‘ਕਪੂਰਥਲਾ’

ਪਹਿਲੀ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ’ਚ ਸੀਚੇਵਾਲ ਅਖਾੜੇ ਦੀ ਸਰਦਾਰੀ

ਸੀਚੇਵਾਲ ਗੱਤਕਾ ਟੀਮ ਦੇ ਮੈਂਬਰ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਯਾਦਗਾਰੀ ਫੋਟੋ ਖਿਚਵਾਉਂਦੇ ਹੋਏ ਅਤੇ ਨਾਲ ਹਨ ਕੋਚ ਗੁਰਵਿੰਦਰ ਕੌਰ।

ਸੀਚੇਵਾਲ ਗੱਤਕਾ ਟੀਮ ਦੇ ਮੈਂਬਰ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਯਾਦਗਾਰੀ ਫੋਟੋ ਖਿਚਵਾਉਂਦੇ ਹੋਏ ਅਤੇ ਨਾਲ ਹਨ ਕੋਚ ਗੁਰਵਿੰਦਰ ਕੌਰ

ਸੁਲਤਾਨਪੁਰ ਲੋਧੀ, 21 ਨਵੰਬਰ (ਏਜੰਸੀ) :  ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਪਿਛਲੇ ਦਿਨੀਂ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਕਰਵਾਏ ਗਏ ਪਹਿਲੇ ਰਾਸ਼ਟਰੀ ਪੱਧਰ ਦੇ ਗੱਤਕਾ ਮੁਕਾਬਲਿਆਂ ’ਚ 20 ਅਤੇ ਸਿੱਖਿਆ ਵਿਭਾਗ ਵੱਲੋਂ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਸੂਬਾ ਪੱਧਰੀ ਗੱਤਕਾ ਮੁਕਾਬਲਿਆਂ ’ਚ 15 ਸੋਨੇ ਦੇ ਤਗਮੇ ਜਿੱਤ ਕੇ ਨੂੰਤੋਂ ਚੈਰੀਟੇਬਲ ਟਰੱਸਟ ਸੀਚੇਵਾਲ ਵੱਲੋਂ ਚਲਾਏ ਜਾ ਰਹੇ ਗੱਤਕਾ ਅਖਾੜੇ ਦੇ ਖਿਡਾਰੀਆਂ ਨੇ ਆਪਣੇ ਅਖਾੜੇ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਨਿਰਮਲ ਕੁਟੀਆ ਸੀਚੇਵਾਲ ਦੇ ਬੁਲਾਰੇ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਦੱਸਿਆ ਕਿ ਸੰਗਰੂਰ ਵਿਖੇ ਹੋਈ ਉਕਤ ਚੈਂਪੀਅਨਸ਼ਿਪ ’ਚ ਪੰਜਾਬ ਦੇ ਗੱਤਕੇਬਾਜਾਂ ਨੇ ਸਰਵੋਤਮ ਪ੍ਰਦਰਸ਼ਨ ਕਰਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

ਅੱਗੇ ਪੜੋ .. »

Share

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਹਰੀਆਂ ਪ੍ਰਭਾਤ ਫੇਰੀਆ ਜਾਰੀ

ਸੁਲਤਾਨਪੁਰ ਲੋਧੀ, 6 ਨਵੰਬਰ (ਏਜੰਸੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 543ਵੇਂ ਪ੍ਰਕਾਸ਼ ਉਤਸਵ ਦੇ ਸੰਦਰਭ ‘ਚ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤੋਂ ਵਾਤਾਵਰਣ ਪ੍ਰੇੁਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ‘ਚ ਹਰੀਆਂ ਪ੍ਰਭਾਤ ਫੇਰੀਆਂ 9 ਨਵੰਬਰ ਤ¤ਕ ਜਾਰੀ ਹਨ। ਇਹ ਪ੍ਰਭਾਤ ਫੇਰੀ 4 ਨਵੰਬਰ ਤੋਂ ਰੋਜ਼ਾਨਾ ਨਿਰਮਲ ਕੁਟੀਆ ਤੋਂ ਸ਼ੁਰੂ ਹੋ ਕੇ ਪਵਿ¤ਤਰ ਸ਼ਹਿਰ ਦੇ ਵ¤ਖ-ਵ¤ਖ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਵਾਪਸ ਨਿਰਮਲ ਕੁਟੀਆ ਵਿਖੇ ਆ ਕੇ ਸਮਾਪਤ ਹੁੰਦੀ ਹੈ। ਪ੍ਰਭਾਤ ਫੇਰੀਆਂ ਦੌਰਾਨ ਵ¤ਖ-ਵ¤ਖ ਪਿੰਡਾਂ ਤੋਂ ਸੰਗਤਾਂ ਹੁੰਮਹੁਮਾ ਕੇ ਪੁ¤ਜਦੀਆਂ ਹਨ। ਪ੍ਰਭਾਤ ਫੇਰੀ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਜਿ¤ਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੇ ਅੰਸ਼ ਸੰਗਤਾਂ ਨੂੰ ਕੀਰਤਨ ਦੇ ਰੂਪ ‘ਚ ਸਰਵਣ ਕਰਵਾ ਰਹੇ ਹਨ, ਉਥੇ ਪਵਿ¤ਤਰ ਸ਼ਹਿਰ ਸੁਲਤਾਨਪੁਰ ਲੋਧੀ ਦੀਆਂ ਵ¤ਖ-ਵ¤ਖ ਸੜਕਾਂ ਕਿਨਾਰੇ ਬੂਟੇ ਲਗਾ ਕੇ ਵਾਤਾਵਰਣ ਨੂੰ ਸਾਫ ਸੁਥਰਾ ਰ¤ਖਣ ਦਾ ਸੁਨੇਹਾ ਦੇ ਰਹੇ ਹਨ।

ਅੱਗੇ ਪੜੋ .. »

Share

ਸੰਤ ਸੀਚੇਵਾਲ ਵੱਲੋਂ ਗੁਰਪੁਰਬ ਦੀਆਂ ਤਿਆਰੀਆਂ ਲਗਾਤਾਰ ਜਾਰੀ

ਸੁਲਤਾਨਪੁਰ ਲੋਧੀ, 2 ਨਵੰਬਰ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ‘ਚ ਸੁਲਤਾਨਪੁਰ ਲੋਧੀ ‘ਚ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆ ਹਨ। ਸ਼ਹਿਰ ਦੀ ਸਫ਼ਾਈ ਦੀ ਮੁਹਿੰਮ  ਜੰਗੀ ਪੱਧਰ ‘ਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਚਲਾਈ ਹੋਈ ਹੈ। ਇਸ ਸਫ਼ਾਈ ਮੁਹਿੰਮ ਤਹਿਤ ਸ਼ਹਿਰ ਦੇ ਸਾਰੇ ਕਸਬਿਆ ਦੀਆਂ ਸੜਕਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਗੁਰਦੁਆਰਾ ਬੇਰ ਸਾਹਿਬ ਨੂੰ ਜਾਂਦੇ ਰਸਤਿਆ ‘ਤੇ ਬੂਟੇ ਲਾਏ ਜਾ ਰਹੇ ਹਨ। ਪਵਿੱਤਰ ਕਾਲੀ ਵੇਂਈ ਦੇ ਕਿਨਾਰਿਆ ਨੂੰ ਵੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਸ਼ਹਿਰ ਨੂੰ ਸਫਾਈ ਪੱਖ ਤੋਂ ਬਿਲਕੁਲ ਨਵੀਂ ਦਿਖ ਪ੍ਰਦਾਨ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਬਾਆਦ ਸਭ ਤੋਂ ਲੰਮਾ ਸਮਾਂ  ਸੁਲਤਾਨਪੁਰ ਲੋਧੀ ‘ਚ ( 14 ਸਾਲ 9 ਮਹੀਨੇ 13 ਦਿਨ) ਰਹੇ ਸਨ।

ਅੱਗੇ ਪੜੋ .. »

Share

ਸ਼੍ਰੀ ਦਰਬਾਰ ਸਾਹਿਬ ਤੋਂ ਰਵਾਇਤੀ ਦੀਵਾਲੀ ਮਨਾਉਣ ਦੀ ਸ਼ੁਰੂਆਤ ਕਰਕੇ ਸ਼੍ਰੋਮਣੀ ਕਮੇਟੀ ਸਿੱਖ ਜਗਤ ਲਈ ਰਾਹ ਦਸੇਰਾ ਬਣੇ : ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 23 ਅਕਤੂਬਰ (ਏਜੰਸੀ) : ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪੀਲ ਕੀਤੀ ਹੈ ਕਿ ਉਹ ਦੀਵਾਲੀ ਮੌਕੇ ਆਤਿਸ਼ਬਾਜ਼ੀ ਕਰਨ ਦੀ ਥਾਂ ਰਵਾਇਤੀ ਢੰਗ ਨਾਲ ਦੀਵਾਲੀ ਮਨਾਉਣ ਦੀ ਪਹਿਲ ਕਦਮੀ ਕਰੇ।ਨਿਰਮਲ ਕੁਟੀਆ ਤੋਂ ਜਾਰੀ ਇੱਕ ਪ੍ਰੈਸ ਬਿਆਨ ‘ਚ ਉਨ੍ਹਾ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ‘ਚ ਕੀਤੀ ਜਾਣ ਵਾਲੀ ਇਸ ਪਹਿਲ ਕਦਮੀ ਦਾ ਸਮੁੱਚੇ ਲੋਕਾਂ ‘ਤੇ ਅਸਰ ਪਵੇਗਾ। ਸੰਤ ਸੀਚੇਵਾਲ ਜੋ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਵੀ ਹਨ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਕੀਤੀ ਜਾਣ ਵਾਲੀ ਆਤਿਸ਼ਬਾਜ਼ੀ ਨਾਲ ਪੈਦਾ ਹੋਣ ਵਾਲੇ ਜ਼ਹਿਰੀਲੇ ਧੂੰਏ ਨਾਲ ਸ਼੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀਪਨ ਵੀ ਕਾਲਾ ਹੁੰਦਾ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਗੁਰਬਾਣੀ ‘ਚ ਵੀ ਦੀਵਾਲੀ ਮੌਕੇ ਦੀਵੇ ਬਾਲਣ ਦਾ ਹੀ ਜ਼ਿਕਰ ਕੀਤਾ ਗਿਆ ਹੈ।

ਅੱਗੇ ਪੜੋ .. »

Share

ਤਲਵੰਡੀ ਮਾਧੋ ‘ਚ ਛਿੰਝ ਮੇਲਾ ਕਰਵਾਇਆ

ਪਟਕੇ ਦੀ ਕੁਸ਼ਤੀ ਸੋਨੀ ਸਿਓੜਾ ਨੇ ਜਿੱਤੀ

ਸੁਲਤਾਨਪੁਰ ਲੋਧੀ, 13 ਅਕਤੂਬਰ (ਏਜੰਸੀ) :  ਗ੍ਰਾਮ ਪੰਚਾਇਤ ਤਲਵੰਡੀ ਮਾਧੋ ਵੱਲੋˆ ਸਮੂਹ ਨਗਰ ਨਿਵਾਸੀਆˆ ਅਤੇ ਪ੍ਰਵਾਸੀ ਭਾਰਤੀਆˆ ਦੇ ਸਹਿਯੋਗ ਨਾਲ ਬਾਬਾ ਲੱਖ ਦਾਤਾ ਦੀ ਯਾਦ ‘ਚ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ। ਛਿੰਝ ਮੇਲੇ ਦਾ ਉਦਘਾਟਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ ਜਦਕਿ ਮਾਲ ਤੇ ਮੁੜ ਵਸੇਬਾ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਬਤੌਰ ਵਿਸ਼ੇਸ਼ ਮਹਿਮਾਨ ਛਿੰਝ ਮੇਲੇ ‘ਚ ਤਸ਼ਰੀਫ ਲਿਆਏ। ਛਿੰਝ ਮੇਲੇ ‘ਚ ਪੰਜਾਬ ਭਰ ਦੇ ਵੱਖ-ਵੱਖ ਅਖਾੜਿਆˆ ਤੋˆ ਪੁੱਜੇ ਕਰੀਬ ਦੋ ਸੌ ਤੋˆ ਵੱਧ ਮੱਲਾˆ ਨੇ ਆਪਣੀ ਸਰੀਰਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਸੋਨੀ ਸਿਓੜਾ (ਘਗਰਾਣਾ ਅਖਾੜਾ) ਅਤੇ ਧਰਮਿੰਦਰ ਆਲਮਗੀਰ (ਕੇਹਰ-ਮੇਹਰ ਅਖਾੜਾ) ਵਿਚਕਾਰ ਹੋਈ ਪਟਕੇ ਦੀ ਕੁਸ਼ਤੀ ‘ਚ ਸੋਨੀ ਸਿਓੜਾ ਨੇ ਬੜੀ ਜੱਦੋ ਜਹਿਦ ਤੋˆ ਬਾਅਦ ਧਰਮਿੰਦਰ ਆਲਗੀਰ ਦੇ ਮੋਡੇ ਲਵਾ ਕੇ 23 ਹਜ਼ਾਰ ਰੁਪਏ ਦਾ ਪਹਿਲਾ ਇਨਮ ਆਪਣੇ ਨਾ ਕੀਤਾ।

ਅੱਗੇ ਪੜੋ .. »

Share

ਸੰਤ ਸੀਚੇਵਾਲ ਸੇਵਾਦਾਰਾਂ ਸਮੇਤ ਕਾਲੀ ਵੇਈਂ ‘ਚ ਬੂਟੀ ਕੱਢਣ ਲਈ ਜੁਟੇ

ਪਾਣੀ ਰੋਕੇ ਜਾਣ ਨਾਲ ਹੀ ਕਾਲੀ ਵੇਈਂ ‘ਚ ਹਾਇਸਿੰਥ ‘ਚ ਵਾਧਾ ਹੋਇਆ

ਸੁਲਤਾਨਪੁਰ ਲੋਧੀ, 19 ਜੁਲਾਈ (ਏਜੰਸੀ) : ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਹੇਮਕੁੰਟ ਦੀ ਹਫ਼ਤੇ ਦੀ ਯਾਤਰਾ ਕਰਨ ਉਪਰੰਤ ਪਵਿੱਤਰ ਕਾਲੀ ਵੇਈਂ ‘ਚ ਆਈ ਬੂਟੀ ਨੂੰ ਕੱਢਣ ‘ਚ ਜੁਟ ਗਏ ਹਨ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਉਹ ਕਾਲੀ ਵੇਈਂ ‘ਚ ਬੂਟੀ ਕੱਢ ਕੇ ਪਾਣੀ ਦੇ ਨਿਕਾਸ ਦਾ ਰਾਹ ਪੱਧਰਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਏ ਮੋਹਲੇਧਾਰ ਮੀਂਹ ਕਾਰਨ ਕਾਲੀ ਵੇਈਂ ‘ਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਸੀ। ਇਸ ‘ਚ ਮੁੜ ਹਾਈਸਿੰਥ ਬੂਟੀ ਪੈਦਾ ਹੋ ਜਾਣ ਕਾਰਨ ਪਾਣੀ ਦਾ ਨਿਕਾਸ ਠੀਕ ਢੰਗ ਨਾਲ ਨਹੀਂ ਹੋ ਰਿਹਾ ਤੇ ਪਾਣੀ ਵੇਈਂ ‘ਚ ਉਛਲ ਰਿਹਾ ਸੀ। ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸੇਵਾਦਾਰਾਂ ਨੂੰ ਨਾਲ ਲੈ ਕੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਵਾਲਾ ਤੇ ਬੂਸੋਵਾਲ ਪੁਲ ਤੇ ਆਹਲੁਵਾਲ ਪੁੱਲ ਹੇਠੋਂ 6 ਕਿਲੋਮੀਟਰ ਤੱਕ ਜਲ ਕੁੰਭੀ ਕੱਢੀ।

ਅੱਗੇ ਪੜੋ .. »

Share

ਆਲੂ ਉਤਪਾਦਕਾਂ ਦੀ ਜਥੇਬੰਦੀ ਵੱਲੋਂ ਕਾਲਾ ਸੰਘਿਆ ਡਰੇਨ ’ਚ ਪੈ ਰਹੀਆਂ ਜ਼ਹਿਰਾਂ ਨੂੰ ਰੋਕੇ ਜਾਣ ਦੀ ਹਮਾਇਤ

ਸੁਲਤਾਨਪੁਰ ਲੋਧੀ , 8 ਮਈ (ਗੁਰਵਿੰਦਰ ਸਿੰਘ ਬੋਪਾਰਾਏ) : ਕਾਲਾ ਸੰਘਿਆ ਡਰੇਨ ’ਚ ਪੈ ਰਹੀਆਂ ਜ਼ਹਿਰਾਂ ਨੂੰ ਰੋਕਣ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ ਜਦੋਂ ਜਲੰਧਰ ਪਟੈਟੋ ਗਰੋਵਰ ਐਸੋਸੀਏਸ਼ਨ ਨੇ ਇਸ ਮੁਹਿੰਮ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਜਥੇਬੰਦੀ ਦਾ ਇੱਕ ਵਫਦ ਪ੍ਰਧਾਨ ਰਘਬੀਰ ਸਿੰਘ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸੰਘਾ ਦੀ ਅਗਵਾਈ ‘ਚ ਸੰਤ ਸੀਚੇਵਾਲ ਨੂੰ ਮਿਲਿਆ। ਨਿਰਮਲ ਕੁਟੀਆ ਸੀਚੇਵਾਲ ਵਿਖੇ ਵਫਦ ਨੇ ਕਰੀਬ ਦੋ ਘੰਟੇ ਚੱਲੀ ਇਸ ਮੀਟਿੰਗ ‘ਚ ਪੰਜਾਬ ਤੇ ਖਾਸ ਕਰਕੇ ਦੁਆਬੇ ‘ਚ ਫੈਲ ਰਹੇ ਪਾਣੀ ਦੇ ਪ੍ਰਦੂਸ਼ਣ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ। ਆਲੂ ਉਤਪਾਦਕਾਂ ਦੇ ਇਸ ਵਫਦ ਨੇ ਦੁਆਬੇ ਦੇ ਹਿੱਸੇ ਦਾ ਨਹਿਰੀ ਪਾਣੀ ਮੁੜ ਬਹਾਲ ਕਰਵਾਉਣ ਲਈ ਸੰਤ ਸੀਚੇਵਾਲ ਤੋਂ ਸਹਿਯੋਗ ਦੀ ਮੰਗ ਕੀਤੀ।

ਅੱਗੇ ਪੜੋ .. »

Share

ਰਾਜਸਥਾਨ ਤੋਂ ਆਏ ਵਫਦ ਨੇ ਸਤਲੁਜ ਦੀ ਪਲੀਤੀ ਰੋਕਣ ਦੀ ਗੁਜਾਰਿਸ਼ ਕੀਤੀ

ਸੁਲਤਾਨਪੁਰ ਲੋਧੀ 7 ਮਈ (ਗੁਰਵਿੰਦਰ ਸਿੰਘ ਬੋਪਾਰਾਏ) : ਕਾਲਾ ਸੰਘਿਆ ਡਰੇਨ ’ਚ ਪੈ ਰਹੀਆਂ ਜ਼ਹਿਰਾਂ ਨੂੰ ਰੋਕਣ ਦੇ ਮਾਮਲੇ ਨੇ ਉਦੋਂ ਨਵਾਂ ਤੇ ਕੌਮੀ ਮੋੜ ਲੈ ਲਿਆ ਜਦੋਂ ਰਾਜਸਥਾਨ ਦੇ ਇਕ 8 ਮੈਂਬਰੀ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਵਫਦ ਨੇ ਮੰਗ ਕੀਤੀ ਕਿ ਕਾਲਾ ਸੰਘਿਆ ਡਰੇਨ ਤੇ ਚਿੱਟੀ ਵੇਈੰ ਰਾਹੀਂ ਪੈ ਰਹੀ ਜ਼ਹਿਰਾਂ ਆਖਰ ਨੂੰ ਸਤਲੁਜ ਦਰਿਆ ’ਚੋਂ ਹੋ ਕੇ ਨਹਿਰਾਂ ਰਾਹੀਂ ਰਾਜਸਥਾਨ ਦੇ ਚਾਰ ਜ਼ਿਲਿਆੰ ’ਚ ਕੈਂਸਰ ਪੈਦਾ ਕਰ ਰਹੀਆਂ ਹਨ। ਰਾਜਸਥਾਨੀ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਕਾਲਾ ਸੰਘਿਆ ਡਰੇਨ ਤੇ ਚਿੱਟੀ ਵੇਈੰ ’ਚ ਪੈ ਰਹੀਆਂ ਜ਼ਹਿਰਾਂ ਨੂੰ ਸਮੇਂ ਸਿਰ ਨਾ ਰੋਕਿਆ ਤਾਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ 18 ਮਈ ਨੂੰ ਕਾਲਾ ਸੰਘਿਆ ਡਰੇਨ ਬੰਦ ਕਰਨ ਦੇ ਸ਼ੁਰੂ ਕੀਤੇ ਜਾ ਰਹੇ ਅੰਦੋਲਨ ਵਿਚ ਰਾਜਸਥਾਨ ਦੇ ਲੋਕ ਵੀ ਸ਼ਾਮਲ ਹੋ ਜਾਣਗੇ।

ਅੱਗੇ ਪੜੋ .. »

Share

ਕਾਲਾ ਸੰਘਿਆਂ ਡਰੇਨ ਨੂੰ ਬੰਦ ਕਰਨ ਦਾ ਮਾਮਲਾ

ਸੰਤ ਸੀਚੇਵਾਲ ਵੱਲੋਂ ਸੰਤਾਂ ਮਹਾਂਪੁਰਸ਼ਾਂ ਨੂੰ ਅਪੀਲ

ਸੰਤ ਸੀਚੇਵਾਲ ਜੀ ਅਤੇ ਸੰਤ ਦਇਆ ਸਿੰਘ ਜੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

ਸੁਲਤਾਨਪੁਰ ਲੋਧੀ 7 ਮਈ (ਗੁਰਵਿੰਦਰ ਸਿੰਘ ਬੋਪਾਰਾਏ) : ਜ਼ਹਿਰਾਂ ਨਾਲ ਭਰ ਕੇ ਵੱਗਦੀ ਕਾਲਾ ਸੰਘਿਆਂ ਡਰੇਨ ਨੇ ਇਸ ਦੇ ਕੰਢੇ ਵੱਸਣ ਵਾਲੇ ਪਿੰਡਾਂ ਦਾ ਜੀਵਨ ਦੁੱਬਰ ਕੀਤਾ ਹੋਇਆ ਹੈ। ਪਿਛਲੇ ਤਿੰਨਾਂ ਸਾਲਾਂ ਤੋਂ ਕਾਲਾ ਸੰਘਿਆਂ ਡਰੇਨ ‘ਚ ਪੈ ਰਹੀਆਂ ਜ਼ਹਿਰਾਂ ਨੂੰ ਰੋਕਣ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ 8 ਮਈ ਨੂੰ ਡਰੇਨ ‘ਚ ਬੰਨ ਮਾਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ।ਇਸ ਕਾਰਜ਼ ਲਈ ਉਨ੍ਹਾਂ ਨੇ ਪੰਜਾਬ ਦੇ ਸਮੂਹ ਸੰਤਾਂ ਮਹਾਂਪੁਰਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਾਰਜ਼ ‘ਚ ਵੱਧ ਚੱੜ ਕੇ ਹਿੱਸਾ ਲੈਣ। ਸੰਤ ਸੀਚੇਵਾਲ ਜੀ ਨੇ ਦੱਸਿਆ ਕਿ ਕਾਲਾ ਸੰਘਿਆਂ ਡਰੇਨ ਦੇ ਕੰਢੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ, ਗੁਰਦੁਆਰਾ ਤੀਰ ਸਾਹਿਬ ਤੇ ਗੁਰਦੁਆਰਾ ਸੈਦਰਾਣਾ ਸਾਹਿਬ ਸਥਾਪਿਤ ਹਨ।ਕਾਲਾ ਸੰਘਿਆਂ ਡਰੇਨ ‘ਚ ਵਗਦੇ ਜ਼ਹਿਰੀਲੇ ਪਾਣੀ ਦੀ ਬਦਬੂ ਨਾਲ ਇਨ੍ਹਾਂ ਗੁਰੂ ਘਰਾਂ ‘ਚ ਆਉਣ ਵਾਲੀਆਂ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪੈਂਦਾ ਹੈ।

ਅੱਗੇ ਪੜੋ .. »

Share

ਕਾਲਾ ਸੰਘਿਆ ਡਰੇਨ ਬੰਦ ਕਰਨ ਬਾਰੇ ਸੰਤ ਸੀਚੇਵਾਲ ਵੱਲੋਂ ਲੋਕਾਂ ਦੀ ਲਾਮਬੰਦੀ

ਨਿਰਮਲ ਕੁਟੀਆ ਸੀਚੇਵਾਲ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ।

ਸੁਲਤਾਨਪੁਰ ਲੋਧੀ,4 ਮਈ (ਗੁਰਵਿੰਦਰ ਸਿੰਘ ਬੋਪਾਰਾਏ) : ਕਾਲਾ ਸੰਘਿਆ ਡਰੇਨ ‘ਚ ਪੈ ਰਹੀਆਂ ਜ਼ਹਿਰਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਅਲਟੀਮੇਟ ਦੇ ਦਿਨ ਹੁਣ ਜਦੋਂ ਉਂਗਲਾਂ ਤੇ ਗਿਣਨ ਜੋਗੇ ਰਹਿ ਗਏ ਹਨ ਤਾਂ ਵਾਤਾਵਰਣਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਦੀ ਲਾਮਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਪਹਿਲ ਕਦਮੀਂ ਤੇ ਨਿਰਮਲ ਕੁਟੀਆ ਸੀਚੇਵਾਲ ‘ਚ 18 ਮਈ ਨੂੰ ਕਾਲਾ ਸੰਘਿਆ ਡਰੇਨ ਨੂੰ ਬੰਨ ਮਾਰਨ ਲਈ ਇਲਾਕੇ ਦੇ ਲੋਕਾਂ ਦਾ ਇਕੱਠ ਕੀਤਾ ਗਿਆ ਅਤੇ ਇਸ ਕਾਰਜ ਲਈ ਵੱਖ ਵੱਖ ਪਿੰਡਾਂ ਤੋਂ ਆਏ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆ। ਇਸ ਮੌਕੇ ਸੰਤ ਸੀਚੇਵਾਲ ਜੀ ਨੇ ਧਾਰਮਿਕ ਸ਼ਖਸੀਅਤਾਂ, ਇਲਾਕੇ ਦੇ ਸਮੂਹ ਪੰਚਾਂ ਸਰਪੰਚਾਂ ਤੇ ਮੋਹਤਬਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 18 ਮਈ ਨੂੰ ਕਾਲਾ ਸੰਘਿਆ ਡਰੇਨ ਰੋਕਣ ਲਈ ਜਲੰਧਰ ਪੁੱਜਣ। ਉਨ੍ਹਾਂ ਕਿਹਾ ਕਿ ਕਾਲਾ ਸੰਘਿਆ ਡਰੇਨ ਕੰਢੇ ਵਸਦੇ ਪਿੰਡਾਂ ਦੇ ਲੋਕ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਰੀਂਘ-ਰੀਂਘ ਕੇ ਮਰ ਰਹੇ ਹਨ।

ਅੱਗੇ ਪੜੋ .. »

Share
« 1 2 3 4 »