ਰਾਹੁਲ ਵੱਲੋਂ ਯੂ.ਪੀ. ਕਾਂਗਰਸ ਵਿੱਚ ਵਿਆਪਕ ਤਬਦੀਲੀਆਂ ਦੇ ਸੰਕੇਤ

Rahul Gandhi

ਨਵੀਂ ਦਿੱਲੀ, 7 ਅਪਰੈਲ (ਏਜੰਸੀ) : ਯੂ.ਪੀ. ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਅਤੇ ਲੋਕ ਸਭਾ ਚੋਣਾਂ ਜ਼ਿਆਦਾ ਦੂਰ ਨਾ ਰਹਿਣ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਪਾਰਟੀ ਦੇ ਸੂਬਾਈ ਜਥੇਬੰਦਕ ਢਾਂਚੇ ਵਿੱਚ ਜ਼ੋਰਦਾਰ ਤਬਦੀਲੀਆਂ ਕੀਤੇ ਜਾਣ ਦੇ ਆਸਾਰ ਹਨ। ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਵੀ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ। ਅਸੈਂਬਲੀ ਚੋਣਾਂ ਵਿਚਲੀ ਹਾਰ ਦੀ ਪਾਰਟੀ ਵੱਲੋਂ ਕੀਤੀ ਜਾ ਰਹੀ ਨਜ਼ਰਸਾਨੀ ਦੇ ਦੂਜੇ ਦਿਨ ਅੱਜ ਸ੍ਰੀ ਗਾਂਧੀ ਨੇ ਪਾਰਟੀ ਦੇ ਨਵੇਂ ਚੁਣੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਹੁਣ ਕਿਸੇ ਨਰਮਾਈ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ। ਹੁਣ ਸਖ਼ਤ ਕਦਮ ਚੁੱਕੇ ਜਾਣਗੇ।’’ ਉਨ੍ਹਾਂ ਇਸ ਮੌਕੇ ਕਾਂਗਰਸ ਲੀਡਰਾਂ ਨੂੰ ਪਾਰਟੀ ਵਰਕਰਾਂ ਨਾਲ ਹੇਠਲੇ ਪੱਧਰ ਤੱਕ ‘ਜੁੜੇ ਰਹਿਣ’ ਦਾ ਮੰਤਰ ਦਿੱਤਾ।

ਅੱਗੇ ਪੜੋ .. »

Share

ਤਿਹਾੜ ਜੇਲ ਦਾ ਹੋਵੇਗਾ ਆਪਣਾ ‘ਇੰਡੀਅਨ ਆਈਡਲ’

ਨਵੀਂ ਦਿੱਲੀ, 7 ਅਪ੍ਰੈਲ (ਏਜੰਸੀ) : ਤਿਹਾੜ ਜੇਲ ਵਿਚ ਬੰਦ ਕੈਦੀਆਂ ਦਰਮਿਆਨ ਗਾਇਕੀ ਦਾ ਹੁਨਰ ਲੱਭਣ ਲਈ ਜ਼ਲਦੀ ਹੀ ਪ੍ਰੋਗਰਾਮ ਸ਼ੁਰੂ ਕੀਤਾ ਜਾਣ ਵਾਲਾ ਹੈ, ਜਿਸ ਨਾਲ ਤਿਹਾੜ ਨੂੰ ਆਪਣਾ ‘ਇੰਡੀਅਨ ਆਈਡਲ’ ਮਿਲੇਗਾ। ਇਕ ਪ੍ਰੋਡਕਸ਼ਨ ਹਾਉਸ ਤਿਹਾੜ ਜੇਲ ਵਿਚ ਬੰਦ ਕੈਦੀਆਂ ਵਿਚਕਾਰ ਗਾਇਕਾਂ, ਗੀਤ ਲੇਖਕਾਂ ਅਤੇ ਸੰਗੀਤਕਾਰਾਂ ਨੂੰ ਖੋਜਣ ਦੀ ਮੁਹਿੰਮ ਚਲਾਏਗਾ, ਜਿਸ ਦਾ ਆਡੀਸ਼ਨ ਵੀ ਜੇਲ ਦੇ ਅੰਦਰ ਹੀ ਹੋਵੇਗਾ। ਚੁਣੇ ਗਏ ‘ਤਿਹਾੜ ਆਈਡਲ’ ਨੂੰ ਪੰਜਾਬੀ, ਹਿੰਦੀ ਅਤੇ ਭਗਤੀ ਗੀਤਾਂ ਨਾਲ ਜੁੜੀਆਂ 4 ਐਲਬਮਸ ਵਿਚ ਕੰਮ ਕਰਨ ਦਾ ਮੌਕਾ ਮਿਲੇਗਾ।

ਅੱਗੇ ਪੜੋ .. »

Share

ਭਾਰਤ ਦੇ ਸਰਾਫ਼ਾਂ, ਸੋਨਾ ਤੇ ਹੀਰਿਆਂ ਦੇ ਵਪਾਰੀਆਂ ਦੀ ਹੜਤਾਲ਼ ਖ਼ਤਮ

ਨਵੀਂ ਦਿੱਲੀ, 6 ਅਪ੍ਰੈਲ (ਏਜੰਸੀ) : ਕੇਂਦਰੀ ਵਿੱਤ ਮੰਤਰੀ ਸ੍ਰੀ ਪ੍ਰਣਬ ਮੁਖਰਜੀ ਅਤੇ ਕਾਂਗਰਸ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੋਂ ਗ਼ੈਰ-ਬ੍ਰਾਂਡੇਡ ਗਹਿਣਿਆਂ ਉਤੋਂ ਉਤਪਾਦ ਟੈਕਸ ਹਟਾਏ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਭਾਰਤ ਦੇ ਸਰਾਫ਼ਾਂ ਅਤੇ ਸੋਨਾ ਵਪਾਰੀਆਂ ਨੇ ਪਿਛਲੇ 21 ਦਿਨਾਂ ਤੋਂ ਚੱਲੀ ਆ ਰਹੀ ਆਪਣੀ ਹੜਤਾਲ਼ ਅੱਜ ਸ਼ੁੱਕਰਵਾਰ ਨੂੰ ਵਾਪਸ ਲੈ ਲਈ। ਸ੍ਰੀ ਮੁਖਰਜੀ ਨਾਲ਼ ਨੌਰਥ ਬਲਾੱਕ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕਰਨ ਵਾਲ਼ੇ ਸਰਾਫ਼ਾਂ ਦੇ ਵਫ਼ਦ ਦੇ ਇੱਕ ਮੈਂਬਰ ਨੇ ਦੱਸਿਆ ਕਿ ਕੇਂਦਰੀ ਵਿੱਤ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਜੋ ਵੀ ਬਿਹਤਰ ਹੋ ਸਕੇਗਾ, ਕੀਤਾ ਜਾਵੇਗਾ। ਦੇਸ਼ ਭਰ ਦੇ ਸਰਾਫ਼, ਸੋਨੇ ਤੇ ਹੀਰਿਆਂ ਦੇ ਵਪਾਰੀ ਬੀਤੀ 16 ਮਾਰਚ ਨੂੰ ਪੇਸ਼ ਆਮ ਬਜਟ ਵਿੱਚ ਗ਼ੈਰ-ਬ੍ਰਾਂਡੇਡ ਗਹਿਣਿਆਂ ਉਤੇ ਇੱਕ ਫ਼ੀ ਸਦੀ ਉਤਪਾਦ ਟੈਕਸ ਲਾਉਣ ਅਤੇ ਸੋਨੇ ਦੀ ਦਰਾਮਦ ਉਤੇ ਟੈਕਸ ਦੁੱਗਣਾ ਵਧਾ ਕੇ ਚਾਰ ਫ਼ੀ ਸਦੀ ਕੀਤੇ ਜਾਣ ਦੇ ਪ੍ਰਸਤਾਵ ਦੇ ਬਾਅਤ ਤੋਂ ਹੀ ਹੜਤਾਲ਼ ’ਤੇ ਸਨ।

ਅੱਗੇ ਪੜੋ .. »

Share

ਦਾਰਾ ਫਰਜ਼ੀ ਮੁਕਾਬਲੇ ‘ਚ ਭਾਜਪਾ ਵਿਧਾਇਕ ਨੂੰ ਜੇਲ੍ਹ

ਜੈਪੁਰ, 5 ਅਪ੍ਰੈਲ (ਏਜੰਸੀ) : ਦਾਰਾ ਫਰਜ਼ੀ ਮੁਕਾਬਲੇ ‘ਚ ਸੀਬੀਆਈ ਨੇ ਭਾਜਪਾ ਵਿਧਾਇਕ ਤੇ ਵਸੁੰਧਰਾ ਰਾਜੇ ਦੀ ਸਰਕਾਰ ‘ਚ ਮੰਤਰੀ ਰਹੇ ਰਜਿੰਦਰ ਰਾਠੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ‘ਚ ਸੀਬੀਆਈ ਵੱਲੋਂ ਦਾਖ਼ਲ ਫਰਦ ਜ਼ੁਰਮ ‘ਚ ਰਾਠੌਰ ਨੂੰ ਅਪਰਾਧਿਕ ਸਾਜ਼ਿਸ਼ ਦਾ ਦੋਸ਼ੀ ਮੰਨਿਆ ਗਿਆ ਹੈ ਅਤੇ ਉਸ ਖ਼ਿਲਾਫ਼ ਭਾਰਤੀ ਦੰਡ ਕਾਨੂੰਨ ਦੀ ਧਾਰਾ 120 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤ ਨੇ ਰਾਠੌਰ ਨੂੰ 9 ਅਪ੍ਰੈਲ ਤੱਕ ਅਦਾਲਤੀ ਹਿਰਾਸਤ ‘ਚ ਭੇਜ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੂੰ ਇਸ ਦੌਰਾਨ ਜੇਲ੍ਹ ‘ਚ ਘਰ ਦਾ ਖਾਣਾ ਤੇ ਦਵਾਈਆਂ ਮਿਲਦੀਆਂ ਰਹਿਣਗੀਆਂ। ਜਾਣਕਾਰੀ ਮੁਤਾਬਕ ਦਾਰਾ ਸਿੰਘ ਨਾਂ ਦੇ ਸ਼ਰਾਬ ਸਮਗਲਰ ਨੂੰ ਰਾਠੌਰ ਦੀ ਹਦਾਇਤ ‘ਤੇ ਪੁਲਿਸ ਨੇ ਮਾਰ ਮੁਕਾਇਆ ਸੀ ਤੇ

ਅੱਗੇ ਪੜੋ .. »

Share

84 ਦੇ ਦੰਗਾ ਪੀੜਤਾਂ ਨੂੰ 27.94 ਕਰੋੜ ਮੁਆਵਜ਼ੇ ਦੀ ਸਿਫਾਰਿਸ਼

ਨਵੀਂ ਦਿੱਲੀ, 4 ਅਪ੍ਰੈਲ (ਏਜੰਸੀ) : ਪ੍ਰਧਾਨ ਮੰਤਰੀ ਇੰਦਰੀ ਗਾਂਧੀ ਦੇ ਕਤਲ ਦੇ ਬਾਅਦ ਪੂਰੇ ਦੇਸ਼ ਵਿਚ ਫੈਲੇ ਸਿੱਖ ਦੰਗਿਆਂ ਦੇ 28 ਸਾਲ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਅੱਦ ਕੇਂਦਰ ਸਰਕਾਰ ਤੋਂ ਇਨ੍ਹਾਂ ਦੰਗਿਆਂ ਦੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ 27.94 ਕਰੋੜ ਰੁਪਏ ਮੁਆਵਜ਼ਾ ਦੇਣ ਦੀ ਸਿਫਾਰਿਸ਼ ਕੀਤੀ। ਹਾਈ ਕੋਰਟ ਨੇ 12 ਦਸੰਬਰ 1996 ਨੂੰ ਇਹ ਮਾਮਲਾ ਇਸ ਕਮਿਸ਼ਨ ਦੇ ਸਪੁਰਦ ਕੀਤਾ ਹੈ। ਕਮਿਸ਼ਨ ਦੀ ਸਿਫਾਰਿਸ਼ ਮੁਤਾਬਕ ਦੰਗਿਆਂ ਦੌਰਾਨ ਜਿਨ੍ਹਾਂ ਲੋਕਾਂ ਦੀ ਮੌਤ ਪੁਲਸ ਹਿਰਾਸਤ ਵਿਚ ਹੋਈ ਸੀ, ਉਨ੍ਹਾਂ ਦੇ ਪਰਿਵਾਰਾਂ ਨੂੰ ਢਾਈ-ਢਾਈ ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ, ਜਦੋਂ ਕਿ ਹੋਰ ਪੀੜਤਾਂ ਦੇ ਪਰਿਵਾਰਕ ਮੈਂਬਰ 1 ਲੱਖ 75 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।

ਅੱਗੇ ਪੜੋ .. »

Share

ਪਤੀ ਦੀ ਗਰਲਫ੍ਰੈਂਡ ‘ਤੇ ਨਹੀਂ ਕਰ ਸਕਦੇ ਕੇਸ : ਕੋਰਟ

ਅਹਿਮਦਾਬਾਦ, 4 ਅਪ੍ਰੈਲ (ਏਜੰਸੀ) : ਅਪਣੀ ਤਰ੍ਹਾਂ ਦੇ ਪਹਿਲੇ ਫੈਸਲੇ ‘ਚ ਗੁਜਰਾਤ ਹਾਈਕੋਰਟ ਨੇ ਅੱਜ ਸੁਣਾਏ ਇਕ ਫੈਸਲੇ ‘ਚ ਕਿਹਾ ਕਿ ਕਿਸੇ ਵਿਆਏ ਹੋਏ ਵਿਅਕਤੀ ਦੀ ਗਰਲਫ੍ਰੈਂਡ ‘ਤੇ ਕੇਸ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਸ ਤੋਂ ਕਿਸੇ ਤਰ੍ਹਾਂ ਦਾ ਹਰਜਾਨਾ ਮੰਗਿਆ ਜਾ ਸਕਦਾ ਹੈ। ਹਾਈਕੋਰਟ ਨੇ ਸਾਫ ਕਰ ਦਿੱਤਾ ਕਿ ਕੋਈ ਵੀ ਪਤਨੀ ਅਪਣੇ ਪਤੀ ਦੀ ਗਰਲਫ੍ਰੈਂਡ ‘ਤੇ ਕਿਸੇ ਤਰ੍ਹਾਂ ਦੇ ਹਰਜਾਨੇ ਦਾ ਦਾਅਵਾ ਨਹੀਂ ਠੋਕ ਸਕਦੀ। ਹਾਈਕੋਰਟ ਨੇ ਅਪਣੇ ਫੈਸਲੇ ‘ਚ ਕਿਹਾ ਕਿ ਪਤੀ ਦੀ ਗਰਲਫ੍ਰੈਂਡ ਵਿਰੁਧ ਪਤਨੀ ਵਲੋਂ ਕੀਤੀ ਗਈ ਸ਼ਿਕਾਇਤ ਘਰੇਲੂ ਹਿੰਸਾ ਦੇ ਕਨੂੰਨ ਹੇਠ ਨਹੀਂ ਆਉਂਦੀ। ਫੈਸਲੇ ਅਨੁਸਾਰ ਪਤੀ ਦੀ ਗਰਲਫ੍ਰੈਂਡ ਘਰੇਲੂ ਹਿੰਸਾ ਕਨੂੰਨ ‘ਚ ਦੱਸੀਆਂ ਗਈਆਂ ਰਿਸ਼ਤੇਦਾਰੀਆਂ ਦੀਆਂ ਕੈਟਾਗਰੀਆਂ ‘ਚ ਨਹੀਂ ਆਉਂਦੀ।

ਅੱਗੇ ਪੜੋ .. »

Share

ਵਿੱਤ ਮੰਤਰੀ ਨੂੰ ਲਿਖਣਗੇ ਪੱਤਰ-ਅੰਨਾ ਹਜ਼ਾਰੇ

ਨਵੀਂ ਦਿੱਲੀ, 3 ਅਪ੍ਰੇਲ (ਏਜੰਸੀ) : ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਾਲੇ ਧਨ ਦੀ ਰੋਕਥਾਮ ਲਈ ਸੋਨੇ ‘ਤੇ ਟੈਕਸ ਲਗਾਉਣ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੋਨੇ ‘ਤੇ ਟੈਕਸ ਲਗਾਉਣ ਨਾਲ ਭ੍ਰਿਸ਼ਟਾਚਾਰ ਵਧੇਗਾ। ਰਾਲੇਗਣ ਸਿੱਧੀ ‘ਚ ਵਪਾਰੀ ਹਜ਼ਾਰੇ ਨਾਲ ਗੱਲਬਾਤ ਕਰਨ ਗਏ ਸਨ। ਅੰਨਾ ਨੇ ਕਿਹਾ ਹੈ ਕਿ ਉਹ ਇਸ ਬਾਰੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੂੰ ਪੱਤਰ ਲਿਖਣਗੇ। ਉਨ੍ਹਾਂ ਅਨੁਸਾਰ ਸਰਕਾਰ ਦਾ ਇਹ ਫੈਸਲਾ ਸਮਾਜ ‘ਤੇ ਅੱਤਿਆਚਾਰ ਕਰਨ ਵਾਲਾ ਹੈ। ਵਪਾਰੀ ਵੈਟ ਭਰਨ ਲਈ ਤਿਆਰ ਹਨ ਪਰ ਉਨ੍ਹਾਂ ‘ਤੇ ਐਕਸਾਈਜ਼ ਦੇ ਜੋ ਨਿਯਮ ਲਗਾਏ ਗਏ ਹਨ ਉਹ ਬਹੁਤ ਖਤਰਨਾਕ ਹਨ। ਇਸ ਤੋਂ ਪਹਿਲਾਂ ਯੋਗ ਗੁਰੂ ਬਾਬਾ ਰਾਮਦੇਵ ਵੀ ਸੋਨੇ ‘ਤੇ ਲੱਗੇ ਟੈਕਸ ਦੇ ਖਿਲਾਫ ਆਪਣਾ ਵਿਰੋਧ ਜਤਾ ਚੁੱਕੇ ਹਨ। 

ਅੱਗੇ ਪੜੋ .. »

Share

ਸੱਜਣ ਕੁਮਾਰ ਵਿਰੁੱਧ ਸਿੱਧੇ ਸਬੂਤ ਮੌਜੂਦ : ਸੀ. ਬੀ. ਆਈ.

ਨਵੀਂ ਦਿੱਲੀ 31 ਮਾਰਚ (ਏਜੰਸੀ) : ਸੀ. ਬੀ. ਆਈ. ਨੇ ਅੱਜ ਇਕ ਸਥਾਨਕ ਅਦਾਲਤ ਨੂੰ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਉਪਰੰਤ ਸਿੱਖਾਂ ਦੇ ਹੋਏ ਕਤਲੇਆਮ ਦੌਰਾਨ ਦਿੱਲੀ ਪੁਲਿਸ ਨੇ ਆਪਣੀ ਤੈਅਸ਼ੁਦਾ ਯੋਜਨਾ ਅਨੁਸਾਰ ਦੰਗਾਕਾਰੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਤੇ ਉਸ ਨੇ ਆਪਣੀਆਂ ਅੱਖਾਂ ਬੰਦ ਕਰੀ ਰੱਖੀਆਂ। ਨਵੰਬਰ 84 ਦੇ ਕਤਲੇਆਮ ਦੇ ਮਾਮਲੇ, ਜਿਸ ਵਿਚ ਕਾਂਗਰਸ ਆਗੂ ਸੱਜਣ ਕੁਮਾਰ ਵੀ ਦੰਗੇ ਭੜਕਾਉਣ ਦਾ ਦੋਸ਼ੀ ਹੈ, ‘ਚ ਸੀ.ਬੀ.ਆਈ ਦੇ ਵਕੀਲ ਆਰ.ਐਸ ਚੀਮਾ ਨੇ ਵਧੀਕ ਸੈਸ਼ਨ ਜੱਜ ਜੇ.ਆਰ. ਆਰੀਅਨ ਦੀ ਅਦਾਲਤ ਵਿਚ ਕਿਹਾ ਕਿ ਪੁਲਿਸ ਨੇ ਜਾਣਬੁੱਝਕੇ ਦੰਗਾਕਾਰੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ।

ਅੱਗੇ ਪੜੋ .. »

Share

ਐਸ਼ਵਰਿਆ ਦੇ ਨਾਂਅ ‘ਤੇ ਬਣਾਇਆ ਫ਼ਰਜ਼ੀ ਪਾਸਪੋਰਟ

ਨਵੀਂ ਦਿੱਲੀ, 31 ਮਾਰਚ (ਏਜੰਸੀ) : ਫ਼ਿਲਮ ਅਦਾਕਾਰਾ ਐਸ਼ਵਰਿਆ ਬੱਚਨ ਦਾ ਜਾਅਲੀ ਪਾਸਪੋਰਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਪੈਸ਼ਲ ਅਪ੍ਰੇਸ਼ਨ ਗਰੁੱਪ (ਐਸ. ਜੀ. ਓ.) ਦੀ ਟੀਮ ਨੇ ਵੜੌਦਾ ਇਲਾਕੇ ‘ਚ ਛਾਪੇਮਾਰੀ ਕਰਕੇ ਐਸ਼ਵਰਿਆ ਦੇ ਨਾਂਅ ‘ਤ ਬਣਿਆ ਜਾਅਲੀ ਪਾਸਪੋਰਟ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਥਾਂ ‘ਤੇ ਫਰਜ਼ੀ ਪਾਸਪੋਰਟ ਬਣਾਉਣ ਦਾ ਕੰਮ ਚੱਲ ਰਿਹਾ ਸੀ। ਛਾਪੇਮਾਰੀ ਦੇ ਦੌਰਾਨ ਚਾਰ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਹ ਲੋਕ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਸਨ। ਅਧਿਕਾਰਤ ਸੂਤਰਾਂ ਅਨੁਸਾਰ ਪ੍ਰੇਮ ਚੰਦਰ ਖੰਡੇਲਵਾਲ ਦੇ ਘਰ ਤੋਂ ਬਰਾਮਦ ਕੀਤੇ ਗਏ ਪਾਸਪੋਰਟ ‘ਚ ਐਸ਼ਵਰਿਆ ਦਾ ਨੰਬਰ, ਫੋਟੋ, ਜਨਮ ਸਥਾਨ ਅਤੇ ਜਨਮ ਦਿਨ ਸਹੀ ਪਾਇਆ ਗਿਆ ਹੈ।

ਅੱਗੇ ਪੜੋ .. »

Share

ਅਜਿਹੀ ਸੰਸਦ ਦਾ ਸਨਮਾਨ ਕਿਵੇਂ ਕਰਾਂ! : ਕੇਜਰੀਵਾਲ

ਗਾਜ਼ੀਆਬਾਦ, 30 ਮਾਰਚ (ਏਜੰਸੀ) : ਟੀਮ ਅੰਨਾ ਦੇ ਅਹਿਮ ਮੈਂਬਰ ਅਰਵਿੰਦ ਕੇਜਰੀਵਾਲ ਨੇ ਆਪਣੇ ਤੇਵਰ ਸਖ਼ਤ ਰੱਖਦਿਆਂ ਅੱਜ ਸੰਸਦ ਦੇ ਅਪਮਾਨ ਲਈ ਜਾਰੀ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਵਾਲੇ ਨੋਟਿਸਾਂ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅਜਿਹੀ ਸੰਸਦ ਦਾ ਸਨਮਾਨ ਕਿਵੇਂ ਕਰ ਸਕਦੇ ਹਨ, ਜਿਸ ਦੇ 162 ਮੈਂਬਰ ਅਪਰਾਧਕ ਪਿਛੋਕੜ ਵਾਲੇ ਹਨ। ਕੇਜਰੀਵਾਲ ਨੇ ਕਿਹਾ ਕਿ ਉਹ ਤਾਂ ਸੰਸਦ ਦਾ ਸਨਮਾਨ ਕਰਦੇ ਹਨ ਤੇ ਸੰਸਦ ਦੀ ਬੇਇੱਜ਼ਤੀ ਲਈ ਉਹ ਲੋਕ ਜ਼ਿੰਮੇਵਾਰ ਹਨ ਜੋ ਇਸ ਦੇ ਅੰਦਰ ਬੈਠੇ ਹਨ। ਆਪਣੇ ਜਵਾਬ ਵਿੱਚ ਉਨ੍ਹਾਂ ਸੰਸਦ ਅੰਦਰ ਬੈਠੇ ਅਪਰਾਧਕ ਛਵੀ ਵਾਲੇ ਲੋਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ, ਕਿਉਂਕਿ ਉਨ੍ਹਾਂ ਵੱਲੋਂ ਟਿਕਟ ਦੇਣ ਤੋਂ ਬਾਅਦ ਹੀ ਇਹ ਵਿਅਕਤੀ ਇੱਥੇ ਪਹੁੰਚੇ ਹਨ।

ਅੱਗੇ ਪੜੋ .. »

Share
« 1 ... 7 8 9 10 11 12 13 14 15 16 17 ... 213 214 »