ਕੱਟੜ ਉਲਫਾ ਅੱਤਵਾਦੀਆਂ ਦੀ ਆਪਸੀ ਗੱਲਬਾਤ ਸ਼ੁਰੂ
ਉੱਤਰ ਪੂਰਬ ਵਿਚ ਸ਼ਾਂਤੀ ਬਹਾਲੀ ਦੀ ਨਵੀਂ ਕੋਸ਼ਿਸ਼ ਅਧੀਨ ਅਸਾਮ ਦੇ ਪ੍ਰਤੀਬੰਧਤ ਸੰਗਠਨ ਉਲਫਾ ਦੇ ਜੇਲ੍ਹ ਵਿਚ ਬੰਦ ਅਤੇ ਜਮਾਨਤ ਉੱਪਰ ਚੱਲ ਰਹੇ ਅੱਤਵਾਦੀਆਂ ਵਿਚਕਾਰ ਆਪਸੀ ਗੱਲਬਾਤ ਸ਼ੁਰੂ ਹੋ ਗਈ ਹੈ। ਜੇਲ੍ਹ ਵਿਚ ਬੰਦ ਉਲਫਾ ਦੇ ਅੱਤਵਾਦੀ ਅਰਵਿੰਦ ਰਾਜਖੋਵਾ, ਭੀਮਾਕਾਂਤ ਬੁਰਾਗੋਹੇਨ, ਸ਼ਸ਼ਾ ਚੌਧਰੀ, ਚਿੱਤਰਵਨ ਹਜ਼ਾਰਿਕਾ ਨੇ ਜਮਾਨਤ ਉੱਪਰ ਚੱਲ ਰਹੇ ਪ੍ਰਦੀਪ ਗੋਗੋਈ ਅਤੇ ਮਿਥਿੰਗਾ ਦਾਈਮਰੀ ਨਾਲ ਗੱਲਬਾਤ ਕੀਤੀ।ਇਹ ਸਾਰੇ ਲੋਕ ਉਲਫਾ ਦੇ ਉੱਚ ਅਹੁਦਿਆਂ ਉੱਪਰ ਕਾਬਜ਼ ਹਨ। ਇਸ ਬੈਠਕ ਦੀ ਇਜ਼ਾਜ਼ਤ ਇਹ ਮੰਨ ਕੇ ਦਿੱਤੀ ਗਈ ਹੈ ਕਿ ਇਸ ਨਾਲ ਉਲਫਾ ਨੂੰ ਸ਼ਾਂਤੀਵਾਰਤਾ ਦੀ ਮੇਜ਼ ਉੱਪਰ ਲਿਆਉਣ ਵਿਚ ਸੌਖ ਰਹੇਗੀ।
ਅੱਗੇ ਪੜੋ .. »
ਮੁੜ ਤੋਂ ਨਿਰਧਾਰਤ ਹੋ ਸਕਦੇ ਹਨ ਭਾਰਤ-ਚੀਨ ਰਿਸ਼ਤੇ : ਪ੍ਰਤਿਭਾ
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇੱਥੇ ਕਿਹਾ ਹੈ ਕਿ ਆਪਸੀ ਕੋਸ਼ਿਸ਼ਾਂ ਸਦਕਾ ਭਾਰਤ ਅਤੇ ਚੀਨ ਦੇ ਹਜ਼ਾਰਾਂ ਸਾਲ ਪੁਰਾਣੇ ਸੰਬੰਧਾਂ ਨੂੰ ਮੁੜ੍ਹ ਤੋਂ ਨਿਰਧਾਰਤ ਕੀਤਾ ਜਾ ਸਕਦਾ ਹੈ। ਵਿਦੇਸ਼ਾਂ ਨਾਲ ਮਿੱਤਰਤਾ ਪੂਰਨ ਸੰਬੰਧਾਂ ਲਈ ਚਾਈਨੀਜ਼ ਪੀਪੁਲਸ ਐਸੋਸੀਏਸ਼ਨ ਵੱਲੋਂ ਆਯੋਜਿਤ ਇੱਕ ਬੈਠਕ ਨੂੰ ਸੰਬੋਧਤ ਕਰਦਿਆਂ ਪਾਟਿਲ ਨੇ ਕਿਹਾ ਕਿ ਆਪਣੇ ਰਾਸ਼ਟਰੀ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਦੀ ਗੁੰਜਾਇਸ਼ ਹੈ। ਕੌਮਾਂਤਰੀ ਪੱਧਰ ਉੱਪਰ ਸਾਡੇ ਇੱਕੋ ਜਿਹੇ ਹਿੱਤ ਸਾਨੂੰ ਇਕੱਠੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ।
ਅੱਗੇ ਪੜੋ .. »
ਮੇਦਵਦੇਵ ਨੇ ਰੇਲ ਹਾਦਸੇ ‘ਤੇ ਅਫਸੋਸ ਪ੍ਰਗਟਾਇਆ
ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵਦੇਵ ਨੇ ਪੱਛਮੀ ਬੰਗਾਲ ਵਿਚ ਹੋਏ ਗਿਆਨੇਸ਼ਵਰੀ ਐਕਸਪ੍ਰੈਸ ਰੇਲ ਹਾਦਸੇ ਉੱਪਰ ਅਫਸੋਸ ਪ੍ਰਗਟਾਇਆ ਹੈ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਭੇਜੇ ਸੋਗ ਸੁਨੇਹੇ ਵਿਚ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਕਾਇਰਾਨਾ ਹਰਕਤ ਜਿਸ ਵਿਚ ਦਰਜਨਾਂ ਲੋਕ ਮਾਰੇ ਗਏ ਅਤੇ ਸੈਂਕੜ੍ਹੇ ਹੋਰ ਜ਼ਖਮੀ ਹੋ ਗਏ, ਅਜਿਹੇ ਕੰਮ ਨੂੰ ਅੰਜਾਮ ਦੇਣ ਵਾਲਿਆਂ ਦਾ ਪਤਾ ਲਗਾ ਕੇ ਦੰਡਤ ਜਰੂਰ ਕੀਤਾ ਜਾਵੇ। ਉਹਨਾਂ ਕਿਹਾ ਕਿ ਮਿੱਤਰ ਦੇਸ਼ ਭਾਰਤ ਦੇ ਲੋਕਾਂ ਅਤੇ ਪ੍ਰਸ਼ਾਸਨ ਪ੍ਰਤੀ ਅਸੀਂ ਆਪਣਾ ਪੂਰਨ ਸਮਰਥਨ ਜ਼ਾਹਰ ਕਰਦੇ ਹਾਂ।ਕ੍ਰੈਮਲਿਨ ਪ੍ਰੈਸ ਸਰਵਿਸ ਨੇ ਇਹ ਜਾਣਕਾਰੀ ਦਿੱਤੀ।
ਅੱਗੇ ਪੜੋ .. »
ਸ਼ਿਮਲਾ ‘ਚ ਵੀ ਹੋ ਸਕਦੈ ਮੰਗਲੌਰ ਜਿਹਾ ਹਾਦਸਾ!
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਤੋਂ 23 ਕਿਲੋਮੀਟਰ ਦੀ ਦੂਰੀ ਉੱਪਰ ਸਥਿੱਤ ਸ਼ਿਮਲਾ ਹਵਾਈ ਅੱਡਾ ਵੀ ਸੁਰੱਖਿਅਤ ਨਹੀਂ ਹੈ। ਬੰਗਲੌਰ ਵਿਚ ਹਾਲ ਹੀ ਵਿਚ ਹੋਏ ਹਵਾਈ ਹਾਦਸੇ ਦੇ ਮੱਦੇਨਜ਼ਰ ਰਾਜ ਦੇ ਸੈਰ ਸਪਾਟਾ ਵਿਭਾਗ ਦੇ ਨਿਦੇਸ਼ਕ ਅਤੇ ਵਿਸ਼ੇਸ਼ ਸਕਤੱਰ (ਨਿਗਰਾਨੀ ਅਤੇ ਤਾਲਮੇਲ) ਅਰੁਣ ਸ਼ਰਮਾ ਨੇ ਵਾਰਤਾ ਨੂੰ ਦੱਸਿਆ ਕਿ ਜੇਕਰ ਇਸ ਹਵਾਈ ਅੱਡੇ ਉੱਪਰ ਵੀ ਕੋਈ ਹਵਾਈ ਜਹਾਜ ਹਾਦਸਾਗ੍ਰਸਤ ਹੋ ਜਾਵੇ ਤਾਂ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਇੱਥੇ ਕੋਈ ਪੁਖਤਾ ਇੰਤਜਾਮ ਨਹੀਂ ਹਨ।
ਅੱਗੇ ਪੜੋ .. »
ਸਖਤੀ ਨਾਲ ਕੁਚਲੋ ਨਕਸਲੀ, ਭਾਜਪਾ ਦੀ ਮੰਗ
ਭਾਜਪਾ ਨੇ ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜਿਲ੍ਹੇ ਵਿਚ ਬੀਤੀ ਦੇਰ ਰਾਤ ਹੋਏ ਗਿਆਨੇਸ਼ਵਰੀ ਐਕਸਪ੍ਰੈਸ ਦੇ ਹਾਦਸੇ ‘ਤੇ ਅੱਜ ਡੂੰਘਾ ਅਫਸੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਨਕਸਲੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇ। ਪਾਰਤੀ ਦੇ ਮਹਾਸਕਤੱਰ ਅਤੇ ਮੁੱਖ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਨਕਸਲੀ ਸਮੱਸਿਆ ਸਿਰਫ ਕਨੂੰਨ ਅਤੇ ਵਿਵਸਥਾ ਦਾ ਮਸਲਾ ਨਾ ਮੰਨੀ ਜਾਵੇ ਅਤੇ ਇਸ ਨੂੰ ਰਾਸ਼ਟਰੀ ਸਮੱਸਿਆ ਮੰਨ ਕੇ ਸਖਤੀ ਨਾਲ ਇਸ ਦਾ ਮੁਕਾਬਲਾ ਕੀਤਾ ਜਾਵੇ। ਉਹਨਾਂ ਕਿਹਾ ਕਿ ਅਜਿਹੀ ਸਥਿੱਤੀ ਵਿਚ ਸਰਕਾਰ ਨੂੰ ਸੀਮਤ ਜਨਾਦੇਸ਼ ਅਤੇ ਵਿਆਪਕ ਜਨਾਦੇਸ਼ ਵਿਚਕਾਰ ਨਾ ਫੱਸਦੇ ਹੋਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਨਕਸਲੀਆਂ ਬਾਰੇ ਸਰਕਾਰੀ ਨੀਤੀ ਸਾਫ ਕਰਨੀ ਚਾਹੀਦੀ ਹੈ।
ਅੱਗੇ ਪੜੋ .. »
ਸੋਨੀਆ ਦਾ ਸ਼੍ਰੀਨਗਰ ਦੌਰਾ ਰੱਦ

Sonia Gandhi
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਜੰਮੂ ਅਤੇ ਕਸ਼ਮੀਰ ਦੇ 29 ਮਈ ਦੇ ਪ੍ਰਸਤਾਵਿਤ ਆਪਣੇ ਦੌਰੇ ਦੌਰਾਨ ਸ਼੍ਰੀਨਗਰ ਦੌਰੇ ਨੂੰ ਰੱਦ ਕਰ ਦਿੱਤਾ ਹੈ।ਅਧਿਕਾਰਕ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਗਾਂਧੀ ਦਾ ਸ਼੍ਰੀਨਗਰ ਦੌਰਾ ਰੱਦ ਕਰਨ ਦਾ ਫੈਸਲਾ ਬੁੱਧਵਾਰ ਰਾਤ ਲਿਆ ਗਿਆ। ਉੱਥੇ ਉਹ ਡਲ ਝੀਲ ਲਾਗੇ ਖੁੱਲੇ ਆਸਮਾਨ ਹੇਠ ਜੀਵਨ ਬਤੀਤ ਕਰਨ ਵਾਲੇ ਲੋਕਾਂ ਲਈ ਇੱਕ ਕਲੋਨੀ ਦਾ ਉਦਘਾਟਨ ਕਰਨ ਵਾਲੀ ਸੀ।ਗਾਂਧੀ ਦਾ ਪ੍ਰੋਗਰਾਮ ਬਦਲੇ ਜਾਣ ਪਿੱਛੇ ਕੋਈ ਕਾਰਣ ਨਹੀਂ ਦੱਸਿਆ ਗਿਆ ਹੈ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਗਾਂਧੀ ਦਾ ਜੰਮੂ ਦਾ ਪ੍ਰੋਗਰਾਮ ਜੇ ਬਰਕਰਾਰ ਹੈ ਜਿੱਥੇ ਉਹ ਗੁੱਜਰ ਸਮਾਜ ਲਈ ਇੱਕ ਜਨਜਾਤੀ ਸੱਭਿਆਚਾਰਕ ਕੇਂਦਰ ਦਾ ਉਦਘਾਟਨ ਕਰੇਗੀ ਅਤੇ ਇੱਕ ਰੈਲੀ ਨੂੰ ਵੀ ਸੰਬੋਧਤ ਕਰੇਗੀ।
ਅੱਗੇ ਪੜੋ .. »
ਗਿਲਾਨੀ ਦੀ ਨਜ਼ਰਬੰਦੀ 5ਵੇਂ ਦਿਨ ਵੀ ਜਾਰੀ
ਹੁਰੀਅਤ ਕਾਨਫਰੰਸ ਤੋਂ ਅਲੱਗ ਹੋਏ ਧੜੇ ਦੇ ਪ੍ਰਮੁੱਖ ਸਈਦ ਅਲੀ ਸ਼ਾਹ ਗਿਲਾਨੀ ਦੀ ਨਜ਼ਰਬੰਦੀ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਨਾਲ ਸਬੰਧਤ ਕਿਸੇ ਸਮੱਸਿਆ ਤੋਂ ਬੱਚਣ ਦੇ ਲਈ ਗਿਲਾਨੀ ਨੂੰ ਨਜ਼ਰਬੰਦ ਕੀਤਾ ਗਿਆ ਹੈ। ਉਹ 23 ਮਈ ਤੋਂ ਨਜ਼ਰਬੰਦ ਹੈ। ਇਸ ਵਿਚਕਾਰ ਗਿਲਾਨੀ ਨੇ ਲੋਕਾਂ ਤੋਂ ਕੱਲ੍ਹ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨ, 29 ਮਈ ਨੂੰ ਆਮ ਹੜਤਾਲ ਅਤੇ 30 ਮਈ ਨੂੰ ਸ਼ੋਪੀਆਂ ਤੱਕ ਮਾਰਚ ਕਰਨ ਦੀ ਅਪੀਲ ਕੀਤੀ ਹੈ। ਕਾਨਫਰੰਸ ਦੇ ਬੁਲਾਰੇ ਏਜਾਜ ਅਕਬਰ ਨੇ ਦੱਸਿਆ ਕਿ ਗਿਲਾਨੀ ਹਾਲੇ ਨਜ਼ਰਬੰਦ ਹੀ ਹੈ, ਅਤੇ ਉਹਨਾਂ ਨੂੰ ਘਰੋਂ ਬਾਹਰ ਜਾਣ ਦੀ ਇਜਾਜਤ ਨਹੀਂ ਹੈ।
ਜੇਲ੍ਹ ਜਾਣ ਵਾਲਾ ਹਰਿਆਣਾ ਦਾ ਪਹਿਲਾ ਡੀ.ਜੀ.ਪੀ. ਨਹੀਂ ਰਾਠੌਰ
ਚਰਚਿਤ ਰੁਚਿਕਾ ਗਿਰਹੋਤਰਾ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਪਾਉਣ ਵਾਲੇ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਐਸ.ਪੀ.ਐਸ. ਰਾਠੌਰ ਸੂਬੇ ਦੇ ਉਨ੍ਹਾਂ ਚੋਣਵੇਂ ਉਚ ਪੁਲਿਸ ਅਧਿਕਾਰੀਆਂ ਦੀ ਕਤਾਰ ਵਿਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੂੰ ਉਸੇ ਕਾਨੂੰਨ ਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ ਜਿਸਦੀ ਰੱਖਿਆ ਲਈ ਉਨ੍ਹਾਂ ਦੀ ਨਿਯੁਕਤੀ ਹੋਈ ਸੀ। ਰਾਠੌਰ ਨੂੰ ਸਜ਼ਾ ਸੁਨਾਉਣ ਵਿਚ ਨਿਆਂ ਵਿਵਸਥਾ ਨੂੰ 20 ਸਾਲ ਲੱਗ ਗਏ। ਰਾਠੌਰ ਤੋਂ ਇਲਾਵਾ ਹਰਿਆਣਾ ਪੁਲਿਸ ਦੇ ਕਈ ਉਚ ਅਧਿਕਾਰੀ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਹਨ। ਹਰਿਆਣਾ ਸੂਬੇ ਦਾ ਗਠਨ 1 ਨਵੰਬਰ 1966 ਨੂੰ ਹੋਇਆ ਸੀ ਅਤੇ ਉਦੋਂ ਲੈ ਕੇ ਹੁਣ ਤੱਕ 26 ਪੁਲਿਸ ਮੁਖੀਆਂ ਦੀ ਨਿਯੁਕਤੀ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਰਾਠੌਰ ਨੂੰ ਮਿਲਾ ਕੇ ਤਿੰਨ ਨੂੰ ਜੇਲ੍ਹ ਦੀ ਸਜ਼ਾ ਹੋ ਚੁੱਕੀ ਹੈ।
ਅੱਗੇ ਪੜੋ .. »
ਭਾਜਪਾ ਦੇ ਮੰਤਰੀਆਂ ਨੇ ਦਿੱਤੇ ਅਸਤੀਫ਼ੇ
ਝਾਰਖੰਡ ਵਿੱਚ ਸ਼ਿਬੂ ਸੋਰੇਨ ਸਰਕਾਰ ਵਿੱਚ ਸ਼ਾਮਿਲ ਭਾਰਤੀ ਜਨਤਾ ਪਾਰਟੀ ਦੇ ਚਾਰ ਵਿੱਚੋਂ ਤਿੰਨ ਮੰਤਰੀਆਂ ਨੇ ਕੱਲ੍ਹ ਦੇਰ ਰਾਤ ਮੁੱਖ ਮੰਤਰੀ ਨੂੰ ਆਪਣੇ ਅਸਤੀਫ਼ੇ ਭੇਜੇ ਦਿੱਤੇ। ਅਧਿਕਾਰਕ ਸੂਤਰਾਂ ਦੇ ਅਨੁਸਾਰ ਅਸਤੀਫ਼ਾ ਦੇਣ ਵਾਲਿਆਂ ਵਿੱਚ ਸਰਵਸ਼੍ਰੀ ਰਘੁਵਰ ਦਾਸ, ਨੀਲਕੰਠ ਸਿੰਘ ਮੁੰਡਾ ਅਤੇ ਕੁੰਵਰ ਗਗਰੇਈ ਨੇ ਫੈਕਸ ਨਾਲ ਆਪਣੇ ਤਿਆਗ ਪੱਤਰ ਭੇਜ ਦਿੱਤੇ। ਇਸ ਵਿਚਕਾਰ ਭਾਜਪਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਬੈਜਨਾਥ ਰਾਮ ਨੇ ਯੂਨੀਵਾਰਤਾ ਨੂੰ ਫੋਨ ਉੱਤੇ ਦੱਸਿਆ ਕਿ ਕੱਲ੍ਹ ਪਾਰਟੀ ਵਿਧਾਇਕ ਦਲ ਦੀ ਬੈਠਕ ਦੇ ਬਾਅਦ ਉਹ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜਣਗੇ।
ਅੱਗੇ ਪੜੋ .. »
ਜਨਸੰਖਿਆ ਕੰਟਰੋਲ ਬਹੁਤ ਜ਼ਰੂਰੀ : ਖੁਰਸ਼ੀਦ

Growing Population Should Be Brought Under Control: Salman Khurshid
ਕੇਂਦਰੀ ਅਲਪਸੰਖਿਅਕ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸਲਮਾਨ ਖੁਰਸ਼ੀਦ ਨੇ ਵੱਧਦੀ ਜਨਸੰਖਿਆ ਉੱਤੇ ਚਿੰਤਾ ਪ੍ਰਗਟ ਕਰਦਿਆਂ ਇਸਦੇ ਕੰਟਰੋਲ ਨੂੰ ਜਰੂਰੀ ਦੱਸਿਆ ਹੈ। ਸ਼੍ਰੀ ਖੁਰਸ਼ੀਦ ਇੱਥੇ ਡਾ.ਜ਼ਾਕਿਰ ਹੁਸੈਨ ਟਰੱਸਟ ਕੈਂਪਸ ਵਿੱਚ ਦੋ ਐਂਬੁਲੈਂਸ ਨੂੰ ਹਰੀ ਝੰਡੀ ਦੇਣ ਮਗਰੋਂ ਜਨ ਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਜਨਸੰਖਿਆ ਵਾਧਾ ਸਮੱਸਿਆਵਾਂ ਦਾ ਮੂਲ ਕਾਰਣ ਹੈ, ਇਸ ਲਈ ਇਸ ਉੱਤੇ ਕੰਟਰੋਲ ਪਾਉਣਾ ਬੇਹੱਦ ਜ਼ਰੂਰੀ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਗਰੀਬੀ ਘੱਟ ਹੋਈ ਹੈ, ਪ੍ਰੰਤੂ ਹਾਲੇ ਇਸ ਦਿਸ਼ਾ ਵਿੱਚ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ।
ਅੱਗੇ ਪੜੋ .. »