ਕੈਪ. ਅਮਰਿੰਦਰ ਵੀ ਅਸ਼ੀਰਵਾਦ ਲਈ ਡੇਰੇ ਪਹੁੰਚੇ

ਸਿਰਸਾ, 27 ਜਨਵਰੀ (ਏਜੰਸੀ) : ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਅੱਜ ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਜਾ ਕੇ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਤੋਂ ਪਾਰਟੀ ਲਈ ਸਮਰਥਨ ਮੰਗਿਆ। ਕਾਂਗਰਸ ਸੂਤਰਾਂ ਅਨੁਸਾਰ ਅਮਰਿੰਦਰ ਨੇ ਡੇਰਾ ਪ੍ਰਮੁੱਖ ਨਾਲ ਲੱਗਭਗ ਇਕ ਘੰਟੇ ਤਕ ਮੁਲਾਕਾਤ ਕੀਤੀ ਅਤੇ 30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾ ਦੌਰਾਨ ਪਾਰਟੀ ਲਈ ਸਮਰਥਨ ਮੰਗਿਆ। ਡੇਰੇ ਨੇ ਹਾਲੇ ਤਕ ਕਿਸੇ ਵੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਨਹੀਂ ਕੀਤਾ ਹੈ, ਜਦੋਂ ਕਿ ਰਾਜ ਦੀਆਂ 117 ਵਿਧਾਨਸਭਾ ਸੀਟਾਂ ਲਈ ਸੋਮਵਾਰ ਨੂੰ ਹੋਣ ਵਾਲੀਆਂ ਚੋਣਾ ਲਈ ਪ੍ਰਚਾਰ ਮੁਹਿਮ ਕੱਲ ਸ਼ਾਮ ਬੰਦ ਹੋ ਜਾਣੀ ਹੈ। ਵਿਰੋਧੀ ਕਾਂਗਰਸ ਅਤੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੋਵਾਂ ਦੇ ਆਗੂ ਡੇਰਾ ਪ੍ਰਮੁਖ ਦਾ ਆਸ਼ੀਰਵਾਦ ਲੈਣ ਦੇ ਯਤਨ ਕਰ ਰਿਹੇ ਹਨ। ਡੇਰਾ ਪ੍ਰਮੁੱਖ ਦਾ ਪੰਜਾਬ, ਹਰਿਆਣਾ ਅਤੇ ਉੱਤਰ ‘ਚ ਹੋਰ ਇਲਾਕਿਆਂ ਦੇ ਲੋਕਾਂ ‘ਤੇ ਖਾਸਾ ਪ੍ਰਭਾਵ ਹੈ। ਸਾਲ 2007 ਦੀਆਂ ਵਿਧਾਨਸਭਾ ਚੋਣਾ ਦੌਰਾਨ ਡੇਰੇ ਨੇ ਮਾਲਵਾ ਖੇਤਰ ‘ਚ ਕਾਂਗਰਸ ਦਾ ਸਮਰਥਨ ਕੀਤਾ ਸੀ ਤੇ ਪਾਰਟੀ ਨੂੰ ਜਿੱਤ ਮਿਲੀ ਸੀ। ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਬਠਿੰਡਾ ਤੋਂ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਜੱਸੀ ਦੇ ਨਜ਼ਦੀਕੀ ਰਿਸ਼ਤੇਦਾਰ ਹਨ।

Share

ਕੈਪਟਨ ਨੇ ਕਾਂਗਰਸੀ ਵਿਧਾਇਕਾਂ ਨੂੰ ਬਾਦਲਾਂ ਨਾਲ ਮੀਟਿੰਗਾਂ ਤੋਂ ਟੋਕਿਆ

ਅਕਾਲੀ ਦਲ ਦੀ ਲੋਕਪ੍ਰਿਅਤਾ ਦੇਖਕੇ ਕੇਪਟਨ ਘਬਰਾਇਆ : ਪ੍ਰੋਫ਼ .ਚੰਦੂਮਾਜਰਾ

ਪੰਜਾਬ ਕਾਂਗਰਸ ਦੇ ਬਾਗੀ ਉਮੀਦਵਾਰ ਹੋਏ ਇੱਕ ਜੁੱਟ ਅਮਰਿੰਦਰ ਸਿੰਘ ਨੂੰ ਦਿੱਤੀ ਚੁਨੋਤੀ ਅਕਾਲੀ ਦਲ ਕੋਲੋ ਇੱਕ ਕਰੋੜ ਰੁਪਏ ਲੇਣ ਨੂੰ ਸਾਬਿਤ ਕਰਣ

ਹਾਰ ਲਈ ਮੈਂ ਜ਼ਿੰਮੇਵਾਰ : ਕੈਪਟਨ ਅਮਰਿੰਦਰ ਸਿੰਘ

ਫਿਜ਼ਾ-ਅਗਰਵਾਲ ਝਗੜੇ ਦੀ ਜਾਂਚ ਲਈ ਏ. ਆਈ. ਜੀ. ਪਹੁੰਚੀ ਮੋਹਾਲੀ

ਕਾਂਗਰਸੀ ਵਰਕਰਾਂ ‘ਤੇ ਝੂਠੇ ਕੇਸ ਪਾਉਣ ਵਾਲਿਆਂ ਨੂੰ ਮੈਂ ਖੁਦ ਦੇਖੂੰਗਾਂ : ਕੈਪਟਨ