ਪਾਕਿ : ਦੋ ਹਵਾਈ ਜਹਾਜ਼ ਟਕਰਾਏ, 4 ਪਾਇਲਟ ਹਲਾਕ

ਇਸਲਾਮਾਬਾਦ, 17 ਮਈ (ਏਜੰਸੀ) : ਪਾਕਿਸਤਾਨ ਹਵਾਈ ਫੌਜ ਦੇ ਦੋ ਪ੍ਰੀਖਣ ਜਹਾਜ਼ ਹਵਾ ‘ਚ ਹੀ ਟਕਰਾਉਣ ਕਾਰਨ ਚਾਰ ਪਾਇਲਟਾਂ ਦੀ ਮੌਤ ਅਤੇ 5 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਨੌਸ਼ੇਰਾ ਜ਼ਿਲ੍ਹਾ ‘ਚ ਰਸਖਾਈ ਇਲਾਕੇ ‘ਚ ਰਹਿਣ ਵਾਲੇ ਵਿਅਕਤੀਆਂ ਅਨੁਸਾਰ ਦੋ ਜਹਾਜ਼ ਆਪਸ ‘ਚ ਟਕਰਾਅ ਗਏ ਅਤੇ ਰਿਹਾਇਸ਼ੀ ਇਲਾਕੇ ‘ਚ ਜਾ ਡਿੱਗੇ। ਇਸ ਹਾਦਸੇ ਤੋਂ ਬਾਅਦ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਢਹਿ-ਢੇਰੀ ਹੋ ਗਈਆਂ। ਪੁਲਿਸ ਮੁਤਾਬਕ ਇਨ੍ਹਾਂ ਜਹਾਜ਼ਾਂ ਨੂੰ ਉਡਾ ਰਹੇ ਚਾਰੇ ਪਾਇਲਟਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਿਸ਼ਾਵਰ ਤੋਂ 30 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਰਸਖਾਈ ਕਸਬੇ ‘ਚ ਇਹ ਹਾਦਸਾ ਪਾਕਿਸਤਾਨ ਹਵਾਈ ਫੌਜ ਅਕਾਦਮੀ ਦੇ ਨੇੜੇ ਸਵੇਰੇ 10 ਵਜੇ ਦੇ ਕਰੀਬ ਵਾਪਰਿਆ। ਹਵਾਈ ਫੌਜ ਦੇ ਇਕ ਬੁਲਾਰੇ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੌਰਾਨ ਪਾਕਿਸਤਾਨ ਹਵਾਈ ਫੌਜ ਦਾ ਇਹ ਦੂਜਾ ਜਹਾਜ਼ ਹਾਦਸਾਗ੍ਰਸਤ ਹੋਇਆ ਹੈ। ਇਸ ਤੋਂ ਪਹਿਲਾਂ ਕਰਾਚੀ ਦੇ ਨੇੜੇ 11 ਮਈ ਨੂੰ ਇਕ ਮਿਰਾਜ ਜਹਾਜ਼ ਹਾਦਸਾਗ੍ਰਸਤ ਹੋਇਆ ਸੀ।

Share

ਬੌਬੀ ਜਿੰਦਲ ਹੋ ਸਕਦੇ ਹਨ ਕਿ ਅਮਰੀਕੀ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਰੀਪਬਲਿਕਨ ਉਮੀਦਵਾਰ

Bobby Jindal

ਵਾਸ਼ਿੰਗਟਨ ਡੀ ਸੀ, 16 ਮਈ (ਏਜੰਸੀ) : ਲੂਸੀਆਨਾ ਸੂਬੇ ਦੇ ਗਵਰਨਰ ਸ੍ਰੀ ਬੌਬੀ ਜਿੰਦਲ ਰੀਪਬਲਿਕਨ ਪਾਰਟੀ ਵੱਲੋਂ ਅਮਰੀਕੀ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹੋ ਸਕਦੇ ਹਨ। ਇਸੇ ਪਾਰਟੀ ਦੇ ਸ੍ਰੀ ਮਿਟ ਰੋਮਨੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹਨ। ਰੈਡ-ਕਲੀਅਰ ਪਾੱਲਿਟਿਕਸ ਡਾੱਟ ਕਾੱਮ ਦੀ ਰਿਪੋਰਟ ਮੁਤਾਬਕ ਭਾਰਤੀ ਮੂਲ ਦੇ ਸ੍ਰੀ ਬੌਬੀ ਜਿੰਦਲ ਦੇ ਮੁਕਾਬਲੇ ਹੋਰ ਕਿਸੇ ਉਮੀਦਵਾਰ ਦੇ ਟਿਕਣ ਦੀ ਕੋਈ ਸੰਭਾਵਨਾ ਨਹੀਂ ਹੈ। ਯੂਟਾਹ ਦੇ ਗਵਰਨਰ ਗੈਰੀ ਹਰਬਰਟ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਬੌਬੀ ਜਿੰਦਲ ਦਾ ਨਾਂਅ ਸੰਭਾਵੀ ਤੇ ਯੋਗ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ ਅਤੇ ਗਵਰਨਰ ਰੋਮਨੀ ਜ਼ਰੂਰ ਇਸ ਤੋਂ ਖ਼ੁਸ਼ ਹੋਣਗੇ।

ਸ੍ਰੀ ਬੌਬੀ ਜਿੰਦਲ ਜਿਹੜੇ ਇਸੇ ਵਰ੍ਹੇ ਦੂਜੀ ਵਾਰ ਲੂਸੀਆਨਾ ਦੇ ਗਵਰਨਰ ਚੁਣੇ ਗਏ ਹਨ, ਇਸ ਗੱਲ ਤੋਂ ਪਹਿਲਾਂ ਇਨਕਾਰ ਕਰ ਚੁੱਕੇ ਹਨ ਕਿ ਉਹ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਹਨ। ਅਜਿਹਾ ਇਨਕਾਰ ਉਹ ਪਿਛਲੇ ਕੁੱਝ ਹਫ਼ਤਿਆਂ ਦੌਰਾਨ ਕਈ ਵਾਰ ਕਰ ਚੁੱਕੇ ਹਨ। ਉਨ੍ਹਾਂ ਹਰ ਵਾਰ ਇਹੋ ਆਖਿਆ ਹੈ ਕਿ ਉਹ ਲੂਸੀਆਨਾ ਦੇ ਗਵਰਨਰ ਦੀ ਹੈਸੀਅਤ ਨਾਲ਼ ਆਪਣੇ ਅਧਿਕਾਰ ਖੇਤਰ ਦੇ ਸਾਰੇ ਕੰਮਾਂ ਉਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੇ ਹਨ। ਸ੍ਰੀ ਹਰਬਰਟ ਨੇ ਦੱਸਿਆ ਕਿ ਗਵਰਨਰ ਰੋਮਨੀ ਦੀ ਹਮੇਸ਼ਾ ਇਹ ਖ਼ੂਬੀ ਰਹੀ ਹੈ ਕਿ ਉਹ ਹਰੇਕ ਗੱਲ ਨੂੰ ਆਪਣੇ ਮੁਤਾਬਕ ਘੁਮਾ ਸਕਦੇ ਹਨ; ਭਾਵੇਂ ਯੂਟਾਹ ’ਚ ਉ¦ਪਿਕ ਦਾ ਮਾਮਲਾ ਰਿਹਾ ਹੋਵੇ, ਤੁਸੀਂ ਮਾਸਾਸ਼ੂਸੈਟਸ ’ਚ ਉਨ੍ਹਾਂ ਦੇ ਗਵਰਨਰ ਵਜੋਂ ਕਾਰਜਕਾਲ ਨੂੰ ਚੇਤੇ ਕਰ ਸਕਦੇ ਹੋ, ਚਾਹੇ ਨਾਕਾਮ ਕਾਰੋਬਾਰਾਂ ਨੂੰ ਸਫ਼ਲ ਬਣਾਉਣ ਦਾ ਮਾਮਲਾ ਹੋਵੇ; ਸ੍ਰੀ ਰੋਮਨੀ ਨੇ ਹਮੇਸ਼ਾ ਆਪਣੀ ਵਿਲੱਖਣ ਯੋਗਤਾ ਦਾ ਪ੍ਰਗਟਾਵਾ ਕੀਤਾ ਹੈ।

ਖ਼ਬਰਾਂ ਵਾਲ਼ੀ ਵੈਬਸਾਈਟ ਦਾ ਕਹਿਣਾ ਹੈ ਕਿ 2009 ’ਚ ਜਦੋਂ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ, ਤਦ ਉਸ ਦੇ ਛੇਤੀ ਬਾਅਦ ਸ੍ਰੀ ਬੌਬੀ ਜਿੰਦਲ ਨੇ ਵੀ ਸੰਬੋਧਨ ਕੀਤਾ ਸੀ, ਜਿਸ ਨੂੰ ਬਹੁਤਿਆਂ ਨੇ ਕੋਈ ਪਸੰਦ ਨਹੀਂ ਕੀਤਾ ਸੀ। ਸ੍ਰੀ ਜਿੰਦਲ ਨੂੰ ਆਪਣੇ ਉਸ ਸੰਬੋਧਨ ਕਾਰਣ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨਹੀਂ ਚੁਣਿਆ ਗਿਆ ਹੈ। ਮਿਸੀਸਿੱਪੀ ਦੇ ਗਵਰਨਰ ਹੈਲੇ ਬਾਰਬੂਰ ਵੀ ਅਮਰੀਕੀ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਮੰਨੇ ਜਾਂਦੇ ਰਹੇ ਹਨ ਤੇ ਰੀਪਬਲਿਕਨ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਨੇੜੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਹਾਲ਼ੇ ਇਹ ਨਹੀਂ ਆਖਿਆ ਜਾ ਸਕਦਾ ਕਿ ਸ੍ਰੀ ਮਿੱਟ ਰੋਮਨੀ ਕਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਗੇ।

ਉਨ੍ਹਾਂ ਕਿਹਾ ਕਿਹਾ ਕਿ ਸ੍ਰੀ ਬੌਬੀ ਜਿੰਦਲ ਉਪ ਰਾਸ਼ਟਰਪਤੀ ਦੇ ਲਈ ਇੱਕ ਯੋਗ ਉਮੀਦਵਾਰ ਸਿੱਧ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਜਨਤਕ ਨੀਤੀਆਂ ਬਾਰੇ ਸਾਰੀ ਜਾਣਕਾਰੀ ਵੀ ਹੈ। ‘ਇਸ ਤੋਂ ਇਲਾਵਾ ਉਹ ਇੱਕ ਵਧੀਆ ਇਨਸਾਨ ਹਨ, ਉਨ੍ਹਾਂ ਦਾ ਸੁੰਦਰ ਪਰਿਵਾਰ ਹੈ। ਉਨ੍ਹਾਂ ’ਚ ਕੰਮ ਕਰਨ ਦੀ ਅਥਾਹ ਤੇ ਅਦਭੁਤ ਸਮਰੱਥਾ ਹੈ।’ ਸ੍ਰੀ ਬੌਬੀ ਜਿੰਦਲ ਦੀ ਉਮਰ ਭਾਵੇਂ ਸਿਰਫ਼ 40 ਵਰ੍ਹੇ ਹੈ ਪਰ ਉਹ ਦੇਸ਼ ਵਿੱਚ ਸਾਰੇ ਰੀਪਬਲਿਕਨ ਗਵਰਨਰਾਂ ਦੇ ਮੁਕਾਬਲੇ ਸਭ ਤੋਂ ਵੱਧ ਤਜਰਬੇਕਾਰ ਹਨ। ਉਹ ਪਿਛਲੇ ਸਾਢੇ ਚਾਰ ਵਰ੍ਹਿਆਂ ਤੋਂ ਗਵਰਨਰ ਦੇ ਅਹੁਦੇ ਉਤੇ ਨਿਯੁਕਤ ਹਨ ਅਤੇ ਉਸ ਤੋਂ ਪਹਿਲਾਂ ਉਨ੍ਹਾਂ ਅਮਰੀਕੀ ਸਦਨ ਲਈ ਲੂਸੀਆਨਾ ਦੇ ਪਹਿਲੇ ਜ਼ਿਲ੍ਹਾ ਨੁਮਾਇੰਦੇ ਵਜੋਂ ਵੀ ਤਿੰਨ ਸਾਲ ਕੰਮ ਕੀਤਾ ਸੀ।

 

Share

ਨਾਟੋ ਮੁੱਦੇ ‘ਤੇ ਅਹਿਮ ਤੇ ਸਖ਼ਤ ਫੈਸਲੇ ਦਰਕਾਰ : ਗਿਲਾਨੀ

Yousuf Raza Gilani

ਇਸਲਾਮਾਬਾਦ, 16 ਮਈ (ਏਜੰਸੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੇ ਵਾਸ਼ਿੰਗਟਨ ਅਤੇ ਇਸਲਾਮਾਬਾਦ ਵਿਚਕਾਰ ਸਬੰਧਾਂ ਬਾਰੇ ਕਿਹਾ ਕਿ ਅਮਰੀਕਾ ਅਤੇ ਨਾਟੋ ਦੇ ਨਾਲ ਪਾਕਿਸਤਾਨ ਦੇ ਸਬੰਧ ਨਾਜ਼ੁਕ ਦੌਰ ‘ਚ ਗੁਜ਼ਰ ਰਹੇ ਹਨ। ਇਸਲਾਮਾਬਾਦ ਨੂੰ ਕੌਮੀ ਹਿੱਤਾਂ ਨਾਲ ਜੁੜੇ ਅਹਿਮ ਫੈਸਲੇ ਕਰਨ ਦੀ ਲੋੜ ਹੈ। ਮੰਤਰੀ ਮੰਡਲ ਦੀ ਬੈਠਕ ਵਿੱਚ ਜਨਾਬ ਗਿਲਾਨੀ ਨੇ ਕਿਹਾ ਕਿ ਨਾਟੋ ਅਤੇ ਅਮਰੀਕਾ ਦੇ ਨਾਲ ਸਾਡੇ ਸਬੰਧ ਨਾਜ਼ੁਕ ਸਥਿਤੀ ਵਿੱਚੋਂ ਗੁਜ਼ਰ ਰਹੇ ਹਨ, ਜਿਸ ਸਬੰਧੀ ਸਾਨੂੰ ਆਪਣੇ ਮਹੱਤਵ ਅਤੇ ਆਪਣੇ ਕੌਮੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਅਹਿਮ ਫੈਸਲੇ ਲੈਣ ਦੀ ਲੋੜ ਹੈ। ਮੰਤਰੀ ਮੰਡਲ ਦੀ ਬੈਠਕ ਤਕਰੀਬਨ 6 ਮਹੀਨਿਆਂ ਤੋਂ ਬੰਦ ਨਾਟੋ ਦੇ ਸਪਲਾਈ ਮਾਰਗਾਂ ਨੂੰ ਖੋਲ੍ਹਣ ਸਣੇ ਹੋਰਨਾਂ ਅਹਿਮ ਮੁੱਦਿਆਂ ‘ਤੇ ਚਰਚਾ ਦੇ ਲਈ ਆਯੋਜਿਤ ਕੀਤੀ ਗਈ।

ਜ਼ਿਕਰਯੋਗ ਹੈ ਕਿ ਮੰਤਰੀ ਮੰਡਲ ਦੀ ਰੱਖਿਆ ਕਮੇਟੀ ਵੱਲੋਂ ਅਗਲੇ ਹਫ਼ਤੇ ਮਹੱਤਵਪੂਰਨ ਨਾਟੋ ਸੰਮੇਲਨ ਵਿੱਚ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਭਾਗ ਲੈਣ ਦਾ ਸਮਰਥਨ ਕੀਤੇ ਜਾਣ ਅਤੇ ਅਫ਼ਗਾਨਿਸਤਾਨ ਵਿੱਚ ਵਿਦੇਸ਼ੀ ਬਲਾਂ ਦੇ ਸਪਲਾਈ ਮਾਰਗਾਂ ਨੂੰ ਮੁੜ ਖੋਲ੍ਹਣ ‘ਤੇ ਆਧਾਰਤ ਗੱਲਬਾਤ ਨੂੰ ਨਤੀਜੇ ‘ਤੇ ਪਹੁੰਚਾਉਣ ਦਾ ਹੁਕਮ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਵੱਲੋਂ ਇਹ ਟਿੱਪਣੀ ਆਈ ਹੈ। ਪਾਕਿਸਤਾਨ ਵੱਲੋਂ ਸਪਲਾਈ ਮਾਰਗਾਂ ਨੂੰ ਖੋਲ੍ਹੇ ਜਾਣ ਦਾ ਸੰਕੇਤ ਦਿੱਤੇ ਜਾਣ ਤੋਂ ਬਾਅਦ ਨਾਟੋ ਨੇ ਬੀਤੇ ਦਿਨ ਸੰਮੇਲਨ ਵਿੱਚ ਭਾਗ ਲੈਣ ਦੇ ਲਈ ਪਾਕਿਸਤਾਨ ਦੇ ਰਾਸ਼ਟਰਪਤੀ ਜਨਾਬ ਜ਼ਰਦਾਰੀ ਨੂੰ ਬਿਨਾਂ ਸ਼ਰਤ ਸੱਦਾ ਭੇਜਿਆ। ਦੱਸਣਯੋਗ ਹੈ ਕਿ ਨਾਟੋ ਸੰਮੇਲਨ 20-21 ਮਈ ਨੂੰ ਸ਼ਿਕਾਗੋ ਵਿੱਚ ਹੋਵੇਗਾ। ਪਾਕਿਸਤਾਨ ਨੇ ਨਵੰਬਰ ‘ਚ ਨਾਟੋ ਦੇ ਹਵਾਈ ਹਮਲਿਆਂ ਵਿੱਚ 24 ਪਾਕਿ ਫੌਜਿਆਂ ਦੇ ਮਾਰੇ ਜਾਣ ਤੋਂ ਬਾਅਦ ਵਿਦੇਸ਼ੀ ਬਲਾਂ ਦੇ ਲਈ ਅਫ਼ਗਾਨਿਸਤਾਨ ਜਾਣ ਵਾਲੇ ਮਾਰਗਾਂ ਨੂੰ ਬੰਦ ਕਰ ਦਿੱਤਾ ਸੀ।

Share

ਉਤੱਰੀ ਮੈਕਸੀਕੋ ‘ਚ 49 ਲਾਸ਼ਾਂ ਬਿਨਾਂ ਸਿਰ ਦੇ ਮਿਲੀਆਂ

ਮੈਕਸੀਕੋ, 15 ਮਈ (ਏਜੰਸੀ) : ਅਮਰੀਕੀ ਸਰਹੱਦ ਦੇ ਨਾਲ਼ ਲਗਦੇ ਇਲਾਕੇ ਵਿੱਚ ਬੁਰੀ ਤਰ੍ਹਾਂ ਕਟੀਆਂ ਵੱਢੀਆਂ 49 ਲਾਸ਼ਾਂ ਮਿਲਣ ਕਾਰਣ ਇਲਾਕੇ ਵਿੱਚ ਦਹਿਸ਼ਤ ਪਈ ਹੋਈ ਹੈ। 43 ਮਰਦਾਂ ਅਤੇ 6 ਔਰਤਾਂ ਦੀਆਂ ਇਹ ਲਾਸ਼ਾਂ ਉਤਰੀ ਮੈਕਸੀਕੋ ਦੇ ਮੌਂਟੈਰੀ ਲਾਗਲੇ ਕਸਬੇ ਸਾਨ ਜੁਆਨ ਵਿਚੋਂ ਮਿਲ਼ੀਆਂ ਹਨ। ਇਨ੍ਹਾਂ ਸਭਨਾਂ ਦੇ ਸਿਰ, ਹੱਥ ਅਤੇ ਪੈਰ ਵੱਢੇ ਹੋਏ ਹਨ। ਸੂਤਰਾਂ ਅਨੁਸਾਰ ਇੱਥੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਕਾਰੋਬਾਰ ਕਰਨ ਵਾਲ਼ੇ ਦੋ ਗਿਰੋਹ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹਨ ਅਤੇ ਇਲਾਕੇ ਵਿੱਚ ਆਪੋ ਆਪਣੀ ਸਰਦਾਰੀ ਕਾਇਮ ਕਰਨੀ ਚਾਹੁੰਦੇ ਹਨ। ਇਹ ਲਾਸ਼ਾਂ ਐਤਵਾਰ ਤੜਕੇ ਬਰਾਮਦ ਕੀਤੀਆਂ ਗਈਆਂ। ਜਿੱਥੋਂ ਇਹ ਲਾਸ਼ਾਂ ਮਿਲ਼ੀਆਂ ਹਨ, ਉਥੋਂ ਜ਼ੈਟਾਸ ਨਾਂਅ ਦੇ ਨਸ਼ੀਲੇ ਪਦਾਰਥਾਂ ਦੇ ਗਿਰੋਹ ਦਾ ਨਿਸ਼ਾਨ ਬਣਾਇਆ ਹੋਇਆ ਹੈ।

ਕੁੱਝ ਲਾਸ਼ਾਂ ਕੂੜਾ ਸੁੱਟਣ ਵਾਲ਼ੇ ਪਲਾਸਟਿਕ ਦੇ ਬੈਗਾਂ ਵਿੱਚ ਰੱਖੀਆਂ ਹੋਈਆਂ ਸਨ। ਇਨ੍ਹਾਂ ਨੂੰ ਕਿਸੇ ਡੰਪ ਟਰੱਕ ਰਾਹੀਂ ਇੱਥੇ ਪਲਟਾਇਆ ਜਾਪਦਾ ਹੈ। ਇਨ੍ਹਾਂ ਲਾਸ਼ਾਂ ਨੂੰ ਪਛਾਣਨਾ ਵੀ ਹਾਲ ਦੀ ਘੜੀ ਬਹੁਤ ਔਖਾ ਹੈ ਕਿਉਂਕਿ ਉਨ੍ਹਾਂ ਦੇ ਨਾ ਤਾਂ ਸਿਰ ਹਨ ਅਤੇ ਨਾ ਹੀ ਹੱਥ-ਪੈਰ। ਇਨ੍ਹਾਂ ਲਾਸ਼ਾਂ ਨੂੰ ਡੀ ਐਨ ਏ ਟੈਸਟਾਂ ਲਈ ਮੌਂਟੈਰੀ ਦੇ ਆੱਡੀਟੋਰੀਅਮ ਲਿਜਾਂਦਾ ਗਿਆ। ਜਾਪਦਾ ਹੈ ਕਿ ਇਨ੍ਹਾਂ ਨੂੰ ਦੋ ਕੁ ਦਿਨ ਪਹਿਲਾ ਭਾਵ ਬੀਤੇ ਸ਼ੁੱਕਰਵਾਰ ਕਿਤੇ ਹੋਰ ਮਾਰਿਆ ਗਿਆ ਹੋਵੇਗਾ ਅਤੇ ਬਾਅਦ ’ਚ ਉਨ੍ਹਾਂ ਨੂੰ ਸਾਨ ਜੁਆਨ ਲਿਆਂਦਾ ਗਿਆ। ਇਹ ਜਗ੍ਹਾ ਟੈਕਸਾਸ ਦੇ ਸ਼ਹਿਰ ਮੈਕਐਲਨ ਤੋਂ 105 ਮੀਲ ਦੱਖਣ-ਪੱਛਮ ਵੱਲ ਸਥਿਤ ਹੈ। ਜਿੱਥੇ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ, ਉਥੇ ਸਿਰਫ਼ ਇੱਕ ਜੋੜੀ ਆਪਣੀ ਗੁੰਮਸ਼ੁਦਾ ਧੀ ਨੂੰ ਲੱਭਦੀ ਵੇਖੀ ਗਈ।

ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਜਿਹੜੀਆਂ ਛੇ ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਨ੍ਹਾਂ ਵਿਚੋਂ ਕੋਈ ਵੀ ਲਾਸ਼ ਇਸ ਦੁਖੀ ਜੋੜੀ ਦੀ ਧੀ ਦੀ ਨਹੀਂ ਜਾਪਦੀ। ਉਨ੍ਹਾਂ ਦੱਸਿਆ ਕਿ ਕੁੱਝ ਲਾਸ਼ਾਂ ਤਾਂ ਬਹੁਤ ਬੁਰੀ ਤਰ੍ਹਾਂ ਗਲ਼ ਸੜ ਵੀ ਚੁੱਕੀਆਂ ਸਨ। ਇਹ ਵੀ ਹੋ ਸਕਦਾ ਹੈ ਕਿ ਇਹ ਲਾਸ਼ਾਂ ਅਮਰੀਕਾ ਵੱਲ ਨੂੰ ਜਾ ਰਹੇ ਕੁੱਝ ਪ੍ਰਵਾਸੀਆਂ ਦੀਆਂ ਹੋਣ। ਉਂਝ ਪੁਲਿਸ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਜ਼ੈਟਾਸ ਅਤੇ ਸਿਨਾਲੋਆ ਨਾਂਅ ਦੇ ਅਪਰਾਧਕ ਗਿਰੋਹਾਂ ਦੀ ਆਪਸੀ ਰੰਜਿਸ਼ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਪਿਛਲੇ ਛੇ ਮਹੀਨਿਆਂ ਤੋਂ ਮੈਕਸੀਕੋ ’ਚ ਕਈ ਸਥਾਨਾਂ ਤੋਂ ਸਮੂਹਕ ਕਤਲਾਂ ਦੀਆਂ ਘਟਨਾਵਾਂ ਵੇਖਣ ਨੂੰ ਮਿਲ਼ ਰਹੀਆਂ ਹਨ।

 

 

 

 

Share

ਗੁਆਚੇ ਰੂਸੀ ਜਹਾਜ਼ ਦਾ ਮਲਬਾ ਮਿਲਿਆ

ਜਕਾਰਤਾ, 10 ਮਈ (ਏਜੰਸੀ) : ਇੰਡੋਨੇਸ਼ੀਆ ‘ਚ ਬੁੱਧਵਾਰ ਨੂੰ ਇਕ ਪ੍ਰੀਖਣ ਉਡਾਣ ਦੌਰਾਨ ਲਾਪਤਾ ਹੋਏ ਰੂਸ ਦੇ ਯਾਤਰੀ ਜਹਾਜ਼ ਦਾ ਮਲਬਾ ਮਿਲਿਆ ਹੈ। ਇਸ ਸੁਖੋਈ ਸੁਪਰਜੈੱਟ-100 ਜਹਾਜ਼ ‘ਚ 48 ਯਾਤਰੀ ਸਵਾਰ ਸਨ। ਹਾਦਸੇ ‘ਚ ਸਾਰਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਕ ਏਅਰਫੋਰਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਹਾਜ਼ ਦਾ ਮਲਬਾ ਪੱਛਮੀ ਇੰਡੋਨੇਸ਼ੀਆ ‘ਚ ਸਥਿਤ ਇਕ ਜਵਾਲਾਮੁਖੀ ਦੇ ਕੋਲ ਮਿਲਿਆ ਹੈ। ਬੋਗੋਰ ਸਥਿਤ ਅਤੰਗ ਸੰਜਯਾ ਹਵਾਈ ਅੱਡੇ ਦੇ ਅਧਿਕਾਰੀ ਮੇਜਰ ਅਲੀ ਉਮਰੀ ਲੁਬਿਸ ਨੇ ਇਕ ਟੀ. ਵੀ. ਚੈਨਲ ਨੂੰ ਦੱਸਿਆ ਕਿ ਜਹਾਜ਼ ਦਾ ਮਲਬਾ ਪੱਛਮ ਜਾਵਾ ਪ੍ਰਾਂਤ ‘ਚ ਸਥਿਤ ਸਲਾਕ ਪਹਾੜ ‘ਤੇ ਇਕ ਚੱਟਾਨ ਕੋਲ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਲਬਾ 1500 ਮੀਟਰ ਦੀ ਉਂਚਾਈ ਵਾਲੇ ਇਲਾਕੇ ‘ਚ ਪਾਇਆ ਗਿਆ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਨਾਲ ਸੰਬੰਧਤ ਹੋਰ ਜਾਣਕਾਰੀ ਨਹੀਂ ਹੈ। ਇਸ ਸੁਖੋਈ ਸੁਪਰਜੈੱਟ 100 ਜਹਾਜ਼ ‘ਚ 48 ਯਾਤਰੀ ਸਵਾਰ ਸਨ। ਇਨ੍ਹਾਂ ਯਾਤਰੀਆਂ ‘ਚ ਜਹਾਜ਼ ਦੇ ਸੰਭਾਵਿਤ ਖਰੀਦਾਰ ਅਤੇ ਪੱਤਰਕਾਰ ਸ਼ਾਮਲ ਸਨ। ਜਹਾਜ਼ ਦਾ ਉਡਾਣ ਭਰਨ ਦੇ 21 ਮਿੰਟ ਬਾਅਦ ਰੇਡਾਰ ਨਾਲ ਸੰਪਰਕ ਟੁੱਟ ਗਿਆ ਸੀ।

Share

ਭਾਰਤ ਤੋਂ ਬਿਜਲੀ ਖਰੀਦੇਗਾ ਪਾਕਿਸਤਾਨ

ਇਸਲਾਮਾਬਾਦ, 10 ਮਈ (ਏਜੰਸੀ) : ਪਾਕਿਸਤਾਨ ਦੀ ਸੰਸਦ ਨੂੰ ਦੱਸਿਆ ਗਿਆ ਹੈ ਕਿ ਪਾਕਿਸਤਾਨ ਊਰਜਾ ਸੰਕਟ ਦਾ ਸਾਹਮਣਾ ਕਰਨ ਲਈ ਭਾਰਤ, ਇਰਾਨ ਅਤੇ ਤਾਜਕਿਸਤਾਨ ਤੋਂ ਬਿਜਲੀ ਖਰੀਦੇਗਾ। ਪਾਕਿਸਤਾਨ ਦੇ ਪਾਣੀ ਅਤੇ ਬਿਜਲੀ ਦੇ ਕੇਂਦਰੀ ਮੰਤਰੀ ਸੈਅਦ ਨਵੀਦ ਕਮਰ ਵਲੋਂ ਸੰਸਦ ‘ਚ ਪੇਸ਼ ਦਸਤਾਵੇਜ਼ਾਂ ਰਾਹੀਂ ਦੱਸਿਆ ਗਿਆ ਕਿ ਸਰਕਾਰ ਨੇ ਊਰਜਾ ਸੰਕਟ ਨੂੰ ਖਤਮ ਕਰਨ ਲਈ ਅਜਿਹਾ ਕਰਨ ਦਾ ਫੈਸਲਾ ਕੀਤਾ ਹੈ। ਸੰਸਦ ਦੇ ਉਪਰਲੇ ਸਦਨ ਸੀਨੇਟ ਨੇ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਨੇ ਆਪਣਾ ਲਿਖਤੀ ਜਵਾਬ ਪੇਸ਼ ਕੀਤਾ ਜਿਸ ‘ਚ ਲਿਖਿਆ ਹੋਇਆ ਹੈ ਕਿ ਪਾਕਿਸਤਾਨ ‘ਚ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਭਾਰਤ, ਇਰਾਨ ਅਤੇ ਤਾਜਕਿਸਤਾਨ ਤੋਂ 2600 ਮੈਗਾਵਾਟ ਬਿਜਲੀ ਖਰੀਦੀ ਜਾਏਗੀ।

ਉਨ੍ਹਾਂ ਦੱਸਿਆ ਕਿ ਪਾਕਿਸਤਾਨ ਪਹਿਲਾਂ ਹੀ ਇਰਾਨ ਤੋਂ 72 ਮੈਗਾਵਾਟ ਬਿਜਲੀ ਲੈ ਰਿਹਾ ਹੈ ਅਤੇ 1100 ਮੈਗਾਵਾਟ ਹੋਰ ਖਰੀਦਣ ਦਾ ਫੈਸਲਾ ਹੋਇਆ ਹੈ। ਉਨ੍ਹਾਂ  ਮੁਤਾਬਕ ਭਾਰਤ ਤੋਂ 500 ਮੈਗਾਵਾਟ ਅਤੇ ਤਾਜਕਿਸਤਾਨ ਤੋਂ 1000 ਮੈਗਾਵਾਟ ਬਿਜਲੀ ਖਰੀਦਣ ਦਾ ਵੀ ਫੈਸਲਾ ਹੋਇਆ ਹੈ ਅਤੇ ਇਸ ‘ਤੇ ਛੇਤੀ ਕੰਮ ਸ਼ੁਰੂ ਹੋ ਜਾਏਗਾ। ਮੰਤਰੀ ਦਾ ਕਹਿਣਾ ਹੈ ਕਿ ਬਿਜਲੀ ਦੀ ਚੋਰੀ ਨੂੰ ਰੋਕਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾਣਗੇ ਅਤੇ ਇਸ ਸੰਬੰਧ ‘ਚ ਟ੍ਰਾਂਸਮੀਟਰ ਲਗਾਏ ਜਾ ਰਹੇ ਹਨ।

Share

ਓਬਾਮਾ ਸਮਲੈਂਗਿਕ ਵਿਆਹ ਦਾ ਪੱਖ ਕਰਨ ਵਾਲੇ ਪਹਿਲੇ ਰਾਸ਼ਟਰਪਤੀ

ਵਾਸ਼ਿੰਗਟਨ, 10 ਮਈ (ਏਜੰਸੀ) : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਉਹ ਸਮਲੈਂਗਿਕ ਵਿਆਹ ਦੇ ਪੱਖ ‘ਚ ਹਨ। ਓਬਾਮਾ ਨੇ ਕਿਹਾ ਕਿ ਮੈਂ ਸੋਚਦਾ ਹਾਂ ਕਿ ਇੱਕੋ ਲਿੰਗ ਵਾਲੇ ਲੋਕ ਵੀ ਵਿਆਹ ਕਰਨ ‘ਚ ਸਮੱਰਥ ਹੋਣੇ ਚਾਹੀਦੇ ਹਨ ਅਤੇ ਮੈਂ ਸਮਲੈਂਗਿਕ ਜੋੜਿਆਂ ਦੇ ਵਿਆਹ ਦੇ ਪੱਖ ‘ਚ ਹਾਂ। ਉਨ੍ਹਾਂ ਨੇ ਕਿਹਾ ਕਿ ਸਮਲੈਂਗਿਕ ਵਿਆਹ ‘ਤੇ ਉਨ੍ਹਾਂ ਦੇ ਵਿਚਾਰ ਉਸ ਸਮੇਂ ਬਦਲੇ ਜਦੋਂ  ਉਨ੍ਹਾਂ ਨੇ ਆਪਣੇ ਹੀ ਕੁੱਝ ਕਰਮਚਾਰੀਆਂ ਨੂੰ ਇਨ੍ਹਾਂ ਸੰਬੰਧਾਂ ਲਈ ਵਚਨਬੱਧ ਦੇਖਿਆ। ਉਨ੍ਹਾਂ ਨੇ ਕਿਹਾ ਕਿ ਸਮਲੈਂਗਿਕ ਵਿਆਹ ਨੂੰ ਕਾਨੂੰਨੀ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਓਬਾਮਾ ਦੀ ਇਸ ਟਿੱਪਣੀ ‘ਤੇ ਇੱਕ ਦਿਨ ਪਹਿਲਾਂ ਹੀ ਅਮਰੀਕਾ ਦੇ ਨਾਰਥ ਕੈਰੋਲਿਨਾ ਰਾਜ ਨੇ ਉਸ ਸੰਵਿਧਾਨ ਨੂੰ ਮੰਜ਼ੂਰੀ ਦਿੱਤੀ ਹੈ ਜਿਸ ‘ਚ ਸਮਲੈਂਗਿਕੀ ਵਿਆਹ ਕਰਨ ‘ਤੇ ਰੋਕ ਲਗਾਈ ਗਈ ਹੈ।

Share

ਬੀਰ ਖਾਲਸਾ ਗਤਕਾ ਟੀਮ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ

ਮਨਪ੍ਰੀਤ ਸਿੰਘ

ਅੰਮ੍ਰਿਤਸਰ, 9 ਮਈ (ਏਜੰਸੀ) : ਬੀਰ ਖਾਲਸਾ ਗਤਕਾ ਟੀਮ ਤਰਨਤਾਰਨ ਨੇ ਇਟਲੀ ਦੇ ਸ਼ਹਿਰ ਰੋਮ ਵਿਚ ਹੋਏ ਇਕ ਮੁਕਾਬਲੇ ਦੌਰਾਨ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਇਸ ਟੀਮ ਦਾ ਅੰਮ੍ਰਿਤਸਰ ਆਉਣ ‘ਤੇ ਸ਼੍ਰੋਮਣੀ ਕਮੇਟੀ ਵਲੋਂ ਸਵਾਗਤ ਕੀਤਾ ਗਿਆ। ਟੀਮ ਦੇ 7 ਮੈਂਬਰਾਂ ਨੇ ਸਿਰ ਉਪਰ ਨਾਰੀਅਲ ਰੱਖ ਕੇ ਬੇਸਬਾਲ ਨਾਲ ਇਕ ਮਿੰਟ ਵਿਚ 59 ਨਾਰੀਅਲ ਤੋੜ ਕੇ ਨਵਾਂ ਕੀਰਤੀਮਾਨ ਬਣਾਇਆ ਸੀ। ਇਸ ਤੋਂ ਪਹਿਲਾਂ ਇਕ ਮਿੰਟ ਵਿਚ 41 ਨਾਰੀਅਲ ਤੋੜਨ ਦਾ ਰਿਕਾਰਡ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਡਾ. ਮਨਮੋਹਨ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਗਤਕਾ ਟੀਮ ਦੇ ਨੌਜਵਾਨਾਂ ਦੀ ਮਿਹਨਤ ਸਦਕਾ ਰੋਮ ਵਿਚ ਤਿਰੰਗੇ ਝੰਡੇ ਦੇ ਨਾਲ ਦੋ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਗਏ ਜੋ ਸਿੱਖ ਕੌਮ ਤੇ ਦੇਸ਼ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਬੀਰ ਖਾਲਸਾ ਗਤਕਾ ਟੀਮ ਨੇ ਸਿੱਖ ਪੰਥ ਦੀ ਰੂਹਾਨੀ ਤੇ ਸੱਭਿਆਚਾਰਕ ਕਲਾ ਨੂੰ ਵਿਸ਼ਵ ਪੱਧਰ ‘ਤੇ ਕਬੂਲ ਕੀਤਾ ਹੈ। ਟੀਮ ਦੇ ਮੁਖੀ ਕੰਵਲਜੀਤ ਸਿੰਘ ਹਨ ਜਦੋਂ ਕਿ ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਵਾਲੀ ਟੀਮ ਵਿਚ ਉਨ੍ਹਾਂ ਤੋਂ ਇਲਾਵਾ ਨਸੀਬ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਤੇ ਗੁਰਿੰਦਰ ਸਿੰਘ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਗਤਕਾ ਟੀਮ ‘ਚ 9 ਸਾਲ ਦੀ ਉਮਰ ਦਾ ਬੱਚਾ ਮਨਪ੍ਰੀਤ ਸਿੰਘ ਜਾਪਾਨ ਵਿਚ ਵਰਲਡ ਰਿਕਾਰਡ ਬਣਾਉਣ ਲਈ ਜਾ ਰਿਹਾ ਹੈ। ਇਸ ਤੋਂ ਇਲਾਵਾ ਚੈਕੋਸਲਵਾਕੀਆ ਵਿਚ ਹੋ ਰਹੇ ਇਕ ਮੁਕਾਬਲੇ ਲਈ ਪਹਿਲੀ ਵਾਰ ਕਿਸੇ ਭਾਰਤੀ ਟੀਮ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਦਿਲਬਾਗ ਸਿੰਘ, ਹਰਸ਼ਰਨ ਸਿੰਘ, ਗਗਨਦੀਪ ਸਿੰਘ ਤੇ ਜਸਵਿੰਦਰ ਸਿੰਘ ਹਾਜ਼ਰ ਸਨ।

Share

ਸ਼ਾਰਜਾਹ ’ਚ 17 ਭਾਰਤੀਆਂ ਦੀ ਰਿਹਾਈ ਦਾ ਮਾਮਲਾ ਲਟਕਿਆ

ਲੁਧਿਆਣਾ, 9 ਮਈ (ਏਜੰਸੀ) : ਪਾਕਿਸਤਾਨੀ ਨਾਗਰਿਕ ਮਿਸ਼ਰੀ ਖਾਨ ਦੇ ਕਤਲ ਵਿਚ ਬਲੱਡ ਮਨੀ ਦੇਣ ਦੇ ਬਾਵਜੂਦ ਵੀ 17 ਭਾਰਤੀ ਨੌਜਵਾਨਾਂ ਦੀ ਰਿਹਾਈ ਦਾ ਮਾਮਲਾ ਲੰਬਾ ਖਿੱਚਦਾ ਨਜ਼ਰ ਆ ਰਿਹਾ ਹੈ। ਕੇਸ ਦੀ ਅਗਲੀ ਸੁਣਵਾਈ 6 ਜੂਨ ਨੂੰ ਹੋਵੇਗੀ, ਜਿਸ ਵਿਚ ਸ਼ਾਹਿਦ ਇਕਬਾਲ ਦੀ ਡਾਕਟਰੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਜਾਣਕਾਰੀ ਦੇ ਮੁਤਾਬਕ ਘਟਨਾ ਦੇ ਦੌਰਾਨ ਜ਼ਖ਼ਮੀ ਹੋਏ ਮੁਸ਼ਤਾਕ ਅਹਿਮਦ ਅਤੇ ਸ਼ਾਹਿਦ ਇਕਬਾਲ ਜ਼ਖ਼ਮੀ ਹੋ ਗਏ ਸੀ। ਦੋਵਾਂ ਨੇ ਮੁਆਵਜ਼ੇ ਦੇ ਲਈ ਸਿਵਲ ਪਟੀਸ਼ਨ ਦਾਇਰ ਕੀਤੀ ਸੀ। ਮੁਸ਼ਤਾਕ ਅਹਿਮਦ ਦੀ ਜਾਂਚ ਸ਼ਾਰਜਾਹ ਅਪੀਲ ਕੋਰਟ ਵਲੋਂ ਗਠਿਤ ਡਾਕਟਰਾਂ ਦੀ ਟੀਮ ਨੇ ਕੀਤੀ ਅਤੇ ਉਸ ਦੀ ਰਿਪੋਰਟ ਅਦਾਲਤ ਵਿਚ ਸੌਂਪ ਦਿੱਤੀ ਸੀ। ਲੇਕਿਨ ਸ਼ਾਹਿਦ ਇਕਬਾਲ ਦੀ ਮੈਡੀਕਲ ਜਾਂਚ ਪਾਕਿਸਤਾਨੀ ਡਾਕਟਰਾਂ ਦੀ ਟੀਮ ਨੇ ਕੀਤੀ।

ਇਹ ਰਿਪੋਰਟ ਅਦਾਲਤ ਵਿਚ ਸੌਂਪੀ ਗਈ, ਜਿਸ ਨੂੰ ਅਦਾਲਤ ਨੇ ਨਹੀਂ ਮੰਨਿਆ। ਅਦਾਲਤ ਨੇ ਕਿਹਾ ਕਿ ਇਹ ਰਿਪੋਰਟ ਦੀ ਅਸਲੀ ਕਾਪੀ ਨਹੀਂ ਹੈ। ਇਸ ਨੂੰ ਕਿਸੇ ਗਜ਼ਟਿਡ ਅਧਿਕਾਰੀ ਦੁਆਰਾ ਅਟੈਸਟ ਕੀਤਾ ਗਿਆ ਹੈ। ਉਨ੍ਹਾਂ ਨੇ ਪਾਕਿਸਤਾਨੀ ਦੂਤਾਵਾਸ ਨੂੰ ਹੁਕਮ ਦਿੱਤਾ ਕਿ ਰਿਪੋਰਟ ਦੀ ਅਸਲੀ ਅਟੈਸਟ ਕੀਤੀ ਹੋਈ ਕਾਪੀ ਅਰਬੀ ਭਾਸ਼ਾ ਵਿਚ ਅਨੁਵਾਦ ਦੇ ਨਾਲ ਪੇਸ਼ ਕੀਤੀ ਜਾਵੇ। ਦੁੂਜੇ ਪਾਸੇ ਭਾਰਤ ਸਰਕਾਰ ਦੁਆਰਾ ਨਿਯੁਕਤ ਵਕੀਲ ਮੁਹੰਮਦ ਰਮਜਾਨ ਐਂਡ ਐਸੋਸੀਏਟਸ ਨੇ ਅਦਾਲਤ ਵਿਚ ਜਿਰ੍ਹਾ ਦੌਰਾਨ ਪਾਕਿਸਤਾਨੀ ਡਾਕਟਰਾਂ ਵਲੋਂ ਬਣਾਈ ਗਈ ਡਾਕਟਰੀ ਰਿਪੋਰਟ ਦੇ ਸੱਚ ਹੋਣ ’ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਅਦਾਲਤ ਨੇ ਸ਼ਾਹਿਦ ਇਕਬਾਲ ਦੀ ਰਿਪੋਰਟ ਛੇਤੀ ਪੇਸ਼ ਕਰਨ ਦੇ ਹੁਕਮ ਦਿੰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 6 ਜੂਨ ਤੈਅ ਕੀਤੀ ਹੈ।

ਸ਼ਾਰਜਾਹ ਤੋਂ ਜਾਣਕਾਰੀ ਦਿੰਦੇ ਹੋਏ ਹੋਟਲ ਕਾਰੋਬਾਰੀ ਐਸਪੀ ਸਿੰਘ ਓਬਰਾਏ ਨੇ ਕਿਹਾ ਕਿ ਕਰੋੜਾਂ ਰੁਪਏ ਖ਼ਰਚ ਕਰਨ ਤੋਂ ਬਾਅਦ ਵੀ 17 ਭਾਰਤੀਆਂ ਦੀ ਰਿਹਾਈ ਲੰਬੀ ਖਿੱਚਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਕਿੰਨਾ ਹੋਰ ਖਿੱਚੇਗਾ। ਇਸ ਦਾ ਪਤਾ ਨਹੀਂ, ਕਿਉਂਕਿ ਸ਼ਾਹਿਦ ਇਕਬਾਲ ਯੂਏਈ ਵਿਚ ਦਾਖ਼ਲ ਨਹੀਂ ਹੋ ਸਕਦਾ ਅਤੇ ਪਾਕਿਸਤਾਨੀ ਡਾਕਟਰਾਂ ਦੀ ਰਿਪੋਰਟ ’ਤੇ ਉਨ੍ਹਾਂ ਦੇ ਵਕੀਲ ਭਰੋਸਾ ਨਹੀਂ ਜਤਾ ਰਹੇ। ਹੁਣ 6 ਜੂਨ ਨੂੰ ਦੋਬਾਰਾ ਸ਼ਾਹਿਦ ਇਕਬਾਲ ਦੀ ਡਾਕਟਰੀ ਜਾਂਚ ਦੀ ਰਿਪੋਰਟ ਅਰਬੀ ਭਾਸ਼ਾ ਵਿਚ ਅਨੁਵਾਦ ਕਰਕੇ ਪੇਸ਼ ਕੀਤੀ ਜਾਵੇਗੀ। ਉਸ ਤੋਂ ਬਾਅਦ ਅਦਾਲਤ ਵਿਚ ਫੇਰ ਤੋਂ ਬਹਿਸ ਹੋਵੇਗੀ। ਓਬਰਾਏ ਨੇ ਕਿਹਾ ਕਿ ਮੁਸ਼ਤਾਕ ਅਹਿਮਦ ਅਤੇ ਸ਼ਾਹਿਦ ਇਕਬਾਲ ਦੀ ਰਿਪੋਰਟ ’ਤੇ ਬਹਿਸ ਪੂਰੀ ਹੋਣ ਤੋਂ ਬਾਅਦ ਅਦਾਲਤ ਮੁਆਵਜ਼ਾ ਤੈਅ ਕਰੇਗੀ।

ਓਬਰਾਏ ਨੇ ਕਿਹਾ ਕਿ ਪਾਕਿਸਤਾਨ ਤੋਂ ਆਉਣ ਵਾਲੀ ਡਾਕਟਰੀ ਰਿਪੋਰਟ ਵਿਚ ਜੇਕਰ ਹੇਰਫੇਰ ਕਰਕੇ ਜ਼ਿਆਦਾ ਨੁਕਸਾਨ ਦਿਖਾਇਆ ਗਿਆ ਤਾਂ ਮੁਆਵਜ਼ੇ ਦੀ ਰਕਮ ਬਹੁਤ ਜ਼ਿਆਦਾ ਹੋ ਸਕਦੀ ਹੈ, ਜਿਸ ਨੂੰ ਅਦਾ ਕਰਨਾ ਮੁਸ਼ਕਲ ਹੋ ਜਾਵੇਗਾ।

 

 

Share

ਓਬਾਮਾ ਦੀ ‘ਓਲਡ ਗਰਲਫ੍ਰੈਂਡ’ ਨੇ ਖੋਲ੍ਹੇ ਰਾਜ

Barack Obama - Genevieve Cook

ਵਾਸ਼ਿੰਗਟਨ  (ਪਪ) : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਜਵਾਨੀ ‘ਚ ਉਨ੍ਹਾਂ ਦੀ ਲਵ ਲਾਇਫ ਦੇ ਕਈ ਰਾਜ ਖੁੱਲ੍ਹ ਗਏ ਹਨ। 80 ਦੇ ਦਹਾਕੇ ‘ਚ ਜਦੋਂ ਓਬਾਮਾ ਨਿਊਯਾਰਕ ‘ਚ ਰਹਿੰਦੇ ਸਨ ਤਾਂ ਉਨ੍ਹਾਂ ਦੀ ਗਰਲਫ੍ਰੈਂਡ ਰਹੀ ਜੇਨਵਿਯੇਵ ਕੁੱਕ ਦੀ ਸੀਕ੍ਰੇਟ ਡਾਇਰੀਆਂ  ਦੇ ਆਧਾਰ ‘ਤੇ ਡੇਵਿਡ ਮੈਰਾਨਿਸ ਨੇ ਬਰਾਕ ਓਬਾਮਾ ‘ਦਿ ਸਟੋਰੀ’ ਨਾਮਕ  ਕਿਤਾਬ ਲਿਖੀ ਹੈ ਜੋ ਛੇਤੀ ਹੀ ਬਾਜ਼ਾਰ ‘ਚ ਆਏਗੀ। ਇਸਦੇ ਕੁਝ ਅੰਸ਼ ਇਕ ਫੈਸ਼ਨ ਮੈਗਜ਼ੀਨ ਨੇ ਪਬਲਿਸ਼ ਕੀਤੇ ਹਨ। ਡਾਇਰੀਆਂ ‘ਚ ਕੁੱਕ ਨੇ ਯੰਗ ਓਬਾਮਾ ਦੇ ਪਿਆਰ, ਵਿਸ਼ਵਾ, ਮੂਡ, ਕਰੈਕਟਰ ਅਤੇ ਪਰਸਨੈਲਿਟੀ ਦੇ ਨਾਲ-ਨਾਲ ਜੱਦੋਜਹਿਦ ਭਰੇ ਪਲਾਂ ਦਾ ਵੀ ਜ਼ਿਕਰ ਕੀਤਾ ਹੈ।

ਇਕ ਆਸਟ੍ਰੇਲੀਅਨ ਡਿਪਲੋਮੈਟ ਦੀ ਬੇਟੀ ਜੇਨਵੀਯੇਵ ਕੁੱਕ ਅਤੇ ਓਬਾਮਾ ਦੀ ਪਹਿਲੀ ਮੁਲਾਕਾਤ 1983 ‘ਚ ਨਿਊਯਾਰਕ ਦੇ ਈਸਟ ਵਿਲੇਜ ‘ਚ ਕ੍ਰਿਸਮਸ ਪਾਰਟੀ ‘ਚ ਹੋਈ ਸੀ। ਉਦੋਂ ਓਬਾਮਾ 22 ਸਾਲ ਦੇ ਸਨ ਅਤੇ ਕੁੱਕ 25 ਸਾਲ ਦੀ। ਡੇਲੀ ਮੇਲ ਮੁਤਾਬਕ ਕੁੱਕ ਨੇ ਲਿਖਿਆ ਕਿ ਓਬਾਮਾ ਉਦੋਂ ਦੁਨੀਆਦਾਰੀ ਸਿੱਖ ਰਹੇ ਸਨ। ਮੈਨਹਟਨ ਦੇ ਸਾਧਾਰਣ  ਜਿਹੇ ਅਪਾਰਟਮੈਂਟ ‘ਚ ਰਹਿ ਕੇ ਛੋਟੀ ਜਿਹੀ ਨੌਕਰੀ ਕਰਦੇ ਹੋਏ ਉਹ ਖੁਦ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਂ ਛੇਤੀ ਹੀ ਓਬਾਮਾ ‘ਤੇ ਫਿਦਾ ਹੋ ਗਈ। ਅਸੀਂ ਹਰ ਵੀਰਵਾਰ ਅਤੇ ਵੀਕੈਂਡ ‘ਤੇ ਮਿਲਦੇ ਸਨ।

ਕੁੱਕ ਮੁਤਾਬਕ ਸੰਡੇ ਨੂੰ ਓਬਾਮਾ ਨੂੰ ਸਿਰਫ ਬਲੂ ਵ੍ਹਾਈਟ ਸਾਰੋਂਗ (ਕਮਰ ‘ਤੇ ਬੰਨ੍ਹਣ ਵਾਲਾ ਕੱਪੜਾ) ਪਹਿਨ ਕੇ ਮਟਰਗਸ਼ਤੀ ਕਰਨਾ ਅਤੇ ਕੋਫੀ ਪੀਂਦੇ ਹੋਏ ਅਖਬਾਰਾਂ ‘ਚ ਕ੍ਰਾਸਵਰਡਸ ਸਾਲਵ ਕਰਨਾ ਪਸੰਦ ਸੀ। ਉਨ੍ਹਾਂ ਨੂੰ ਟੂਨਾ ਸੈਂਡਵਿਜ ਬਣਾਉਣਾ ਚੰਗਾ ਲੱਗਦਾ ਸੀ। ਓਬਾਮਾ ਦੀ ਸੈਕਸੁਅਲ ਲਾਈਫ ਤੋਂ ਮੈਂ ਕਾਫੀ ਖੁਸ਼ ਸੀ। ਉਸਦੇ ਪਸੀਨੇ ਦੀ ਗੰਧ, ਕਮਰੇ ਤੋਂ ਨਿਕਲਦੀ ਸਮੋਕਿੰਗ ਅਤੇ ਡਿਯੋਡਰੈਂਟ ਦੀ ਮਹਕ ਮੈਨੂੰ ਪਾਗਲ ਕਰ ਦਿੰਦੀ ਸੀ।

ਕੁੱਕ ਨੇ ਦਾਅਵਾ ਕੀਤਾ ਕਿ ਓਪਾਮਾ ਆਪਣੀ ਨਸਲੀ ਪਛਾਣ ਨੂੰ ਲੈ ਕੇ ਬਹੁਤ ਕਨਫਿਊਜ਼ ਰਹਿੰਦੇ ਸਨ। ਉਨ੍ਹਾਂ ਦੇ ਵਿਚਾਰ ਗੋਰਿਆਂ ਵਾਂਗ ਸਨ ਪਰ ਇਸ ਨਾਲ ਉਹ ਹਮੇਸ਼ਾ ਖੁਦ ਨੂੰ ਠੱਗਿਆ ਮਹਿਸੂਸ ਕਰਦੇ ਸਨ। ਆਖਿਰ ‘ਚ ਉਨ੍ਹਾਂ ਨੇ ਫੈਸਲਾ ਕੀਤਾ ਕਿ ਮੈਨੂੰ ਬਲੈਕ ਜਿਹਾ ਹੋ ਜਾਣਾ ਚਾਹੀਦਾ ਕਿਉਂਕਿ ਇਹੀ ਮੇਰੇ ਲਈ ਬੈਸਟ ਹੋਵੇਗਾ। ਉਹ ਖੁਦ ਨੂੰ ਆਜਾਦ ਦੁਨੀਆ ਦਾ ਕੂਲ ਅਤੇ ਕੈਲਕੁਲੇਟਿਡ ਲੀਡਰ ਮੰਨਦੇ ਸਨ। ਮਿੱਠਾ ਬੋਲਦੇ ਸਨ, ਓਪਨ ਅਤੇ ਭਰੋਸੇਮੰਦ ਦਿਖਦੇ ਸਨ ਪਰ ਕੂਲ ਰਹਿੰਦੇ ਸਨ।

1984 ‘ਚ ਕੁੱਕ ਨੇ ਲਿਖਿਆ ਕਿ ਸਾਡੇ ਰਿਸ਼ਤੇ ‘ਚ ਸੈਕਸ ਦੀ ਗਰਮਾਹਟ ਵੀ ਸੀ ਪਰ ਕੁਝ ਅਜਿਹਾ ਸੀ ਕਿ ਮੈਂ ਐਜਜੈਸਟ ਨਹੀਂ ਕਰ ਪਾ ਰਹੀ ਸੀ। ਅੰਦਰ ਹੀ ਅੰਦਰ ਇੰਨਾ ਕੁਝ ਚੱਲ ਰਿਹਾ ਸੀ ਕਿ ਉਹ ਮੇਰੀ ਪਹੁੰਚ ਤੋਂ ਬਾਹਰ ਹੋ ਗਿਆ। ਉਸਨੇ ਖੁਦ ਨੂੰ ਸੀਮਤ ਕਰ ਲਿਆ ਹੈ। ਇਸੇ ਸਾਲ ਕੁੱਕ ਪ੍ਰਾਇਮਰੀ ਸਕੂਲ ‘ਚ ਟੀਚਰ ਬਣ ਗਈ ਅਤੇ ਓਬਾਮਾ ਨੇ ਸ਼ਿਕਾਗੋ ‘ਚ ਕਮਿਊਨਿਟੀ ਆਗਰੇਨਾਈਜਰ ਬਣਾਉਣ ‘ਤੇ ਧਿਆਨ ਲਗਾ ਲਿਆ। 1985 ‘ਚ ਰਿਲੇਸ਼ਨਸ਼ਿਪ ਖਤਮ ਹੋਣ ‘ਤੇ ਵੀ ਕੁੱਕ ਨੂੰ ਲੱਗਦਾ ਸੀ ਕਿ ਓਬਾਮਾ ਉਸੇ ਤਰ੍ਹਾਂ ਇਮੋਸ਼ਨਲੀ ਇਨਵਾਲਵ ਮਹਿਸੂਸ ਕਰਨਗੇ, ਜਿਵੇਂ ਮੈਂ ਚਾਹੁੰਦੀ ਸੀ।

Share
« 1 2 3 4 5 6 7 8 9 10 11 12 ... 109 110 »
Poll