‘ਕਪੂਰਥਲਾ’

ਪਾਣੀ ਸਾਡੀ ਜਿਦੰਗੀ ਦਾ ਅਨਮੋਲ ਧਨ – ਸੰਤ ਸੀਚੇਵਾਲ

ਵੇਈਆਂ ਦਰਿਆਵਾਂ ਵਿੱਚ ਜ਼ਹਿਰੀਲੇ ਪਾਣੀ ਪਾਉਣਾ ਇਸ ਯੁੱਗ ਦੀ ਸਭ ਤੋਂ ਵੱਡੀ ਭੁੱਲ

ਸੁਲਤਾਨਪੁਰ ਲੋਧੀ 29 ਜਨਵਰੀ (ਏਜੰਸੀ) : ਪਾਣੀ ਸਾਡੀ ਜਿਦੰਗੀ ਦਾ ਅਨਮੋਲ ਧਨ ਹੈ ਜਿਸ  ਨੂੰ ਸੰਭਾਲਣਾ ਸਾਡੀ ਪ੍ਰਮੁਖ ਜਿੰਮੇਵਾਰੀ ਹੈ ਇੰਨਾਂ ਸ਼ਬਦਾਂ ਦਾ ਉਚਾਰਨ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਵਿਖੇ ਊਰਜਾ, ਵਾਤਾਵਰਣ ਤੇ ਸਾਇੰਸ ਵਿਭਾਗ ਵੱਲੋਂ ‘ਊਰਜਾ, ਪਾਣੀ ਅਤੇ ਵੇਸਟੇਜ਼ ਤੇ ਕਰਵਾਈ ਇੰਟਰਨੈਸ਼ਨਲ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕੀਤਾ ਗਿਆ। ਤਿੰਨ ਦਿਨ ਚੱਲਣ ਵਾਲੀ ਇਸ ਕਾਨਫਰੰਸ ਦੀ ਅਗਵਾਈ ਕਰਦਿਆਂ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਪਾਣੀ ਦੀ ਬ੍ਰਹਿਮੰਡ ਵਿੱਚ ਅਹਿਮ ਭੂਮਿਕਾ ਹੈ ਜਿਸ ਤੋਂ ਬਗੈਰ ਜੀਵਨ ਦੀ ਕਲਪਨਾਂ ਕਰਨਾਂ ਅਸੰਭਵ ਹੈ। ਉਨਾਂ ਕਿਹਾ ਕਿ ਹਵਾ ਪਾਣੀ ਅਤੇ ਖੁਰਾਕ ਹੀ ਸਾਡੇ ਜੀਵਨ ਨੂੰ ਚਲਾ ਰਹੇ ਹਨ।

ਅੱਗੇ ਪੜੋ .. »

Share

ਪਵਿੱਤਰ ਕਾਲੀ ਵੇਈ ‘ਚ ਪੈ ਰਹੀ ਗੰਦਗੀ ਰੋਕਣ ਲਈ ਸਰਕਾਰ ਨੇ ਕੋਈ ਪੈਸਾ ਰਿਲੀਜ਼ ਨਹੀਂ ਕੀਤਾ

ਬਾਬੇ ਨਾਨਕ ਦੀ ਵੇਈਂ ‘ਚ ਗੰਦਗੀ ਪੈਣ ਤੋਂ ਸੰਗਤਾਂ ‘ਚ ਰੋਸ

ਕਪੂਰਥਲਾ ਟਰੀਟਮੈਂਟ ਪਲਾਂਟ ਤੋਂ ਟਰੀਟ ਕਰਨ ਤੋਂ ਬਗੈਰ ਗੰਦਾ ਪਾਣੀ ਸਿੱਦਾ ਕਾਲੀਂ ਵੇਈਂ ਵਿੱਚ ਪੈਂਦਾ ਦਿਖਾਉਂਦੇ ਹੋਏ ਸੰਤ ਸੀਚੇਵਾਲ ਜੀ

ਕਪੂਰਥਲਾ ਟਰੀਟਮੈਂਟ ਪਲਾਂਟ ਤੋਂ ਟਰੀਟ ਕਰਨ ਤੋਂ ਬਗੈਰ ਗੰਦਾ ਪਾਣੀ ਸਿੱਦਾ ਕਾਲੀਂ ਵੇਈਂ ਵਿੱਚ ਪੈਂਦਾ ਦਿਖਾਉਂਦੇ ਹੋਏ ਸੰਤ ਸੀਚੇਵਾਲ ਜੀ

ਸੁਲਤਾਨਪੁਰ ਲੋਧੀ, 7 ਦਸੰਬਰ (ਗੁਰਵਿੰਦਰ ਸਿੰਘ) : ਪੰਜਾਬ ਸਰਕਾਰ ਇੱਕ ਪਾਸੇ ਤਾਂ ਖਾਜ਼ਨਾ ਭਰਿਆਂ ਹੋਣ ਦੇ ਦਾਆਵੇ ਕਰ ਰਹੀ ਹੈ ਪਰ ਪਵਿੱਤਰ ਕਾਲੀ ਵੇਂਈ ‘ਚ ਪੈ ਰਹੀ ਗੰਦਗੀ ਰੋਕਣ ਲਈ ਉਸ ਕੋਲ ਇੱਕ ਧੇਲਾ ਵੀ ਨਹੀਂ ਹੈ। ਸਰਕਾਰ ਨੇ  ਗੰਦਾ ਪਾਣੀ ਪੈਣ ਤੋਂ ਰੋਕਣ ਲਈ ਜਿਹੜੇ ਕਰੋੜਾਂ ਰੂਪੈ ਖਰਚੇ ਹਨ ,ਉਹ ਵੀ ਸਰਕਾਰ ਦੀ ਲਾਪ੍ਰਵਾਹੀ ਕਾਰਨ ਬੇਕਾਰ ਹੀ ਸਾਬਿਤ ਹੋ ਰਹੇ ਹਨ। ਪਵਿੱਤਰ ਕਾਲੀ ਵੇਂਈ ਬਾਰੇ ਅੱਜ ਇਸ ਪ੍ਰੋਜੈਕਟ ਦੇ ਕੋਅਰਡੀਨੇਟਰ ਸ਼੍ਰੀ ਸ਼ਤੀਸ਼ ਚੰਦਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ‘ਚ ਵੀ ਵੇਂਈ ਲਈ ਕੋਈ ਗਰਾਂਟ ਜਾਰੀ ਨਹੀਂ ਕੀਤੀ ਗਈ। ਪਿੱਛਲੇ ਤਿੰਨਾਂ ਸਾਲਾਂ ਤੋਂ ਪਾਈਪ ਲਾਈਨਾਂ ਪਾਉਣ ਦਾ ਕੰਮ ਪੈਸੇ ਨਾ ਮਿਲਣ ਕਾਰਨ ਰੁਕਿਆ ਪਿਆ ਹੈ। ਬਾਬੇ ਨਾਨਕ ਦੀ ਪਵਿੱਤਰ ਕਾਲੀ ਵੇਈਂ ‘ਚ ਅਜੇ ਤੱਕ ਵੀ ਗੰਦਗੀ ਨਾ ਰੁਕਣ ਕਾਰਨ ਸੰਗਤਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਅੱਗੇ ਪੜੋ .. »

Share

ਸੰਤ ਸੀਚੇਵਾਲ ਦੀ ਪ੍ਰੇਰਨਾਂ ਸਦਕਾ ਸਸਕਾਰ ਮੌਕੇ ਲਗਾਏ 101 ਬੂਟੇ

ਸੁਲਤਾਨਪੁਰ ਲੋਧੀ, 2 ਦਸੰਬਰ (ਏਜੰਸੀ) : ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸੇਵਾਦਾਰ ਗੁਰਦੀਪ ਸਿੰਘ ਗੋਗਾ ਅਤੇ ਸਤਨਾਮ ਸਿੰਘ ਸਾਧੀ ਦੇ ਡਰਬੀ(ਇੰਗਲੈਂਡ) ਰਹਿੰਦੇ ਭਰਾ ਨਿਰਮਲ ਸਿੰਘ ਰਾਣਾ ਦਾ 16 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਨਿਰਮਲ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਕੋਟਲਾ ਹੇਰਾਂ ਪਹੁੰਚਣ ਤੇ ਸਾਰੇ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ। ਇਸ ਮੌਕੇ ਸੰਤ ਸੀਚੇਵਾਲ ਜੀ ਦੀ ਪ੍ਰੇਰਨਾ ਸਦਕਾ ਮ੍ਰਿਤਕ ਨਿਰਮਲ ਸਿੰਘ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਪਰਿਵਾਰ ਵੱਲੋਂ ਪਿੰਡ ਦੇ ਸ਼ਮਸ਼ਾਨ ਘਾਟ ਦੀ ਸਫਾਈ ਕਰਕੇ 101 ਬੂਟੇ ਅਤੇ ਇੱਕ ਤ੍ਰਿਵੈਣੀ ਲਗਾਈ ਗਈ।

ਅੱਗੇ ਪੜੋ .. »

Share

ਸੰਤ ਸੀਚੇਵਾਲ ਵੱਲੋਂ ਸੰਸਾਰ ਦੇ ਧਾਰਮਿਕ ਨੇਤਾਵਾਂ ਨੂੰ ਵਾਤਾਵਰਣ ਦੀ ਰਾਖੀ ਲਈ ਰਲ ਕੇ ਹੰਭਲਾ ਮਾਰਨ ਦਾ

ਸੁਲਤਾਨਪੁਰ ਲੋਧੀ, 30 ਨਵੰਬਰ (ਏਜੰਸੀ) : ਧਰਮ ਤੇ ਵਾਤਾਵਰਣ ਸੰਭਾਲਠ ਵਿਸ਼ੇ ‘ਤੇ ਕਰਵਾਏ ਅੰਤਰ-ਰਾਸ਼ਟਰੀ ਸੈਮੀਨਾਰ ਵਿ¤ਚ ਮੁਖ ਬੁਲਾਰੇ ਦੇ ਤੌਰ ‘ਤੇ ਬੋਲਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਾਰ ਦੇ ਸਮੂਹ ਧਰਮਾਂ ਦੇ ਨੇਤਾਵਾਂ ਨੂੰ ਵਾਤਾਵਰਣ ਦੀ ਰਾਖੀ ਲਈ ਰਲ ਕੇ ਹੰਭਲਾ ਮਾਰਨ ਲਈ ਅ¤ਗੇ ਆਉਣ ਦਾ ਸੱਦਾ ਦਿੱਤਾ।ਇਸ ਸਮਾਗਮ ਦੀ ਪ੍ਰਧਾਨਗੀ ਬੁੱਧ ਧਰਮ ਦੇ ਭਵਿੱਖ ਦੇ ਨੇਤਾ ਕਰਾਮਾਪਾ ਨੇ ਕੀਤੀ। ਚਾਰ ਦਿਨ ਚ¤ਲਣ ਵਾਲਾ ਇਹ ਕੌਮਤਰੀ ਪੱਧਰ ਦਾ ਸੈਮੀਨਾਰ ਨਵੀਂ ਦਿ¤ਲੀ ‘ਚ ਭਾਰਤੀ ਇਸਲਾਮਿਕ ਸੱਭਿਆਚਾਰਕ ਕੇਂਦਰ ਵਿਖੇ ਵਰਲਡ ਵਾਈਡ ਫੰਡ- ਇੰਡੀਆ ਤੇ ਅਸ਼ੋਕਾ ਮਿਸ਼ਨ ਵ¤ਲੋਂ ਸਾਂਝੇ ਤੌਰ ਕਰਵਾਇਆ ਗਿਆ । ਸੈਮੀਨਾਰ ਬਾਰੇ ਨਿਰਮਲ ਕੁਟੀਆਂ ਤੋਂ ਜਾਰੀ ਕੀਤੇ ਬਿਆਨ ਰਾਹੀ ਇਸ ਦੀ ਜਾਣਕਾਰੀ ਮੁਹਈਆ ਕਰਵਾਈ ਗਈ।

ਅੱਗੇ ਪੜੋ .. »

Share

ਪਵਿੱਤਰ ਕਾਲੀ ਵੇਈ ਦੀ ਸ਼ੁੱਧਤਾ ‘ਚ ਆਈ ਸਿਫ਼ਤੀ ਤਬਦੀਲੀ ‐ਵੇਈ ਦੇ ਪਾਣੀ ਦਾ ਟੀ.ਡੀ.ਐਸ.116 ਤੱਕ ਪੁਹੰਚਿਆ

ਪਵਿੱਤਰ ਵੇਈਂ ਦੇ ਪਾਣੀ ਦਾ ਟੀ ਡੀ ਐਸ ਚੈੱਕ ਕਰਦੇ ਹੋਏ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਅਤੇ ਡਾ. ਰਘਬੀਰ ਸਿੰਘ ਜੀ ਬੈਂਸ।

ਪਵਿੱਤਰ ਵੇਈਂ ਦੇ ਪਾਣੀ ਦਾ ਟੀ ਡੀ ਐਸ ਚੈੱਕ ਕਰਦੇ ਹੋਏ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਅਤੇ ਡਾ. ਰਘਬੀਰ ਸਿੰਘ ਜੀ ਬੈਂਸ

ਸੁਲਤਾਨਪੁਰ ਲੋਧੀ, 24 ਨਵੰਬਰ (ਏਜੰਸੀ) : ਪਵਿੱਤਰ ਕਾਲੀ ਵੇਈਂ ਦੇ ਪਾਣੀ ਦਾ ਟੀ ਡੀ ਐਂਸ ਚੈੱਕ  116 ਹੈ ਜਦ ਕਿ ਸੁਲਤਾਨਪੁਰ ਲੋਧੀ ਸ਼ਹਿਰ ਦੇ ਬਾਕੀ ਹਿੱਸਿਆਂ ਦਾ ਧਰਤੀ ਹੇਠਲੇ ਪਾਣੀ ਦਾ ਟੀ.ਡੀ.ਐਸ ਚਾਰ ਅੰਕਾਂ ‘ਚ ਆਉਂਦਾ ਹੈ। ਸ਼ਹਿਰ ਦੇ ਇਲਾਕੇ ‘ਚ ਲੱਗੇ 250 ਫੁੱਟ ਡੂੰਘੇ ਸਬਮਰਸੀਬਲ ਪੰਪ ਦੇ ਪਾਣੀ ਦਾ ਟੀ ਡੀ ਐੱਸ 355 ਪਾਇਆ ਗਿਆ। ਪਵਿੱਤਰ ਕਾਲੀ ਵੇਈਂ  ਦੇ ਪਾਣੀ ‘ਚ ਆਏ ਇਸ ਜ਼ਬਰਦਸਤ ਸੁਧਾਰ ਬਾਰੇ ਗੱਲਬਾਤ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੇਈ ਦੀ ਕਾਰ ਸੇਵਾ ਕਰ ਰਹੀਆਂ ਸੰਗਤਾਂ ਦੀ ਨਿਸ਼ਕਾਮ ਸੇਵਾ ਦਾ ਇਹ ਮਿੱਠਾ ਫਲ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਕੁਝ ਪਿੰਡਾਂ ਦੇ ਗੰਦੇ ਪਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਵੇਈਂ ‘ਚ ਪੈ ਰਿਹਾ ਹੈ।

ਅੱਗੇ ਪੜੋ .. »

Share

ਪਹਿਲੀ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ’ਚ ਸੀਚੇਵਾਲ ਅਖਾੜੇ ਦੀ ਸਰਦਾਰੀ

ਸੀਚੇਵਾਲ ਗੱਤਕਾ ਟੀਮ ਦੇ ਮੈਂਬਰ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਯਾਦਗਾਰੀ ਫੋਟੋ ਖਿਚਵਾਉਂਦੇ ਹੋਏ ਅਤੇ ਨਾਲ ਹਨ ਕੋਚ ਗੁਰਵਿੰਦਰ ਕੌਰ।

ਸੀਚੇਵਾਲ ਗੱਤਕਾ ਟੀਮ ਦੇ ਮੈਂਬਰ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਯਾਦਗਾਰੀ ਫੋਟੋ ਖਿਚਵਾਉਂਦੇ ਹੋਏ ਅਤੇ ਨਾਲ ਹਨ ਕੋਚ ਗੁਰਵਿੰਦਰ ਕੌਰ

ਸੁਲਤਾਨਪੁਰ ਲੋਧੀ, 21 ਨਵੰਬਰ (ਏਜੰਸੀ) :  ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਪਿਛਲੇ ਦਿਨੀਂ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਕਰਵਾਏ ਗਏ ਪਹਿਲੇ ਰਾਸ਼ਟਰੀ ਪੱਧਰ ਦੇ ਗੱਤਕਾ ਮੁਕਾਬਲਿਆਂ ’ਚ 20 ਅਤੇ ਸਿੱਖਿਆ ਵਿਭਾਗ ਵੱਲੋਂ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਸੂਬਾ ਪੱਧਰੀ ਗੱਤਕਾ ਮੁਕਾਬਲਿਆਂ ’ਚ 15 ਸੋਨੇ ਦੇ ਤਗਮੇ ਜਿੱਤ ਕੇ ਨੂੰਤੋਂ ਚੈਰੀਟੇਬਲ ਟਰੱਸਟ ਸੀਚੇਵਾਲ ਵੱਲੋਂ ਚਲਾਏ ਜਾ ਰਹੇ ਗੱਤਕਾ ਅਖਾੜੇ ਦੇ ਖਿਡਾਰੀਆਂ ਨੇ ਆਪਣੇ ਅਖਾੜੇ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਨਿਰਮਲ ਕੁਟੀਆ ਸੀਚੇਵਾਲ ਦੇ ਬੁਲਾਰੇ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਦੱਸਿਆ ਕਿ ਸੰਗਰੂਰ ਵਿਖੇ ਹੋਈ ਉਕਤ ਚੈਂਪੀਅਨਸ਼ਿਪ ’ਚ ਪੰਜਾਬ ਦੇ ਗੱਤਕੇਬਾਜਾਂ ਨੇ ਸਰਵੋਤਮ ਪ੍ਰਦਰਸ਼ਨ ਕਰਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

ਅੱਗੇ ਪੜੋ .. »

Share

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਹਰੀਆਂ ਪ੍ਰਭਾਤ ਫੇਰੀਆ ਜਾਰੀ

ਸੁਲਤਾਨਪੁਰ ਲੋਧੀ, 6 ਨਵੰਬਰ (ਏਜੰਸੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 543ਵੇਂ ਪ੍ਰਕਾਸ਼ ਉਤਸਵ ਦੇ ਸੰਦਰਭ ‘ਚ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤੋਂ ਵਾਤਾਵਰਣ ਪ੍ਰੇੁਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ‘ਚ ਹਰੀਆਂ ਪ੍ਰਭਾਤ ਫੇਰੀਆਂ 9 ਨਵੰਬਰ ਤ¤ਕ ਜਾਰੀ ਹਨ। ਇਹ ਪ੍ਰਭਾਤ ਫੇਰੀ 4 ਨਵੰਬਰ ਤੋਂ ਰੋਜ਼ਾਨਾ ਨਿਰਮਲ ਕੁਟੀਆ ਤੋਂ ਸ਼ੁਰੂ ਹੋ ਕੇ ਪਵਿ¤ਤਰ ਸ਼ਹਿਰ ਦੇ ਵ¤ਖ-ਵ¤ਖ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਵਾਪਸ ਨਿਰਮਲ ਕੁਟੀਆ ਵਿਖੇ ਆ ਕੇ ਸਮਾਪਤ ਹੁੰਦੀ ਹੈ। ਪ੍ਰਭਾਤ ਫੇਰੀਆਂ ਦੌਰਾਨ ਵ¤ਖ-ਵ¤ਖ ਪਿੰਡਾਂ ਤੋਂ ਸੰਗਤਾਂ ਹੁੰਮਹੁਮਾ ਕੇ ਪੁ¤ਜਦੀਆਂ ਹਨ। ਪ੍ਰਭਾਤ ਫੇਰੀ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਜਿ¤ਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੇ ਅੰਸ਼ ਸੰਗਤਾਂ ਨੂੰ ਕੀਰਤਨ ਦੇ ਰੂਪ ‘ਚ ਸਰਵਣ ਕਰਵਾ ਰਹੇ ਹਨ, ਉਥੇ ਪਵਿ¤ਤਰ ਸ਼ਹਿਰ ਸੁਲਤਾਨਪੁਰ ਲੋਧੀ ਦੀਆਂ ਵ¤ਖ-ਵ¤ਖ ਸੜਕਾਂ ਕਿਨਾਰੇ ਬੂਟੇ ਲਗਾ ਕੇ ਵਾਤਾਵਰਣ ਨੂੰ ਸਾਫ ਸੁਥਰਾ ਰ¤ਖਣ ਦਾ ਸੁਨੇਹਾ ਦੇ ਰਹੇ ਹਨ।

ਅੱਗੇ ਪੜੋ .. »

Share

ਸੰਤ ਸੀਚੇਵਾਲ ਵੱਲੋਂ ਗੁਰਪੁਰਬ ਦੀਆਂ ਤਿਆਰੀਆਂ ਲਗਾਤਾਰ ਜਾਰੀ

ਸੁਲਤਾਨਪੁਰ ਲੋਧੀ, 2 ਨਵੰਬਰ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ‘ਚ ਸੁਲਤਾਨਪੁਰ ਲੋਧੀ ‘ਚ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆ ਹਨ। ਸ਼ਹਿਰ ਦੀ ਸਫ਼ਾਈ ਦੀ ਮੁਹਿੰਮ  ਜੰਗੀ ਪੱਧਰ ‘ਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਚਲਾਈ ਹੋਈ ਹੈ। ਇਸ ਸਫ਼ਾਈ ਮੁਹਿੰਮ ਤਹਿਤ ਸ਼ਹਿਰ ਦੇ ਸਾਰੇ ਕਸਬਿਆ ਦੀਆਂ ਸੜਕਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਗੁਰਦੁਆਰਾ ਬੇਰ ਸਾਹਿਬ ਨੂੰ ਜਾਂਦੇ ਰਸਤਿਆ ‘ਤੇ ਬੂਟੇ ਲਾਏ ਜਾ ਰਹੇ ਹਨ। ਪਵਿੱਤਰ ਕਾਲੀ ਵੇਂਈ ਦੇ ਕਿਨਾਰਿਆ ਨੂੰ ਵੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਸ਼ਹਿਰ ਨੂੰ ਸਫਾਈ ਪੱਖ ਤੋਂ ਬਿਲਕੁਲ ਨਵੀਂ ਦਿਖ ਪ੍ਰਦਾਨ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਬਾਆਦ ਸਭ ਤੋਂ ਲੰਮਾ ਸਮਾਂ  ਸੁਲਤਾਨਪੁਰ ਲੋਧੀ ‘ਚ ( 14 ਸਾਲ 9 ਮਹੀਨੇ 13 ਦਿਨ) ਰਹੇ ਸਨ।

ਅੱਗੇ ਪੜੋ .. »

Share

ਸ਼੍ਰੀ ਦਰਬਾਰ ਸਾਹਿਬ ਤੋਂ ਰਵਾਇਤੀ ਦੀਵਾਲੀ ਮਨਾਉਣ ਦੀ ਸ਼ੁਰੂਆਤ ਕਰਕੇ ਸ਼੍ਰੋਮਣੀ ਕਮੇਟੀ ਸਿੱਖ ਜਗਤ ਲਈ ਰਾਹ ਦਸੇਰਾ ਬਣੇ : ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 23 ਅਕਤੂਬਰ (ਏਜੰਸੀ) : ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪੀਲ ਕੀਤੀ ਹੈ ਕਿ ਉਹ ਦੀਵਾਲੀ ਮੌਕੇ ਆਤਿਸ਼ਬਾਜ਼ੀ ਕਰਨ ਦੀ ਥਾਂ ਰਵਾਇਤੀ ਢੰਗ ਨਾਲ ਦੀਵਾਲੀ ਮਨਾਉਣ ਦੀ ਪਹਿਲ ਕਦਮੀ ਕਰੇ।ਨਿਰਮਲ ਕੁਟੀਆ ਤੋਂ ਜਾਰੀ ਇੱਕ ਪ੍ਰੈਸ ਬਿਆਨ ‘ਚ ਉਨ੍ਹਾ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ‘ਚ ਕੀਤੀ ਜਾਣ ਵਾਲੀ ਇਸ ਪਹਿਲ ਕਦਮੀ ਦਾ ਸਮੁੱਚੇ ਲੋਕਾਂ ‘ਤੇ ਅਸਰ ਪਵੇਗਾ। ਸੰਤ ਸੀਚੇਵਾਲ ਜੋ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਵੀ ਹਨ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਕੀਤੀ ਜਾਣ ਵਾਲੀ ਆਤਿਸ਼ਬਾਜ਼ੀ ਨਾਲ ਪੈਦਾ ਹੋਣ ਵਾਲੇ ਜ਼ਹਿਰੀਲੇ ਧੂੰਏ ਨਾਲ ਸ਼੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀਪਨ ਵੀ ਕਾਲਾ ਹੁੰਦਾ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਗੁਰਬਾਣੀ ‘ਚ ਵੀ ਦੀਵਾਲੀ ਮੌਕੇ ਦੀਵੇ ਬਾਲਣ ਦਾ ਹੀ ਜ਼ਿਕਰ ਕੀਤਾ ਗਿਆ ਹੈ।

ਅੱਗੇ ਪੜੋ .. »

Share

ਤਲਵੰਡੀ ਮਾਧੋ ‘ਚ ਛਿੰਝ ਮੇਲਾ ਕਰਵਾਇਆ

ਪਟਕੇ ਦੀ ਕੁਸ਼ਤੀ ਸੋਨੀ ਸਿਓੜਾ ਨੇ ਜਿੱਤੀ

ਸੁਲਤਾਨਪੁਰ ਲੋਧੀ, 13 ਅਕਤੂਬਰ (ਏਜੰਸੀ) :  ਗ੍ਰਾਮ ਪੰਚਾਇਤ ਤਲਵੰਡੀ ਮਾਧੋ ਵੱਲੋˆ ਸਮੂਹ ਨਗਰ ਨਿਵਾਸੀਆˆ ਅਤੇ ਪ੍ਰਵਾਸੀ ਭਾਰਤੀਆˆ ਦੇ ਸਹਿਯੋਗ ਨਾਲ ਬਾਬਾ ਲੱਖ ਦਾਤਾ ਦੀ ਯਾਦ ‘ਚ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ। ਛਿੰਝ ਮੇਲੇ ਦਾ ਉਦਘਾਟਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ ਜਦਕਿ ਮਾਲ ਤੇ ਮੁੜ ਵਸੇਬਾ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਬਤੌਰ ਵਿਸ਼ੇਸ਼ ਮਹਿਮਾਨ ਛਿੰਝ ਮੇਲੇ ‘ਚ ਤਸ਼ਰੀਫ ਲਿਆਏ। ਛਿੰਝ ਮੇਲੇ ‘ਚ ਪੰਜਾਬ ਭਰ ਦੇ ਵੱਖ-ਵੱਖ ਅਖਾੜਿਆˆ ਤੋˆ ਪੁੱਜੇ ਕਰੀਬ ਦੋ ਸੌ ਤੋˆ ਵੱਧ ਮੱਲਾˆ ਨੇ ਆਪਣੀ ਸਰੀਰਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਸੋਨੀ ਸਿਓੜਾ (ਘਗਰਾਣਾ ਅਖਾੜਾ) ਅਤੇ ਧਰਮਿੰਦਰ ਆਲਮਗੀਰ (ਕੇਹਰ-ਮੇਹਰ ਅਖਾੜਾ) ਵਿਚਕਾਰ ਹੋਈ ਪਟਕੇ ਦੀ ਕੁਸ਼ਤੀ ‘ਚ ਸੋਨੀ ਸਿਓੜਾ ਨੇ ਬੜੀ ਜੱਦੋ ਜਹਿਦ ਤੋˆ ਬਾਅਦ ਧਰਮਿੰਦਰ ਆਲਗੀਰ ਦੇ ਮੋਡੇ ਲਵਾ ਕੇ 23 ਹਜ਼ਾਰ ਰੁਪਏ ਦਾ ਪਹਿਲਾ ਇਨਮ ਆਪਣੇ ਨਾ ਕੀਤਾ।

ਅੱਗੇ ਪੜੋ .. »

Share
« 1 2 3 »