Photo by VIKRAM BAWA

ਸੈਫ ਵਿਰੁਧ F.I.R. ਦਰਜ, ਕਰੀਨਾ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ

ਮੁੰਬਈ , 22 ਫਰਵਰੀ (ਏਜੰਸੀ) : ਫਿਲਮ ਅਦਾਕਾਰ ਸੈਫ ਅਲੀ ਖਾਨ ਇਕ ਵਾਰ ਫਿਰ ਵਿਵਦਾਂ ‘ਚ ਆ ਗਏ ਹਨ। ਉਨ੍ਹਾਂ ਵਿਰੁਧ ਕੋਲਾਬਾ ਪੁਲਸ ਸਟੇਸ਼ਨ ‘ਚ ਇਕ ਐੱਫ.ਆਈ.ਆਰ. ਦਰਜ ਹੋਈ ਹੈ। ਉਨ੍ਹਾਂ ‘ਤੇ ਇਕਬਾਲ ਸ਼ਰਮਾ ਨਾਂ ਦੇ ਇਕ ਵਪਾਰੀ ਦੀ ਕੁਟਮਾਰ ਦਾ ਦੋਸ਼ ਹੈ। ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਸੈਫ ਨੇ ਉਸ ਦੀ ਨੱਕ ‘ਤੇ ਮਾਕਾ ਮਾਰਿਆ ਹੈ, ਜਿਸ ਕਾਰਨ ਉਸ ਦੀ ਨੱਕ ਦੀ ਹੱਡੀ ਟੁੱਟ ਗਈ। ਇਸ ਮਾਮਲੇ ‘ਚ ਸੈਫ ਵਿਰੁਧ ਆਈ.ਪੀ.ਸੀ. ਧਾਰਾ 325 ਤਹਿਤ ਗੈਰਜਮਾਨਤੀ ਮੁਕਦਮਾ ਦਰਜ ਹੋਇਆ ਹੈ। ਕੁਟਮਾਰ ਦੇ ਇਸ ਮਾਮਲੇ ‘ਚ ਸੈਫ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਪੁਲਸ ਇਸ ਮਾਮਲੇ ‘ਚ ਅਦਾਕਾਰਾ ਕਰੀਨਾ ਕਪੂਰ ਤੋਂ ਵੀ ਪੁੱਛਗਿਛ ਕਰ ਸਕਦੀ ਹੈ ਕਿਉਂਕਿ ਘਟਨਾ ਮੌਕੇ ਉਹ ਵੀ ਸੈਫ ਨਾਲ ਮੌਜੂਦ ਸੀ। ਮਾਮਲੇ ‘ਚ ਦੋ ਹਰ ਲੋਕਾਂ ਵਿਰੁਧ ਵੀ ਮਾਮਲਾ ਦਰਜਾ ਕੀਤਾ ਗਿਆ ਹੈ। ਉਧਰ ਪੁਲਸ ਇਕਬਾਲ ਨੂੰ ਵੀ ਬੁਲਾ ਕੇ ਪੁੱਛਗਿਛ ਕਰ ਸਕਦੀ ਹੈ।

ਘਟਨਾ ਮੰਗਲਵਾਰ ਰਾਤ ਹੋਟਲ ਤਾਜ ਦੇ ਵਸਾਬੀ ਰੈਸਟੋਰੈਂਟ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸੈਫ ਕਰੀਨਾ ਨਾਲ ਉੱਥੇ ਪੁਹੰਚਿਆ ਸੀ। ਦੋਵੇਂ ਆਪਸ ‘ਚ ਗੱਲਾਂ ਕਰ ਰਿਹੇ ਸਨ ਕਿ ਇਸ ਦੌਰਾਨ ਅਪਣੇ ਪਰਿਵਾਰ ਨਾਲ ਖਾਣਾ ਰਾਣ ਲਈ ਜਾ ਰਿਹੇ ਜੁਹੂ ਲਾਕੇ ਦੇ ਵਪਾਰੀ ਇਕਬਾਲ ਸ਼ਰਮਾ ਨੇ ਰੈਸਟੋਰੈਂਟ ਦੇ ਬਹਿਰੇ ਨੂੰ ਬੁਲਾਇਆ ਕਿ ਸੈਫ ਤੇ ਕਰੀਨਾ ਕਾਫੀ ਉੱਚੀ ਗੱਲਾਂ ਕਰ ਰਿਹੇ ਹਨ। ਉਨ੍ਹਾਂ ਨੂੰ ਕਹਿ ਕਿ ਉਹ ਅਵਾਜਾ ਘੱਟ ਕਰਕੇ ਗੱਲਬਾਤ ਕਰਨ। ਬਹਿਰੇ  ਨੇ ਜਦੋਂ ਇਹ ਗੱਲ ਸੈਫ ਤੇ ਕਰੀਨਾ ਨੂੰ ਕਿਹਾ ਤਾਂ ਉਨ੍ਹਾਂ ਕਿਹਾ ਜੇਕਰ ਉਨ੍ਹਾਂ ਨੂੰ ਉੱਚੀ ਅਵਾਜ ਪਸੰਦ ਨਹੀਂ ਤਾਂ ਉਹ ਲਾਇਬ੍ਰੇਰੀ ‘ਚ ਚਲੇ ਜਾਣ। ਬਸ ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ ਤੇ ਗੱਲ ਕੁਟਮਾਰ ਤਕ ਪਹੁੰਚ ਗਈ।

Share

ਚੰਡੀਗੜ੍ਹ ‘ਚ ਹੋਵੇਗੀ ਹਾਲੀਵੁੱਡ ਫਿਲਮ ਓਸਾਮਾ ਦੀ ਸ਼ੂਟਿੰਗ

ਮੁੰਬਈ, 20 ਫਰਵਰੀ (ਏਜੰਸੀ) : ਹਾਲੀਵੁੱਡ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਓਸਾਮਾ ਦੀ ਸ਼ੂਟਿੰਗ ਆਖਿਰਕਾਰ ਭਾਰਤ ਵਿਚ ਸ਼ੁਰੂ ਹੋ ਗਈ  ਹੈ। ਇਸ ਫਿਲਮ ਦਾ ਨਿਰਦੇਸ਼ਕ ਆਸਕਾਰ ਜੇਤੂ ਕਥਰੀਆਨ ਬਿਗਲੋ ਕਰ ਰਹੇ ਹਨ। ਅੱਜਕਲ ਇਸ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਵਿਚ ਹੋ ਰਹੀ ਹੈ।  ਇਸ ਫਿਲਮ ਦੀ ਭਾਰਤ ਵਿਚ ਸ਼ੂਟਿੰਗ ‘ਤੇ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿਚ ਸਾਨੂੰ ਫਿਲਮ ਦੀ ਇਜਾਜ਼ਤ ਨਹੀਂ ਮਿਲੀ, ਇਸ ਲਈ ਅਸੀਂ ਅਜਿਹੀ ਜਗ੍ਹਾ ‘ਤੇ ਸ਼ੂਟਿੰਗ ਕਰਨਾ ਚਾਹੁੰਦੇ ਸੀ ਜੋ ਪਾਕਿਸਤਾਨ ਵਰਗੀ ਹੋਵੇ। ਫਿਲਮ ਵਿਚ ਮੁੱਖ ਭੂਮਿਕਾ ਜੇਸੀਕਾ ਜਸਟੈਨ ਅਤੇ ਕ੍ਰਿਸ ਪੈਟ ਨਿਭਾਅ ਰਹੇ ਹਨ।

Share

ਅਸਿਨ ਦੀ ਹੋ ਗਈ ਹੁਣ ਚਾਂਦੀ-ਚਾਂਦੀ

Asin - Shahrukh Khan

Asin - Shahrukh Khan

ਮੁੰਬਈ, 20 ਫਰਵਰੀ (ਏਜੰਸੀ) : ਅਸਿਨ ਦੇ ਸਿਤਾਰੇ ਇਨ੍ਹਾਂ ਦਿਨਾਂ ਕਾਫੀ ਬੁਲੰਦੀਆਂ ‘ਤੇ ਹੈ ਕਿਉਂਕਿ ਉਨ੍ਹਾਂ ਦਾ ਕੈਰਿਅਰ ਸਹੀ ਦਿਸ਼ਾ ‘ਚ ਜਾ ਰਿਹਾ ਹੈ। ਅਸਿਨ ਨੂੰ ਤਾਂ ਇੱਕਠੇ 2 ਵੱਡੇ ਸਿਤਾਰਿਆਂ ਨਾਲ ਇੱਕਠੇ ਕੰਮ ਕਰਨ ਨੂੰ ਮਿਲ ਰਿਹਾ ਹੈ, ਕਿੰਗ ਖਾਨ ਤੇ ਰਾਕਸਟਾਰ ਨਾਲ ਅਸਿਨ ਵੱਡੇ ਪਰਦੇ ‘ਤੇ ਨਜ਼ਰ ਆਵੇਗੀ। ਉਨ੍ਹਾਂ ਨੇ ਇਕ ਇੰਟਰਵਿਊ ‘ਚ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਉਣ ਵਾਲੀ ਫ਼ਿਲਮ ‘ਚੇੱਨਈ ਐਕਸਪ੍ਰੈਸ’ ‘ਚ ਸ਼ਾਹਰੁਖ ਖਾਨ ਨਾਲ ਕੰਮ ਕਰੇਗੀ। ਤਾਂ ਦੂਜੇ ਪਾਸੇ ਰਣਬੀਰ ਕਪੂਰ ਨਾਲ ਕਰਨ ਜੌਹਰ ਦੀ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਮਤਲਬ ਕਿ ਅਸਿਨ ਦੀ ਤਾਂ ਹੁਣ ਚਾਂਦੀ-ਚਾਂਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਅਸਿਨ-ਸ਼ਾਹਰੁਖ ਜਾਂ ਫਿਰ ਅਸਿਨ-ਰਣਬੀਰ ਦੀ ਜੋੜੀ ਤੋਂ ਕਿਹੜੀ ਜੋੜੀ ਧਮਾਲ ਕਰ ਪਾਵੇਗੀ।

Share

ਕਰੀਨਾ ਨੂੰ ਰੇਖਾ ਦੇ ਸਟਾਈਲ ‘ਚ ਮੁਜਰਾ ਕਰਨ ਦਾ ਸ਼ੌਕ

ਮੁੰਬਈ, 13 ਫਰਵਰੀ (ਏਜੰਸੀ) : ਇਕ ਜਾਸੂਸੀ ਅਤੇ ਸਨਸਨੀਖੇਜ਼ ਫਿਲਮ ਵਿਚ ਮੁਜਰਾ ਕੁਝ ਅਢੁੱਕਵਾਂ ਜਿਹਾ ਲੱਗਦਾ ਹੈ ਪਰ ਕਰੀਨਾ ਕਪੂਰ ਲਈ ਏਜੰਟ ਵਿਨੋਦ ਦੇ ਨਿਰਮਾਤਾਵਾਂ ਨੂੰ ਇਸ ਦੇ ਲਈ ਰਾਜ਼ੀ ਕਰਨ ਦਾ ਕੋਈ ਹੋਰ ਕਾਰਨ ਹੈ। ਉਸ ਨੂੰ ਡਾਂਸ ਵਰਗਾ ਕੁਝ ਕਰਨ ਵਿਚ ਮਜ਼ਾ ਆਉਂਦਾ ਹੈ ਅਤੇ ਇਸ ਤੋਂ ਵੀ ਅਹਿਮ ਹੈ ਕਿ ਮੁਜ਼ਰਿਆਂ ਦੀ ਮਲਿਕਾ ਰੇਖਾ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੀ ਹੈ। ਉਸ ਦਾ ਕਹਿਣਾ ਹੈ, ”ਮੁਜਾਰੇ ਦਾ ਕੁਝ ਆਪਣਾ ਹੀ ਮਜ਼ਾ ਹੁੰਦਾ ਹੈ, ਜਿਹੜਾ ਸੰਗੀਤ ਅਤੇ ਸ਼ਾਇਰੀ ਦੇ ਸੁਮੇਲ ਤੋਂ ਪੈਦਾ ਹੁੰਦਾ ਹੈ। ਮੇਰਾ ਸਭ ਤੋਂ ਪਸੰਦੀਦਾ ਮੁਜਰਾ ‘ਮੁਕੱਦਰ ਕਾ ਸਿਕੰਦਰ’ ਤੇ ‘ਸਲਾਮ-ਏ-ਮੁਹੱਬਤ’ ਹੈ। ਮੈਂ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦੀ ਕੋਸ਼ਿਸ਼ ਵੀ ਕਰਨ ਦਾ ਮੌਕਾ ਮਿਲਿਆ ਹੈ।”

ਕਰੀਨਾ ਰਾਤ ਭਰ ਰੇਖਾ ਦੇ ਸਾਰੇ ਡਾਂਸ ਨੰਬਰ ਦੇਖਣ ਲਈ ਬੈਠੀ ਰਹਿੰਦੀ ਹੈ। ਇਕ ਸੂਤਰ ਦਾ ਕਹਿਣਾ ਹੈ, ”ਜਦੋਂ ਕਰੀਨਾ ਨੇ ਮੁਜਰਾ ਕਰਨ ਦਾ ਫੈਸਲਾ ਕਰ ਲਿਆ ਤਾਂ ਉਹ ਰੇਖਾ ਨੂੰ ਦੇਖਣ ਅਤੇ ਉਸ ਤੋਂ ਸਿੱਖਣ ਤੋਂ ਬਿਨਾਂ ਕੁਝ ਸੁਝਦਾ ਹੀ ਨਹੀਂ ਸੀ। ਉਹ ਅਦਾਵਾਂ ਅਤੇ ਪੇਸ਼ਕਾਰੀਆਂ ਨੂੰ ਸਮਝਣ ਲਈ ਉਮਰਾਓ ਜਾਨ ਵਿਚ ਉਸ ਦੇ ਗਾਣੇ ਦੇਖਦੀ ਰਹਿੰਦੀ ਸੀ। ਉਹ ਇਸ ਬਾਰੇ ਗੰਭੀਰ ਸੀ ਕਿ ਉਸ ਤੋਂ ਕੋਈ ਗਲਤੀ ਨਾ ਹੋ ਜਾਵੇ।” ਸੈਫ ਅਲੀ ਖਾਨ, ਜਿਹੜਾ ਪਹਿਲਾਂ ਸਿਰਫ ਇਸ ਦੀ ਖਾਤਰ ਫਿਲਮ ਵਿਚ ਇਕ ਆਈਟਮ ਨੰਬਰ ਸ਼ਾਮਲ ਨਹੀਂ ਕਰਨਾ ਚਾਹੁੰਦਾ ਸੀ, ਦਾ ਕਹਿਣਾ ਹੈ, ”ਸ਼੍ਰੀ ਰਾਮ ਰਾਘਵਨ ‘ਤੇ ਮੈਨੂੰ ਯਕੀਨ ਹੈ ਕਿ ਅਸੀਂ ਇਕ ਹੋਰ ਕਲੱਬ ਨੰਬਰ ਨਹੀਂ ਚਾਹੁੰਦੇ। ਫਿਲਮ ਵਿਚ ਅਜਿਹੇ ਕਾਫੀ ਦ੍ਰਿਸ਼ ਹਨ, ਇਸ ਕਰਕੇ ਅਸੀਂ ਇਸ ਗੀਤ ਨੂੰ ਕੁਝ ਵੱਖਰਾ ਬਣਾਉਣਾ ਚਾਹੁੰਦੇ ਹਾਂ ਅਤੇ ਸੋਚਦੇ ਹਾਂ ਕਿ ਕਰੀਨਾ ਨੇ ਕਾਫੀ ਵਧੀਆ ਕਰ ਦਿਖਾਇਆ ਹੈ।”

Share

ਮਸ਼ਹੂਰ ਅਮਰੀਕੀ ਪੌਪ ਗਾਇਕ ਵਿਟਨੀ ਹੂਸਟਨ ਨਹੀਂ ਰਹੀ

ਨਿਊਯਾਰਕ, 12 ਫਰਵਰੀ (ਏਜੰਸੀ) : ਮਸ਼ਹੂਰ ਅਮਰੀਕੀ ਪੌਪ ਗਾਇਕ, ਅਦਾਕਾਰਾ, ਨਿਰਦੇਸ਼ਕ ਤੇ ਮਾਡਲ ਰਹਿ ਚੁੱਕੀ 48 ਸਾਲਾ ਵਿਟਨੀ ਹੂਸਟਨ ਦੀ ਲਾਸ਼ ਇੱਕ ਹੋਟਲ ਤੋਂ ਮਿਲੀ ਹੈ। ਵਿਟਨੀ ਦੇ ਬੁਲਾਰੇ ਕ੍ਰਿਸਟਨ ਫੋਸਟਰ ਨੇ ਇਸ ਘਟਨਾ ਦੀ ਖ਼ਬਰ ਦਿੱਤੀ ਹੈ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਗਾਇਕਾ ਦੀ ਮੌਤ ਕਿੰਨ੍ਹਾਂ ਕਾਰਨਾਂ ਕਰਕੇ ਹੋਈ ਹੈ। ਵਿਟਨੀ ਦੇ ਬੁਲਾਰੇ ਨੇ ਸਭ ਤੋਂ ਪਹਿਲਾਂ ਗਾਇਕਾ ਦੀ ਮੌਤ ਦੀ ਖ਼ਬਰ ਇੱਕ ਨਿਊਜ਼ ਏਜੰਸੀ ਨੂੰ ਦਿੱਤੀ। ਇਸ ਤੋਂ ਬਾਅਦ ਵਿਟਨੀ ਦੇ ਪਰਿਵਾਰ ਵਾਲਿਆਂ ਨੇ ਮੌਤ ਦੀ ਪੁਸ਼ਟੀ ਕੀਤੀ। ਵਿਟਨੀ ਨੇ ਬੇਵਲੀ ਹਿਲਜ਼ ਸਥਿਤ ਹੋਟਲ ‘ਚ 3 ਵਜ ਕੇ 55 ਮਿੰਟ ‘ਤੇ ਆਖ਼ਰੀ ਸਾਹ ਲਿਆ। ਵਿਟਨੀ ਨੇ ਆਪਣੀ ਜ਼ਿੰਦਗੀ ‘ਚ 2 ਐਮਈ, 6 ਗਰੈਮੀ ਤੇ 30 ਬਿੱਲਬੋਰਡ ਮਿਊਜ਼ਿਕ ਐਵਾਰਡ ਜਿੱਤੇ ਹਨ।

ਹੁਣ ਤੱਕ ਦੀ ਬੇਹਤਰੀਨ ਗਾਇਕਾਵਾਂ ‘ਚ ਸ਼ਾਮਲ ਵਿਟਨੀ ਨੇ ‘ਦ ਬਾਡੀਗਾਰਡ‘ ਤੇ ‘ਵੇਟਿੰਗ ਟੂ ਐਕਸਲ‘ ਨਾਂ ਦੀਆਂ ਫਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ। ਵਿਟਨੀ ਦੀ ਪੇਸ਼ੇਵਰ ਜ਼ਿੰਦਗੀ ਨਸ਼ੇ ਦੀ ਲੱਤ ਤੇ ਗਾਇਕ ਬਾਬੀ ਬਰਾਊਨ ਨਾਲ ਵਿਆਹ ਤੋਂ ਬਾਅਦ ਤਬਾਹ ਹੋ ਗਈ ਸੀ। ਵਿਟਨੀ ਵੱਲੋਂ ਗਾਇਕ ਜ਼ਿਆਦਾਤਰ ਗਾਣੇ ਆਤਮਿਕ ਤੇ ਧਾਰਮਿਕ ਭਾਵਨਾਵਾਂ ‘ਤੇ ਅਧਾਰਿਤ ਸਨ। ਵਿਟਨੀ ਦੀ ਮਾਂ ਸਿੱਸੀ ਹੂਸਟਨ ਧਾਰਮਿਕ ਗਾਣੇ ਗਾਇਆ ਕਰਦੀ ਸੀ। ਉਹ ਗਾਇਕ ਡਿਔਨ ਵਾਰਵਿੱਕ ਦੀ ਚਚੇਰੀ ਭੈਣ ਸੀ ਤੇ ਅਰੀਥਾ ਫਰੈਂਕਲੀਨ ਨੂੰ ਉਸ ਨੇ ਆਪਣੀ ਲੜਕੀ ਮੰਨਿਆ ਸੀ। ਵਿਟਨੀ ਦਾ ਬਚਪਨ ਨਿਊ ਜਰਸੀ ‘ਚ ਗੁਜਰਿਆ ਸੀ, ਜਿੱਥੇ ਉਸ ਨੇ ਚਰਚ ‘ਚ ਗਾਣੇ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਨਿਊਯਾਰਕ ਦੇ ਨਾਈਟ ਕਲੱਬਾਂ ‘ਚ ਗਾਉਣ ਲੱਗੀ ਸੀ। ਵਿਟਨੀ ਨੇ ਕੁਝ ਸਮੇਂ ਲਈ ਮਾਡਲਿੰਗ ਵੀ ਕੀਤੀ ਸੀ। ਇਸ ਤੋਂ ਬਾਅਨ ਉਨ੍ਹਾਂ ਵੱਡਾ ਬਰੇਕ ਅਰਿੱਸਤਾਂ ਰਿਕਾਰਡਜ਼ ਨੇ ਦਿੱਤਾ ਸੀ।

Share

ਅਮਿਤਾਭ ਦਾ ਹੋਇਆ ਸਫਲ ਆਪ੍ਰੇਸ਼ਨ

ਮੁੰਬਈ, 11 ਫਰਵਰੀ (ਏਜੰਸੀ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚ ਦੇ ਢਿੱਡ ਦਾ ਆਪ੍ਰੇਸ਼ਨ ਮੁੰਬਈ ਦੇ ਸੈਵਨ ਹਿਲਸ  ਹਸਪਤਾਲ ‘ਚ ਸਫਲ ਰਿਹਾ। ਅਮਿਤਾਭ ਢਿੱਡ ਦੀ ਸਰਜਰੀ ਲਈ ਹਸਪਤਾਲ ‘ਚ ਭਰਤੀ ਹੋਏ ਸਨ। ਉਨ੍ਹਾਂ ਦਾ ਆਪ੍ਰੇਸ਼ਨ ਸਫਲ ਰਿਹਾ। ਅਮਿਤਾਭ ਨੇ ਵੀਰਵਾਰ ਨੂੰ ਆਪਣੇ ਬਲਾਗ ‘ਚ ਲਿਖਿਆ ਸੀ ਕਿ ਅੱਜ ਮੇਰੀਆਂ ਕੁਝ ਡਾਕਟਰੀ ਪ੍ਰਕਿਰਿਆਵਾਂ ਹੋਈਆਂ ਅਤੇ ਹੁਣ ਮੈਂ ਆਪਣੇ ਪੂਰੇ ਪਰਿਵਾਰ ਨਾਲ ਸਮ੍ਹਾਂ ਬਿਤਾਉਣਾ ਚਾਹੁੰਦਾ ਹਾਂ ਕਿਉਂਕਿ 11 ਫਰਵਰੀ ਨੂੰ ਮੇਰੀ ਸਰਜਰੀ ਹੋਣ ਵਾਲੀ ਹੈ। ਮੈਂ ਆਪਣੀ ਸਿਹਤ ਸੰਬੰਧੀ ਜ਼ਿਆਦਾ ਕੁਝ ਨਹੀਂ ਦੱਸਣਾ ਚਾਹੁੰਦਾ ਪਰ ਮੈਨੂੰ ਵਿਸ਼ਵਾਸ ਹੈ ਕਿ ਮੇਰਾ ਪੂਰਾ ਪਰਿਵਾਰ ਮੈਨੂੰ ਅਜਿਹਾ ਕਰਨ ਦੇਵੇਗਾ। ਅਮਿਤਾਭ ਨੇ ਕਿਹਾ ਕਿ ਸਿਟੀ ਸਕੈਨ ਜਾਂਚ ‘ਚ ਢਿੱਡ ‘ਚ ਤਕਲੀਫ ਦਾ ਪਤਾ ਚੱਲਿਆ। ਉਦੋਂ ਸਰਜਰੀ ਲਈ ਸਹਿਮਤੀ ਦਿੱਤੀ ਗਈ ਤਾਂ ਅਗਲੇ ਕੁਝ ਦਿਨ ਤੱਕ ਮੈਂ ਹਸਪਤਾਲ ‘ਚ ਰਹਾਂਗਾ।

Share

‘ਕੁਲੀ’ ਦੇ ਹਾਦਸੇ ਕਾਰਨ ਹੋ ਰਹੀ ਐ ਅਮਿਤਾਭ ਦੀ ਸਰਜਰੀ : ਅਭਿਸ਼ੇਕ

ਮੁੰਬਈ, 10 ਫਰਵਰੀ (ਏਜੰਸੀ) : ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਮੁਤਾਬਕ ਉਨ੍ਹਾਂ ਦੇ ਪਿਤਾ ਅਮਿਤਾਭ ਬੱਚਨ ਦੀ 1982 ਵਿਚ ‘ਕੁਲੀ’ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ ਕਾਰਨ ਹੀ ਸ਼ਨੀਵਾਰ ਨੂੰ ਉਨ੍ਹਾਂ ਦੇ ਪੇਟ ਦੀ ਸਰਜਰੀ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਮੁੰਬਈ ਵਿਚ ਹੀ ਹੋਵੇਗਾ।

Share

ਆਪਣੀ ਜ਼ਿੰਦਗੀ ‘ਤੇ ਫਿਲਮ ਬਣਾਏਗਾ ਮੀਕਾ ਸਿੰਘ

ਸਿੰਗਾਪੁਰ, 5 ਫਰਵਰੀ (ਏਜੰਸੀ) : ਹਿੰਦੀ ਪੌਪ ਸਟਾਰ ਮੀਕਾ ਸਿੰਘ ਨੇ ਕਿਹਾ ਹੈ ਕਿ ਉਹ ਆਪਣੀ ਜ਼ਿੰਦਗੀ ‘ਤੇ ਆਧਾਰਿਤ ਇਕ ਫਿਲਮ ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ, ਜਿਸ ਵਿਚ ਉਸਦੇ ਸ਼ੁਰੂਆਤੀ ਸੰਘਰਸ਼ ਤੋਂ ਲੈ ਕੇ ਬਾਲੀਵੁੱਡ ਦਾ ਸਭ ਤੋਂ ਵੱਧ ਲੋਕਪ੍ਰਿਯ ਗਾਇਕ ਬਣਨ ਦੀ ਕਹਾਣੀ ਨੂੰ ਦਰਸਾਇਆ ਜਾਵੇਗਾ। ਉਸਨੇ ਦੱਸਿਆ ਕਿ ਕਹਾਣੀ ਨੂੰ ਤਿਆਰ ਕਰ ਲਿਆ ਗਿਆ ਹੈ। ਉਸਨੇ ਦੱਸਿਆ ਕਿ ਸ਼ਸ਼ਾਂਕ ਘੋਸ਼ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ ਜਿਨ੍ਹਾਂ ਨੇ 2009 ਵਿਚ ਕਾਮੇਡੀ ਫਿਲਮ ‘ਕਵਿਕ ਗਨ ਮੁਰੂਗਨ’ ਦਾ ਨਿਰਦੇਸ਼ਨ ਕੀਤਾ ਸੀ। ਬਤੌਰ ਗਿਟਾਰਵਾਦਕ 13 ਸਾਲ ਪਹਿਲਾਂ ਆਪਣੇ ਭਰਾ ਦਲੇਰ ਮਹਿੰਦੀ ਦੇ ਬੈਂਡ ਤੋਂ ਅਲੱਗ ਹੋ ਕੇ ਗਾਇਕ ਦੇ ਰੂਪ ਵਿਚ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੇ ਮੀਕਾ ਨੇ ਦੱਸਿਆ ਕਿ ਉਸਦੇ ਕੋਲ ਫਿਲਮਾਂ ਵਿਚ ਕੰਮ ਕਰਨ ਦੇ ਆਫਰ ਆਏ ਹਨ ਪਰ ਉਹ ਇਸ ਸਮੇਂ ਕੰਸਰਟ ਅਤੇ ਫਿਲਮੀ ਗੀਤਾਂ ਦੀ ਰਿਕਾਰਡਿੰਗ ਵਿਚ ਰੁਝਿਆ ਹੋਇਆ ਹੈ।

Share

ਬੇਬੋ ਦਾ ਪੈਰ ਭਾਰੀ?

ਮੁੰਬਈ, 4 ਫਰਵਰੀ (ਏਜੰਸੀ) : ਬਾਲੀਵੁਡ ‘ਚ ਕਈ ਅਟਕਲਾਂ  ਵਿਚਕਾਰ ਹੁਣ ਇਹ ਖਬਰ ਆ ਰਹੀ ਹੈ ਕਿ ਅਦਾਕਾਰਾ ਕਰੀਨਾ ਕਪੂਰ ਗਰਭਵਤੀ ਹੈ ਅਤੇ ਉਹ ਮਾਂ ਬਣਨ ਵਾਲੀ ਹੈ। ਇਕ ਡੇਲੀ ਅਖਬਾਰ ‘ਚ ਛਪੇ ਤਾਜਾਤਰੀਨ ਫੋਟੋ ਦੇ ਅਧਾਰ ‘ਤੇ ਇਹ ਕਿਹਾ ਜਾ ਰਿਹਾ ਜਿਸ ‘ਚ ਕਰੀਨਾ ਕਪੂਰ ਦਾ ਪੇਟ ਗਰਭਵਤੀ ਔਰਤਾਂ ਵਾਂਗ ਦਿਸ ਰਿਹਾ ਹੈ। ਹਾਲ ਹੀ ‘ਚ ਅਦਾਕਾਰਾ ਕਰੀਨਾ ਕਪੂਰ ਮੁੰਬਈ ਏਅਰਪੋਰਟ ‘ਤੇ ਦੇਖੀ ਗਈ। ਉਸ ਨੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਉਸ ਨੇ ਆਪਣਾ ਢਿੱਡ ਇਕ ਸ਼ਾਲ ਨਾਲ ਢੱਕਿਆ ਹੋਇਆ ਸੀ। ਕੀ ਕਰੀਨਾ ਕੁਝ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਸੀ?

ਇਨ੍ਹਾਂ ਸਾਰੀਆਂ ਗੱਲਾਂ ਦੇ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਕਰੀਨ ਕਪੂਰ ਗਰਭਵਤੀ ਹੈ ਅਤੇ ਇਸੇ ਲਈ ਉਹ ਇਨ੍ਹਾਂ ਕੋਸ਼ਿਸ਼ਾਂ ਦੇ ਜ਼ਰੀਏ ਕੁਝ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਰੀਨਾ ਅਤੇ ਸੈਫ ਅਲੀ ਖਾਨ ਵਿਚਕਾਰ ਲੰਮੇ ਸਮੇਂ ਤੋਂ ਰਿਸ਼ਤਾ ਹੈ ਅਤੇ ਕੁਝ ਸਮਾਂ ਪਹਿਲਾਂ  ਇਹ ਖਬਰ ਆਈ ਸੀ ਕਿ ਦੋਵੇਂ 10 ਫਰਵਰੀ ਨੂੰ ਮੰਗਣੀ ਕਰਨ ਵਾਲੇ ਹਨ। 10 ਫਰਵਰੀ ਨੂੰ ਹੀ ਕਰੀਨਾ ਕਪੂਰ ਦੀ ਅਗਲੀ ਫਿਲਮ ਇਕ ਮੈਂ ਔਰ ਇਕ ਤੂੰ ਰਲੀਜ਼ ਹੋਣ ਵਾਲੀ ਹੈ ਜਿਸ ‘ਚ ਅਦਾਕਾਰ ਦਾ ਚਰਿਤਰ ਇਮਰਾਨ ਖਾਨ ਨੇ ਨਿਭਾਇਆ ਹੈ। ਕਰੀਨਾ ਅਤੇ ਇਮਰਾਨ ਦੋਵੇਂ ਇਨ੍ਹੀ ਦਿਨੀ ਫਿਲਮ ਦੇ ਪ੍ਰਮੋਸ਼ਨ ‘ਚ ਬਿਜੀ ਹਨ।

Share

ਆਮਿਰ ਦੀ ਸ਼ਾਹਰੁਖ ਨੂੰ ਟੱਕਰ

talaash Aamir Khan

ਮੁੰਬਈ, 1 ਫਰਵਰੀ (ਏਜੰਸੀ) : ਆਮਿਰ ਖਾਨ ਦੀ ਫਿਲਮ ‘ਤਲਾਸ਼’ ਰਿਲੀਜ਼ ਤੋਂ ਪਹਿਲਾਂ ਹੀ ‘ਡਾਨ-2′ ਤੋਂ ਵੱਡੀ ਹਿਟ ਸਾਬਿਤ ਹੋ ਰਹੀ ਹੈ। ਆਮਿਰ ਇਕ ਵਾਰ ਫਿਰ ਫਿਲਮ ਤੋਂ ਕਮਾਈ ਦੇ ਮਾਮਲੇ ਵਿਚ ਸ਼ਾਹਰੁਖ ਖਾਨ ਨਾਲੋਂ ਅੱਗੇ ਨਿਕਲ ਗਏ ਹਨ। ਆਪਣੀ ਫਿਲਮ ‘ਤਲਾਸ਼’ ਦੇ ਰਾਈਟਸ ਆਮਿਰ ਨੇ 90 ਕਰੋੜ ਵਿਚ ਵੇਚੇ ਹਨ ਜਦਕਿ ਸ਼ਾਹਰੁਖ ਨੇ ਆਪਣੀ ਨਵੀਂ ਫਿਲਮ ‘ਡਾਨ-2′ ਦੇ ਰਾਈਟਸ 80 ਕਰੋੜ ਵਿਚ ਵੇਚੇ ਸਨ ਭਾਵ ਆਮਿਰ ਨੇ ਸ਼ਾਹਰੁਖ ਨੂੰ ਸਿੱਧੇ-ਸਿੱਥੇ 10 ਕਰੋੜ ਨਾਲੋਂ ਪਿੱਛੇ ਛੱਡ ਦਿੱਤਾ ਹੈ। ਇਸ ਸਾਲ ਜਿਥੇ ਸ਼ਾਹਰੁਖ ਦੀ ਡਾਨ-2 ਨੇ ਕਮਾਲ ਦਿਖਾਇਆ, ਉਥੇ ਖੁਦ ਆਮਿਰ ਖਾਨ ਆਪਣੀ ਤਲਾਸ਼ ਲੈ ਕੇ ਮੈਦਾਨ ਵਿਚ ਉਤਰ ਆਏ। ਉਨ੍ਹਾਂ ਨੇ ਮਾਰਕੀਟ ਵਿਚ ‘ਤਲਾਸ਼’ ਦਾ ਬਾਲੀਵੁੱਡ ਦਾ ਪਹਿਲਾ ਡਿਜੀਟਲ ਪੋਸਟਰ ਵੀ ਉਤਾਰ ਦਿੱਤਾ। ਸ਼ਾਹਰੁਖ ਨੂੰ ਜਿਥੇ ਪ੍ਰਿਯੰਕਾ ਦਾ ਸਹਾਰਾ ਮਿਲਿਆ, ਉਥੇ ਆਮਿਰ ਤਲਾਸ਼ ਨਾਲ ਕਰੀਨਾ ਤੇ ਰਾਣੀ ਨੂੰ ਲੈ ਕੇ ਬਾਲੀਵੁੱਡ ਦੇ ਨਵੇਂ ਡਾਨ ਨੂੰ ਟੱਕਰ ਦੇਣ ਪਹੁੰਚ ਗਏ।

Share
« 1 2 3 4 5 6 7 8 9 10 11 12 ... 25 26 »
Poll