ਭਾਰਤ ਦੀ ਇਫ਼ਤਾਰ ਪਾਰਟੀ ‘ਚ ਆਏ ਮਹਿਮਾਨਾਂ ਨਾਲ ਪਾਕਿ ਵੱਲੋਂ ਬਦਸਲੂਕੀ

ਨਵੀਂ ਦਿੱਲੀ, 2 ਜੂਨ (ਏਜੰਸੀ) : ਪਾਕਿਸਤਾਨ ਵਿਚ ਸ਼ਨਿੱਚਵਾਰ ਨੂੰ ਭਾਰਤੀ ਹਾਈ ਕਮਿਸ਼ਨ ਦੀ ਇਫ਼ਤਾਰ ਪਾਰਟੀ ਦੌਰਾਨ ਮਹਿਮਾਨਾਂ ਨਾਲ ਬਦਸਲੂਕੀ ਕੀਤੀ ਗਈ। ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਇਸਲਾਮਾਬਾਦ ਦੇ ਹੋਟਲ ਸੈਰੇਨਾ ਵਿਚ ਇਫ਼ਤਾਰ ਪਾਰਟੀ ਲਈ ਡਿਪਲੋਮੈਟਸ ਅਤੇ ਦੋਸਤਾਂ ਨੂੰ ਸੱਦਾ ਦਿਤਾ ਸੀ ਪਰ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਇਫ਼ਤਾਰ ਪਾਰਟੀ ਸਿਰੇ ਨਾਲ ਚੜ• ਸਕੇ।

ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਦੇ ਜਵਾਨਾਂ ਨੇ ਹੋਟਲ ਦੀ ਘੇਰਾਬੰਦੀ ਕਰ ਦਿਤੀ ਅਤੇ ਮਹਿਮਾਨਾਂ ਨੂੰ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਗਿਆ। ਭਾਰਤੀ ਹਾਈ ਕਮਿਸ਼ਨਰ ਨੇ ਐਤਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਨਾਲ ਸਿਰਫ਼ ਮੰਦਭਾਗੀਆਂ ਹਨ ਸਗੋਂ ਕੂਟਨੀਤਕ ਵਰਤਾਉ ਦੇ ਵਿਰੁੱਧ ਵੀ ਹਨ। ਅਜੇ ਬਿਸਾਰੀਆ ਨੇ ਪਾਰਟੀ ਵਿਚ ਆਏ ਲੋਕਾਂ ਨੂੰ ਸਭ ਤੋਂ ਪਹਿਲਾਂ ਮੁਬਾਰਕਬਾਦ ਦਿਤੀ ਅਤੇ ਫਿਰ ਸ਼ੁਕਰੀਆ ਅਦਾ ਕੀਤਾ।

ਉਨ•ਾਂ ਨੇ ਮਹਿਮਾਨਾਂ ਤੋਂ ਮੁਆਫ਼ੀ ਵੀ ਮੰਗੀ ਕਿਉਂਕਿ ਸੁਰੱਖਿਆ ਏਜੰਸੀਆਂ ਦੀਆਂ ਰੋਕਾਂ ਕਾਰਨ ਕਈ ਮਹਿਮਾਨ ਹੋਟਲ ਵਿਚ ਦਾਖ਼ਲ ਨਾ ਹੋ ਸਕੇ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਏਜੰਸੀਆਂ ਨੇ ਇਫ਼ਤਾਰ ਪਾਰਟੀ ਵਿਚ ਆਏ ਮਹਿਮਾਨਾਂ ਨੂੰ ਧਮਕਾਇਆ ਅਤੇ ਪ੍ਰੇਸ਼ਾਨ ਕਰਨ ਲਈ ਕਾਰਾਂ ਨੂੰ ਹੋਟਲ ਤੋਂ ਦੂਰ ਪਾਰਕ ਕਰਵਾਇਆ ਗਿਆ। ਸੈਂਕੜੇ ਲੋਕ ਪਾਰਟੀ ਵਿਚ ਸ਼ਾਮਲ ਹੋਏ ਬਗ਼ੈਰ ਹੀ ਪਰਤ ਗਏ।

ਚੇਤੇ ਰਹੇ ਕਿ ਪਿਛਲੇ ਸਾਲ ਦਸੰਬਰ ਵਿਚ ਭਾਰਤੀ ਡਿਪਲੋਮੈਟਸ ਨੂੰ ਪ੍ਰੇਸ਼ਾਨ ਕਰਨ ਲਈ ਘਰਾਂ ਦੀਆਂ ਬਿਜਲੀ ਸਪਲਾਈ ਰੋਕ ਦਿਤੀ ਗਈ ਸੀ। ਇਥੋਂ ਤੱਕ ਕਿ ਕਈ ਅਫ਼ਸਰਾਂ ਦੇ ਘਰ ਰਸੋਈ ਗੈਸ ਵੀ ਨਾ ਪਹੁੰਚਣ ਦਿਤੀ ਗਈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)