ਆਸਟ੍ਰੇਲੀਆ ‘ਚ ਹੜ੍ਹਾਂ ਨੇ ਕੀਤਾ ਭਾਰੀ ਨੁਕਸਾਨ
ਸਿਡਨੀ, 27 ਜਨਵਰੀ (ਏਜੰਸੀ) : ਆਸਟ੍ਰੇਲੀਆ ਦੇ ਪ੍ਰਾਂਤਾਂ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ ਦੇ ਕੁੱਝ ਹਿੱਸਿਆਂ ‘ਚ ਪਿਛਲੇ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਨੇ ਕਾਫੀ ਨੁਕਸਾਨ ਕੀਤਾ ਹੈ। ਕੁਈਨਜਲੈਂਡ ਸੂਬੇ ਦੇ ਇਲਾਕੇ ਸਨਸ਼ਾਈਨ ਕੋਸਟ ਦੇ ਨਜ਼ੀਦੀਕੀ ਇਲਾਕਿਆਂ ‘ਚ ਹੜ੍ਹਾਂ ਨੇ ਕਾਫੀ ਘਰਾਂ, ਕਾਰੋਬਾਰਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਐਮਰਜੈਂਸੀ ਵਿਭਾਗ ਨੂੰ ਕਰੀਬ 100 ਤੋਂ ਵੱਧ ਲੋਕਾਂ ਦੇ ਫੋਨ ਮਦਦ ਲਈ ਆ ਚੁੱਕੇ ਹਨ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ ‘ਚ ਤੇਜ਼ ਬਾਰਿਸ਼ ਨਾਲ ਭਾਰੀ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ। ਇਨ੍ਹਾਂ ‘ਚ ਪੰਜਾਬੀ ਕਿਸਾਨਾਂ ਦੀ ਭਰਵੀਂ ਵਸੋਂ ਵਾਲੇ ਇਲਾਕੇ ‘ਕਾਫਸ ਹਾਰਬਰ’ ‘ਚ ਵੀ ਹੜ੍ਹ ਆਉਣ ਨਾਲ ਫਸਲਾਂ ਆਦਿ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਕੌਫਸ ਹਾਰਬਰ ਤੋਂ ਉੱਘੇ ਕਿਸਾਨ ਤੇ ਹਰਮਨ ਰੇਡੀਓ ਦੇ ਕਰਤਾ ਧਰਤਾ ਅਮਨਦੀ ਸਿੱਧੂ ਨੇ ਦੱਸਿਆ ਕਿ ਕਈ ਇਲਾਕਿਆਂ ਦੀਆਂ ਸੜਕਾਂ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਅਤੇ ਇਨ੍ਹਾਂ ਇਲਾਕਿਆਂ ਦਾ ਸੰਪਰਕ ਟੁੱਟ ਗਿਆ ਹੈ। ਉਧਰ ਰਾਹਤ ਕਰਮਚਾਰੀ ਭਾਰੀ ਗਿਣਤੀ ‘ਚ ਦਿਨ ਰਾਤ ਰਾਹਤ ਕਾਰਜਾਂ ‘ਚ ਲੱਗੇ ਹੋਏ ਹਨ। ਹੜ੍ਹਾਂ ਕਾਰਨ ਲਗਭਗ 2500 ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨਾਂ ‘ਤੇ ਜਾਣਾ ਪਿਆ ਹੈ।
ਰੂਸੀ ਵਿਗਿਆਨਿਕ ਦਾ ਦਾਅਵਾ- ਸ਼ੁੱਕਰ ਗ੍ਰਹ ‘ਚ ਮੌਜੂਦ ਨੇ ਜੀਵਤ ਪ੍ਰਾਣੀ!
ਮਾਸਕੋ, 21 ਜਨਵਰੀ (ਏਜੰਸੀ) : ਰੂਸ ਦੇ 1982 ਦੇ ਸ਼ੁੱਕਰ ਮਿਸ਼ਨ ਦੀ ਤਸਵੀਰ ਦੱਸਦੀ ਹੈ ਕਿ ਇਸ ਗ੍ਰਹ ਦੀ ਸਤ੍ਹਾ ‘ਤੇ ਕੁਝ ਅਜਿਹੀਆਂ ਚੀਜ਼ਾਂ ਦੇਖੀਆਂ ਗਈਆਂ ਹਨ ਜੋ ਜੀਵਤ ਪ੍ਰਾਣੀਆਂ ਜਿਹੀ ਪ੍ਰਤੀਤ ਹੁੰਦੀਆਂ ਹਨ। ‘ਸੋਲਰ ਸਿਸਟਮ’ ਮੈਗਜ਼ੀਨ ‘ਚ ਪ੍ਰਕਾਸ਼ਤ ਇਕ ਲੇਖ ‘ਚ ਇਹ ਗੱਲ ਕਹੀ ਗਈ ਹੈ। ਸਮਾਚਾਰ ਏਜੰਸੀ ਆਰ. ਆਈ. ਏ. ਨੋਵੋਸਤੀ ਮੁਤਾਬਕ ‘ਸਪੇਸ ਰਿਸਰਚ ਇੰਸਟੀਚਿਊਟ ਆਫ ਰਸ਼ੀਅਨ ਅਕੈਡਮੀ ਆਫ ਸਾਇੰਸਿਜ’ ਦੇ ਲਿਓਨਿਡ ਸੇਨਫੋਮੈਲਿਟੀ ਨੇ ਇਕ ਸ਼ੋਧ ਪ੍ਰਕਾਸ਼ਤ ਕੀਤੀ ਹੈ। ਇਹ ਸ਼ੋਧ 1982 ਦੇ ਸ਼ੁੱਕਰ ਮਿਸ਼ਨ ਦੌਰਾਨ ਵੀਨਸ-13 ਯਾਨ ਤੋਂ ਲਈ ਗਈ ਤਸਵੀਰ ਦੇ ਵਿਸ਼ਲੇਸ਼ਣ ‘ਤੇ ਆਧਾਰਤ ਹੈ।
ਤਸਵੀਰ ‘ਚ ਕਈ ਅਜਿਹੀਆਂ ਚੀਜ਼ਾਂ ਦਿਖਾਈ ਦਿੰਦੀਆਂ ਹਨ ਅਤੇ ਸੇਨਫੋਮੈਲਿਟੀ ਦਾ ਕਹਿਣਾ ਹੈ ਕਿ ਇਹ ਵਸਤਾਂ ‘ਚਕਤੀ’, ‘ਕਾਲੇ ਫਲੈਪ’ ਤੇ ਬਿੱਛੂ ਨਾਲ ਮਿਲਦੀਆਂ ਜੁਲਦੀਆਂ ਹਨ। ਉਨ੍ਹਾਂ ਕਿਹਾ ਕਿ ਫੋਟੋਗ੍ਰਾਫ ‘ਚ ਇਹ ਵਸਤਾਂ ਵੱਖ-ਵੱਖ ਸਥਾਨਾਂ ‘ਤੇ ਉਭਰਦੀਆਂ, ਹਿਲਦੀਆਂ-ਜੁਲਦੀਆਂ ਤੇ ਗਾਇਬ ਹੁੰਦੀਆਂ ਹਨ। ਸੇਨਫੋਮੈਲਿਟੀ ਨੇ ਕਿਹਾ ਕਿ ਸ਼ੁੱਕਰ ‘ਤੇ ਜੀਵਨ ਨਾ ਹੋਣ ਦੇ ਮੌਜੂਦਾ ਸਿਧਾਂਤਾਂ ‘ਚ ਅਸੀਂ ਜੋ ਗੱਲ ਭੁੱਲ ਗਏ ਸੀ ਹੁਣ ਉਸ ਨੂੰ ਹਿੰਮਤ ਨਾਲ ਦੱਸਦੇ ਹੋਏ ਕਹਿੰਦੇ ਹਾਂ ਕਿ ਸ਼ੁੱਕਰ ਦੀ ਸਤ੍ਹਾ ‘ਤੇ ਮਿਲੀਆਂ ਇਹ ਵਸਤਾਂ ਉਥੇ ਜੀਵਨ ਦੀ ਮੌਜੂਦਗੀ ਦੱਸਦੀ ਹੈ। ਅਜਿਹਾ ਕੋਈ ਤੱਥ ਨਹੀਂ ਹੈ ਜੋ ਸ਼ੁੱਕਰ ਗ੍ਰਹ, ਜਿੱਥੋਂ ਦਾ ਤਾਪਮਾਨ 464 ਡਿਗਰੀ ਸੈਲਸੀਅਸ ਹੈ, ‘ਤੇ ਜੀਵਨ ਦੀ ਮੌਜੂਦਗੀ ਦੱਸਦੀਆਂ ਹੋਣ।
ਧਮਕੀ ਤੋਂ ਡਰੇ ਮੁਸ਼ੱਰਫ, ਪਾਕਿ ਪਰਤਣ ਤੋਂ ਕੀਤਾ ਇਨਕਾਰ
ਇਸਲਾਮਾਬਾਦ, 19 ਜਨਵਰੀ (ਏਜੰਸੀ) : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਹੁਣ ਪਾਕਿਸਤਾਨ ਪਰਤਣ ਤੋਂ ਇਨਕਾਰ ਕਰ ਦਿੱਤਾ ਹੈ। ਮੁਸ਼ੱਰਫ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਆਪਣੀ ਪਾਰਟੀ ਨੂੰ ਅਗਲੀਆਂ ਚੋਣਾਂ ‘ਚ ਜਿੱਤ ਦਿਵਾਉਣ ਲਈ ਉਹ 27 ਤੋਂ 30 ਜਨਵਰੀ ਵਿਚਾਲੇ ਪਾਕਿਸਤਾਨ ਪਰਤਣਗੇ। ਬਲੋਚ ਨੇਤਾ ਅਕਬਰ ਬੁਗਤੀ ਦੇ ਬੇਟੇ ਨੇ ਕੁਝ ਦਿਨ ਪਹਿਲਾਂ ਹੀ ਮੁਸ਼ੱਰਫ ਦੇ ਸਿਰ ‘ਤੇ 1 ਅਰਬ ਰੁਪਏ ਦਾ ਇਨਾਮ ਰੱਖਿਆ ਸੀ। ਇਸ ਤੋਂ ਇਲਾਵਾ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਪਾਕਿਸਤਾਨ ਦੀ ਜਨਤਾ ਨੂੰ ਭਰੋਸਾ ਦੇ ਚੁੱਕੇ ਹਨ ਕਿ ਪਾਕਿਸਤਾਨ ਪਰਤਦੇ ਹੀ ਮੁਸ਼ੱਰਫ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਮਲਿਕ ਨੇ ਕਿਹਾ ਕਿ ਮੁਸ਼ੱਰਫ ਖਿਲਾਫ ਤਿੰਨ ਮਾਮਲੇ ਦਰਜ ਹਨ। ਅਜਿਹੇ ‘ਚ ਉਨ੍ਹਾਂ ਦੀ ਗ੍ਰਿਫਤਾਰੀ ਤੈਅ ਹੈ। ਧਮਕੀ ਅਤੇ ਗ੍ਰਿਫਤਾਰੀ ਦੇ ਡਰੋਂ ਮੁਸ਼ੱਰਫ ਨੇ ਦੇਸ਼ ਪਰਤਣ ਦਾ ਫੈਸਲਾ ਬਦਲ ਦਿੱਤਾ ਹੈ।
ਵ੍ਹਾਈਟ ਹਾਉਸ ‘ਚ ਸੁੱਟਿਆ ਬਮ
ਵਾਸ਼ਿੰਗਟਨ, 18 ਜਨਵਰੀ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ ਵ੍ਹਾਈਟ ਹਾਉਸ ਦੀ ਚਾਰਦੀਵਾਰੀ ‘ਤੇ ਸਮੋਕ ਬਮ ਸੁੱਟਿਆ ਗਿਆ ਹੈ। ਇਸ ਕਾਰਨ ਤੋਂ ਹਫੜਾ-ਦਫੜੀ ਮਚ ਗਈ ਹੈ। ਆਨਨ ਫਾਨਨ ‘ਚ ਵ੍ਹਾਈਟ ਹਾਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਘਟਨਾ ਦੇ ਸਮੇਂ ਰਾਸ਼ਟਰਪਤੀ ਬਰਾਕ ਓਬਾਮਾ ਵ੍ਹਾਈਟ ਹਾਉਸ ‘ਚ ਨਹੀਂ ਸਨ। ਮਿਸ਼ੇਲ ਓਬਾਮਾ ਦੇ ਜਨਮਦਿਨ ਮੌਕੇ ‘ਤੇ ਰਾਸ਼ਟਰਪਤੀ ਓਬਾਮਾ ਉਨ੍ਹਾਂ ਨੂੰ ਖਾਣੇ ‘ਤੇ ਬਾਹਰ ਲੈ ਗਏ ਸਨ। ਰਾਸ਼ਟਰਪਤੀ ਬਰਾਕ ਓਬਾਮਾ ਹੁਣ ਆਪਣੇ ਪਰਿਵਾਰ ਨਾਲ ਸੁਰੱਖਿਅਤ ਵ੍ਹਾਈਟ ਹਾਉਸ ਵਾਪਿਸ ਪਹੁੰਚ ਗਏ ਹਨ। ਵ੍ਹਾਈਟ ਹਾਉਸ ਦੇ ਬਾਹਰ ਆਕੁਪਾਈ ਵਾਲ ਸਟ੍ਰੀਟ ਦੇ ਕਰੀਬ 1500 ਪ੍ਰਦਰਸ਼ਨਕਾਰੀ ਮੌਜੂਦ ਹਨ। ਪੁਲਸ ਇਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਧਰਤੀ ‘ਤੇ ਮੰਗਲ ਗ੍ਰਹਿ ਤੋਂ ਡਿੱਗੀਆਂ ਚਟਾਨਾਂ, ਸੋਨੇ ਤੋਂ ਵੀ ਜ਼ਿਆਦਾ ਕੀਮਤੀ
ਵਾਸ਼ਿੰਗਟਨ 18 ਜਨਵਰੀ (ਏਜੰਸੀ) : ਵਿਗਿਆਨਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੋਰੱਕੋ ‘ਚ ਹਾਲ ਹੀ ‘ਚ ਇਕੱਤਰ ਕੀਤੇ ਗਏ 15 ਪੌਂਡ (ਕਰੀਬ 7 ਕਿਲੋ) ਚੱਟਾਨਾਂ ਦੇ ਟੁਕੜੇ ਮੰਗਲ ਗ੍ਰਹਿ ਤੋਂਧਰਤੀ ‘ਤੇ ਡਿੱਗੇ ਹਨ। ਇਹ ਚੱਟਾਨਾਂ ਪਿਛਲੇ ਸਾਲ ਜੁਲਾਈ ‘ਚ ਹੋਈ ਉਲਕਾ ਸਾਲ ਦੌਰਾਨ ਡਿੱਗੀਆਂ ਸਨ। ਇਨ੍ਹਾਂ ਉਲਕਾ ਪਿੰਡਾਂ ਦੀ ਕੀਮਤ ਸੋਨੇ ਤੋਂ ਜ਼ਿਆਦਾ ਮੰਨੀ ਜਾ ਰਹੀ ਹੈ। ਇਤਿਹਾਸ ‘ਚ ਇਹ ਸਿਰਫ 5ਵਾਂ ਮੌਕਾ ਹੈ ਜਦ ਵਿਗਿਆਨੀਆਂ ਨੇ ਮੰਗਲ ਗ੍ਰਹਿ ਤੋਂ ਉਲਕਾ ਪਿੰਡਾਂ ਦੇ ਡਿੱਗਣ ਦੀ ਪੁਸ਼ਟੀ ਕੀਤੀ ਹੈ। ਲੋਕਾਂ ਨੇ ਵੀ ਚੱਟਾਨਾਂ ਦੇ ਇਨ੍ਹਾਂ ਟੁਕੜਿਆਂ ਨੂੰ ਡਿੱਗਦੇ ਦੇਖਿਆ ਸੀ।
ਵਰਨਣਯੋਗ ਹੈ ਕਿ 6 ਮਹੀਨੇ ਪਹਿਲਾਂ ਆਕਾਸ਼ ਤੋਂ ਅੱਗ ਦੇ ਗੋਲੇ ਡਿੱਗਦੇ ਨਜ਼ਰ ਆਏ ਸਨ ਪਰ ਉਤਰੀ ਅਫਰੀਕਾ ‘ਚ ਦਸੰਬਰ ਦੇ ਅੰਤ ਤੱਕ ਜ਼ਮੀਨ ‘ਤੇ ਡਿੱਗੇ ਇਨ੍ਹਾਂ ਉਲਕਾ ਪਿੰਡਾਂ ਨੂੰ ਖੋਜਿਆ ਨਹੀਂ ਜਾ ਸਕਿਆ ਸੀ। ਮੰਗਲ ਗ੍ਰਹਿ ‘ਤੇ ਜ਼ਮੀਨ ਦੀ ਸੰਭਾਵਨਾ ਦਾ ਅਧਿਐਨ ਕਰਨ ਲਈ ਵਿਗਿਆਨੀਆਂ ਨੂੰ ਇਹ ਇਕ ਦੁਰਲੱਭ ਅਤੇ ਅਨੋਖਾ ਮੌਕਾ ਉਪਲੱਬਧ ਹੋਇਆ ਹੈ। ਵਿਗਿਆਨੀ ਤੇ ਸੰਗ੍ਰਹਿਤਕਰਤਾ ਇਨ੍ਹਾਂ ਚੱਟਾਨਾਂ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ ਅਤੇ ਇਨ੍ਹਾਂ ਉਲਕਾ ਪਿੰਡਾਂ ਦੀ ਭਾਰੀ ਕੀਮਤ ਆਂਕੀ ਜਾ ਰਹੀ ਹੈ। ਏਹ ਸੋਨੇ ਤੋਂ ਵੀ ਜ਼ਿਆਦਾ ਕੀਮਤੀ ਮੰਨੀ ਗਈ ਹੈ। ਇਨ੍ਹਾਂ ‘ਚ ਸਭ ਤੋਂ ਵੱਡੀ ਚੱਟਾਨ ਇਕ ਕਿਲੋਗ੍ਰਾਮ ਦੀ ਹੈ। ਯੂਨੀਵਰਸਿਟੀ ਆਫ ਸੈਂਟਰਲ ਫਲੋਰੀਡਾ ਸਪੇਸ ਇੰਸਟੀਚਿਊਟ ਦੇ ਡਾਇਰੈਕਟਰ ਤੇ ਨਾਸਾ ਦੇ ਸਾਬਕਾ ਪ੍ਰਮੁੱਖ (ਸਾਇੰਸ) ਏਲੇਨ ਸਟਰਨ ਨੇ ਦੱਸਿਆ ਕਿ ਇਹ ਜਨਵਰੀ ‘ਚ ਕ੍ਰਿਸਮਸ ਦੀ ਖੁਸ਼ੀ ਵਰਗਾ ਹੈ।
ਰਿਆਲਟੀ ਸ਼ੋ ‘ਚ ਰੇਪ, ਟੀ.ਵੀ. ‘ਤੇ ਲਾਈਵ
ਰਿਓ ਦਾ ਜੇਨੇਰਿਓ , 18 ਜਨਵਰੀ (ਏਜੰਸੀ) : ਬ੍ਰਾਜੀਲ ‘ਚ ਮਸ਼ਹੂਰ ਰਿਆਲਟੀ ਸ਼ੋ ‘ਬਿਗ ਬ੍ਰਦਰ ਬ੍ਰਾਜੀਲ’ ‘ਚ ਇਕ ਹਿਸਾ ਲੈਣ ਵਾਲੇ ‘ਤੇ ਦੂਜੇ ਸਾਥੀ ਨਾਲ ਬਲਾਤਕਾਰ ਦਾ ਦੋਸ਼ ਲਾਇਆ ਹੈ।ਇਸ ਸ਼ੋ ਦੇ ਲੱਖਾਂ ਦਰਸ਼ਕ ਐਤਵਾਰ ਸਵੇਰੇ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਦੇਖਿਆ ਕਿ ਸ਼ੋ ‘ਚ ਹਿਸਾ ਲੈਣ ਵਾਲਾ 31 ਸਾਲਾ ਡੇਨਿਅਲ ਐਚਨੀਜ ਇਕ ਹੋਰ ਹਾਊਸਮੇਟ 23 ਸਾਲਾ ਵਿਦਿਆਰਥਣ ਮੋਨਿਕਾ ਅਮੀਨ ਨਾਲ ਇਤਰਾਜਯੋਗ ਹਾਲਤ ‘ਚ ਹੈ। ਇਸ ਦੌਰਾਨ ਮੋਨਿਕਾ ਸ਼ਰਾਬ ਦੇ ਨਸ਼ੇ ‘ਚ ਧੁਤ ਸੀ। ਅਸਲ ‘ਚ ਰਾਤ ਨੂੰ ‘ਬਿਗ ਬ੍ਰਦਰ’ ਦੇ ਘਰ ‘ਚ ਇਕ ਪਾਰਟੀ ਸੀ। ਪਾਰਟੀ ਦੌਰਾਨ ਸਾਰਿਆਂ ਨੇ ਰੱਜ ਕੇ ਸ਼ਰਾਬ ਪੀਤੀ। ਇਸ ਦੇ ਬਾਅਦ ਡੇਨਿਅਲ ਆਪਣੇ ਸਹਿਯੋਗੀ ਮੋਨਿਕਾ ਅਮੀਨ ਦੇ ਬਿਸਤਰੇ ‘ਚ ਜਾ ਵੜਿਆ। ਬਲਾਤਕਾਰ ਦਾ ਪੂਰਾ ਸੀਨ ਟੀ.ਵੀ. ‘ਤੇ ਲਾਈਵ ਚਲ ਰਿਹਾ ਸੀ।
ਇਹ ਸ਼ੋ ਰਿਓ ਡੇ ਜੇਨੇਰਿਓ ਦੇ ਸਟੂਡੀਓ ‘ਚ ਫਿਲਮਾਇਆ ਜਾ ਰਿਹਾ ਸੀ। ਸ਼ੋ ‘ਚ ਹੋਈ ਪਾਰਟੀ ਸਕ੍ਰਿਪਟ ਦੀ ਹਿੱਸਾ ਸੀ। ਪਰ ਇਸ ਦੇ ਬਾਅਦ ਜੋ ਕੁਝ ਹੋਇਆ ਉਸ ਦੀ ਪੁਲਸ ਜਾਂਚ ਕਰ ਰਹੀ ਹੈ। ਸਥਾਨਕ ਪੁਲਸ ਅਧਿਕਾਰੀਆਂ ਅਨੁਸਾਰ ਡੇਨਿਅਲ ਅਤੇ ਮੋਨਿਕਾ ਨੇ ਮੰਨਿਆ ਕਿ ਉਨ੍ਹਾਂ ਦੋਵਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਉਹ ਆਪਸ ‘ਚ ਕੀ ਕਰ ਰਹੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਦੋਵਾਂ ਨੇ ਇਕ-ਦੂਜੇ ਨੂੰ ਆਪਸੀ ਰਜ਼ਾਮੰਦੀ ਨਾਲ ਛੂਇਆ। ਸ਼ੋ ਦੇ ਨਾਈਟ ਕੈਮਰੇ ‘ਚ ਕੈਦ ਫੋਟੋਆਂ ਤੋਂ ਪਤਾ ਲੱਗਦਾ ਹੈ ਕਿ ਮਾਡਲ ਡੇਨਿਅਲ ਉਸ ਬਿਸਤਰੇ ‘ਚ ਵੜ ਰਿਹਾ ਹੈ, ਜਿੱਥੇ ਅਮੀਨ ਸੁੱਤੀ ਹੋਈ ਹੈ। ਇਸ ਦੇ ਬਾਅਦ ਉਸ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਅਮੀਨ ਬੇਸੁਧ ਨਜ਼ਰ ਆ ਰਹੀ ਸੀ। ਪੁਲਸ ਨੇ ਮਾਮਲਾ ਸਾਹਮਣੇ ਆਉਣ ‘ਤੇ ਉਨ੍ਹਾਂ ਦੇ ਅੰਦਰੂਨੀ ਕੱਪੜੇ ਤੇ ਬੈਡ ਸ਼ੀਟ ਕਬਜੇ ‘ਚ ਲੈ ਲਈ।
ਪੁਰਤਗਾਲ ਸੁਪਰੀਮ ਕੋਰਟ ਨੇ ਅੱਬੂ ਸਲੇਮ ਦੀ ਸਪੁਰਦਗੀ ਨੂੰ ਗਲਤ ਦੱਸਿਆ
ਨਵੀਂ ਦਿੱਲੀ, 17 ਜਨਵਰੀ (ਏਜੰਸੀ) : ਪੁਰਤਗਾਲ ਦੀ ਸੁਪਰੀਮ ਕੋਰਟ ਨੇ ਸੀਬੀਆਈ ਦੀ ਇਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿੱਚ 1993 ਦੇ ਬੰਬ ਧਮਾਕਿਆਂ ਦੇ ਦੋਸ਼ੀ ਅੱਬੂ ਸਲੇਮ ਦੀ ਸਪੁਰਦਗੀ ਮਾਮਲੇ ਸਬੰਧੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਦੱਸਣਾ ਬਣਦਾ ਹੈ ਕਿ ਪੁਰਤਗਾਲ ਨੇ 2005 ਵਿੱਚ ਅੱਬੂ ਸਲੇਮ ਨੂੰ ਭਾਰਤ ਹਵਾਲੇ ਕੀਤਾ ਸੀ, ਇਸ ਸਮੇਂ ਭਾਰਤ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਸ ਖਿਲਾਫ਼ ਕੋਈ ਵੀ ਅਜਿਹੀ ਧਾਰਾ ਨਹੀਂ ਲਗਾਈ ਜਾਵੇਗੀ, ਜਿਸ ਤਹਿਤ ਉਸ ਨੂੰ ਫਾਂਸੀ ਹੋ ਜਾਵੇ ਜਾਂ ਘੱਟੋ-ਘੱਟ 25 ਸਾਲ ਦੀ ਸਜ਼ਾ ਹੋਵੇ। ਹਾਲਾਂਕਿ ਇਸੇ ਦੌਰਾਨ ਅੱਬੂ ਸਲੇਮ ਨੇ ਲਿਸਬਨ (ਪੁਰਤਗਾਲ) ਸਥਿਤ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਦਿਆਂ ਇਸ ਮਾਮਲੇ ਵਿੱਚ ਵਿਸ਼ੇਸ਼ ਕਾਨੂੰਨ ਦੀ ਉਲੰਘਣਾ ਦਾ ਦੋਸ਼ ਲਗਾਇਆ ਸੀ।
ਲਿਸਬਨ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਪਿਛਲੇ ਸਾਲ 19 ਸਤੰਬਰ ਨੂੰ ਕਿਹਾ ਸੀ ਕਿ ਭਾਰਤ ਵੱਲੋਂ ਪੁਰਤਗਾਲੀ ਅਧਿਕਾਰੀਆਂ ਨੂੰ ਦਿੱਤੇ ਗਏ ਹਲਫ਼ਨਾਮੇ ਦਾ ਉਲੰਘਣ ਕੀਤਾ ਗਿਆ ਹੈ। ਦੂਜੇ ਪਾਸੇ ਸੀਬੀਆਈ ਨੇ ਲਿਸਬਨ ਹਾਈਕੋਰਟ ਦੇ ਇਸ ਫੈਸਲੇ ਨੂੰ ਉਥੋਂ ਦੀ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ, ਜੋ ਅੱਜ ਰੱਦ ਕਰ ਦਿੱਤੀ ਗਈ। ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਭਾਵੇਂ ਸੀਬੀਆਈ ਨੂੰ ਝਟਕਾ ਲੱਗਿਆ ਹੈ, ਪਰ ਉਨ੍ਹਾਂ ਕਿਹਾ ਹੈ ਕਿ ਇਸ ਫੈਸਲੇ ਦਾ ਅੱਬੂ ਸਲੇਮ ਖਿਲਾਫ਼ ਜਾਰੀ ਮੁਕੱਦਮਿਆਂ ‘ਤੇ ਕੋਈ ਅਸਰ ਨਹੀਂ ਪਵੇਗਾ। ਸੀਬੀਆਈ ਨੇ ਇਹ ਵੀ ਕਿਹਾ ਕਿ ਲਿਸਬਨ ਕੋਰਟ ਨੇ ਵਿਸ਼ੇਸ਼ ਕਾਨੂੰਨ ਦਾ ਵੱਖਰਾ ਅਰਥ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਵਿਸ਼ੇਸ਼ ਕਾਨੂੰਨ ਨੂੰ ਪ੍ਰਭਾਸ਼ਤ ਕੀਤੇ ਜਾਣ ਦਾ ਮਾਮਲਾ ਹੈ ਜੋ ਕਿ ਸਾਰੀਆਂ ਹੇਠਲੀਆਂ ਅਦਾਲਤਾਂ ‘ਤੇ ਲਾਗੂ ਹੁੰਦਾ ਹੈ। ਸੀਬੀਆਈ ਨੇ ਕਿਹਾ ਕਿ ਉਹ ਪੁਰਤਗਾਲ ਦੀ ਸੰਵਿਧਾਨਿਕ ਅਦਾਲਤ ਵਿੱਚ ਇਸ ਫੈਸਲੇ ਵਿਰੁੱਧ ਅਰਜ਼ੀ ਦੇਣਗੇ, ਜਿਸ ਦਾ ਫੈਸਲੇ ਦੇਸ਼ ਲਈ ਬੇਹੱਦ ਅਹਿਮ ਹੁੰਦਾ ਹੈ।
ਪਾਕਿ ਦੇ ਰਵੱਈਏ ਤੋਂ ਅਮਰੀਕਾ ਨਾਖੁਸ਼
ਵਾਸ਼ਿੰਗਟਨ, 17 ਜਨਵਰੀ (ਏਜੰਸੀ) : ਪਾਕਿਸਤਾਨੀ ਸੈਨਿਕਾਂ ‘ਤੇ ਨਾਟੋ ਦੇ ਪਿਛਲੇ ਸਾਲ 25 ਨਵੰਬਰ ਦੇ ਹਮਲੇ ਤੋਂ ਬਾਅਦ ਇਸਲਾਮਾਬਾਦ ਵਲੋਂ ਸਪਲਾਈ ਮਾਰਗਾਂ ਨੂੰ ਬੰਦ ਕਰਨ ਅਤੇ ਚਰਮਪੰਥੀ ਗੁਟਾਂ ਨਾਲ ਸੰਪਰਕ ਨੂੰ ਲੈ ਕੇ ਨੀਤੀ ‘ਚ ਕੋਈ ਬਦਲਾਅ ਨਾ ਕਰਨ ਤੋਂ ਅਮਰੀਕਾ ਦਾ ਹੌਸਲਾ ਟੁੱਟਦਾ ਜਾ ਰਿਹਾ ਹੈ। ਵਾਸ਼ਿੰਗਟਨ ਪੋਸਟ ਅਨੁਸਾਰ ਜੋ ਗੱਲ ਓਬਾਮਾ ਪ੍ਰਸਾਸਨ ਨੂੰ ਸਭ ਤੋਂ ਵੱਧ ਪ੍ਰੇਸ਼ਾਨ ਕਰ ਰਹੀ ਹੈ ਉਹ ਇਹ ਕਿ ਪਾਕਿਸਤਾਨ ਅਮਰੀਕਾ ਖਿਲਾਫ ਹੁੰਦਾ ਜਾ ਰਿਹਾ ਹੈ ਅਤੇ ਅੱਤਵਾਦ ਖਿਲਾਫ ਲੜਾਈ ਲਈ ਉਹ ਪਹਿਲਾਂ ਦੇ ਮੁਕਾਬਲੇ ਹਮੇਸ਼ਾ ‘ਨਾਂਹ’ ਕਹਿ ਕੇ ਟਾਲ ਰਿਹਾ ਹੈ। ਇਕ ਮਾਮਲੇ ‘ਚ ਤਾਂ ਪਾਕਿਸਤਾਨੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਸਾਫ ਕਹਿ ਦਿੱਤਾ ਹੈ ਕਿ ਉਨ੍ਹਾਂ ਦੇ ਦੇਸ਼ ਦੀ ਹਵਾਈ ਸਰਹੱਦ ‘ਤੇ ਕੋਈ ਅਣਅਧਿਕਾਰਤ ਉਡਾਣ ਨੂੰ ਗਿਰਾਏ ਜਾਣ ਦਾ ਜੋਖਮ ਹੋਵੇਗਾ।
ਇਹੀ ਨਹੀਂ ਪਾਕਿਸਤਾਨ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਲਈ ਅਮਰੀਕੀ ਵਿਸ਼ੇਸ਼ ਪ੍ਰਤੀਨਿਧੀ ਮਾਰਕ ਗ੍ਰੋਸਮੈਨ ਦੀ ਇਸ ਹਫਤੇ ਸ਼ੁਰੂ ਹੋਈ ਖੇਤਰ ਦੀ ਯਾਤਰਾ ਦੌਰਾਨ ਇਸਲਾਮਾਬਾਦ ਯਾਤਰਾ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ। ਅਖਬਾਰ ਨੇ ਅਮਰੀਕਾ ਅਤੇ ਪਾਕਿਸਤਾਨ ਦੋਵਾਂ ਥਾਵਾਂ ਦੇ ਬੇਨਾਮੀ ਅਫਸਰਾਂ ਨਾਲ ਗੱਲਬਾਤ ਅਤੇ ਇੰਟਰਵਿਊ ‘ਤੇ ਆਧਾਰਤ ਵਿਸ਼ਲੇਸ਼ਣ ‘ਚ ਕਿਹਾ ਕਿ ਅਮਰੀਕਾ ‘ਚ ਓਬਾਮਾ ‘ਤੇ ਦਬਾਅ ਹੈ ਕਿ ਉਹ ਇਸਲਾਮਾਬਾਦ ਨੂੰ ਜਤਾਏ ਕਿ ਕੌਣ ਵਿਸ਼ਵ ਸ਼ਕਤੀ ਹੈ। ਇਥੇ ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਹੈ ਕਿਉਂਕਿ ਅਫਗਾਨ ਯੁੱਧ ਨੂੰ ਸਮੇਟਣ ਦੀਆਂ ਕੋਸ਼ਿਸਾਂ ‘ਚ ਪਾਕਿਸਤਾਨ ਦਾ ਦੋਹਰਾ ਰਵੱਈਆ ਵਿਚਾਲੇ ਆ ਰਿਹਾ ਹੈ।
ਕੱਲ ਬੰਦ ਰਹੇਗੀ ਵਿਕੀਪੀਡੀਆ!
ਨਿਊਯਾਰਕ, 17 ਜਨਵਰੀ (ਏਜੰਸੀ) : ਆਨ ਲਾਈਨ ਇਨਸਾਇਕਲੋਪੀਡੀਆ ਵਿਕੀਪੀਡੀਆ ਅਮਰੀਕੀ ਕਾਂਗਰਸ ‘ਚ ਵਿਚਾਰਅਧੀਨ ਪਾਈਰੇਸੀ ਰੋਕੂ ਬਿੱਲ ਦੇ ਵਿਰੋਧ ‘ਚ ਕੱਲ 24 ਘੰਟੇ ਲਈ ਆਪਣੀ ਵੈਬਸਾਈਟ ਬੰਦ ਰੱਖੇਗੀ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ‘ਵਿਨਾਸ਼ਕਾਰੀ’ ਕਾਨੂੰਨ ਨਾਲ ਸੁਤੰਤਰਤਾ ਖਤਰੇ ‘ਚ ਪੈ ਜਾਏਗੀ ਅਤੇ ਵੈਸ਼ਵਿਕ ਵੈਬਸਾਇਟਾਂ ‘ਤੇ ਸੈਂਸਰਸ਼ਿਪ ਲਾਗੂ ਹੋ ਜਾਏਗੀ। ਵਿਕੀਮੀਡੀਆ ਫਾਊਂਡੇਸ਼ਨ ਦੇ ਸੰਚਾਰ ਮੁਖੀ ਜੇ ਵਾਲਸ਼ ਨੇ ਕਿਹਾ ਕਿ ਇਕ ਅਪ੍ਰਤੱਖ ਫੈਸਲੇ ‘ਚ ਵਿਕੀਪੀਡੀਆ ਸਮੁਦਾਏ ਨੇ ਅਮਰੀਕੀ ਸੀਨੇਟ ‘ਚ ਪ੍ਰਸਤਾਵਿਤ ਕਾਨੂੰਨ ਖਿਲਾਫ 24 ਘੰਟੇ ਲਈ ਵਿਕੀਪੀਡੀਆ ਦਾ ਅੰਗਰੇਜ਼ੀ ਸੈਸ਼ਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਵਾਲਸ਼ ਨੇ ਕਿਹਾ ਕਿ ਇਹ ਕਾਨੂੰਨ ਆਜ਼ਾਦ ਅਤੇ ਖੁੱਲ੍ਹੀ ਇੰਟਰਨੈੱਟ ਵਿਵਸਥਾ ਨੂੰ ਨੁਕਸਾਨ ਪਹੁੰਚਾਏਗਾ ਅਤੇ ਅਮਰੀਕਾ ‘ਚ ਕੌਮਾਂਤਰੀ ਵੈਬਸਾਇਟਾਂ ਦੀ ਸੈਂਸਰਸ਼ਿਪ ਲਈ ਨਵੇਂ ਟੂਲ ਪੈਦਾ ਕਰੇਗਾ।
ਮੁਸ਼ੱਰਫ ਦੇ ਸਿਰ ‘ਤੇ 10 ਕਰੋੜ ਦਾ ਇਨਾਮ
ਇਸਲਾਮਾਬਾਦ, 16 ਜਨਵਰੀ (ਏਜੰਸੀ) : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਪਾਕਿਸਤਾਨ ਵਾਪਸੀ ਦੀ ਯੋਨਜਾ ਤੋਂ ਪਹਿਲਾਂ ਹੀ ਬਲੂਚ ਨੇਤਾ ਅਕਬਰ ਬੁਗਤੀ ਦੇ ਪੋਤੇ ਨੇ ਸਾਬਕਾ ਸੈਨਿਕ ਸ਼ਾਸਕ ਦੇ ਸਿਰ ‘ਤੇ 10 ਕਰੋੜ ਰੁਪਏ ਦਾ ਇਨਾਮ ਐਲਾਨਿਆ ਹੈ। ਸ਼ਾਹਜੇਨ ਬੁਗਤੀ ਨੇ ਕੱਲ ਸਿੰਧ ਪ੍ਰਾਂਤ ਦੇ ਪੀਰ ਜੋ ਗੋਥ ‘ਚ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਜੋ ਵੀ ਮੁਸ਼ੱਰਫ ਨੂੰ ਮਾਰੇਗਾ ਅਸੀਂ ਉਸ ਨੂੰ 10 ਲੱਖ ਰੁਪਏ ਨਕਦ ਅਤੇ 10 ਕਰੋੜ ਰੁਪਏ ਦਾ ਬੰਗਲਾ ਦੇਵਾਂਗੇ। ਅਤੇ ਅਸੀਂ ਉਸ ਨੂੰ ਪੂਰੀ ਸੁਰੱਖਿਆ ਵੀ ਮੁਹੱਈਆ ਕਰਵਾਵਾਂਗੇ। ਅਕਬਰ ਬੁਗਤੀ ਅਤੇ ਉਨ੍ਹਾਂ ਦੇ ਕਈ ਸਹਿਯੋਗੀ ਸਾਲ 2006 ‘ਚ ਕੋਹਲੂ ਜ਼ਿਲੇ ‘ਚ ਇਕ ਸੈਨਿਕ ਮੁਹਿੰਮ ‘ਚ ਮਾਰੇ ਗਏ ਸਨ। ਇਸ ਮੁਹਿੰਮ ਦਾ ਹੁਕਮ ਮੁਸ਼ੱਰਫ ਨੇ ਦਿੱਤਾ ਸੀ ਜੋ ਉਸ ਸਮੇਂ ਸੈਨਾ ਮੁਖੀ ਅਤੇ ਰਾਸ਼ਟਰਪਤੀ ਵੀ ਸਨ। ਹਾਲ ਹੀ ‘ਚ ਮਾਰੇ ਗਏ ਰਾਜਨੇਤਾ ਪੀਰ ਪਗਾਰਾ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਰਾਹੀਂ ਸ਼ਾਹਜੇਨ ਬੁਗਤੀ ਨੇ ਮੁਸ਼ੱਰਫ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਕੀਤੀ। ਜਮਹੂਰੀ ਵਤਨ ਪਾਰਟੀ ਦੇ ਸੀਨੀਅਰ ਨੇਤਾ ਸ਼ਾਹਜੇਨ ਨੇ ਕਿਹਾ ਕਿ ਮੁਸ਼ੱਰਫ ਲਈ ਫਾਂਸੀ ਦਾ ਫੰਦਾ ਤਿਆਰ ਹੈ। ਜੇਕਰ ਉਨ੍ਹਾਂ ਦੇ ਇਥੇ ਆਉਣ ‘ਤੇ ਸਰਕਾਰ ਨੇ ਗ੍ਰਿਫਤਾਰ ਨਹੀਂ ਕੀਤਾ ਤਾਂ ਇਸਦੇ ਗੰਭੀਰ ਸਿੱਟੇ ਨਿਕਲਣਗੇ।





