ਭੁਪੇਨ ਹਜ਼ਾਰਿਕਾ ਨੂੰ ਪਦਮ ਵਿਭੂਸ਼ਨ ਧਰਮਿੰਦਰ ਤੇ ਸ਼ਬਾਨਾ ਨੂੰ ਪਦਮ ਭੂਸ਼ਨ

Music maestro Bhupen Hazarika

Music maestro Bhupen Hazarika

ਨਵੀਂ ਦਿੱਲੀ, 26 ਜਨਵਰੀ (ਏਜੰਸੀ) : ਮੰਨੇ-ਪ੍ਰਮੰਨੇ ਸੰਗੀਤਕਾਰ ਅਤੇ ਗਾਇਕ ਸਵਰਗੀ ਭੁਪੇਨ ਹਜ਼ਾਰਿਕਾ, ਮੂਰਤੀਕਾਰ ਕੇ. ਜੀ. ਸੁਬਰਾਮਨੀਅਮ, ਕਾਰਟੂਨਿਸਟ ਸਵਰਗੀ ਮਾਰੀਓਡੀ ਮਿਰਾਂਡਾ, ਡਾ. ਹਸਤੀਮਲ ਸੰਚੇਤੀ ਅਤੇ ਸਾਬਕਾ ਰਾਜਪਾਲ ਟੀ.ਵੀ.ਰਾਜੇਸ਼ਵਰ ਨੂੰ ਪਦਮ ਵਿਭੂਸ਼ਨ ਅਤੇ ਫਿਲਮ ਅਭਿਨੇਤਾ ਧਰਮਿੰਦਰ ਤੇ ਅਭਿਨੇਤਰੀ ਸ਼ਬਾਨਾ ਆਜ਼ਮੀ ਸਮੇਤ 27 ਪ੍ਰਮੁਖ ਹਸਤੀਆਂ ਨੂੰ ਪਦਮ ਭੂਸ਼ਨ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਬੁੱਧਵਾਰ ਇਨ੍ਹਾਂ ਨਾਵਾਂ ਨੂੰ ਪ੍ਰਵਾਨਗੀ ਦਿੱਤੀ। ਪਦਮ ਭੂਸ਼ਨ ਨਾਲ  ਜਿਨ੍ਹਾਂ ਹੋਰਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਵਿਚ ਚਿੱਤਰਕਾਰ ਜਤਿਨ ਦਾਸ, ਫਿਲਮ ਨਿਰਦੇਸ਼ਕ ਮੀਰਾ ਨਾਇਰ, ਸ਼ਾਸਤਰੀ ਗਾਇਕ ਟੀ. ਵੀ. ਗੋਪਾਲ ਕ੍ਰਿਸ਼ਨਨ, ਸਾਬਕਾ ਕੇਂਦਰੀ ਵਿਜੀਲੈਂਸ ਕਮਿਸ਼ਨਰ ਐੱਨ. ਬਿੱਠੁਲ ਅਤੇ ਇਕ ਸਾਬਕਾ ਰਾਜਪਾਲ ਮਾਤਾ ਪ੍ਰਸਾਦ ਵੀ ਸ਼ਾਮਲ ਹਨ।

Share

ਪੰਡਿਤ ਰਵੀਸ਼ੰਕਰ ਦਾ ਹੋਵੇਗਾ ਪਹਿਲੇ ਟੈਗੋਰ ਐਵਾਰਡ ਨਾਲ ਸਨਮਾਨ

ਧਰਮਿੰਦਰ, ਸ਼ਬਾਨਾ ਤੇ ਪਾਤਰ ਸਣੇ 51 ਨੂੰ ਪਦਮ ਪੁਰਸਕਾਰ

Poll