ਕੈਨੇਡਾ ਰਹਿੰਦੇ ਭਾਰਤੀਆਂ ਲਈ ਗਲੋਬਲ ਪਾਸਪੋਰਟ ਸੇਵਾ ਆਰੰਭ


ਟੋਰਾਂਟੋ, 13 ਜੂਨ (ਏਜੰਸੀ) : ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਭਾਰਤ ਸਰਕਾਰ ਦੀ ਪਾਸਪੋਰਟ ਸੇਵਾ ਯੋਜਨਾ ਦੀ ਸ਼ੁਰੂਆਤ ਬੁੱਧਵਾਰ ਨੂੰ ਕੀਤੀ ਗਈ। ਕੌਂਸਲ ਜਨਰਲ ਸ੍ਰੀ ਦਿਨੇਸ਼ ਭਾਟੀਆ ਨੇ ਕੌਂਸਲੇਟ ਵਿਚ ਕਰਵਾਏ ਸਮਾਗਮ ਦੌਰਾਨ ਨਵੀਂ ਯੋਜਨਾ ਤਹਿਤ ਤਿਆਰ ਪਾਸਪੋਰਟ ਬਿਨੈਕਾਰਾਂ ਨੂੰ ਤਕਸੀਮ ਕੀਤੇ। ਨਵੀਂ ਪ੍ਰਣਾਲੀ ਰਾਹੀਂ ਬਿਹਤਰੀਨ ਅਤੇ ਤੇਜ਼ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ ਜਦਕਿ ਬਿਨੈਕਾਰਾਂ ਨਾਲ ਸਬੰਧਤ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਮਿਲੇਗੀ।

ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੌਂਸਲੇਟ ਦੇ ਅਧਿਕਾਰ ਖੇਤਰ ਵਿਚ ਰਹਿਣ ਵਾਲੇ ਭਾਰਤੀ ਨਵੇਂ ਪੋਰਟਲ http://embassy.passportindia.gov.in ਦੀ ਵਰਤੋਂ ਕਰ ਕੇ ਨਵਾਂ ਪਾਸਪੋਰਟ ਬਣਾਉਣ, ਪਾਸਪੋਰਟ ਨਵਿਆਉਣ, ਪਾਸਪੋਰਟ ਮੁੜ ਜਾਰੀ ਕਰਵਾਉਣ, ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਹਾਸਲ ਅਤੇ ਸਰੰਡਰ ਸਰਟੀਫ਼ਿਕੇਟ ਦੀਆਂ ਸੇਵਾਵਾਂ ਲੈ ਸਕਦੇ ਹਨ। ਦੱਸ ਦੇਈਏ ਕਿ ਪਾਸਪੋਰਟ ਸੇਵਾ ਪ੍ਰੋਗਰਾਮ ਦੀ ਸ਼ੁਰੂਆਤ ਵਿਦੇਸ਼ ਮੰਤਰਾਲੇ ਵੱਲੋਂ ਟਾਟਾ ਕੰਸਲਟੈਂਸੀ ਸੇਵਾਵਾਂ ਨਾਲ ਭਾਈਵਾਲੀ ਤਹਿਤ ਕੀਤੀ ਗਈ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ਰਹਿੰਦੇ ਭਾਰਤੀਆਂ ਲਈ ਗਲੋਬਲ ਪਾਸਪੋਰਟ ਸੇਵਾ ਆਰੰਭ