ਜੋਤਿਕਾ ਰੈਡੀ : ਬਿਨਾਂ ਤਲਾਕ ਤਿੰਨ ਵਿਆਹਾਂ ਦਾ ਦੋਸ਼
ਸਰੀ, (ਪਪ) : ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ, ਨਿਊ ਵੈਸਟ ਮਿਨਿਸਟਰ ‘ਚ ਬਹੁਚਰਚਿਤ ਇੰਮੀਗਰੇਸ਼ਨ ਧੋਖਾਧੜੀ ਦੇ ਮਾਮਲੇ ‘ਚ, ਦੋਸ਼ਾਂ ਦਾ ਸਾਹਮਣਾ ਕਰ ਰਹੀ ਜੋਤਿਕਾ ਰੈਡੀ ਨਾਂਅ ਦੀ 33 ਸਾਲਾ ਔਰਤ ਬਾਰੇ ਸਾਹਮਣੇ ਆਇਆ ਕਿ ਉਸਨੇ ਤਿੰਨ ਵਿਆਹ ਕਰਵਾਏ, ਪਰ ਕਿਸੇ ਨੂੰ ਵੀ ਤਲਾਕ ਨਹੀਂ ਦਿੱਤਾ, ਜਦਕਿ ਰੈਡੀ ਦਾ ਕਹਿਣਾ ਸੀ ਕਿ ਉਸਨੇ ‘ਸੋਚਿਆ‘ ਕਿ ਉਸ ਦੇ ਤਲਾਕ ਹੋਏ ਹਨ। ਨਵੰਬਰ 2010 ਨੂੰ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵਲੋਂ ਚਾਰਜ ਕੀਤੀ ਗਈ ਉਕਤ ਔਰਤ ‘ਤੇ ਦੋਸ਼ ਹੈ ਕਿ ਉਸਨੇ ਪਹਿਲਾ ਵਿਆਹ ਅਪ੍ਰੈਲ 1997 ਵਿਚ ਰਵਿੰਦਰ ਕੰਦੋਲਾ ਨਾਲ ਕਰਵਾਇਆ ਤੇ ਸੰਨ 2005 ਵਿਚ ਦੋਵੇਂ ਵੱਖ ਹੋ ਗਏ। ਇਸ ਦੌਰਾਨ ਜੋਤਿਕਾ ਦੇ ਜਾਣਕਾਰ ਮਨੀ ਰੈਡੀ ਨੇ ਰਣਜੀਤ ਸਿੰਘ ਨਾਲ ਉਸਦੀ ਪਛਾਣ ਕਰਾਈ, ਜਿਸ ਨੂੰ ਕੈਨੇਡਾ ਦੀ ਪੱਕੀ ਇੰਮੀਗਰੇਸ਼ਨ ਚਾਹੀਦੀ ਸੀ।
ਅੱਗੇ ਪੜੋ .. »
ਕੈਨੇਡੀਅਨ ਪਾਰਲੀਮੈਂਟ ’ਚ ਕਾਮਾਗਾਟਾਮਾਰੂ ਦੁਖਾਂਤ ਲਈ ਮਤਾ ਪੇਸ਼
ਵੈਨਕੂਵਰ, (ਪਪ) : ਕੈਨੇਡਾ ਦੀ ਵਿਰੋਧੀ ਧਿਰ ਨਿਊ-ਡੈਮੋਕਰੇਟਿਕ ਪਾਰਟੀ ਦੇ ਸੁਰੱਖਿਆ ਮਾਮਲਿਆਂ ਦੇ ਆਲੋਚਕ ਤੇ ਸਰੀ ਨਾਰਥ ‘ਚੋਂ ਐਮ. ਪੀ. ਜਸਬੀਰ ਸਿੰਘ ਸੰਧੂ ਨੇ ਕਾਮਗਾਟਮਾਰੂ ਜਹਾਜ਼ ਦੀ ਕੈਨੇਡਾ ਤੋਂ ਜਬਰੀ ਵਾਪਸੀ ਤੇ ਹੋਰਨਾਂ ਵਧੀਕੀਆਂ ਲਈ ਸੰਸਦ ‘ਚ ਮੁਆਫੀ ਦੀ ਮੰਗ ਉਠਾਈ ਹੈ। ਹਾਊਸ ਆਫ ਕਾਮਨਜ਼ ‘ਚ ਬੋਲਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਪ੍ਰੋ. ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵਲੋਂ ‘ਗਦਰੀ ਬਾਬਿਆਂ ਦੇ ਮੇਲੇ ‘ਚ ਹਜ਼ਾਰਾਂ ਹੀ ਲੋਕਾਂ ਨੇ ਕਈ ਵਾਰ ਪਟੀਸ਼ਨਾਂ ਦਸਤਖਤ ਕਰਵਾ ਕੇ ਵੀ ਪਾਰਲੀਮੈਂਟ ‘ਚ ਪਹੁੰਚਾਈਆਂ ਹਨ ਜੋ ਕਿ ਮੁਆਫੀ ਦੀ ਮੰਗ ‘ਤੇ ਕੇਂਦਰਿਤ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮੁਆਫੀ ਵੀ ਮੰਗੀ ਸੀ,
ਅੱਗੇ ਪੜੋ .. »
ਬੱਚਿਆਂ ਨੂੰ ਕਬੱਡੀ ਨਾਲ ਜੋੜਨ ਲਈ ਵਿਸ਼ੇਸ਼ ਕੈਂਪ
ਐਡਮਿੰਟਨ, (ਪੀ ਪੀ ਬਿਊਰੋ) : ਬਾਬਾ ਫਰੀਦ ਕਬੱਡੀ ਕਲੱਬ ਵੱਲੋਂ ਵਿਦੇਸ਼ਾਂ ਵਿੱਚ ਪੈਦਾ ਹੋਏ ਪੰਜਾਬੀ ਮੂਲ ਦੇ ਬੱਚਿਆਂ ਨੂੰ ਮਾਂ ਖੇਡ ਕਬੱਡੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਵਿੱਚ ਅੰਡਰ 15 ਤੇ ਅੰਡਰ 20 ਸਾਲ ਦੇ ਬੱਚਿਆਂ ਲਈ ਕਬੱਡੀ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪ੍ਰਸਤ ਜਲੰਧਰ ਸਿੰਘ ਸਿੱਧੂ, ਪ੍ਰਧਾਨ ਸੁੱਖ ਢਿੱਲੋਂ ਨੇ ਦੱਸਿਆ ਕਿ 15 ਮਈ ਤੋਂ ਅਗਸਤ ਦੇ ਅੰਤ ਤੱਕ ਲੱਗਣ ਵਾਲੇ ਇਸ ਕੈਂਪ ਵਿੱਚ ਬੱਚਿਆਂ ਨੂੰ ਕਬੱਡੀ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਸੰਬੰਧੀ ਸਥਾਨਕ ਗੁਰੂ ਘਰਾਂ ਵਿੱਚ ਰਜਿਸਟ੍ਰੇਸ਼ਨ ਵੀ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ।
ਅੱਗੇ ਪੜੋ .. »
ਲਿਬਰਲ ਸਰਕਾਰ ਸ਼ੁਰੂ ਕਰੇਗੀ ਸਕੂਲਾਂ ’ਚ ਦੁਪਹਿਰ ਦਾ ਖਾਣਾ : ਡਾ: ਸ਼ਰਮਨ
ਕੈਲਗਰੀ, (ਪਪ) : ਲਿਬਰਲ ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਅਲਬਰਟਾ ‘ਚ ਉਸ ਦੀ ਸਰਕਾਰ ਬਣਦੀ ਹੈ ਤਾਂ ਸਕੂਲਾਂ ‘ਚ ਦੁਪਹਿਰ ਦਾ ਖਾਣਾ ਸ਼ੁਰੂ ਕੀਤਾ ਜਾਵੇਗਾ। ਪਾਰਟੀ ਪ੍ਰਧਾਨ ਡਾ. ਰਾਜ ਸ਼ਰਮਨ ਨੇ ਕਿਹਾ ਕਿ ਪਹਿਲਾਂ ਦੁਪਹਿਰ ਦਾ ਖਾਣਾ ਉਨ੍ਹਾਂ ਖੇਤਰਾਂ ‘ਚ ਸ਼ੁਰੂ ਕੀਤਾ ਜਾਵੇਗਾ ਜਿਨ੍ਹਾਂ ‘ਚ ਇਸ ਦੀ ਵਧੇਰੇ ਲੋੜ ਹੈ । ਇਥੇ ਮਹੱਤਵਪੂਰਨ ਹੈ ਕਿ ਲਿਬਰਲ ਪਾਰਟੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਯੂਨੀਵਰਸਿਟੀ, ਕਾਲਜ ਤੇ ਟਰੇਡਜ਼ ਵਿਦਿਆਰਥੀਆਂ ਲਈ ਫੀਸ 2025 ਤੱਕ ਖਤਮ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਾਰਟੀ ਨੇ ਸੈਕੰਡਰੀ ਸਿੱਖਿਆ ਤੋਂ ਬਾਅਦ ਵਿਦਿਆਰਥੀਆਂ ਨੂੰ 5 ਪ੍ਰਤੀਸ਼ਤ ਕਰਜ਼ਾ ਛੋਟ ਦੇਣ ਦਾ ਐਲਾਨ ਵੀ ਕੀਤਾ ਹੈ ਤੇ ਇਹ ਛੋਟ 1000 ਡਾਲਰ ਪ੍ਰਤੀ ਸਾਲਾਨਾ ਤੱਕ ਹੋਵੇਗੀ।
ਅੱਗੇ ਪੜੋ .. »
ਕੈਨੇਡਾ ’ਚ 50 ਹਜ਼ਾਰ ਦਾ ਪੌਲੀਮਰ ਨੋਟ ਜਾਰੀ
ਟੋਰਾਂਟੋ, 29 ਮਾਰਚ (ਏਜੰਸੀ) : ਨਵੇਂ ਪਲਾਸਟਿਕ (ਪੌਲੀਮਰ) ਕੈਨੇਡੀਅਨ 100 ਡਾਲਰ ਦੀ ਕੈਨੇਡੀਅਨ ਮਾਰਕੀਟ ਵਿਚ ਆਮਦ ਤੋਂ ਬਾਅਦ ਬੈਂਕ ਆਫ਼ ਕੈਨੇਡਾ ਦੇ ਗਵਰਨਰ ਵਲੋਂ 50 ਡਾਲਰ ਦਾ ਪੌਲੀਮਰ ਪਲਾਸਟਿਕ ਨੋਟ ਨੂੰ ਕੈਨੇਡੀਅਨ ਮਾਰਕੀਟ ਵਿਚ ਉਤਾਰੇ ਜਾਣ ਲਈ ਹਰੀ ਝੰਡੀ ਦਿਖਾ ਦਿੱਤੀ ਹੈ। ਲੋਕਾਂ ਨੂੰ 100 ਡਾਲਰ ਦੇ ਨੋਟ ਦੀ ਮੁਲਾਇਮ ਤੇ ਚੁਸਤ ਦਿੱਖ ਵਧੀਆ ਲੱਗੀ ਸੀ ਤਾਂ ਜ਼ਰਾ ਸਬਰ ਕਰੋ ਹੁਣ 50 ਡਾਲਰ ਵੀ ਨਵੇਂ ਰੂਪ ਵਿਚ ਜਲਦੀ ਹੀ ਹੱਥਾਂ ਵਿਚ ਆਉਣ ਵਾਲਾ ਹੈ। ਬੈਂਕ ਆਫ਼ ਕੈਨੇਡਾ ਵਲੋਂ ਛੇਤੀ ਹੀ 50 ਡਾਲਰ ਦੇ ਨਵੇਂ ਪੌਲੀਮਰ ਨੋਟ ਨੂੰ ਬਜ਼ਾਰ ਵਿਚ ਉਤਾਰ ਦਿੱਤਾ ਗਿਆ ਹੈ। ਕਿਊਬਿਕ ਵਿਚ ਨਿਊਜ਼ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬੈਂਕ ਆਫ਼ ਕੈਨੇਡਾ ਦੇ ਗਵਰਨਰ ਮਾਰਕ ਕਾਰਨੇ ਨੇ ਆਖਿਆ ਕਿ ਇਹ ਨੋਟ ਭੌਤਿਕ ਵਿਗਿਆਨੀਆਂ, ਰਸਾਇਣ ਵਿਗਿਆਨੀਆਂ ਤੇ ਇੰਜੀਨੀਅਰਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
ਅੱਗੇ ਪੜੋ .. »
ਐਨਆਰਆਈ ਨਾਲ ਵਿਦੇਸ਼ ’ਚ ਹੋ ਰਹੇ ਅੱਤਿਆਚਾਰ ਦਾ ਕੇਸ ਪੰਜਾਬ ’ਚ ਵੀ ਹੋ ਸਕੇਗਾ ਦਰਜ
ਜਲੰਧਰ, (ਏਜੰਸੀ) : ਐਨਆਰਆਈ ਦੇ ਨਾਲ ਵਿਦੇਸ਼ ਵਿਚ ਅੱਤਿਆਚਾਰ ਹੋਵੇ ਤਾਂ ਪੰਜਾਬ ਵਿਚ ਵੀ ਕੇਸ ਦਰਜ ਹੋ ਸਕੇਗਾ। ਬੇਸ਼ੱਕ ਹੀ ਉਸ ਦੇਸ਼ ਵਿਚ ਕੇਸ ਦਰਜ ਕਰਵਾ ਦਿੱਤਾ ਗਿਆ ਹੋਵੇ। ਐਨਆਰਆਈ ਪੰਜਾਬ ਦੀ ਲੜਕੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਨੂੰ ਵਿਦੇਸ਼ ਲੈ ਜਾਂਦੇ ਹਨ ਫੇਰ ਉਨ੍ਹਾਂ ਦੇ ਨਾਲ ਅੱਤਿਆਚਾਰ ਕੀਤਾ ਜਾਂਦਾ ਹੈ। ਕਈ ਐਨਆਰਆਈ ਦੂਜਾ ਵਿਆਹ ਤੱਕ ਕਰਵਾ ਲੈਂਦੇ ਹਨ। ਲੜਕੀਆਂ ਫੇਰ ਵੀ ਪੰਜਾਬ ਵਿਚ ਕੇਸ ਦਰਜ ਨਹੀਂ ਕਰਾਉਂਦੀਆਂ, ਕਿਉਂਕਿ ਉਨ੍ਹਾਂ ਨੂੰ ਇਸ ਕਾਨੂੰਨ ਦੀ ਜਾਣਕਾਰੀ ਨਹੀਂ ਹੈ। ਕਈ ਪੁਲਿਸ ਅਧਿਕਾਰੀਆਂ ਨੂੰ ਵੀ ਇਸ ਕਾਨੂੰਨ ਦੀ ਜਾਣਕਾਰੀ ਨਹੀਂ ਹੈ। ਇਸ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ। ਇਹ ਕਹਿਣਾ ਹੈ ਜਲੰਧਰ ਜ਼ੋਨ ਦੀ ਨਵੀਂ ਆਈਜੀ ਗੁਰਪ੍ਰੀਤ ਦਿਓ ਦਾ।
ਅੱਗੇ ਪੜੋ .. »
ਵਿਰੋਧੀ ਆਗੂ ਸ਼ਰਮਨ ਵੱਲੋਂ ਬੱਚਿਆਂ ਬਾਰੇ ਪੇਸ਼ ਬਿੱਲ ਪਾਸ
ਕੈਲਗਰੀ, (ਪਪ) : ਇਕ ਅਹਿਮ ਪ੍ਰਾਪਤੀ ਵਜੋਂ ਵਿਰੋਧੀ ਧਿਰ ਦੇ ਆਗੂ ਡਾ.ਰਾਜ ਸ਼ਰਮਨ ਵੱਲੋਂ ਪੇਸ਼ ਕੀਤਾ ਬਿੱਲ 203 ਪਾਸ ਹੋ ਗਿਆ। ਇਸ ਬਿੱਲ ਤਹਿਤ ਬੱਚਿਆਂ ਉੱਪਰ ਸਿਗਰਟਨੋਸ਼ੀ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਨਵੇਂ ਕਾਨੂੰਨ ਨਾਲ ਵਾਹਨਾਂ ਵਿਚ ਕੋਈ ਵੀ ਬੱਚਾ ਜਿਸ ਦੀ ਉਮਰ 18 ਸਾਲ ਤੋਂ ਘੱਟ ਹੋਵੇਗੀ, ਸਿਗਰਟ ਨਹੀਂ ਪੀ ਸਕੇਗਾ। ਪਹਿਲੀ ਵਾਰ ਅਜਿਹਾ ਅਪਰਾਧ ਕਰਨ ‘ਤੇ ਬੱਚੇ ਨੂੰ 1000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਇਸ ਸਬੰਧ ਵਿਚ ਡਾ.ਸ਼ਰਮਨ ਨੇ ਕਿਹਾ ਕਿ ਮੈਨੂੰ ਬੇਹੱਦ ਖੁਸ਼ੀ ਹੋਈ ਹੈ ਕਿ ਹੋਰ ਪਾਰਟੀਆਂ ਦੇ ਵਿਧਾਇਕਾਂ ਨੇ ਇਸ ਬਿੱਲ ਦੇ ਹੱਕ ਵਿਚ ਵੋਟ ਪਾਈ ਹੈ ਤੇ
ਅੱਗੇ ਪੜੋ .. »
ਅਮੀਰ ਕੈਨੇਡੀਅਨਾਂ ’ਤੇ ਟੈਕਸ ਵਧਾਓ-ਡਾਕਟਰਾਂ ਦੀ ਜਥੇਬੰਦੀ
ਟੋਰਾਂਟੋ, (ਪਪ) : ਕੈਨੇਡਾ ਅਤੇ ਓਨਟਾਰੀਓ ਦੀ ਆਰਥਿਕ ਹਾਲਤ ਪਤਲੀ ਹੋਣ ਕਾਰਨ ਅਤੇ ਇਸ ਦੇ ਸੁਧਾਰ ਲਈ ਫਿਕਰਮੰਦ ਡਾਕਟਰਾਂ ਦੀ ਜਥੇਬੰਦੀ ਨੇ ਕਿਹਾ ਹੈ ਕਿ ਜੇਕਰ ਅਜਿਹਾ ਹੈ ਤਾਂ ਸਾਡੇ ’ਤੇ ਟੈਕਸ ਲਾਓ। ਉਹਨਾਂ ਇਹ ਮੰਗ ਕੀਤੀ ਹੈ ਕਿ ਅਮੀਰ ਕੈਨੇਡੀਅਨਾਂ ਤੇ ਹੋਰ ਟੈਕਸ ਲਾਉਣ ਦੀ ਲੋੜ ਹੈ ਜਿਸ ਨਾਲ ਕੈਨੇਡਾ ਅਤੇ ਓਨਟਾਰੀਓ ਦੀ ਆਮਦਨ ਵਿੱਚ ਵਾਧਾ ਹੋਵੇਗਾ। ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਲੱਖ ਡਾਲਰ ਤੋਂ ਵੱਧ ਕਮਾਉਣ ਵਾਲੇ ਕੈਨੇਡੀਅਨ ’ਤੇ ਵਾਧੂ ਟੈਕਸ ਲੱਗਣਾ ਚਾਹੀਦਾ ਹੈ ਅਤੇ ਇਸ ਵਾਧੂ ਟੈਕਸ ਦੀ ਦਰ ਹੋਰ ਵਧਣੀ ਚਾਹੀਦੀ ਹੈ, ਜਿਵੇਂ ਜਿਵੇਂ ਕਿਸੇ ਦੀ ਆਮਦਨ ਇੱਕ ਲੱਖ ਡਾਲਰ ਤੋਂ ਵਧਦੀ ਹੈ। ਜਿਵੇਂ ਇਹ ਲੱਖ ਡਾਲਰ ਤੋਂ 1 ਲੱਖ 70 ਹਜ਼ਾਰ ਤੱਕ ਵਾਧੂ ਟੈਕਸ ਜਦ ਕਿ ਲੱਖ 70 ਹਜ਼ਾਰ ਤੋਂ ਲੱਖ ਡਾਲਰ ਤੱਕ ਵਾਧੂ ਟੈਕਸ ਆਦਿ।
ਅੱਗੇ ਪੜੋ .. »
ਕੈਨੇਡਾ ਵਿੱਚ ਤੰਬਾਕੂ ਸੰਬੰਧੀ ਨਵੀਆਂ ਚੇਤਾਵਨੀਆਂ ਲਾਗੂ
ਤੰਬਾਕੂ ਸੰਬੰਧੀ ਨਵੀਆਂ ਚੇਤਾਵਨੀਆਂ ਲਾਗੂ ਹੋ ਗਈਆਂ ਹਨ। ਹੁਣ ਸਿਗਰਟਾਂ ਵੇਚਣ ਵਾਲੀਆਂ ਕੰਪਨੀਆਂ ਲਈ ਸਿਗਰਟਾਂ ਦੇ ਪੈਕੇਟਾਂ ਉੱਤੇ ਦੋ ਤਿੰਨ ਤਿਹਾਈ ਹਿੱਸੇ ਉੱਤੇ ਸਿਗਰਟਨੋਸ਼ੀ ਦੇ ਖਤਰੇ ਦਰਸਾਉਂਦੇ ਨਵੇਂ ਤੇ ਵੱਡੇ ਲੇਬਲ ਲਾਉਣੇ ਲਾਜ਼ਮੀ ਹੋ ਜਾਣਗੇ। ਸਿਹਤ ਮੰਤਰੀ ਲਿਓਨਾ ਐਗਲੂਕਾਕ ਨੇ ਇੱਕ ਬਿਆਨ ਵਿੱਚ ਆਖਿਆ ਕਿ ਸਿਗਰਟਾਂ ਤੇ ਸਿਗਾਰਾਂ ਲਈ ਨਵੇਂ ਸਿਹਤ ਸੰਬੰਧੀ ਲੇਬਲ ਪੂਰੀ ਤਰ੍ਹਾਂ ਲਾਗੂ ਕਰਨ ਦਾ ਅਹਿਮ ਫੈਸਲਾ ਇੱਕ ਵੱਡਾ ਮੀਲ ਪੱਥਰ ਹੈ। ਸਿਗਰਟਨੋਸ਼ੀ ਕਰਨ ਵਾਲੇ ਕਈ ਮਿਲੀਅਨ ਲੋਕਾਂ ਦੇ ਹੋਸ਼ ਵਿੱਚ ਅਸੀਂ ਇਸ ਗੰਦੀ ਲੱਤ ਕਾਰਨ ਹੋਣ ਵਾਲੇ ਸਿਹਤ ਸੰਬੰਧੀ ਨੁਕਸਾਨ ਦੀ ਅਹਿਮ ਜਾਣਕਾਰੀ ਦੇ ਰਹੇ ਹਾਂ ਤੇ ਉਨ੍ਹਾਂ ਨੂੰ ਇਸ ਆਦਤ ਨੂੰ ਛੱਡਣ ਦੀ ਪ੍ਰੇਰਣਾ ਵੀ ਇਸ ਨਾਲ ਮਿਲੇਗੀ।
ਅੱਗੇ ਪੜੋ .. »
ਰਾਜੋਆਣਾ ਦੀ ਚੜ੍ਹਦੀ ਕਲਾ ਲਈ ਆਖੰਡ ਪਾਠ ਦੇ ਭੋਗ ਪਾਏ
ਕੈਲਗਰੀ (ਕਮਲ ਸਿੱਧੂ) : ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਦੀ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖਤ ਦੇ ਫਰਮਾਨ ਦੀ ਪਾਲਣਾ ਕਰਦੇ ਹੋਏ ਸੰਗਤ ਦੇ ਸਹਿਯੋਗ ਨਾਲ ਬਲਵੰਤ ਸਿੰਘ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਆਖੰਡ ਪਾਠ ਦੇ ਭੋਗ ਪਾਏ ਗਏ। ਉਸ ਵਕਤ ਅਰਦਾਸ ਕੀਤੀ ਗਈ ਕਿ ਸਿੱਖ ਕੌਮ ਦਾ ਮਹਾਨ ਯੋਧਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ। ਇਸ ਮੌਕੇ ਸਕੱਤਰ ਬਲਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਭਾਈ ਰਾਜੋਆਣੋ ਭਾਵੇਂ ਭਗਤ ਸਿੰਘ, ਸਤਵੰਤ ਸਿੰਘ ਜਿੰਦੇ ਤੇ ਸੁੱਖੇ ਵਾਂਗੂ ਫਾਂਸੀ ਦਾ ਰੱਸਾ ਚੁੰਮਣ ਲਈ ਕਾਹਲਾ ਹੈ, ਪਰ ਸਮੁੱਚੀ ਸਿੱਖ ਕੌਮ ਨੂੰ ਇਹ ਮਨਜ਼ੂਰ ਨਹੀਂ। ਕਿਉਂਕਿ ਸਿੱਖਾਂ ਦੀਆਂ ਭਾਵਨਾਵਾ ਬਲਵੰਤ ਸਿੰਘ ਰਾਜੋਆਣਾ ਨਾਲ ਜੁੜੀਆਂ ਹੋਈਆਂ ਹਨ। ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਨਿੱਝਰ ਨੇ ਸੰਗਤਾਂ ਨੂੰ ਦੱਸਿਆ ਕਿ
ਅੱਗੇ ਪੜੋ .. »

ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਹਾਲਤ ਨਾਜ਼ੁਕ
ਓਬਾਮਾ ਦੀ ‘ਓਲਡ ਗਰਲਫ੍ਰੈਂਡ’ ਨੇ ਖੋਲ੍ਹੇ ਰਾਜ
ਬਾਦਲ ਵੱਲੋਂ ਯੁਵਰਾਜ ਨੂੰ 20 ਏਕੜੀ ਆਸ਼ੀਰਵਾਦ
ਸਿੱਖਿਆ ਸ਼ਾਸਤਰੀ ਪਿਆਰਾ ਸਿੰਘ ਕੜਿਆਲ ਦਾ ਵਿਸ਼ੇਸ਼ ਸਨਮਾਨ
ਫੇਸਬੁੱਕ ‘ਤੇ ਛਾ ਗਈ ਸਾਨੀਆ ਭਾਬੀ