‘ਵਪਾਰ’

ਕਿੰਗਫਿਸ਼ਰ ਦੀਆਂ ਉਡਾਣਾਂ ਰੱਦ ਹੋਣੀਆਂ ਜਾਰੀ

ਨਵੀਂ ਦਿੱਲੀ, 19 ਫਰਵਰੀ (ਏਜੰਸੀ) : ਆਮਦਨ ਕਰ ਵਿਭਾਗ ਵੱਲੋਂ ਕਿੰਗਫਿਸ਼ਰ ਏਅਰਲਾਈਨਜ਼ ਕੰਪਨੀ ਦੇ ਕੁਝ ਖਾਤਿਆਂ ‘ਤੇ ਰੋਕ ਲਗਾਏ ਜਾਣ ਦੇ ਦਰਮਿਆਨ ਕੰਪਨੀ ਦੀਆਂ ਕਈ ਉਡਾਣਾਂ ਅੱਜ ਦੂਜੇ ਦਿਨ ਐਤਵਾਰ ਨੂੰ ਵੀ ਰੱਦ ਕਰਨੀਆਂ ਪਈਆਂ। ਮੁੰਬਈ ਤੋਂ ਕਿੰਗਫਿਸ਼ਰ ਏਅਰਲਾਈਨਜ਼ ਦੀਆਂ 16 ਉਡਾਣਾਂ ਤੇ ਦਿੱਲੀ ਤੋਂ 4 ਉਡਾਣਾਂ ਰੱਦ ਕੀਤੀਆਂ ਗਈਆਂ, ਜਦਕਿ ਕੋਲਕਾਤਾ ਤੋਂ ਕਿੰਗਫਿਸ਼ਰ ਦੀਆਂ ਉਡਾਣਾਂ ਸ਼ੁੱਕਰਵਾਰ ਰਾਤ ਤੋਂ ਹੀ ਬੰਦ ਹਨ। ਕੰਪਨੀ ਕੋਲਕਾਤਾ ਤੋਂ ਰੋਜ਼ਾਨਾ 7 ਉਡਾਣਾਂ ਚਲਾਉਾਂਦੀ । ਵੱਡੀ ਗਿਣਤੀ ‘ਚ ਉਡਾਣਾਂ ਰੱਦ ਹੋਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਨੇ ਰੱਦ ਹੋਈਆਂ ਉਡਾਣਾਂ ‘ਚ ਦੇਰੀ ਦਾ ਬਿਊੁਰਾ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਡੀਜੀਸੀਏ ਵੱਲੋਂ ਇਸ ਆਧਾਰ ‘ਤੇ ਇਹ ਫੈਸਲਾ ਲਿਆ ਜਾਵੇਗਾ ਕਿ ਕੰਪਨੀ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਵੇ ਜਾਂ ਨਹੀਂ। ਡੀਜੀਸੀਏ ਦੇ ਡਾਇਰੈਕਟਰ ਈਕੇ ਭਾਰਤ ਭੂਸ਼ਨ ਨੇ ਦੱਸਿਆ ਕਿ ਸਾਨੂੰ ਕਿੰਗਫਿਸ਼ਰ ਏਅਰਲਾਈਨਜ਼ ਦੀਆਂ ਉਡਾਣਾਂ ਰੱਦ ਹੋਣ ਦੀ ਸੂਚਨਾ ਮਿਲੀ ਹੈ। ਸ੍ਰੀ ਭੂਸ਼ਨ ਨੇ ਕਿਹਾ ਕਿ ਏਅਰਲਾਈਨਜ਼ ਨੂੰ ਇਸ ਸਬੰਧੀ ਸੂਚਨਾ ਸਰਕਾਰ ਨੂੰ ਦੇਣੀ ਚਾਹੀਦੀ ਸੀ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਡਾਣਾਂ ਰੱਦ ਹੋਣ ਦੀਆਂ ਰਿਪੋਰਟਾਂ ਸਹੀ ਹਨ ਤਾਂ ਐਨੀ ਵੱਡੀ ਗਿਣਤੀ ‘ਚ ਉਡਾਣਾਂ ਰੱਦ ਹੋਣਾ ਨਿਯਮਾਂ ਦਾ ਉਲੰਘਣ ਹੈ। ਭੂਸ਼ਨ ਨੇ ਕਿਹਾ ਕਿ ਡੀਜੀਸੀਏ ਵੱਲੋਂ ਹੋਰਨਾਂ ਸਾਰੀਆਂ ਸ਼ਹਿਰੀ ਹਵਾਬਾਜ਼ੀ ਕੰਪਨੀਆਂ ਨੂੰ ਸੰਦੇਸ਼ ਭੇਜ ਕੇ ਕਿਹਾ ਗਿਆ ਹੈ ਕਿ ਕਿੰਗਫਿਸ਼ਰ ਵੱਲੋਂ ਉਡਾਣਾਂ ਰੱਦ ਕੀਤੇ ਜਾਣ ਕਾਰਨ ਉਹ ਹਵਾਈ ਅੱਡਿਆਂ ‘ਚ ਫਸੇ ਮੁਸਾਫਰਾਂ ਨੂੰ ਆਪਣੇ ਜਹਾਜ਼ਾਂ ‘ਚ ਥਾ ਦੇਣ।

ਦੂਜੇ ਪਾਸੇ ਕੰਪਨੀ ਨੇ ਉਡਾਣਾਂ ਰੱਦ ਹੋਣ ਦੀ ਗੱਲ ਸਵੀਕਾਰਦਿਆਂ ਕਿਹਾ ਕਿ ਅਜਿਹੀ ਸਥਿਤੀ ਅਗਲੇ ਚਾਰ ਦਿਨਾਂ ਤੱਕ ਜਾਰੀ ਰਹੇਗੀ। ਕੰਪਨੀ ਵੱਲੋਂ ਉਡਾਣਾਂ ਰੱਦ ਕਰਨ ਪਿੱਛੇ ਜਿੱਥੇ ਘਾਟੇ ਨੂੰ ਇਕ ਪ੍ਰਮੁੱਖ ਕਾਰਨ ਦੱਸਿਆ ਗਿਆ ਹੈ, ਉਥੇ ਪੰਛੀਆਂ ਦੇ ਜਹਾਜ਼ਾਂ ਨਾਲ ਟਕਰਾਉਣ ਨੂੰ ਵੀ ਇਕ ਵਜ੍ਹਾ ਦੱਸਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਕੰਪਨੀ ਨੂੰ 2010-11 ‘ਚ 1027 ਕਰੋੜ ਰੁਪਏ ਦਾ ਘਾਟਾ ਹੋਇਆ ਸੀ, ਜਦਕਿ ਕੰਪਨੀ ‘ਤੇ 7057.08 ਕਰੋੜ ਰੁਪਏ ਦਾ ਕਰਜ਼ ਹੈ।

Share

ਪਾਕਿਸਤਾਨ ਨੂੰ ਸਮਰਥਨ ਦੇ ਕੇ ਭਾਰਤ ਨਾਲ ਵੈਰ ਨਹੀਂ ਸਹੇੜ ਸਕਦਾ ਚੀਨ

ਵਾਸ਼ਿੰਗਟਨ, 13 ਫਰਵਰੀ (ਏਜੰਸੀ) : ਪਾਕਿਸਤਾਨ ਬੇਸ਼ੱਕ ਚੀਨ ਦਾ ਪੱਕਾ ਸਹਿਯੋਗੀ ਹੋਵੇ ਪਰ ਚੀਨ, ਪਾਕਿਸਤਾਨ ਲਈ ਭਾਰਤ ਨਾਲ ਕਿਸੇ ਕਿਸਮ ਦਾ ਵੈਰ ਨਹੀਂ ਸਹੇੜ ਸਕਦਾ, ਕਿਉਂਕਿ ਅਜਿਹਾ ਕਰਨ ਨਾਲ ਚੀਨ ਦਾ 60 ਅਰਬ ਡਾਲਰ ਦਾ ਵਿਸ਼ਾਲ ਵਪਾਰ ਸੰਕਟ ਵਿਚ ਪੈ ਜਾਵੇਗਾ। ਪਾਕਿਸਤਾਨ ਦੇ ਇਕ ਉਘੇ ਲੇਖਕ ਅਹਿਮਦ ਰਾਸ਼ਿਦ ਨੇ ਨਵੀਂ ਕਿਤਾਬ ‘ਪਾਕਿਸਤਾਨ ਆਨ ਦਿ ਬਰਿੰਕ – ਦਿ ਫਿਊਚਰ ਆਫ਼ ਅਮਰੀਕਾ, ਪਾਕਿਸਤਾਨ ਐਂਡ ਅਫ਼ਗ਼ਾਨਿਸਤਾਨ’ ਵਿਚ ਕਿਹਾ ਹੈ ਕਿ ਆਰਥਿਕ ਮਹੱਤਵ ਦਾ ਅਰਥ ਹੈ ਕਿ ਪਾਕਿਸਤਾਨ ਲੰਮੇ ਸਮੇਂ ਤੱਕ ਭਾਰਤ ਖਿਲਾਫ਼ ਪੂਰੀ ਤਰ੍ਹਾਂ ਜਾਂ ਬਿਨਾਂ ਸ਼ਰਤ ਸਮਰਥਨ ਲਈ ਚੀਨ ’ਤੇ ਵਿਸ਼ਵਾਸ਼ ਨਹੀਂ ਕਰ ਸਕਦਾ।

ਰਾਸ਼ਿਦ ਨੇ ਕਿਤਾਬ ਵਿਚ ਲਿਖਿਆ ਹੈ ਕਿ ਚੀਨ ਦਾ ਭਾਰਤ ਨਾਲ ਕਰੀਬ 60 ਅਰਬ ਡਾਲਰ ਦਾ ਵਪਾਰਕ ਅਤੇ ਕਾਰੋਬਾਰੀ ਰਿਸ਼ਤਾ ਹੈ, ਜਿਹੜਾ ਅੰਦਾਜ਼ੇ ਅਨੁਸਾਰ ਅਗਲੇ 10 ਸਾਲਾਂ ਵਿਚ 6 ਗੁਣਾਂ ਤੱਕ ਵੱਧ ਸਕਦਾ ਹੈ। ਚੀਨ, ਪਾਕਿਸਤਾਨ ਨੂੰ ਪੂਰੀ ਤਰ੍ਹਾਂ ਅਤੇ ਬਿਨ੍ਹਾਂ ਕਿਸੇ ਸ਼ਰਤ ਦੇ ਭਾਰਤ ਖਿਲਾਫ਼ ਸਮਰਥਨ ਦੇ ਕੇ ਇਸ ਨੂੰ ਗੁਆਉਣਾ ਨਹੀਂ ਚਾਹਵੇਗਾ। ਰਾਸ਼ਿਦ ਅਨੁਸਾਰ ਉਭਰਦੇ ਭਾਰਤ ਨਾਲ ਸੰਤੁਲਨ ਕਾਇਮ ਕਰਨ ਲਈ ਚੀਨ, ਪਾਕਿਸਤਾਨ ਨਾਲ ਰਣਨੀਤਕ ਰਿਸ਼ਤੇ ਚਾਹੁੰਦਾ ਹੈ ਅਤੇ ਪਾਕਿਸਤਾਨ ਨੇ ਇਸ ਨੂੰ ਮੁਹੱਈਆ ਕਰਵਾਉਣ ਦੀ ਇੱਛਾ ਪ੍ਰਗਟਾਈ ਹੈ। ਚੀਨ, ਭਾਰਤ ਨਾਲ ਦੁਸ਼ਮਣ ਵਾਂਗ ਵਿਵਹਾਰ ਕਰਨ ਲਈ ਤਿਆਰ ਨਹੀਂ ਹੈ ਜਿਵੇਂ ਕਿ ਪਾਕਿਸਤਾਨ ਚਾਹੁੰਦਾ ਹੈ। ਚੀਨ ਦੋਵੇਂ ਦੇਸ਼ਾਂ ਤੋਂ ਚਾਹੁੰਦਾ ਹੈ ਕਿ ਉਹ ਲੜਾਈ ਦੀ ਬਜਾਏ ਸ਼ਾਂਤੀ ਨਾਲ ਰਹੇ।

Share

ਟੈਕਸ ਛੋਟ ਹੱਦ 2 ਲੱਖ ਰੁਪਏ ਹੋਣ ਦੀ ਸੰਭਾਵਨਾ

ਨਵੀਂ ਦਿੱਲੀ, 6 ਫਰਵਰੀ (ਏਜੰਸੀ) : ਸਰਕਾਰ ਵੱਲੋਂ ਟੈਕਸ ਛੋਟ ਹੱਦ ਵਧਾਕੇ ਤਨਖਾਹਦਾਰਾਂ ਤੇ ਹੋਰ ਨਿੱਜੀ ਟੈਕਸ ਦੇਣ ਵਾਲਿਆਂ ਨੂੰ ਕੁਝ ਰਾਹਤ ਦਿੱਤੇ ਜਾਣ ਦੀ ਸੰਭਾਵਨਾ ਹੈ। ਟੈਕਸ ਛੋਟ ਹੱਦ ਵਧਾਕੇ 2 ਲੱਖ ਰੁਪਏ ਕਰ ਦਿੱਤੇ ਜਾਣ ਦੀ ਆਸ ਹੈ। ਉਂਝ ਸਰਕਾਰ ਨੂੰ ਦਰਪੇਸ਼ ਆਰਥਕ ਮਜਬੂਰੀਆਂ ਕਾਰਨ ਟੈਕਸ ਦਰਾਂ ਘਟਾਉਣ ਦੀ ਸੰਭਾਵਨਾ ਘੱਟ ਹੈ। ਸੂਤਰਾਂ ਅਨੁਸਾਰ ਸਰਕਾਰ ਡਾਇਰੈਕਟ ਟੈਕਸ ਕੋਡ (ਡੀ.ਟੀ.ਸੀ) ਦੀਆਂ ਕੁਝ ਸਿਫਾਰਿਸ਼ਾਂ ਨੂੰ ਮੰਨ ਲਵੇਗੀ। ਡੀ. ਟੀ. ਸੀ. ਜੋ ਸੰਸਦੀ ਸਥਾਈ ਕਮੇਟੀ ਦੇ ਵਿਚਾਰ ਅਧੀਨ ਹੈ, ਵਿਚ ਟੈਕਸ ਛੋਟ ਹੱਦ ਮੌਜੂਦਾ 1.8 ਲੱਖ ਤੋਂ ਵਧਾਕੇ 2 ਲੱਖ ਕਰ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਇਸ ਵਿਚ ਇਹ ਵੀ ਤਜਵੀਜ਼ ਹੈ ਕਿ ਸਭ ਤੋਂ ਵੱਧ ਟੈਕਸ ਦਰ 30% ਮੌਜੂਦਾ ਸਾਲਾਨਾ 8 ਲੱਖ ਰੁਪਏ ਦੀ ਆਮਦਨ ਦੀ ਬਜਾਏ 10 ਲੱਖ ਰੁਪਏ ਤੋਂ ਵਧ ਆਮਦਨ ‘ਤੇ ਵਸੂਲਿਆ ਜਾਵੇ। ਵਿੱਤ ਮੰਤਰੀ ਪ੍ਰਣਾਬ ਮੁਖਰਜੀ ਵੱਲੋਂ 2012-13 ਦੇ ਬਜਟ ਦੀਆਂ ਤਜਵੀਜ਼ਾਂ ਦਾ ਖੁਲਾਸਾ ਮਾਰਚ ਦੇ ਅੱਧ ਦੇ ਆਸਪਾਸ ਕਰ ਦਿੱਤਾ ਜਾਵੇਗਾ। ਵਧੀ ਮੁਦਰਾ ਸਫੀਤੀ ਦੀ ਦਰ ਦੇ ਮੱਦੇਨਜ਼ਰ ਉਦਯੋਗ ਵੱਲੋਂ ਵੀ ਆਮਦਨ ਟੈਕਸ ਸਲੈਬ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂ ਕਿ ਸਰਕਾਰ ਵੱਲੋਂ ਮੌਜੂਦਾ ਟੈਕਸ ਦਰਾਂ ਹੀ ਕਾਇਮ ਰਖੇ ਜਾਣ ਦੀ ਆਸ ਕੀਤੀ ਜਾਂਦੀ ਹੈ।

Share

ਸਟੇਟ ਬੈਂਕ ਕੌਮਾਂਤਰੀ ਪੱਧਰ ‘ਤੇ ਪੂੰਜੀ ਇਕੱਠੀ ਕਰਨ ਦੀ ਤਿਆਰੀ ‘ਚ

ਬੈਲਜੀਅਮ , 29 ਜਨਵਰੀ (ਏਜੰਸੀ) : ਭਾਰਤ ‘ਚ ਜਨਤਕ ਖੇਤਰ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਕੌਮਾਂਤਰੀ ਬਾਜ਼ਾਰ ਤੋਂ ਪੂੰਜੀ ਇਕੱਠੀ ਕਰਨ ਦੀ ਯੋਜਨਾ ਬਣਾ ਰਹੇ ਹਨ। ਬੈਂਕ ਦੇ ਐੱਮ. ਡੀ. ਹੇਮੰਤ ਕਾਂਟ੍ਰੈਕਟਰ ਨੇ ਬੈਲਜੀਅਮ ਦੇ ਏਂਟਵਰਪ ਸ਼ਹਿਰ ਵਿਚ ਸਥਿਤ ਬੈਂਕ ਦਫਤਰ ਵਿਚ ਦੱਸਿਆ ਕਿ ਐੱਸ. ਬੀ. ਆਈ. ਕੋਲ ਪੂੰਜੀ ਦੀ ਤੰਗੀ ਹੋ ਰਹੀ ਹੈ। ਅਜਿਹੇ ‘ਚ ਹੀ ਉਹ ਘਰੇਲੂ ਪੱਧਰ ਦੇ ਨਾਲ ਹੀ ਕੌਮਾਂਤਰੀ ਪੱਧਰ ‘ਤੇ ਵੀ ਪੂੰਜੀ ਇਕੱਠੀ ਕਰਨ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਕਾਂਟ੍ਰੈਕਟਰ ਨੇ ਕਿਹਾ ਕਿ ਇਸ ਦੇ ਲਈ ਕੌਮਾਂਤਰੀ ਬਾਜ਼ਾਰਾਂ ਵਿਚ ਤਰਥੱਲੀ ਭਰੇ ਹਾਲਾਤਾਂ ਦੇ ਥੋੜ੍ਹੇ ਸ਼ਾਂਤ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਜਿਵੇਂ ਹੀ ਉਥੇ ਹਾਲਾਤ ਸੁਧਰਨਗੇ, ਐੱਸ. ਬੀ. ਆਈ. ਪੂੰਜੀ ਇਕੱਠੀ ਕਰਨ ਦੇ ਆਪਣੇ ਪ੍ਰੋਗਰਾਮ ‘ਤੇ ਅਮਲ ਸ਼ੁਰੂ ਕਰ ਦੇਵੇਗਾ। ਬੀਤੇ ਸਾਲ ਬੈਂਕ ਨੇ ਕਿਹਾ ਕਿ ਉਸ ਦੀ ਕੌਮਾਂਤਰੀ ਬਾਜ਼ਾਰ ਨਾਲ ਕਰੀਬ 10 ਅਰਬ ਡਾਲਰ ਤਕ ਇਕੱਠਾ ਕਰਨ ਦੀ ਯੋਜਨਾ ਹੈ।

Share

ਪ੍ਰਣਬ ਮੁਖਰਜੀ ਵੱਲੋਂ ਅਮਰੀਕੀ ਨਿਵੇਸ਼ਕਾਂ ਨੂੰ ਨਿਵੇਸ਼ ਲਈ ਸੱਦਾ

ਸ਼ਿਕਾਗੋ, 29 ਜਨਵਰੀ (ਏਜੰਸੀਆਂ) : ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਬੁਨਿਆਦੀ ਢਾਂਚਾ ਖੇਤਰ ਵਿੱਚ ਨਿਵੇਸ਼ ਦੀ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਅਮਰੀਕੀ ਨਿਵੇਸ਼ਕਾਂ ਨੂੰ ਇਸ ਖੇਤਰ ਵਿੱਚ ਆਉਣ ਦਾ ਸੱਦਾ ਦਿੱਤਾ ਹੈ। ਮੁਖਰਜੀ ਨੇ ਕਿਹਾ ਕਿ ਅਮਰੀਕੀ ਨਿਵੇਸ਼ਕਾਂ ਦੇ ਲਈ ਭਾਰਤ ਦੀ ਢਾਂਚਾਗਤ ਖੇਤਰ ਦੀ ਕੰਪਨੀਆਂ ਦੇ ਲੰਬੇ ਸਮੇਂ ਦੇ ਬਾਊਂਡ ‘ਚ ਨਿਵੇਸ਼ ਦਾ ਵਧਿਆ ਮੌਕਾ ਹੈ। ਉਹ ਇਨਫਰਾਸਟਰਕਚਰ ਡੇਟ ਫੰਡ ਦੇ ਜ਼ਰੀਏ ਇਨ੍ਹਾਂ ਬਾਊਂਡਾਂ ‘ਚ ਨਿਵੇਸ਼ ਕਰ ਸਕਦੇ ਹਨ। ਇਨਫਰਾ ਡੇਟ ਫੰਡ ਦੀ ਯੁੂਨਿਟਾਂ ਦੇ ਜ਼ਰੀਏ ਨਿਵੇਸ਼ਤ ਧਨ ਢਾਂਚਾਗਤ ਖੇਤਰ ਦੀ ਕੰਪਨੀਆਂ ਦੇ ਕਰਜ਼ ਪੱਤਰਾਂ ਵਿੱਚ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਦੇਸ਼ ‘ਚ ਲੰਬੇ ਸਮੇਂ ਦੀਆਂ ਵਿਆਜ਼ ਦਰਾਂ ‘ਤੇ ਭਰੋਸਾ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਦੇ ਬੁਨਿਆਦੀ ਢਾਂਚਾ ਖੇਤਰ ਵਿੱਚ 12ਵੀਂ ਯੋਜਨਾ (2012-17) ‘ਚ 1,000 ਅਰਬ ਡਾਲਰ ਦੇ ਨਿਵੇਸ਼ ਦੀ ਲੋੜ ਦਾ ਅੰਦਾਜ਼ਾ ਲਗਾਇਆ ਗਿਆ ਹੈ। ਮੁਖਰਜੀ ਨੇ ਇੱਥੇ ਇੱਕ ਪੱਤ੍ਰਿਕਾ ਦੀ 500 ਕੰਪਨੀਆਂ ਦੀ ਸੂਚੀ ਵਿੱਚ ਸ਼ਾਮਲ ਚੋਣਵੀਂਆਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਬੈਠਕ ਵਿੱਚ ਕਿਹਾ ਕਿ ਭਾਰਤ ਨੇ ਬਿਜਲੀ, ਦੂਰਸੰਚਾਰ, ਬੰਦਰਗਾਹ, ਹਵਾਈ ਅੱਡਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਜਿਹੇ ਖੇਤਰਾਂ ਵਿੱਚ ਇੱਕ ਪਾਰਦਰਸ਼ੀ ਅਤੇ ਸਥਿਰ ਵਿਵਸਥਾ ਸਥਾਪਤ ਕੀਤੀ ਹੈ। ਨਾਲ ਹੀ ਕੋਲਾ ਖੇਤਰ ਦੇ ਲਈ ਵੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਨੇ ਹਾਲ ਹੀ ਵਿੱਚ ਕਰਜ਼ ਅਤੇ ਸ਼ੇਅਰ ਬਾਜ਼ਾਰ ਵਿੱਚ ਵਿਦੇਸ਼ੀ ਨਿਵੇਸ਼ਕਾਂ ਦੀ ਭਾਗੀਦਾਰੀ ਨੂੰ ਸਰਲ ਬਣਾਇਆ ਹੈ। ਵਿਦੇਸ਼ੀ ਨਿਵੇਸ਼ਕਾਂ ਨੂੰ ਹੁਣ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਸਿੱਧੇ ਨਿਵੇਸ਼ ਦੀ ਆਗਿਆ ਹੈ।

ਵਿਦੇਸ਼ੀ ਨਿਵੇਸਕਾਂ ਦੀ ਵੱਧ ਭਾਗੀਦਾਰੀ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ ਖੇਤਰ ਦੀ ਪ੍ਰੀਯੋਜਨਾ ਦੇ ਲਈ ਕਰਜ਼ ਦੀ ਬਹੁਤ ਵੱਡੀ ਰਾਸ਼ੀ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਇੱਕ ਅਜਿਹਾ ਤੰਤਰ ਵਿਕਸਤ ਕੀਤਾ ਗਿਆ ਹੈ, ਜਿਸ ਵਿੱਚ ਵਿਦੇਸ਼ੀ ਨਿਵੇਸ਼ਕ ਬੁਨਿਆਦਾ ਢਾਂਚਾਗਤ ਖੇਤਰ ਦੇ ਬਾਊਂਡ ਨਿਵੇਸ਼ ਕਰਨ ਵਾਲੇ ਜਾਇਦਾਦ ਪ੍ਰਬੰਧਾਂ ਦੀ ਯੂਨਿਟਾਂ ਦੇ ਜ਼ਰੀਏ ਭਾਰਤੀ ਕਰਜ਼ ਬਾਜ਼ਾਰ ਵਿੱਚ ਰਕਮ ਲਗਾ ਸਕਦੇ ਹਨ।

Share

ਡੀਜ਼ਲ ਕਾਰਾਂ ਹੋਣਗੀਆਂ 80 ਹਜ਼ਾਰ ਰੁਪਏ ਤਕ ਮਹਿੰਗੀਆਂ

ਨਵੀਂ ਦਿੱਲੀ, 29 ਜਨਵਰੀ (ਏਜੰਸੀ) : ਜੇਕਰ ਤੁਸੀਂ ਡੀਜ਼ਲ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ ਕਿਉਂਕਿ ਬਜਟ ਦੇ ਬਾਅਦ ਡੀਜ਼ਲ ਕਾਰਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋ ਸਕਦਾ ਹੈ। ਪੈਟਰੋਲੀਅਮ ਮੰਤਰੀ ਐੱਸ. ਜੈਪਾਲ ਰੈੱਡੀ ਨੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੂੰ ਅਗਲੇ ਆਮ ਬਜਟ ਵਿਚ ਡੀਜ਼ਲ ਗੱਡੀਆਂ ‘ਤੇ ਵੱਖ ਤੋਂ 80 ਹਜ਼ਾਰ ਰੁਪਏ ਦੀ ਕਸਟਮ ਡਿਊਟੀ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ। ਜੇਕਰ ਵਿੱਤ ਮੰਤਰੀ ਇਹ ਗੱਲ ਮੰਨਦੇ ਹਨ ਤਾਂ ਡੀਜ਼ਲ ਕਾਰਾਂ ਦੀਆਂ ਕੀਮਤਾਂ ਵਧ ਜਾਣਗੀਆਂ। ਬਜਟ ਤੋਂ ਪਹਿਲਾਂ ਵਿੱਤ ਮੰਤਰੀ ਪ੍ਰਣਬ ਮੁਖਰਜੀ ਨਾਲ ਹੋਈ ਮੀਟਿੰਗ ਵਿਚ ਰੈੱਡੀ  ਨੇ ਤੇਲ ਤੇ ਗੈਸ ਖੇਤਰ ਖੋਜ ਵਿਚ ਲੱਗੀਆਂ ਕੰਪਨੀਆਂ ਨੂੰ ਅਗਲੇ  ਦਸ ਸਾਲਾਂ ਤੱਕ ਟੈਕਸ ਤੋਂ ਛੋਟ ਦੇਣ ਦੀ ਇੱਛਾ ਜ਼ਾਹਿਰ ਕੀਤੀ। ਉਨ੍ਹਾਂ  ਰਿਫਾਇਨਰੀਜ਼ ਨੂੰ ਜਹਾਜ਼ਾਂ ਰਾਹੀਂ  ਗੈਸ ਦੀ ਦਰਾਮਦ ਕਰਨ ‘ਤੇ ਇੰਪੋਰਟ ਡਿਊਟੀ ਵਿਚ 5 ਫੀਸਦੀ ਕਟੌਤੀ ਕਰਨ ਦੀ ਮੰਗ ਕੀਤੀ।

Share

ਅਗਲੇ ਹਫ਼ਤੇ ਆ ਸਕਦਾ ਹੈ ਫੇਸਬੁੱਕ ਦਾ ਆਈਪੀਓ

Mark Zuckerberg

Mark Zuckerberg

ਨਿਊਯਾਰਕ, 28 ਜਨਵਰੀ (ਏਜੰਸੀ) : ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਆਪਣੀ ਆਈਪੀਓ ਲਈ ਅਗਲੇ ਹਫ਼ਤੇ ਦਸਤਾਵੇਜ਼ ਜਮਾ ਕਰ ਸਕਦੀ ਹੈ। ਕੰਪਨੀ ਆਈਪੀਓ ਦੁਆਰਾ 10 ਅਰਬ ਡਾਲਰ ਇਕੱਠੇ ਕਰੇਗੀ। ਜਾਣਕਾਰੀ ਅਨੁਸਾਰ ਮਾਰਕ ਜੁਕਰਬਰਗ ਦੀ ਕੰਪਨੀ ਫੇਸਬੁੱਕ ਨੇ ਇਸ ਸੌਦੇ ਲਈ ਨਿਵੇਸ਼ ਬੈਂਕ ਮਾਰਗਨ ਸਟੈਨਲੀ ਨੂੰ ਨਿਯੁਕਤ ਕੀਤਾ ਹੈ। ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਦੇ ਹਵਾਲੇ ਦੁਆਰਾ ਲਿਖਿਆ ਹੈ, ”ਫੇਸਬੁੱਕ ਆਉਣ ਵਾਲੇ ਬੁੱਧਵਾਰ ਨੂੰ ਸੇਕ ਕੋਲ ਦਸਤਾਵੇਜ਼ ਜਮਾ ਕਰਵਾ ਸਕਦੀ ਹੈ।” ਕੰਪਨੀ ਆਈਪੀਓ ਦੁਆਰਾ 10 ਅਰਬ ਡਾਲਰ ਇਕੱਠੇ ਕਰੇਗੀ ਜਿਸ ਨਾਲ ਫੇਸਬੁੱਕ ਦਾ ਮੁਲਾਂਕਣ 75 ਅਰਬ ਡਾਲਰ ਤੋਂ 100 ਅਰਬ ਡਾਲਰ ਵਿਚਕਾਰ ਹੋਵੇਗਾ। ਫੇਸਬੁੱਕ ਨਾਲ ਲਗਭਗ 80 ਕਰੋੜ ਲੋਕ ਜੁੜੇ ਹੋਏ ਹਨ ਅਤੇ ਇਸਦੇ ਕਰਮਚਾਰੀਆਂ ਦੀ ਗਿਣਤੀ 3,000 ਹੈ।

Share

ਐਪਲ ਕੰਪਨੀ ਦੀ ਰਿਕਾਰਡ ਤੋੜ ਕਮਾਈ

ਨਵੀਂ ਦਿੱਲੀ, 28 ਜਨਵਰੀ (ਏਜੰਸੀ) : ਮੋਬਾਈਲ ਫੋਨ ਭਾਵੇਂ ਅੱਜ ਹਰ ਇਨਸਾਨ ਦੇ ਹੱਥਾਂ ਵਿਚ ਹੈ। ਇਸੇ ਤਰ੍ਹਾਂ ਮੋਬਾਈਲ ਫੋਨ ਬਣਾਉਣ ਵਾਲੀਆਂ ਕੰਪਨੀਆਂ ਵੀ ਲਗਾਤਾਰ ਤਰੱਕੀ ਵੱਲ ਵਧ ਰਹੀਆਂ ਹਨ। ਸਟੀਵ ਜਾਬਸ ਵੱਲੋਂ ਖੜ੍ਹੀ ਕੀਤੀ ਗਈ ਐਪਲ ਕੰਪਨੀ ਰਿਕਾਰਡ ਤੋੜ ਕਮਾਈ ਕਰ ਰਹੀ ਹੈ ਅਤੇ ਹਰ ਸਕਿੰਟ ਵਿਚ ਕੰਪਨੀ ਨੂੰ 82,795 ਰੁਪਏ ਦੀ ਕਮਾਈ ਹੋ ਰਹੀ ਹੈ ਅਤੇ ਕੰਪਨੀ ਦੀ ਇਹ ਕਮਾਈ ਟੈਕਸ ਦੇਣ ਤੋਂ ਬਾਅਦ ਹੈ। ਐਪਲ ਕੰਪਨੀ ਭਾਰਤੀ ਮੋਬਾਈਲ ਕੰਪਨੀਆਂ ਤੋਂ ਲਗਾਤਾਰ ਅੱਗੇ ਵਧਦੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਮਾਰਕੀਟ ਵੈਲਿਊ 400 ਅਰਬ ਡਾਲਰ ਦਾ ਹੈ। ਇਹ ਵੀ ਦੱਸਣਯੋਗ ਹੈ ਕਿ ਐਪਲ ਮੋਬਾਈਲ ਫੋਨ ਦੀ ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਵਿਚ ਮੰਗ ਕਾਫੀ ਵਧ ਗਈ ਹੈ।

Share

ਟਾਟਾ ਸਟੀਲ ਪ੍ਰਧਾਨਮੰਤਰੀ ਟ੍ਰਾਫੀ ਨਾਲ ਸਨਮਾਨਿਤ

ਜਮਸ਼ੇਦਪੁਰ, 21 ਜਨਵਰੀ (ਏਜੰਸੀ) : ਦੁਨੀਆ ਦੀਆਂ 10 ਵੱਡੀਆਂ ਇਸਪਾਤ ਕੰਪਨੀਆਂ ‘ਚੋਂ ਟਾਟਾ ਸਟੀਲ ਦੀ ਜਮਸ਼ੇਦਪੁਰ ਇਕਾਈ ਨੂੰ ਦੇਸ਼ ਦੀ ਸਭ ਤੋਂ ਪ੍ਰਸਿੱਧ ਸਟੀਲ ਉਤਪਾਦਕ ਇਕਾਈ ਦਾ ਦਰਜਾ ਦਿੰਦੇ ਹੋਏ 2 ਕਰੋੜ ਰੁਪਏ ਦੀ ਇਨਾਮੀ ਰਕਮ ਵਾਲੀ ਪ੍ਰਧਾਨਮੰਤਰੀ ਟ੍ਰਾਫੀ ਲਈ ਚੁਣਿਆ ਗਿਆ ਹੈ। ਕੰਪਨੀ ਅਨੁਸਾਰ ਟਾਟਾ ਸਟੀਲ ਦੀ ਜਮਸ਼ੇਦਪੁਰ ਇਕਾਈ ਨੂੰ ਵਿੱਤ ਸਾਲ 2009-10 ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਇਸ ਟ੍ਰਾਫੀ ਲਈ ਚੁਣਿਆ ਗਿਆ ਹੈ। ਸਾਲ 1907 ‘ਚ ਸਥਾਪਿਤ ਲਗਭਗ 17000 ਕਰਮਚਾਰੀਆਂ ਵਾਲੀ ਇਹ ਵਿਸ਼ਾਲ ਇਕਾਈ ਜਲਦੀ ਹੀ ਆਪਣੀ ਸਮਰੱਥਾ ਨੂੰ 70 ਲੱਖ ਟਨ ਤੋਂ ਵਧਾ ਕੇ ਇਕ ਕਰੋੜ ਟਨ ਸਲਾਨਾ ਕਰਨ ਜਾ ਰਹੀ ਹੈ।

Share

ਭਾਰਤੀ ਏਅਰਟੈੱਲ ‘ਤੇ 1,067 ਕਰੋੜ ਦਾ ਟੈਕਸ ਬਕਾਇਆ

ਨਵੀਂ ਦਿੱਲੀ, 18 ਜਨਵਰੀ (ਏਜੰਸੀ) : ਆਮਦਨ ਕਰ ਵਿਭਾਗ ਨੇ ਦੇਸ਼ ਦੀ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈਲ ਨੂੰ ਵਿਦੇਸ਼ਾਂ ‘ਚ ਕਾਰੋਬਾਰ ਕਰਨ ਦੇ ਸਬੰਧ ‘ਚ 1,067 ਕਰੋੜ ਰੁਪਏ ਬਕਾਏ ਦਾ ਨੋਟਿਸ ਭੇਜਿਆ ਹੈ। ਵਿਭਾਗ ਅਨੁਸਾਰ ਇਹ ਬਕਾਇਆ ਚਾਰ ਵਿੱਤੀ ਸਾਲਾਂ ਲਈ ਹੈ ਜਿਸ ਵਿਚ ਸਾਲ 2007-8 ਲਈ 202.07 ਕਰੋੜ, 2009-09 ਲਈ 329.913 ਕਰੋੜ, 2009-10 ਲਈ 313.577 ਕਰੋੜ ਅਤੇ ਸਾਲ 2010-11 ਲਈ 221.681 ਕਰੋੜ ਹੈ। ਉਧਰ ਕੰਪਨੀ ਦੇ ਬੁਲਾਰੇ ਨੇ ਕਿਹਾ ਹੈ ਕਿ ਉਸ ਨੇ ਆਮਦਨ ਕਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ ਅਤੇ ਇਸ ਲਈ ਅਸੀਂ ਕਾਨੂੰਨੀ ਮੱਦਦ ਲਵਾਂਗੇ।

Share
« 1 2 3 4 5 6 7 8 9 10 11 12 »