‘ਵਪਾਰ’

ਏਅਰ ਇੰਡੀਆ ਵਿਚ ਸਰਕਾਰ 1200 ਕਰੋੜ ਹੋਰ ਨਿਵੇਸ਼ ਕਰੇਗੀ-ਪਟੇਲ

Punjab Post weekly Punjabi Newspaper in Calgary, Punjabi Newspapaper in Canada, Punjabi Newspaper in Punjab,Punjabi news on business, politics, sports

Government To Infuse Rs. 1200 Crore Equity In Air India

ਬਰਲਨ, 11 ਜੂਨ (ਏਜੰਸੀ) – ਸਰਕਾਰ ਅਗਲੇ ਕੁਝ ਮਹੀਨਿਆਂ ਦੌਰਾਨ ਏਅਰ ਇੰਡੀਆ ਵਿਚ 1200 ਕਰੋੜ ਰੁਪਏ ਦਾ ਹੋਰ ਨਿਵੇਸ਼ ਕਰੇਗੀ ਤੇ ਭਵਿੱਖ ਦੀ ਨੀਤੀ ਤੈਅ ਕਰਨ ਲਈ ਇਸ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰੇਗੀ। ਇਹ ਪ੍ਰਗਟਾਵਾ ਸ਼ਹਿਰੀ ਹਵਾਬਾਜ਼ੀ ਮੰਤਰੀ ਪ੍ਰਫੁਲ ਪਟੇਲ ਨੇ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਏਅਰ ਇੰਡੀਆ ਵਿਚੋਂ ਸਰਕਾਰੀ ਹਿੱਸਾ ਵੇਚਣ ਬਾਰੇ ਕੋਈ ਨਿਰਨਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਇਸ ਵਿਚ 2000 ਕਰੋੜ ਰੁਪਏ ਨਿਵੇਸ਼ ਹੋ ਜਾਣਗੇ ਤਾਂ ਅਸੀਂ ਸਥਿਤੀ ਦਾ ਜਾਇਜ਼ਾ ਲਵਾਂਗੇ। ਪਟੇਲ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਦੇ ਸਾਲਾਨਾ ਸੰਮੇਲਨ ਮੌਕੇ ਗੱਲਬਾਤ ਕਰ ਰਹੇ ਸਨ। ਪਿਛਲੇ ਸਾਲ ਸਰਕਾਰ ਨੇ ਏਅਰ ਇੰਡੀਆ ਨੂੰ 800 ਕਰੋੜ ਰੁਪਏ ਦਿੱਤੇ ਸਨ।

Share

ਇੰਡੀਅਨ ਆਇਲ ਦਾ ਰਿਕਾਰਡ ਮੁਨਾਫ਼ਾ

Punjab Post weekly Punjabi Newspaper in Calgary, Punjabi Newspapaper in Canada, Punjabi Newspaper in Punjab,Punjabi news on business, politics, sports

ਪੈਟਰੋਲੀਅਮ ਉਤਪਾਦਾਂ ਦੀ ਮਾਰਕਿਟਿੰਗ ਸਰਵਜਨਕ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ ਵਿੱਤ ਵਰ੍ਹੇ 2009-10 ਵਿੱਚ ਤੇਲ ਸਟੋਰ ਅਤੇ ਵਿਦੇਸ਼ੀ ਮੁਦਰਾ ਐਕਸਚੇਂਜ ਵਿੱਚ ਵਾਧੇ ਕਾਰਣ ਰਿਕਾਰਡ 10221 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ 2950 ਕਰੋੜ ਰੁਪਏ ਦੀ ਤੁਲਨਾ ਵਿੱਚ 246.47 ਪ੍ਰਤੀਸ਼ਤ ਜਿਆਦਾ ਹੈ। ਕੰਪਨੀ ਦੇ ਪ੍ਰਮੁੱਖ ਬੀਐੱਮ ਬੰਸਲ ਨੇ ਇੱਥੇ ਪੱਤਰਕਾਰ ਸੰਮੇਲਨ ਵਿੱਚ ਵਿੱਤੀ ਨਤੀਜੇ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤ। ਉਹਨਾਂ ਨੇ ਦੱਸਿਆ ਕਿ ਵਿੱਤ ਵਰ੍ਹੇ 2009.10 ਦੇ ਮੁਨਾਫੇ ਵਿੱਚ ਕਾਫ਼ੀ ਜਿਆਦਾ ਵਾਧਾ ਭੰਡਾਰਣ, ਵਿਆਜ਼ ਲਾਭ ਤੇ ਵਿਦੇਸ਼ੀ ਮੁਦਰਾ ਐਕਸਚੇਂਜ ਦਰ ਵਿੱਚ ਵਾਧੇ ਦੇ ਕਾਰਣ ਹੋਈ ਹੈ।
ਉਹਨਾਂ ਨੇ ਦੱਸਿਆ ਕਿ ਵਿੱਤ ਵਰ੍ਹੇ 2009-10 ਵਿੱਚ ਉਹਨਾਂ ਦੀ ਕੰਪਨੀ ਨੇ ਕੁੱਲ ਦੋ ਲੱਖ 17 ਹਜਾਰ 73 ਕਰੋੜ ਰੁਪਏ ਦਾ ਕਾਰੋਬਾਰ ਕੀਤਾ, ਜੋ ਵਿੱਤ ਵਰ੍ਹੇ 2008-09 ਵਿੱਚ ਦੋ ਕਰੋੜ 85 ਲੱਖ 337 ਕਰੋੜ ਰੁਪਏ ਦੀ ਤੁਲਨਾ ਵਿੱਚ 4.99 ਪ੍ਰਤੀਸ਼ਤ ਘੱਟ ਹੈ।

Share

ਮਹਿੰਦਰਾ ਨੇ ਕੀਤਾ ਰੇਵਾ ਦਾ ਅਧਿਗ੍ਰਹਿਣ

ਬਹੁ ਉਪਯੋਗੀ ਵਾਹਨ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਰੇਵਾ ਨਾਂਅ ਨਾਲ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਰੇਵਾ ਇਲੈਕਟ੍ਰਿਕ ਕਾਰ ਕੰਪਨੀ ਵਿੱਚ ਬਹੁ ਸੰਖਿਅਕ ਹਿੱਸੇਦਾਰੀ ਖਰੀਦਣ ਦੀ ਘੋਸ਼ਣਾ ਕੀਤੀ ਹੈ। ਮਹਿੰਦਰਾ ਐਂਡ ਮਹਿੰਦਰਾ ਦੇ ਆਟੋਮੋਬਾਇਲ ਐਂਡ ਫਰਮਾ ਇਕੁਵਪਮੈਂਟ ਸੈਕਟਰ ਦੇ ਪ੍ਰਮੁੱਖ ਪਵਨ ਗੋਇਨਕਾ ਨੇ ਪੱਤਰਕਾਰ ਸੰਮੇਲਨ ਵਿੱਚ ਇਹ ਘੋਸ਼ਣਾ ਕਰਦਿਆਂ ਦੱਸਿਆ ਕਿ ਇਸ ਸਬੰਧ ਵਿੱਚ ਦੋਵੇਂ ਕੰਪਨੀਆਂ ਨੇ ਨਵੇਂ ਕਰਾਰ ਉੱਤੇ ਹਸਤਾਖ਼ਰ ਕੀਤੇ ਹਨ।
ਹੁਣ ਰੇਵਾ ਦਾ ਨਾਂਅ ਮਹਿੰਦਰਾ ਰੇਵਾ ਇਲੈਕਟ੍ਰਿਕ ਵ੍ਹੀਕਲ ਕੰਪਨੀ ਮਹਿੰਦਰਾ ਰੇਵਾ ਹੋ ਗਿਆ ਹੈ। ਸ਼੍ਰੀ ਗੋਇਨਕਾ ਕੰਪਨੀ ਦੇ ਨਵ ਗਠਿਤ ਨਿਦੇਸ਼ਕ ਮੰਡਲ ਦੇ ਪ੍ਰਮੁੱਖ ਚੁਣੇ ਗਏ ਹਨ। ਉਹਨਾਂ ਨੇ ਦੱਸਿਆ ਕਿ ਮਹਿੰਦਰਾ ਐਂਡ ਮਹਿੰਦਰਾ ਦੀ ਮਹਿੰਦਰਾ ਰੇਵਾ ਵਿੱਚ ਹਿੱਸੇਦਾਰੀ 55.2 ਪ੍ਰਤੀਸ਼ਤ ਹੋਵੇਗੀ। ਇਸਦੇ ਲਈ ਕੰਪਨੀ ਰੇਵਾ ਦੇ ਸੰਚਾਲਕਾਂ ਤੋਂ ਹਿੱਸੇਦਾਰੀ ਲਵੇਗੀ ਅਤੇ ਨਵੀਂ ਕੰਪਨੀ ਵਿੱਚ 45 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

Share

ਅੰਬਾਨੀ ਭਰਾਵਾਂ ‘ਚ ਹੋਇਆ ਨਵਾਂ ਸਮਝੌਤਾ

ਦੇਸ਼ ਦੇ ਦੋ ਪ੍ਰਮੁੱਖ ਉਦਯੋਗਪਤੀ ਅੰਬਾਨੀ ਭਰਾਵਾਂ ਨੇ ਆਪਣੇ ਪੁਰਾਣੇ ਆਪਸੀ ਮਤਭੇਦ ਭੁੱਲਦਿਆਂ ਇੱਕ ਨਵੇਂ ਸਮਝੌਤੇ ਉੱਤੇ ਹਸਤਾਖ਼ਰ ਕੀਤੇ ਹਨ। ਦੋਵਾਂ ਸਮੂਹਾਂ ਦੀਆਂ ਕੰਪਨੀਆਂ ਵੱਲੋਂ ਜਾਰੀ ਇੱਕ ਬਿਆਨ ਵਿੱਚ ਇੱਥੇ ਦੱਸਿਆ ਗਿਆ ਕਿ ਰਿਲਾਇੰਸ ਇੰਡਸਟਰੀਜ਼ ਅਤੇ ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀਆਂ ਕੰਪਨੀਆਂ ਦੇ ਨਿਦੇਸ਼ਕ ਮੰਡਲਾਂ ਨੇ ਇਸ ਸਮਝੌਤੇ ਨੂੰ ਹਰੀ ਝੰਡੀ ਵਿਖਾ ਦਿੱਤੀ ਹੈ। ਬਿਆਨ ਦੇ ਅਨੁਸਾਰ ਨਵਾਂ ਸਮਝੌਤਾ ਇੱਕ ਸਾਧਾਰਣ ਸਮਝੌਤਾ ਹੈ, ਜੋ ਗੈਸ ਆਧਾਰਿਤ ਬਿਜਲੀ ਉਤਪਾਦਨ ਨਾਲ ਜੁੜ੍ਹਿਆ ਹੈ।

ਇਸ ਤੋਂ ਪਹਿਲਾਂ ਉੱਚਤਮ ਅਦਾਲਤ ਨੇ ਦੋਵਾਂ ਭਰਾਵਾਂ ਦੇ ਵਿਚਕਾਰ ਸੰਪੱਤੀ ਦੇ ਬਟਵਾਰੇ ਦੇ ਦੌਰਾਨ ਹੋਇਆ, ਕੇਜੀਡੀ 6 ਬੇਸਿਨ ਦੀ ਗੈਸ ਉੱਤੇ ਕੀਤਾ ਗਿਆ ਸਮਝੌਤਾ ਖਾਰਿਜ ਕਰ ਦਿੱਤਾ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁਕੇਸ਼ ਡੀ ਅੰਬਾਨੀ ਰਿਲਾਇੰਸ ਇੰਡਸਟਰੀਜ਼ ਲਿਮੀਟੇਡ ਅਤੇ ਅਨਿਲ ਡੀ ਅੰਬਾਨੀ ਦੇ ਰਿਲਾਇੰਸ ਏਡੀਏ ਗਰੁੱਪ ਦੀਆਂ ਕੰਪਨੀਆਂ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮੀਟੇਡ, ਰਿਲਾਇੰਸ ਇੰਫਰਾਸਟ੍ਰੇਕਚਰ ਲਿਮੀਟੇਡ, ਰਿਲਾਇੰਸ ਨੇਚੁਰਲ ਰਿਸੋਰਸੇਜ਼ ਲਿਮੀਟੇਡ ਅਤੇ ਰਿਲਾਇੰਸ ਕੈਪੀਟਲ ਲਿਮੀਟੇਡ ਨੇ ਸਮਝੌਤੇ ਦਾ ਸਮਰੱਥਨ ਕੀਤਾ ਅਤੇ ਸਾਲ 2006 ਜਨਵਰੀ ਵਿੱਚ ਕੀਤੇ ਗਏ ਸਾਰੇ ਸਮਝੌਤੇ ਖਾਰਿਜ ਕਰਦਿਆਂ ਇੱਕ ਨਵਾਂ ਸਮਝੌਤਾ ਕੀਤਾ ਹੈ।

Share

ਭਾਰਤ ‘ਚ ਵੱਧਿਆ ਡੇਲ ਦਾ ਕਾਰੋਬਾਰ

Dell's India biz grows 90 pc, eyes cloud‎ :: Punjab Post weekly Punjabi Newspaper from Calgary, Punjabi Newspapaper in Canada, Punjabi News in Punjab

Dell's India biz grows

ਕੰਪਿਊਟਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਡੇਲ ਇਨ-ਕਾਰਪੋਰੇਸ਼ਨ ਨੂੰ ਭਾਰਤੀ ਕਾਰੋਬਾਰ ਵਿੱਚ 90 ਫੀਸਦੀ ਦੀ ਬੜ੍ਹਤ ਦਰਜ ਹੋਈ ਹੈ। ਡੇਲ ਵੱਲੋਂ ਜਾਰੀ ਵਿੱਤ ਨਤੀਜਿਆਂ ਦੇ ਮੁਤਾਬਕ ਵਿੱਤ ਵਰ੍ਹੇ 2010 ਵਿੱਚ ਕੰਪਨੀ ਦਾ ਭਾਰਤੀ ਕਾਰੋਬਾਰ 90 ਫੀਸਦੀ ਵੱਧਕੇ ਇੱਕ ਅਰਬ ਡਾਲਰ ਦੇ ਕਰੀਬ ਪਹੁੰਚ ਗਿਆ। ਭਾਰਤ ਅਤੇ ਬ੍ਰਾਜ਼ੀਲ ਵਿੱਚ ਡੇਲ ਦੇ ਉਤਪਾਦਾਂ ਦੀ ਚੰਗੀ ਵਿੱਕਰੀ ਦੇ ਕਾਰਣ ਅਪ੍ਰੈਲ ਨੂੰ ਸਮਾਪਤ ਪਹਿਲੀ ਤਿਮਾਹੀ ਵਿੱਚ ਕੰਪਨੀ ਨੇ 52 ਫੀਸਦੀ ਅਧਿਕ 44 ਕਰੋੜ 10 ਲੱਖ ਡਾਲਰ ਦਾ ਸ਼ੁੱਧ ਮੁਨਾਫ਼ਾ ਕਮਾਇਆ। ਇਸ ਮਿਆਦ ਵਿੱਚ ਕੰਪਨੀ ਦਾ ਕੁੱਲ ਰੈਵੀਨਿਊ ਵੀ 21 ਪ੍ਰਤੀਸ਼ਤ ਵੱਧਕੇ 14.9 ਅਰਬ ਡਾਲਰ ਉੱਤੇ ਪਹੁੰਚ ਗਿਆ। ਕੰਪਨੀ ਦੇ ਮੁਤਾਬਿਕ ਵਿੱਤ ਵਰ੍ਹੇ 2010 ਵਿੱਚ ਬਰਿਕ ਦੇਸ਼ਾਂ ਭਾਰਤ, ਬ੍ਰਾਜ਼ੀਲ, ਰੂਸ ਤੇ ਚੀਨ ਵਿੱਚ ਉਸਦੇ ਕਾਰੋਬਾਰ ਵਿੱਚ 60 ਫੀਸਦੀ ਦੀ ਤੇਜੀ ਆਈ, ਜਿਸ ਵਿੱਚ ਸਭ ਤੋਂ ਜਿਆਦਾ 90 ਫੀਸਦੀ ਦਾ ਵਾਧਾ ਭਾਰਤੀ ਕਾਰੋਬਾਰ ਵਿੱਚ ਰਿਹਾ ਹੈ।

Share

ਜੇ. ਪੀ. ਸੀਮੈਂਟ ਕੰਪਨੀ ਦੇ ਮਾਲਕ ’ਤੇ ਪਰਚਾ ਦਰਜ

ਕੀਰਤਪੁਰ ਸਾਹਿਬ, 15 ਮਈ : ਦੇਸ਼ ਵਿਦੇਸ਼ ਦੇ ਉਦਯੋਗਿਕ ਜਗਤ ਵਿੱਚ ਉਸ ਸਮੇਂ ਤਹਿਲਕਾ ਮੱਚ ਗਿਆ ਜਦੋਂ ਦੇਸ਼ ਦੀ ਅਰਥ ਵਿਵਸਥਾ ਉਤੇ ਦਬਦਬਾ ਰੱਖਣ ਵਾਲੀ ਵਿਸ਼ਵ ਪ੍ਰਸਿੱਧ ਕੰਪਨੀ ਜੈ ਪ੍ਰਕਾਸ਼ ਐਸੋਸੀਏਟ ਦੇ ਮਾਲਕ ਕ੍ਰਿਸ਼ਨ ਕੁਮਾਰ ਤਲਵਾੜ ਦੇ ਖਿਲਾਫ ਜੰਗਲਾਤ ਵਿਭਾਗ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੀਰਤਪੁਰ ਸਾਹਿਬ ਥਾਣੇ ਵਿਖੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਕਾਨੂੰਨ 1984 ਦੀ ਧਾਰਾ 3-5 ਅਤੇ ਭਾਰਤ ਜੰਗਲਾਤ ਕਾਨੂੰਨ ਦੀ ਧਾਰਾ ਅਧੀਨ ਕੇਸ ਦਰਜ ਕਰ ਲਿਆ ਗਿਆ।

ਇਥੇ ਜ਼ਿਕਰਯੋਗ ਹੈ ਕਿ ਜੈ ਪ੍ਰਕਾਸ਼ ਜਿਨ੍ਹਾਂ ਦਾ ਪਹਿਲਾ ਬਿਲਡਿੰਗ ਦਾ ਕੰਮ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਜੇ ਪੀ ਸੀਮੈਂਟ ਫੈਕਟਰੀ ਲਗਾ ਕੇ ਸੀਮੈਂਟ ਜਗਤ ਵਿੱਚ ਧੁੰਮਾਂ ਮਚਾ ਦਿੱਤੀਆਂ ਸਨ ਅਤੇ ਇਨ੍ਹਾਂ ਨੇ ਵਿੱਦਿਅਕ ਅਦਾਰੇ ਤੇ ਯੂਨੀਵਰਸਿਟੀਆਂ ਦਾ ਵੀ ਨਿਰਮਾਣ ਕਰਵਾਇਆ ਸੀ ਅਤੇ ਬੀਤੇ ਸਮੇਂ ਦੌਰਾਨ ਉਨ੍ਹਾਂ ਸੋਲਨ ਜ਼ਿਲ੍ਹੇ ਵਿਚ ਦੋ ਸੀਮੈਂਟ ਫੈਕਟਰੀਆਂ ਦਾ ਨਿਰਮਾਣ ਕੀਤਾ ਜਿਨ੍ਹਾਂ ਵਿੱਚ ਪੰਜਾਬ ਦੇ ਸਰਹੱਦੀ ਪਿੰਡ ਦੇਹਵੀ ਦੇ ਨਾਲ ਲੱਗਦੇ ਸੋਲਨ ਜ਼ਿਲ੍ਹੇ ਦੇ ਪਿੰਡ ਬਘੇਰੀ ਲਾਗੇ ਜੇ ਪੀ ਸੀਮੈਂਟ ਫੈਕਟਰੀ ਲਾਈ ਸੀ ਜਿਸ ਕਾਰਣ ਇਸ ਫੈਕਟਰੀ ਵਾਲਿਆਂ ਤੇ ਪੰਜਾਬ ਨਾਲ ਲੱਗਦੀ ਜ਼ਮੀਨ ਕਥਿਤ ਤੌਰ ਤੇ ਸਬੰਧਤ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਦੱਬ ਲੈਣ ਦੇ ਚਰਚੇ ਚੱਲਦੇ ਰਹੇ ਹਨ।

ਜੰਗਲਾਤ ਰੇਂਜ ਅਫਸਰ ਬਲਬੀਰ ਸਿੰਘ ਆਨੰਦਪੁਰ ਸਾਹਿਬ ਨੇ ਇਥੇ ਦੱਸਿਆ ਕਿ ਜੇ ਪੀ ਸੀਮੈਂਟ ਫੈਕਟਰੀ ਵਾਲੇ ਜੰਗਲਾਤ ਵਿਭਾਗ ਦੀ ਤਾਰ ਤੋੜ ਕੇ ਵਿਚੋਂ ਕਲਿੰਕਰ ਲੰਘਾਉਣੇ ਸ਼ੁਰੂ ਕਰ ਦਿੱਤੇ ਸਨ ਜਿਸ ਕਾਰਣ ਪੁਲਿਸ ਵਲੋਂ ਮਾਮਲਾ ਦਰਜ ਕਰਵਾਇਆ ਗਿਆ। ਇਸ ਸਬੰਧੀ ਥਾਣਾ ਮੁਖੀ ਕੀਰਤਪੁਰ ਸਾਹਿਬ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜੇ ਪੀ ਕੰਪਨੀ ਦੇ ਮਾਲਕ ਜੈ ਪ੍ਰਕਾਸ਼ ਤੇ ਵਾਇਸ ਪ੍ਰੈਜੀਡੈਂਟ ਕ੍ਰਿਸ਼ਨ ਕੁਮਾਰ ਤਲਵਾੜ ਖਿਲਾਫ ਮਾਮਲਾ ਦਰਜ ਕਰਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਉਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਸਬੰਧੀ ਫੈਸਲਾ ਲਿਆ ਜਾਵੇਗਾ। ਇਸ ਮਾਮਲੇ ਦੀ ਡੀ ਐਸ ਪੀ ਸੰਤ ਸਿੰਘ ਧਾਲੀਵਾਲ ਨੇ ਪੁਸ਼ਟੀ ਕੀਤੀ ਹੈ ਪਰ ਕੰਪਨੀ ਦੇ ਵਾਇਸ ਪ੍ਰੈਜੀਡੈਂਟ ਕ੍ਰਿਸ਼ਨ ਕੁਮਾਰ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਇਸ ਮਾਮਲੇ ਸਬੰਧੀ ਆਪਣਾ ਸਪੱਸ਼ਟੀਕਰਨ ਦੇਣ ਤੋਂ ਮਨਾ ਕਰ ਦਿੱਤਾ।

Share

ਐਮਟੀਐਨਐਲ ਨੂੰ 2514 ਕਰੋੜ ਦਾ ਘਾਟਾ

ਜਨਤਕ ਖੇਤਰ ਦੀ ਦੂਰਸੰਚਾਰ ਸੇਵਾ ਕੰਪਨੀ ਮਹਾਨਗਰ ਟੈਲੀਫੋਨ ਨਿਗਮ ਲਿਮਟਡ(ਐਮਟੀਐਨਐਲ) ਨੂੰ ਬੀਤੇ ਵਿੱਤੀ ਵਰ੍ਹੇ ਦੀ ਆਖਰੀ ਤਿਮਾਹੀ ਵਿਚ 1573.75 ਕਰੋੜ ਦਾ ਘਾਟਾ ਹੋਇਆ। ਕੰਪਨੀ ਦੇ ਇੱਕ ਬਿਆਨ ਅਨੁਸਾਰ ਵਿੱਤੀ ਵਰ੍ਹੇ 2009-10 ਦੌਰਾਨ ਉਸ ਦਾ ਕੁੱਲ ਘਾਟਾ 2514.86 ਕਰੋੜ ਰੁਪਏ ਹੋ ਗਿ।ਇਸ ਤੋਂ ਪਹਿਲਾਂ ਦੇ ਵਰ੍ਹੇ ਦੌਰਾਨ ਇਹ 211.71 ਕਰੋੜ ਰੁਪਏ ਸ।ਇਸ ਵਰ੍ਹੇ ਜਨਵਰੀ ਤੋਂ ਮਾਰਚ ਦੌਰਾਨ ਐਮਟੀਐਨਐਲ ਦਾ ਘਾਟਾ 1573.75 ਕਰੋੜ ਰੁਪਏ ਰਿਹਾ ਜਦੋਂ ਕਿ ਇਸ ਤੋਂ ਪਹਿਲਾਂ ਦੇ ਵਰ੍ਹੇ ਦੇ ਇੰਨ੍ਹੇ ਸਮੇ ਵਿਚ ਇਹ ਸਿਰਫ 73 ਕਰੋੜ ਤਿੰਨ ਲੱਖ ਰੁਪਏ ਸੀ।ਇਸ ਸਮੇਂ ਦੌਰਾਨ ਕੰਪਨੀ ਦੀ ਕੁੱਲ ਆਮਦਨ ਵਿਚ ਬੀਤੇ ਵਰ੍ਹੇ ਮੁਕਾਬਲੇ 20.55 ਫੀਸਦੀ ਵਾਧਾ ਹੋਇ।ਸਾਲ 2008-09 ਦੀ ਆਖਰੀ ਤਿਮਾਹੀ ਵਿਚ ਉਸ ਦੀ ਆਮਦਨ 1620.27 ਕਰੋੜ ਰੁਪਏ ਰਹੀ ਸੀ ਜਦੋਂ ਕਿ 2009-10 ਦੀ ਆਖਰੀ ਤਿਮਾਹੀ ਵਿਚ ਇਹ 1343.99 ਕਰੋੜ ਰੁਪਏ ਰਹੀ ਪਰ ਕੰਪਨੀ ਦੀ ਆਮਦਨ ਵਿਚ ਪੂਰੇ ਵਿੱਤੀ ਵਰ੍ਹੇ ਵਿਚ ਉਸ ਤੋਂ ਪਹਿਲਾਂ ਦੇ ਵਰ੍ਹੇ ਮੁਕਾਬਲੇ 7.02 ਫੀਸਦੀ ਦੀ ਕਮੀ ਹੋਈ।

Share

ਵਿਸ਼ਵ ਬੈਂਕ ‘ਚ ਭਾਰਤ 7ਵਾਂ ਵੱਡਾ ਹਿੱਸੇਦਾਰ

ਵਿਸ਼ਵ ਬੈਂਕ ਵਿੱਚ ਕੀਤੇ ਗਏ ਪ੍ਰਸ਼ਾਸਨਿਕ ਅਤੇ ਵਿੱਤੀ ਸੁਧਾਰਾਂ ਮਗਰੋਂ ਇਸ ਵਿੱਚ ਭਾਰਤ ਸੱਤਵਾਂ ਸਭ ਤੋਂ ਵੱਡਾ ਹਿੱਸੇਦਾਰ ਬਣ ਗਿਆ ਹੈ। ਸੂਤਰਾਂ ਦੇ ਅਨੁਸਾਰ ਵਿਸ਼ਵ ਬੈਂਕ ਦੀ ਵਿਕਾਸ ਕਮੇਟੀ ਦੀ ਬੈਠਕ 25 ਅਪ੍ਰੈਲ ਨੂੰ ਅਮਰੀਕਾ ਵਿਖੇ ਆਯੋਜਿਤ ਕੀਤੀ ਗ। ਬੈਠਕ ਵਿੱਚ ਬੈਂਕ ਦੀ ਵਿੱਤੀ ਸਮਰੱਥਾ ਅਤੇ ਉਸਦੇ ਸੰਚਾਲਨ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਭੂਮਿਕਾ ਨੂੰ ਵਧਾਉਣ ਵਾਲੇ ਇਤਿਹਾਸਿਕ ਫੈਸਲੇ ਕੀਤੇ ਗਏ। ਇਹਨਾਂ ਫੈਸਲਿਆਂ ਨਾਲ ਭਾਰਤ ਨੂੰ ਬਹੁਤ ਲਾਭ ਹੋਵੇਗਾ। ਬੈਂਕ ਦੇ ਹਿੱਸੇਦਾਰੀ ਢਾਂਚੇ ਵਿੱਚ ਪਰਿਵਰਤਨ ਨੇ ਭਾਰਤ ਨੂੰ ਬੈਂਕ ਦੇ ਅਹਿਮ ਹਿੱਸੇ ਧਾਰਕਾਂ ਵਿੱਚ ਸ਼ਾਮਿਲ ਕਰ ਦਿੱਤਾ ਹੈ। ਭਾਰਤ ਹੁਣ ਵਿਸ਼ਵ ਬੈਂਕ ਦਾ ਸੱਤਵਾਂ ਵੱਡਾ ਹਿੱਸੇਦਾਰ ਬਣ ਜਾਵੇਗਾ।

Share

ਵੀਡੀਓਕੋਨ ਵਿਸ਼ਵ ਬੈਂਕ ਦੀ ਕਾਲੀ ਸੂਚੀ ‘ਚ

Punjab Post weekly Punjabi Newspaper in Calgary, Punjabi Newspapaper in Canada, Punjabi Newspaper in Punjab,Punjabi news on business, politics, sports

Videocon

ਵਿਸ਼ਵ ਬੈਂਕ ਨੇ ਵੇਣੁਗੋਪਾਲ ਧੂਤ ਦੀ ਅਗਵਾਈ ਵਾਲੀ ਕੰਪਨੀ ਵੀਡੀਓਕਾਨ ਉੱਤੇ ਬੈਂਕ ਦੇ ਨਾਲ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਵਰਤਾਓ ਵਿੱਚ ਲਿਪਤ ਹੋਣ ਦਾ ਆਰੋਪ ਲਗਾਉਂਦਿਆਂ ਉਸਨੂੰ ਤਿੰਨ ਸਾਲ ਦੇ ਲਈ ਕਾਲੀ ਸੂਚੀ ਵਿੱਚ ਪਾ ਦਿੱਤਾ। ਵਿਸ਼ਵ ਬੈਂਕ ਦੀ ਵੈਬਸਾਈਟ ਉੱਤੇ ਜਾਰੀ ਇੱਕ ਅਧਿਸੂਚਨਾ ਦੇ ਮੁਤਾਬਿਕ ਵੀਡੀਓਕੋਨ ਇੰਡਸਟਰੀਜ਼ ਨੂੰ ਖਰੀਦ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਵਿਸ਼ਵ ਬੈਂਕ ਨੇ 11 ਜਨਵਰੀ 2013 ਤੱਕ ਪ੍ਰਤੀਬੰਧਿਤ ਕੀਤਾ ਹੈ।

ਵਿਸ਼ਵ ਬੈਂਕ ਨੇ ਇਸੇ ਤਰ੍ਹਾਂ ਦਾ ਕੜ੍ਹਾ ਰੁਖ਼ ਸੱਤਿਅਮ ਕੰਪਿਊਟਰ ਵਿੱਚ ਘੁਟਾਲੇ ਦਾ ਖੁਲਾਸਾ ਹੋਣ ਤੋਂ ਪਹਿਲਾਂ ਅਪਣਾਇਆ ਗਿਆ ਸੀ। ਫਿਲਹਾਲ, ਵੀਡੀਓਕੋਨ ਦੇ ਮਾਮਲੇ ਵਿੱਚ ਕੋਈ ਵਾਰ ਫੋਨ ਕਰਨ ਅਤੇ ਸੰਦੇਸ਼ ਭੇਜਣ ਦੇ ਬਾਵਜੂਦ ਨਾ ਤਾਂ ਧੂਤ ਨਾਲ ਅਤੇ ਨਾ ਹੀ ਕੰਪਨੀ ਦੇ ਬੁਲਾਰੇ ਨਾਲ ਟਿੱਪਣੀ ਦੇ ਲਈ ਸੰਪਰਕ ਕੀਤਾ ਜਾ ਸਕਿਆ।

Share

ਇੰਡੀਗੋ ਨੂੰ ਮਿਲੀ ਮੰਜ਼ੂਰੀ

:: Punjab Post weekly Punjabi Newspaper from Calgary, Punjabi Newspapaper in Canada, Punjabi News in Punjab

IndiGo Airline

ਸਰਕਾਰ ਨੇ ਬਜ਼ਟ ਹਵਾਈ ਸੇਵਾ ਕੰਪਨੀ ਇੰਡੀਗੋ ਨੂੰ 150 ਹਵਾਈ ਜਹਾਜ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਸਿਧਾਂਤਕ ਮੰਜ਼ੂਰੀ ਦੇ ਦਿੱਤੀ ਹੈ। ਇਹ ਹਵਾਈ ਜਹਾਜ ਉਹਨਾਂ 100 ਹਵਾਈ ਜਹਾਜਾਂ ਦੇ ਇਲਾਵਾ ਹਨ, ਜਿਨ੍ਹਾਂ ਦੇ ਲਈ ਕੰਪਨੀ ਪਹਿਲਾਂ ਆਰਡਰ ਦੇ ਚੁੱਕੀ ਹੈ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਸਿਵਲ ਏਵੀਏਸ਼ਨ ਡਿਪਾਰਟਮੈਂਟ ਦੀ ਹਵਾਈ ਜਹਾਜ ਖਰੀਦ ਕਮੇਟੀ ਨੇ ਇਸੇ ਤਰ੍ਹਾਂ ਦੀ ਮੰਜ਼ੂਰੀ ਚੈਨਈ ਦੀ ਪੈਰਾਮਾਊਂਟ ਏਅਰਵੇਜ਼ ਦੇ ਇੱਕ ਪ੍ਰਸਤਾਵ ਨੂੰ ਵੀ ਦਿੱਤੀ ਹੈ, ਜਿਸਨੇ ਕਨੇਡੀਅਨ ਕੰਪਨੀ ਬਾਂਬਾਰਡਿਅਰ ਅਤੇ ਯੂਰੋਪੀ ਕੰਪਨੀ ਏਟੀਆਰ ਤੋਂ 10 ਹਵਾਈ ਜਹਾਜ ਖਰੀਦਣ ਦੀ ਯੋਜਨਾ ਬਣਾਈ ਹੈ। ਇੰਡੀਗੋ ਦੇ ਕੋਲ ਵਰਤਮਾਨ ਵਿੱਚ 25 ਏਅਰਬੱਸ ਏ-320-ਐੱਸ ਹਨ। ਉਸਨੇ 2006 ਵਿੱਚ ਸੇਵਾ ਸ਼ੁਰੂ ਕਰਨ ਦੇ ਸਮੇਂ 100 ਹਵਾਈ ਜਹਾਜਾਂ ਦਾ ਆਰਡਰ ਦਿੱਤਾ ਸੀ। ਸਾਲ 2015 ਤੱਕ ਉਸਦੇ ਕੋਲ ਬਾਕੀ ਹਵਾਈ ਜਹਾਜ ਪਹੁੰਚ ਜਾਣ ਦੀ ਉਮੀਦ ਹੈ। ਨਵੇਂ ਹਵਾਈ ਜਹਾਜਾਂ ਦੇ ਆਰਡਰ 2015 ਦੇ ਮਗਰੋਂ ਆਉਣ ਸ਼ੁਰੂ ਹੋ ਜਾਣਗੇ।

Share
« 1 2 3 4 5 6 7 8 9 10 11 12 13 »