ਮੋਦੀ ਨੇ ਲੋਕ ਸਭਾ ਵਿਚ ਐਂਮਰਜੈਂਸੀ ਨੂੰ ਕੀਤਾ ਯਾਦ, ਕਾਂਗਰਸ ਤੇ ਕੀਤੇ ਤਿੱਖੇ ਹਮਲੇ

ਨਵੀਂ ਦਿੱਲੀ 25 ਜੂਨ (ਏਜੰਸੀ) : ਰਾਸ਼ਟਰਪਤੀ ਦੇ ਭਾਸ਼ਣ ਉੱਤੇ ਬਹਿਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ਕਈ ਬੁਨਿਆਦੀ ਗੱਲਾਂ ‘ਤੇ ਮੁੜ ਘੇਰਿਆ।ਇਸ ਤੋਂ ਪਹਿਲਾਂ ਅੱਜ ਮੰਗਲਵਾਰ ਨੂੰ ਵੀ ਲੋਕ ਸਭਾ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਉੱਤੇ ਪੇਸ਼ ਧੰਨਵਾਦ ਦੇ ਮਤੇ ਉੱਤੇ ਬਹਿਸ ਜਾਰੀ ਰਹੀ। ਅੱਜ ਸ਼ਾਮੀਂ ਪ੍ਰਧਾਨ ਮੰਤਰੀ ਨੇ ਉਸ ਭਾਸ਼ਣ ਉੱਤੇ ਹੋਈ ਬਹਿਸ ਦਾ ਜਵਾਬ ਵੀ ਸਦਨ ‘ਚ ਦਿੱਤਾ।

ਸ੍ਰੀ ਮੋਦੀ ਨੇ ਆਪਣੇ ਜਵਾਬ ‘ਚ ਕਿਹਾ ਕਿ ਕਈ ਦਹਾਕਿਆਂ ਤੋਂ ਬਾਅਦ ਦੇਸ਼ ਦੀ ਜਨਤਾ ਨੇ ਇੱਕ ਮਜ਼ਬੂਤ ਫ਼ੈਸਲਾ ਦਿੱਤਾ ਹੈ ਤੇ ਇੱਕ ਸਰਕਾਰ ਮੁੜ ਸੱਤਾ ਵਿੱਚ ਆਈ ਹੈ।ਲੋਕ ਸਭਾ ਚੋਣਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਭਾਰਤ ਦੇ ਲੋਕ ਦੇਸ਼ ਦੀ ਬਿਹਤਰੀ ਲਈ ਸੋਚਦੇ ਹਨ। ਉਨ੍ਹਾਂ ਦਾ ਇਹ ਉਤਸ਼ਾਹ ਸ਼ਲਾਘਾਯੋਗ ਹੈ।ਸ੍ਰੀ ਮੋਦੀ ਨੇ ਕਿਹਾ ਕਿ ਉਹ ਕਦੇ ਚੋਣਾਂ ਵਿੱਚ ਜਿੱਤ ਤੇ ਹਾਰ ਬਾਰੇ ਨਹੀਂ ਸੋਚਦੇ। ਦੇਸ਼ ਦੇ 130 ਕਰੋੜ ਭਾਰਤੀਆਂ ਦੀ ਸੇਵਾ ਤੇ ਕੰਮ ਕਰਨਾ ਸਾਡੇ ਨਾਗਰਿਕਾਂ ਦੇ ਜੀਵਨ ਵਿੱਚ ਹੋਰ ਬਿਹਤਰੀ ਲਿਆਉਣਾ ਉਨ੍ਹਾਂ ਲਈ ਖ਼ਾਸ ਹੈ।ਸ੍ਰੀ ਮੋਦੀ ਨੇ ਕਿਹਾ ਕਿ ‘ਅਸੀਂ ਕਿਸੇ ਦੀ ਲਕੀਰ ਛੋਟੀ ਕਰਨ ਵਿੱਚ ਆਪਣਾ ਸਮਾਂ ਬਰਬਾਦ ਨਹੀਂ ਕਰਦੇ, ਅਸੀਂ ਆਪਣੀ ਲਕੀਰ ਲੰਬੀ ਕਰਨ ਵਿੱਚ ਜ਼ਿੰਦਗੀ ਬਿਤਾ ਦੇਵਾਂਗੇ।

ਤੁਹਾਡੀ ਉਚਾਈ ਤੁਹਾਨੂੰ ਮੁਬਾਰਕ ਹੋਵੇ। ਤੁਸੀਂ ਇੰਨੇ ਉੱਚੇ ਚਲੇ ਗਏ ਕਿ ਜ਼ਮੀਨ ਦਿਸਣੀ ਬੰਦ ਹੋ ਗਈ ਹੈ, ਤੁਸੀਂ ਜੜ੍ਹਾਂ ਤੋਂ ਉੱਖੜ ਚੁੱਕੇ ਹੋ।’ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਜੋ ਚੱਲਿਆ ਰਿਹਾ ਹੈ, ਉਸ ਨੂੰ ਬਦਲਣ ਵਿੱਚ ਸਮਾਂ ਲੱਗਦਾ ਹੈ। ਅਸੀਂ ਆਪਣੇ ਟੀਚੇ ਤੋਂ ਭਟਕਾਂਗੇ ਨਹੀਂ। ਸਾਨੂੰ ਅੱਗੇ ਵਧਣਾ ਹੋਵੇਗਾ, ਉਹ ਚਾਹੇ ਬੁਨਿਆਦੀ ਢਾਂਚੇ ਦੀ ਗੱਲ ਹੋਵੇ ਤੇ ਭਾਵੇਂ ਪੁਲਾੜ ਦੀ।ਸ੍ਰੀ ਮੋਦੀ ਨੇ ਕਿਹਾ ਕਿ – ਮੈਂ ਉਸ ਸਰਕਾਰ ਨੂੰ ਚੁਣੌਤੀ ਦਿੰਦਾ ਹਾਂ, ਜਿਹੜੀ 2004 ਤੋਂ 2014 ਤੱਕ ਸੱਤਾ ਵਿੱਚ ਰਹੀ। ਕੀ ਉਸ ਨੇ ਕਦੇ ਅਟਲ ਬਿਹਾਰੀ ਵਾਜਪੇਈ ਸਰਕਾਰ ਦੀ ਸ਼ਲਾਘਾ ਕੀਤੀ। ਕੀ ਉਸ ਨੇ ਕਦੇ ਨਰਸਿਮਹਾ ਰਾਓ ਜੀ ਦੇ ਵਧੀਆ ਕੰਮਾਂ ਦੀ ਸ਼ਲਾਘਾ ਕੀਤੀ ਸੀ। ਉਹੀ ਲੋਕ ਡਾ. ਮਨਮੋਹਨ ਸਿੰਘ ਬਾਰੇ ਵੀ ਕਿਸੇ ਬਹਿਸ ਦੌਰਾਨ ਕੋਈ ਗੱਲ ਨਹੀਂ ਕਰਦੇ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)