ਮਾਲਦੀਵ ਦੇ ਨਵੇਂ ਹਾਕਮ ਵਲੋਂ ਚੀਨ ਨਾਲ ਸਬੰਧ ਵਧਾਉਣ ਦਾ ਭਰੋਸਾ

ਮਾਲੇ, 17 ਫਰਵਰੀ (ਏਜੰਸੀ) : ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਵਹੀਦ ਹਸਨ ਨੇ ਚੀਨ ਨਾਲ ਵਪਾਰਕ ਅਤੇ ਸੱਭਿਆਚਾਰਕ ਸੰਬੰਧ ਮਜ਼ਬੂਤ ਬਣਾਉਣ ਦੀ ਗੱਲ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਇਸ ਉਭਰਦੇ ਸ਼ਕਤੀਸ਼ਾਲੀ ਦੇਸ਼ ਨਾਲ ਸਬੰਧ ਨਾ ਬਣਾਉਣਾ ਮਾਲਦੀਵ ਵਰਗੇ ਏਸ਼ੀਆ ਦੇ ਛੋਟੇ ਜਿਹੇ ਦੇਸ਼ ਲਈ ਨੁਕਸਾਨਦੇਹ ਹੈ। ਚੀਨ ਦੀ ਖਬਰ ਏਜੰਸੀ ਸਿਨਹੁਆ ਨੇ ਸ਼੍ਰੀ ਹਸਨ ਦਾ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ ਇਹ ਕਹਿੰਦੇ ਹੋਏ ਹਵਾਲਾ ਦਿੱਤਾ ਹੈ ਕਿ ਉਹ ਆਪਣੇ ਪਿਛਲੇ ਰਾਸ਼ਟਰਪਤੀ ਨਸ਼ੀਦ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਜਾਰੀ ਰੱਖਣਗੇ ਅਤੇ ਚੀਨ ਨਾਲ ਸੰਬੰਧ ਬਣਾਈ ਰੱਖਣਗੇ।

Share

ਓਸਾਮਾ ਦੀ ਪਤਨੀ ਦੀ ਰਿਹਾਈ ਲਈ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ

Osama Bin Laden, Amal al-Sadah

Osama Bin Laden, Amal al-Sadah

ਲੰਡਨ, 16 ਫਰਵਰੀ (ਏਜੰਸੀ) : ਓਸਾਮਾ ਬਿਨ ਲਾਦੇਨ ਦੀ ਸਭ ਤੋਂ ਜਵਾਨ ਪਤਨੀ  ਦੇ ਪਰਿਵਾਰ ਵਾਲਿਆਂ ਨੇ ਪਾਕਿਸਤਾਨ ਦੇ ਪ੍ਰਧਾਨ ਜੱਜ ਨੂੰ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਰਿਹਾਈ ਲਈ ਅਪੀਲ ਕੀਤੀ ਹੈ। ਅਮਰੀਕੀ ਨੇਵੀ ਸੀਲਸ ਦੀ ਕਾਰਵਾਈ ‘ਚ ਲਾਦੇਨ ਦੀ ਪਤਨੀ ਦੇ ਗੋਢਿਆਂ ‘ਚ ਗੋਲੀ ਲੱਗੀ ਸੀ ਅਤੇ ਉਹ ਖੁਦ ਇਸ ਕਾਰਵਾਈ ‘ਚ ਮਾਰਿਆ ਗਿਆ ਸੀ। ਲਾਦੇਨ ਦੀ ਯਮਨੀ ਬੀਵੀ ਅਮਾਲ ਅਹਿਮਦੀ ਅਲ ਸਦਾਹ ਵਲੋਂ ਇਹ ਪਟੀਸ਼ਨ ਉਸਦੇ ਭਰਾ ਨੇ ਦਾਖਲ ਕੀਤੀ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਭੈਣ ਦੇ ਪੰਜ ਬੱਚਿਆਂ ਦੀ ਮਾਨਸਿਕ ਹਾਲਤ ਖਰਾਬ ਹੈ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਨਹੀਂ ਮਿਲ ਰਹੀ ਹੈ। ਗਾਰਡੀਅਨ ਨੇ ਇਹ ਰਿਪੋਰਟ ਦਿੱਤੀ ਹੈ।

ਸਦਾਹ ਦੇ ਭਰਾ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀ ਭੈਣ ਚੱਲ ਨਹੀਂ ਸਕਦੀ ਕਿਉਂਕਿ ਉਸਦੇ ਪੈਰਾਂ ‘ਚ ਲੱਗੀ ਸੱਟ ਦਾ ਠੀਕ ਢੰਗ ਨਾਲ ਇਲਾਜ ਨਹੀਂ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਐਬਟਾਬਾਦ ਸਥਿਤ ਲਾਦੇਨ ਦੇ ਘਰ ‘ਚ ਅਮਰੀਕੀ ਹਮਲੇ ਦੌਰਾਨ ਲਾਦੇਨ ਦੀ ਢਾਲ ਬਣਨ ਦੀ ਕੋਸ਼ਿਸ਼ ਕਰਦੇ ਹੋਏ ਗੋਢੇ ‘ਚ ਗੋਲੀ ਲੱਗੀ ਸੀ। ਸਮਾਚਾਰ ਪੱਤਰ ‘ਚ ਕਿਹਾ ਗਿਆ ਹੈ ਕਿ ਐਬਟਾਬਾਦ ਸਥਿਤ ਘਰ ‘ਚ ਪਾਇਆ ਗਿਆ ਓਸਾਮਾ ਦਾ ਪੂਰਾ ਪਰਿਵਾਰ ਪਿਛਲੇ ਸਾਲ ਦੋ ਮਈ ਦੀ ਘਟਨਾ ਤੋਂ ਬਾਅਦ ਕਿਸੇ ਅਣਪਛਾਣੀ ਜਗ੍ਹਾ ‘ਤੇ ਪਾਕਿਸਤਾਨੀ ਹਿਰਾਸਤ ‘ਚ ਹੈ। ਟੁੱਟੀ-ਫੁੱਟੀ ਅੰਗਰੇਜ਼ੀ ‘ਚ ਲਿਖੀ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਰਿਹਾਈ ਮਾਨਵ ਅਧਿਕਾਰਾਂ ਅਤੇ ਦਨੀਆ ਦੇ ਕਾਨੂੰਨ ਖਿਲਾਫ ਹੈ। ਪਟੀਸ਼ਨ ‘ਚ ਇਹ ਵੀ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਵੀ ਤਸੀਹੇ ਦਿੱਤੇ ਜਾ ਰਹੇ ਹਨ। ਯਮਨ ਨਿਵਾਸੀ 31 ਸਾਲਾ ਸਦਾਹ ਦਾ ਵਿਆਹ ਲਾਦੇਨ ਨਾਲ ਸਾਲ 2000 ‘ਚ ਹੋਇਆ ਸੀ। ਉਸਦੀ ਵੱਡੀ ਬੇਟੀ ਸਫੀਆ ਕਰੀਬ 12 ਸਾਲ ਦੀ ਹੈ ਅਤੇ ਬਾਕੀ ਤਿੰਨ ਬੱਚੇ 8 ਸਾਲ ਤੱਕ ਦੇ ਹਨ।

Share

ਭਾਰਤ ਅਤੇ ਨੇਪਾਲ ਪੰਚੇਸ਼ਵਰ ਪ੍ਰਾਜੈਕਟ ਲਾਗੂ ਕਰਨ ਲਈ ਵਿਕਾਸ ਅਥਾਰਟੀ ਦੀ ਸਥਾਪਨਾ ਉਤੇ ਸਹਿਮਤ

ਨਵੀਂ ਦਿੱਲੀ, 16 ਫਰਵਰੀ (ਏਜੰਸੀ) : ਭਾਰਤ ਅਤੇ ਨੇਪਾਲ ਪੰਚੇਸ਼ਵਰ ਬਹੁ ਮੰਤਵੀ ਪ੍ਰਾਜੈਕਟ ਲਾਗੂ ਕਰਨ ਲਈ ਪੰਚੇਸ਼ਵਰ ਵਿਕਾਸ ਅਥਾਰਟੀ ਦੀ ਸਥਾਪਨਾ ਉਤੇ ਸਹਿਮਤ ਹੋ ਗਏ ਹਨ। ਦੋਵਾਂ ਪੱਖਾਂ ਵਿਚਾਲੇ ਇਹ ਸਹਿਮਤੀ ਮੰਤਰੀ ਪੱਧਰ ਦੀ ਸੰਯੁਕਤ ਭਾਰਤ ਨੇਪਾਲ ਪਾਣੀ ਵਸੀਲਿਆਂ ਬਾਰੇ ਕਮਿਸ਼ਨ ਦੀ ਨਵੀਂ ਦਿੱਲੀ ਵਿੱਚ ਪਹਿਲੀ ਬੈਠਕ ਵਿੱਚ ਬਣੀ। ਇਸ ਬੈਠਕ ਵਿੱਚ ਦੋਵਾਂ ਦੇਸ਼ਾਂ ਦੇ ਕਈ ਸੀਨੀਅਰ ਕੇਂਦਰੀ ਮੰਤਰੀ ਅਤੇ ਭਾਰਤ ਦੇ ਸਬੰਧਤ ਰਾਜਾਂ ਦੇ ਮੰਤਰੀ ਅਤੇ ਅਧਿਕਾਰੀ ਮੌਜੂਦ ਸਨ। ਦੋਵੇ ਧਿਰਾਂ ਸਪਤ ਕੋਸੀ ਹਾਈ ਡੈਮ ਪ੍ਰਾਜੈਕਟ ਵੀ ਜਲਦੀ ਤੋਂ ਜਲਦੀ ਪੂਰਾ ਕਰਨ ਉਤੇ ਸਹਿਮਤ ਹੋਏ। ਉਨ੍ਹਾਂ ਵਿਚ ਸਨ ਕੋਸੀ ਸਟੋਰੇਜ਼ ਕਮ ਡਾਈਵਰਜਰਨ ਸਕੀਮ ਪੂਰੀ ਕਰਨ ਉਤੇ ਸਹਿਮਤੀ ਬਣ ਗਈ।

ਭਾਰਤ ਨੇਪਾਲ ਮੰਤਰੀ ਪੱਧਰ ਦੇ ਸੰਯੁਕਤ ਕਮਿਸ਼ਨ ਦੀ ਇਸ ਬੈਠਕ ਵਿੱਚ 15 ਕਿਲੋਮੀਟਰ ¦ਬੇ ਕੋਸੀ ਤਟ ਬੰਧ ਦਾ ਰੱਖ ਰਖਾਓ ਭਾਰਤ ਸਰਕਾਰ ਵੱਲੋਂ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਗਈ, ਜਿਸ ਨੂੰ ਮੰਨ ਲਿਆ ਗਿਆ। ਦੋਵਾਂ ਧਿਰਾਂ ਨੇ ਨੋਟ ਕੀਤਾ ਕਿ ਮਜੁਫਰਪੁਰ ਢਾਲਕੇਬਰ 400 ਕੇਵੀ ਟ੍ਰਾਂਸਮਿਸ਼ਨ ਲਾਈਨ ਨੂੰ ਮਜ਼ਬੂਤ ਬਣਾਇਆ ਜਾਵੇ ਤਾਂ ਕਿ ਨੇਪਾਲ ਤੋਂ 75 ਮੈਗਾਵਾਟ ਵਧੇਰੇ ਬਿਜਲੀ ਆਯਾਤ ਕੀਤੀ ਜਾ ਸਕੇ। ਦੋਵੇ ਪੱਖ ਗੰਡਕ ਪ੍ਰਾਜੈਕਟ ਦੀ ਮੁਰੰਮਤ ਅਤੇ ਰਖ ਰਖਾਓ ਲਈ ਜ਼ਰੂਰੀ ਸਮੱਗਰੀ ਅਤੇ ਉਪਕਰਣ ਨੇਪਾਲ ਭੇਜੇ ਜਾਣ ਉਤੇ ਵੀ ਸਹਿਮਤ ਹੋਏ। ਇਹ ਸਮੱਗਰੀ ਕਰ ਮੁਕਤ ਹੋਵੇਗੀ। ਇਸ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਭਾਰਤ ਦੇ ਕੇਂਦਰੀ ਵਸੀਲਿਆਂ ਅਤੇ ਸੰਸਦੀ ਕਾਰਜ ਮੰਤਰੀ ਸ਼੍ਰੀ ਪਵਨ ਕੁਮਾਰ ਬਾਂਸਲ ਅਤੇ ਨੇਪਾਲ ਦੇ ਊਰਜਾ ਮੰਤਰੀ ਸ਼੍ਰੀ ਪੋਸਟਾ ਬਹਾਦੁਰ ਬੋਗਾਤੀ ਵੀ ਹਾਜ਼ਿਰ ਸਨ।

Share

ਇਰਾਨ ਵੱਲੋਂ ਯੂਰਪੀ ਯੂਨੀਅਨ ਦੇ 6 ਦੇਸ਼ਾਂ ਨੂੰ ਤੇਲ ਸਪਲਾਈ ਬੰਦ

ਤਹਿਰਾਨ, 15 ਫਰਵਰੀ (ਏਜੰਸੀ) : ਦੁਨੀਆ ਦੇ ਕੁਝ ਦੇਸ਼ਾਂ ‘ਚ ਦਹਿਸ਼ਤੀ ਘਟਨਾਵਾਂ ਦੀ ਸਾਜ਼ਿਸ਼ ਰਚਣ ਦੇ ਲਗ ਰਹੇ ਦੋਸ਼ਾਂ ਦਰਮਿਆਨ ਇਰਾਨ ਨੇ ਦੁਨੀਆ ਦੇ ਸਾਹਮਣੇ ਜਿੱਥੇ ਆਪਣੀ ਪਰਮਾਣੂ ਤਾਕਤ ਦਾ ਪ੍ਰਗਟਾਵਾ ਕੀਤਾ ਹੈ, ਉਥੇ ਯੂਰਪੀ ਯੂਨੀਅਨ ਦੇ 6 ਦੇਸ਼ਾਂ ਨੂੰ ਤੇਲ ਦੀ ਸਪਲਾਈ ਵੀ ਰੋਕ ਦਿੱਤੀ ਹੈ। ਇਰਾਨ ਵੱਲੋਂ ਨੀਦਰਲੈਂਡ, ਸਪੇਨ, ਇਟਲੀ, ਫਰਾਂਸ, ਗਰੀਸ ਤੇ ਪੁਰਤਗਾਲ ਦੇਸ਼ਾਂ ਨੂੰ ਤੇਲ ਦੀ ਸਪਲਾਈ ਰੋਕੀ ਗਈ ਹੈ। ਇਸ ਸਬੰਧੀ ਦੇਸ਼ ਦੀ ਸੰਸਦ ‘ਚ ਮਤਾ ਪਾਸ ਕਰਵਾਉਣ ਤੋਂ ਬਾਅਦ ਦੇਸ਼ ਦੇ ਰਾਸ਼ਟਰਪਤੀ ਮੁਹੰਮਦ ਅਹਿਮਦੀਨੇਜਾਦ ਨੇ ਕੌਮ ਦੇ ਨਾਂ ਸੰਬੋਧਨ ‘ਚ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਇਹ ‘ਘਮੰਡੀ ਤਾਕਤਾਂ‘ ਹਨ ਤੇ ਇਰਾਨ ਇਨ੍ਹਾਂ ਨੂੰ ਸਬਕ ਸਿਖਾਵੇਗਾ।

ਇਰਾਨ ਨੇ ਦੇਸ਼ ‘ਚ ਹੀ ਬਣੀ ਪਰਮਾਣੂ ਬਾਲਣ ਰਾਡਜ਼ ਨੂੰ ਇਕ ਸੋਧ ਰਿਐਕਟਰ ‘ਚ ਲੋਡ ਕੀਤਾ। ਸਥਾਨਕ ਮੀਡੀਆ ਇਸ ਨੂੰ ਇਰਾਨ ਦੀ ਵੱਡੀ ਕਾਮਯਾਬੀ ਵਜੋਂ ਵੇਖ ਰਿਹਾ ਹੈ, ਜਦਕਿ ਅਮਰੀਕਾ ਸਮੇਤ ਪੱਛਮੀ ਦੇਸ਼ ਇਰਾਨ ਦੇ ਇਸ ਕਦਮ ਤੋਂ ਘਬਰਾ ਗਏ ਹਨ। ਇਰਾਨ ਦੀ ਕੌਮੀ ਸੁਰੱਖਿਆ ਕੌਂਸਲ ਦੇ ਚੀਫ਼ ਨੇ ਦੱਸਿਆ ਕਿ ਪੱਛਮੀ ਦੇਸ਼ ਇਸ ਮਾਮਲੇ ‘ਚ ਸਾਡੀ ਮਦਦ ਨਹੀ ਕਰਨਾ ਚਾਹੁੰਦੇ ਸੀ ਅਤੇ ਅਸੀਂ ਖੁਦ ਹੀ ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਿਆ। ਦੂਜੇ ਪਾਸੇ ਅਮਰੀਕਾ ਨੇ ਉਕਤ ਘਟਨਾਕ੍ਰਮ ਤੋਂ ਬਾਅਦ ਸਮੂਹ ਪੱਛਮੀ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਰਾਨ ਨਾਲ ਸਾਰੇ ਸਬੰਧ ਤੋੜ ਲੈਣ।

Share

ਮੁਸ਼ੱਰਫ ਜਾਣਦਾ ਸੀ ਲਾਦੇਨ ਦਾ ਠਿਕਾਣਾ ?

ਇਸਲਾਮਾਬਾਦ , 15 ਫਰਵਰੀ (ਏਜੰਸੀ) : ਆਈ.ਐੱਸ.ਆਈ. ਦੇ ਇਕ ਸਾਬਕਾ ਮੁੱਖੀ ਨੇ ਦੋਸ਼ ਲਾਇਆ ਹੈ ਕਿ ਸਾਬਕਾ ਰਾਸ਼ਟਰਪਤੀ ਪ੍ਰਵੇਸ਼ ਮੁਸ਼ੱਰਫ ਨੂੰ ਪਤਾ ਸੀ ਕਿ ਓੁਸਾਮਾ ਬਿਨ ਲਾਦੇਨ ਏਬਟਾਬਾਦ ‘ਚ ਛੁਪਿਆ ਹੈ ਅਤੇ ਪਾਕਿਸਤਾਨ ਖੁਫੀਆ ਏਜੈਂਸੀ ਨੇ ਖੁਦ ਉਸ ਸੁਰੱਖਿਅਤ ਘਰ ਦਾ ਨਿਰਮਾਣ ਕੀਤਾ ਸੀ ਜਿੱਥੇ ਉਹ ਰਹਿੰਦਾ ਸੀ। ਸੀ.ਆਈ.ਏ. ਦੇ ਸਾਬਕਾ ਅਧਿਕਾਰੀ ਬਰੂਸ ਰਿਡੇਲ ਨੇ ਸਾਬਕਾ ਆਈ.ਐੱਸ.ਆਈ. ਮੁੱਖੀ ਜਨਰਲ ਜਿਆਊਦੀਨ ਖਵਾਜਾ ਉਰਫ ਜਿਆਊਦੀਨ ਬਟ ਦੇ ਹਵਾਲੇ ਨਾਲ ਕਿਹਾ ਕਿ ਮੁਸ਼ੱਰਫ ਨੂੰ ਪਤਾ ਸੀ ਕਿ ਲਾਦੇਨ ਏਬਟਾਬਾਦ ‘ਚ ਹੈ। ‘ਦ ਡੇਲੀ ਬੀਟਸ ਵੈਬਸਾਈਟ’ ‘ਤੇ ਪਾਏ ਗਏ ਇਕ ਲੇਖ ‘ਚ ਰਿਡੇਲ ਨੇ ਅੱਗੇ ਬਟ ਦੇ ਹਵਾਲੇ ਨਾਲ ਲਿਖਿਆ ਹੈ ਕਿ ਏਬਟਾਬਾਦ ‘ਚ ਲਾਦੇਨ ਦਾ ਸੁਰੱਖਿਅਤ ਘਰ ਇੰਟੈਲੀਜੈਂਸ ਬਿਓੂਰੋ ਦੇ ਸਾਬਕਾ ਮੁੱਖੀ ਬਿਗਰੇਡੀਅਰ ਏਜਾਜ ਸ਼ਾਹ ਦੇ ਆਦੇਸ਼ ‘ਤੇ ਬਣਾਇਆ ਗਿਆ ਸੀ। ਰਿਡੇਲ ਨੇ ਲਿਖਿਆ ਹੈ, ” ਜਿਆਊਦੀਨ ਦਾ ਕਹਿਣਾ ਹੈ ਕਿ ਏਜਾਜ ਸ਼ਾਹ ਏਬਟਾਬਾਦ ‘ਚ ਲਾਦੇਨ ਨੂੰ ਬਸਾਉਣ, ਉਸਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਬਾਹਰੀ ਲੋਕਾਂ ਤੋਂ ਉਸ ਨੂੰ ਛੁਪਾਕੇ ਰੱਖਣ ਲਈ ਜਿੰਮੇਦਾਰ ਹੈ ਅਤੇ ਜਿਆਊਦੀਨ ਦਾ ਕਹਿਣਾ ਹੈ ਕਿ ਮੁਸ਼ੱਰਫ ਨੂੰ ਇਸ ਸੱਭ ਦੇ ਬਾਰੇ ‘ਚ ਪਤਾ ਸੀ। ਹਾਲਾਂਕਿ ਬਟ ਨੇ ਜਿਊ ਨਿਓੂਜ਼ ਚੈਨਲ ਨਾਲ ਗੱਲਬਾਤ ‘ਚ ਕਿਹਾ ਕਿ ਲੇਖ ‘ਚ ਉਨ੍ਹਾਂ ਦਾ ਹਵਾਲਾ ਗਲਤ ਤਰੀਕੇ ਨਾਲ ਦਿੱਤਾ ਗਿਆ ਹੈ । ਉਨ੍ਹਾਂ ਨੇ ਇਸ ਬਾਰੇ ‘ਚ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

Share

ਦਿੱਲੀ ਤੋਂ ਬਾਅਦ ਧਮਾਕਿਆਂ ਨਾਲ ਹਿੱਲਿਆ ਬੈਂਕਾਕ

ਬੈਂਕਾਕ, 14 ਫਰਵਰੀ (ਏਜੰਸੀ) : ਥਾਈਲੈਂਡ ਦੀ ਰਾਜਧਾਨੀ ‘ਚ ਅੱਜ ਦੋ ਵਿਸਫੋਟ ਹੋਏ ਪਰ ਫਿਲਹਾਲ ਇਸ ‘ਚ ਕਿਸੇ ਦੇ ਮਾਰੇ ਜਾਣ ਦੀ ਕੋਈ ਪੁਸ਼ਟੀ ਨਹੀਂ ਹੋਈ। ਵਿਸਫੋਟਾਂ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਟਵਿਟਰ ‘ਤੇ ਪਾਈਆਂ ਤਸਵੀਰਾਂ ‘ਚ ਇਕ ਥਾਈ ਸਕੂਲ ਦੇ ਬਾਹਰ ਫੁਟਪਾਥ ‘ਤੇ ਖਿੰਡਰੇ ਕੱਚ ਦੇ ਟੁੱਕੜਿਆਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਿ ਵਿਅਕਤੀ ਨੂੰ ਪਏ ਦਿਖਾਇਆ ਗਿਆ ਹੈ। ਥਾਈਲੈਂਡ ਦੇ ਕਈ ਟੈਲੀਵਿਜ਼ਨ ਸਟੇਸ਼ਨਾਂ ਦੀਆਂ ਖਬਰਾਂ ‘ਚ ਕਿਹਾ ਗਿਆ ਹੈ ਕਿ ਜ਼ਖਮੀ ਵਿਅਕਤੀ ਵਿਸਫੋਟਕ ਲੈ ਜਾ ਰਿਹਾ ਸੀ। ਉਸਨੇ ਕਿਹਾ ਕਿ ਨੇੜੇ ਪਏ ਥੈਲੇ ‘ਚ ਮਿਲੇ ਪਛਾਣ ਪੱਤਰ ਤੋਂ ਅਜਿਹਾ ਲੱਗਦਾ ਹੈ ਕਿ ਉਹ ਇਰਾਨੀ ਹੋ ਸਕਦਾ ਹੈ। ਫਿਲਹਾਲ ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਪੁਲਸ ਕਨਰਲ ਸਿੱਤੀਪਹਾਬ ਬਾਈਪ੍ਰਸਤ ਨੇ ਦੱਸਿਆ ਕਿ ਵਿਸਫੋਟ ਸਮੁਖੁਮਵਿਤ ਸੋਈ 71 ‘ਤੇ ਕਰੀਬ  100 ਗਜ਼ ਦੀ ਦੂਰੀ ‘ਤ ਹੋਏ। ਉਨ੍ਹਾਂ    ਇਸ  ਬਾਰੇ ‘ਚ ਹੋਰ ਜਾਣਕਾਰੀ ਨਹੀਂ ਦਿੱਤੀ। ਸਥਾਨਕ ਮੀਡੀਆ ਦੀਆਂ ਖਬਰਾਂ ‘ਚ ਕਿਹਾ ਗਿਆ ਹੈ ਕਿ ਇਸ ਮਾਰਗ ‘ਤੇ ਆਵਾਜਾਈ ਰੋਕ ਦਿੱਤੀ ਹੈ ਅਤੇ ਅਧਿਕਾਰੀ ਜਾਂਚ ਕਰ ਰਹੇ ਹਨ।

Share

ਪਾਕਿਸਤਾਨ ਨੂੰ ਸਮਰਥਨ ਦੇ ਕੇ ਭਾਰਤ ਨਾਲ ਵੈਰ ਨਹੀਂ ਸਹੇੜ ਸਕਦਾ ਚੀਨ

ਵਾਸ਼ਿੰਗਟਨ, 13 ਫਰਵਰੀ (ਏਜੰਸੀ) : ਪਾਕਿਸਤਾਨ ਬੇਸ਼ੱਕ ਚੀਨ ਦਾ ਪੱਕਾ ਸਹਿਯੋਗੀ ਹੋਵੇ ਪਰ ਚੀਨ, ਪਾਕਿਸਤਾਨ ਲਈ ਭਾਰਤ ਨਾਲ ਕਿਸੇ ਕਿਸਮ ਦਾ ਵੈਰ ਨਹੀਂ ਸਹੇੜ ਸਕਦਾ, ਕਿਉਂਕਿ ਅਜਿਹਾ ਕਰਨ ਨਾਲ ਚੀਨ ਦਾ 60 ਅਰਬ ਡਾਲਰ ਦਾ ਵਿਸ਼ਾਲ ਵਪਾਰ ਸੰਕਟ ਵਿਚ ਪੈ ਜਾਵੇਗਾ। ਪਾਕਿਸਤਾਨ ਦੇ ਇਕ ਉਘੇ ਲੇਖਕ ਅਹਿਮਦ ਰਾਸ਼ਿਦ ਨੇ ਨਵੀਂ ਕਿਤਾਬ ‘ਪਾਕਿਸਤਾਨ ਆਨ ਦਿ ਬਰਿੰਕ – ਦਿ ਫਿਊਚਰ ਆਫ਼ ਅਮਰੀਕਾ, ਪਾਕਿਸਤਾਨ ਐਂਡ ਅਫ਼ਗ਼ਾਨਿਸਤਾਨ’ ਵਿਚ ਕਿਹਾ ਹੈ ਕਿ ਆਰਥਿਕ ਮਹੱਤਵ ਦਾ ਅਰਥ ਹੈ ਕਿ ਪਾਕਿਸਤਾਨ ਲੰਮੇ ਸਮੇਂ ਤੱਕ ਭਾਰਤ ਖਿਲਾਫ਼ ਪੂਰੀ ਤਰ੍ਹਾਂ ਜਾਂ ਬਿਨਾਂ ਸ਼ਰਤ ਸਮਰਥਨ ਲਈ ਚੀਨ ’ਤੇ ਵਿਸ਼ਵਾਸ਼ ਨਹੀਂ ਕਰ ਸਕਦਾ।

ਰਾਸ਼ਿਦ ਨੇ ਕਿਤਾਬ ਵਿਚ ਲਿਖਿਆ ਹੈ ਕਿ ਚੀਨ ਦਾ ਭਾਰਤ ਨਾਲ ਕਰੀਬ 60 ਅਰਬ ਡਾਲਰ ਦਾ ਵਪਾਰਕ ਅਤੇ ਕਾਰੋਬਾਰੀ ਰਿਸ਼ਤਾ ਹੈ, ਜਿਹੜਾ ਅੰਦਾਜ਼ੇ ਅਨੁਸਾਰ ਅਗਲੇ 10 ਸਾਲਾਂ ਵਿਚ 6 ਗੁਣਾਂ ਤੱਕ ਵੱਧ ਸਕਦਾ ਹੈ। ਚੀਨ, ਪਾਕਿਸਤਾਨ ਨੂੰ ਪੂਰੀ ਤਰ੍ਹਾਂ ਅਤੇ ਬਿਨ੍ਹਾਂ ਕਿਸੇ ਸ਼ਰਤ ਦੇ ਭਾਰਤ ਖਿਲਾਫ਼ ਸਮਰਥਨ ਦੇ ਕੇ ਇਸ ਨੂੰ ਗੁਆਉਣਾ ਨਹੀਂ ਚਾਹਵੇਗਾ। ਰਾਸ਼ਿਦ ਅਨੁਸਾਰ ਉਭਰਦੇ ਭਾਰਤ ਨਾਲ ਸੰਤੁਲਨ ਕਾਇਮ ਕਰਨ ਲਈ ਚੀਨ, ਪਾਕਿਸਤਾਨ ਨਾਲ ਰਣਨੀਤਕ ਰਿਸ਼ਤੇ ਚਾਹੁੰਦਾ ਹੈ ਅਤੇ ਪਾਕਿਸਤਾਨ ਨੇ ਇਸ ਨੂੰ ਮੁਹੱਈਆ ਕਰਵਾਉਣ ਦੀ ਇੱਛਾ ਪ੍ਰਗਟਾਈ ਹੈ। ਚੀਨ, ਭਾਰਤ ਨਾਲ ਦੁਸ਼ਮਣ ਵਾਂਗ ਵਿਵਹਾਰ ਕਰਨ ਲਈ ਤਿਆਰ ਨਹੀਂ ਹੈ ਜਿਵੇਂ ਕਿ ਪਾਕਿਸਤਾਨ ਚਾਹੁੰਦਾ ਹੈ। ਚੀਨ ਦੋਵੇਂ ਦੇਸ਼ਾਂ ਤੋਂ ਚਾਹੁੰਦਾ ਹੈ ਕਿ ਉਹ ਲੜਾਈ ਦੀ ਬਜਾਏ ਸ਼ਾਂਤੀ ਨਾਲ ਰਹੇ।

Share

ਸੱਤਾ ‘ਚ ਆਉਣ ‘ਤੇ ਡ੍ਰੋਨ ਹਮਲੇ ਬੰਦ ਕਰਾ ਦੇਵਾਂਗਾ : ਇਮਰਾਨ ਖਾਨ

ਇਸਲਾਮਾਬਾਦ, 11 ਫਰਵਰੀ (ਏਜੰਸੀ) : ਪਾਕਿਸਤਾਨ ‘ਚ ਵਿਰੋਧੀ ਧਿਰ ਪਾਕਿਸਤਾਨ ਤਹਿਰੀਕ ਏ ਇੰਸਾਫ (ਪੀ. ਟੀ. ਆਈ.) ਦੇ ਮੁਖੀ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਈ ਤਾਂ ਦੇਸ਼ ਦੇ ਵੱਖ-ਵੱਖ ਖੇਤਰਾਂ ‘ਚ ਹੋ ਰਹੇ ਡ੍ਰੋਨ ਹਮਲੇ ਬੰਦ ਕਰਵਾ ਦਿੱਤੇ ਜਾਣਗੇ। ਇਮਰਾਨ ਨੇ ਖੈਬਰ ਪਖਤੂਨਖਵਾ ਪ੍ਰਾਂਤ ਦੇ ਸਵਾਬੀ ‘ਚ ਇਕ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੀ. ਟੀ. ਆਈ. ਦੇਸ਼ ਨੂੰ ਅਮਰੀਕੀ ਗੁਲਾਮੀ ਤੋਂ ਆਜ਼ਾਦ ਕਰਵਾਏਗੀ ਅਤੇ ਅਮਰੀਕੀ ਡ੍ਰੋਨ ਹਮਲਿਆਂ ਨੂੰ ਬੰਦ ਕਰਾ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਡ੍ਰੋਨ ਹਮਲੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੀ ਉਲੰਘਣਾ ਹੈ।

Share

ਸਟਾਈਲ ‘ਚ ਓਬਾਮਾ ਤੋਂ ਅੱਗੇ ਨਿਕਲ ਗਏ ਵਿਰਾਟ

ਨਵੀਂ ਦਿੱਲੀ, 11 ਫਰਵਰੀ (ਏਜੰਸੀ) : ਭਾਰਤੀ ਕ੍ਰਿਕਟ ਦੇ ਉਭਰਦੇ ਸਟਾਰ ਵਿਰਾਟ ਕੋਹਲੀ ਸਟਾਈਲ ਸੈਂਸ ਵਿਚ ਵੀ ਸੁਪਰਹਿਟ ਹਨ ਅਤੇ ਇਸ ਦੌੜ ਵਿਚ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਪਿਛੇ ਛੱਡ ਦਿਤਾ ਹੈ। ਮਰਦਾਂ ਦੇ ਫੈਸ਼ਨ ਰਸਾਲੇ ‘ਜੀ. ਕਿਊ.’ ਨੇ ਆਪਣੇ ਤਾਜ਼ਾ ਅੰਕ ਵਿਚ ਦੁਨੀਆ ਦੇ ‘ਵੈਸਟ ਡਰੈਸਟਰ ਇੰਟਰਨੈਸ਼ਨਲ ਮੈਨ’ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ 23 ਸਾਲਾ ਵਿਰਾਟ ਤੀਜੇ ਨੰਬਰ ‘ਤੇ ਹੈ ਜਦੋਂਕਿ ਓਬਾਮਾ ਆਖਰੀ ਪਾਏਦਾਨ ‘ਤੇ ਹਨ। ਸੂਚੀ ਵਿਚ ਆਇਰਸ਼ ਜਰਮਨ ਐਕਟਰ ਮਾਈਕਲ ਚੋਟੀ ‘ਤੇ ਹੈ। ਇਸ ਵਿਚ ਐਕਟਰ ਰਿਆਨ ਅਤੇ ਐਕਟਰ ਵਿਨਸੈਂਟ ਸ਼ਾਮਲ ਹਨ ਜਦੋਂਕਿ ਓਬਾਮਾ ਅੰਤਮ ਨੰਬਰ ‘ਤੇ ਹਨ।

Share

ਯੂਰਪ ‘ਚ ਠੰਢ ਦਾ ਕਹਿਰ, 460 ਮਰੇ

ਬੇਲਗ੍ਰੇਡ, 10 ਫਰਵਰੀ (ਏਜੰਸੀ) : ਯੂਰਪ ‘ਚ ਠੰਢ ਦੀ ਮਾਰ ਨਾਲ ਜਲਮਾਰਗ ਦੇ ਰੂਪ ‘ਚ ਸਭ ਤੋਂ ਵਧੇਰੇ ਵਰਤੋਂ ਕੀਤੀ ਜਾਣ ਵਾਲੀ ਡੈਨਿਊਬ ਨਦੀ ਵੀ ਜੰਮ ਗਈ ਹੈ। ਠੰਢ ਦੇ ਇਸ ਕਹਿਰ ਨਾਲ ਹੁਣ ਤੱਕ ਇੱਥੋਂ ਦੇ ਘੱਟੋ-ਘੱਟ 460 ਲੋਕਾਂ ਦੀ ਮੌਤ ਹੋ ਗਈ ਹੈ। 10 ਦੇਸ਼ਾਂ ‘ਚ ਵਹਿਣ ਵਾਲੀ ਇਹ ਨਦੀ ਊਰਜਾ, ਸਿੰਚਾਈ, ਉਦਯੋਗ ਆਦਿ ਲਈ ਮਹੱਤਵਪੂਰਣ ਮੰਨੀ ਜਾਂਦੀ ਹੈ।  ਸਰਬੀਆ, ਕਰੋਸ਼ੀਆ, ਬੁਲਗਾਰੀਆ, ਰੋਮਾਨੀਆ, ਹੰਗਰੀ ਅਤੇ ਆਸਟਰੀਆ ਵਰਗੇ ਦੇਸ਼ਾਂ ‘ਚ ਇਸ ਨਦੀ ‘ਤੇ ਬਰਫ ਦੀ ਚਾਦਰ ਜੰਮ ਗਈ ਹੈ। ਸਰਬੀਆ ਦੇ ਵਿੱਤ ਮੰਤਰੀ ਦੇ ਇੱਕ ਅਧਿਕਾਰੀ ਨੇ ਕੱਲ ਦੱਸਿਆ ਕਿ ਆਰਥਿਕ ਰੂਪ ‘ਚ ਇਸਦੇ ਨਤੀਜੇ ਬਹੁਤ ਭਿਆਨਕ ਹੋ ਸਕਦੇ ਹਨ। ਸ਼ੁੱਕਰਵਾਰ ਤੋਂ ਬੁਲਗਾਰੀਆ ਦੇ 224 ਜਹਾਜ ਬੰਦਰਗਾਹਾਂ ‘ਤੇ ਰੁਕੇ ਹੋਏ ਹਨ। ਬੁਲਗਾਰੀਆ ‘ਚ ਤਾਪਮਾਨ ਸਿਫਰ ਤੋਂ 28.6 ਡਿਗਰੀ ਸੈਲਸੀਅਸ ਤੋਂ ਹੇਠਾਂ ਪਹੁੰਚ ਗਿਆ ਹੈ।

Share
« 1 2 3 4 5 6 7 8 9 10 11 12 ... 109 110 »
Poll