‘ਮੁੱਖ ਖਬਰਾਂ’

ਪ੍ਰਣਬ ਵੱਲੋਂ ਆਰਥਿਕ ਸਖ਼ਤੀ ਦੇ ਸੰਕੇਤ

Pranab Mukherjee

ਨਵੀਂ ਦਿੱਲੀ, 17 ਮਈ (ਏਜੰਸੀ) : ਦੁਸ਼ਵਾਰਕੁਨ ਆਰਥਿਕ ਹਾਲਾਤ ਦੇ ਮੱਦੇਨਜ਼ਰ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਆਖਿਆ ਕਿ ਸਰਕਾਰ ਹਾਲਾਤ ਨਾਲ ਨਜਿੱਠਣ ਲਈ ਕੁਝ ਨਵੇਂ ਕਿਫ਼ਾਇਤੀ ਉਪਰਾਲੇ ਕਰੇਗੀ ਪਰ ਉਨ੍ਹਾਂ ਸਪਸ਼ਟ ਕੀਤਾ ਕਿ ਫੌਰੀ ਤੌਰ ’ਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਰਾਜ ਸਭਾ ਵਿੱਚ ਵਿੱਤ ਬਿੱਲ 2012 ਬਾਰੇ ਬਹਿਸ ਨੂੰ ਸਮੇਟਦਿਆਂ ਉਨ੍ਹਾਂ ਕਿਹਾ ਕਿ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਚ ਕਮੀ ਆਉਣ ਦੇ ਬਾਵਜੂਦ ਭਾਰਤ ਦੀ ਵਿਕਾਸ ਦਰ ਮਜ਼ਬੂਤ ਬਣੀ ਹੋਈ ਹੈ। 2011-12 ਤੋਂ ਦੋ ਸਾਲ ਪਹਿਲਾਂ ਇਹ ਦਰ 8.4 ਫ਼ੀਸਦ ਤੋਂ ਘੱਟ ਕੇ ਇਹ ਸਾਲ 6.9 ਫ਼ੀਸਦੀ ’ਤੇ ਆ ਗਈ ਹੈ।ਯੂਰੋਜ਼ੋਨ ਦੇ ਸੰਕਟ ਅਤੇ ਇਸ ਦੇ ਭਾਰਤ ਉਪਰ ਪੈ ਰਹੇ ਅਸਰ ਬਾਰੇ ਸ੍ਰੀ ਮੁਖਰਜੀ ਨੇ ‘‘ਮੈਂ ਕੁਝ ਕਿਫ਼ਾਇਤੀ ਉਪਰਾਲੇ ਕਰਾਂਗਾ… ਲੋਕ ਪਸੰਦ ਕਰਨ ਭਾਵੇਂ ਨਾ ਕਰਨ… ਇਹ ਸੰਕੇਤ ਜਾਣਾ ਚਾਹੀਦਾ ਹੈ ਕਿ ਅਸੀਂ ਹਾਲਾਤ ਨਾਲ ਨਜਿੱਠ ਰਹੇ ਹਾਂ।

ਅਸੀਂ ਘਬਰਾਹਟ ’ਚ ਆ ਕੇ ਭਾਜੜ ਨਹੀਂ ਪਾਉਣਾ ਚਾਹੁੰਦੇ।’’ਸਦਨ ਦੇ ਮੈਂਬਰਾਂ ਨੂੰ ਭਰੋਸਾ ਦਿਵਾਉਂਦੇ ਹੋਏ ਉਨ੍ਹਾਂ ਕਿਹਾ, ‘‘ਮੈਂ ਕਠਿਨ ਕਦਮ ਚੁੱਕਣ ਲਈ ਤਿਆਰ ਹਾਂ ਬਸ਼ਰਤੇ ਇਸ ਨਾਲ ਮੰਤਵ ਪੂਰਾ ਹੁੰਦਾ ਹੋਵੇ।’’ ਉਨ੍ਹਾਂ ਕਿਹਾ, ‘‘ਆਲਮੀ ਹਾਲਾਤ ਔਖੇ ਹਨ। ਇਕ ਤੋਂ ਬਾਅਦ ਇਕ ਦੇਸ਼ ਆਰਥਿਕ ਸੰਕਟ ਦੀ ਲਪੇਟ ’ਚ ਆ ਰਿਹਾ ਹੈ… ਮੈਨੂੰ ਇਹ ਗੱਲ ਧਿਆਨ ’ਚ ਰੱਖਣੀ ਪਵੇਗੀ ਕਿ ਦੁਨੀਆਂ ਦੇ ਹਾਲਾਤ ਔਖੇ ਹਨ… ਮੈਂ ਖਿਆਲੀ ਦੁਨੀਆਂ ’ਚ ਨਹੀਂ ਰਹਿ ਸਕਦਾ।’’ ਉਨ੍ਹਾਂ ਕਿਹਾ, ‘‘ਜੇ ਮੰਤਵ ਪੂਰਨ ਹੁੰਦਾ ਹੋਵੇ ਤਾਂ ਮੈਂ ਕਠਿਨ ਕਦਮ ਉਠਾਉਣ ਤੋਂ ਗੁਰੇਜ਼ ਨਹੀਂ ਕਰਾਂਗਾ।’’ ਉਨ੍ਹਾਂ ਸਪਸ਼ਟ ਕੀਤਾ ਕਿ ਭਾਰਤ ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਲਈ ਕਦਮ ਉਠਾ ਰਿਹਾ ਹੈ।

ਕੁਲੀਸ਼ਨ ਦੀਆਂ ਮਜਬੂਰੀਆਂ ਕਾਰਨ ਕੁਝ ਫੈਸਲੇ ਲੈਣ ’ਚ ਦੇਰੀ ਹੋ ਰਹੀ ਹੈ। ਵੋਡਾਫੋਨ ਟੈਕਸ ਕੇਸ ਬਾਰੇ ਕੁਝ ਮੈਂਬਰਾਂ ਵੱਲੋਂ ਪ੍ਰਗਟਾਏ ਤੌਖਲਿਆਂ ਬਾਰੇ ਉਨ੍ਹਾਂ ਕਿਹਾ ਕਿ ਭਾਰਤੀ ਪਾਰਲੀਮੈਂਟ ਨੂੰ ਆਪਣੇ ਟੈਕਸ ਕਾਨੂੰਨਾਂ ’ਚ ਸੋਧ ਦਾ ਪੂਰਾ ਅਧਿਕਾਰ ਹੈ। ਵੋਡਾਫੋਨ ਨੂੰ ਇਹ ਦੱਸ ਦਿੱਤਾ ਗਿਆ ਕਿ ਉਸ ਨੂੰ ਹਰੀਸਨ ਦੀ ਹਿੱਸਾਪੱਤੀ ਖਰੀਦਣ ਲਈ ਕੇਅਮਨ ਆਈਲੈਂਡ ’ਚ ਕੀਤੇ 1.12 ਅਰਬ ਡਾਲਰ ਦੇ ਸੌਦੇ ’ਤੇ ਟੈਕਸ ਅਦਾ ਕਰਨਾ ਪਵੇਗਾ। ਉਨ੍ਹਾਂ ਕਿਹਾ, ‘‘ਭਾਰਤ ਕੋਈ ਟੈਕਸ ਜੰਨਤ ਨਹੀਂ ਹੈ। ਸਾਡੀ ਕੇਅਮਨ ਆਈਲੈਂਡ ਤੇ ਆਈਲ ਆਫ ਮੈਚ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।’’ ਚੇਤੇ ਰਹੇ ਕਿ ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਵੋਡਾਫੋਨ ਨੂੰ ਰਾਹਤ ਦੇ ਦਿੱਤੀ ਸੀ ਪਰ ਸਰਕਾਰ ਨੇ ਆਮਦਨ ਕਰ ਵਿੱਚ ਸੋਧ ਦਾ ਪ੍ਰਸਤਾਵ ਦੇ ਕੇ ਕੰਪਨੀ ਨੂੰ ਮੁੜ ਕੁੜਿੱਕੀ ’ਚ ਫਸਾ ਲਿਆ ਸੀ। ਇਸ ਸੋਧ ਤੋਂ ਬਾਅਦ ਵੋਡਾਫੋਨ ਨੂੰ ਟੈਕਸ, ਵਿਆਜ ਅਤੇ ਜੁਰਮਾਨੇ ਦੇ ਤੌਰ ’ਤੇ 20300 ਕਰੋੜ ਰੁਪਏ ਸਰਕਾਰ ਨੂੰ ਅਦਾ ਕਰਨੇ ਪੈਣਗੇ। ਸ੍ਰੀ ਮੁਖਰਜੀ ਨੇ ਕਿਹਾ ਕਿ ਉਨ੍ਹਾਂ ਬਰਤਾਨਵੀ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਪਿਛਾਂਹਮੁਖੀ ਟੈਕਸ ਸੋਧ ਉਵੇਂ ਦੀ ਹੈ ਜਿਵੇਂ ਉਸ (ਬਰਤਾਨਵੀ ਸਰਕਾਰ) ਨੇ ਪਹਿਲਾਂ ਕੀਤੀ ਸੀ।
ਰੁਪਈਆ ਫਿਸਲਿਆ, ਸ਼ੇਅਰ ਬਾਜ਼ਾਰ ਮੂਧੇ ਮੂੰਹ

ਮੁੰਬਈ, 17 ਮਈ – ਬੰਬਈ ਸ਼ੇਅਰ ਬਾਜ਼ਾਰ ਅੱਜ 298 ਅੰਕਾਂ ਦਾ ਗੋਤਾ ਖਾ ਕੇ 16000 ਦੇ ਪੱਧਰ ’ਤੇ ਆ ਗਿਆ ਜਦਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 67 ਪੈਸੇ ਘਟ ਕੇ 54.46 ਰੁਪਏ ’ਤੇ ਪੁੱਜ ਗਈ ਹੈ। ਯੂਰੋਜ਼ੋਨ ਦਾ ਆਰਥਿਕ ਸੰਕਟ ਗਹਿਰਾ ਹੋਣ ਕਰਕੇ ਨਿਵੇਸ਼ਕਾਂ ’ਚ ਘਬਰਾਹਟ ਪਾਈ ਜਾ ਰਹੀ ਹੈ। ਬੰਬਈ ਸ਼ੇਅਰ ਬਾਜ਼ਾਰ ਪਿਛਲੇ ਚਾਰ ਮਹੀਨਿਆਂ ’ਚ ਪਹਿਲੀ ਵਾਰ 16000 ਦੇ ਪੱਧਰ ’ਤੇ ਆ ਗਿਆ। ਅੱਜ ਇਹ 1.83 ਫੀਸਦ ਘਟ ਕੇ 16030.09 ਉਪਰ ਬੰਦ ਹੋਇਆ। ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਯੂਰੋਜ਼ੋਨ ਦੇ ਸੰਕਟ ਅਤੇ ਹੋਰ ਕੌਮਾਂਤਰੀ ਦਿੱਕਤਾਂ  ਕਾਰਨ ਸ਼ੇਅਰ ਬਾਜ਼ਾਰ ’ਚ ਗਿਰਾਵਟ ਆਈ ਹੈ। ਉਨ੍ਹਾਂ ਰਾਜ ਸਭਾ ’ਚ ਇਸ ਬਾਰੇ ਆਖਿਆ ਕਿ ਸਰਕਾਰ ਕੁਝ ਕਿਫਾਇਤੀ ਉਪਰਾਲੇ ਕਰੇਗੀ, ਭਾਵੇਂ ਲੋਕ ਇਸ ਨੂੰ ਪਸੰਦ ਕਰਨ ਜਾਂ ਨਾ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸ਼ੇਅਰ ਬਾਜ਼ਾਰ ਦੀ ਹਾਲਤ ’ਚ ਥੋੜ੍ਹਾ ਸੁਧਾਰ ਹੋਇਆ। ਮਾਰਕੀਟ ਸਮੀਖਿਅਕਾਂ ਦਾ ਕਹਿਣਾ ਹੈ ਕਿ ਆਲਮੀ ਦਿੱਕਤਾਂ ਤੋਂ ਇਲਾਵਾ ਰੁਪਏ ਦੀ ਡਿੱਗਦੀ ਕੀਮਤ ਮਾਰਕੀਟ ਲਈ ਵੱਡੀ ਚਿੰਤਾ ਦੀ ਗੱਲ ਹੈ।

ਉਧਰ ਵਿਰੋਧੀ ਧਿਰ ਨੇ ਲੋਕ ਸਭਾ ’ਚ ਸਰਕਾਰ ਨੂੰ ਘੇਰ ਕੇ ਪੁੱਛਿਆ ਕਿ ਉਹ ਸਥਿਤੀ ਨਾਲ ਸਿੱਝਣ ਲਈ ਕੀ ਕਰ ਰਹੀ ਹੈ। ਸੀਨੀਅਰ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਪ੍ਰਸ਼ਨਕਾਲ ਦੌਰਾਨ ਆਖਿਆ, ‘‘ਸਾਡੇ ਅਰਥਚਾਰੇ ਲਈ ਸੰਕਟ ਵਧ ਰਿਹਾ ਹੈ। ਕਿਤੇ ਅਸੀਂ 1991 ਵੱਲ ਤਾਂ ਨਹੀਂ ਵਧ ਰਹੇ।’’ ਉਨ੍ਹਾਂ ਕਿਹਾ ਕਿ ਮਹਿੰਗਾਈ ਵਧਣ ਕਾਰਨ ਆਮ ਆਦਮੀ ਦਾ ਲੱਕ ਟੁੱਟਦਾ ਜਾ ਰਿਹਾ ਹੈ। ਮਹਿੰਗਾਈ ਵਧਣ ਅਤੇ ਕੌਮਾਂਤਰੀ ਮੰਡੀ ’ਚ ਰੁਪਏ ਦੀ ਕੀਮਤ ਘਟਣ ’ਤੇ ਚਿੰਤਾ ਜ਼ਾਹਰ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਅਮਰੀਕਾ ਦਾ ਆਰਥਿਕ ਨਿਘਾਰ ਅਤੇ ਉਸ ਤੋਂ ਬਾਅਦ ਯੂਰਪ ’ਚ ਵਧ ਰਿਹਾ ਸੰਕਟ ਹੁਣ ਭਾਰਤ ਨੂੰ ਆਪਣੇ ਕਲਾਵੇ ’ਚ ਲੈਂਦਾ ਜਾ ਰਿਹਾ ਹੈ। ਭਾਜਪਾ ਆਗੂ ਨੇ ਸਰਕਾਰ ਤੋਂ ਪੁੱਛਿਆ ਕਿ ਉਹ ਇਸ ਗੰਭੀਰ ਸਥਿਤੀ ਨਾਲ ਸਿੱਝਣ ਲਈ ਕੀ ਕਦਮ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਰੁਪਏ ਦੀ ਕੀਮਤ ਘਟਣ ਦਾ ਮਤਲਬ ਹੈ ਕਿ ਭਾਰਤੀ ਲੋਕਾਂ ਵੱਲੋਂ ਕੀਤੇ ਕੰਮ ਦੀ ਕੀਮਤ ਘਟ ਗਈ ਹੈ। ਉਨ੍ਹਾਂ ਸਰਕਾਰ ਦੇ ਇਨ੍ਹਾਂ ਦਾਅਵਿਆਂ ’ਤੇ ਕਿੰਤੂ ਕੀਤਾ ਕਿ ਅਰਥਚਾਰੇ ਦੀਆਂ ਨੀਂਹਾਂ ਮਜ਼ਬੂਤ ਹਨ ਅਤੇ ਇਸ ਮੁੱਦੇ ’ਤੇ ਬਹਿਸ ਕਰਾਈ ਜਾਣੀ ਚਾਹੀਦੀ ਹੈ।

ਬੰਗਾਲ ਵਾਲੀ ਰਾਹਤ ਪੰਜਾਬ ਨੂੰ ਵੀ ਮਿਲੇਗੀ: ਪ੍ਰਣਬ

ਨਵੀਂ ਦਿੱਲੀ, 17 ਮਈ – ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਪੱਛਮੀ ਬੰਗਾਲ ਸਿਰ ਚੜੇ ਕਰਜ਼ੇ ਦਾ ਕੁੱਝ ਹਿੱਸਾ ਮੁਆਫ ਕਰਦੀ ਹੈ ਜਾਂ ਵਿਆਜ ਦੀ ਵਸੂਲੀ ਕੁਝ ਸਾਲਾਂ ਲਈ ਰੋਕਦੀ ਹੈ ਤਾਂ ਇਹੀ ਰਿਆਇਤ ਪੰਜਾਬ ਨੂੰ ਵੀ ਦਿੱਤੀ ਜਾਵੇਗੀ। ਰਾਜ ਸਭਾ ਵਿਚ ਸਾਲ 2012-13 ਦੇ ਵਿੱਤੀ ਬਿੱਲ ਅਤੇ ਅਨੁਪੂਰਕ ਬਿੱਲ ਉਤੇ ਬਹਿਸ ਨੂੰ ਸਮੇਟਦਿਆਂ ਆਪਣੇ ਭਾਸ਼ਨ ਵਿਚ ਸ੍ਰੀ ਮੁਖਰਜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਨਰੇਸ਼ ਗੁਜਰਾਲ ਨੇ ਬਹਿਸ ਦੌਰਾਨ ਪੰਜਾਬ ਲਈ ਬੰਗਾਲ ਵਰਗੀ ਰਿਆਇਤ ਦੀ ਮੰਗ ਕੀਤੀ ਸੀ। ਉਹ ਇਸ ਸਬੰਧ ਵਿਚ ਸਿਰਫ਼ ਇਹ ਕਹਿਣਾ ਚਾਹੁੰਦੇ ਹਨ ਕਿ ਜੋ ਰਿਆਇਤ ਪੱਛਮੀ ਬੰਗਾਲ ਨੂੰ ਦਿੱਤੀ ਜਾਵੇਗੀ, ਉਹ ਪੰਜਾਬ ਤੇ ਕੇਰਲਾ ਨੂੰ ਵੀ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਨ੍ਹਾਂ ਸਾਰੇ ਰਾਜਾਂ ਦੀਆਂ ਵਿੱਤੀ ਮੁਸ਼ਕਲਾਂ ਤੋਂ ਵਾਕਫ਼ ਹਨ ਅਤੇ ਇਨ੍ਹਾਂ ਵਿੱਚੋਂ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ। ਰਾਜ ਸਭਾ ਦੇ ਇਕ ਬੰਗਾਲੀ ਮੈਂਬਰ ਵੱਲੋਂ ਸ੍ਰੀ ਮੁਖਰਜੀ ਤੋਂ ਬੰਗਾਲ ਦਾ ਖ਼ਾਸ ਖਿਆਲ ਰੱਖਣ ਦੀ ਮੰਗ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਉਹ ਭਾਵੇਂ ਬੰਗਾਲੀ ਹਨ, ਪਰ ਵਿੱਤ ਮੰਤਰੀ ਪੂਰੇ ਭਾਰਤ  ਦੇ ਹਨ।

 

 

Share

ਬਾਦਲ ਨੇ ਯੁਵਰਾਜ ਨੂੰ ਦਿੱਤਾ 1 ਕਰੋੜ ਦਾ ਨਗਦ ਇਨਾਮ

Badal honours Yuvraj with Rs 1 Crore

ਚੰਡੀਗੜ੍ਹ, 16 ਮਈ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੂੰ ਕੌਮੀ ਤੇ ਕੌਮਾਂਤਰੀ ਕ੍ਰਿਕਟ ਵਿਚ ਨਾਮਣਾ ਖੱਟ ਕੇ ਦੇਸ਼ ਖਾਸ ਤੌਰ ‘ਤੇ ਸੂਬੇ ਦਾ ਨਾਮ ਰੁਸ਼ਨਾਉਣ ‘ਤੇ ਦਿਲੀ ਵਧਾਈ ਦਿੱਤੀ। ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।  ਯੁਵਰਾਜ ਸਿੰਘ ਨੂੰ ਕ੍ਰਿਕਟ ਵਿਸ਼ਵ ਕੱਪ 2011 ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਬਦਲੇ ਇਕ ਕਰੋੜ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕਰਨ ਤੋਂ ਬਾਅਦ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੌਜਵਾਨ ਕ੍ਰਿਕਟਰ ਦੀ ਵਿਲੱਖਣ ਪ੍ਰਾਪਤੀ ਭਵਿੱਖ ਵਿਚ ਉਭਰਦੇ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਯੁਵਰਾਜ ਖੇਡਾਂ ਵਿਸ਼ੇਸ਼ ਤੌਰ ‘ਤੇ ਕ੍ਰਿਕਟ ਨੂੰ ਕੌਮਾਂਤਰੀ ਪੱਧਰ ‘ਤੇ ਲਿਜਾਣ ਲਈ ਸਾਡੇ ਦੇਸ਼ ਦੇ ਉਭਰ ਰਹੇ ਖਿਡਾਰੀਆਂ ਲਈ ਮਾਰਗ ਦਰਸ਼ਕ ਬਣੇਗਾ।

 

Share

ਏਅਰ ਇੰਡੀਆ ਦੇ ਪਾਇਲਟਾਂ ਦਾ ਅੰਦੋਲਨ ਜਾਰੀ

ਸਰਕਾਰ ਆਪਣੇ ਅੜੀਅਲ ਰਵੱਈਏ ‘ਤੇ ਕਾਇਮ
Air India

ਨਵੀਂ ਦਿੱਲੀ, 15 ਮਈ (ਏਜੰਸੀ) : ਏਅਰ ਇੰਡੀਆ ਪਾਇਲਟਾਂ ਦਾ ਚੱਲ ਰਿਹਾ ਅੰਦੋਲਨ ਅੱਜ 8ਵੇਂ ਦਿਨ ਵੀ ਜਾਰੀ ਰਹਿਣ ਕਾਰਨ ਏਅਰ ਇੰਡੀਆ ਨੂੰ 10 ਕੌਮਾਂਤਰੀ ਉਡਾਣਾਂ ਰੱਦ ਕਰਨੀਆਂ ਪਈਆਂ। ਇਸੇ ਦੌਰਾਨ ਸਰਕਾਰ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮਹਾਂਨਿਦੇਸਾਲੀਆ (ਡੀਜੀਸੀਏ) ਉਨ੍ਹਾਂ ਪਾਇਲਟਾਂ ਦੇ ਖਿਲਾਫ਼ ਕਾਰਵਾਈ ਕਰੇਗਾ, ਜਿਨ੍ਹਾਂ ਨੇ ਝੂਠ ਬੋਲ ਕੇ ਡਾਕਟਰੀ ਛੁੱਟੀ ਲਈ ਹੈ ਅਤੇ ਕੰਮ ‘ਤੇ ਨਹੀਂ ਹਨ। ਏਅਰ ਇੰਡੀਆ ਨੇ ਅੱਜ ਸਵੇਰੇ ਦਿੱਲੀ ਅਤੇ ਮੁੰਬਈ ਤੋਂ ਉਡਾਣਾਂ ਭਰਨ ਵਾਲੀ ਕਰੀਬ 10 ਕੌਮਾਂਤਰੀ ਉਡਾਣਾਂ ਰੱਦ ਕੀਤੀਆਂ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਸੰਕਟ ਦੇ ਚਲਦਿਆਂ ਅਸੀਂ ਦਿੱਲੀ-ਟਰਾਂਟੋ, ਦਿੱਲੀ-ਨਿਊਯਾਰਕ ਮਾਰਗ ‘ਤੇ ਉਡਾਣਾਂ ਸ਼ੁਰੂ ਕੀਤੀਆਂ ਹਨ ਅਤੇ ਉਮੀਦ ਹੈ ਕਿ ਹੋਰ ਉਡਾਣਾਂ ਵੀ ਅੱਜ ਰਾਤ ਤੋਂ ਸ਼ੁਰੂ ਕੀਤੀਆਂ ਜਾਣਗੀਆਂ।

ਦੱਸਣਾ ਬਣਦਾ ਹੈ ਕਿ ਜਿੱਥੇ ਇਸ ਹੜਤਾਲ ਨਾਲ ਮੁਸਾਫ਼ਰ ਪ੍ਰੇਸ਼ਾਨ ਹਨ, ਉਥੇ ਦੂਜੇ ਪਾਸੇ ਇੱਕ ਅੰਦਾਜ਼ੇ ਅਨੁਸਾਰ ਇਸ ਹੜਤਾਲ ਨਾਲ ਏਅਰ ਇੰਡੀਆ ਨੂੰ ਹੁਣ ਤੱਕ ਕਰੀਬ 150 ਕਰੋੜ ਰੁਪਏ ਦਾ ਘਾਟਾ ਪੈ ਚੁੱਕਾ ਹੈ। ਏਅਰ ਇੰਡੀਆ ਨੂੰ ਰੋਜ਼ਾਨਾ ਕਰੀਬ 14 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ । ਦੂਜੇ ਪਾਸੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਡਾਕਟਰੀ ਛੁੱਟੀ ਲੈਣ ਵਾਲੇ ਏਅਰ ਇੰਡੀਆ ਦੇ ਪਾਇਲਟਾਂ ਦੇ ਘਰ ਡਾਕਟਰ ਭੇਜੇ ਗਏ ਸਨ। ਸ਼ਹਿਰੀ ਹਵਾਬਾਜ਼ੀ ਮੰਤਰੀ ਅਜੀਤ ਸਿੰਘ ਨੇ ਕਿਹਾ ਕਿ ਡੀਜੀਸੀਏ ਉਨ੍ਹਾਂ ਵਿਅਕਤੀਆਂ ਖਿਲਾਫ਼ ਕਾਰਵਾਈ ਕਰੇਗਾ।

ਮੰਤਰਾਲੇ ਦੀ ਰਿਪੋਰਟ ਮੁਤਾਬਕ ਦਿੱਲੀ ਸਥਿਤ ਜਿਨ੍ਹਾਂ 53 ਪਾਇਲਟਾਂ ਨੂੰ ਬਿਮਾਰ ਹੋਣ ਦਾ ਹਵਾਲਾ ਦਿੰਦਿਆਂ ਡਾਕਟਰੀ ਛੁੱਟੀ ਲਈ ਹੈ, ਉਨ੍ਹਾਂ ਵਿੱਚੋਂ 48 ਪਾਇਲਟ ਘਰ ‘ਚ ਮੌਜੂਦ ਨਹੀਂ ਸਨ। ਉਨ੍ਹਾਂ ਦੇ ਘਰ ‘ਤੇ ਤਾਲਾ ਲੱਗਿਆ ਹੋਇਆ ਸੀ ਅਤੇ ਉਨ੍ਹਾਂ ਦੇ ਮੋਬਾਇਲ ‘ਤੇ ਵੀ ਸੰਪਰਕ ਨਹੀਂ ਹੋ ਸਕਿਆ। ਬਾਹਰ ਦੇ 18 ਪਾਇਲਟਾਂ ਵਿੱਚੋਂ 9 ਪਾਇਲਟਾਂ ਦੇ ਢਿੱਡ ‘ਚ ਗੜਬੜੀ ਅਤੇ ਪਿੱਠ ਦਰਦ ਦੀ ਸ਼ਿਕਾਇਤ ਕੀਤੀ ਸੀ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਿਹਤਮੰਦ ਦੱਸਿਆ। ਸ੍ਰੀ ਸਿੰਘ ਨੇ ਕਿਹਾ ਕਿ ਪਾਇਲਟਾਂ ਨੂੰ ਆਪਣੀ ਮੰਗਾਂ ਸਬੰਧਾਂ ਹੜਤਾਲ ‘ਤੇ ਜਾਣ ਦਾ ਹੱਕ ਹੈ, ਪਰ ਉਨ੍ਹਾਂ ਨੂੰ ਪਹਿਲਾਂ ਸਾਡੇ ਨਾਲ ਗੱਲਬਾਤ ਕਰਨੀ ਚਾਹੀਦੀ ਸੀ।

 

 

 

 

Share

ਆਈਪੀਐਲ ‘ਚ ਭ੍ਰਿਸ਼ਟਾਚਾਰ ਦਾ ਮਾਮਲਾ : ਬੀਸੀਸੀਆਈ ਵੱਲੋਂ ਪੰਜ ਦੋਸ਼ੀ ਖ਼ਿਡਾਰੀ ਮੁਅੱਤਲ

ਨਵੀਂ ਦਿੱਲੀ, 15 ਮਈ (ਏਜੰਸੀ) : ਇੰਡੀਅਨ ਪ੍ਰੀਮੀਅਰ ਲੀਗ ‘ਚ ਕਥਿਤ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਨ ਵਾਲੇ ਇੱਕ ਟੀਵੀ ਚੈਨਲ ਦੇ ਸਟਿੰਗ ਅਪ੍ਰੇਸ਼ਨ ਤੋਂ ਬਾਅਦ ਬੀਸੀਸੀਆਈ ਵੱਲੋਂ ਦਾਗੀ ਖ਼ਿਡਾਰੀਆਂ ਦੇ ਖਿਲਾਫ਼ ਕਰੜੇ ਕਦਮ ਚੁੱਕਦਿਆਂ ਪੰਜ ਭਾਰਤੀ ਕ੍ਰਿਕਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਆਈਪੀਐਲ ਸੰਚਾਲਨ ਪ੍ਰੀਸ਼ਦ ਦੇ ਮੈਂਬਰਾਂ ਅਤੇ ਬੀਸੀਸੀਆਈ ਦੇ ਅਧਿਕਾਰੀਆਂ ਵਿਚਕਾਰ ਲੰਬੀ ਚੱਲੀ ਟੈਲੀਕਾਨਫਰੰਸ ਤੋਂ ਬਾਅਦ ਮੋਹਨਨੀਸ਼ ਮਿਸ਼ਰਾ, ਸ਼ਲਭ ਸ੍ਰੀਵਾਸਤਵ, ਟੀਪੀ ਸੁਧੀਂਦਰ, ਅਮਿਤ ਯਾਦਵ ਅਤੇ ਅਭਿਨਵ ਬਾਲੀ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੀਸੀਸੀਆਈ ਨੇ ਇਸ ਘਟਨਾ ਦੀ ਸ਼ੁਰੂਆਤੀ ਜਾਂਚ ਰਵੀ ਸਵਾਮੀ ਤੋਂ ਕਰਵਾਉਣ ਦਾ ਫੈਸਲਾ ਕੀਤਾ ਹੈ ਜੋ ਕਿ ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਸਾਬਕਾ ਮੁਖੀ ਹਨ ਅਤੇ ਹੁਣ ਬੀਸੀਸੀਆਈ ਦੀ ਨਵੀਂ ਗਠਿਤ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਮੁਖੀ ਹਨ।

ਆਈਪੀਐਲ ਦੇ ਪ੍ਰਧਾਨ ਰਜੀਵ ਸ਼ੁਕਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਚਾਲਨ ਕੌਂਸਲ ਨੇ ਟੈਲੀਕਾਨਫਰੰਸ ਦੇ ਜ਼ਰੀਏ ਅੱਜ ਦੁਪਹਿਰ ਬੈਠਕ ਕੀਤੀ ਅਤੇ ਉਸ ਨੇ ਬੀਸੀਸੀਆਈ ਮੁਖੀ ਨੂੰ ਸਿਫਾਰਸ਼ ਕੀਤੀ ਕਿ ਇੱਕ ਟੀਵੀ ਚੈਨਲ ‘ਤੇ ਦਿਖਾਈ ਗਈ ਫੁਟੇਜ਼ ‘ਚ ਦੋਸ਼ੀ ਅਤੇ ਸ਼ੱਕੀ ਪਾਏ ਜਾਣ ਵਾਲੇ ਖ਼ਿਡਾਰੀਆਂ ਦੇ ਖਿਲਾਫ਼ ਕਰੜੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਸ਼ੁਕਲਾ ਨੇ ਕਿਹਾ ਕਿ ਕਿਉਂਕਿ ਇਹ ਹੋਰ ਮੈਚਾਂ ਅਤੇ ਪਿਛਲੇ ਆਈਪੀਐਲ ਦਾ ਵੀ ਮਾਮਲਾ ਹੈ। ਇਸ ਲਈ ਇਸ ਮਾਮਲੇ ਨੂੰ ਪ੍ਰਧਾਨ ਨੂੰ ਸੌਂਪ ਦਿੱਤਾ ਗਿਆ ਹੈ। ਪ੍ਰਧਾਨ ਨੇ ਵਿਚਾਰ ਕਰਨ ਤੋਂ ਬਾਅਦ ਸ਼ੁਰੂਆਤੀ ਜਾਂਚ ਕਰਨ ਦਾ ਫੈਸਲਾ ਲਿਆ ਹੈ। ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਮੁਖੀ ਰਹਿ ਚੁੱਕੇ ਰਵੀ ਸਵਾਮੀ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਅਨੁਸ਼ਾਸਨ ਕਮੇਟੀ ਨੂੰ ਰਿਪੋਰਟ ਸੌਂਪਣਗੇ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਪੰਜੇ ਖ਼ਿਡਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਕ੍ਰਿਕਟ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਤੋਂ ਮੁਅੱਤਲ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂਆਤੀ ਜਾਂਚ ਰਿਪੋਰਟ ਦਾ ਇੰਤਜ਼ਾਰ ਕਰਾਂਗੇ ਅਤੇ ਬਾਅਦ ਵਿੱਚ ਹੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇੱਕ ਟੀਵੀ ਚੈਨਲ ਨੇ ਬੀਤੇ ਕੱਲ੍ਹ ਦਾਅਵਾ ਕੀਤਾ ਸੀ ਕਿ ਉਸ ਨੇ ਆਈਪੀਐਲ ਵਿੱਚ ਸ਼ੱਕੀ ਸੌਦਿਆਂ ਦਾ ਭਾਂਡਾ ਭੋੜ ਕੀਤਾ ਹੈ, ਜਿਸ ਵਿੱਚ ਖ਼ਿਡਾਰੀ, ਆਯੋਜਕ, ਮਾਲਕ ਅਤੇ ਭਾਰਤੀ ਕ੍ਰਿਕਟ ਦੇ ਵੱਡੇ ਨਾਂ ਸ਼ਾਮਲ ਹਨ। ਚੈਨਲ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇੱਕ ਸਟਿੰਗ ਅਪ੍ਰੇਸ਼ਨ ਕੀਤਾ ਹੈ, ਜਿਸ ਵਿੱਚ ਕਈ ਖ਼ਿਡਾਰੀਆਂ ਨੇ ਲੁਕੇ ਕੈਮਰੇ ਵਿੱਚ ਇਹ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੂੰ ਗੈਰ ਕਾਨੂੰਨੀ ਤੌਰ ‘ਤੇ ਨਿਲਾਮੀ ਵਿੱਚ ਨਿਰਧਾਰਤ ਪੈਸੇ ਨਾਲ ਕਿਤੇ ਵੱਧ ਪੈਸਾ ਮਿਲਦਾ ਹੈ।

 

Share

15 ਮਹੀਨੇ ਤਿਹਾੜ ਦੀ ਹਵਾ ਖਾਣ ਪਿੱਛੋਂ ਏ. ਰਾਜਾ ਦੀ ਜ਼ਮਾਨਤ ਮਨਜ਼ੂਰ

ਨਵੀਂ ਦਿੱਲੀ, 15 ਮਈ (ਏਜੰਸੀ) : 2-ਜੀ ਸਪੈਕਟਰਮ ਘੁਟਾਲ਼ੇ ਦੇ ਮੁੱਖ ਦੋਸ਼ੀ ਅਤੇ ਭਾਰਤ ਦੇ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਨੂੰ ਅੱਜ ਅਖ਼ੀਰ ਜ਼ਮਾਨਤ ਮਿਲ਼ ਹੀ ਗਈ। ਸ੍ਰੀ ਰਾਜਾ ਪਿਛਲੇ 15 ਮਹੀਨਿਆਂ ਤੋਂ ਤਿਹਾੜ ਜੇਲ੍ਹ ’ਚ ਬੰਦ ਹਨ। ਪਟਿਆਲ਼ਾ ਹਾਊਸ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ 20 ਲੱਖ ਰੁਪਏ ਦੇ ਨਿਜੀ ਮੁਚੱਲਕੇ ਉਤੇ ਰਾਜਾ ਨੂੰ ਜ਼ਮਾਨਤ ਦੇਣ ਦਾ ਫ਼ੈਸਲਾ ਕੀਤਾ। ਸ੍ਰੀ ਰਾਜਾ ਅੱਜ ਦੇਰ ਸ਼ਾਮੀਂ ਜਾਂ ਕੱਲ੍ਹ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਸੀ ਬੀਆਈ ਨੇ ਇਹ ਕਹਿੰਦਿਆਂ ਰਾਜਾ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾਸੀ ਕਿ ਸਾਬਕਾ ਸੰਚਾਰ ਮੰਤਰੀ 2-ਜੀ ਸਪੈਕਟਰਮ ਘੁਟਾਲ਼ੇ ਨਾਲ਼ ਸਬੰਧਤ ਮਾਮਲੇ ਵਿੱਚ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਪਰ ਰਾਜਾ ਦੇ ਵਕੀਲ ਨੇ ਇਸ ਦੇ ਜਵਾਬ ਵਿੱਚ ਦਲੀਲ ਦਿੱਤੀ ਕਿ ਕਿਉਂਕਿ ਇਸ ਮਾਮਲੇ ਵਿੱਚ ਜਾਂਚ ਮੁਕੰਮਲ ਹੋ ਗਈ ਹੈ, ਅਜਿਹੀ ਹਾਲਤ ਵਿੱਚ ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।

ਵਿਸ਼ੇਸ਼ ਜੱਜ ਓ ਪੀ ਸੈਨੀ ਨੇ ਰਾਜਾ ਦੇ ਵਕੀਲ ਦੀਆਂ ਦਲੀਲਾਂ ਉਤੇ ਗ਼ੌਰ ਕਰਦਿਆਂ ਸਾਬਕਾ ਸੰਚਾਰ ਮੰਤਰੀ ਨੂੰ ਜ਼ਮਾਨਤ ਉਤੇ ਰਿਹਾਅ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਇਲਾਵਾ ਤਤਕਾਲੀਨ ਸੰਚਾਰ ਸਕੱਤਰ ਸਿਧਾਰਥ ਬੇਹੁਰਾ ਨੂੰ ਪਿਛਲੇ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ਼ੀ ਸੀ। ਰਾਜਾ ਅਤੇ ਬੇਹੁਰਾ ਉਤੇ ਇੱਕੋ ਜਿਹੇ ਦੋਸ਼ ਸਨ। ਅਜਿਹੀ ਸਥਿਤੀ ਵਿੱਚ ਵਿਸ਼ੇਸ਼ ਅਦਾਲਤ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਆਧਾਰ ਮੰਨਦਿਆਂ ਆਪਣਾ ਫ਼ੈਸਲਾ ਸੁਣਾਇਆ। ਬੇਸਬਰੀ ਨਾਲ਼ ਉਡੀਕ ਕਰ ਰਹੇ ਰਾਜਾ ਨੂੰ ਅੱਜ ਅਦਾਲਤ ਵਿੱਚ ਜਦੋਂ ਜੱਜ ਨੇ ਆਪਣੇ ਕੋਲ਼ ਸੱਦਿਆ, ਤਦ ਸਾਬਕਾ ਸੰਚਾਰ ਮੰਤਰੀ ਦੇ ਚਿਹਰੇ ਉਤੇ ਤਣਾਅ ਸਪੱਸ਼ਟ ਵੇਖਿਆ ਜਾ ਸਕਦਾ ਸੀ। ਜੱਜ ਨੇ ਜਦੋਂ ਜ਼ਮਾਨਤ ਦਾ ਹੁਕਮ ਰਾਜਾ ਨੂੰ ਪੜ੍ਹ ਕੇ ਸੁਣਾਇਆ, ਤਾਂ ਉਨ੍ਹਾਂ ਦੋਵੇਂ ਹੱਥ ਜੋੜ ਕੇ ਆਪਣੇ ਮੋਢਿਆਂ ਤੋਂ ਉਪਰ ਉਠਾਏ।

ਇਸ ਤਰ੍ਹਾਂ ਉਨ੍ਹਾਂ ਆਪਣੇ ਸਮਰਥਕਾਂ ਨੂੰ ਸੰਕੇਤ ਦਿੱਤਾ ਕਿ ਉਨ੍ਹਾਂ ਨੂੰ ਜ਼ਮਾਨਤ ਮਿਲ਼ ਗਈ ਹੈ। ਇਸ ਤੋਂ ਬਾਅਦ ਅਦਾਲਤ ਵਿੱਚ ਮੌਜੂਦ ਰਾਜਾ ਦੇ ਸਮਰਥਕਾਂ ਵਿਚਾਲ਼ੇ ਖ਼ੁਸ਼ੀ ਦੀ ਲਹਿਰ ਦੌੜ ਗਈ। ਪਰ ਅਦਾਲਤ ਵਿੱਚੋਂ ਬਾਹਰ ਆਉਂਦੇ ਸਮੇਂ ਰਾਜਾ ਨੇ ਅਜਿਹਾ ਇਸ਼ਾਰਾ ਕੀਤਾ, ਜੋ ਕਿਸੇ ਸਾਬਕਾ ਕੈਬਿਨੇਟ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਰਾਜਾ ਆਪਣੇ ਸਮਰਥਕਾਂ ਵੱਲ ਆਪਣੇ ਹੱਥ ਨਾਲ ਚੁੰਮੀ ਉਛਾਲਣ ਦਾ ਇਸ਼ਾਰਾ ਕੀਤਾ, ਜੋ ਕਿਸੇ ਸਾਬਕਾ ਕੈਬਿਨੇਟ ਮੰਤਰੀ ਨੂੰ ਸ਼ੋਭਦਾ ਨਹੀਂ। ਅਦਾਲਤ ਨੇ ਰਾਜਾ ਨੂੰ ਜ਼ਮਾਨਤ ਦੇਣ ਲਈ ਛੇ ਤੋਂ ਸੱਤ ਸ਼ਰਤਾਂ ਰੱਖੀਆਂ। ਰਾਜਾ ਨੂੰ ਆਪਣਾ ਪਾਸਪੋਰਟ ਅਦਾਲਤ ਵਿੱਚ ਜਮ੍ਹਾ ਕਰਵਾਉਣਾ ਹੋਵੇਗਾ। ਉਹ ਕਿਸੇ ਵੀ ਗਵਾਹ ਨਾਲ਼ ਕਿਸੇ ਤਰ੍ਹਾਂ ਦਾ ਵੀ ਸੰਪਰਕ ਨਹੀਂ ਰੱਖ ਸਕਣਗੇ ਅਤੇ ਨਾ ਹੀ ਸਬੂਤਾਂ ਨਾਲ਼ ਕੋਈ ਛੇੜਖਾਨੀ ਕਰਨੀ ਹੋਵੇਗੀ।

ਇਸ ਤੋਂ ਇਲਾਵਾ ਜਦੋਂ ਵੀ ਅਦਾਲਤ ਸੱਦੇਗੀ, ਉਨ੍ਹਾਂ ਨੂੰ ਪੇਸ਼ ਹੋਣਾ ਹੋਵੇਗਾ। ਰਾਜਾ ਅਦਾਲਤ ਦੀ ਮਰਜ਼ੀ ਤੋਂ ਬਗ਼ੈਰ ਆਪਣੇ ਜੱਦੀ ਸੂਬੇ ਤਾਮਿਲ ਨਾਡੂ ਵੀ ਨਹੀਂ ਜਾ ਸਕਣਗੇ। ਪਿਛਲੇ ਸਾਲ 2 ਫ਼ਰਵਰੀ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਰਾਜਾ ਦੀ ਰਿਹਾਈ ਤੋਂ ਬਾਅਦ 2 ਜੀ ਘੁਟਾਲ਼ਾ ਮਾਮਲੇ ਵਿੱਚ ਹੁਣ ਕੋਈ ਵੀ ਦੋਸ਼ੀ ਜੇਲ੍ਹ ਵਿੱਚ ਨਹੀਂ ਹੈ। 13 ਦੋਸ਼ੀਆਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ਼ ਚੁੱਕੀ ਹੈ। 41 ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਜਿਵੇਂ ਹੀ ਜੱਜ ਨੇ ਰਾਜਾ ਨੂੰ ਜ਼ਮਾਨਤ ਦਿੱਤੇ ਜਾਣ ਦਾ ਫ਼ੈਸਲਾ ਸੁਣਾਇਆ, ਰਾਜਾ ਦੀ ਪਤਨੀ ਐਮ ਏ ਪਰਮੇਸ਼ਵਰੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਰਾਜਾ ਦੀ ਪਤਨੀ ਨੇ ਇੱਕ ਨਿਜੀ ਟੀ ਵੀ ਚੈਨਲ ਨਾਲ਼ ਗੱਲਬਾਤ ਦੌਰਾਨ ਕਿਹਾ ਕਿ ਹਾਲ਼ੇ ਲੰਬੀ ਲੜਾਈ ਬਾਕੀ ਹੈ। ਉਨ੍ਹਾਂ ਦੱਸਿਆ ਕਿ ਰਾਜਾ ਦੇ ਲਗਭਗ 250 ਸਮਰਥਕ ਅਦਾਲਤ ਵਿੱਚ ਮੌਜੂਦ ਸਨ। ਉਥੇ ਹੀ ਰਾਜਾ ਦੀ ਪਾਰਟੀ ਡੀ ਐਮ ਕੇ ਮਜ਼ਬੂਤੀ ਨਾਲ਼ ਉਨ੍ਹਾਂ ਪਿੱਛੇ ਖੜ੍ਹੀ ਹੈ।

ਪਾਰਟੀ ਦੇ ਆਗੂ ਟੀ ਆਰ ਬਾਲੂ ਨੇ ਇੱਕ ਨਿਜੀ ਚੈਨਲ ਨੂੰ ਦੱਸਿਆ ਕਿ ਜਦੋਂ ਤੱਕ ਅਦਾਲਤ ਰਾਜਾ ਨੂੰ ਦੋਸ਼ੀ ਕਰਾਰ ਨਹੀਂ ਦਿੰਦੀ, ਉਹ ਨਿਰਦੋਸ਼ ਹੀ ਆਖੇ ਜਾਣਗੇ। ਪਾਰਟੀ ਵੀ ਉਨ੍ਹਾਂ ਦਾ ਸਮਰਥਨ ਕਰਦੀ ਰਹੇਗੀ। ਰਾਜਾ ਦੇ ਵਕੀਲ ਨੇ ਜ਼ਮਾਨਤ ਦੇ ਫ਼ੈਸਲੇ ਤੋਂ ਬਾਅਦ ਕਿਹਾਕਿ ਉਨ੍ਹਾਂ ਦੇ ਮੁਵੱਕਿਲ ਨੇ ਅਦਾਲਤ ਨੂੰ ਪੂਰਾ ਸਹਿਯੋਗ ਦਿੱਤਾ ਹੈ।

 

Share

ਉਤੱਰੀ ਮੈਕਸੀਕੋ ‘ਚ 49 ਲਾਸ਼ਾਂ ਬਿਨਾਂ ਸਿਰ ਦੇ ਮਿਲੀਆਂ

ਮੈਕਸੀਕੋ, 15 ਮਈ (ਏਜੰਸੀ) : ਅਮਰੀਕੀ ਸਰਹੱਦ ਦੇ ਨਾਲ਼ ਲਗਦੇ ਇਲਾਕੇ ਵਿੱਚ ਬੁਰੀ ਤਰ੍ਹਾਂ ਕਟੀਆਂ ਵੱਢੀਆਂ 49 ਲਾਸ਼ਾਂ ਮਿਲਣ ਕਾਰਣ ਇਲਾਕੇ ਵਿੱਚ ਦਹਿਸ਼ਤ ਪਈ ਹੋਈ ਹੈ। 43 ਮਰਦਾਂ ਅਤੇ 6 ਔਰਤਾਂ ਦੀਆਂ ਇਹ ਲਾਸ਼ਾਂ ਉਤਰੀ ਮੈਕਸੀਕੋ ਦੇ ਮੌਂਟੈਰੀ ਲਾਗਲੇ ਕਸਬੇ ਸਾਨ ਜੁਆਨ ਵਿਚੋਂ ਮਿਲ਼ੀਆਂ ਹਨ। ਇਨ੍ਹਾਂ ਸਭਨਾਂ ਦੇ ਸਿਰ, ਹੱਥ ਅਤੇ ਪੈਰ ਵੱਢੇ ਹੋਏ ਹਨ। ਸੂਤਰਾਂ ਅਨੁਸਾਰ ਇੱਥੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਕਾਰੋਬਾਰ ਕਰਨ ਵਾਲ਼ੇ ਦੋ ਗਿਰੋਹ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹਨ ਅਤੇ ਇਲਾਕੇ ਵਿੱਚ ਆਪੋ ਆਪਣੀ ਸਰਦਾਰੀ ਕਾਇਮ ਕਰਨੀ ਚਾਹੁੰਦੇ ਹਨ। ਇਹ ਲਾਸ਼ਾਂ ਐਤਵਾਰ ਤੜਕੇ ਬਰਾਮਦ ਕੀਤੀਆਂ ਗਈਆਂ। ਜਿੱਥੋਂ ਇਹ ਲਾਸ਼ਾਂ ਮਿਲ਼ੀਆਂ ਹਨ, ਉਥੋਂ ਜ਼ੈਟਾਸ ਨਾਂਅ ਦੇ ਨਸ਼ੀਲੇ ਪਦਾਰਥਾਂ ਦੇ ਗਿਰੋਹ ਦਾ ਨਿਸ਼ਾਨ ਬਣਾਇਆ ਹੋਇਆ ਹੈ।

ਕੁੱਝ ਲਾਸ਼ਾਂ ਕੂੜਾ ਸੁੱਟਣ ਵਾਲ਼ੇ ਪਲਾਸਟਿਕ ਦੇ ਬੈਗਾਂ ਵਿੱਚ ਰੱਖੀਆਂ ਹੋਈਆਂ ਸਨ। ਇਨ੍ਹਾਂ ਨੂੰ ਕਿਸੇ ਡੰਪ ਟਰੱਕ ਰਾਹੀਂ ਇੱਥੇ ਪਲਟਾਇਆ ਜਾਪਦਾ ਹੈ। ਇਨ੍ਹਾਂ ਲਾਸ਼ਾਂ ਨੂੰ ਪਛਾਣਨਾ ਵੀ ਹਾਲ ਦੀ ਘੜੀ ਬਹੁਤ ਔਖਾ ਹੈ ਕਿਉਂਕਿ ਉਨ੍ਹਾਂ ਦੇ ਨਾ ਤਾਂ ਸਿਰ ਹਨ ਅਤੇ ਨਾ ਹੀ ਹੱਥ-ਪੈਰ। ਇਨ੍ਹਾਂ ਲਾਸ਼ਾਂ ਨੂੰ ਡੀ ਐਨ ਏ ਟੈਸਟਾਂ ਲਈ ਮੌਂਟੈਰੀ ਦੇ ਆੱਡੀਟੋਰੀਅਮ ਲਿਜਾਂਦਾ ਗਿਆ। ਜਾਪਦਾ ਹੈ ਕਿ ਇਨ੍ਹਾਂ ਨੂੰ ਦੋ ਕੁ ਦਿਨ ਪਹਿਲਾ ਭਾਵ ਬੀਤੇ ਸ਼ੁੱਕਰਵਾਰ ਕਿਤੇ ਹੋਰ ਮਾਰਿਆ ਗਿਆ ਹੋਵੇਗਾ ਅਤੇ ਬਾਅਦ ’ਚ ਉਨ੍ਹਾਂ ਨੂੰ ਸਾਨ ਜੁਆਨ ਲਿਆਂਦਾ ਗਿਆ। ਇਹ ਜਗ੍ਹਾ ਟੈਕਸਾਸ ਦੇ ਸ਼ਹਿਰ ਮੈਕਐਲਨ ਤੋਂ 105 ਮੀਲ ਦੱਖਣ-ਪੱਛਮ ਵੱਲ ਸਥਿਤ ਹੈ। ਜਿੱਥੇ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ, ਉਥੇ ਸਿਰਫ਼ ਇੱਕ ਜੋੜੀ ਆਪਣੀ ਗੁੰਮਸ਼ੁਦਾ ਧੀ ਨੂੰ ਲੱਭਦੀ ਵੇਖੀ ਗਈ।

ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਜਿਹੜੀਆਂ ਛੇ ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਨ੍ਹਾਂ ਵਿਚੋਂ ਕੋਈ ਵੀ ਲਾਸ਼ ਇਸ ਦੁਖੀ ਜੋੜੀ ਦੀ ਧੀ ਦੀ ਨਹੀਂ ਜਾਪਦੀ। ਉਨ੍ਹਾਂ ਦੱਸਿਆ ਕਿ ਕੁੱਝ ਲਾਸ਼ਾਂ ਤਾਂ ਬਹੁਤ ਬੁਰੀ ਤਰ੍ਹਾਂ ਗਲ਼ ਸੜ ਵੀ ਚੁੱਕੀਆਂ ਸਨ। ਇਹ ਵੀ ਹੋ ਸਕਦਾ ਹੈ ਕਿ ਇਹ ਲਾਸ਼ਾਂ ਅਮਰੀਕਾ ਵੱਲ ਨੂੰ ਜਾ ਰਹੇ ਕੁੱਝ ਪ੍ਰਵਾਸੀਆਂ ਦੀਆਂ ਹੋਣ। ਉਂਝ ਪੁਲਿਸ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਜ਼ੈਟਾਸ ਅਤੇ ਸਿਨਾਲੋਆ ਨਾਂਅ ਦੇ ਅਪਰਾਧਕ ਗਿਰੋਹਾਂ ਦੀ ਆਪਸੀ ਰੰਜਿਸ਼ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਪਿਛਲੇ ਛੇ ਮਹੀਨਿਆਂ ਤੋਂ ਮੈਕਸੀਕੋ ’ਚ ਕਈ ਸਥਾਨਾਂ ਤੋਂ ਸਮੂਹਕ ਕਤਲਾਂ ਦੀਆਂ ਘਟਨਾਵਾਂ ਵੇਖਣ ਨੂੰ ਮਿਲ਼ ਰਹੀਆਂ ਹਨ।

 

 

 

 

Share

ਲਦਾਖ ਦੇ ਫ਼ੌਜੀ ਕੈਂਪ ‘ਚ ਜਵਾਨ ਅਤੇ ਅਫਸਰ ਭਿੜੇ

ਲੇਹ, 11 ਮਈ (ਏਜੰਸੀ) : ਅਨੁਸ਼ਾਸਨ ਵਿਚ ਰਹਿਣ ਵਾਲੀ ਫ਼ੌਜ ਦੀ ਸਾਖ਼ ਨੂੰ ਅੱਜ ਉਸ ਵੇਲੇ ਧੱਬਾ ਲੱਗ ਗਿਆ ਜਦੋਂ ਲਦਾਖ ਵਿਚ ਇਕ ਫ਼ੌਜੀ ਕੈਂਪ ਵਿਚ ਮਾਮੂਲੀ ਗੱਲ ਤੋਂ ਜਵਾਨਾਂ ਤੇ ਅਧਿਕਾਰੀਆਂ ਵਿਚਾਲੇ ਝੜਪਾਂ ਹੋ ਗਈਆਂ ਜਿਸ ਵਿਚ ਕਰਨਲ ਸਮੇਤ 4 ਜਵਾਨ ਜ਼ਖ਼ਮੀ ਹੋ ਗਏ। ਇਸ ਸਬੰਧ ਵਿਚ ਫ਼ੌਜ ਮੁਖੀ ਜਨਰਲ ਵੀ.ਕੇ. ਸਿੰਘ ਨੇ ਰੱਖਿਆ ਮੰਤਰੀ ਏ. ਕੇ. ਐਂਟਨੀ ਨੂੰ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਝ ‘ਪ੍ਰਸ਼ਾਸਨਿਕ ਕਾਰਨਾਂ ਕਰਕੇ’ ਸੰਘਰਸ਼ ਹੋਇਆ। ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਇਥੋਂ 150 ਕਿਲੋਮੀਟਰ ਦੂਰ ਨਯੋਮਾ ਜਿਥੋਂ ਚੀਨ ਨਾਲ ਲਗਦੀ ਕੌਮਾਂਤਰੀ ਸਰਹੱਦ ਕੇਵਲ 23 ਕਿਲੋਮੀਟਰ ਦੀ ਦੂਰੀ ‘ਤੇ ਹੈ, ਵਿਖੇ ਫ਼ੌਜ ਦੀ ਤੋਪਖਾਨਾ ਇਕਾਈ ਵਿਚ ਜਵਾਨਾਂ ਤੇ ਅਧਿਕਾਰੀਆਂ ਵਿਚਾਲੇ ਹੱਥੋਪਾਈ ਹੋ ਗਈ।

ਸੂਤਰਾਂ ਅਨੁਸਾਰ ਇਕ ਜਵਾਨ ਵੱਲੋਂ ਇਕ ਮੇਜਰ ਦੀ ਪਤਨੀ ਨਾਲ ਦੁਰਵਿਹਾਰ ਕੀਤਾ ਜਿਸ ਪਿਛੋਂ ਮੇਜਰ ਨੇ ਜਵਾਨ ਦੀ ਕੁਟਾਈ ਕਰ ਦਿੱਤੀ। ਮੇਜਰ ਨੇ ਹੋਰ ਜਵਾਨਾਂ ਨੂੰ ਉਸ ‘ਸਹਾਇਕ’ ਨੂੰ ਕੋਈ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਦੀ ਆਗਿਆ ਨਹੀਂ ਦਿੱਤੀ। ਜਿਸ ਨਾਲ ਉਸ ਦੇ ਸਹਿਯੋਗੀਆਂ ਵਿਚ ਗੁੱਸਾ ਭੜਕ ਗਿਆ ਤੇ ਉਨ੍ਹਾਂ ਇਸ ਦਾ ਵਿਰੋਧ ਕੀਤਾ। ਇਹ ਖ਼ਬਰ ਨੇੜੇ ਸਥਿਤ ਪੁਲਿਸ ਗੈਸਟ ਹਾਊਸ ਵਿਚ ਠਹਿਰੇ ਰੈਜਮੈਂਟ ਦੇ ਕਮਾਂਡੈਂਟ ਅਧਿਕਾਰੀ ਕਰਨਲ ਨੂੰ ਮਿਲੀ ਤਾਂ ਉਹ ਤੁਰੰਤ ਉਥੇ ਪੁੱਜਿਆ ਤੇ ਹਾਲਾਤ ਨੂੰ ਠੀਕ ਕਰਨ ਲਈ ਮੇਜਰ ਨੂੰ ਵਰਜਿਆ। ਇਸ ‘ਤੇ ਮੇਜਰ ਨੇ ਆਪਣੇ ਪੰਜ ਸਾਥੀ ਅਧਿਕਾਰੀਆਂ ਨਾਲ ਮਿਲ ਕੇ ਕਰਨਲ ਨੂੰ ਜਵਾਨਾਂ ਸਾਹਮਣੇ ਕੁੱਟ ਸੁੱਟਿਆ। ਇਸ ‘ਤੇ ਜਵਾਨਾਂ ਦਾ ਗੁੱਸਾ ਭੜਕ ਗਿਆ ਤੇ ਉਨ੍ਹਾਂ ਜਨੂੰਨੀਆਂ ਵਾਂਗ ਅਧਿਕਾਰੀਆਂ ਨੂੰ ਡੰਡਿਆਂ ਨਾਲ ਕੁੱਟਿਆ।

ਕਮਾਂਡਿਟ ਅਫ਼ਸਰ ਨੂੰ ਤੁਰੰਤ ਲੇਹ ਦੇ ਹਸਪਤਾਲ ਵਿਚ ਲਿਜਾਇਆ ਗਿਆ। ਜਵਾਨਾਂ ਦਾ ਗੁੱਸਾ ਫਿਰ ਵੀ ਸ਼ਾਂਤ ਨਾ ਹੋਇਆ ਤੇ ਕਰੀਬ 40-50 ਜਵਾਨਾਂ ਨੇ ਮੇਜਰ ਦਰਜੇ ਦੇ ਅਫ਼ਸਰਾਂ ਨੂੰ ਲੱਭ-ਲੱਭ ਕੇ ਕੁੱਟਿਆ। ਜਦੋਂ ਕੈਂਪ ਵਿਚ ਦੋ ਮੇਜਰ ਟੱਕਰੇ ਤਾਂ ਉਨ੍ਹਾਂ ਦਾ ਵੀ ਕੁਟਾਪਾ ਚਾੜ੍ਹ ਦਿੱਤਾ। ਸੂਤਰਾਂ ਅਨੁਸਾਰ ਸਥਾਨਕ ਪੁਲਿਸ ਦੀ ਦਖ਼ਲ-ਅੰਦਾਜ਼ੀ ਪਿਛੋਂ ਅਧਿਕਾਰੀਆਂ ਦਾ ਬਚਾਅ ਹੋਇਆ ਜਦਕਿ 3 ਹੋਰ ਮੇਜਰਾਂ ਲੁਕ ਕੇ ਦੂਜੇ ਫੌਜੀ ਕੈਂਪ ‘ਚ ਜਾ ਕੇ ਜਾਨ ਬਚਾਈ।

 

 

Share

ਪੰਜਾਬ ਨੇ ਖੇਤੀ ਦੇ ਇਤਿਹਾਸ ‘ਚ ਸੁਨਹਿਰੀ ਪੰਨਾ ਜੋੜਿਆ : ਬਾਦਲ

ਚੰਡੀਗੜ੍ਹ, 11 ਮਈ (ਏਜੰਸੀ) : ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਣਕ ਦੀ ਰਿਕਾਰਡਤੋੜ ਪੈਦਾਵਾਰ ਕਰਕੇ ਸੂਬੇ ਦੇ ਖੇਤੀ ਇਤਿਹਾਸ ਵਿਚ ਨਵਾਂ ਅਧਿਆਏ ਜੋੜਨ ਲਈ ਮਿਹਨਤਕਸ਼ ਕਿਸਾਨਾਂ ਨੂੰ ਵਧਾਈ ਦਿੱਤੀ ਹੈ। ਇਸ ਵਾਰ ਕਣਕ ਦੀ ਖ਼ਰੀਦ 120 ਲੱਖ ਟਨ ਤੱਕ ਜਾ ਪਹੁੰਚੀ ਹੈ ਜਦਕਿ ਇਸ ਤੋਂ ਪਹਿਲਾਂ ਕਣਕ ਦੀ ਖ਼ਰੀਦ ਦਾ ਰਿਕਾਰਡ 112 ਲੱਖ ਟਨ ਦਾ ਸੀ। ਅਨਾਜ ਦੀ ਪੈਦਾਵਾਰ ਵਿਚ ਪੰਜਾਬ ਦੇ ਸਥਾਨ ਨੂੰ ਸਿਖਰ ‘ਤੇ ਬਰਕਰਾਰ ਰੱਖਣ ਦੀ ਭਰਵੀਂ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਕਿਸਾਨਾਂ ਨੇ ਕੇਂਦਰੀ ਅੰਨ ਭੰਡਾਰ ਨੂੰ ਨੱਕੋ-ਨੱਕ ਭਰ ਕੇ ਇੱਕ ਵਾਰ ਫਿਰ ਸੂਬੇ ਦਾ ਮਾਣ ਕਾਇਮ ਰੱਖਿਆ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਖੇਤੀ ਲਾਗਤਾਂ ਵਿਚ ਅਥਾਹ ਵਾਧਾ ਹੋਣ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਕਣਕ ਦੀ ਰਿਕਾਰਡ ਪੈਦਾਵਾਰ ਕੀਤੀ ਹੈ।

ਮੁੱਖ ਮੰਤਰੀ ਨੇ ਸੂਬੇ ਦੇ ਖੇਤੀ ਮਾਹਿਰਾਂ ਅਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਹ ਵਿਲੱਖਣ ਪ੍ਰਾਪਤੀ ਹਾਸਲ ਕਰਨ ਲਈ ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਲਈ ਮੁਬਾਰਕਬਾਦ ਦਿੱਤੀ। ਸ. ਬਾਦਲ ਨੇ ਸੂਬੇ ਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਨੇ ਖ਼ਰਾਬ ਮੌਸਮ ਦੇ ਬਾਵਜੂਦ ਮੰਡੀਆਂ ਵਿਚ ਪਹੁੰਚੀ ਕਣਕ ਦੀ ਨਿਰਵਿਘਨ ਤੇ ਤੇਜ਼ ਖ਼ਰੀਦ ਲਈ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਇਆ। ਇਸੇ ਦੌਰਾਨ ਰਾਜ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਚ ਕਣਕ ਦੀ ਖ਼ਰੀਦ ਲਈ ਵੀਰਵਾਰ ਸ਼ਾਮ ਤੱਕ ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਦੇ ਖਾਤਿਆਂ ਵਿਚ ਫ਼ਸਲ ਦੀ ਅਦਾਇਗੀ ਦੇ 14110.37 ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ। ਰਾਜ ਦੀਆਂ ਮੰਡੀਆਂ ਵਿਚੋਂ ਵੀਰਵਾਰ ਸ਼ਾਮ ਤੱਕ 12027264 ਲੱਖ ਟਨ ਕਣਕ ਖ਼ਰੀਦੀ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਕਿਸਾਨ ਕਣਕ ਦੀ ਪੈਦਾਵਾਰ ਵਿਚ ਸਭ ਤੋਂ ਮੋਹਰੀ ਹਨ। ਇਸ ਜ਼ਿਲ੍ਹੇ ਦੇ ਕਿਸਾਨਾਂ ਦੇ ਖਾਤਿਆਂ ਵਿਚ ਹੁਣ ਤੱਕ 1481.62 ਕਰੋੜ ਅਦਾਇਗੀ ਦੇ ਪਹੁੰਚ ਚੁੱਕੇ ਹਨ। ਜ਼ਿਲ੍ਹਾ ਲੁਧਿਆਣਾ ਦੇ ਕਿਸਾਨ ਪੈਦਾਵਾਰ ਵਿਚ ਦੂਸਰੇ ਸਥਾਨ ‘ਤੇ ਹਨ। ਉਨ੍ਹਾਂ ਦੇ ਖਾਤਿਆਂ ਵਿਚ ਹੁਣ ਤੱਕ 1268.79 ਕਰੋੜ ਰੁਪਏ ਪਹੁੰਚ ਚੁੱਕੇ ਹਨ। ਜ਼ਿਲ੍ਹਾ ਪਟਿਆਲਾ ਇਸ ਮਾਮਲੇ ਵਿਚ ਤੀਸਰੇ ਸਥਾਨ ‘ਤੇ ਹੈ, ਇੱਥੋਂ ਦੇ ਕਿਸਾਨਾਂ ਨੂੰ ਹੁਣ ਤੱਕ 1268.20 ਕਰੋੜ ਰੁਪਏ ਮਿਲ ਚੁੱਕੇ ਹਨ। ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਹੀ ਜ਼ਿਲ੍ਹਾ ਅੰਮ੍ਰਿਤਸਰ ਦੇ ਕਿਸਾਨਾਂ ਨੂੰ 587 ਕਰੋੜ, ਜ਼ਿਲ੍ਹਾ ਤਰਨਤਾਰਨ ਨੂੰ 698.30 ਕਰੋੜ, ਜ਼ਿਲ੍ਹਾ ਗੁਰਦਾਸਪੁਰ ਨੂੰ 500.38 ਕਰੋੜ, ਜ਼ਿਲ੍ਹਾ ਪਠਾਨਕੋਟ ਨੂੰ 60.49 ਕਰੋੜ, ਜ਼ਿਲ੍ਹਾ ਕਪੂਰਥਲਾ ਨੂੰ 438.81 ਕਰੋੜ, ਜ਼ਿਲ੍ਹਾ ਜਲੰਧਰ ਨੂੰ 603.23 ਕਰੋੜ, ਜ਼ਿਲ੍ਹਾ ਹੁਸ਼ਿਆਰਪੁਰ ਨੂੰ 334.32 ਕਰੋੜ ਅਤੇ ਜ਼ਿਲ੍ਹਾ ਨਵਾਂ ਸ਼ਹਿਰ ਨੂੰ 283.24 ਕਰੋੜ ਰੁਪਏ ਦੀ ਅਦਾਇਗੀ ਦਿੱਤੀ ਜਾ ਚੁੱਕੀ ਹੈ।

ਇਸ ਦੇ ਨਾਲ ਹੀ ਜ਼ਿਲ੍ਹਾ ਬਰਨਾਲਾ ਨੂੰ 577.71 ਕਰੋੜ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨੂੰ 362.10 ਕਰੋੜ, ਜ਼ਿਲ੍ਹਾ ਅਜੀਤਗੜ੍ਹ ਨੂੰ 159.06 ਕਰੋੜ, ਜ਼ਿਲ੍ਹਾ ਰੂਪਨਗਰ ਨੂੰ 192.87 ਕਰੋੜ, ਜ਼ਿਲ੍ਹਾ ਫ਼ਿਰੋਜ਼ਪੁਰ ਨੂੰ 824.06, ਜ਼ਿਲ੍ਹਾ ਫ਼ਾਜ਼ਿਲਕਾ ਨੂੰ 675.11 ਕਰੋੜ, ਜ਼ਿਲ੍ਹਾ ਮੋਗਾ ਨੂੰ 920.11 ਕਰੋੜ, ਜ਼ਿਲ੍ਹਾ ਫ਼ਰੀਦਕੋਟ ਦੇ ਕਿਸਾਨਾਂ ਨੂੰ 521.69 ਕਰੋੜ, ਜ਼ਿਲ੍ਹਾ ਮੁਕਤਸਰ ਨੂੰ 883.14 ਕਰੋੜ, ਜ਼ਿਲ੍ਹਾ ਬਠਿੰਡਾ 858.77 ਕਰੋੜ ਅਤੇ ਜ਼ਿਲ੍ਹਾ ਮਾਨਸਾ ਦੇ ਕਿਸਾਨਾਂ ਨੂੰ 611.37 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।

 

Share

ਸੁਪਰੀਮ ਕੋਰਟ ਵੱਲੋਂ ਚਿਸ਼ਤੀ ਨੂੰ ਥੋੜ੍ਹੇ ਸਮੇਂ ਲਈ ਪਾਕਿ ਜਾਣ ਦੀ ਇਜਾਜ਼ਤ

ਨਵੀਂ ਦਿੱਲੀ, 10 ਮਈ (ਏਜੰਸੀ) : ਸੁਪਰੀਮ ਕੋਰਟ ਵੱਲੋਂ ਕੁਝ ਸ਼ਰਤਾਂ ਦੇ ਨਾਲ 82 ਸਾਲਾ ਪਾਕਿ ਵਿਗਿਆਨੀ ਮੁਹੰਮਦ ਖਲੀਲ ਚਿਸ਼ਤੀ ਨੂੰ ਭਾਰਤ ‘ਚ 20 ਸਾਲ ਬਿਤਾਉਣ ਤੋਂ ਬਾਅਦ ਥੋੜ੍ਹੇ ਸਮੇਂ ਲਈ ਪਾਕਿਸਤਾਨ ਜਾਣ ਦੀ ਆਗਿਆ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੁਹੰਮਦ ਖਲੀਲ ਚਿਸ਼ਤੀ ਦੀ ਕਤਲ ਦੇ ਇਕ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਜਸਟਿਸ ਪੀ ਸਦਾਸ਼ਿਵਮ ਅਤੇ ਜਸਟਿਸ ਚੇਲਾਮੇਸ਼ਵਰ ਨੇ ਚਿਸ਼ਤੀ ਨੂੰ ਪਾਕਿਸਤਾਨ ‘ਚ ਭਾਰਤੀ ਦੂਤਾਵਾਸ ‘ਚ ਆਪਣਾ ਪਾਸਪੋਰਟ ਜਮ੍ਹਾਂ ਕਰਾਉਣ ਅਤੇ 2 ਹਫ਼ਤੇ ਦੇ ਅੰਦਰ-ਅੰਦਰ ਸੁਪਰੀਮ ਕੋਰਟ ਦੀ ਰਜਿਸਟਰੀ ‘ਚ 5 ਲੱਖ ਰੁਪਏ ਜਮ੍ਹਾਂ ਕਰਾਉਣ ਦਾ ਵੀ ਹੁਕਮ ਦਿੱਤਾ ਹੈ।

ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਚਿਸ਼ਤੀ 1 ਨਵੰਬਰ ਤੱਕ ਭਾਰਤ ਮੁੜ ਆਉਣ, ਕਿਉਂਕਿ ਹੱਤਿਆ ਦੇ ਮਾਮਲੇ ‘ਚ ਉਨ੍ਹਾਂ ਨੂੰ ਦੋਸ਼ੀ ਠਹਿਰਾਏ ਜਾਣ ਦੇ ਫ਼ੈਸਲੇ ਖ਼ਿਲਾਫ਼ ਦਾਇਰ ਉਨ੍ਹਾਂ ਦੀ ਅਰਜ਼ੀ ‘ਤੇ ਸੁਣਵਾਈ ‘ਚ ਤੇਜ਼ੀ ਲਿਆਂਦੀ ਜਾਵੇਗੀ। ਅਦਾਲਤ ਨੇ ਕਿਹਾ ਕਿ ਉਨ੍ਹਾਂ ਦੀ ਅਪੀਲ ‘ਤੇ ਸੁਣਵਾਈ 20 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੋਲਿਸਟਰ ਜਨਰਲ ਮੋਹਨ ਪਰਾਸ਼ਰਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਭਾਰਤ ‘ਚ ਚਿਸ਼ਤੀ ਦੇ ਜਾਣ-ਪਛਾਣ ਵਾਲੇ ਲੋਕ ਉਨ੍ਹਾਂ ਵੱਲੋਂ ਮੁਚੱਲਕਾ ਭਰਨ ਤਾਂ ਕਿ ਅਪੀਲ ‘ਤੇ ਸੁਣਵਾਈ ਦੌਰਾਨ ਪਾਕਿਸਤਾਨੀ ਵਿਗਿਆਨੀ ਦੀ ਹਾਜ਼ਰੀ ਯਕੀਨੀ ਬਣਾਈ ਜਾ ਸਕੇ। ਡਵੀਜ਼ਨ ਬੈਂਚ ਨੇ ਕਿਹਾ ਕਿ ਚਿਸ਼ਤੀ ਨੂੰ ਛੱਡਿਆ ਜਾਣਾ ਉਨ੍ਹਾਂ ‘ਤੇ ਲਗਾਈ ਗਈਆਂ ਦੋਵਾਂ ਸ਼ਰਤਾਂ ਨੂੰ ਪੂਰਾ ਕਰਨ ‘ਤੇ ਨਿਰਭਰ ਕਰਦਾ ਹੈ। ਇਸ ਤੋਂ ਪਹਿਲਾਂ ਬੀਤੀ 4 ਮਈ ਨੂੰ ਸੁਪਰੀਮ ਕੋਰਟ ਪਾਕਿਸਤਾਨ ਜਾਣ ਦੀ ਆਗਿਆ ਦੇਣ ਬਾਰੇ ਚਿਸ਼ਤੀ ਦੀ ਬੇਨਤੀ ‘ਤੇ ਸੁਣਵਾਈ ਲਈ ਰਾਜ਼ੀ ਹੋ ਗਿਆ ਸੀ ਅਤੇ ਇਸ ਮਾਮਲੇ ‘ਚ ਕੇਂਦਰ ਤੋਂ ਉਸ ਦਾ ਪੱਖ ਰੱਖਣ ਲਈ ਕਿਹਾ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 20 ਸਾਲ ਪੁਰਾਣੇ ਹੱਤਿਆ ਦੇ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰਾਜਸਥਾਨ ਦੀ ਅਜਮੇਰ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਚਿਸ਼ਤੀ ਨੂੰ ਸੁਪਰੀਮ ਕੋਰਟ ਨੇ ਬੀਤੀ 9 ਅਪ੍ਰੈਲ ਨੂੰ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਨੇ ਉਨ੍ਹਾਂ ਨੂੰ ਮਨੁੱਖੀ ਆਧਾਰ ‘ਤੇ ਜ਼ਮਾਨਤ ਦਿੱਤੀ ਸੀ ਪਰ ਅਗਲੇ ਹੁਕਮ ਤੱਕ ਅਜਮੇਰ ਨਾ ਛੱਡਣ ਲਈ ਕਿਹਾ ਸੀ।

 

 

Share

ਗੁਆਚੇ ਰੂਸੀ ਜਹਾਜ਼ ਦਾ ਮਲਬਾ ਮਿਲਿਆ

ਜਕਾਰਤਾ, 10 ਮਈ (ਏਜੰਸੀ) : ਇੰਡੋਨੇਸ਼ੀਆ ‘ਚ ਬੁੱਧਵਾਰ ਨੂੰ ਇਕ ਪ੍ਰੀਖਣ ਉਡਾਣ ਦੌਰਾਨ ਲਾਪਤਾ ਹੋਏ ਰੂਸ ਦੇ ਯਾਤਰੀ ਜਹਾਜ਼ ਦਾ ਮਲਬਾ ਮਿਲਿਆ ਹੈ। ਇਸ ਸੁਖੋਈ ਸੁਪਰਜੈੱਟ-100 ਜਹਾਜ਼ ‘ਚ 48 ਯਾਤਰੀ ਸਵਾਰ ਸਨ। ਹਾਦਸੇ ‘ਚ ਸਾਰਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਕ ਏਅਰਫੋਰਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਹਾਜ਼ ਦਾ ਮਲਬਾ ਪੱਛਮੀ ਇੰਡੋਨੇਸ਼ੀਆ ‘ਚ ਸਥਿਤ ਇਕ ਜਵਾਲਾਮੁਖੀ ਦੇ ਕੋਲ ਮਿਲਿਆ ਹੈ। ਬੋਗੋਰ ਸਥਿਤ ਅਤੰਗ ਸੰਜਯਾ ਹਵਾਈ ਅੱਡੇ ਦੇ ਅਧਿਕਾਰੀ ਮੇਜਰ ਅਲੀ ਉਮਰੀ ਲੁਬਿਸ ਨੇ ਇਕ ਟੀ. ਵੀ. ਚੈਨਲ ਨੂੰ ਦੱਸਿਆ ਕਿ ਜਹਾਜ਼ ਦਾ ਮਲਬਾ ਪੱਛਮ ਜਾਵਾ ਪ੍ਰਾਂਤ ‘ਚ ਸਥਿਤ ਸਲਾਕ ਪਹਾੜ ‘ਤੇ ਇਕ ਚੱਟਾਨ ਕੋਲ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਲਬਾ 1500 ਮੀਟਰ ਦੀ ਉਂਚਾਈ ਵਾਲੇ ਇਲਾਕੇ ‘ਚ ਪਾਇਆ ਗਿਆ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਨਾਲ ਸੰਬੰਧਤ ਹੋਰ ਜਾਣਕਾਰੀ ਨਹੀਂ ਹੈ। ਇਸ ਸੁਖੋਈ ਸੁਪਰਜੈੱਟ 100 ਜਹਾਜ਼ ‘ਚ 48 ਯਾਤਰੀ ਸਵਾਰ ਸਨ। ਇਨ੍ਹਾਂ ਯਾਤਰੀਆਂ ‘ਚ ਜਹਾਜ਼ ਦੇ ਸੰਭਾਵਿਤ ਖਰੀਦਾਰ ਅਤੇ ਪੱਤਰਕਾਰ ਸ਼ਾਮਲ ਸਨ। ਜਹਾਜ਼ ਦਾ ਉਡਾਣ ਭਰਨ ਦੇ 21 ਮਿੰਟ ਬਾਅਦ ਰੇਡਾਰ ਨਾਲ ਸੰਪਰਕ ਟੁੱਟ ਗਿਆ ਸੀ।

Share
« 1 2 3 4 5 6 7 8 9 10 11 12 ... 139 140 »
Poll