‘ਚੰਡੀਗੜ੍ਹ’

ਪੁਲਿਸ ਵੱਲੋਂ ਅਗਵਾ ਦਾ ਡਰਾਮਾ ਰਚਣ ਵਾਲੀ ਔਰਤ ਗ੍ਰਿਫ਼ਤਾਰ

ਮੋਹਾਲੀ, 23 ਜਨਵਰੀ (ਏਜੰਸੀ) : ਜ਼ਿਲ੍ਹਾ ਪੁਲਿਸ ਮੁਖੀ ਐਸਏਐਸ ਨਗਰ ਗੁਰਪ੍ਰੀਤ ਸਿੰਘ ਭੁੱਲਰ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਅਗਵਾ ਦਾ ਡਰਾਮਾ ਰਚਣ ਵਾਲੀ ਔਰਤ ਨੂੰ ਕੁਝ ਹੀ ਘੰਟਿਆਂ ਵਿੱਰ ਬਰਾਮਦ ਕਰਕੇ ਔਰਤ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ 22 ਜਨਵਰੀ ਨੂੰ ਰਾਮ ਨਿਵਾਸ ਸ਼ਰਮਾ ਪੁੱਤਰ ਸੂਰਤ ਰਾਮ ਸ਼ਰਮਾ ਵਾਸੀ ਮਕਾਨ ਨੰਬਰ 164 ਫੇਸ-6 ਮੋਹਾਲੀ ਨੇ ਥਾਣਾ ਫੇਸ-1 ਮੋਹਾਲੀ ਵਿਖੇ ਇਤਲਾਹ ਦਿੱਤੀ ਸੀ ਕਿ ਉਸ ਦੀ ਘਰਵਾਲੀ ਸੰਤਰਾ ਦੇਵੀ ਸ਼ਰਮਾ ਉਮਰ ਕਰੀਬ 60 ਸਾਲ, 21 ਜਨਵਰੀ ਨੂੰ ਕਰੀਬ ਸ਼ਾਮ ਦੇ 5.30 ਫੇਸ-6 ਮੋਹਾਲੀ ਵਿਖੇ ਸ਼ਬਜ਼ੀ ਮੰਡੀ ਵਿੱਚ ਸ਼ਬਜੀ ਲੈਣ ਗਈ ਸੀ, ਪ੍ਰੰਤੂ ਵਾਪਸ ਨਹੀਂ ਆਈ।

ਅੱਗੇ ਪੜੋ .. »

Share

ਬਾਦਲ ਤੇ ਸੁਖਬੀਰ ਦੀ ਫੋਟੋ ਲਈ ਇਜਾਜ਼ਤ ਜ਼ਰੂਰੀ ਨਹੀਂ

ਚੰਡੀਗੜ੍ਹ, 4 ਜਨਵਰੀ (ਏਜੰਸੀ) : ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਪੰਜਾਬ ਊਸ਼ਾ ਆਰ. ਸ਼ਰਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਪ੍ਰਚਾਰ ਲਈ ਸਮੱਗਰੀ ਛਾਪਣ ਸਬੰਧੀ ਚੋਣ ਮੁਹਿੰਮ ਦੇ ਇੰਚਾਰਜ ਵਜੋਂ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਵਜੋਂ  ਸੁਖਬੀਰ ਸਿੰਘ ਬਾਦਲ ਦੀ ਤਸਵੀਰ ਛਾਪਣ ਸਬੰਧੀ ਮੰਗੀ ਜਾਣਕਾਰੀ ਸਬੰਧੀ ਭਾਰਤੀ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਸ ਲਈ ਕਮਿਸ਼ਨ ਦੀ ਇਜਾਜ਼ਤ ਦੀ ਲੋੜ ਨਹੀਂ। ਉਨ੍ਹਾਂ ਦੱਸਿਆ ਕਿ ਕਿਸੇ ਵੀ ਪਾਰਟੀ ਆਗੂ ਦੀ ਤਸਵੀਰ ਪਾਰਟੀ ਆਪਣੇ ਉਮੀਦਵਾਰਾਂ ਦੇ ਪ੍ਰਚਾਰ ਲਈ ਪ੍ਰੈੱਸ ‘ਚ ਇਸ਼ਤਿਹਾਰਾਂ ‘ਚ ਵਰਤ ਸਕਦੀ ਹੈ।

ਅੱਗੇ ਪੜੋ .. »

Share

ਯੂ.ਪੀ.ਏ ਸਰਕਾਰ ਭ੍ਰਿਸ਼ਟਾਚਾਰ , ਮਹਿੰਗਾਈ ਅਤੇ ਕਾਲਾ ਧਨ ਨੂੰ ਰੋਕਣ ਵਿੱਚ ਨਾਕਾਮਯਾਬ ਰਹੀ : ਲਾਲ ਕ੍ਰਿਸ਼ਨ ਅਡਵਾਨੀ

ਚੰਡੀਗੜ੍ਹ 17 ਨਵੰਬਰ (ਰਣਜੀਤ ਸਿੰਘ ਧਾਲੀਵਾਲ) : ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੇਸ ਕਾਨਫਰੰਸ ਵਿੱਚ ਮੋਜੂਦ ਭਾਜਪਾ ਚੰਡੀਗੜ੍ਹ ਸੂਬਾ ਪ੍ਰਧਾਨ ਸੰਜੇ ਟੰਡਨ , ਸ਼੍ਰੀ ਹਰਮੋਹਨ ਧਵਨ ਸਾਬਕਾ ਕੇਂਦਰ ਦੇ ਮੰਤਰੀ ,ਸ਼੍ਰੀ ਸੱਤ ਪਾਲ ਜੇਨ , ਕੇਪਟਣ ਅਭਿਮਨਿਉ , ਸ਼੍ਰੀ ਸ਼ਾਮ ਜਾਜੂ ,ਸ਼੍ਰੀਮਤੀ ਸਰੋਜ ਪਾਂਡੇ , ਸ਼੍ਰੀ ਅਨੰਤ ਕੁਮਾਰ ,ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਸ਼੍ਰੀ ਰਵੀ ਸ਼ੰਕਰ ਸਨ ਸ਼੍ਰੀ ਰਵੀ ਸ਼ੰਕਰ ਭਾਜਪਾ ਰਾਸ਼ਟਰੀ ਜਨਰਲ ਸਕੱਤਰ ਅਤੇ ਬੁਲਾਰਾ ਨੇ ਬੋਲਦੇ ਕਿਹਾ ਕਿ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਦੀ ਜਣ ਚੇਤਨਾ ਯਾਤਰਾ ਦਾ 37 ਵਾਂ ਦਿੰਨ ਅਤੇ 21 ਸੂਬਿਆ ਅਤੇ 4 ਯੂ.ਟੀ ਸੂਬਿਆ ਵਿਚੋ ਆਪਣਾ 7600 ਕਿਲੋ ਮੀਟਰ ਦਾ ਸਫ਼ਰ ਪੂਰਾ ਕੀਤਾ ਅਤੇ ਹੁਣ ਹਰਿਆਣਾ ਵੱਲ ਨੂੰ ਰੂਖ ਕਰਦੇ ਹੋਏ ਆਪਣੇ ਅਖੀਰਲੇ ਪੜਾਵ ਊਤੇ ਹੈ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਪ੍ਰੇਸ ਨੂੰ ਸੰਬੋਧਨ ਕਰਦਿਆ ਕਿਹਾ ਕਿ

ਅੱਗੇ ਪੜੋ .. »

Share

ਚੰਡੀਗੜ੍ਹ ਵਿੱਚ ਪਹਿਲੀ ਪਾਤਸ਼ਾਈ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਕਢਿਆ ਵਿਸ਼ਾਲ ਨਗਰ ਕੀਰਤਨ

ਚੰਡੀਗੜ੍ਹ, 8 ਨਵੰਬਰ (ਰਣਜੀਤ ਸਿੰਘ ਧਾਲੀਵਾਲ) : ਸਿਖਾ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਅੱਜ ਚੰਡੀਗੜ੍ਹ ਦੇ ਸੇਕਟਰ 19 ਗੁਰੂਦਵਾਰਾ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਕਢਿਆ ਗਿਆ ਜਿਸ ਦੇ ਵਿੱਚ ਪੰਜ ਪਿਆਰਿਆਂ ਦੀ ਅਗੁਵਾਈ ਵਿੱਚ ਇੱਕ ਸੁੰਦਰ ਪਾਲਕੀ ਵਿੱਚ ਮੰਜੀ ਸਾਹਿਬ ਊਤੇ ਧਨ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ੁਸ਼ੋਬਿਤ ਹੋਏ ਸਨ ਰਾਗੀ ਸਿੰਘਾ ਵਲੋਂ ਰਸ ਭਿਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਸੀ ਅਤੇ ਹਜਾਰਾ ਦੀ ਗਿਣਤੀ ਵਿੱਚ ਸੰਗਤਾ ਇਸ ਨਗਰ ਕੀਰਤਨ ਵਿੱਚ ਹਾਜਰੀ ਭਰ ਰਹੀਆ ਸਨ ਇਹ ਨਗਰ ਕੀਰਤਨ ਚੰਡੀਗੜ੍ਹ ਸ਼ਹਿਰ ਦੇ ਅੰਦਰੋਂ ਮੁਖ ਬਜਾਰਾ ਵਿਚੋ ਲੰਘ ਰਿਹਾ ਸੀ ਜਿਥੇ ਹਰ ਸੇਕਟਰ ਦੀਆਂ ਮਾਰਕੀਟਾ ਨੇ ਬਹੁਤ ਹੀ ਆਉ ਭਗਤ ਕੀਤੀ

ਅੱਗੇ ਪੜੋ .. »

Share

ਐਫ.ਸੀ.ਆਈ.ਪੰਜਾਬ ਨੇ ਚੰਡੀਗੜ੍ਹ ਵਿੱਚ ਕੀਤੀ ਇੱਕ ਦਿੰਨ ਦੀ ਹੜਤਾਲ

ਚੰਡੀਗੜ੍ਹ, 9 ਨਵੰਬਰ  (ਰਣਜੀਤ ਸਿੰਘ ਧਾਲੀਵਾਲ) : ਅੱਜ ਐਫ.ਸੀ.ਆਈ ਪੰਜਾਬ ਅਤੇ ਬੀ.ਕੇ.ਐਨ.ਕੇ  ਕਰਮਚਾਰੀ ਸੰਘ ਵਲੋਂ ਰਿਜਿਨਲ ਦਫਤਰ ਪੰਜਾਬ ਸੇਕਟਰ 31 ਚੰਡੀਗੜ੍ਹ ਦੇ ਸਾਹਮਣੇ ਰਾਸ਼ਟਰੀ ਪਧਰ ਦੀ ਹੋਈ ਇੱਕ ਦਿੰਨ ਦੀ ਪੂਰਨ ਹੜਤਾਲ ਕੀਤੀ ਗਈ ਜਿਸ ਵਿੱਚ ਰਿਜਿਨਲ ਦਫਤਰ ਪੰਜਾਬ ਚੰਡੀਗੜ੍ਹ ਦੇ ਸਾਹਮਣੇ ਕਰਮਚਾਰੀਆ ਦੀ ਇੱਕ ਵਡੀ ਭੀੜ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆ ਨੇ ਕਿਹਾ ਕਿ ਚੰਡੀਗੜ੍ਹ ਸੰਘ 40 % ਤੀਜੇ ਅਤੇ ਚੋਥੇ ਪਧਰ ਦੇ ਮੁਲਾਜਮਾ ਨੂੰ ਬੇਨੇਫਿਟ , ਐਫ.ਸੀ.ਆਈ ਵਿੱਚ ਪੇਨਸ਼ਨ ਸਕੀਮ , ਸੇਵਾ ਮੁਕਤੀ ਤੋਂ ਬਾਅਦ ਮੁਢਲੀ ਸਿਹਤ ਸੁਵਿਧਾ ਦਿੱਤੇ ਜਾਣਾ ਅਤੇ

ਅੱਗੇ ਪੜੋ .. »

Share

ਪੰਜਾਬ ਮੁਲਾਜਮ ਸੰਘਰਸ਼ ਕਮੇਟੀ ਵਲੋਂ 11 ਨਵੰਬਰ ਨੂੰ ਸਮੁਚੇ ਪੰਜਾਬ ਅੰਦਰ ਸਥਾਨਕ ਪਧਰ ਤੇ ਰੋਸ਼ ਰੇਲਿਆਂ ਕਰਕੇ ਮੁਖ ਮੰਤਰੀ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ

ਚੰਡੀਗੜ੍ਹ 8 ਨਵੰਬਰ (ਰਣਜੀਤ ਸਿੰਘ ਧਾਲੀਵਾਲ) : ਪੰਜਾਬ ਸਰਕਾਰ ਦੀ ਮੰਗਾਂ ਮੰਨ ਕੇ ਲਾਗੂ ਨਾਂ ਕਰਣ ਦੀ ਵਾਇਦਾ ਖਿਲਾਫੀ ਵਿਰੁਧ , ਪੰਜਾਬ ਮੁਲਾਜਮ ਸੰਘਰਸ਼ ਕਮੇਟੀ ਦੇ ਸੱਦੇ ਊਤੇ ਅੱਜ ਪੰਜਾਬ ਭਰ ਵਿੱਚ ਜਿਲਾ ਹੇਡ ਕੁਆਟਰਾਂ ਊਤੇ ਰੋਸ ਰੇਲਿਆਂ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੁਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤੇ ਗਏ ਅਤੇ ਵਖ – ਵਖ ਥਾਵਾਂ ਊਤੇ ਰੇਲਿਆਂ ਹੋਈਆਂ ਅਤੇ ਪੰਜਾਬ ਸਰਕਾਰ ਵਲੋਂ ਮੁਲਾਜਮ ਸੰਘਰਸ਼ ਕਮੇਟੀ ਨਾਲ ਕੀਤੀਆਂ ਮੀਟਿੰਗਾਂ ਦੇ ਫੇਸਲੇ ਲਾਗੂ ਨਾਂ ਕਰਣ ਵਿਰੁਧ ਪੰਜਾਬ ਸਰਕਾਰ ਦੀ ਸਖਤ ਨਿੰਦਾ ਕੀਤੀ ਅੱਜ ਚੰਡੀਗੜ੍ਹ ਵਿੱਚ ਹੋਈ ਰੇਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦਸਿਆ ਕਿ 4 ਨਵੰਬਰ ਤੋਂ ਮਰਨ ਵਰਤ ਊਤੇ ਬੇਠੇ 5 ਵੇਂ ਦਿੰਨ ਉਘੇ ਮੁਲਾਜਮ ਆਗੂ ਅਤੇ ਸੰਘਰਸ਼ ਕਮੇਟੀ ਦੇ ਕਨਵੀਨਰ

ਅੱਗੇ ਪੜੋ .. »

Share

ਪੇਟਰੋਲ ,ਏਲ .ਪੀ.ਜੀ.ਗੇਸ , ਮਿੱਟੀ ਦਾ ਤੇਲ , ਚੀਨੀ ਆਦਿ ਦੀਆਂ ਕੀਮਤਾ ਅਸਮਾਨ ਊਤੇ ਪਹੁੰਚ ਗਈ ਹੈ

ਚੰਡੀਗੜ੍ਹ, 6 ਨਵੰਬਰ (ਰਣਜੀਤ ਸਿੰਘ ਧਾਲੀਵਾਲ) : ਅੱਜ ਸਮਾਜ ਸੇਵੀ ਸੰਸਥਾ ਲਾਇੰਸ ਵੈਲਫੇਅਰ ਸੋਸਾਇਟੀ (ਰਜੀ.) ਚੰਡੀਗੜ੍ਹ ਦੇ ਸੇੰਕੜੇ ਮੇੰਬਰਾ ਨੇ ਪ੍ਰਧਾਨ ਸ਼੍ਰੀ ਏਲ .ਕੇ.ਖੁਰਾਨਾ ਦੀ ਅਗੁਵਾਈ ਵਿੱਚ ਟ੍ਰਿਬੁਨ ਚੋਂਕ ਊਤੇ ਹੁਣੇ ਜੇ ਵਧੇ ਪੇਟਰੋਲ ਦੀਆਂ ਕੀਮਤਾ ਦੇ ਵਿਰੋਧ ਵਿੱਚ ਰੋਸ ਪਰਦਰਸ਼ਨ ਕੀਤਾ ਜਿਸਦਾ ਨਾਮ ਮਹਿੰਗਾਈ ਪ੍ਰਿਤ੍ਯੋਗਤਿਆ ਰਖਿਆ ਗਿਆ ਸੀ ਇਹ ਇੱਕ ਅਨੋਖਾ ਪਰਦਰਸ਼ਨ ਸੀ ਜਿਸ ਵਿੱਚ ਸਾਰੇ ਮੇੰਬਰਾ ਨੇ ਕਾਲੇ ਕਪੜੇ ਪਾਏ ਹੋਏ ਸਨ ਇਸ ਪਰਦਰਸ਼ਨ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾ ਪੇਟਰੋਲ ,ਏਲ .ਪੀ.ਜੀ.ਗੇਸ , ਮਿੱਟੀ ਦਾ ਤੇਲ , ਚੀਨੀ ਆਦਿ ਦੀਆਂ ਕੀਮਤਾ ਅਸਮਾਨ ਊਤੇ ਪਹੁੰਚ ਗਈ ਹੈ ਅਤੇ ਲੋਕ ਇੱਕ ਦੂਸਰੇ ਨਾਲ ਲੜ ਰਹੇ ਸੀ ਅਤੇ ਕਹਿ ਰਹੇ ਸੀ ਕਿ

ਅੱਗੇ ਪੜੋ .. »

Share

ਚੰਡੀਗੜ੍ਹ ਵਿੱਚ ਵੀ ਪੇਟ੍ਰੋਲ ਦੀ ਕੀਮਤ ਨੂੰ ਲੇਕੇ ਭਾਜੁਮੋ ਨੇ ਕੀਤਾ ਰੋਸ ਪ੍ਰਦਰਸ਼ਨ

ਚੰਡੀਗੜ੍ਹ 4 ਨਵੰਬਰ (ਰਣਜੀਤ ਸਿੰਘ ਧਾਲੀਵਾਲ) : ਚੰਡੀਗੜ੍ਹ ਵਿੱਚ ਪੇਟਰੋਲ ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਆਮ ਲੋਕਾਂ ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਦੇ ਵਿਰੁਧ ਰੋਸ਼ ਪਾਇਆ ਜਾ ਰਿਹਾ ਹੈ ਭਾਰਤੀਆ ਜਨਤਾ ਯੁਵਾ ਮੋਰਚਾ ਚੰਡੀਗੜ੍ਹ ਵਲੋਂ ਅੱਜ ਸੇਕਟਰ 21 ਦੇ ਸਰਕਾਰ ਵਲੋਂ ਚੱਲ ਰਹੇ ਪੇਟਰੋਲ ਪੰਪ ਦੇ ਕੋਲ ਬਚਿਆ ਵਾਲੀ ਕਾਰ ਨੂੰ ਚਲਾ ਕੇ ਰੋਸ ਮੁਹਾਜਰਾ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸ਼੍ਰੀ ਮਹੇਸ਼ਇੰਦਰ ਸਿੰਘ ਸਿਧੂ ਪ੍ਰਧਾਨ ਭਾਰਤੀਆ ਜਨਤਾ ਯੁਵਾ ਮੋਰਚਾ ਅਤੇ ਉਨ੍ਹਾ ਦੇ ਸਾਥੀਆਂ ਨੇ ਕੀਤੀ ਉਨ੍ਹਾ ਕਿਹਾ ਕਿ ਸਰਕਾਰ ਦੇ ਰੋਜ ਰੋਜ ਕੀਮਤਾ ਵਧਾਉਣ ਨਾਲ ਹਰ ਚੀਜ ਦਾ ਰੇਟ ਵਧ ਜਾਂਦਾ ਹੈ ਜਿਸ ਨਾਲ ਮਹਿੰਗਾਈ ਵੀ ਵਧ ਜਾਂਦੀ ਹੈ ਉਨ੍ਹਾ ਕਿਹਾ ਕਿ ਇਸ ਮਹੀਨੇ ਵਿੱਚ ਦੋ ਵਾਰੀ ਰੇਟ ਵਧੇ ਹਨ ਅਤੇ ਇੱਕ ਸਾਲ ਵਿੱਚ ਨੋ ਵਾਰੀ ਰੇਟ ਵਧਾਏ ਗਏ ਹਨ

ਅੱਗੇ ਪੜੋ .. »

Share

ਅਡਵਾਨੀ ਦੀ ਰਥ ਯਾਤਰਾ ਨੂੰ ਪੰਜਾਬ ਵਿੱਚ ਆਉਣ ਤੋ ਰੋਕਣ ਵਾਸਤੇ ਦਿੱਤਾ ਇੱਕ ਮੰਗ ਪੱਤਰ ਗਵਰਨਰ ਪੰਜਾਬ ਨੂੰ ਅਕਾਲੀ ਦਲ ਦਿੱਲੀ ਨੇ

ਚੰਡੀਗੜ੍ਹ 4 ਨਵੰਬਰ  (ਰਣਜੀਤ ਸਿੰਘ  ਧਾਲੀਵਾਲ ) – ਅੱਜ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਪੰਜਾਬ ਇਕਾਈ ਦਾ ਇੱਕ ਵਫਦ ਜਥੇਦਾਰ ਜਸਵਿੰਦਰ ਸਿੰਘ ਬਲੀਏਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਪੰਜਾਬ ਇਕਾਈ ਦੀ ਪ੍ਰਧਾਨਗੀ ਵਿੱਚ ਅਤੇ ਇਨ੍ਹਾ ਦੇ ਨਾਲ ਸਰਦਾਰ ਸੁਰਜੀਤ ਸਿੰਘ ਤੁਗਵਾਲ , ਸਰਦਾਰ ਪ੍ਰਸ਼ੋਤਮ ਸਿੰਘ ਫਗੁਵਾਲ , ਸਰਦਾਰ ਹਰਪਾਲ ਸਿੰਘ ਮਿਠ , ਸਰਦਾਰ ਹਰਦਿਆਲ ਸਿੰਘ ਅਮਨ  , ਸਰਦਾਰ ਬਲਵਿੰਦਰ ਸਿੰਘ ਭੁਲਰ , ਸਰਦਾਰ ਗੁਰਦੀਪ ਸਿੰਘ ਗੋਸ਼ਾ , ਸਰਦਾਰ ਸਤਵਿੰਦਰ ਸਿੰਘ ਸਾਹਨੇਵਾਲ , ਸਰਦਾਰ ਜਗਜੀਤ ਸਿੰਘ ਭੱਟੀ , ਸਰਦਾਰ ਸੁਰਿੰਦਰ ਸਿੰਘ ਡੇਰਾ ਬੱਸੀ ਅਤੇ ਸਰਦਾਰ ਮਨਮੋਹਨ ਸਿੰਘ ਲੰਗ ਦੇ ਨਾਲ ਪੰਜਾਬ ਦੇ ਗਵਰਨਰ ਮਾਨਯੋਗ ਸ਼੍ਰੀ ਸ਼ਿਵਰਾਜ ਪਾਟਿਲ ਨੂੰ ਮਿਲਿਆ ਅਤੇ ਇੱਕ ਮੰਗ ਪੱਤਰ ਦਿੱਤਾ ਗਿਆ

ਅੱਗੇ ਪੜੋ .. »

Share

ਪੰਜਾਬ ਵਿੱਚ ਸਫਾਈ ਕਰਮਚਾਰੀ ਹੋਣਗੇ ਹੁਣ ਪੱਕੇ

ਚੰਡੀਗੜ੍ਹ 2 ਨਵੰਬਰ (ਰਣਜੀਤ ਸਿੰਘ ਧਾਲੀਵਾਲ) : ਸਫਾਈ ਕਰਮਚਾਰੀ ਸੰਘਰਸ਼ ਮੋਰਚਾ ਪੰਜਾਬ ਦੇ ਨੇਤਾਂਵਾਂ ਵਲੋਂ ਦਾਅਵਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਉਨ੍ਹਾ ਦੀਆਂ ਕੁਝ ਮੰਗਾਂ ਮਣ ਲੈਣ ਹਨ ਮੁਖ ਮੰਤਰੀ ਪੰਜਾਬ ਦੇ ਘਰ ਵਿੱਚ ਹੋਈ ਬੇਠਕ ਜਿਸ ਵਿੱਚ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ , ਉਪ ਮੁਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਵੈ ਸ਼ਾਸ਼ਨ ਵਿਭਾਗ ਬਾਰੇ ਮੰਤਰੀ ਤ੍ਰਿਕਸ਼ਨ ਸੂਦ ਅਤੇ ਸਫਾਈ ਕਰਮਚਾਰੀ ਸੰਘਰਸ਼ ਮੋਰਚਾ ਪੰਜਾਬ ਵਲੋ ਸਜਣ ਸਿੰਘ , ਅਸ਼ੋਕ ਭੀਲ , ਚੰਦਨ ਗਰਵਾਲ ਅਤੇ ਨਰੇਸ਼ ਕੁਮਾਰ ਸ਼ਾਮਿਲ ਸਨ ਮੁਲਾਜਮ ਆਗੂਆਂ ਨੇ ਦਸਿਆ ਕਿ ਪੰਜਾਬ ਸਰਕਾਰ ਨੇ 10 ਹਜਾਰ ਕੱਚੇ ਕਰਮਚਾਰੀਆਂ  ਨੂੰ ਪੱਕੇ ਕਰਣ ਦਾ ਫੇਸਲਾ ਲੀਤਾ ਗਿਆ ਅਤੇ ਘਰ ਘਰ ਕੂੜਾ ਚੁਕਣ ਦਾ ਠੇਕਾ ਵੀ ਰੱਦ ਕਰਣ ਦਾ ਵਾਅਦਾ ਕੀਤਾ ਗਿਆ ਹੈ

ਅੱਗੇ ਪੜੋ .. »

Share
« 1 2 3 4 »