਦੀਆਂ ਪੰਚਾਇਤਾਂ,ਜੱਥੇਬੰਦੀਆਂ,ਕਲੱਬਾਂ ਅਤੇ ਲੋਕਾਂ ਵੱਲੋ ਕਈ ਵਾਰ ਸੰਬੰਧਿਤ ਅਧਿਕਾਰੀਆਂ ਤੋ ਇਲਾਵਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਸੀਨੀਅਰ ਨੇਤਾਵਾਂ ਕੋਲ ਵੀ ਰੱਖੀ ਜਾ ਚੁੱਕੀ ਹੈ ਅਤੇ ਸਮੇ-ਸਮੇ ਤੇ ਪੱਤਰਕਾਰਾਂ ਵੱਲੋ ਵੀ ਇਨ੍ਹਾਂ ਸੜਕਾਂ ਦਾ ਨਿਰਮਾਣ ਕਰਨ ਲਈ ਲੋਕਾਂ ਦੀ ਮੰਗ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਖਬਰਾਂ ਪ੍ਰਕਾਸ਼ਿਤ ਕਰ ਚੁੱਕੇ ਹਨ ਅਤੇ ਲੋਕਾਂ ਵਲੋ ਧਰਨੇ ਵੀ ਦਿੱਤੇ ਗਏ ਹਨ,ਪਰ ਇੰਨਾ ਹੋਣ ਦੇ ਬਾਵਜੂਦ ਵੀ ਇਨ੍ਹਾਂ ਸੜਕਾਂ ਨਾਲ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।
ਅੱਗੇ ਪੜੋ .. »
ਸੰਤ ਲੋਪੋ ਵਲੋਂ ਮੁਸਕਾਨ ਫੋਟੋ ਆਰਟ ਗੈਲਰੀ ਦਾ ਉਦਘਾਟਨ
ਜਗਰਾਉ, 8 ਮਈ (ਕੁਲਦੀਪ ਸਿੰਘ ਲੋਹਟ) : ਇਲਾਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣੇ ਮੁਸਕਾਨ ਫੋਟੋ ਆਰਟ ਗੈਲਰੀ ਭੰਮੀਪੁਰਾ ਵਲੋਂ ਗਾਹਕਾਂ ਦੀ ਜਰੂਰਤ ਨੂੰ ਧਿਆਨ ‘ਚ ਰੱਖਦਿਆਂ ਫੋਟੋ ਆਰਟ ਗੈਲਰੀ ਨੂੰ ਨਵੀਨ,ਡਿਜੀਟਲ ਤੇ ਅਧੁਨਿਕ ਰੂਪ ਦਿੱਤਾ ਗਿਆ ਹੈ, ਜਿਸ ਦਾ ਉਦਘਾਟਨ ਅੱਜ ਲੋਪੋ ਸੰਪ੍ਰਦਾਇ ਦੇ ਮੌਜੂਦਾ ਗੱਦੀ ਨਸ਼ੀਨ ਸੁਵਾਮੀ ਸੰਤ ਜਗਜੀਤ ਸਿੰਘ ਲੋਪੋ ਵਲੋਂ ਕੀਤਾ ਗਿਆ।ਇਸ ਮੌਕੇ ਸੰਤ ਲੋਪੋ ਨੇ ਬੋਲਦਿਆਂ ਕਿਹਾ ਕਿ ਸਮੇ ਦੇ ਹਾਣੀ ਹੋ ਕੇ ਚੱਲਣਾ ਅੱਜ ਹਰ ਮਨੁੱਖ ਦੀ ਵੱਡੀ ਲੋੜ ਬਣ ਚੁੱਕੀ ਹੈ।ਉਨ੍ਹਾਂ ਫੋਟੋਗ੍ਰਾਫੀ ਕਲਾ ਨੂੰ ਅਤੀਤ ਤੇ ਵਰਤਮਾਨਤਾ ਦੇ ਸੰਦਰਭ ‘ਚ ਮਨੁੱਖੀ ਜਿੰਦਗੀ ਲਈ ਅਭੁੱਲ ਯਾਦਾਂ ਕਇਮ ਰੱਖਣ ਵਾਲੀ ਵਿਲੱਖਣ ਤੇ ਅਦਭੁਤ ਕਲਾ ਦੱਸਦਿਆਂ ਕਿਹਾ ਕਿ ਫੋਟੋਗ੍ਰਾਫਰ ਸਾਡੀਆਂ ਯਾਦਾਂ ਦੇ ਕੀਮਤੀ ਖਜ਼ਾਨੇ ਨੂੰ ਸਾਂਭ ਕੇ ਅਜਿਹਾ ਦਸਤਾਵੇਜ ਬਣਾ ਦਿੰਦੇ ਹਨ ਕਿ
ਅੱਗੇ ਪੜੋ .. »
ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਸਿੱਖ ਮਰਿਆਦਾ ਦੀਆਂ ਧੱਜੀਆਂ ਉਡਾਉਣ ਦਾ
ਆਪਣੀ ਰਹਿਤ ਮਰਿਆਦਾ ਰਾਹੀਂ ਸਿੱਖ ਸੰਗਤਾਂ ਨਾਲ ਠੱਗੀਆਂ ਮਾਰਨ ਵਾਲੇ ਸ਼ਿਕਾਗੋ ਵਾਲੇ ਬਾਬੇ ਨੂੰ ਸ਼੍ਰੋਮਣੀ ਖਾਲਸਾ ਪੰਚਾਇਤ ਨੇ ਦਿੱਤੀ ਖੁੱਲੀ ਚੁਣੌਤੀ
ਲੁਧਿਆਣਾ, 2 ਮਈ (ਪ.ਪ.) : ਅੱਜ ਲੁਧਿਆਣਾ ਦੇ ਬਸੰਤ ਰਿਜੋਰਟਸ ਵਿੱਚ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੁੱਖ ਪੰਚ ਭਾਈ ਚਰਨਜੀਤ ਸਿੰਘ ਖਾਲਸਾ ਨੇ ਆਯੋਜਿਤ ਕੀਤੀ ਗਈ ਇੱਕ ਭਰਵੀਂ ਪ੍ਰੈਸ ਕਾਂਨਫਰੈਂਸ ਦੌਰਾਨ ਦੋਸ਼ ਲਗਾਇਆ ਕਿ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਇਤ ਸਿੱਖ ਰਹਿਤ ਮਰਿਆਦਾ ਦੇ ਬਰਾਬਰ ਆਪਣੀ ਵੱਖਰੀ ਸਿੱਖ ਰਹਿਤ ਮਰਿਆਦਾ ਬਣਾ ਕੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੇ ਖਾਲਸਾ ਪੰਥ ਦੀ ਬਰਾਬਰੀ ਕੀਤੀ ਹੈ ਉਥੇ ਆਪਣੀ ਜਨਮ ਪੱਤਰੀ ਬਣਵਾ ਕੇ ਸਿੱਖ ਰਹਿਤ ਮਰਿਆਦਾ ਦੀ ਘੋਰ ਨਿਰਾਦਰੀ ਵੀ ਕੀਤੀ ਹੈ । ਆਪਣੀ ਗੱਲਬਾਤ ਦੌਰਾਨ ਭਾਈ ਖਾਲਸਾ ਨੇ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਸਬੰਧੀ ਚੱਲ ਰਹੇ ਤਲਾਕ ਸਕੈਂਡਲ ਦਾ ਖੁਲਾਸਾ ਕਰਦਿਆਂ ਹੋਇਆਂ ਕਿਹਾ ਕਿ
ਅੱਗੇ ਪੜੋ .. »








