28 ਸਾਲ ਬਾਅਦ ਗਲੇ ਮਿਲੀਆਂ ਰੇਖਾ ਤੇ ਜਯਾ ਬੱਚਨ
ਨਵੀਂ ਦਿੱਲੀ, 19 ਜੂਨ (ਏਜੰਸੀ) : ਜਯਾ ਬੱਚਨ, ਅਮਿਤਾਬ ਅਤੇ ਰੇਖਾ ਬਾਲੀਵੁਡ ਦੇ ਇਨ੍ਹਾਂ ਤਿੰਨਾਂ ਸਿਤਾਰਿਆਂ ਵਿਚ ਇਕ ਅਜਿਹੀ ਅਣਕਹੀ, ਅਣਸੁਲਝੀ ਕਹਾਣੀ ਹੈ ਕਿ ਰੀਅਲ ਲਾਈਫ਼ ਵਿਚ ਵਿਚ ਲੋਕਾਂ ਨੂੰ ਅਪਣੇ ਵਲ ਖਿੱਚਦੀ ਹੈ। ਕੁੱਝ ਅਜਿਹਾ ਮੁੰਬਈ ਵਿਚ ਹੀ ਹੋਇਆ ਜਦੋਂ 28 ਸਾਲ ਬਾਅਦ ਇਕ ਵਾਰ ਫਿਰ ਜਯਾ ਬੱਚਨ ਅਤੇ ਰੇਖਾ ਇਕ-ਦੂਜੇ ਦੇ ਸਾਹਮਣੇ ਸਨ। ਜਯਾ ਬੱਚਨ ਅਤੇ ਰੇਖਾ ਲਗਭਗ ਤਿੰਨ ਦਹਾਕੇ ਪਹਿਲਾਂ ਪਰਦੇ ’ਤੇ ਇਕੱਠੀਆਂ ਦਿਖੀਆਂ ਸਨ। ਇਹ ਸਿਲਸਿਲਾ ਉਥੇ ਹੀ ਰੁਕ ਗਿਆ ਸੀ ਪਰ ਦੋਵੇਂ ਇਕ ਵਾਰ ਫਿਰ ਸਾਹਮਣੇ ਆਈਆਂ, ਦੋਵੇਂ ਗਲੇ ਵੀ ਮਿਲੀਆਂ ਪਰ ਇਸ ਦੌਰਾਨ ਦੋਵਾਂ ਵਿਚ ਇਕ ਬੇਰੁਖ਼ੀ ਦੀ ਦੀਵਾਰ ਵੀ ਦਿਖੀ। ਦਰਅਸਲ ਅੱਧੀ ਮੁਹੱਬਤ ਦੀ ਕਹਾਣੀ ਦੇ ਇਹ ਕਿਰਦਾਰ ਫ਼ੋਟੋਗ੍ਰਾਫ਼ਰ ਗੌਤਮ ਰਾਜ ਪ੍ਰਧਾਨ ਦੀ ਕਿਤਾਬ ਰਿਲੀਜ਼ ਕਰਨ ਮੌਕੇ ਮਿਲੇ।
ਮਿਲਦੇ ਹੀ ਅਜਿਹਾ ਲੱਗਾ ਜਿਵੇਂ 28 ਸਾਲ ਬਾਅਦ ਇਕ ਨਵਾਂ ਸਿਲਸਿਲਾ ਦੁਹਰਾਇਆ ਗਿਆ ਹੋਵੇ। ਉਹ ਸਿਲਸਿਲਾ ਜਿਹੜਾ 28 ਸਾਲ ਪਹਿਲਾਂ ਅੱਧਾ ਰਹਿ ਗਿਆ ਸੀ, ਪੂਰੀ ਦੁਨੀਆ ਇਸ ਨੂੰ ਦੇਖਣ ਲਈ ਬੇਤਾਬ ਹੋ ਗਈ। ਹਜ਼ਾਰਾਂ ਸਵਾਲ ਲੈ ਕੇ ਹਰ ਕੋਈ ਪੁੱਛਣ ਲੱਗ ਪਿਆ ਕਿ ਦੋਵੇਂ ਮਿਲੀਆਂ ਤਾਂ ਕੀ ਹੋਇਆ। ਕੀ ਕਿਸੇ ਨੇ ਕਿਸੇ ਨੂੰ ਕੁੱਝ ਕਿਹਾ ਤਾਂ ਨਹੀਂ? ਰੇਖਾ ਦੀਆਂ ਨਜ਼ਰਾਂ ਵਿਚ ਇਕ ਖ਼ਾਸ ਚਿਹਰੇ ਦਾ ਪਰਛਾਵਾਂ ਅੱਜ ਵੀ ਬਣਦਾ ਹੈ। ਇਕ ਸੁਪਰਸਟਾਰ ਦੀ ਅੱਧੀ ਮੁਹੱਬਤ ਦੀ ਕਹਾਣੀ ਅੱਜ ਵੀ ਜ਼ਿੰਦਾ ਹੈ। ਇਹ ਇਕ ਅਜਿਹਾ ਸਿਲਸਿਲਾ ਹੈ ਜਿਹੜਾ ਅੱਜ ਵੀ ਜਾਰੀ ਹੈ। 30 ਸਾਲ ਤੋਂ ਜ਼ਿਆਦਾ ਪੁਰਾਣੀ ਮੁਹੱਬਤ ਦੀ ਇਸ ਕਹਾਣੀ ਵਿਚ ਨਵਾਂ ਮੁੜ ਉਦੋਂ ਆਇਆ ਜਦੋਂ 28 ਸਾਲ ਬਾਅਦ ਗਲੇ ਮਿਲੀ ਰੇਖਾ ਅਤੇ ਜਯਾ ਆਈ.ਬੀ.ਐਨ. ਦੇ ਸਮਾਗਮ ਵਿਚ ਮਿਲੀਆਂ।
ਅਮਿਤਾਭ ਤੇ ਐਸ਼ਵਰਿਆ ਵਿਰੁੱਧ ਪਟੀਸ਼ਨ ਰੱਦ
ਬਾਰਾਬਾਂਕੀ 11 ਜੂਨ (ਏਜੰਸੀ) : ਸੁਪਰਸਟਾਰ ਅਮਿਤਾਭ ਬਚਨ ਤੇ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਨੂੰ ਵੱਡੀ ਰਾਹਤ ਦਿੰਦਿਆਂ ਇਕ ਸਥਾਨਕ ਅਦਾਲਤ ਨੇ ਜ਼ਮੀਨ ਦਾਨ ਕਰਨ ਦੇ ਮਾਮਲੇ ਵਿਚ ਘੁਟਾਲਾ ਕਰਨ ਸਬੰਧੀ ਦੌਲਤਪੁਰ ਪਿੰਡ ਦੇ ਪ੍ਰਧਾਨ ਵੱਲੋਂ ਉਨ੍ਹਾਂ ਵਿਰੁੱਧ ਦਾਇਰ ਪਟੀਸ਼ਨ ਰੱਦ ਕਰ ਦਿੱਤੀ। ਪ੍ਰਧਾਨ ਰਾਜ ਕੁਮਾਰੀ ਨੇ ਅਮਿਤਾਭ ਤੇ ਐਸ਼ਵਰਿਆ ਸਮੇਤ 8 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਵਾਇਆ ਸੀ ਕਿ ਇਨ੍ਹਾਂ ਨੇ ਵਾਅਦਾ ਕਰਕੇ ਕਾਲਜ ਲਈ ਜ਼ਮੀਨ ਨਹੀਂ ਦਿੱਤੀ। ਪੁਲਿਸ ਵੱਲੋਂ ਅਦਾਲਤ ਵਿਚ ਪੇਸ਼ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਇਸ ਮਾਮਲੇ ’ਚ ਕੋਈ ਫੌਜ਼ਦਾਰੀ ਕੇਸ ਨਹੀਂ ਬਣਦਾ। ਇਸ ਰਿਪੋਟਰ ਨੂੰ ਧਿਆਨ ਵਿਚ ਰੱਖਦਿਆਂ ਅਦਾਲਤ ਨੇ ਅਦਾਕਾਰ ਸਹੁਰੇ ਅਮਿਤਾਭ ਤੇ ਅਦਾਕਾਰਾ ਨੂੰਹ ਐਸ਼ਵਰਿਆ ਵਿਰੁੱਧ ਪਟੀਸ਼ਨ ਰੱਦ ਕਰ ਦਿੱਤੀ।
ਸੰਜੇ ਦੱਤ ਨੂੰ ਮੁੜ ਸੰਮਨ

Sanjay Dutt
ਯੂਪੀ ਦੀ ਮੁੱਖ ਮੰਤਰੀ ਮਾਇਆਵਤੀ ਖ਼ਿਲਾਫ਼ ਅਦਾਕਾਰ ਸੰਜੇ ਦੱਤ ਵੱਲੋਂ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ‘ਚ ਅਦਾਲਤ ਨੇ ਉਨ੍ਹਾਂ ਨੂੰ ਮੁੜ ਸੰਮਨ ਜਾਰੀ ਕੀਤਾ ਹੈ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੰਜ਼ੁਲਾ ਸਰਕਾਰ ਵੱਲੋਂ 24 ਮਈ ਨੂੰ ਜਾਰੀ ਕੀਤੇ ਗਏ ਸੰਮਨ ਦੇ ਬਾਵਜੂਦ ਸੰਜੇ ਦੱਤ ਅਦਾਲਤ ‘ਚ ਪੇਸ਼ ਨਹੀਂ ਹੋਏ, ਇਸੇ ਕਾਰਨ 6 ਜੁਲਾਈ ਨੂੰ ਸੁਣਵਾਈ ਲਈ ਅਦਾਲਤ ‘ਚ ਮੌਜੂਦ ਹੋਣ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਪਹਿਲਾਂ ਸੀਜੀਐਮ ਅਨਿਰੁਧ ਕੁਮਾਰ ਤਿਵਾਰੀ ਨੇ 24 ਮਈ ਨੂੰ ਸੰਜੇ ਦੱਤ ਖ਼ਿਲਾਫ਼ ਸੰਮਨ ਜਾਰੀ ਕਰਦਿਆਂ ਮੁੰਬਈ ਪੁਲਿਸ ਦੇ ਕਮਿਸ਼ਨਰ ਨੂੰ ਵੀ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਆਪਣੇ ਪੱਧਰ ‘ਤੇ ਜਾਰੀ ਸੰਮਨ ਸੰਜੇ ਦੱਤ ਨੂੰ ਤਾਮੀਲ ਕਰਵਾਉਣ। ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਟਿੱਪਣੀ ਕਰਨ ‘ਤੇ ਸੰਜੇ ਦੱਤ ਕਾਫ਼ੀ ਚਰਚਾ ‘ਚ ਰਹੇ ਸਨ।
ਅਭਿਨੇਤਾ ਰਘੁਬੀਰ ਯਾਦਵ ਨੂੰ ਨਿਆਇਕ ਹਿਰਾਸਤ ’ਚ ਭੇਜਿਆ

Raghubir Yadav sent to judicial custody
ਮੁੰਬਈ, 5 ਜੂਨ (ਏਜੰਸੀ)-ਅਭਿਨੇਤਾ ਅਤੇ ਥੀਏਟਰ ਕਲਾਕਾਰ ਰਘੁਬੀਰ ਯਾਦਵ ਨੂੰ ਅਦਾਲਤ ਨੇ 7 ਜੂਨ ਤੱਕ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਰਘੁਬੀਰ ਨੂੰ ਬਾਂਦਰਾ ਦੀ ਇਕ ਅਦਾਲਤ ਨੇ ਪਿਛਲੇ ਸਤੰਬਰ ’ਚ ਵਾਰੰਟ ਜਾਰੀ ਕੀਤਾ ਸੀ ਪਰ ਉਹ ਅਦਾਲਤ ’ਚ ਹਾਜ਼ਰ ਨਹੀਂ ਹੋਇਆ ਸੀ। ਉਸ ਨੂੰ ਬੀਤੀ ਰਾਤ ਮੁੰਬਈ ਕੇਂਦਰੀ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਚਾਰ ਸਾਲ ਤੋਂ ਵੱਧ ਸਮੇਂ ਤੱਕ ਗੁਜ਼ਾਰਾ ਭੱਤਾ ਨਾ ਦੇਣ ’ਤੇ ਉਸ ਦੀ ਪਤਨੀ ਪੂਰਨਿਮਾ ਨੇ 2002 ’ਚ ਅਦਾਲਤ ਤੱਕ ਪਹੁੰਚ ਕੀਤੀ ਸੀ।
‘ਥ੍ਰੀ ਈਡੀਅਟਸ’ ਨੂੰ 8 ਆਈਫਾ ਪੁਰਸਕਾਰ

'3 Idiots' bags maximum technical awards at IIFA
ਕੋਲੰਬੋ, 5 ਜੂਨ (ਏਜੰਸੀਆਂ)-ਸ੍ਰੀਲੰਕਾ ’ਚ ਦੇਰ ਸ਼ਾਮ ਕਰਵਾਏ ਰੰਗਾਰੰਗ ਸਮਾਗਮ ਦੌਰਾਨ ਆਈਫਾ (ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ) ਐਵਾਰਡਜ਼ ਦਾ ਐਲਾਨ ਕੀਤਾ ਗਿਆ। ਫਿਲਮ ‘ਥ੍ਰੀ ਈਡੀਅਟਸ’ ਨੇ ਇਕ ਵਾਰ ਫਿਰ ਧਮਾਲ ਮਚਾਉਂਦੇ ਹੋਏ 8 ਆਈਫਾ ਐਵਾਰਡ ਜਿੱਤੇ। ‘ਪਾ’ ਦੇ ਮੇਕਅੱਪ ਮੈਨ ਕ੍ਰਿਸਟੀਨ ਕਿੰਸਲੇ ਵੀ ਐਵਾਰਡ ਦੇ ਹੱਕਦਾਰ ਬਣੇ। ‘ਲਵ ਆਜ ਕੱਲ੍ਹ’ ਨੂੰ ਸਰਬੋਤਮ ਕੋਰੀਓਗ੍ਰਾਫੀ ਲਈ ਐਵਾਰਡ ਮਿਲਿਆ। ਇਸ ਫ਼ਿਲਮ ’ਚ ਸਰਬੋਤਮ ਵਸਤਰ ਡਿਜ਼ਾਈਨਰ ਦੇ ਲਈ ਅਨੀਤਾ ਸ਼ਰਾਫ ਨੂੰ ਪੁਰਸਕਾਰ ਮਿਲਿਆ। ਫ਼ਿਲਮ ‘ਅਲਾਦੀਨ’ ਨੂੰ ਵੀ ਦੋ ਪੁਰਸਕਾਰ ਮਿਲੇ। 8 ਪੁਰਸਕਾਰਾਂ ’ਤੇ ਕਬਜ਼ਾ ਕਰਨ ਵਾਲੀ ‘ਥ੍ਰੀ ਈਡੀਅਟਸ’ ਨੂੰ ਸਰਬੋਤਮ ਸੰਪਾਦਨ, ਸਾਊਂਡ ਰਿਕਾਰਡਿੰਗ, ਡਾਇਲਾਗ, ਸਕਰੀਨ ਪਲੇ ਤੇ ਸਿਨੇਮੈਟੋਗ੍ਰਾਫੀ ਲਈ ਪੁਰਸਕਾਰ ਮਿਲੇ।
ਸ੍ਰੀਲੰਕਾ ਦੀ ਰਹਿਣ ਵਾਲੀ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡਿਸ ਨੇ ‘ਦੇਵ ਡੀ’ ਦੀ ਅਦਾਕਾਰਾ ਮਾਹੀ ਗਿੱਲ ਨਾਲ ਸਰਬੋਤਮ ਨਵੀਂ ਅਭਿਨੇਤਰੀ ਦਾ ਖਿਤਾਬ ਸਾਂਝਾ ਕੀਤਾ। ਪ੍ਰੀਤਮ ਨੂੰ ਫ਼ਿਲਮ ‘ਲਵ ਆਜ ਕੱਲ’ ਲਈ ਸਰਬੋਤਮ ਸੰਗੀਤਕਾਰ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਜੈਕਲੀਨ ਨੂੰ ਫ਼ਿਲਮ ‘ਅਲਾਦੀਨ’ ਲਈ ਬੇਹਤਰੀਨ ਅਦਾਕਾਰੀ ਲਈ ਪੁਰਸਕਾਰ ਮਿਲਿਆ ਹੈ। ਓਮੀ ਵੈਦਿਆ ਨੂੰ ਫਿਲਮ ‘ਥ੍ਰੀ ਈਡੀਅਟਸ’ ਲਈ ਸਰਬੋਤਮ ਨਵੇਂ ਅਭਿਨੇਤਾ ਦਾ ਪੁਰਸਕਾਰ ਦਿੱਤਾ ਗਿਆ ਹੈ। ਸਵਾਨੰਦ ਕਿਰਕਰੇ ਨੂੰ ਫ਼ਿਲਮ ‘ਥ੍ਰੀ ਈਡੀਅਟਸ’ ਦੇ ਗੀਤਾਂ ਲਈ ਸਰਬੋਤਮ ਗੀਤਕਾਰ ਐਲਾਨਿਆ ਗਿਆ ਹੈ। ਕਵਿਤਾ ਸੇਠ ਨੂੰ ਫ਼ਿਲਮ ‘ਵੇਕ ਅੱਪ ਸਿਡ’ ਦੇ ਗੀਤ ‘ਇਕ ਤਾਰਾ’ ਲਈ ਸਰਬੋਤਮ ਪਿੱਠਵਰਤੀ ਗਾਇਕਾ ਜਦਕਿ ਸ਼ਾਨ ਨੂੰ ‘ਥ੍ਰੀ ਈਡੀਅਟਸ’ ਦੇ ਗੀਤਾਂ ਲਈ ਸਰਬੋਤਮ ਪਿੱਠਵਰਤੀ ਗਾਇਕ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ।
ਅਮਿਤਾਭ ਅਤੇ ਜਯਾ ਨੇ ਮਨਾਈ ਵਿਆਹ ਦੀ 37ਵੀਂ ਵਰ੍ਹੇਗੰਢ

37 Years For Jaya And Amit-Ji
ਨਵੀਂ ਦਿੱਲੀ, 3 ਜੂਨ (ਏਜੰਸੀ) : ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਜਯਾ ਬੱਚਨ ਨੇ ਅੱਜ ਅਪਣੇ ਵਿਆਹ ਦੀ 37ਵੀਂ ਵਰ੍ਹੇਗੰਢ ਮਨਾਈ। ਇਸ ਦਿਨ ਉਨ੍ਹਾਂ ਨੂੰ ਕਈ ਲੋਕਾਂ ਨੇ ਵਧਾਈ ਭਰੇ ਸੰਦੇਸ਼ ਭੇਜੇ। ਅਮਿਤਾਭ ਦੇ ਪੁੱਤਰ ਅਤੇ ਅਦਾਕਾਰ ਅਭਿਸ਼ੇਕ ਬੱਚਨ ਨੇ ਟਵਿਟਰ ’ਤੇ ਲਿਖਿਆ, ‘ਮੇਰਾ ਮਾਂ-ਬਾਪ ਨੂੰ ਇਕੱਠੇ ਰਹਿੰਦਿਆਂ 37 ਸਾਲ ਹੋ ਗਏ ਹਨ। 3 ਜੂਨ ਨੂੰ ਉਨ੍ਹਾਂ ਦੀ ਵਰ੍ਹੇਗੰਢ ਹੈ।’ ਟਵਿਟਰ ਰਾਹੀਂ ਕਈ ਲੋਕਾਂ ਨੇ ਉਨ੍ਹਾਂ ਨੂੰ ਵਧਾਈ ਭਰੇ ਸੰਦੇਸ਼ ਭੇਜੇ ਹਨ। ਮਧੁਰ ਭੰਡਾਰਕਰ,ਪ੍ਰੀਤੀ ਜ਼ਿੰਟਾ, ਸਿਕੰਦਰ ਖੇਰ, ਜੇਨੇਲਿਆ ਡਿਸੂਜਾ ਅਤੇ ਕਈ ਹੋਰਾਂ ਨੇ ਉਨ੍ਹਾਂ ਨੂੰ ਵਧਾਈ ਦਿਤੀ।
ਅਮਿਤਾਭ ਨੇ ਟਵਿਟਰ ’ਤੇ ਵਧਾਈ ਸੰਦੇਸ਼ਾਂ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਜਿਨ੍ਹਾਂ ਲੋਕਾਂ ਨੇ ਸਾਡੀ ਵਿਆਹ ਦੀ ਵਰ੍ਹੇਗੰਢ ’ਤੇ ਸਾਨੂੰ ਸੰਦੇਸ਼ ਭੇਜੇ ਹਨ, ਮੈਂ ਉਨ੍ਹਾਂ ਨੂੰ ਜਯਾ ਅਤੇ ਅਪਣੇ ਵਲੋਂ ਉਨ੍ਹਾਂ ਦੇ ਪਿਆਰ ਅਤੇ ਖ਼ੁਸ਼ੀ ਲਈ ਧਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਾਰੇ ਸੰਦੇਸ਼ਾਂ ਦਾ ਵੱਖ-ਵੱਖ ਜਵਾਬ ਦੇਣਾ ਤਾਂ ਮੁਸ਼ਕਲ ਹੈ ਇਸ ਲਈ ਮੈਂ ਸਾਰਿਆਂ ਦਾ ਹੀ ਧਨਵਾਦ ਕਰਦਾ ਹਾਂ। ਇਸ ਖ਼ਾਸ ਦਿਨ ਅਭਿਸ਼ੇਕ ਬੱਚਨ ਇਕ ਫ਼ਿਲਮ ਦੀ ਸ਼ੂਟਿੰਗ ਕਰਨ ਲਈ ਤੁਰਕੀ ਵਿਚ ਹਨ ਜਦਕਿ ਐਸ਼ਵਰਿਆ ਵੀ ਪੈਰਿਸ ਵਿਚ ਹੈ।
ਸਲਮਾਨ ਬਿਨਾਂ ਅਧੂਰੀ ਕੈਟਰੀਨਾ

katrina kaif
ਮੁੰਬਈ, 28 ਮਈ (ਏਜੰਸੀ) : ਜਦ ਤਕ ਕੈਟਰੀਆਂ ਦੀਆਂ ਗੱਲਾਂ ਵਿਚ ਸਲਮਾਨ ਖ਼ਾਨ ਦਾ ਜ਼ਿਕਰ ਨਹੀਂ ਹੁੰਦਾ, ਉਸ ਦੀਆਂ ਗੱਲਾਂ ਅਧੂਰੀਆਂ ਹੀ ਰਹਿੰਦੀਆਂ ਹਨ। ਫ਼ਿਲਮ ‘ਰਾਜਨੀਤੀ’ ਬਾਰੇ ਜਦੋਂ ਕੈਟਰੀਨਾ ਨਾਲ ਗੱਲਬਾਤ ਹੋ ਰਹੀ ਸੀ ਤਾਂ ਉਸ ਨੇ ਅਪਣੇ ਕਰੀਅਰ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿਤੀ। ਕੈਟਰੀਨਾ ਨੂੰ ਅਪਣੇ ਫ਼ਿਲਮ ਇੰਡਸਟਰੀ ਦੇ ਸ਼ੁਰੂਆਤੀ ਦਿਨ ਯਾਦ ਆਉਣ ਲੱਗੇ ਅਤੇ ਉਸ ਦੀ ਜ਼ੁਬਾਨ ’ਤੇ ਅਪਣੇ ਆਪ ਹੀ ਸਲਮਾਨ ਖ਼ਾਨ ਦਾ ਨਾਂ ਆ ਗਿਆ। ਜ਼ਿਆਦਾਤਰ ਪੱਤਰਕਾਰਾਂ ਵਲੋਂ ਸਲਮਾਨ ਖ਼ਾਨ ਦਾ ਨਾਂ ਲਏ ਜਾਣ ’ਤੇ ਹੀ ਕੈਟਰੀਨਾ ਦਾ ਰਵੱਈਆ ਬੇਰੁਖਾ ਹੋ ਜਾਂਦਾ ਹੈ। ਜਦ ਸਲਮਾਨ ਖ਼ਾਨ ਬਾਰੇ ਪੱਤਰਕਾਰਾਂ ਵਲੋਂ ਕੈਟਰੀਨਾ ਨਾਲ ਗੱਲਬਾਤ ਕੀਤੀ ਜਾਂਦੀ ਹੈ
ਤਾਂ ਉਹ ਇਹ ਕਹਿ ਕੇ ਚੁਪ ਹੋ ਜਾਂਦੀ ਹੈ ਕਿ ਮੈਂ ਅਪਣੀ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਨਹੀਂ ਕਰਨਾ ਚਾਹੁੰਦੀ। ਪਰ ਇਸ ਵਾਰੀ ਕੈਟਰੀਨਾ ਬਦਲੀ ਹੋਈ ਸੀ। ਇਸ ਵਾਰੀ ਖ਼ੁਦ ਕੈਟਰੀਨਾ ਨੇ ਪੱਤਰਕਾਰਾਂ ਨਾਲ ਸਲਮਾਨ ਦੀ ਗੱਲ ਸ਼ੁਰੂ ਕੀਤੀ। ਕੈਟਰੀਨਾ ਨੇ ਕਿਹਾ ਕਿ ਅੱਜ ਮੈਂ ਜੋ ਵੀ ਹਾਂ ਸਲਮਾਨ ਦੇ ਕਾਰਨ ਹੀ ਹਾਂ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਵਿਚ ਸਲਮਾਨ ਦੀ ਥਾਂ ਕਾਫ਼ੀ ਅਹਿਮ ਹੈ। ਸਲਮਾਨ ਨੇ ਉਸ ਸਮੇਂ ਮੇਰੇ ’ਤੇ ਭਰੋਸਾ ਕੀਤਾ ਜਦੋਂ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਮੈਂ ਹਿੰਦੀ ਫ਼ਿਲਮਾਂ ਵਿਚ ਸਫ਼ਲ ਨਹੀਂ ਹੋ ਸਕਦੀ, ਪਰ ਸਲਮਾਨ ਨੂੰ ਭਰੋਸਾ ਸੀ ਕਿ ਮੈਂ ਇਕ ਦਿਨ ਸਫ਼ਲ ਅਦਾਕਾਰਾ ਬਣਾਂਗੀ। ਕੈਟਰੀਨਾ ਅਨੁਸਾਰ ਜੇ ਸਲਮਾਨ ਮੇਰੇ ’ਤੇ ਭਰੋਸਾ ਨਾ ਕਰਦੇ ਤਾਂ ਸ਼ਾਇਦ ਮੈਂ ਹਿੰਦੀ ਫ਼ਿਲਮਾਂ ਵਿਚ ਨਾ ਹੁੰਦੀ।
‘ਕਾਈਟਸ’ ਨੇ ਪਹਿਲੇ ਹੀ ਦਿਨ ਕਮਾਏ 21 ਕਰੋੜ

Kites grosses over Rs.21 crore
ਬਾਲੀਵੁੱਡ ਸਟਾਰ ਰਿਤਿਕ ਰੌਸ਼ਨ ਅਤੇ ਮੈਕਸੀਕਨ ਅਭਿਨੇਤਰੀ ਬਾਰਬਰਾ ਮੋਰੀ ਦੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਕਾਈਟਸ’ ਨੇ ਪਹਿਲੇ ਹੀ ਦਿਨ ਭਾਰਤ ਵਿੱਚ ਬਾਕਸ ਆਫ਼ਿਸ ਤੇ 21 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਇਸ ਫਿਲਮ ਦਾ ਡਿਸਟ੍ਰੀਬਿਊਸ਼ਨ ਕਰਨ ਵਾਲੀ ਰਿਲਾਇੰਸ ਬਿਗ ਪਿਕਚਰਸ ਨੇ ਕਿਹਾ ਕਿ ਇਸ ਫਿਲਮ ਨੇ ਪਹਿਲੀ ਹੀ ਦਿਨ ਭਾਰਤ ਵਿੱਚ 21 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਅਨੁਰਾਗ ਬਸੂ ਦੁਆਰਾ ਨਿਰਦੇਸ਼ਿਤ ਇਹ ਫਿਲਮ ਭਾਰਤ ਦੇ ਕਰੀਬ 2000 ਅਤੇ ਵਿਦੇਸ਼ਾਂ ਵਿੱਚ 500 ਸਿਨੇਮਿਆਂ ਵਿੱਚ ਇਕੱਠੀ ਰਿਲੀਜ਼ ਕੀਤੀ ਹੋਈ। ਬਿਗ ਪਿਕਚਰਸ ਨੇ ਕਿਹਾ ਕਿ ਇਸ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਇਸ ਹਫ਼ਤੇ ਕਾਈਟਸ ਦਾ ਨਾਂਅ ਰਹੇਗਾ ਅਤੇ ਫਿਲਮ ਸਫ਼ਲਤਾ ਦੇ ਨਵੀਂ ਰਿਕਾਰਡ ਕਾਇਮ ਕਰੇਗੀ। ਇਸ ਫਿਲਮ ਦਾ ਅੰਤਰਰਾਸ਼ਟਰੀ ਵਰਜ਼ਨ ਇਸ ਸ਼ੁੱਕਰਵਾਰ (28 ਮਈ) ਨੂੰ ਰਿਲੀਜ਼ ਕੀਤਾ ਜਾਵੇਗਾ।
ਮਧੁਰ ਭੰਡਾਰਕਰ ਦੀ ਰੋਮਾਂਟਿਕ-ਕਾਮੇਡੀ ‘ਦਿਲ ਤੋ ਬੱਚਾ ਹੈ ਜੀ’

madhur bhandarkar
‘ਜੇਲ੍ਹ’ ਦੀ ਅਸਫ਼ਲਤਾ ਤੋਂ ਬਾਅਦ ਮਧੁਰ ਭੰਡਾਰਕਰ ਨੇ ਆਪਣੀਆਂ ਹਾਰਡ ਹਿਟਿੰਗ ਫਿਲਮਾਂ ਵਾਲਾ ਟ੍ਰੈਕ ਚੇਂਜ ਕੀਤਾ ਹੈ ਅਤੇ ਉਨ੍ਹਾਂ ਨੇ ਹਲਕੀ-ਫੁਲਕੀ ਰੋਮਾਂਟਿਕ-ਕਾਮੇਡੀ ਫਿਲਮ ‘ਦਿਲ ਤੋ ਬੱਚਾ ਹੈ ਜੀ’ ਬਣਾਉਣ ਦੀ ਘੋਸ਼ਣਾ ਕੀਤੀ ਹੈ। ਇਸ ਵਿੱਚ ਅਜੇ ਦੇਵਗਨ, ਇਮਰਾਨ ਹਾਸ਼ਮੀ ਅਤੇ ਓਮੀ ਵੈਦ ਨਜ਼ਰ ਆਉਣਗੇ। ਮਧੁਰ ਨੇ ਹਮੇਸ਼ਾ ਅਜਿਹੀਆਂ ਫਿਲਮਾਂ ਬਣਾਈਆਂ ਹਨ ਜੋ ਅਸਲੀਅਤ ਦੇ ਨਜ਼ਦੀਕ ਹੁੰਦੀਆਂ ਹਨ ਅਤੇ ਸੱਚ ਨੂੰ ਉਜਾਗਰ ਕਰਦੀਆਂ ਹਨ। ਚਾਹੇ ਚਾਂਦਨੀ ਬਾਰ ਹੋਵੇ, ਫੈਸ਼ਨ ਜਾਂ ਪੇਜ਼ ਥ੍ਰੀ ਹੋਵੇ। ਪਰ ਪਿਛਲੀਆਂ ਕੁਝ ਫਿਲਮਾਂ ਤੋਂ ਲੱਗਣ ਲੱਗਿਆ ਸੀ ਕਿ ਮਧੁਰ ਹੁਣ ਟਾਈਪਡ ਹੁੰਦੇ ਜਾ ਰਹੇ ਹਨ। ਸ਼ਾਇਦ ਇਸ ਲਈ ਇਸ ਵਾਰ ਉਨ੍ਹਾਂ ਨੇ ਰੋਮਾਂਟਿਕ ਅਤੇ ਕਾਮੇਡੀ ਫਿਲਮਾਂ ਵਿੱਚ ਹੱਥ ਅਜਮਾਉਣ ਸੋਚੀ ਹੈ। ਮਧੁਰ ਇੱਕ ਅਭਿਨੇਤਰੀ ਦੀ ਜ਼ਿੰਦਗੀ ‘ਤੇ ਵੀ ਫਿਲਮ ਬਣਾਉਣ ਵਾਲੇ ਹਨ, ਜਿਸ ਵਿੱਚ ਕਰੀਨਾ ਕਪੂਰ ਨੂੰ ਲਏ ਜਾਣ ਦੀ ਚਰਚਾ ਹੈ, ਪਰ ਉਸ ਵਿੱਚ ਕਾਫ਼ੀ ਸ਼ੋਧ ਕੀਤਾ ਜਾਣਾ ਹੈ, ਜਿਸ ਵਿੱਚ ਸਮਾਂ ਲੱਗੇਗਾ। ਉਦੋਂ ਤੱਕ ਇੱਕ ਹਲਕੀ-ਫੁਲਕੀ ਫਿਲਮ ਹੀ ਸਹੀ।
ਕੈਟਰੀਨਾ ਬਣੇਗੀ ਆਰਮੀ ਗਰਲ

Katrina, the army recruit!
ਇਸ ਤੋਂ ਪਹਿਲਾਂ ਕਿ ਤੁਸੀਂ ਕੁੱਝ ਸੋਚੋ ਦੱਸ ਦੇਈਏ ਕਿ ਕੈਟਰੀਨਾ ਕੈਫ਼ ਅਪਣੇ ਉਤਪਾਦਨ ਘਰ ਦੀ ਪਹਿਲੀ ਫ਼ਿਲਮ ਵਿਚ ਆਰਮੀ ਗਰਲ ਦਾ ਕਿਰਦਾਰ ਨਿਭਾਉਣ ਵਾਲੀ ਹੈ। ਦਰਅਸਲ ਇਸ ਤਰ੍ਹਾਂ ਇਸ ਤਰ੍ਹਾਂ ਉਹ ਬੰਦਿਆਂ ਦੇ ਏਕਅਧਿਕਾਰ ਵਾਲੇ ਖੇਤਰ ਵਿਚ ਐਂਟਰੀ ਕਰ ਕੇ ਜੇਂਡਰ ਡਿਫ਼ਰੈਂਸ ਮਿਟਾਉਣਾ ਚਾਹੁੰਦੀ ਹੈ। ਕੈਟਰੀਨਾ ਕਹਿੰਦੀ ਹੈ ਕਿ ਮੈਨੂੰ ਅਜਿਹਾ ਕੰਮ ਪਸੰਦ ਹਨ ਜਿਨ੍ਹਾਂ ਨੂੰ ਕਰਨ ਤੋਂ ਕੁੜੀਆਂ ਨੂੰ ਰੋਕਿਆ ਜਾਂਦਾ ਹੈ। ਦਰਅਸਲ ਸਾਡੀਆਂ ਸਾਰੀਆਂ ਭੈਣਾਂ ਦਾ ਪਾਲਣ ਪੋਸ਼ਣ ਸਾਡੇ ਇਕਲੌਤੇ ਭਰਾ ਦੀ ਤਰ੍ਹਾਂ ਹੀ ਹੋਇਆ ਹੈ। ਹਾਲਾਂਕਿ ਸਾਨੂੰ ਗੁੱਡੀਆਂ ਨਾਲ ਖੇਡਣ ਅਤੇ ਕੁਕਿੰਗ ਸਿੱਖਣ ਲਈ ਕਿਹਾ ਜਾਂਦਾ ਸੀ ਪਰ ਅਸੀਂ ਕਦੇ ਅਜਿਹਾ ਨਹੀਂ ਕੀਤਾ।
ਪਿਛਲੇ ਦਿਨੀਂ ਭੋਪਾਲ ਵਿਚ ਫ਼ਿਲਮ ‘ਰਾਜਨੀਤੀ’ ਦੇ ਪ੍ਰਚਾਰ ਦੌਰਾਨ ਕੈਟਰੀਨਾ ਨੇ ਔਰਤ-ਮਰਦ ਦੇ ਭੇਦਭਾਵ ਵਿਰੁਧ ਸਟੈਂਡ ਲਿਆ। ਉਨ੍ਹਾਂ ਨੇ ਦਸਿਆ ਕਿ ਭੋਪਾਲ ਵਿਚ ਸ਼ੂਟਿੰਗ ਦੌਰਾਨ ਕ੍ਰੂ ਮੈਂਬਰਸ ਨੇ ਮੈਨੂੰ ਦਸਿਆ ਕਿ ਪ੍ਰਕਾਸ਼ ਝਾ ਅਤੇ ਰਣਵੀਰ ਸੈ¤ਟ ’ਤੇ ਕ੍ਰਿਕਟ ਖੇਡ ਰਹੇ ਹਨ ਪਰ ਉੁਨ੍ਹਾਂ ਨੇ ਮੈਨੂੰ ਨਹੀਂ ਬੁਲਾਇਆ। ਇਸ ਕਾਰਨ ਮੈਂ ਵੱਖ ਟੀਮ ਬਣਾ ਕੇ ਕ੍ਰਿਕਟ ਖੇਡਣਾ ਸ਼ੁਰੂ ਕਰ ਦਿਤਾ। ਉਸ ਨੇ ਕਿਹਾ ਕਿ ਕੌਣ ਕਹਿੰਦਾ ਹੈ ਕਿ ਲੜਕੀਆਂ ਕ੍ਰਿਕਟ ਨਹੀਂ ਖੇਡ ਸਕਦੀਆਂ ਜਾਂ ਫਿਰ ਆਰਮੀ ਜੁਆਇਨ ਨਹੀਂ ਕਰ ਸਕਦੀਆਂ? ਜ਼ਿਰਕਯੋਗ ਹੈ ਕਿ ਪਿਛਲੇ ਦਿਨੀਂ ਕੈਟਰੀਨਾ ਨੇ ਇਕ ਫ਼ਰੈਂਚ ਫ਼ਿਲਮ ਦੇ ਰਾਈਟਸ ਖ਼ਰੀਦੇ ਸਨ ਪਰ ਹੁਣ ਆਰਮੀ ਲਾਈਫ਼ ’ਤੇ ਵਧੀਆ ਫ਼ਿਲਮ ਨੂੰ ਪਹਿਲਾਂ ਬਣਾਵੇਗੀ।

