‘ਫ਼ਤਹਿਗੜ੍ਹ ਸਾਹਿਬ’
ਬਰਵਾਲੀ ਖੁਰਦ ਦੇ ਦੋ ਪੰਚ ਬਹਾਲ
ਖਮਾਣੋਂ, 6 ਅਕਤੂਬਰ (ਰਣਬੀਰ ਸਿੰਘ ਰਾਣਾ) : ਇੱਥੋਂ ਨਜ਼ਦੀਕੀ ਪਿੰਡ ਬਰਵਾਲੀ ਖੁਰਦ ਦੇ ਪੰਚਾਂ ਪਰਮਜੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੇ ਪਿੱਠ ਅੰਕਣ ਨੰਬਰ 6/74/09 ਫਗਸ-15079-82 ਰਾਹੀਂ ਉਨਾਂ ਨੂੰ ਪੰਚ ਦੇ ਅਹੁਦੇ ਤੇ ਬਹਾਲ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਦੋਨਾਂ ਪੰਚਾਂ ਨੂੰ 20 ਮਈ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਪਿੰਡ ਬੌੜ ਤੋਂ ਲੱਖਾਂ ਰੁਪਏ ਦੀਆਂ ਅੱਠ ਮੱਝਾਂ ਚੋਰੀ
ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) : ਇੱਥੋਂ ਕੁਝ ਦੂਰੀ ’ਤੇ ਸਥਿਤ ਪਿੰਡ ਬੌੜ ਤੋਂ ਬੀਤੀ ਰਾਤ ਦੋ ਭਰਾਵਾਂ ਮਹਿੰਦਰ ਸਿੰਘ ਅਤੇ ਹਰਨੇਕ ਸਿੰਘ ਦੇ ਬਾੜੇ ਵਿੱਚੋਂ ਚੋਰਾਂ ਨੇ ਅੱਠ ਮੱਝਾਂ ਚੋਰੀ ਕਰ ਲਈਆਂ। ਮਹਿੰਦਰ ਸਿੰਘ ਅਤੇ ਹਰਨੇਕ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਪੰਜ ਕੁ ਵਜੇ ਪੱਠੇ ਆਦਿ ਪਾਉਣ ਲਈ ਪਸ਼ੂਆਂ ਵਾਲੇ ਬਾੜੇ ਵਿੱਚ ਗਏ ਤਾਂ ਉਨਾਂ ਦੇਖਿਆ ਕਿ ਬਾੜੇ ਵਿੱਚ ਪਸ਼ੂ ਗਾਇਬ ਹਨ ਜਿਸਤੇ ਉਨਾਂ ਗਵਾਂਢੀਆਂ ਅਤੇ ਬਾਅਦ ਵਿੱਚ ਖੇੜੀ ਨੌਧ ਸਿੰਘ ਚੌਕੀ ਵਿੱਚ ਸੂਚਨਾ ਦਿੱਤੀ। ਉਨਾਂ ਦੱਸਿਆ ਕਿ ਕੁਝ ਦੂਰੀ ਤੇ ਇੱਕ ਟੋਬੇ ਵਿੱਚ ਗੱਡੀ ਦੇ ਟੈਰਾਂ ਦੇ ਨਿਸ਼ਾਨ ਹਨ ਜਿਸਤੋਂ ਜਾਪਦਾ ਹੈ ਕਿ ਚੋਰ ਮੱਝਾਂ ਨੂੰ ਗੱਡੀਆਂ ਵਿੱਚ ਲੱਦਕੇ ਲੈ ਗਏ ਹਨ। ਮਹਿੰਦਰ ਸਿੰਘ ਨੇ ਦੱਸਿਆ ਕਿ ਚੋਰ ਉਸਦੀਆਂ 2 ਮੱਝਾਂ ਅਤੇ 2 ਝੋਟੀਆਂ ਲੈ ਗਏ ਜਿਨਾਂ ਦੀ ਕੀਮਤ ਇੱਕ ਲੱਖ ਦੇ ਕਰੀਬ ਬਣਦੀ ਹੈ ਜਦਕਿ
ਅੱਗੇ ਪੜੋ .. »
ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਿਜਾਇਆ ਗਿਆ
ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) : ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਇੱਕ ਵਿੱਦਿਅਕ ਟੂਰ ਰਿਆਸਤੀ ਅਤੇ ਇਤਿਹਾਸਕ ਸ਼ਹਿਰ ਪਟਿਆਲਾ ਵਿਖੇ ਲਿਜਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਜਸਦੇਵ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਲਿਜਾਏ ਗਏ ਇਸ ਟੂਰ ਵਿੱਚ ਕਰੀਬ 100 ਵਿਦਿਆਰਥੀਆਂ ਅਤੇ 30 ਅਧਿਆਪਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਇਤਿਹਾਸਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਮੱਥਾ ਟੇਕਿਆ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਐਨ.ਆਈ.ਐਸ., ਪੰਜਾਬੀ ਯੂਨੀਵਰਸਿਟੀ, ਥਾਪਰ ਇੰਸਟੀਟਿਊਟ ਅਤੇ ਮਹਿੰਦਰਾ ਕਾਲਜ ਵਿੱਚ ਵੀ ਲਿਜਾਇਆ ਗਿਆ ਤਾਂ
ਅੱਗੇ ਪੜੋ .. »
ਅਕਾਲ ਅਕੈਡਮੀ ਵਿੱਚ 1001 ਪੌਦੇ ਲਗਾਏ ਜਾਣਗੇ
ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) : ਅਕਾਲ ਅਕੈਡਮੀ ਖਮਾਣੋਂ ਵਿਖੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਜਿਸਦਾ ਉਦਘਾਟਨ ਸਥਾਨਕ ਐਸ.ਡੀ.ਐਮ. ਸ਼੍ਰੀਮਤੀ ਰੂਪਾਂਜਲੀ ਆਈ.ਏ.ਐਸ. ਨੇ ਕੀਤਾ। ਆਪਣੇ ਸੰਬੋਧਨ ਦੌਰਾਨ ਉਨਾਂ ਅਪੀਲ ਕੀਤੀ ਕਿ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੁੱਖਾਂ ਦੀ ਮਹੱਤਤਾ ਬਾਰੇ ਭਾਸ਼ਣ ਦਿੱਤੇ ਗਏ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਮਰਜੀਤ ਕੌਰ ਨੇ ਦੱਸਿਆ ਕਿ ਅਕੈਡਮੀ ਦੇ ਅਹਾਤੇ ਵਿੱਚ ਵੱਖ-ਵੱਖ ਤਰਾਂ ਦੇ ਛਾਂਦਾਰ ਅਤੇ ਫਲਦਾਰ ਇੱਕ ਹਜ਼ਾਰ ਇੱਕ ਪੌਦੇ ਲਗਾਏ ਜਾਣਗੇ।
ਅੱਗੇ ਪੜੋ .. »
ਅਧਿਆਪਕ ਜਸਵਿੰਦਰ ਸਿੰਘ ‘ਸੁੰਦਰ ਲਿਖਾਈ ਮੁਕਾਬਲੇ’ ਵਿੱਚੋਂ ਅਵੱਲ
ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) : ਸਰਵ ਸਿੱਖਿਆ ਅਭਿਆਨ ਪੰਜਾਬ ਵੱਲੋਂ ‘ਪੜ੍ਹੋ ਪੰਜਾਬ ਪ੍ਰੋਗਰਾਮ’ ਤਹਿਤ ਅਧਿਆਪਕਾਂ ਦੇ ਕਲੱਸਟਰ, ਬਲਾਕ ਅਤੇ ਜਿਲ੍ਹਾ ਪੱਧਰੀ ‘ਸੁੰਦਰ ਲਿਖਾਈ ਮੁਕਾਬਲੇ’ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿੱਚ ਬਲਾਕ ਖਮਾਣੋਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਫਰੌਰ ਦੇ ਅਧਿਆਪਕ ਜਸਵਿੰਦਰ ਸਿੰਘ ਨੇ ਕਲੱਸਟਰ, ਬਲਾਕ ਅਤੇ ਫਿਰ ਜਿਲ੍ਹੇ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਖਮਾਣੋਂ ਬਲਾਕ ਦੇ ਹੀ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਪੁਰ ਦੇ ਅਧਿਆਪਕ ਸਵਰਨਜੀਤ ਸਿੰਘ ਨੇ ਚੌਥਾ ਪ੍ਰਾਪਤ ਕੀਤਾ। ਇਨਾਂ ਦੋਵਾਂ ਮੁਕਾਬਲਿਆਂ ਨੂੰ ਜਿਲ੍ਹਾ ਸਿੱਖਿਆ ਅਫਸਰ ਅਤੇ ਬਲਾਕ ਸਿੱਖਿਆ ਅਫਸਰ ਕੁਲਦੀਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।
ਸਵਾ ਕਰੋੜ ਦੀ ਅਦਾਇਗੀ ਮਿਲਣ ਦੇ ਭਰੋਸੇ ਤੋਂ ਬਾਅਦ ਆੜ੍ਹਤੀਆਂ ਨੇ ਖਰੀਦ ਏਜੰਸੀਆਂ ਦਾ ਬਾਈਕਟ ਵਾਪਸ ਲਿਆ
ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) : ਖਮਾਣੋਂ ਅਤੇ ਇਸਦੇ ਅਧੀਨ ਆਉਂਦੀਆਂ ਛੇ ਮੰਡੀਆਂ ਦੇ ਆੜ੍ਹਤੀਆਂ ਦੀ ਪਿਛਲੇ ਝੋਨੇ ਦੇ ਸੀਜ਼ਨ ਦੀ ਇੱਕ ਕਰੋੜ ਅਠਾਰਾਂ ਲੱਖ ਦੀ ਅਦਾਇਗੀ ਇੱਕ ਮਹੀਨੇ ਦੇ ਅੰਦਰ-ਅੰਦਰ ਦੇਣ ਦੇ ਭਰੋਸੇ ਤੋਂ ਬਾਅਦ ਆੜ੍ਹਤੀਆਂ ਨੇ ਖਰੀਦ ਏਜੰਸੀਆਂ ਦਾ ਕੀਤਾ ਬਾਈਕਾਟ ਸਮਾਪਤ ਕਰ ਦਿੱਤਾ ਹੈ। ਆੜ੍ਹਤੀ ਆਗੂ ਕੇਵਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੇ ਉਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਨਾਂ ਦੀ ਅਦਾਇਗੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ-ਅੰਦਰ ਕਰ ਦਿੱਤੀ ਜਾਵੇਗੀ।
ਅੱਗੇ ਪੜੋ .. »



ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਹਾਲਤ ਨਾਜ਼ੁਕ
ਸਿੱਖਿਆ ਸ਼ਾਸਤਰੀ ਪਿਆਰਾ ਸਿੰਘ ਕੜਿਆਲ ਦਾ ਵਿਸ਼ੇਸ਼ ਸਨਮਾਨ
ਫੇਸਬੁੱਕ ‘ਤੇ ਛਾ ਗਈ ਸਾਨੀਆ ਭਾਬੀ
ਕੈਪਟਨ ਨੇ ਕਾਂਗਰਸੀ ਵਿਧਾਇਕਾਂ ਨੂੰ ਬਾਦਲਾਂ ਨਾਲ ਮੀਟਿੰਗਾਂ ਤੋਂ ਟੋਕਿਆ