punjabi newspaper, punjab, canada, news, punjabi news

ਕੈਲਗਰੀ ਹਾਕਸ ਕਲੱਬ ਵੱਲੋਂ ਹਾਕੀ ਪ੍ਰੋਮੋਟਰਾਂ ਦਾ ਸਨਮਾਨ ਸਮਾਰੋਹ 3 ਫਰਵਰੀ ਨੂੰ

Calgary Hockey Club

ਕੈਲਗਰੀ ਹਾਕਸ ਫੀਲਡ ਹਾਕੀ ਕਲੱਬ ਦੀ ਮੀਟਿੰਗ ਵਿੱਚ ਸ਼ਾਮਲ ਕਲੱਬ ਦੇ ਮੈਂਬਰ।

ਕੈਲਗਰੀ (ਸੁਖਵੀਰ ਗਰੇਵਾਲ) : ਕੈਲਗਰੀ ਹਾਕਸ ਫੀਲਡ ਹਾਕੀ ਕਲੱਬ ਵੱਲੋਂ ਕੈਲਗਰੀ ਦੇ ਹਾਕੀ ਪ੍ਰੋਮੋਟਰਾਂ ਦਾ ਸਨਮਾਨ ਸਮਾਰੋਹ 3 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀਆਂ ਤਿਆਰੀਆਂ ਸੰਬੰਧੀ ਕਲੱਬ ਦੀ ਮੀਟਿੰਗ ਵਿੱਚ ਮੈਂਬਰਾਂ ਨੇ ਭਾਗ ਲਿਆ। ਕਲੱਬ ਦੇ ਪ੍ਰਧਾਨ ਜਗਦੀਸ਼ ਸਿੰਘ ਜੱਗੀ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਡੇਢ ਦਹਾਕੇ ਤੋਂ ਕਲੱਬ ਦੀਆਂ ਹਾਕੀ ਗਤੀਵਿਧੀਆਂ ਜਾਰੀ ਹਨ। ਉਹਨਾਂ ਦੱਸਿਆ ਕਿ ਹਰ ਸਾਲ ਹਾਕੀ ਕੱਪ ਕਰਵਾਉਣ ਤੋਂ ਇਲਾਵਾ ਹੋਰ ਖੇਡ ਗਤੀਵਿਧੀਆਂ ਵਿੱਚ ਕੈਲਗਰੀ ਦੇ ਪੰਜਾਬੀ ਭਾਈਚਾਰੇ ਦਾ ਵੱਡਾ ਯੋਗਦਾਨ ਹੈ। 3 ਫਰਵਰੀ ਦੇ ਸਮਾਗਮ ਵਿੱਚ ਕਲੱਬ ਨੂੰ ਵਿੱਤੀ ਸਹਿਯੋਗ ਦੇਣ ਵਾਲੇ ਹਾਕੀ ਪ੍ਰੋਮੋਟਰਾਂ ਨੂੰ ਸਨਮਾਨ ਚਿੰਨ ਭੇਟ ਕੀਤੇ ਜਾਣਗੇ। ਐਮ.ਪੀ. ਦਵਿੰਦਰ ਸ਼ੋਰੀ, ਅਲਬਰਟਾ ਦੇ ਮੰਤਰੀ ਸ੍ਰੀ ਮਨਮੀਤ ਸਿੰਘ ਭੁੱਲਰ ਅਤੇ ਐਮ.ਐਲ.ਏ. ਦਰਸ਼ਨ ਸਿੰਘ ਕੰਗ ਸਮਾਗਮ ਵਿਚ ਸ਼ਾਮਲ ਹੋਣਗੇ। 3 ਫਰਵਰੀ ਦੇ ਸਮਾਗਮ ਵਿੱਚ ਇਸ ਸਾਲ ਦੇ ਹਾਕੀ ਕੱਪ ਦੀ ਰੂਪ ਰੇਖਾ ਵੀ ਤਿਆਰ ਕੀਤੀ ਜਾਵੇਗੀ। ਕੈਲਗਰੀ ਹਾਕਸ ਫੀਲਡ ਹਾਕੀ ਕਲੱਬ ਦੀ ਮੀਟਿੰਗ ਵਿੱਚ ਜਗਦੀਸ਼ ਸਿੰਘ ਜੱਗੀ ਧਾਲੀਵਾਲ, ਦਿਲਪਾਲ ਸਿੰਘ ਟੀਟਾ, ਕਰਮਜੀਤ ਸਿੰਘ ਢੁੱਡੀਕੇ, ਗੁਰਪ੍ਰੀਤ ਸਿੰਘ ਕੁਲਾਰ, ਹਰਸਿਮਰਨ ਸਿੰਘ ਹੰਸ, ਗੁਰਦੀਪ ਸਿੰਘ ਹੰਸ, ਅਮਨਦੀਪ ਸਿੰਘ ਮੁੰਡੀ, ਮਨਮੋਹਨ ਸਿੰਘ ਗਿੱਲ, ਬਲਮੀਤ ਸਿੰਘ ਕੁਲਾਰ ਅਤੇ ਕਿਰਪਾਲ ਸਿੰਘ ਸਿੱਧੂ ਸ਼ਾਮਲ ਸਨ।

Share

ਮਰੀਜ਼ ਨਾਲ ਸੈਕਸ ਦਾ ਦੋਸ਼, ਡਾਕਟਰ ਸਸਪੈਂਡ

ਐਡਮਿੰਟਨ, (ਪਪ) : ਸਥਾਨਕ ਦੱਖਣੀ ਪੂਰਬੀ ਖੇਤਰ ’ਚ ਪ੍ਰੈਕਟਿਸ ਕਰ ਰਹੇ ਡਾ. ਖਾਲਿਦ ਸਮੰਦਾ ਨਾਂ ਦੇ ਡਾਕਟਰ ਨੂੰ ਆਪਣੀ ਇਕ ਮਰੀਜ਼ ਨਾਲ ਸੈਕਸ ਕਰਨ ਦੇ ਦੋਸ਼ ’ਚ  ਸਸਪੈਂਡ ਕਰ ਦਿੱਤਾ ਗਿਆ । ਇਹ ਡਾਕਟਰ ਹੁਣ ਘੱਟੋ-ਘੱਟ ਇਕ ਸਾਲ ਪ੍ਰੈਕਟਿਸ ਨਹੀਂ ਕਰ ਸਕੇਗਾ। ਉਸ ਨੂੰ ਬਰਖਾਸਤ ਕਰਨ ਦੇ ਹੁਕਮ ਅਲਬਰਟਾ ਕਾਲਜ ਆਫ ਫਿਜੀਅਨ ਅਤੇ ਸਰਜਨਸ ਵਲੋਂ ਜਾਰੀ ਕੀਤਾ ਗਿਆ। ਉਸ ’ਤੇ ਇਸ ਤੋਂ ਪਹਿਲਾਂ ਵੀ ਮਰੀਜ਼ ਨਾਲ ਤਿੰਨ ਵਾਰ ਸੈਕਸ ਕਰਨ ਦੇ ਦੋਸ਼ ਲੱਗੇ ਸਨ। ਸੰਸਥਾ ਵਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜੇ ਡਾ. ਖਾਲਿਦ ਇਕ ਸਾਲ ਮਗਰੋਂ ਪ੍ਰੈਕਟਿਸ ਵੀ ਕਰੇਗਾ ਤਾਂ ਉਸ ਨੂੰ ਨਰਸ ਦੀ ਮੌਜੂਦਗੀ ’ਚ ਸਿਰਫ 15 ਸਾਲ ਦੀ ਉਮਰ ਤੋਂ ਵੱਧ ਔਰਤ ਦਾ ਹੀ ਇਲਾਜ ਕਰ ਸਕੇਗਾ।

Share

ਮੁਸਾਫਿਰਾਂ ਲਈ ਕੈਨੇਡਾ ਤੋਂ ਅਮਰੀਕਾ ਜਾਣਾ ਹੋਇਆ ਆਸਾਨ

 ਕੈਨੇਡਾ ਦੇ ਹਵਾਈ ਅੱਡਿਆਂ ’ਤੇ ਫਰਵਰੀ ਤੋਂ ਸ਼ੁਰੂ ਹੋਵੇਗੀ ‘ਨੇਕਸਸ ਕਾਰਡ’ ਸੇਵਾ

ਔਟਬਾ, (ਏਜੰਸੀ) : ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਮੁਸਾਫਿਰਾਂ ਲਈ ਖੁਸ਼ਖਬਰੀ ਹੈ। ਹੁਣ ਕੈਨੇਡੀਅਨ ਨਾਗਰਿਕ ਅਮਰੀਕਾ ਜਾਣ ਲਈ ‘ਨੇਕਸਸ ਕਾਰਡ’ ਦੀ ਵਰਤੋਂ ਕਰ ਸਕਣਗੇ, ਜਿਸਦੇ ਤਹਿਤ ਉਨ੍ਹਾਂ ਦੀ ਜਾਂਚ-ਪੜਤਾਲ ਛੇਤੀ ਤੋਂ ਛੇਤੀ ਕੀਤੀ ਜਾ ਸਕੇਗੀ। ਇਸ ਨਾਲ ਹੁਣ ਮੁਸਾਫਿਰਾਂ ਨੂੰ ਅਮਰੀਕਾ ਜਾਣ ਲਈ ਬਹੁਤ ਘੱਟ ਸਮਾਂ ਲੱਗੇਗਾ। ਆਵਾਜਾਈ ਵਿਭਾਗ ਦਾ ਕਹਿਣਾ ਹੈ ਕਿ ਇਹ ਸਹੂਲਤ ਫਰਵਰੀ ਮਹੀਨੇ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਹੈਲੀਫੈਕਸ, ਮੋਂਟਰੀਅਲ, ਔਟਬਾ, ਟੋਰਾਂਟੋ, ਵਿੰਨੀਪੇਗ, ਕੈਲਗਰੀ, ਐਡਮਿੰਟਨ ਅਤੇ ਵੈਨਕੂਵਰ ਆਦਿ ਸ਼ਹਿਰਾਂ ਦੇ ਹਵਾਈ ਅੱਡਿਆਂ ਉਤੇ ਇਹ ਸੇਵਾ ਦਿੱਤੀ ਜਾਵੇਗੀ। ਹਾਲੇ ਤੱਕ ‘ਨੇਕਸਸ ਲਾਈਨ’ ਸੇਵਾ ਘਰੇਲੂ ਅਤੇ ਕੁਝ ਕੌਮਾਂਤਰੀ ਚੈਕਪੋਸਟਾਂ ਉਤੇ ਉਪਲੱਬਧ ਹੈ। ਇਸ ਸੇਵਾ ਦਾ ਮੁੱਖ ਨਿਸ਼ਾਨਾ ਹਵਾਈ ਸਫਰ ਦੌਰਾਨ ਮੁਸਾਫਿਰਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣਾ ਹੈ।

ਇਹ ਸੇਵਾ ਹਾਲੇ ਕੁਝ ਪ੍ਰਮੁੱਖ ਹਵਾਈ ਅੱਡਿਆਂ ਉਤੇ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਬੀਤੇ ਦਿਨੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸਤੋਂ ਇਲਾਵਾ ਸਰਕਾਰ ਨੇ ਮਾਰਚ, 2015 ਤੱਕ ਕੈਨੇਡੀਅਨ ਹਵਾਈ ਅੱਡਿਆਂ ਉਤੇ ਨਵੀਆਂ ਬੰਬ ਨਿਰੋਧਕ ਮਸ਼ੀਨਾਂ ਲਗਾਉਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਕੈਨੇਡਾ ਅਤੇ ਅਮਰੀਕਾ ਦਰਮਿਆਨ ਹਵਾਈ ਆਵਾਜਾਈ ਨੂੰ ਆਸਾਨ ਬਣਾਉਣਾ ਹੈ। ਵਰਣਨਯੋਗ ਹੈ ਕਿ ਕੈਨੇਡਾ ਕੋਲ ਅਮਰੀਕਾ ਵਲੋਂ ਮਾਨਤਾ ਪ੍ਰਾਪਤ ਜਾਂਚ ਮਸ਼ੀਨਾਂ ਦੀ ਕਮੀ ਹੈ, ਜਿਸਦੇ ਚੱਲਦਿਆਂ ਕਈ ਮੁਸਾਫਿਰ ਅਮਰੀਕੀ ਨਿਯਮਾਂ ਵਿਚ ਫਸ ਕੇ ਖੱਜਲ ਖੁਆਰ ਹੋਣ ਲਈ ਮਜਬੂਰ ਹੋ ਜਾਂਦੇ ਹਨ। ਜਦੋਂ ਕੋਈ ਕੈਨੇਡੀਅਨ ਨਾਗਰਿਕ ਅਮਰੀਕਾ ਦੇ ਕਿਸੇ ਸ਼ਹਿਰ ਵਿਚ ਇਕ ਸਥਾਨ ਤੋਂ ਦੂਸਰੇ ਸਥਾਨ ਉਤੇ ਜਾਂਦਾ ਹੈ ਤਾਂ ਉਸਦਾ ਸਮਾਨ ਵਾਰ-ਵਾਰ ਚੈਕ ਕੀਤਾ ਜਾਂਦਾ ਹੈ। ਇਸ ਕਾਰਡ ਦੇ ਇਸਤੇਮਾਲ ਨਾਲ ਕੈਨੇਡੀਅਨ ਨਾਗਰਿਕਾਂ ਨੂੰ ਕੁਝ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Share

ਹਾਰਪਰ ਨੇ ਦਿੱਤੀ ਅਗਲੇ ਸਾਲ ਆਰਥਿਕ ਚੁਣੌਤੀਆਂ ਦੀ ਚਿਤਾਵਨੀ

ਵੈਨਕੂਵਰ, (ਪਪ ਬਿਊਰੋ) :  ਕੈਨੇਡਾ ਵਿਸ਼ਵ ਭਾਈਚਾਰੇ ਨਾਲੋਂ ਨਿੱਖੜਿਆ ਕੋਈ ਵੱਖਰਾ ਮੁਲਕ ਨਹੀਂ ਹੈ। ਜੇਕਰ ਵਿਸ਼ਵ ਵਿਚਮੰਦੀ ਛਾ ਜਾਵੇਗੀ ਤਾਂ ਕੈਨੇਡਾ ਇਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਇਹ ਵਿਚਾਰਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇਕ ਮੀਡੀਆ ਸਮੂਹ ਨਾਲ ਮੁਲਾਕਾਤ ਵਕਤ ਪ੍ਰਗਟਕੀਤੇ। ਉਹਨਾਂ ਕਿਹਾ ਕਿ ਸਾਨੂੰ ਵੀ ਇਸ ਵਕਤ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਗਲੇ ਸਾਲ 2012 ਵਿਚ ਵੀ ਆਰਥਿਕ ਚੁਣੌਤੀਆਂਬਰਕਰਾਰ ਰਹਿਣਗੀਆਂ ਅਤੇ ਕੈਨੇਡਾ ਨੂੰ ਆਪਣੀਆਂ ਆਰਥਿਕ ਨੀਤੀਆਂ ਉਤੇ ਬੜੀ ਗੰਭੀਰਤਾ ਨਾਲ ਵਿਚਾਰਨਾ ਹੋਵੇਗਾ।

Share

ਪੀਪੀਪੀ ਪ੍ਰਵਾਸੀ ਭਾਰਤੀ ਉੰਮੀਦਵਾਰਾਂ ਨੂੰ ਵੀ ਦੇਵੇਗੀ ਟਿਕਟਾਂ – ਅਮਨਪ੍ਰੀਤ ਛੀਨਾ

ਅੰਮ੍ਰਿਤਸਰ,  ਪੀਪਲਜ਼ ਪਾਰਟੀ ਆਫ ਪੰਜਾਬ ਭਾਰਤ ਦੀ ਪਹਿਲੀ ਐਸੀ ਪਾਰਟੀ ਹੈ ਜੋ ਕਿ ਕਾਬਲ ਪ੍ਰਵਾਸੀ ਭਾਰਤੀ ਉੱਮੀਦਵਾਰਾਂ ਨੂੰ ਵੀ ਟਿਕਟ ਦੇਵੇਗੀ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਸੰਯੁਕਤ ਸਕੱਤਰ ਅਤੇ ਐਨ.ਆਰ.ਆਈ ਵਿੰਗ ਦੇ ਇੰਨਚਾਰਜ ਅਮਨਪ੍ਰੀਤ ਸਿੰਘ ਛੀਨਾ ਨੇ ਬੋਲਦਿਆ ਦੱਸਿਆ ਕਿ ਜੋ ਵੀ ਪ੍ਰਵਾਸੀ ਭਾਰਤੀ ਅੱਜ ਵੀ ਭਾਰਤ ਦਾ ਨਾਗਰਿਕ ਹੈ ਤੇ ਉਸਨੇ ਆਪਣੀ ਵੋਟ ਚੋਣ ਕਮਿਸ਼ਨ ਕੋਲ ਰਜਿਸਟਰ ਕਰਵਾਈ ਹੈ, ਉਹ ਪ੍ਰਵਾਸੀ ਭਾਰਤੀ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਚੋਣ ਲੜ ਸਕਦਾ ਹੈ।

ਅਮਨਪ੍ਰੀਤ ਨੇ ਦੱਸਿਆ ਕਿ ਪੀਪੀਪੀ ਨੂੰ ਅਮਰੀਕਾ, ਕਨੇਡਾ, ਆਸਟ੍ਰੇਲਿਆ ਅਤੇ ਯੂਕੇ ਤੋਂ ਭਾਰੀ ਸਮਰਥਨ  ਮਿਲ ਰਿਹਾ ਹੈ ਅਤੇ ਪ੍ਰਵਾਸੀ ਭਾਰਤੀ ਪੰਜਾਬ ਦੀ ਬੇਹਤਰੀ ਲਈ ਸ.ਮਨਪ੍ਰੀਤ ਸਿੰਘ ਬਾਦਲ ਦਾ ਸਾਥ ਦੇਣ ਦਾ ਮਨ ਬਣਾਈ ਬੈਠੇ ਹਨ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਪ੍ਰਵਾਸੀ ਭਾਰਤੀ ਚੋਣਾਂ ਵਿਚ ਪੀਪੀਪੀ ਦਾ ਸਾਥ ਦੇਣ ਲਈ ਭਾਰਤ ਆ ਚੁਕੇ ਹਨ ਅਤੇ ਹੋਰ ਵੀ ਆ ਰਹੇ ਹਨ। ਇਹ ਸਾਬਿਤ ਕਰਦਾ ਹੈ ਕਿ ਪ੍ਰਵਾਸੀ ਭਾਰਤੀਆਂ ਨੂੰ ਮਿਲਿਆ ਵੋਟ ਦਾ ਅਧਿਕਾਰ ਅਤੇ ਮਨਪ੍ਰੀਤ ਦੀਆਂ ਨੀਤੀਆਂ ਨੇ ਪ੍ਰਵਾਸੀ ਭਾਰਤੀਆਂ ਨੂੰ ਆਪਣੀ ਮਿੱਟੀ ਨਾਲ ਜੋੜਿਆ ਹੈ। ਉਹਨਾਂ ਨੇ ਕਿਹਾ ਕਿ ਐਨ.ਆਰ.ਆਈ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਅਹਿਮ ਰੋਲ ਨਿਭਾਉਣਗੇ ਅਤੇ ਸਮਾਜ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਵੱਧ-ਚੜ ਕੇ ਪੰਜਾਬ ਦੀ ਸਿਆਸਤ ਵਿੱਚ ਹਿੱਸਾ ਲੈਣਗੇ।

ਅਮਨਪ੍ਰੀਤ ਨੇ ਦੱਸਿਆ ਕਿ ਪੰਜਾਬ ਚੋਂ ਬੜੀ ਵੱਡੀ ਮਾਤਰਾ ਵਿੱਚ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤੌਰ ਤੇ ਪੱਕੇ ਤੌਰ ਤੇ ਰਹਿ ਰਹੇ ਹਨ । ਪਿਛਲੇ ਸਮੇਂ ਵਿੱਚ ਉਹਨਾਂ ਨੇ ਆਰਥਿਕ ਤੌਰ ਤੇ ਭਾਰਤ ਵਿੱਚ ਨਿਵੇਸ਼ ਕਰਕੇ ਵੱਡਾ ਸਹਿਯੋਗ ਦਿੱਤਾ ਹੈ ਪਰ ਭ੍ਰਿਸ਼ਟਾਚਾਰ ਦੇ ਵੱਧਣ ਕਾਰਨ ਉਹਨਾਂ ਵੱਲੋਂ ਨਿਵੇਸ਼ ਦਰ ਵਿੱਚ ਬਹੁਤ ਕਮੀ ਆਈ ਹੈ। ਪੀਪੀਪੀ ਨੇ ਇਸ ਸੰਬੰਧ ਵਿੱਚ ਅਹਿਮ ਨੀਤੀਆਂ ਬਣਾਉਨ ਦਾ ਫੈਸਲਾ ਲਿਆ ਹੈ ਜਿਸਦੇ ਨਾਲ ਪ੍ਰਵਾਸੀ ਭਾਰਤੀ ਮੁੜ ਭਾਰਤ ਚ ਹੀ ਨਹੀਂ ਬਲਕੀ ਪੰਜਾਬ ਵਿੱਚ ਵੀ ਨਿਵੇਸ਼ ਕਰਨ ਲਈ ਉਤਸ਼ਾਹਿਤ ਹੋਣਗੇ। ਉਹਨਾਂ ਨੇ ਬੋਲਦਿਆਂ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਦਾ ਰਾਜਨੀਤੀ ਵਿੱਚ ਹਿੱਸਾ ਲੈਣ ਨਾਲ ਪੰਜਾਬ ਮੁੜ ਤਰੱਕੀ ਦੀਆਂ ਰਾਹਾਂ ਤੇ ਚੱਲੇਗਾ ਅਤੇ ਦੇਸ਼ ਦਾ ਨੰਬਰ ਵਨ ਸੂਬਾ ਬਣ ਜਾਵੇਗਾ।

Share

50 ਲੱਖ ਕੈਨੇਡੀਅਨਾਂ ਕੋਲ ਨਹੀਂ ਹੈ ਫੈਮਿਲੀ ਡਾਕਟਰ

ਐਡਮਿੰਟਨ (ਪਪ ਬਿਓਰੋ) : ਕੈਨੇਡਾ ਵਿੱਚ ਡਾਕਟਰਾਂ ਦੀ ਗਿਣਤੀ ਪਹਿਲਾਂ ਨਾਲੋਂ ਤੇਜ਼ੀ ਨਾਲ ਵਧੀ ਹੈ ਪਰ ਇਸ ਦੇ ਬਾਵਜੁਦ 50 ਲੱਖ ਕੈਨੇਡੀਅਨ ਲੋਕਾਂ ਕੋਲ ਫੈਮਿਲੀ ਡਾਕਟਰ ਨਹੀਂ ਹਨ। ਪਿਛਲੇ ਸਾਲ ਕੈਨੇਡਾ ਵਿੱਚ ਲਗਭਗ 70 ਹਜ਼ਾਰ ਡਾਕਟਰ ਪ੍ਰੈਕਟਿਸ ਕਰ ਰਹੇ ਸਨ ਅਤੇ ਇਨ੍ਹਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਵੀ ਮਹੱਤਵਪੂਰਨ ਹੈ ਕਿ ਕੁਝ ਵਰ੍ਹੇ ਪਹਿਲਾਂ ਤੱਕ ਨੌਕਰੀਆਂ ਨਾ ਮਿਲਣ ਕਾਰਨ ਅਮਰੀਕਾ ਵੱਲ ਹਿਜ਼ਰਤ ਕਰਨ ਵਾਲੇ ਡਾਕਟਰ ਵਾਪਸ ਪਰਤ ਰਹੇ ਹਨ। ਦੂਜਾ ਵਿਦੇਸ਼ਾਂ ਵਿੱਚੋਂ ਆੳਦੇ ਮੈਡੀਕਲ ਗਰੈਜੁਏਟਾਂ ਨੂੰ ਲਾਈਸੈਂਸ ਧੜਾ-ਧੜ ਮਿਲ ਰਹੇ ਹਨ ।

ਹਾਲ ਹੀ ਵਿੱਚ ਆਈ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਾਰਮੇਸ਼ਨ ਦੀ ਰਿਪੋਰਟ ਮੁਤਾਬਕ 1980 ਵਿੱਚ ਇੱਕ ਲੱਖ ਵਿਅਕਤੀਆਂ ਪਿੱਛੇ151 ਡਾਕਟਰ ਸਨ , 2003 ਵਿੱਚ190 ਅਤੇ 2010 ਵਿੱਚ 203 ਡਾਕਟਰ ਸਨ। 2010 ਵਿੱਚ ਕੈਨੇਡਾ ਦੇ 2,448 ਡਾਕਟਰਾਂ ਨੂੰ ਡਿਗਰੀਆਂ ਮਿਲੀਆਂ ਜੋ ਇੱਕ ਦਹਾਕਾ ਪਹਿਲਾਂ ਨਾਲੋਂ 55 ਫੀਸਦੀ  ਵੱਧ ਹਨ। ਪਿਛਲੇ ਪੰਜ ਸਾਲਾਂ ਵਿੱਚ ਕੈਨੇਡੀਅਨ ਸਿੱਖਿਅਤ ਡਾਕਟਰ 9.5 ਫੀਸਦੀ ਵਧੇ ਜਦ ਕਿ ਵਿਦੇਸ਼ੀ ਗਰੈਜੁਏਟ 18 ਫੀਸਦੀ ਵਧੇ ਜਿਸ ਨਾਲ ਮੁਲਕ ਦੇ ਡਾਕਟਰਾਂ ਦੀ ਨਫ਼ਰੀ ‘ਵਿੱਚ 2500 ਡਾਕਟਰ ਹੋਰ ਜੁੜ ਗਏ। ਇੱਥੇ ਇੱਕ ਡਾਕਟਰ ਔਸਤਨ 2ਲੱਖ 40 ਹਜ਼ਾਰ ਡਾਲਰ ਸਾਲਾਨਾ ਕਮਾਉਂਦਾ ਹੈ ਅਤੇ ਮਾਹਰ ਡਾਕਟਰ ਦੀ ਕਮਾਈ ਸਾਢੇ 3 ਲੱਖ ਡਾਲਰ ਨੂੰ ਪਹੁੰਚ ਜਾਂਦੀ ਹੈ।

Share

ਕੈਨੇਡਾ ਸਰਕਾਰ ਉਚੇਰੀ ਸਿੱਖਿਆ ਲਈ ਦੇਵੇਗੀ ਵਿਆਜ ਮੁਕਤ ਕਰਜ਼ਾ : ਸ਼ੋਰੀ

ਕੈਲਗਰੀ, (ਪਪ) : ਕੈਨੇਡਾ ਸਰਕਾਰ ਨੇ ਸੈਕੰਡਰੀ ਸਿੱਖਿਆ ਉਪਰੰਤ ਵਿਦਿਆਰਥੀਆਂ ਨੂੰ ਅੱਗੇ ਪੜ੍ਹਨ ਲਈ ਮਦਦ ਕਰਨ ਵਾਸਤੇ ਇਕ ਅਹਿਮ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਕੈਲਗਰੀ ਉੱਤਰ ਪੂਰਬ ਦੇ ਸੰਸਦ ਮੈਂਬਰ ਦਵਿੰਦਰ ਸ਼ੋਰੀ ਨੇ ਇਕ ਬਿਆਨ ਰਾਹੀਂ ਦੱਸਿਆ ਕਿ ਸਾਡੀ ਕੰਜ਼ਰਵੇਟਿਵ ਸਰਕਾਰ ਲਈ ਅਰਥ-ਵਿਵਸਥਾ ਸਭ ਤੋਂ ਵਧ ਅਹਿਮੀਅਤ ਰੱਖਦੀ ਹੈ। ਇਸ ਲਈ ਅਸੀਂ ਰੁਜ਼ਗਾਰ ਪ੍ਰਾਪਤ ਕਰਨ ਤੇ ਦੇਸ਼ ਦੀ ਅਰਥ-ਵਿਵਸਥਾ ਨੂੰ ਖੁਸ਼ਹਾਲ ਬਣਾਉਣ ਲਈ ਲੋੜੀਂਦਾ ਹੁਨਰ ਤੇ ਸਿੱਖਿਆ ਪ੍ਰਾਪਤ ਕਰਨ ‘ਚ ਕੈਨੇਡੀਅਨਾਂ ਦੀ ਮਦਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਲਈ ਇਕ ਨਵੀਂ ਕਰਜ਼ਾ ਸਕੀਮ ਜਾਰੀ ਕੀਤੀ ਹੈ ਜੋ 1 ਜਨਵਰੀ 2012 ਤੋਂ ਲਾਗੂ ਹੋਵੇਗੀ। ਇਸ ਸਮੇਂ ਪਾਰਟ ਟਾਈਮ ਵਿਦਿਆਰਥੀ ਆਪਣੇ ਸਿੱਖਿਆ ਕਰਜ਼ੇ ਵੱਲ ਫ਼ਿਕਰਮੰਦ ਰਹਿੰਦੇ ਹਨ ਤੇ ਉਨ੍ਹਾਂ ਨੂੰ ਕਰਜ਼ੇ ‘ਤੇ ਵਿਆਜ ਦੇਣਾ ਪੈਂਦਾ ਹੈ ਜਦ ਕਿ ਫੁੱਲ ਟਾਈਮ ਵਿਦਿਆਰਥੀ ਪੜ੍ਹਦੇ ਸਮੇਂ ਕੋਈ ਵਿਆਜ ਨਹੀਂ ਦਿੰਦੇ। ਅਗਲੇ ਸਾਲ ਪਹਿਲੀ ਜਨਵਰੀ ਤੋਂ ਪਾਰਟ ਟਾਈਮ ਵਿਦਿਆਰਥੀਆਂ ਨੂੰ ਵੀ ਆਪਣੇ ਮੌਜੂਦਾ ਤੇ ਨਵੇਂ ਕਰਜ਼ੇ ਉਪਰ ਕੋਈ ਵਿਆਜ ਨਹੀਂ ਦੇਣਾ ਪਵੇਗਾ। ਇਹ ਵਿਆਜ ਉਨ੍ਹਾਂ ਨੂੰ ਪੜ੍ਹਾਈ ਪੂਰੀ ਕਰਨ ਉਪਰੰਤ ਜਾਂ ਸਕੂਲ ਛੱਡਣ ਉਪਰੰਤ ਹੀ ਦੇਣਾ ਪਵੇਗਾ।

Share

ਐਮਪੀਜ਼ ਦੀ ਗਿਣਤੀ ਵਧਾਉਣ ਲਈ ਬਿੱਲ ਪੇਸ਼

ਟਰਾਂਟੋ (ਪਪ) : ਕੈਨੇਡਾ ਦੇ ਲੋਕਤੰਤਰੀ ਸੁਧਾਰਾਂ ਬਾਰੇ ਰਾਜ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਐਮਪੀ ਟਿਮ ਉੱਪਲ ਨੇ ਕਿਹਾ ਹੈ ਕਿ ਅਗਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਬਰੈਪਟਨ ਵਰਗੇ ਵੱਸੋਂ ਵਜੋਂ ਤੇਜੀ ਨਾਲ ਵਧ ਰਹੇ ਸ਼ਹਿਰਾਂ ਵਿੱਚ ਹੋਰ ਐਮ ਪੀ ਰਾਇਡਿੰਗਾਂ ਬਣਾਈਆਂ ਜਾਣਗੀਆਂ। ਟਿਮ ਉੱਪਲ ਨੇ ਕਿਹਾ ਕਿ ਅਸੀਂ ਵੇਖਿਆ ਹੈ ਕਿ ਕੈਨੇਡਾ ਦੇ ਕਈ ਖੇਤਰਾਂ ਦੀ ਵਸੋਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਵਸੋਂ ਮੁਤਾਬਕ ਹਾਊਸ ਆਫ ਕਾਮਨਜ਼ ਵਿੱਚ ਉਹਨਾਂ ਵਸਨੀਕਾਂ ਨੂੰ ਲੋੜੀਂਦੀ ਨੁਮਾਇੰਦਗੀ ਨਹੀਂ ਮਿਲ ਰਹੀ। ਇਸ ਮੌਕੇ ਕੈਨੇਡਾ ਦੇ ਸਿਟੀਜ਼ਨਸ਼ਿਪ ਅਤੇ ਇਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਇਸ ਨਵੇਂ ਸੁਧਾਰਾਂ ਵਾਲੀ ਨੀਤੀ ਦੀ ਪਰੋੜਤਾ ਕਰਦਿਆਂ ਕਿਹਾ ਕਿ ਬਰੈਂਪਟਨ ਸਮੇਤ ਜਿਹਨਾਂ ਸ਼ਹਿਰਾਂ ਦੀ ਵਸੋਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਉਹਨਾਂ ਨੂੰ ਕਿੰਨੀਆਂ ਹੋਰ ਸੀਟਾਂ ਮਿਲਣਗੀਆਂ, ਇਸ ਗੱਲ ਦਾ ਫੈਸਲਾ ਬਿੱਲ ਪਾਸ ਹੋਣ ਤੋਂ ਬਾਅਦ ਇੱਕ ਤਿਨ ਮੈਂਬਰੀ ਕਮਿਸ਼ਨ ਕਰੇਗਾ। ਇਸ ਕਮਿਸ਼ਨ ਦਾ ਅਧਿਕਾਰ ਖੇਤਰ ਰਾਈਡਿੰਗਾ ਦੀ ਹੱਦਬੰਦੀ ਨਿਰਧਾਰਤ ਕਰਨਾ ਹੋਵੇਗਾ। ਇਹਨਾਂ ਦੋਵੇਂ ਮੰਤਰੀਆਂ ਨੇ ਲੋਕਤੰਤਰੀ ਸੁਧਾਰਾਂ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਬਰੈਂਪਟਨ ਸਪਰਿੰਗਡੇਲ ਤੋਂ ਮੈਂਬਰ ਪਾਰਲੀਮੈਂਟ ਪਰਮ ਗਿੱਲ ਅਤੇ ਬਰੈਂਪਟਨ ਵੈਸਟ ਤੋਂ ਐਮ ਪੀ ਕਾਇਲ ਸੀਬੈਕ ਵੀ ਹਾਜ਼ਰ ਸਨ।

ਪਰਮ ਗਿੱਲ ਨੇ ਦੋਵੇਂ ਮੰਤਰੀਆਂ ਦੀ ਜਾਣ ਪਛਾਣ ਕਰਵਾਈ। ਟਿਮ ਉੱਪਲ ਨੇ ਕਿਹਾ ਕਿ ਉਹਨਾਂ ਨੇ ਪਾਰਲੀਮੈਂਟ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ ਜਿਸਦਾ ਮਕਸਦ ਹਾਊਸ ਆਫ ਕਾਮਨਜ਼ ਵਿੱਚ ਐਮ ਪੀਜ਼ ਦੀ ਗਿਣਤੀ 308 ਤੋਂ ਵਧਾ ਕੇ 338 ਕਰਨਾ ਹੈ। ਉੱਪਲ ਨੇ ਦਾਅਵਾ ਕੀਤਾ ਕਿ ਇਸ ਬਿੱਲ ਦੇ ਪੇਸ਼ ਹੋਣ ਨਾਲ ਪਰਵਾਸੀ ਵਸੋਂ ਵਾਲੇ ਸ਼ਹਿਰਾਂ ਨੂੰ ਵਧੇਰੇ ਫਾਇਦਾ ਹੋਵੇਗਾ ਕਿਉਂਕਿ ਇਹਨਾਂ ਖੇਤਰਾਂ ਵਿੱਚ ਵਸੋਂ ਵਧੇਰੇ ਹੈ ਅਤੇ ਐਮ ਪੀਜ਼ ਦੀ ਗਿਣਤੀ ਘੱਟ ਹੈ।

Share

ਪੰਜਾਬ ਪੀਪਲਜ਼ ਪਾਰਟੀ ‘ਟੋਰਾਂਟੋ ਇਕਾਈ’ ਦੇ ਕਾਰਕੁੰਨਾਂ ਵਲੋਂ ਕਮਰਕੱਸੇ

ਆਗਾਮੀ ਚੋਣਾਂ ਵਿਚ ਪੰਜਾਬ ਜਾ ਕੇ ਮਨਪ੍ਰੀਤ ਬਾਦਲ ਦੀ ਹਿਮਾਇਤ ਜੁਟਾਉਣ ਦੀ ਅਪੀਲ

ਟੋਰਾਂਟੋ (ਪਪਂ) : ਪੰਜਾਬ ਵਿਚਲੀ ਮਨਪ੍ਰੀਤ ਬਾਦਲ ਦੀ ਪਾਰਟੀ ‘ਪੰਜਾਬ ਪੀਪਲਜ਼ ਪਾਰਟੀ’ਦੀ ਟੋਰਾਂਟੋ ਇਕਾਈ ਦੇ ਕਾਰਕੁੰਨਾਂ ਵਲੋਂ ਪਿਛਲੇ ਐਤਵਾਰ ਪੰਜਾਬ ਵਿਚ ਹੋ ਰਹੀਆਂ ਆਗਾਮੀ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੇ ਸੰਬੰਧ ਵਿਚ ਇਕ ਮੀਟਿੰਗ ਹੋਈ, ਜਿਸ ਵਿਚ ਭਾਰੀ ਗਿਣਤੀ ਵਿਚ ਪਾਰਟੀ ਦੇ ਅਹੁੱਦੇਦਾਰ ਅਤੇ ਵਰਕਰ ਸ਼ਾਮਲ ਹੋਏ। ਇਹ ਮੀਟਿੰਗ ਜੋ ਟੋਰਾਂਟੋ ਇਕਾਈ ਦੀ ਪੰਜਾਬ ਦੀਆਂ ਚੋਣਾਂ ਤੱਕ ਆਖਰੀ ਮੀਟਿੰਗ ਹੋਈ। ਪੀਪਲਜ਼ ਪਾਰਟੀ ਨੂੰ ਜਿਤਾਉਣ ਲਈ ਪਾਰਟੀ ਵਰਕਰਾਂ ਵਲੋਂ ਵਿਚਾਰਾਂ ਕੀਤੀਆਂ ਅਤੇ ਫੈਸਲਾ ਲਿਆ ਗਿਆ ਕਿ ਇਥੋਂ ਦੇ ਵਰਕਰ ਪੰਜਾਬ ਜਾ ਕੇ ਆਪਣੇ ਦੋਸਤਾਂ ਰਿਸ਼ਤਦਾਰਾਂ ਨੂੰ ਉਕਤ ਪਾਰਟੀ ਨੂੰ ਵੋਟ ਪਾਉਣ ਲਈ ਕਹਿਣਗੇ ਤਾਂ ਕਿ ਪੰਜਾਬ ਅਤੇ ਪੰਜਾਬੀਅਤ ਦੀ ਹੋ ਰਹੀ ਲੁੱਟ ਨੂੰ ਠੱਲ ਪਾਈ ਜਾ ਸਕੇ ਅਤੇ ਪੰਜਾਬ ਪੀਪਲਜ਼ ਪਾਰਟੀ ਦਾ ਰਾਜ ਆਉਣ ਉਪਰ ਸਹੀ ਅਰਥਾਂ ਵਿਚ ਲੋਕਰਾਜ ਸਥਾਪਿਤ ਕੀਤਾ ਜਾ ਸਕੇ।

ਇਹ ਮੀਟਿੰਗ ਪੀਪਲਜ਼ ਪਾਰਟੀ ਦੀ ਟੋਰਾਂਟੋ ਇਕਾਈ ਦੇ ਕੋਆਡੀਨੇਟਰ ਭਾਰੀ ਗਿਣਤੀ ਵਿਚ ਸ਼ਾਮਲ ਹੋਏ ਲੋਕਾਂ ਦੇ ਸਾਹਮਣੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਕੀਤੀਆਂ ਗਈਆਂ ਵਿਚਾਰਾਂ ਵਿਚ ਕਿਹਾ ਗਿਆ ਕਿ ਜੇਕਰ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਨੂੰ ਸੱਚੀਂਮੁੱਚੀਂ ਪੰਜਾਬ ਨਾਲ ਮੋਹ ਹੈ ਤਾਂ ਉਨਾਂ ਨੂੰ ਰਾਜ ਪਲਟੇ ਲਈ ਮਨਪ੍ਰੀਤ ਸਿੰਘ ਬਾਦਲ ਦੇ ਹੱਥ ਮਜਬੂਤ ਕਰਨ ਲਈ ਆਪਣੇ ਵਲੋਂ ਪੂਰੀ ਵਾਹ ਲਾਉਣੀ ਚਾਹੀਦੀ ਹੈ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਜੋ ਵੀ ਲੋਕ ਪਾਰਟੀ ਦੀ ਮਦਦ ਲਈ ਪੰਜਾਬ ਜਾਣਾ ਚਾਹੁੰਦੇ ਹਨ ਉਹ ਟੋਰਾਂਟੋ ਵਿਚਲੇ ਪਾਰਟੀ ਦਫਤਰ ਨਾਲ ਜ਼ਰੂਰ ਸੰਪਰਕ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਪਾਰਟੀ ਦੇ ਚੰਡੀਗੜ ਵਿਚਲੇ ਦਫਤਰ ਬਾਰੇ ਸਮਝਾ ਦਿੱਤਾ ਜਾਵੇ, ਜਿਸ ਨਾਲ ਉਥੇ ਜਾ ਕੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਜਾਣ ਵਾਲੇ ਚਾਹਵਾਨ ਸੱਜਣ ਉਨ੍ਹਾਂ ਨਾਲ ਸੰਪਰਕ ਕਰ ਲੈਣ ਤਾਂ ਕੇ ਉਨ੍ਹਾਂ ਨੂੰ ਉਥੋਂ ਦੀ ਮੁੱਢਲੀ ਜਾਣਕਾਰੀ ਦਿੱਤੀ ਜਾ ਸਕੇ। ਉਕਤ ਨੇਤਾਵਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਜੇਕਰ ਆਪ ਪੰਜਾਬ ਨਹੀਂ ਵੀ ਜਾ ਸਕਦੇ ਤਾਂ ਪੰਜਾਬ ਵਸਦੇ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਟੈਲੀਫੋਨ ਉਪਰ ਅਪੀਲ ਜ਼ਰੂਰ ਕਰਨ ਕੇ ਉਹ ਆਪਣੀ ਵੋਟ ਪੀਪਲਜ਼ ਪਾਰਟੀ ਦੇ ਉਮੀਦਵਾਰਾਂ ਨੂੰ ਪਾ ਕੇ ਸਫਲ ਕਰਨ ਤਾਂ ਕਿ ਪੰਜਾਬ ਜੋ ਕਦੇ ਸੋਨੇ ਦੀ ਚਿੱੜੀ ਹੁੰਦਾ ਸੀ, ਨੂੰ ਮੁੜ ਤੋਂ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿਚ ਸੋਨੇ ਦੀ ਚਿੱੜੀ ਬਣਾਇਆ ਜਾ ਸਕੇ।

ਉਕਤ ਵਿਅਕਤੀਆਂ ਨੇ ਇਹ ਗੱਲ ਵੀ ਸਪੱਸ਼ਟ ਕੀਤੀ ਕਿ ਟੋਰਾਂਟੋ ਵਸਦੇ ਪਾਰਟੀ ਵਰਕਰਾਂ ਦੀ ਚੋਣਾਂ ਤੋਂ ਪਹਿਲਾਂ ਤੱਕ ਦੀ ਟੋਰਾਂਟੋ ਵਿਚ ਇਹ ਆਖਰੀ ਮੀਟਿੰਗ ਸੀ ਅਤੇ  ਬਾਅਦ ਵਿਚ ਪਾਰਟੀ ਹਿਮਾਇਤੀਆਂ ਨੇ ਪੰਜਾਬ ਚਲੇ ਜਾਣਾ ਹਨ ਕਿਉਂਕਿ ਉਥੇ ਜਾ ਕੇ ਜੋ ਪਾਰਟੀ ਦੀ ਮਦਦ ਕੀਤੀ ਜਾ ਸਕੇਗੀ, ਉਸ ਨਾਲ ਹੀ ਪਾਰਟੀ ਨੂੰ ਚੋਣਾਂ ਵਿਚ ਲਾਭ ਹੋਏਗਾ। ਜਾਣਕਾਰੀ ਲਈ ਪਾਰਟੀ ਦੇ ਦਫਤਰ ਵਿਚਲੇ ਫੋਨ ਨੰਬਰ 905-799-8090 ਸੰਪਰਕ ਕੀਤਾ ਜਾ ਸਕਦਾ ਹੈ।

Share

ਅਮਰੀਕੀ ਹਵਾਈ ਅੱਡੇ ‘ਤੇ ਇਕ ਸਿੱਖ ਨੂੰ ਚਾਕੂ ਮਾਰਿਆ

ਵਾਸ਼ਿੰਗਟਨ, 6 ਦਸੰਬਰ (ਏਜੰਸੀ) : ਭਾਰਤ ਦੇ ਦੌਰੇ ‘ਤੇ ਆ ਰਹੇ ਇਕ ਅਧਖੜ ਉਮਰ ਦੇ ਸਿੱਖ ਨੂੰ ਕੈਲੀਫੋਰਨੀਆ ਦੇ ਹਵਾਈ ਅੱਡੇ ‘ਤੇ ਚਾਕੂ ਮਾਰ ਦਿੱਤਾ ਗਿਆ। ਪੁਲਸ ਨੇ ਇਸ ਸੰਬੰਧੀ ਇਕ ਗੋਰੇ ਨੂੰ ਚਾਕੂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਕ ਸਥਾਨਕ ਅਖਬਾਰ ਵਿਚ ਛਪੀ ਖ਼ਬਰ ਮੁਤਾਬਿਕ ਉਕਤ ਸਿੱਖ ਵਿਅਕਤੀ ‘ਤੇ  ਫ੍ਰੇੇਸਨੋ ਯੋਸੇਮਿਟੇ ਕੌਮਾਂਤਰੀ ਹਵਾਈ ਅੱਡੇ ‘ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਹਵਾਈ ਜਹਾਜ਼ ਵਿਚ ਸਵਾਰ ਹੋਣ ਵਾਲਾ ਸੀ। ਉਸ ਦਾ ਉਥੇ ਹੀ ਡਾਕਟਰਾਂ ਨੇ ਇਲਾਜ ਕੀਤਾ ਅਤੇ ਉਹ ਭਾਰਤ ਆਉਣ ਲਈ ਹਵਾਈ ਜਹਾਜ਼ ਵਿਚ ਸਵਾਰ ਹੋ ਗਿਆ। ਪੁਲਸ ਨੇ ਇਸ ਸਿੱਖ ਵਿਅਕਤੀ ਦੀ ਪਛਾਣ ਨਹੀਂ ਦੱਸੀ। ਪੁਲਸ ਮੁਤਾਬਿਕ ਹਮਲਾਵਰ 26 ਸਾਲਾ ਗੋਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਸਮੇਂ ਉਕਤ ਸਿੱਖ ਵਿਅਕਤੀ ‘ਤੇ ਹਮਲਾ ਕੀਤਾ ਗਿਆ, ਉਸ ਸਮੇਂ ਉਹ ਟਰਮੀਨਲ ਨੇੜੇ ਆਪਣੇ ਦੋਭਾਸ਼ੀਏ ਨਾਲ ਖੜ੍ਹਾ ਸੀ। ਹਮਲਾਵਰ ਅਤੇ ਉਕਤ ਸਿੱਖ ਵਿਅਕਤੀ ਵਿਚਾਲੇ ਕੋਈ ਬਹਿਸ ਵੀ ਨਹੀਂ ਹੋਈ ਸੀ। ਹਮਲੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਹਮਲਾਵਰ ਨੂੰ ਫਿਲਹਾਲ ਜੇਲ ਵਿਚ ਬੰਦ ਕਰ ਦਿੱਤਾ ਗਿਆ ਹੈ।

Share
« 1 2 3 4 5 6 7 8 9 10 11 »