ਪੰਜਾਬ ਦੇ ਸਾਂਸਦਾਂ ਦਾ ਇੱਕ ਵਫੱਦ ਸੂਬੇ ਦੇ ਕਰਜੇ ਦੀ ਮਾਫ਼ੀ ਵਾਸਤੇ ਡਾ: ਮਨਮੋਹਨ ਸਿੰਘ ਅਤੇ ਪ੍ਰਣਬ ਮੁਖਰਜੀ ਨੂੰ ਦਿੱਲੀ ਵਿਖੇ ਮਿਲੇਗਾ

ਚੰਡੀਗੜ 24 ਅਪ੍ਰੇਲ (ਰਣਜੀਤ ਸਿੰਘ ਧਾਲੀਵਾਲ) : ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਛੇਤੀ ਹੀ ਪੰਜਾਬ ਦੇ ਸਾਂਸਦਾਂ ਦਾ ਇੱਕ ਵਫੱਦ ਪ੍ਰਧਾਨਮੰਤਰੀ ਡਾ: ਮਨਮੋਹਨ ਸਿੰਘ  ਅਤੇ ਕੇਂਦਰੀ ਖ਼ਜ਼ਾਨਾ-ਮੰਤਰੀ ਪ੍ਰਣਬ ਮੁਖਰਜੀ ਨੂੰ ਮਿਲੇਗਾ ਅਤੇ ਮੰਗ ਕਰੇਗਾ ਕਿ ਸੂਬੇ ਉੱਤੇ 31 ਮਾਰਚ 2012 ਤੱਕ ਲਘੂ ਬਚਤਾਂ ਦਾ ਕੁਲ ਕਰਜ ਜਿਹੜਾ 22202 ਕਰੋੜ ਰੁਪਏ ਬਣਦਾ ਹੈ ਨੂੰ ਮਾਫ ਕੀਤਾ ਜਾਵੇ ਜਾਂ ਫਿਰ ਪੰਜ ਸਾਲ ਤੱਕ ਇਸ ਕਰਜੇ ਉੱਤੇ ਵਿਆਜ ਨਾ ਲਿਆ ਜਾਵੇ।  ਪ੍ਰਧਾਨਮੰਤਰੀ ਅਤੇ ਖ਼ਜ਼ਾਨਾ-ਮੰਤਰੀ ਨੂੰ ਵੱਖ ਵੱਖ ਪੱਤਰ ਲਿਖੇ ਬਾਦਲ ਨੇ ਕਿਹਾ ਕਿ 1986 ਵਿੱਚ ਪੰਜਾਬ ਰੇਵੇਨਿਊ ਸਰਪਲਸ ਸਟੇਟ ਸੀ ਪਰ ਅੱਤਵਾਦ ਦੇ ਦੌਰ ਅਤੇ ਰਾਸ਼ਟਰਪਤੀ ਰਾਜ ਦੇ ਕਰਕੇ ਹਾਲਤ ਖ਼ਰਾਬ ਹੋ ਗਈ। 

ਅੱਗੇ ਪੜੋ .. »

Share

ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਦੁਚਿੱਤੀ ‘ਚ

ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ) : ਦੇਸ਼ ‘ਚ ਅਗਲੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਲੈ ਕੇ ਸਿਆਸੀ ਪਾਰਟੀਆਂ ‘ਚ ਭੱਜ-ਦੌੜ ਸ਼ੁਰੂ ਹੋ ਗਈ ਹੈ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦਾ ਕਾਰਜਕਾਲ ਜੁਲਾਈ ਮਹੀਨੇ ‘ਚ ਖ਼ਤਮ ਹੋ ਰਿਹਾ ਹੈ। ਅਗਲੇ ਰਾਸ਼ਟਰਪਤੀ ਦੇ ਉਮੀਦਵਾਰ ਬਾਰੇ ਯੂਪੀਏ ਅਤੇ ਐਨਡੀਏ ਦੋਵਾਂ ਕੋਲ ਹੀ ਆਪਣੀ ਪਸੰਦ ਦਾ ਉਮੀਦਵਾਰ ਜਤਾਉਣ ਲਈ ਬਹੁਮਤ ਨਹੀਂ ਹੈ। ਕੁਲ ਵੋਟਾਂ ‘ਚ ਕਾਂਗਰਸ ਦੀਆਂ 31 ਫ਼ੀਸਦੀ, ਜਦਕਿ ਭਾਜਪਾ ਦੀਆਂ 24 ਫ਼ੀਸਦੀ ਵੋਟਾਂ ਹਨ। ਇਸ ਚੋਣ ‘ਚ ਤ੍ਰਿਣਾਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਡੀਐਮਕੇ, ਬਸਪਾ ਅਤੇ ਬੀਜੂ ਜਨਤਾ ਦਲ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ। ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਸਰਕਾਰ ਕੋਲ ਗਿਣਤੀ ਦੀ ਕਮੀ ਤੋਂ ਬਾਅਦ ਉਭਰ ਰਹੇ ਸਮੀਕਰਨਾਂ ਤੋਂ ਇਹ ਲੱਗ ਰਿਹਾ ਹੈ ਕਿ

ਅੱਗੇ ਪੜੋ .. »

Share

ਅੰਨਾ ਹਜਾਰੇ ਅਤੇ ਬਾਬਾ ਰਾਮਦੇਵ ਵਲੋਂ 1 ਮਈ ਤੋਂ ਭ੍ਰਿਸ਼ਟਾਚਾਰ ਦੇ ਖਿਲਾਫ਼ ਦੇਸ਼ਵਿਆਪੀ ਅਭਿਆਨ

ਚੰਡੀਗੜ੍ਹ 21 ਅਪ੍ਰੇਲ (ਰਣਜੀਤ ਸਿੰਘ ਧਾਲੀਵਾਲ) – ਸਰਦਾਰ ਸੁਖਪਾਲ ਸਿੰਘ ਖੇਰਾ ਸਾਬਕਾ ਕਾਂਗਰਸੀ ਵਿਧਾਇਕ ਨੇ ਅੰਨਾ ਹਜਾਰੇ ਅਤੇ ਬਾਬਾ ਰਾਮਦੇਵ ਨੂੰ ਖੁਲਾ ਪੱਤਰ ਲਿਖਿਆ ਜਿਸ ਵਿੱਚ1 ਮਈ 2012 ਤੋਂ ਭ੍ਰਿਸ਼ਟਾਚਾਰ ਦੇ ਖਿਲਾਫ ਦੇਸ਼ਵਿਆਪੀ ਅਭਿਆਨ ਸ਼ੁਰੂ ਕਰਨ ਦੇ ਐਲਾਨ ਨੂੰ ਭ੍ਰਿਸ਼ਟਾਚਾਰ ਵਰਗੇ ਖਤਰੇ ਨਾਲ ਲੜਣ ਨੂੰ ਇੱਕ ਸ਼ਲਾਘਾ ਯੋਗ ਕਦਮ ਦਸਿਆ ਅਤੇ ਕੁਝ ਸੁਝਾਹ ਦਿੱਤੇ ਜਿਸ ਕਰਕੇ ਪੰਜਾਬ ਸੂਬੇ ਤੋਂ ਅਭਿਆਨ ਸ਼ੁਰੂ ਕਰਨ ਲਈ ਕਿਹਾ ਗਿਆ ਖੇਰਾ ਨੇ ਲਿਖਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖਮੰਤਰੀ ਪੰਜਾਬ ਨੇ ਆਪਣੀ ਰਾਜਨੀਤਕ ਯਾਤਰਾ 1950 ਤੋ ਇੱਕ ਸਧਾਰਨ ਕਿਸਾਨ ਵਜੋਂ ਸ਼ੁਰੂ ਕੀਤੀ ਜਦੋਂ ਇਨ੍ਹਾ ਦੇ ਕੋਲ ਖੇਤੀਬਾੜੀ ਦੀ ਸਿਰਫ 80 ਏਕੜ ਜਮੀਨ ਸੀ ਪਰ ਅੱਜ ਬਹੁਤ ਵੱਡੀ ਜਾਇਦਾਦ ਦੇ ਮਾਲਕ ਹਨ

ਅੱਗੇ ਪੜੋ .. »

Share

ਪ੍ਰਧਾਨ ਮੰਤਰੀ ਨੇ ਬਾਗੀ ਧੜਿਆਂ ਨੂੰ ਹਿੰਸਾ ਛੱਡ ਕੇ ਆਸਾਮ ਦੇ ਸਰਵਪੱਖੀ ਵਿਕਾਸ ਲਈ ਮਾਹੌਲ ਸਿਰਜਣ ਲਈ ਕਿਹਾ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ) : ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਤੇ ਵੱਖ ਵੱਖ ਵਿਚਾਰਾਂ ਵਾਲੇ ਧੜੇ ਲੋਕ ਰਾਜੀ ਅਮਲ ਵਿੱਚ ਸ਼ਾਮਿਲ ਹੋ ਕੇ ਹੀ ਆਪਣੀਆਂ ਆਸਾਂ ਉਮੰਗਾਂ ਦੀ ਪੂਰਤੀ ਕਰ ਸਕਦੇ ਸਨ। ਅੱਜ ਗੁਹਾਟੀ ਵਿਖੇ ਆਸਾਮ ਵਿਧਾਨ ਸਭਾ ਦੇ ਪਲਾਟੀਨਮ ਜੁਬਲੀ ਸਮਾਗਮਾਂ ਦਾ ਉਦਘਾਟਨ ਕਰਦਿਆਂ ਡਾ. ਮਨਮੋਹਨ ਸਿੰਘ ਨੇ ਬਾਗੀ ਧੜਿਆਂ ਉਤੇ ਜ਼ੋਰ ਦਿੱਤਾ ਕਿ ਉਹ ਇਸ ਹਕੀਕਤ ਨੂੰ ਸਮਝਦੇ ਹੋਏ ਰਾਜ ਵਿੱਚ ਅਜਿਹਾ ਮਾਹੌਲ ਸਥਾਪਤ ਕਰਨ ਵਿੱਚ ਮਦਦ ਦੇਣ ਜਿਸ ਨਾਲ ਰਾਜ ਦਾ ਸਰਵ ਪੱਖੀ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਆਸਾਮ ਵਿੱਚ ਵਿਕਾਸ ਦਾ ਜੋ ਨਵਾਂ ਦੌਰ ਸ਼ੁਰੂ ਹੋਇਆ ਉਹ ਰਾਜ ਵਿੱਚ ਸਮਾਜਿਕ ਅਮਨ ਤੇ ਸਿਆਸੀ ਪਾਏਦਾਰੀ ਵਜੋਂ ਹੀ ਸੰਭਵ ਹੋ ਸਕਿਆ ਹੈ।

ਅੱਗੇ ਪੜੋ .. »

Share

ਸੁਪਰੀਮ ਕੋਰਟ ਵੱਲੋਂ ਭੁੱਲਰ ਦੀ ਅਪੀਲ ’ਤੇ ਫੈਸਲਾ ਰਾਖਵਾਂ

ਨਵੀਂ ਦਿੱਲੀ, 20 ਅਪਰੈਲ (ਏਜੰਸੀ) : ਸੁਪਰੀਮ ਕੋਰਟ ਨੇ ਅੱਜ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਲਈ ਪਾਈ ਅਪੀਲ ’ਤੇ ਆਪਣਾ ਫੈਸਲਾ ਰਾਖਵਾਂ ਕਰ ਲਿਆ ਹੈ। ਜਸਟਿਸ ਜੀ.ਐਸ. ਸਿੰਘਵੀ ਅਤੇ ਐਸ.ਜੇ. ਮੁਖੋਪਾਧਿਆ ਦੇ ਬੈਂਚ ਨੇ ਭੁੱਲਰ ਦੀ ਤਰਫੋਂ ਪਾਈ ਗਈ ਅਪੀਲ ’ਤੇ ਜਿਰ੍ਹਾ ਮੁਕੰਮਲ ਹੋਣ ’ਤੇ ਇਸ ਸਬੰਧ ਵਿਚ ਹੁਕਮ ਜਾਰੀ ਕੀਤਾ ਕਿ ਫੈਸਲਾ ਰਾਖਵਾਂ ਕੀਤਾ ਜਾਂਦਾ ਹੈ। ਭੁੱਲਰ ਦੀ ਪਤਨੀ ਨਵਨੀਤ ਕੌਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਅਪੀਲ ਵਿਚ ਕਿਹਾ ਗਿਆ ਹੈ ਕਿ ਭੁੱਲਰ ਦੀ ਰਹਿਮ ਦੀ ਅਪੀਲ ਬਾਰੇ ਫੈਸਲਾ ਕਰਨ ਵਿਚ ਲੰਮਾ ਸਮਾਂ ਲੰਘ ਜਾਣ ਕਰਕੇ ਉਹ ਇਕ ਲੇਖੇ ਉਮਰ ਕੈਦ ਕੱਟ ਚੁੱਕਿਆ ਹੈ ਅਤੇ ਹੁਣ ਉਸ ਨੂੰ ਫਾਂਸੀ ਲਾ ਕੇ ਦੁਬਾਰਾ ਸਜ਼ਾ ਨਾ ਦਿੱਤੀ ਜਾਵੇ।

ਅੱਗੇ ਪੜੋ .. »

Share

ਜੀ-20 ਸਮੂਹ ਦੇ ਦੇਸ਼ ਸਥਿਰ ਤੇ ਸੰਤੁਲਿਤ ਵਿਕਾਸ ਲਈ ਅਗਾਂਹ ਆਉਣ : ਪ੍ਰਣਬ

ਵਾਸ਼ਿੰਗਟਨ, 20 ਅਪ੍ਰੈਲ (ਏਜੰਸੀ) : ਭਾਰਤ ਨੇ ਵਿਸ਼ਵ ਅਰਥ ਵਿਵਸਥਾ ਨੂੰ ਸੁਧਾਰ ਦੇ ਰਸਤੇ ‘ਤੇ ਲਿਆਉਣ ਲਈ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਵਾਲੇ 20 ਦੇਸ਼ਾਂ ਦੇ ਸਮੂਹ ਜੀ-20 ਨਾਲ ਭਰੋਸੇਯੋਗ ਯੋਜਨਾਵਾਂ ਬਣਾਉਣ ਦੇ ਨਾਲ-ਨਾਲ ਮਜ਼ਬੂਤ, ਸਥਿਰ ਅਤੇ ਸੰਤੁਲਿਤ ਵਿਕਾਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਜੀ-20 ਦੇਸ਼ਾਂ ਦੇ ਵਿੱਤ ਮੰਤਰੀਆਂ ਦੀ ਬੈਠਕ ‘ਚ ਭਾਰਤ ਦੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਪ੍ਰਸਤਾਵਿਤ ਯੋਜਨਾਵਾਂ ਨੂੰ ਜੂਨ ‘ਚ ਮੈਕਸੀਕੋ ਦੇ ਲਾ ਕਾਬੋਸ ‘ਚ ਹੋਣ ਵਾਲੀ ਬੈਠਕ ਵਿਚ ਸਮੂਹ ਦੇ ਦੇਸ਼ਾਂ ਵੱਲੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਇਸ ਵਿਚ ਉਪਰੋਕਤ ਤਿੰਨਾਂ ਚੀਜ਼ਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

ਅੱਗੇ ਪੜੋ .. »

Share

ਭਾਰਤ ਲੰਬੀ ਦੂਰੀ ਵਾਲੀ ਮਿਸਾਇਲ ਬਣਾਉਣ ਵਾਲਾ 6ਵਾਂ ਮੁਲਕ ਬਣਿਆ

ਨਵੀਂ ਦਿੱਲੀ, 19 ਅਪ੍ਰੈਲ (ਏਜੰਸੀ) : ਅਗਨੀ-5 ਮਿਸਾਇਲ ਦੇ ਸਫ਼ਲ ਪਰੀਖ਼ਣ ਤੋਂ ਬਾਅਦ ਭਾਰਤ ਆਈਸੀਬੀਐਸ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ। ਅਮਰੀਕਾ, ਰੂਸ, ਫਰਾਂਸ, ਬਰਤਾਨੀਆ ਤੇ ਚੀਨ ਤੋਂ ਬਾਅਦ ਭਾਰਤ 6ਵਾਂ ਅਜਿਹਾ ਦੇਸ਼ ਬਣ ਗਿਆ ਹੈ, ਜੋ ਅਜਿਹੀ ਮਿਸਾਇਲ ਦਾਗਣ ਦੀ ਸਮਰੱਥਾ ਬਣਾ ਚੁੱਕਾ ਹੈ। ਜਾਣਕਾਰੀ ਅਨੁਸਾਰ ਭਾਰਤ ਵੱਲੋਂ ਅੱਜ 5 ਹਜ਼ਾਰ ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲ਼ੀ ਮਿਸਾਇਲ ਅਗਨੀ-5 ਦਾ ਅੱਜ ਸਫ਼ਲ ਪਰੀਖਣ ਕੀਤਾ । ਇਹ ਪਰੀਖਣ ਅੱਜ ਉੜੀਸਾ ਦੇ ਭਦਰਕ ਜ਼ਿਲ੍ਹੇ ਦੇ ਵ੍ਹੀਲਰ ਟਾਪੂ ‘ਤੇ ਸਵੇਰੇ 8 ਵਜ ਕੇ 5 ਮਿੰਟ ‘ਤੇ ਕੀਤਾ ਗਿਆ । ਇਸ ਮਿਸਾਇਲ ਨੂੰ ਦੱਖਣੀ ਹਿੰਦ ਮਹਾਂਸਾਗਰ ਵਿੱਚ ਆਪਣੇ ਨਿਸ਼ਾਨੇ ‘ਤੇ ਪਹੁੰਚਣ ਲਈ 15 ਮਿੰਟ ਦਾ ਸਮਾਂ ਲੱਗਿਆ।

ਅੱਗੇ ਪੜੋ .. »

Share

ਗੁੰਮਰਾਹਕੁੰਨ ਇਸ਼ਤਿਹਾਰਾਂ ‘ਤੇ ਕਾਬੂ ਪਾਉਣ ਲਈ ਢੁੱਕਵੇਂ ਕਾਨੂੰਨਾਂ ਤੇ ਲਗਾਤਾਰ ਨਿਗਰਾਨੀ ‘ਤੇ ਜ਼ੋਰ : ਥੋਮਸ

KV Thomas

ਨਵੀਂ ਦਿੱਲੀ, 19 ਅਪ੍ਰੈਲ (ਏਜੰਸੀ) : ਖਪਤਕਾਰ ਮਾਮਲਿਆਂ ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰੋਫੈਸਰ ਕੇ.ਵੀ. ਥੋਮਸ ਨੇ ਗੁੰਮਰਾਹਕੁੰਨ ਇਸ਼ਤਿਹਾਰਾਂ ‘ਤੇ ਕਾਬੂ ਪਾਉਣ ਲਈ ਢੁੱਕਵੇਂ ਕਾਨੂੰਨਾਂ ਤੇ ਲਗਾਤਾਰ ਨਿਗਰਾਨੀ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਖਤ ਕਾਨੂੰਨ ਬਣਾਏ ਜਾਣੇ ਲਾਜ਼ਮੀ ਹਨ।ਕਿਉਂਕਿ ਮੌਜੂਦਾ ਨਿਯਮਾਂ ਅਤੇ ਕਾਨੂੰਨਾਂ ਦੇ ਬਾਵਜੂਦ ਗੁਮਰਾਹ ਕਰਨ ਵਾਲੇ ਇਸ਼ਤਿਹਾਰਾਂ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਲਈ ਕਾਨੂੰਨੀ ਨਿਯੰਤਰਨ ਤੋਂ ਇਲਾਵਾ ਸਵੈ ਨਿਯਮਿਤ ਢਾਂਚਾ ਵਿਕਸਿਤ ਕਰਨਾ ਪਵੇਗਾ। ਪ੍ਰੋਫੈਸਰ ਥੋਮਸ ਅੱਜ ਨਵੀਂ ਦਿੱਲੀ ਵਿੱਚ ਇਸ਼ਤਿਹਾਰਾਂ ਵਿੱਚ ਗੁੰਮਰਾਹਕੁੰਨ ਦਾਅਵਿਆਂ ਇੱਕ ਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।

ਅੱਗੇ ਪੜੋ .. »

Share

ਰਿਟਾਇਰਡ ਜੱਜਾਂ ਨੂੰ ਵਧੇਰੇ ਤਨਖਾਹ ਦਾ ਫੈਸਲਾ ਉਚਿਤ : ਹਾਈ ਕੋਰਟ

ਚੰਡੀਗੜ੍ਹ, 19 ਅਪਰੈਲ (ਏਜੰਸੀ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਮਹੇਸ਼ ਗਰੋਵਰ ’ਤੇ ਆਧਾਰਤ ਬੈਂਚ ਨੇ ਪੰਜਾਬ ਸਰਕਾਰ ਦੇ ਸਟੇਟ ਕੰਜ਼ਿਊਮਰ ਕਮਿਸ਼ਨ ਦੇ ਨਿਆਂਇਕ ਪਿਛੋਕੜ ਵਾਲੇ ਮੈਂਬਰਾਂ ਨੂੰ ਆਖਰੀ ਤਨਖਾਹ ਵਿਚ ਪੈਨਸ਼ਨ ਘਟਾ ਕੇ ਤਨਖਾਹ ਮੁਕੱਰਰ ਕਰਨ ਦੇ ਫੈਸਲੇ ਨੂੰ ਉਚਿਤ ਠਹਿਰਾਇਆ। ਬੈਂਚ ਨੇ ਮੰਨਿਆ ਕਿ ਦੂਜੇ ਮੈਂਬਰ, ਜੋ ਰਿਟਾਇਰਡ ਜੱਜ ਨਹੀਂ ਹਨ, ਇਨ੍ਹਾਂ ਮੈਂਬਰਾਂ, ਜੋ ਕਿ ਰਿਟਾਇਰਡ ਜੱਜ ਹਨ, ਦੇ ਬਰਾਬਰ ਤਨਖਾਹ ਦਾ ਦਾਅਵਾ ਨਹੀਂ ਕਰ ਸਕਦੇ।ਬੈਂਚ ਨੇ ਇਹ ਵੀ ਮੰਨਿਆ ਕਿ ਖਪਤਕਾਰ ਅਦਾਲਤਾਂ ਦੇ ਮੈਂਬਰਾਂ ਦੀਆਂ ਤਨਖਾਹਾਂ ਮੁਕੱਰਰ ਕਰਨਾ ਰਾਜ ਸਰਕਾਰ ਦੇ ਅਧਿਕਾਰ ਖੇਤਰ ਵਿਚ ਹੈ।

ਅੱਗੇ ਪੜੋ .. »

Share

ਆਰੁਸ਼ੀ ਮਾਮਲੇ ਦੀ ਸੁਣਵਾਈ 30 ਤੱਕ ਮੁਲਤਵੀ

ਗਾਜਿਆਬਾਦ, 18 ਅਪ੍ਰੈਲ (ਏਜੰਸੀ) : ਵਿਸ਼ੇਸ਼ ਸੀਬੀਆਈ ਅਦਾਲਤ ਨੇ ਡਾਕਟਰ ਨੂਪੁਰ ਤਲਵਾੜ ਦੇ ਖਿਲਾਫ਼ ਉਨ੍ਹਾਂ ਦੀ ਪੁੱਤਰੀ ਆਰੂਸ਼ੀ ਅਤੇ ਨੌਕਰ ਹੇਮ ਰਾਜ ਦੇ ਦੁੂਹਰੇ ਕਤਲ ਕਾਂਡ ਮਾਮਲੇ ਵਿੱਚ ਜਾਰੀ ਗੈਰ ਜਮਾਨਤੀ ਵਾਰੰਟ ਦੀ ਸਮਾਂ ਹੱਦ ਅੱਜ 30 ਅਪ੍ਰੈਲ ਤੱਕ ਵਧਾ ਦਿੱਤੀ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਉਹ ਨੂਪੁਰ ਨੂੰ ਉਦੋਂ ਤੱਕ ਗ੍ਰਿਫ਼ਤਾਰ ਨਹੀਂ ਕਰੇਗੀ, ਜਦੋਂ ਤੱਕ ਸੁਪਰੀਮ ਕੋਰਟ ‘ਚ ਵਿਸ਼ੇਸ਼ ਅਰਜ਼ੀ ਵਿਚਾਰ ਅਧੀਨ ਹੈ। ਸੀਬੀਆਈ ਨੇ ਅਦਾਲਤ ਤੋਂ ਬੇਨਤੀ ਕੀਤੀ ਕਿ ਉਹ ਵਾਰੰਟ ਦੀ ਸਮਾਂ ਹੱਦ ਵਧਾ ਦੇਵੇ ਤਾਂ ਕਿ ਜੇਕਰ ਨੂਪੁਰ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲਦੀ ਤਾਂ ਉਹ ਉਸ ਨੂੰ ਗ੍ਰਿਫ਼ਤਾਰ ਕਰ ਸਕਦੇ ਹਨ। ਸੀਬੀਆਈ ਨੇ ਕਿਹਾ ਕਿ ਵਾਰੰਟ ਦੀ ਤਾਮੀਲ ਹੱਦ ਖ਼ਤਮ ਹੋ ਰਹੀ ਹੈ,

ਅੱਗੇ ਪੜੋ .. »

Share
« 1 2 3 4 5 6 7 8 9 10 11 12 ... 213 214 »