ਤੇ ਜਦੋਂ ਕਲੇਰ ਦੀ ਇਕ ਫੋਨ ਕਾਲ ਨੇ ਕਿਸਾਨਾਂ ਦੇ ਚਿਹਰੇ ‘ਤੇ ਰੌਣਕ ਲਿਆਂਦੀ

ਬੰਦ ਪਿਆ ਨਹਿਰੀ ਪਾਣੀ ਮੌਕੇ ‘ਤੇ ਚਾਲੂ ਕਰਵਾਇਆ

ਜਗਰਾਉਂ 7 ਜੂਨ ( ਕੁਲਦੀਪ ਸਿੰਘ ਲੋਹਟ )ਐਸ ਆਰ ਕਲੇਰ ਵਲੋਂ “ਇਕ ਦਿਨ ਇਕ ਪਿੰਡ “ਮੁਹਿੰਮ ਨੂੰ ਵਰਕਰਾਂ ਵਿਚ ਬਲ ਜੋਸ਼ ਮਿਲ ਰਿਹਾ ਹੈ।ਅੱਜ ਇਤਿਹਾਸਕ ਪਿੰਡ ਅਖਾੜਾ ਵਿਖੇ ਸੈਕੜੇ ਪਾਰਟੀ ਵਰਕਰਾਂ ਤੇ ਬੀਬੀਆਂ ਭੈਣਾਂ ਦੀ ਮੌਜੂਦਗੀ ‘ਚ ਵਿਧਾਇਕ ਕਲੇਰ ਤੇ ਉਨਾਂ ਦੀ ਪਤਨੀ ਮੈਡਮ ਰਣਬੀਰ ਕੌਰ ਕਲੇਰ ਨੇ ਪਾਰਟੀ ਦੇ ਪਰਿਵਾਰਾਂ ਨਾਲ ਮੀਟਿੰਗ ਕਰਕੇ ਉਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆਂ ਤੇ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ।ਇਸ ਮੌਕੇ ਸਿਰੀ ਕਲੇਰ ਨੇ ਅਕਾਲੀ ਸਰਕਾਰ ਦੌਰਾਨ ਕਰਵਾਏ ਪਿੰਡ ਦੇ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਕਿਹਾ ਕਿ ਵਿਧਾਇਕ ਹੁੰਦਿਆਂ ਉਨਾਂ ਵਲੋਂ ਪਿੰਡ ਅਖਾੜਾ ਦੇ ਵਿਕਾਸ ਕਾਰਜ ਦੀ ਹਨੇਰੀ ਲਿਆ ਦਿੱਤੀ ਸੀ।

ਉਨਾਂ ਵਿਸ਼ੇਸ਼ ਤੌਰ ‘ਤੇ ਸਰਕਾਰੀ ਸੈਕੰਡਰੀ ਸਕੂਲ ਅਪਗਰੇਡ ਕਰਵਾਉਣ,60 ਕੱਚੇ ਘਰ ਪੱਕੇ ਕਰਵਾਉਣ,45 ਲੈਟਰੀਨਾਂ ਬਣਾਉਣ ,ਧਰਮਸ਼ਾਲਾਵਾਂ ਲਈ 8 ਲੱਖ ਰੁਪਏ ,ਖੇਡ ਗਰਾਂਊਡ ਲਈ ਬਾਰਾਂ ਲੱਖ ਰੁਪਏ,ਦਾਣਾ ਮੰਡੀ ਦਾ ਫੜ ਪੱਕਾ ਕਰਨ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਚੌੜੀ ਕਰਵਾਉਣ ਵਰਗੇ ਕਾਰਜ ਪਹਿਲ ਦੇ ਅਧਾਰ ‘ਤੇ ਕਰਵਾਏ ਹਨ,ਜਦਕਿ ਦੂਜੇ ਪਾਸੇ ਹਾਲ ਹੀ ਸੱਤਾ ‘ਤੇ ਕਾਬਜ ਕਾਂਗਰਸ ਸਰਕਾਰ ਵਲੋਂ ਕਾਰਜਕਾਲ ਦੇ ਅੱਧਿਓਂ ਵੱਧ ਸਮਾਂ ਬੀਤ ਜਾਣ ਮਗਰੋਂ ਪਿੰਡ ਦੇ ਵਿਕਾਸ ਕਾਰਜ ਲਈ ਕਾਣੀ ਕੌਡੀ ਵੀ ਨਹੀ ਦਿੱਤੀ ਗਈ

।ਉਨਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪੇਡੂ ਵਿਕਾਸ ਲਈ ਅਕਾਲੀ ਦਲ ਦੀ ਸਰਕਾਰ ਲਿਆਉਣਾਂ ਸਮੇ ਦੀ ਵੱਡੀ ਲੋੜ ਹੈ ਕਿਉਂਕੀ ਕਾਂਗਰਸ਼ ਦੇ ਰਾਜ ਵਿਚ ਹਲਕਾ ਪੂਰੀ ਤਰਾਂ ਪਛੜ ਗਿਆ ਹੈ।ਇਸ ਮੌਕੇ ਉਨਾਂ ਸਮਾਰਟ ਕਾਰਡ,ਬੁਢਾਪਾ ਪੈਨਸ਼ਨਾਂ ਤੇ ਅਪਾਹਜਾਂ ਦੀਆਂ ਪੈਨਸ਼ਨਾਂ ਵਿਚ ਕਟੌਤੀ ਤੇ ਪੱਖਪਾਤ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।ਇਸ ਮੌਕੇ ਉਨਾਂ ਲੋਕ ਸਭਾ ਚੋਣਾਂ ਵਿਚ ਨਿਭਾਈ ਸ਼ਾਨਦਾਰ ਭੂਮਿਕਾ ਲਈ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਤੇ ਨਾਲ ਦੀ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਲਈ ਲਾਮਵੰਦ ਵੀ ਕੀਤਾ।

ਇਸ ਮੌਕੇ ਹਾਜ਼ਰ ਵਰਕਰਾਂ ਨੇ ਸਾਬਕਾ ਵਿਧਾਇਕ ਦੀ ਕਾਰਗੁਜਾਰੀ ‘ਤੇ ਤਸੱਲੀ ਪਰਗਟ ਕੀਤੀ। ਪਾਰਟੀ ਵਰਕਰਾਂ ਦੀ ਮਿਲਣੀ ਦੌਰਾਨ ਜਦੋਂ ਕਿਸਾਨਾਂ ਵਲੋਂ ਬੰਦ ਨਹਿਰੀ ਪਾਣੀ ਦਾ ਮੁੱਦਾ ਰੱਖਿਆ ਤਾਂ ਵਿਧਾਇਕ ਕਲੇਰ ਵਲੋਂ ਮੌਕੇ ‘ਤੇ ਹੀ ਬੰਦ ਪਏ ਪਾਣੀ ਨੂੰ ਖੋਲਣ ਲਈ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ।ਕਲੇਰ ਦੀ ਇਕ ਫੋਨ ਕਾਲ ‘ਤੇ ਸਬੰਧਿਤ ਮਹਿਕਮੇ ਵਲੋਂ ਮੌਕੇ ‘ਤੇ ਹੀ ਬੰਦ ਪਾਣੀ ਚਾਲੂ ਕਰ ਦਿੱਤਾ।ਇਸ ਗੱਲ ‘ਤੇ ਕਿਸਾਨਾਂ ਦੇ ਚਿਹਰੇ ਬਾਗੋ-ਬਾਗ ਹੋ ਗਏ।

ਇੱਥੇ ਦੱਸਣਯੋਗ ਹੈ ਕਿ ਲੰਮੇ ਸਮੇ ਤੋਂ ਬੰਦ ਪਏ ਨਹਿਰੀ ਪਾਣੀ ਦੇ ਬੰਦ ਹੋਣ ਕਾਰਨ ਛੋਟੇ ਕਿਸਾਨਾਂ ਦੇ ਹਰਾ ਚਾਰੇ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ।ਕਲੇਰ ਦੀ ਇਕ ਫੋਨ ਕਾਲ ‘ਤੇ ਪਾਣੀ ਛੱਡਣ ਨਾਲ ਲੋਕਾਂ ਦੇ ਚਿਹਰੇ ਫੁੱਲ ਵਾਂਗ ਖਿੜੇ ਨਜ਼ਰ ਆਏ।

ਇਸ ਮੌਕੇ ਸਰਪੰਚ ਬੀਬੀ ਜਸਵਿੰਦਰ ਕੌਰ,ਸਾਬਾਕਾ। ਸਰਪੰਚ ਸੁਰਜੀਤ ਸਿੰਘ ,ਸਾਬਕਾ ਸਰਪੰਚ ਗੁਰਨੇਕ ਸਿੰਘ,ਸਾਬਕਾ ਸਰਪੰਚ ਅਮਰ ਸਿੰਘ ,ਬਿੱਕਰ ਸਿੰਘ ਪੰਚ ,ਮਾਇਆ ਕੌਰ ਪੰਚ,ਕੁੰਢਾ ਸਿੰਘ ਪੰਚ,ਗੁਰਮੇਲ ਸਿੰਘ ਪੰਚ,ਸੁਖਜੀਤ ਸਿੰਘ ,ਡਾ.ਬਲਦੇਵ ਸਿੰਘ,ਪਰਦੀਪ ਸਿੰਘ,ਮਨੋਹਰ ਸਿੰਘ,ਰਾਜੀਵ ਕੁਮਾਰਸਾਬਕਾ ਪੰਚ ਬਲਦੇਵ ਸਿੰਘ,ਜੀਤ ਸਿੰਘ ਸਮਰਾ,ਤਾਰਾ ਸਿੰਘ ,ਨੰਬਰਦਾਰ ਪੂਰਨ ਸਿੰਘ,ਜਸਪਾਲ ਸਿੰਘ,ਚਰਨਪਰੀਤ ਸਿੰਘ ਖਾਲਸਾ,ਸੁਖਵਿੰਦਰ ਸਿੰਘ,ਗੁਰਸੇਵਕ ਸਿੰਘ ,ਇਕਬਾਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)