punjabi newspaper, punjab, canada, news, punjabi news

50 ਲੱਖ ਕੈਨੇਡੀਅਨਾਂ ਕੋਲ ਨਹੀਂ ਹੈ ਫੈਮਿਲੀ ਡਾਕਟਰ

ਐਡਮਿੰਟਨ (ਪਪ ਬਿਓਰੋ) : ਕੈਨੇਡਾ ਵਿੱਚ ਡਾਕਟਰਾਂ ਦੀ ਗਿਣਤੀ ਪਹਿਲਾਂ ਨਾਲੋਂ ਤੇਜ਼ੀ ਨਾਲ ਵਧੀ ਹੈ ਪਰ ਇਸ ਦੇ ਬਾਵਜੁਦ 50 ਲੱਖ ਕੈਨੇਡੀਅਨ ਲੋਕਾਂ ਕੋਲ ਫੈਮਿਲੀ ਡਾਕਟਰ ਨਹੀਂ ਹਨ। ਪਿਛਲੇ ਸਾਲ ਕੈਨੇਡਾ ਵਿੱਚ ਲਗਭਗ 70 ਹਜ਼ਾਰ ਡਾਕਟਰ ਪ੍ਰੈਕਟਿਸ ਕਰ ਰਹੇ ਸਨ ਅਤੇ ਇਨ੍ਹਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਵੀ ਮਹੱਤਵਪੂਰਨ ਹੈ ਕਿ ਕੁਝ ਵਰ੍ਹੇ ਪਹਿਲਾਂ ਤੱਕ ਨੌਕਰੀਆਂ ਨਾ ਮਿਲਣ ਕਾਰਨ ਅਮਰੀਕਾ ਵੱਲ ਹਿਜ਼ਰਤ ਕਰਨ ਵਾਲੇ ਡਾਕਟਰ ਵਾਪਸ ਪਰਤ ਰਹੇ ਹਨ। ਦੂਜਾ ਵਿਦੇਸ਼ਾਂ ਵਿੱਚੋਂ ਆੳਦੇ ਮੈਡੀਕਲ ਗਰੈਜੁਏਟਾਂ ਨੂੰ ਲਾਈਸੈਂਸ ਧੜਾ-ਧੜ ਮਿਲ ਰਹੇ ਹਨ ।

ਅੱਗੇ ਪੜੋ .. »

Share

ਕੈਨੇਡਾ ਸਰਕਾਰ ਉਚੇਰੀ ਸਿੱਖਿਆ ਲਈ ਦੇਵੇਗੀ ਵਿਆਜ ਮੁਕਤ ਕਰਜ਼ਾ : ਸ਼ੋਰੀ

ਕੈਲਗਰੀ, (ਪਪ) : ਕੈਨੇਡਾ ਸਰਕਾਰ ਨੇ ਸੈਕੰਡਰੀ ਸਿੱਖਿਆ ਉਪਰੰਤ ਵਿਦਿਆਰਥੀਆਂ ਨੂੰ ਅੱਗੇ ਪੜ੍ਹਨ ਲਈ ਮਦਦ ਕਰਨ ਵਾਸਤੇ ਇਕ ਅਹਿਮ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਕੈਲਗਰੀ ਉੱਤਰ ਪੂਰਬ ਦੇ ਸੰਸਦ ਮੈਂਬਰ ਦਵਿੰਦਰ ਸ਼ੋਰੀ ਨੇ ਇਕ ਬਿਆਨ ਰਾਹੀਂ ਦੱਸਿਆ ਕਿ ਸਾਡੀ ਕੰਜ਼ਰਵੇਟਿਵ ਸਰਕਾਰ ਲਈ ਅਰਥ-ਵਿਵਸਥਾ ਸਭ ਤੋਂ ਵਧ ਅਹਿਮੀਅਤ ਰੱਖਦੀ ਹੈ। ਇਸ ਲਈ ਅਸੀਂ ਰੁਜ਼ਗਾਰ ਪ੍ਰਾਪਤ ਕਰਨ ਤੇ ਦੇਸ਼ ਦੀ ਅਰਥ-ਵਿਵਸਥਾ ਨੂੰ ਖੁਸ਼ਹਾਲ ਬਣਾਉਣ ਲਈ ਲੋੜੀਂਦਾ ਹੁਨਰ ਤੇ ਸਿੱਖਿਆ ਪ੍ਰਾਪਤ ਕਰਨ ‘ਚ ਕੈਨੇਡੀਅਨਾਂ ਦੀ ਮਦਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਲਈ ਇਕ ਨਵੀਂ ਕਰਜ਼ਾ ਸਕੀਮ ਜਾਰੀ ਕੀਤੀ ਹੈ ਜੋ 1 ਜਨਵਰੀ 2012 ਤੋਂ ਲਾਗੂ ਹੋਵੇਗੀ।

ਅੱਗੇ ਪੜੋ .. »

Share

ਐਮਪੀਜ਼ ਦੀ ਗਿਣਤੀ ਵਧਾਉਣ ਲਈ ਬਿੱਲ ਪੇਸ਼

ਟਰਾਂਟੋ (ਪਪ) : ਕੈਨੇਡਾ ਦੇ ਲੋਕਤੰਤਰੀ ਸੁਧਾਰਾਂ ਬਾਰੇ ਰਾਜ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਐਮਪੀ ਟਿਮ ਉੱਪਲ ਨੇ ਕਿਹਾ ਹੈ ਕਿ ਅਗਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਬਰੈਪਟਨ ਵਰਗੇ ਵੱਸੋਂ ਵਜੋਂ ਤੇਜੀ ਨਾਲ ਵਧ ਰਹੇ ਸ਼ਹਿਰਾਂ ਵਿੱਚ ਹੋਰ ਐਮ ਪੀ ਰਾਇਡਿੰਗਾਂ ਬਣਾਈਆਂ ਜਾਣਗੀਆਂ। ਟਿਮ ਉੱਪਲ ਨੇ ਕਿਹਾ ਕਿ ਅਸੀਂ ਵੇਖਿਆ ਹੈ ਕਿ ਕੈਨੇਡਾ ਦੇ ਕਈ ਖੇਤਰਾਂ ਦੀ ਵਸੋਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਵਸੋਂ ਮੁਤਾਬਕ ਹਾਊਸ ਆਫ ਕਾਮਨਜ਼ ਵਿੱਚ ਉਹਨਾਂ ਵਸਨੀਕਾਂ ਨੂੰ ਲੋੜੀਂਦੀ ਨੁਮਾਇੰਦਗੀ ਨਹੀਂ ਮਿਲ ਰਹੀ। ਇਸ ਮੌਕੇ ਕੈਨੇਡਾ ਦੇ ਸਿਟੀਜ਼ਨਸ਼ਿਪ ਅਤੇ ਇਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਇਸ ਨਵੇਂ ਸੁਧਾਰਾਂ ਵਾਲੀ ਨੀਤੀ ਦੀ ਪਰੋੜਤਾ ਕਰਦਿਆਂ ਕਿਹਾ ਕਿ ਬਰੈਂਪਟਨ ਸਮੇਤ ਜਿਹਨਾਂ ਸ਼ਹਿਰਾਂ ਦੀ ਵਸੋਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ,

ਅੱਗੇ ਪੜੋ .. »

Share

ਪੰਜਾਬ ਪੀਪਲਜ਼ ਪਾਰਟੀ ‘ਟੋਰਾਂਟੋ ਇਕਾਈ’ ਦੇ ਕਾਰਕੁੰਨਾਂ ਵਲੋਂ ਕਮਰਕੱਸੇ

ਆਗਾਮੀ ਚੋਣਾਂ ਵਿਚ ਪੰਜਾਬ ਜਾ ਕੇ ਮਨਪ੍ਰੀਤ ਬਾਦਲ ਦੀ ਹਿਮਾਇਤ ਜੁਟਾਉਣ ਦੀ ਅਪੀਲ

ਟੋਰਾਂਟੋ (ਪਪਂ) : ਪੰਜਾਬ ਵਿਚਲੀ ਮਨਪ੍ਰੀਤ ਬਾਦਲ ਦੀ ਪਾਰਟੀ ‘ਪੰਜਾਬ ਪੀਪਲਜ਼ ਪਾਰਟੀ’ਦੀ ਟੋਰਾਂਟੋ ਇਕਾਈ ਦੇ ਕਾਰਕੁੰਨਾਂ ਵਲੋਂ ਪਿਛਲੇ ਐਤਵਾਰ ਪੰਜਾਬ ਵਿਚ ਹੋ ਰਹੀਆਂ ਆਗਾਮੀ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੇ ਸੰਬੰਧ ਵਿਚ ਇਕ ਮੀਟਿੰਗ ਹੋਈ, ਜਿਸ ਵਿਚ ਭਾਰੀ ਗਿਣਤੀ ਵਿਚ ਪਾਰਟੀ ਦੇ ਅਹੁੱਦੇਦਾਰ ਅਤੇ ਵਰਕਰ ਸ਼ਾਮਲ ਹੋਏ। ਇਹ ਮੀਟਿੰਗ ਜੋ ਟੋਰਾਂਟੋ ਇਕਾਈ ਦੀ ਪੰਜਾਬ ਦੀਆਂ ਚੋਣਾਂ ਤੱਕ ਆਖਰੀ ਮੀਟਿੰਗ ਹੋਈ। ਪੀਪਲਜ਼ ਪਾਰਟੀ ਨੂੰ ਜਿਤਾਉਣ ਲਈ ਪਾਰਟੀ ਵਰਕਰਾਂ ਵਲੋਂ ਵਿਚਾਰਾਂ ਕੀਤੀਆਂ ਅਤੇ ਫੈਸਲਾ ਲਿਆ ਗਿਆ ਕਿ ਇਥੋਂ ਦੇ ਵਰਕਰ ਪੰਜਾਬ ਜਾ ਕੇ ਆਪਣੇ ਦੋਸਤਾਂ ਰਿਸ਼ਤਦਾਰਾਂ ਨੂੰ ਉਕਤ ਪਾਰਟੀ ਨੂੰ ਵੋਟ ਪਾਉਣ ਲਈ ਕਹਿਣਗੇ ਤਾਂ ਕਿ ਪੰਜਾਬ ਅਤੇ ਪੰਜਾਬੀਅਤ ਦੀ ਹੋ ਰਹੀ ਲੁੱਟ ਨੂੰ ਠੱਲ ਪਾਈ ਜਾ ਸਕੇ ਅਤੇ ਪੰਜਾਬ ਪੀਪਲਜ਼ ਪਾਰਟੀ ਦਾ ਰਾਜ ਆਉਣ ਉਪਰ ਸਹੀ ਅਰਥਾਂ ਵਿਚ ਲੋਕਰਾਜ ਸਥਾਪਿਤ ਕੀਤਾ ਜਾ ਸਕੇ।

ਅੱਗੇ ਪੜੋ .. »

Share

ਅਮਰੀਕੀ ਹਵਾਈ ਅੱਡੇ ‘ਤੇ ਇਕ ਸਿੱਖ ਨੂੰ ਚਾਕੂ ਮਾਰਿਆ

ਵਾਸ਼ਿੰਗਟਨ, 6 ਦਸੰਬਰ (ਏਜੰਸੀ) : ਭਾਰਤ ਦੇ ਦੌਰੇ ‘ਤੇ ਆ ਰਹੇ ਇਕ ਅਧਖੜ ਉਮਰ ਦੇ ਸਿੱਖ ਨੂੰ ਕੈਲੀਫੋਰਨੀਆ ਦੇ ਹਵਾਈ ਅੱਡੇ ‘ਤੇ ਚਾਕੂ ਮਾਰ ਦਿੱਤਾ ਗਿਆ। ਪੁਲਸ ਨੇ ਇਸ ਸੰਬੰਧੀ ਇਕ ਗੋਰੇ ਨੂੰ ਚਾਕੂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਕ ਸਥਾਨਕ ਅਖਬਾਰ ਵਿਚ ਛਪੀ ਖ਼ਬਰ ਮੁਤਾਬਿਕ ਉਕਤ ਸਿੱਖ ਵਿਅਕਤੀ ‘ਤੇ  ਫ੍ਰੇੇਸਨੋ ਯੋਸੇਮਿਟੇ ਕੌਮਾਂਤਰੀ ਹਵਾਈ ਅੱਡੇ ‘ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਹਵਾਈ ਜਹਾਜ਼ ਵਿਚ ਸਵਾਰ ਹੋਣ ਵਾਲਾ ਸੀ। ਉਸ ਦਾ ਉਥੇ ਹੀ ਡਾਕਟਰਾਂ ਨੇ ਇਲਾਜ ਕੀਤਾ ਅਤੇ ਉਹ ਭਾਰਤ ਆਉਣ ਲਈ ਹਵਾਈ ਜਹਾਜ਼ ਵਿਚ ਸਵਾਰ ਹੋ ਗਿਆ।

ਅੱਗੇ ਪੜੋ .. »

Share

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਕਤਲ

ਲੋਹਟਬੱਦੀ, (ਪਪਂ) : ਨਜ਼ਦੀਕੀ ਪਿੰਡ ਬੜੂੰਦੀ (ਲੁਧਿਆਣਾ) ਦੇ ਕੈਨੇਡਾ ਵਸਦੇ ਰੀਅਲ ਇਸਟੇਟ (ਪ੍ਰਾਪਰਟੀ ਡੀਲਰ) ਦਾ ਕਾਰੋਬਾਰ ਕਰਦੇ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਟੋਰਾਂਟੋ ਅਧੀਨ ਬਰੈਂਪਟਨ ਵਿਖੇ ਦਿਨ ਦਿਹਾੜੇ ਚਾਕੂ ਮਾਰ ਕੇ ਕਤਲ ਦਿੱਤਾ। ਪਰਿਵਾਰਕ ਮੈਂਬਰਾਂ ‘ਚੋਂ ਕੰਡਕਟਰ ਤਰਸੇਮ ਕੁਮਾਰ ਨੇ ਦੱਸਿਆ ਕਿ ਦਵਿੰਦਰ ਕੁਮਾਰ ਜੌਲੀ (40 ) ਪੁੱਤਰ ਜੁਗਲ ਕਿਸੋਰ 1988 ‘ਚ ਸਮੁੱਚੇ ਪਰਿਵਾਰ ਸਮੇਤ ਕੈਨੇਡਾ ਗਿਆ ਸੀ, ਜਿੱਥੇ ਉਸ ਨੇ ਇਲੈਕਟਰੋਨਿਕਸ ਦੀ ਇੰਜੀਨੀਅਰਿੰਗ ਕੀਤੀ। ਉਹ ਅੱਜ ਕੱਲ੍ਹ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਟੋਰਾਂਟੋ ਅਧੀਨ ਬਰੈਪਟਨ ਵਿਖੇ ਦਵਿੰਦਰ ਕੁਮਾਰ ਰੀਅਲ ਇਸਟੇਟ ਏਜੰਟ ਰੀਮੈਕਸ ਕੰਪਨੀ ਨਾਂਅ ‘ਤੇ ਕਾਰੋਬਾਰ ਚਲਾ ਰਿਹਾ ਸੀ।

ਅੱਗੇ ਪੜੋ .. »

Share

ਕੈਨੇਡੀਅਨ ਸਿੱਖ ਵਿਦਵਾਨ ਵੱਲੋਂ ਆਨਲਾਈਨ ਸਕੂਲ ਸ਼ੁਰੂ ਕਰਨ ਦੀ ਤਿਆਰੀ

ਫਗਵਾੜਾ, (ਪਪ) : ਸਿੱਖ ਧਰਮ ਨਾਲ ਸਬੰਧਤ ਰੋਬੋਟਿਕ ਟੱਚ ਸਕਰੀਨ ਟੈਕਨੋਲੋਜੀ ਨਾਲ ਬਣਿਆ ਅਜਾਇਬ ਘਰ ਅਤੇ ਸਿੱਖ ਧਰਮ ‘ਤੇ ਵਿਸ਼ੇਸ਼ ਮਲਟੀਮੀਡੀਆ ਵਿਸ਼ਵਕੋਸ਼ ਤਿਆਰ ਕਰਨ ਤੋਂ ਬਾਅਦ ਕੈਨੇਡਾ ਦਾ ਇੱਕ ਵਿਦਵਾਨ ਅਜਿਹੇ ਆਨਲਾਈਨ ਸਕੂਲ ਸ਼ੁਰੂ ਕਰ ਰਿਹਾ ਹੈ ਜਿਨ੍ਹਾਂ ਵਿੱਚ ਹੋਰ ਵਿਸ਼ਿਆਂ ਦੇ ਨਾਲ-ਨਾਲ ਧਰਮ ਬਾਰੇ ਵੀ ਪੜ੍ਹਾਇਆ ਜਾਵੇਗਾ। ਆਰਡਰ ਆਫ ਬ੍ਰਿਟਿਸ਼ ਕੋਲੰਬੀਆ ਸਮੇਤ ਹੋਰ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕਰਨ ਵਾਲੇ 70 ਸਾਲਾ ਰਘੁਬੀਰ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਇਨ੍ਹਾਂ ਆਨਲਾਈਨ ਸਕੂਲਾਂ ਲਈ ਰਜਿਸਟਰੇਸ਼ਨ ਹਾਸਲ ਕਰ ਲਈ ਹੈ, ਇਸ  ਪ੍ਰਾਜੈਕਟ ਨੂੰ ਆਪਣੀ ਕਿਸਮ ਦਾ ਪਹਿਲਾ ਪ੍ਰਾਜੈਕਟ ਦੱਸਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਆਨਲਾਈਨ ਸਕੂਲਾਂ ਵਿੱਚ ਮੁਫਤ ਸਿੱਖਿਆ ਦਿੱਤੀ ਜਾਵੇਗੀ ਅਤੇ ਇਸ ਲਈ ਵਿਸ਼ਵ ਭਰ ਤੋਂ ਹਿਸਾਬ, ਰਸਾਇਣ ਵਿਗਿਆਨ, ਸਿੱਖ ਧਰਮ ਅਤੇ ਹੋਰ ਵਿਸ਼ਿਆਂ ਲਈ ਮਾਹਰ ਅਧਿਆਪਕ ਭਰਤੀ ਕੀਤੇ ਜਾਣਗੇ।

ਅੱਗੇ ਪੜੋ .. »

Share

ਵਿਨੀਪੈੱਗ ‘ਚ ਗੁਰਸ਼ਰਨ ਭਾਅ ਜੀ ਦੀ ਯਾਦ ‘ਚ ਸਮਾਗਮ

ਵਿੰਨੀਪੈਗ, (ਪਪ) : ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਖੇ ਪੰਜਾਬੀ ਨਾਟਕ ਦੇ ਸ਼ਾਹ ਅਸਵਾਰ, ਇਨਕਲਾਬੀ ਨਿਸ਼ਚਾਵਾਦੀ, ਸਮਾਜਿਕ ਸੰਗਰਾਮੀਏ ਗੁਰਸ਼ਰਨ ਸਿੰਘ ਭਾਅ ਜੀ ਨਮਿੱਤ ਇਕ ਸਮਾਗਮ ਕਰਵਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਸ਼ੋਕ ਸਮਾਗਮ ਦੀ ਸ਼ੁਰੂਆਤ ਦੌਰਾਨ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ, ਉਪਰੰਤ ਕੰਵਲਜੀਤ ਸਿੰਘ ਨੇ ਗੁਰਸ਼ਰਨ ਭਾਅ ਜੀ ਦੇ ਸੰਗਰਾਮੀ ਜੀਵਨ ਬਾਰੇ ਜਾਣਕਾਰੀ ਦਿੱਤੀ। ਜਸਵੀਰ ਕੌਰ ਮੰਗੂਵਾਲ, ਹਰਸ਼ਰਨ ਧਾਲੀਵਾਲ, ਕਾਮਰੇਡ ਦਰਸ਼ਨ ਸਿੰਘ ਮੁੱਤਾ ਤੇ ਕਾਮਰੇਡ ਜਗਮੋਹਨ ਸਿੰਘ ਢੁੱਡੀਕੇ ਨੇ ਆਪਣੇ ਸੰਬੋਧਨ ਦੌਰਾਨ ਭਾਅ ਜੀ ਵਲੋਂ ਮਨੁੱਖਤਾ ਦੇ ਹੱਕਾਂ ਲਈ, ਇਨਕਲਾਬੀ ਲਹਿਰ ਉਸਾਰਨ ਲਈ ਨਿਭਾਈ ਭੂਮਿਕਾ ਨੂੰ ਸਦਾ ਯਾਦ ਰੱਖਣ ਅਤੇ ਉਨ੍ਹਾਂ ਵਲੋਂ ਅਧੂਰੇ ਰਹਿ ਗਏ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਲਿਆ।

ਅੱਗੇ ਪੜੋ .. »

Share

ਚਾਰ ਕਤਲਾਂ ਦੀ ਜ਼ਿੰਮੇਦਾਰ ਯਾਹੀਆ

Mohammad Shafia is led into court in Kingston Ontario on Tuesday October 11, 2011.

Mohammad Shafia is led into court in Kingston Ontario on Tuesday October 11, 2011.

ਟੋਰਾਂਟੋ, (ਪਪ) : ਆਪਣੇ ਪਰਿਵਾਰ ਦੇ ਚਾਰ ਜੀਆਂ ਨੂੰ ਮਾਰਨ ਵਾਲੇ ਤਿੰਨ ਮਾਂਟਰੀਅਲ ਵਾਸੀਆਂ ਦੇ ਮਾਮਲੇ ਦੀ ਸੁਣਵਾਈ ਇੱਕ ਵਾਰੀ ਫਿਰ ਮੰਗਲਵਾਰ ਨੂੰ ਕਿੰਗਸਟਨ, ਓਨਟਾਰੀਓ ਦੀ ਅਦਾਲਤ ਵਿੱਚ ਸ਼ੁਰੂ ਹੋਈ। ਮੈਡੀਕਲ ਐਮਰਜੰਸੀ ਕਾਰਨ ਪਿਛਲੇ ਹਫਤੇ ਇਸ ਮਾਮਲੇ ਦੀ ਸੁਣਵਾਈ ਥੋੜ੍ਹੀ ਦੇਰ ਲਈ ਟਲ ਗਈ ਸੀ। ਜਦੋਂ ਜਿਊਰੀ ਮੈਂਬਰ ਅਦਾਲਤ ਵਿੱਚ ਪਰਤੇ ਤਾਂ ਉਨ੍ਹਾਂ ਨੇ 41 ਸਾਲਾ ਔਰਤ ਟੂਬਾ ਮੁਹੰਮਦ ਯਾਹੀਆ, ਜਿਸ ਉੱਤੇ ਫਰਸਟ ਡਿਗਰੀ ਮਰਡਰ ਦੇ ਚਾਰ ਮਾਮਲੇ ਚੱਲ ਰਹੇ ਹਨ, ਉਸ ਦੇ ਪਤੀ 58 ਸਾਲਾ ਮੁਹੰਮਦ ਸ਼ੈਫੀਆ ਤੇ ਉਨ੍ਹਾਂ ਦੇ ਲੜਕੇ 20 ਸਾਲਾ ਹਾਮਿਦ ਮੁਹੰਮਦ ਸ਼ੈਫੀਆ, ਤੋਂ ਕੀਤੀ ਗਈ ਪੁੱਛਗਿੱਛ ਸਬੰਧੀ ਵੀਡੀਓ ਦਾ ਮੁਆਇਨਾ ਕੀਤਾ। ਮੰਗਲਵਾਰ ਨੂੰ ਜਦੋਂ ਪੜਤਾਲੀਆ ਵੀਡੀਓ ਸ਼ੁਰੂ ਕੀਤਾ ਗਿਆ ਤਾਂ ਮੁਹੰਮਦ ਸ਼ੈਫੀਆ ਨੇ ਆਪਣੇ ਹੱਥਾਂ ਨਾਲ ਆਪਣਾ ਮੂੰਹ ਢੱਕ ਲਿਆ ਤੇ ਰੋਣਾ ਸ਼ੁਰੂ ਕਰ ਦਿੱਤਾ।

ਅੱਗੇ ਪੜੋ .. »

Share

ਖੁਫੀਆ ਏਜੰਸੀ ਦੀ ਲੋੜ ਹੈ ਕੈਨੇਡਾ ਨੂੰ : ਮਾਹਿਰ

ਇਹ ਬਹੁਤ ਹੀ ਢੁਕਵਾਂ ਸਮਾਂ ਹੈ ਜਦੋਂ ਕੈਨੇਡਾ ਨੂੰ ਆਪਣੀ ਖੁਫੀਆ ਏਜੰਸੀ ਦੀ ਲੋੜ ਹੈ, ਖਾਸਤੌਰ ਉੱਤੇ ਜੇ ਫੈਡਰਲ ਸਰਕਾਰ ਕੈਨੇਡਾ ਨੂੰ ਕੌਮਾਂਤਰੀ ਪੱਧਰ ਉੱਤੇ ਮਜ਼ਬੂਤ ਦੇਸ਼ ਵਜੋਂ ਉਭਾਰਨ ਪ੍ਰਤੀ ਗੰਭੀਰ ਹੈ। ਸਕਿਊਰਿਟੀ ਮਾਹਿਰ ਕ੍ਰਿਸਚੀਅਨ ਲਿਊਪਰੈਖਟ ਨੇ ਆਖਿਆ ਕਿ ਕੈਨੇਡਾ ਕੋਲ ਦੁਨੀਆ ਦੀਆਂ ਬਿਹਤਰੀਨ ਖੁਫੀਆ ਏਜੰਸੀਆਂ ਵਿੱਚੋਂ ਇੱਕ ਹੋ ਸਕਦੀ ਹੈ ਕਿਉਂਕਿ ਇੱਥੋਂ ਦੀ ਅਬਾਦੀ ਵੰਨ ਸੁਵੰਨੀ ਹੈ ਤੇ ਕੈਨੇਡਾ ਦੀਆਂ ਵੱਖ ਵੱਖ ਕਮਿਊਨਿਟੀਜ਼ ਨਾਲ ਸਰਕਾਰ ਦੇ ਸਬੰਧ ਵੀ ਚੰਗੇ ਹਨ। ਪਿੱਛੇ ਜਿਹੇ ਛਪੀ ਇੱਕ ਮੀਡੀਆ ਰਿਪੋਰਟ ਅਨੁਸਾਰ ਸਰਕਾਰ ਕੈਨੇਡੀਅਨ ਸਕਿਊਰਿਟੀ ਇੰਟੈਲੀਜੈਂਸ ਸਰਵਿਸਿਜ਼ ਦਾ ਪਸਾਰ ਕਰਨ ਦੀ ਯੋਜਨਾ ਉੱਤੇ ਕੰਮ ਕਰ ਰਹੀ ਹੈ। ਇਸ ਵਿੱਚ 1984 ਤੋਂ ਕੋਈ ਤਬਦੀਲੀ ਨਹੀਂ ਕੀਤੀ ਗਈ।

ਅੱਗੇ ਪੜੋ .. »

Share
« 1 2 3 4 5 6 7 8 9 10 11 12 ... 20 21 »