ਬਜਟ 2019 : ਵਿੱਤ ਮੰਤਰੀ ਸੀਤਾਰਮਨ ਦੇ ਵੱਡੇ ਐਲਾਨ

ਨਵੀਂ ਦਿੱਲੀ 5 ਜੁਲਾਈ (ਏਜੰਸੀ) : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਮਜ਼ਬੂਤ ਦੇਸ਼ ਲਈ ਮਜ਼ਬੂਤ ਨਾਗਰਿਕ ਹੈ। ਪਿਛਲੇ ਕਾਰਜਕਾਲ ਵਿੱਚ ਉਨ੍ਹਾਂ ਜੋ ਮੈਗਾ ਪ੍ਰੋਜੈਕਟਸ ਸ਼ੁਰੂ ਕੀਤੇ ਸੀ, ਉਨ੍ਹਾਂ ਨੂੰ ਅੱਗੇ ਵਧਾਉਣ ਦਾ ਵੇਲਾ ਹੈ।ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਪੰਜ ਸਾਲਾਂ ਵਿੱਚ 2.7 ਟ੍ਰਿਲੀਅਨ ਡਾਲਰ ਤਕ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ ਹੈ। 5 ਟ੍ਰਿਲੀਅਨ ਇਕਾਨਮੀ ਹਾਸਲ ਕਰਨ ਲਈ ਕੁਝ ਟੀਚੇ ਹਨ। ਇਸ ਵਿੱਤੀ ਸਾਲ ਵਿੱਚ 3 ਟ੍ਰਿਲੀਅਨ ਡਾਲਰ ਦਾ ਟੀਚਾ ਰੱਖਿਆ ਗਿਆ ਹੈ।

ਭਾਰਤ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕਈ ਢਾਂਚਾਗਤ ਸੁਧਾਰ ਕੀਤੇ ਹਨ ਤੇ ਹਾਲੇ ਕਈ ਸੁਧਾਰ ਕਰਨੇ ਹਨ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਨ੍ਹਾਂ 10 ਟੀਚੇ ਤੈਅ ਕੀਤੇ ਹਨ। ਪਹਿਲਾ ਟੀਚਾ ਭੌਤਿਕ ਸੰਰਚਨਾ ਦਾ ਵਿਕਾਸ ਤੇ ਦੂਜਾ ਡੀਜੀਟਲ ਇੰਡੀਆ ਨੂੰ ਅਰਥ ਵਿਵਸਥਾ ਦੇ ਹਰ ਖੇਤਰ ਤਕ ਪਹੁੰਚਾਉਣਾ ਹੈ। ਤੀਜਾ ਹਰੀ ਮਾਤਭੂਮੀ ਤੇ ਪ੍ਰਦੂਸ਼ਣ ਮੁਕਤ ਭਾਰਤ। ਚੌਥਾ ਲਕਸ਼ ਐਮ ਐਸ ਐਮ ਈ, ਸਟਾਰਟਅੱਪ, ਡਿਫੈਂਸ, ਆਟੋ ਤੇ ਹੈਲਥ ਸੈਕਟਰ ‘ਤੇ ਜ਼ੋਰ ਦੇਣਾ ਹੈ। ਪੰਜਵਾਂ ਜਲ ਪ੍ਰਧਾਨ ਤੇ ਸਵੱਛ ਨਦੀਆਂ। ਇਸ ਤਰ੍ਹਾਂ ਮੋਦੀ ਸਰਕਾਰ ਦੇ ਛੇਵਾਂ ਉਦੇਸ਼ ਬਲੂ ਇਕਾਨਮੀ ਤੇ ਸੱਤਵਾਂ ਉਦੇਸ਼ ਗਗਨਯਾਨ ਤੇ ਚੰਦਰਯਾਨ ਮਿਸ਼ਨ ਹੈ। ਅੱਠਵਾਂ ਮਿਸ਼ਨ ਅਨਾਜ ਤੇ ਨੌਵਾਂ ਸਿਹਤਮੰਦ ਸਮਾਜ, ਆਯੁਸ਼ਮਾਨ ਭਾਰਤ ਤੇ ਸੁਪੋਸ਼ਿਤ ਮਹਿਲਾਵਾਂ ਤੇ ਬੱਚੇ। 10ਵਾਂ ਟੀਚਾ ਜਨਭਾਗੀਦਾਰੀ, ਨਿਊਨਤਮ ਸਰਕਾਰ ਤੇ ਜ਼ਿਆਦਾ ਸ਼ਾਸਨ।

ਕੀ ਹੋਇਆ ਮਹਿੰਗਾ ਤੇ ਕੀ ਹੋਇਆ ਸਸਤਾ
ਦੇਸ਼ ਦੀ ਦੂਜੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਕੋਲੋਂ ਦੇਸ਼ ਵਾਸੀਆਂ ਨੂੰ ਰਾਹਤ ਭਰੀਆਂ ਵੱਡੀਆਂ ਉਮੀਦਾਂ ਸਨ। ਦੇਸ਼ ਵਾਸੀ ਆਮ ਵਰਤੋਂ ਵਾਲੀਆਂ ਵਸਤੂਆਂ ਸਸਤੀਆਂ ਹੋਣ ਦੀ ਆਸ ਲਗਾ ਕੇ ਬੈਠੇ ਸਨ । ਪਰ ਸਾਲ 2019-20 ਦੇ ਬਜਟ ਵਿਚ ਟੈਕਸ ਵਿਚ ਵਾਧੇ ਦੇ ਪ੍ਰਸਤਾਵਾਂ ਨਾਲ ਪੈਟਰੋਲ, ਡੀਜ਼ਲ, ਸੋਨਾ , ਚਾਂਦੀ, ਸਿਗਰਟ ਅਤੇ ਏ.ਸੀ. ਮਹਿੰਗੇ ਹੋਣ ਜਾ ਰਹੇ ਹਨ। ਦੂਜੇ ਪਾਸੇ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਦੇ ਸਾਜ਼ੋ-ਸਮਾਨ, ਕੈਮਰਾ ਮਾਡਿਊਲ, ਮੋਬਾਇਲ ਫੋਨ ਦੇ ਚਾਰਜਰ ਅਤੇ ਸੈੱਟਅੱਪ ਬਾਕਸ ‘ਤੇ ਟੈਕਸ ਵਿਚ ਰਾਹਤ ਦਿੱਤੀ ਗਈ ਹੈ।

ਇਹ ਸਮਾਨ ਹੁਣ ਮਿਲੇਗਾ ਮਹਿੰਗਾ

1. ਪੈਟਰੋਲ ਅਤੇ ਡੀਜ਼ਲ
2. ਸਿਗਰਟ, ਹੁੱਕਾ, ਤੰਬਾਕੂ
3. ਸੋਨਾ ਅਤੇ ਚਾਂਦੀ
4. ਦਰਾਮਦੀ ਵਾਹਨ
5. ਸਪਿਲਿਟ ਏ ਸੀ
6. ਲਾਊਡਸਪੀਕਰ
7. ਡਿਜੀਟਲ ਵੀਡੀਓ ਰਿਕਾਰਡਰ
8. ਦਰਾਮਦੀ ਕਿਤਾਬਾਂ
9. ਸੀਸੀਟੀਵੀ ਕੈਮਰੇ
10. ਕਾਜੂ
11. ਦਰਾਮਦੀ ਪਲਾਸਟਿਕ
12. ਸਾਬਣ ਦੇ ਨਿਰਮਾਣ ‘ਚ ਕੰਮ ਆਉਣ ਵਾਲਾ ਕੱਚਾ ਮਾਲ
13 ਵਿਨਾਇਲ ਫਲੋਰਿੰਗ
14. ਆਪਟੀਕਲ ਫ਼ਾਇਬਰ
15. ਸਿਰਾਮਿਕ ਟਾਈਲਾਂ ਅਤੇ ਕੰਧ ਲਈ ਟਾਈਲਾਂ
16. ਨਿਊਜਪ੍ਰਿੰਟ , ਅਖ਼ਬਾਰ ਅਤੇ ਮੈਗਜ਼ੀਨ ਪ੍ਰਕਾਸ਼ਨ ਲਈ ਵਰਤੇ ਜਾਣ ਲਈ ਪੇਪਰ
17. ਸੰਗਮਰਮਰ ਦੀਆਂ ਪੱਟੀਆਂ, ਮਾਰਬਲ ਸਟਰੈਪ

ਵਹੀ ਖਾਤੇ ਦੇ ਐਲਾਨ ਤੋਂ ਬਾਅਦ ਸਸਤਾ ਹੋਣ ਵਾਲਾ ਸਮਾਨ

– ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਦਾ ਸਾਜ਼ੋ-ਸਮਾਨ
– ਕੈਮਰਾ ਮਾਡਿਊਲ ਅਤੇ ਮੋਬਾਇਲ ਫੋਨ ਦੇ ਚਾਰਜਰ
– ਸੈੱਟਅੱਪ ਬਾਕਸ
– ਆਯਾਤਿਤ ਰੱਖਿਆ ਉਪਕਣ, ਜਿਨ੍ਹਾਂ ਦਾ ਨਿਰਮਾਣ ਭਾਰਤ ਵਿਚ ਨਾ ਕੀਤਾ ਗਿਆ ਹੋਵੇ
– ਇਲੈਕਟ੍ਰਿਕ ਕਾਰਾਂ
– ਸਾਬਣ
– ਸ਼ੈਂਪੂ
– ਵਾਲਾਂ ਦਾ ਤੇਲ
– ਟੁੱਥਪੇਸਟ
– ਬਿਜਲੀ ਦਾ ਘਰੇਲੂ ਸਮਾਨ ਜਿਵੇਂ ਪੱਖੇ, ਲੈਂਪ, ਬ੍ਰੀਫਕੇਸ, ਯਾਤਰੀ ਬੈਗ, ਸੈਨਿਟਰੀ ਵੇਅਰ, ਬੋਤਲ, ਕੰਟੇਨਰ, ਭਾਂਡੇ
-ਫਰਨੀਚਰ
– ਪਾਸਤਾ
– ਧੂਫ
– ਨਮਕੀਨ
– ਸੁੱਕਾ ਨਾਰੀਅਲ
– ਸੈਨਿਟਰੀ ਨੈਪਕਿਨ

Leave a Reply

Your email address will not be published. Required fields are marked *

Enable Google Transliteration.(To type in English, press Ctrl+g)