ਮੀਕਾ ਦੇ ਮੁਰੀਦਾਂ ‘ਚ ਅਮਿਤਾਭ ਬੱਚਨ ਵੀ
ਮੁੰਬਈ, 24 ਅਪ੍ਰੈਲ (ਏਜੰਸੀ) : ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਗਾਇਕ ਮੀਕਾ ਸਿੰਘ ਤੋਂ ਬਹੁਤ ਖੁਸ਼ ਅਤੇ ਪ੍ਰਭਾਵਿਤ ਹਨ, ਜਿਸਨੇ ਫਿਲਮ ‘ਡਿਪਾਰਟਮੈਂਟ’ ਵਿਚ ਉਨ੍ਹਾਂ ਲਈ ‘ਕੰਮੋ’ ਗਾਣਾ ਗਾਇਆ ਹੈ। ਅਮਿਤਾਭ ਨੇ ਮੀਕਾ ਦੀ ਤਾਰੀਫ ਆਪਣੇ ਬਲਾਗ ਵਿਚ ਕੀਤੀ ਹੈ। ਆਪਣੇ ਬਲਾਗ ਵਿਚ ਅਮਿਤਾਭ ਨੇ ਲਿਖਿਆ ਹੈ ਕਿ ਫਿਲਮ ਉਦਯੋਗ ਦੇ ਕਈ ਲੋਕਪ੍ਰਿਯ ਗਾਣਿਆਂ ਨੂੰ ਆਵਾਜ਼ ਦੇਣ ਵਾਲੇ ਮੀਕਾ ਨੇ ਮੇਰੇ ਲਈ ‘ਡਿਪਾਰਟਮੈਂਟ’ ਵਿਚ ‘ਕੰਮੋ’ ਗਾਇਆ। ਉਸ ਦੀ ਆਵਾਜ਼ ਵਧੀਆ ਤੇ ਸਾਰਿਆਂ ਨਾਲੋਂ ਵੱਖਰੀ ਹੈ। ਮੈਂ ਉਸਨੂੰ ਸ਼ੁਰੂ ਤੋਂ ਸੁਣਦਾ ਆ ਰਿਹਾ ਹਾਂ। ਅਮਿਤਾਭ ਨੇ ਲਿਖਿਆ ਕਿ ਉਹ (ਮੀਕਾ) ਅਕਸਰ ਆਪਣੀਆਂ ਚਿੰਤਾਵਾਂ ਤੇ ਪਿਆਰ ਨੂੰ ਲੈ ਕੇ ਸੰਦੇਸ਼ ਭੇਜਦੇ ਹਨ। ਉਹ ਸਟੇਜ ਸ਼ੋਅ ਦੌਰਾਨ ਮੇਰੇ ਗਾਣੇ ਗਾਉਂਦੇ ਹਨ। ਮੈਂ ਇਸਦੇ ਲਈ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ। ਮੇਰੀਆਂ ਸ਼ੁਭਕਾਮਨਾਵਾਂ ਉਸਦੇ ਨਾਲ ਹਨ।
ਸਭਿਆਚਾਰਕ ਤੇ ਪਰਿਵਾਰਕ ਗੀਤਾਂ ਦਾ ਰਚੇਤਾ – ਰੂਮੀ ਰਾਜ
ਗੁਰਬਤ ‘ਚੋਂ ਦੀਵੇ ਲੋਅ ਵਰਗੇ ਚਾਨਣ ਵਾਂਗ ਚਮਕਿਆ ਹੈ ਨੌਜਵਾਨ ਕਲਾਕਾਰ ਰਾਜਵੀਰ ਸਿੰਘ ਜਿਸਨੂੰ ਕਲਾ ਦੀ ਦੁਨੀਆਂ ਵਿਚ ਰੂਮੀ ਰਾਜ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਰਾਜ ਰੂਮੀ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ। ਪੇਟਿੰਗ ਚਿਤਰਕਾਰੀ ਤੇ ਲਿਖਣ ਕਲਾ ਉਸਦੇ ਪ੍ਰਮੁੱਖ ਸ਼ੌਕ ਹਨ। ਇਸ ਮਿੱਠ ਬੋਲੜੇ ਨੌਜਵਾਨ ਦੀ ਵਿਰਾਸਤ ਜਗਰਾਉਂ ਤਹਿਸੀਲ ਦੇ ਚਰਚਿਤ ਪਿੰਡ ਰੂਮੀ ਦੀ ਹੈ। ਇਹ ਮਾਣਮੱਤਾ ਕਲਾਕਾਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਪਿਤਾ ਕੈਪਟਣ ਸੋਹਣ ਸਿੰਘ ਦੇ ਘਰ 16 ਦਸੰਬਰ 1980 ਨੂੰ ਜਨਮਿਆਂ । ਪਿੰਡ ਦੀਆਂ ਗਲੀਆਂ ‘ਚ ਖੇਡਿਆ ਪਲਿਆ ਤੇ ਜਦ ਜਵਾਨ ਹੋਇਆ ਤਾਂ ਉਸਦਾ ਝੁਕਾਅ ਚਿਤਰਕਾਰੀ ਤੇ ਗੀਤਕਾਰੀ ਵੱਲ ਹੋ ਗਿਆ । ਇਸ ਦੌਰਾਨ ਹੀ ਉਸਦਾ ਸੰਪਰਕ ਗੁਰਪ੍ਰੀਤ ਸਿੰਘ ਮਣਕੂ ਤੇ ਜਗਤਾਰ ਕਲਸੀ ਨਾਲ ਹੋਇਆ ।
ਇਨ੍ਹਾਂ ਦੀ ਰਹਿਨਮਾਈ ਹੇਠ ਰਾਜ ਨੇ ਚਿਤਰਕਾਰੀ ਦੇ ਸੂਖਮ ਭਾਵਾਂ ਨੂੰ ਗਹੁ ਨਾਲ ਦੇਖਿਆ ਪਰਖਿਆ ਤੇ ਗ੍ਰਹਿਣ ਕੀਤਾ। ਇਸ ਦੌਰਾਨ ਉਸਨੇ ਪੇਟਿੰਗ ਦੇ ਕ੍ਰਮਾਵਾਰ ਜਿਲੇ ਪੱਧਰ ਅਤੇ ਪੰਜਾਬ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲਿਆ ਤੇ ਅਨੇਕਾਂ ਮਾਣ ਸਨਮਾਨ ਹਾਸਿਲ ਕੀਤੇ। ਪੇਟਿੰਗ ਕਲਾ ਦੇ ਨਾਲ -ਨਾਲ ਫੋਟੋਗ੍ਰਾਫੀ ਦੇ ਸ਼ੋਕ ਨੂੰ ਵੀ ਨਾਲੋ- ਨਾਲ ਤੋਰਨ ਵਾਲੇ ਰਾਜ ਨੂੰ ਕਾਲਜ ਸਮੇ ਤੋਂ ਹੀ ਚੰਗੀਆਂ ਕਿਤਾਬਾਂ ਪੜਨ ਦਾ ਬੇਹੱਦ ਸ਼ੋਕ ਰਿਹਾ । ਕਵਿਤਾ ਤੇ ਗੀਤ ਨਾਲ ਉਸਨੂੰ ਅੰਤਾਂ ਦਾ ਮੋਹ ਹੈ। ਸੰਤ ਰਾਮ ਉਦਾਸੀ ,ਅਵਤਾਰ ਸਿੰਘ ਪਾਸ਼ ,ਡਾ ਸੁਰਜੀਤ ਪਾਤਰ,ਗੁਰਭਜਨ ਗਿੱਲ ,ਜਸਵੰਤ ਸਿੰਘ ਜਫਰ ਦੀ ਕਵਿਤਾ ਨਰਿੰਦਰ ਸਿੰਘ ਕਪੂਰ ,ਰਾਮ ਸਰੂਪ ਅਣਖੀ ,ਜਸਵੰਤ ਸਿੰਘ ਕੰਵਲ ਦੀ ਵਾਰਤਕ ਤੇ ਦੇਵ ਥਰੀਕੇ ,ਰਾਜ ਕਾਕੜਾ ਤੇ ਦੇਬੀ ਮਖਸੂਸਪੁਰੀ ਦੀ ਗੀਤਕਾਰੀ ਦਾ ਤਹਿ ਦਿਲੋਂ ਪ੍ਰਸੰਸਕ ਹੁਣ ਗੀਤਕਾਰੀ ਦੇ ਅੰਬਰ ‘ਚ ਉਡਾਰੀਆਂ ਲਾਉਣ ਲਈ ਸੰਘਰਸ਼ੀਲ ਹੈ। ਉੇਹ ਦੱਸਦਾ ਹੈ ਕਿ ਉਸਨੇ ਗੀਤਕਾਰ ਤੇ ਗਾਇਕ ਰਾਜ ਕਾਕੜਾ ਦੀ ਰਹਿਨਮਾਈ ਹੇਠ ਗੀਤਕਾਰੀ ਦੀਆਂ ਬਾਰੀਕੀਆਂ ਨੂੰ ਸਿੱਖਣਾਂ ਸੁਰੂ ਕਰ ਦਿੱਤਾ ਹੈ ਤੇ ਉਸਦੀਆਂ ਆਸਾਂ ਨੂੰ ਬੂਰ ਪੈਣਾਂ ਸੁਰੂ ਹੋ ਗਿਆ ਹੈ।
ਰੂਮੀ ਰਾਜ ਦਾ ਨਾਂ ਨਵੀਂ ਪੀੜ੍ਹੀ ਦੇ ਉਨ੍ਹਾਂ ਸੰਘਰਸ਼ੀਲ਼ ਗੀਤਕਾਰਾਂ ਦੀ ਕਤਾਰ ਵਿਚ ਸੁਮਾਰ ਹੋ ਗਿਆ ਹੈ ਜਿਹੜੇ ਸਾਫ ਸੁਥਰੇ ਤੇ ਪਰਿਵਾਰਕ ਗੀਤਾਂ ਨਾਲ ਪਛਾਣ ਬਣਾੳਣ ਲਈ ਨੰਗੇ ਪੈਰਾਂ ਦਾ ਸਫਰ ਕਰਨ ਤੁਰੇ ਹਨ। ਉਸਦਾ ਚਾਅ ਚੱਕਿਆ ਨਹੀਂ ਸੀ ਜਾਂਦਾ ਜਦ ਮਾਂ ਦੇ ਇਸ ਲਾਡਲੇ ਪੁੱਤ ਦਾ ਪਹਿਲਾ ਗੀਤ ਪੰਜਾਬ ਦੇ ਚਰਚਿਤ ਗਾਇਕ ਜੱਸੀ ਹਰਦੀਪ ਦੀ ਅਵਾਜ਼ ਵਿਚ ਰਿਕਾਰਡ ਰੂਪ ‘ਚ ਸਾਹਮਣੇ ਆਇਆ। ਇਸ ਗੀਤ ਦੇ ਬੋਲੂ ਥੋੜਾ ਜਿਹਾ ਬਚਾ ਕੇ ਰੱਖ ਤੇਰੇ ਮੇਰੇ ਪਿਆਰ ਨੂੂੰ ਨਵੀਂ ਪੀੜ੍ਹੀ ਦੇ ਲੱਚਰ ਗੀਤਕਾਰਾਂ ਨੂੰ ਸੁਨੇਹਾਂ ਭਰਪੂਰ ਸਨ। ਸੰਘਰਸ਼ ਦੇ ਰਾਹ ‘ਤੇ ਤੁਰੇ ਰਾਜ ਨੂੰ ਸਥਾਪਤੀ ਦਾ ਰਾਹ ਤਾਂ ਮਿਲ ਗਿਆ ਬਸ ਲੋੜ ਮਿਹਨਤ ਤੇ ਸੰਘਰਸ਼ ਦੀ ਸੀ । ਇਸਤੋਂ ਬਾਅਦ ਉਸਦੇ ਇਕ ਹੋਰ ਗੀਤ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਕਬੀਰ ਨੇ ਅਵਾਜ਼ ਦਿੱਤੀ ਤੇ ਇਹ ਗੀਤੂਨਖਰੇ ਦੀ ਪੱਟੀ ਗੋਰੀਏੂ ਫਿਲਮਾਂਕਣ ਰੂਪ’ਚ ਚੈਨਲਾਂ ‘ਤੇ ਚੱਲਿਆ ਤਾਂ ਬੱਚੇ-ਬੱਚੇ ਦੀ ਜੁਬਾਨ ‘ਤੇ ਚੜ ਗਿਆ। ਬਸ ਫਿਰ ਕੀ ਸੀ ਰਾਜ ਦੀ ਕਲਮ ਨੂੰ ਹੋਰ ਚੰਗਾ ਲਿਖਣ ਦਾ ਹੌਸਲਾ ਮਿਲਿਆ ਤੇ ਉਸਨੇ ਮੁੜ ਕੇ ਪਿੱਛੇ ਨਹੀਂ ਦੇਖਿਆ।
ਅੱਜਕਲ ਉਸਦਾ ਗੀਤ ਮਜਾਜਣਾਂੂਇਕ ਹੋਰ ਗਾਇਕ ਰਣਵਿਜੇ ਸਿੰਘ ਦੀ ਅਵਾਜ ‘ਚ ਚੈਨਲਾਂ ‘ਤੇ ਪ੍ਰਸਿੱਧੀ ਖੱਟ ਰਿਹਾ ਹੈ। ਰਾਜ ਨੇ ਬੜੇ ਚਾਅ ਨਾਲ ਦਸਿਆ ਕਿ ਅਗਲੇ ਦਿਨਾਂ ‘ਚ ਉਸਦੇ ਗੀਤ ਦਵਿੰਦਰ ਦੀਪ,ਜੈ ਦੀਪ,ਚਮਕੌਰ ਵੜੈਚ,ਅਮਨਦੀਪ ,ਲੱਕੀ ਕੁਰੈਸ਼ੀ ,ਗਿੱਲ ਹਰੀ ਨੌ ਆਦਿ ਗਾਇਕਾਂ ਦੀ ਅਵਾਜਾਂ ‘ਚ ਸੁਣਨ ਨੂੰ ਮਿਲਣਗੇ। ਇਨਾਂ ਗੀਤਾਂ ਦੀ ਰਿਕਾਡਿੰਗ ਦਾ ਕੰਮ ਮੁਕੰਮਲ ਹੈ ਤੇ ਰਿਲੀਜ ਲਈ ਤਿਆਰ ਹਨ। ਚੰਗੇ ਪਰਿਵਾਰਕ ,ਸਾਫ ਸੁੱਥਰੇ ਗੀਤਾਂ ਰਾਹੀਂ ਸਥਾਪਿਤ ਹੋਣ ਦਾ ਸੁਪਨਾਂ ਲੈਣ ਵਾਲੇ ਰਾਜ ਦਾ ਮੰਨਣਾਂ ਹੈ ਕਿ ਸਭਿਆਚਾਰ ਤੇ ਨੈਤਿਕ ਕਦਰਾਂ ਕੀਮਤਾਂ ਨੂੰ ਢਾਅ ਲਾਉਣ ਵਾਲੇ ਗੀਤਾਂ ਨਾਲ ਵਕਤੀ ਤੌਰ ‘ਤੇ ਤਾਂ ਸਫਲਤਾ ਹਾਸਿਲ ਕੀਤੀ ਜਾ ਸਕਦੀ ਪ੍ਰੰਤੂ ਚਿਰਜੀਵੀ ਲੋਕ ਮਨਾਂ ‘ਚ ਵਸਣ ਲਈ ਗੀਤਾਂ ਵਿਚ ਪੰਜਾਬ ਦੇ ਸਭਿਆਚਾਰ ਦਾ ਅਸਲ ਰੰਗ ਹੋਣਾਂ ਜਰੂਰੀ ਹੈ। ਰਾਜ ਦਾ ਆਖਣਾਂ ਹੈ ਕਿ ਗੀਤਾਂ ਵਿਚ ਪੰਜਾਬਣ ਮੁਟਿਆਰ ਦੇ ਜੋਬਨ ਨੂੰ ਅਸਲੀਲ ਤੇ ਭੜਕਾਊ ਢੰਗ ਨਾਲ ਪੇਸ਼ ਕਰਨਾਂ ਸਭਿਆਚਾਰ ਦਾ ਕਤਲ ਕਰਨਾਂ ਹੈ ਜਿਸ ਦੇ ਉਹ ਸਖਤ ਖਿਲਾਫ ਹੈ।
ਸਾਨਾਮੱਤੇ ਵਿਰਸੇ ਨੂੰ ਪ੍ਰਣਾਏ ,ਸਭਿਆਚਾਰ ਤੇ ਮਾਂ ਬੋਲੀ ਨੂੰ ਜਿਉਦੀ ਰੱਖਣ ਦੇ ਨਿਰਣੇ ਨਾਲ ਕਲਾ ਦੇ ਪਿੜ ‘ਚ ਉਤਰੇ ਨਵੀਂ ਪੀੜ੍ਹੀ ਦੇ ਇਸ ਸੰਘਰਸ਼ਸੀਲ ਕਲਾਕਾਰ ਨੂੰ ਜਲਦੀ ਮੰਜਿਲ ਮਿਲੇ ਇਹੋ ਹੀ ਦੁਆ ਹੈ।
ਕੁਲਦੀਪ ਸਿੰਘ ਲੋਹਟ
ਮੋਬਾ +9194178-95713
ਅਮਿਤਾਬ ਕਰਵਾਉਣਗੇ ਐਸ਼ਵਰਿਆ ਕਾਲਜ ਦਾ ਨਿਰਮਾਣ
ਦੌਲਤਪੁਰ, 22 ਅਪ੍ਰੈਲ (ਏਜੰਸੀ) : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਦੌਲਤਪੁਰ ਪਿੰਡ ‘ਚ ਅਦਾਕਾਰ ਅਮਿਤਾਬ ਬੱਚਨ ਦੀ ਨੂੰਹ ਐਸ਼ਵਰਿਆ ਦੇ ਨਾਂਅ ‘ਤੇ ਇੰਟਰ ਕਾਲਜ ਦਾ ਨਿਰਮਾਣ ਹੁਣ ਜਯਾ ਪ੍ਰਦਾ ਦੀ ਨਿਸ਼ਠਾ ਸੰਸਥਾ ਨਹੀਂ ਕਰੇਗੀ ਸਗੋਂ ਬੱਚਨ ਜੀ ਸਮਾਜਸੇਵੀ ਸੰਗਠਨ ਅਮਿਤਾਬ ਬੱਚਨ ਸੇਵਾ ਸੰਸਥਾ ਕਰੇਗੀ। ਅਮਿਤਾਭ ਦੇ ਪ੍ਰਤੀਨਿਧੀ ਰਿਸ਼ੀਕੇਸ਼ ਯਾਦਵ ਨੇ ਦੱਸਿਆ ਕਿ ਕਾਲਜ ਦੇ ਨਿਰਮਾਣ ਦੇ ਜ਼ਿੰਮੇਵਾਰੀ ਹੁਣ ਨਿਸ਼ਠਾ ਸੰਸਥਾ ਤੋਂ ਲੈ ਕਿ ਸਥਾਨਕ ਲੋਕਾਂ ਵਲੋਂ ਬਣਾਈ ਗਈ ਅਮਿਤਾਬ ਬੱਚਨ ਸੇਵਾ ਸੰਸਥਾ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੌਲਤਪੁਰ ਦੇ ਪ੍ਰਧਾਨ ਅਮਿਤ ਸਿੰਘ ਨੂੰ ਇਸ ਨਿਰਮਾਣ ਕਾਰਜ ਦਾ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਸਕੂਲ ਭਵਨ ਦੇ ਨਿਰਮਾਣ ਲਈ ਅਮਿਤਾਬ ਵਲੋਂ ਪੰਜ ਲੱਖ ਦਾ ਚੈੱਕ ਦੀ ਸੰਸਥਾ ਨੂੰ ਦਿੱਤਾ ਗਿਆ।
ਅਮਿਤਾਭ ਵਰਗੇ ਨਾਲ ਵਿਆਹ ਅਤੇ ਧਰਮਿੰਦਰ ਨਾਲ ਕੰਮ ਕਰਨ ਦਾ ਮਜ਼ਾ ਹੀ ਹੋਰ : ਵੀਨਾ
ਮੁੰਬਈ, 9 ਅਪ੍ਰੈਲ (ਏਜੰਸੀ) : ਬਾਲੀਵੁੱਡ ਵਿਚ ਕਿਹਾ ਜਾਂਦਾ ਹੈ ਕਿ ਸ਼ੋਲੇ ਵਰਗੀ ਫਿਲਮ ਅਤੇ ਅਮਿਤਾਭ ਬੱਚਨ ਵਰਗਾ ਮਹਾਨਾਇਕ ਕੋਈ ਨਹੀਂ ਹੋ ਸਕਦਾ। ਹਰ ਕੋਈ ਸ਼ੋਲੇ ਵਰਗੀ ਫਿਲਮ ਨੂੰ ਅੱਜ ਵੀ ਪਸੰਦ ਕਰਦੇ ਹਨ ਅਤੇ ਬਾਲੀਵੁੱਡ ਵਿਚ ਅਮਿਤਾਭ ਦੀ ਥਾਂ ਤਾਂ ਵੱਖਰੀ ਹੀ ਹੈ। ਬਿੱਗ ਬੀ ਦੇ ਲੱਖਾਂ ਪ੍ਰਸ਼ੰਸਕ ਹਨ ਜਿਨ੍ਹਾਂ ਵਿਚੋਂ ਇਕ ਵੀਨਾ ਮਲਿਕ ਵੀ ਹੈ। ਵੀਨਾ ਕਹਿੰਦੀ ਹੈ ਕਿ ਉਸਨੂੰ ਅਮਿਤਾਭ ਬੱਚਨ ਵਰਗਾ ਹੀ ਜੀਵਨ ਸਾਥੀ ਚਾਹੀਦਾ ਹੈ। ਉਹ ਖੁਦ ਨੂੰ ਅਮਿਤਾਭ ਬੱਚਨ ਦੀ ਸਭ ਤੋਂ ਵੱਡੀ ਪ੍ਰਸ਼ੰਸਕ ਦੱਸਦੀ ਹੈ। ਪਾਕਿਸਤਾਨੀ ਅਦਾਕਾਰਾ ਕਹਿੰਦੀ ਹੈ ਕਿ ਉਹ ਬਚਪਨ ਤੋਂ ਹੀ ਬਿੱਗ ਬੀ ਦੀਆਂ ਫਿਲਮਾਂ ਦੇਖਦੀ ਆਈ ਹੈ ਅਤੇ ਹੁਣ ਉਹ ਇਹ ਚਾਹੁੰਦੀ ਹੈ ਕਿ ਉਸਦਾ ਵਿਆਹ ਬਿੱਗ ਬੀ ਵਰਗੀ ਹੀ ਕਿਸੇ ਵੱਡੀ ਹਸਤੀ ਨਾਲ ਹੋਵੇ। ਵੀਨਾ ਜਲਦੀ ਹੀ ‘ਰਜਨੀ ਕੀ ਲਗ ਗਈ‘ ਵਿਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਵਿਚ ਉਸਦੇ ਨਾਲ ਧਰਮਿੰਦਰ ਵੀ ਪਰਦੇ ‘ਤੇ ਨਜ਼ਰ ਆਉਣਗੇ। ਵੀਨਾ ਕਹਿੰਦੀ ਹੈ ਕਿ ਉਸਨੂੰ ਧਰਮ ਜੀ ਬਹੁਤ ਚੰਗੇ ਲੱਗਦੇ ਹਨ ਅਤੇ ਉਨ੍ਹਾਂ ਨਾਲ ਕੰਮ ਕਰਨ ਵਿਚ ਬਹੁਤ ਮਜ਼ਾ ਆਏਗਾ।
ਕਾਮੇਡੀ ਫਿਲਮਾਂ ‘ਚ ਚੱਲ ਰਿਹੈ ਭੱਦਾ ਮਜ਼ਾਕ : ਓਮ ਪੁਰੀ
ਕੁਰੂਕਸ਼ੇਤਰ, 7 ਅਪ੍ਰੈਲ (ਏਜੰਸੀ) : ਮੰਨੇ-ਪ੍ਰਮੰਨੇ ਫਿਲਮ ਅਭਿਨੇਤਾ ਓਮਪੁਰੀ ਨੇ ਕਿਹਾ ਕਿ ਅੱਜ ਕਾਮੇਡੀ ਫਿਲਮਾਂ ਦਾ ਦੌਰ ਹੈ ਤੇ ਬਦਕਿਸਮਤੀ ਨਾਲ ਇਨ੍ਹਾਂ ਫਿਲਮਾਂ ‘ਚ ਘਟੀਆ ਮਜ਼ਾਕ ਦਾ ਇਸਤੇਮਾਲ ਖੁਲ੍ਹੇਆਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕਲ ਅਜਿਹੀਆਂ ਕਾਮੇਡੀ ਫਿਲਮਾਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ‘ਚ ਕੋਈ ਕਹਾਣੀ ਨਹੀਂ ਹੈ ਤੇ ਨਾ ਹੀ ਕੋਈ ਸੰਦੇਸ਼। ਪੁਰੀ ਕੱਲ ਇਥੇ ਕੁਰੂਕਸ਼ੇਤਰ ਯੂਨੀਵਰਸਿਟੀ ‘ਚ ਆਯੋਜਿਤ ਮੀਡੀਆ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਵਿਦਿਆਰਥੀਆਂ ਤੇ ਫਿਲਮ ਪ੍ਰੇਮੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਛੋਟੇ ਸ਼ਹਿਰਾਂ ‘ਚ ਫਿਲਮ ਸਮਾਰੋਹਾਂ ਦੇ ਆਯੋਜਨ ਨਾਲ ਹੀ ਦੇਸ਼ ‘ਚ ਫਿਲਮ ਸੰਸਕ੍ਰਿਤੀ ਦਾ ਵਿਕਾਸ ਹੋਵੇਗਾ। ਆਰਟ ਫਿਲਮਾਂ ਤੋਂ ਲੈ ਕੇ ਕਮਰਸ਼ੀਅਲ ਫਿਲਮਾਂ ‘ਚ ਆਪਣੀ ਧਾਂਕ ਜਮਾ ਚੁੱਕੇ ਓਮ ਪੁਰੀ ਨੇ ਕਿਹਾ ਕਿ ਇਕ ਦੌਰ ਸੀ ਜਦ ਸਿਨੇਮਾ ‘ਚ ਥਿਏਟਰ ਤੇ ਸਾਹਿਤ ਤੋਂ ਲੋਕ ਆਉਂਦੇ ਸਨ। ਇਸ ਕਾਰਨ ਉਸ ਦੌਰ ਦਾ ਸਿਨੇਮਾ ਲੋਕਾਂ ਦੀ ਜ਼ਿੰਦਗੀ ਲਈ ਅਰਥਪੂਰਨ ਸੀ ਪਰ ਹੁਣ ਕਾਰਪੋਰੇਟ ਸਿਨੇਮਾ ਸੰਸਕ੍ਰਿਤੀ ਦਾ ਹਿੱਸਾ ਹੋ ਗਿਆ ਹੈ, ਜਿਸ ਕਾਰਨ ਰਚਨਾਤਮਕ ਫਿਲਮਾਂ ਬਣਨੀਆਂ ਘੱਟ ਹੋ ਗਈਆਂ ਹਨ। ਇਹ ਭਾਰਤੀ ਸਿਨੇਮਾ ਉਦਯੋਗ ਲਈ ਚਿੰਤਾ ਦਾ ਵਿਸ਼ਾ ਹੈ।
‘ਕੋਲਾਵੇਰੀ ਡੀ’ ਵਿਰੁੱਧ ਕੇਰਲ ਹਾਈ ਕੋਰਟ ‘ਚ ਪੀਆਈਐੱਲ ਦਾਖਲ
ਕੇਰਲ, 4 ਅਪ੍ਰੈਲ (ਏਜੰਸੀ) : ਤਮਿਲ ਫਿਲਮ 3 ਦਾ ਗੀਤ ‘ਕੋਲਾਵੇਰੀ ਡੀ’ ਬਹੁਤ ਜਬਰਦਸਤ ਹਿੱਟ ਹੋਇਆ ਸੀ ਪਰ ਹੁਣ ਇਸ ਗੀਤ ਵਿਰੁੱਧ ਕੇਰਲ ਹਾਈ ਕੋਰਟ ‘ਚ ਇੱਕ ਪੀਆਈਐੱਲ ਦਾਖਲ ਕੀਤੀ ਗਈ ਹੈ। ਇਸ ‘ਚ ਕਿਹਾ ਗਿਆ ਹੈ ਕਿ ਗੀਤ ਬੱਚਿਆਂ ‘ਤੇ ਬੁਰਾ ਅਸਰ ਪਾ ਰਿਹਾ ਹੈ ਅਤੇ ਇਸ ਗੀਤ ‘ਤੇ ਰੋਕ ਲਗਾਉਣੀ ਚਾਹੀਦੀ ਹੈ। ਵਰਣਨ ਯੋਗ ਹੈ ਕਿ ਇਸ ਗੀਤ ਨੂੰ ਤਮਿਲ ਐਕਟਰ ਧਨੁਸ਼ ਨੇ ਗਾਇਆ ਸੀ। ਗੀਤ ਨੂੰ ਧਨੁਸ਼ ਦੀ ਪਤਨੀ ਐਸ਼ਵਰਿਆ ਨੇ ਪ੍ਰੋਡਿਊਸ ਕੀਤਾ ਸੀ। ਅਰਜੀ ਕਰਤਾ ਐੱਮ. ਮਾਦਾਸਵਾਮੀ ਨੇ ਕਿਹਾ ਹੈ ਕਿ ਗੀਤ ‘ਤੇ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਇਸਦੇ ਗੁੱਸੇ ਵਾਲੇ ਲਿਰਿਕਸ ਬੱਚਿਆਂ ਦੇ ਦਿਮਾਗ ‘ਤ ਗਲਤ ਅਸਰ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲਿਰਿਕਸ ਸੋਚ ਅਤੇ ਭਾਵਨਾਵਾਂ ‘ਤੇ ਗਲਤ ਅਸਰ ਪਾਉਂਦੇ ਹਨ।
ਐਸ਼ਵਰਿਆ ਦੇ ਨਾਂਅ ‘ਤੇ ਬਣਾਇਆ ਫ਼ਰਜ਼ੀ ਪਾਸਪੋਰਟ
ਨਵੀਂ ਦਿੱਲੀ, 31 ਮਾਰਚ (ਏਜੰਸੀ) : ਫ਼ਿਲਮ ਅਦਾਕਾਰਾ ਐਸ਼ਵਰਿਆ ਬੱਚਨ ਦਾ ਜਾਅਲੀ ਪਾਸਪੋਰਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਪੈਸ਼ਲ ਅਪ੍ਰੇਸ਼ਨ ਗਰੁੱਪ (ਐਸ. ਜੀ. ਓ.) ਦੀ ਟੀਮ ਨੇ ਵੜੌਦਾ ਇਲਾਕੇ ‘ਚ ਛਾਪੇਮਾਰੀ ਕਰਕੇ ਐਸ਼ਵਰਿਆ ਦੇ ਨਾਂਅ ‘ਤ ਬਣਿਆ ਜਾਅਲੀ ਪਾਸਪੋਰਟ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਥਾਂ ‘ਤੇ ਫਰਜ਼ੀ ਪਾਸਪੋਰਟ ਬਣਾਉਣ ਦਾ ਕੰਮ ਚੱਲ ਰਿਹਾ ਸੀ। ਛਾਪੇਮਾਰੀ ਦੇ ਦੌਰਾਨ ਚਾਰ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਹ ਲੋਕ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਸਨ। ਅਧਿਕਾਰਤ ਸੂਤਰਾਂ ਅਨੁਸਾਰ ਪ੍ਰੇਮ ਚੰਦਰ ਖੰਡੇਲਵਾਲ ਦੇ ਘਰ ਤੋਂ ਬਰਾਮਦ ਕੀਤੇ ਗਏ ਪਾਸਪੋਰਟ ‘ਚ ਐਸ਼ਵਰਿਆ ਦਾ ਨੰਬਰ, ਫੋਟੋ, ਜਨਮ ਸਥਾਨ ਅਤੇ ਜਨਮ ਦਿਨ ਸਹੀ ਪਾਇਆ ਗਿਆ ਹੈ। ਟੀਮ ਨੇ ਪਾਸਪੋਰਟ ਦੇ ਨਾਲ ਇੱਕ ਫੋਟੋ ਕਾਪੀ ਵੀ ਬਰਾਮਦ ਕੀਤੀ ਹੈ, ਜਿਸ ਦਾ 2 ਮਈ 2006 ਨੂੰ ਨਵੀਨੀਕਰਨ ਕਰਵਾਇਆ ਗਿਆ ਹੈ।
ਅਮਿਤਾਭ ਅਤੇ ਸੁਭਾਸ਼ ਘਈ ਦੀ ਪੁਰਾਣੀ ਦੁਸ਼ਮਣੀ ਖਤਮ
ਮੁੰਬਈ, 29 ਮਾਰਚ (ਏਜੰਸੀ) : ਬਾਲੀਵੁਡ ਦੇ ਮੈਗਾ ਸਟਾਰ ਅਮਿਤਾਬ ਬੱਚਨ ਅਤੇ ਫਿਲਮ ਨਿਰਦੇਸ਼ਕ ਸੁਭਾਸ਼ ਘਈ ਨੇ 25 ਸਾਲ ਪੁਰਾਣੀ ਦੁਸ਼ਮਣੀ ਨੂੰ ਖਤਮ ਕਰ ਦਿੱਤਾ ਹੈ। ਸੁਭਾਸ਼ ਘਈਬੀਤੇ ਦਿਨੀਂ ਅਮਿਤਾਭ ਦੇ ਘਰ ਜਲਸਾ ਵਿਖੇ ਗਏ ਅਤੇ ਉਨ੍ਹਾਂ ਅਮਿਤਾਭ ਵੱਲ ਦੋਸਤੀ ਦਾ ਹੱਥ ਵਧਾਇਆ। ਅਮਿਤਾਭ ਨੇ ਵੀ ਪੁਰਾਣੇ ਗਿਲੇ ਸ਼ਿਕਵੇ ਭੁੱਲ ਕੇ ਹੱਥ ਮਿਲਾ ਲਿਆ। ਦੇਵਾ ਫਿਲਮ ਦੇ ਦੌਰਾਨ ਦੋਵਾਂ ਵਿਚਾਲੇ ਮਤਭੇਦ ਪੈਦਾ ਹੋ ਗਏ ਸਨ, ਉਦੋਂ ਤੋਂ ਹੀ ਦੋਵਾਂ ਵਿਚਾਲੇ ਗੱਲਬਾਤ ਬੰਦ ਸੀ। ਸੁਭਾਸ਼ ਘਈ ਹੁਣ ਅਮਿਤਾਭ ਨੂੰ ਲੈ ਕੇ ਨਵੀਂ ਫਿਲਮ ਬਮਾਉਣਗੇ। ਘਈ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਹੋਰ ਲੁਕਵਾਂ ਏਜੰਡਾ ਨਹੀਂ, ਸਗੋਂ ਉਹ ਉਨ੍ਹਾਂ ਨੂੰ ਮਿਲਣ ਅਤੇ ਹਾਲਚਾਲ ਜਾਨਣ ਗਏ ਸਨ। ਉਨ੍ਹਾਂ ਕਿਹਾ ਕਿ ਦਲੀਪ ਕੁਮਾਰ ਤੋਂ ਬਾਅਦ ਅਮਿਤਾਭ ਦੂਜੇ ਵੱਡੇ ਅਦਾਕਾਰ ਹਨ।
ਅਕਸ਼ੈ ਅਤੇ ਕੈਟਰੀਨਾ ਇਕ ਵਾਰ ਫਿਰ ਇਕੱਠੇ ਆਉਣਗੇ ਨਜ਼ਰ
ਨਵੀਂ ਦਿੱਲੀ, 29 ਮਾਰਚ (ਏਜੰਸੀ) : ਬਾਲੀਵੁੱਡ ਵਿਚ ਹੁਣ ਤਕ 6 ਫਿਲਮਾਂ ਵਿਚ ਜੋੜੀ ਬਣਾ ਚੁੱਕੇ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਇਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ। ਅਕਸ਼ੈ ਅਤੇ ਕੈਟਰੀਨਾ ਇਕ ਤਾਮਿਲ ਫਿਲਮ ਦੀ ਹਿੰਦੀ ਰੀਮੇਕ ਵਿਚ ਇਕੱਠੇ ਨਜ਼ਰ ਆਉਣਗੇ। ਫਿਲਮ ਗਜਨੀ ਬਣਾਉਣ ਵਾਲੇ ਏ. ਆਰ. ਮੁਰੂਗਦਾਸ ਚਾਰ ਸਾਲ ਬਾਅਦ ਹਿੰਦੀ ਫਿਲਮਾਂ ਵਿਚ ਵਾਪਸੀ ਕਰ ਰਹੇ ਹਨ। ਉਹ ਇਸ ਸਮੇਂ ਆਪਣੀ ਤਾਮਿਲ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ ਅਤੇ ਇਸੇ ਫਿਲਮ ਦਾ ਹਿੰਦੀ ਰੀਮੇਕ ਨਵੰਬਰ ਵਿਚ ਸ਼ੁਰੂ ਕੀਤਾ ਜਾਵੇਗਾ।
ਗਿੱਪੀ ਗਰੇਵਾਲ ਨੇ ਪਟਵਾਰ ਯੂਨੀਅਨ ਕੋਲੋਂ ਮੰਗੀ ਮੁਆਫ਼ੀ
ਫਗਵਾੜਾ, 27 ਮਾਰਚ (ਏਜੰਸੀ) : ਗਿੱਪੀ ਗਰੇਵਾਲ ਦੀ ਆ ਰਹੀ ਫਿਲਮ ਮਿਰਜ਼ਾ ਜੋ ਕਿ ਹਾਲੇ ਰਿਲੀਜ਼ ਹੋਣੀ ਹੈ ਦਾ ਮਾਮਲਾ ਵਿਗੜਨ ਤੋਂ ਪਹਿਲਾ ਹੀ ਗਿੱਪੀ ਗਰੇਵਾਲ ਨੇ ਮੁਆਫ਼ੀ ਮੰਗ ਕੇ ਸੁਲਝਾ ਲਿਆ। ਗਿੱਪੀ ਗਰੇਵਾਲ ਦੀ ਮਿਰਜ਼ਾ ਫ਼ਿਲਮ ਦਾ ਗਾਣਾ ਜੋ ਕੀ ਵੱਖ-ਵੱਖ ਚੈਨਲਾਂ ‘ਤੇ ਚੱਲ ਰਿਹਾ ਸੀ ‘ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲੇ ਪੜ੍ਹਦੀ ਸੀ’ ਉਸ ਗਾਣੇ ਵਿਚ ਪਟਵਾਰੀ ਸ਼ਬਦ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ‘ਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਨੇ ਸਖ਼ਤ ਇਤਰਾਜ਼ ਕੀਤਾ ਸੀ, ਤੇ ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਪ੍ਰਧਾਨ ਨੇ ਰੁਪਿੰਦਰ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਦਰਸ਼ਨ ਕੁਮਾਰ ਜਨਰਲ ਸਕੱਤਰ, ਕਰਨ ਜਸਪਾਲ ਸਿੰਘ ਵਿਰਕ, ਸੁਖਮਿੰਦਰ ਸਿੰਘ ਵਿਰਕ ਅਤੇ ਕੁਲਵਿੰਦਰ ਸਿੰਘ ਕਾਨੂੰਗੋ ਫ਼ਤਿਹਗੜ੍ਹ ਸਾਹਿਬ ਦੀ ਡਿਊਟੀ ਲਾਈ ਤੇ ਅੱਜ ਫਗਵਾੜਾ ਵਿਖੇ ਤਹਿਸੀਲਦਾਰ ਕਵਰ ਨਰਿੰਦਰ ਪਾਲ ਸਿੰਘ ਦੀ ਹਾਜ਼ਰੀ ਵਿਚ ਗਿੱਪੀ ਗਰੇਵਾਲ ਨੇ ਪਟਵਾਰ ਜਗਤ ਤੋਂ ਅਣਜਾਣੇ ਵਿਚ ਕਹੇ ਲਫ਼ਜ਼ਾਂ ਪ੍ਰਤੀ ਮੁਆਫੀ ਮੰਗੀ ਅਤੇ ਅੱਗੇ ਤੋਂ ਕਿਸੇ ਵੀ ਫਿਰਕੇ ਨੂੰ ਠੇਸ ਪਹੁੰਚਾਉਣ ਵਾਲੀ ਸ਼ਬਦਾਵਲੀ ਤੋਂ ਗੁਰੇਜ਼ ਕੀਤੇ ਜਾਣ ਬਾਰੇ ਵਾਅਦਾ ਕੀਤਾ।






