ਕੈਨੇਡਾ ਨੇ ਗਰਮਖ਼ਿਆਲ ਜਥੇਬੰਦੀਆਂ ਨੂੰ ਅਤਿਵਾਦੀਆਂ ਦੀ ਸੂਚੀ ਵਿਚ ਪਾਇਆ


ਔਟਵਾ, 27 ਜੂਨ (ਏਜੰਸੀ) : ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਕੱਟੜ ਵਿਚਾਰਧਾਰਾ ਵਾਲੀਆਂ ਗਰਮਖ਼ਿਆਲ ਜਥੇਬੰਦੀਆਂ ਨੂੰ ਅਤਿਵਾਦੀ ਸਮੂਹਾਂ ਦੀ ਕੌਮੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਫ਼ੈਡਰਲ ਸਰਕਾਰ ਦੇ ਇਸ ਕਦਮ ਨਾਲ ਇਨ•ਾਂ ਜਥੇਬੰਦੀਆਂ ਦੇ ਮੈਂਬਰਾਂ ਵਿਰੁੱਧ ਸਖ਼ਤ ਕਾਰਵਾਈ ਦਾ ਰਾਹ ਖੁੱਲ• ਗਿਆ ਹੈ। ਲੋਕ ਸੁਰੱਖਿਆ ਮੰਤਰੀ ਰਾਲਫ਼ ਗੁਡੇਲ ਵੱਲੋਂ ਜਾਰੀ ਨਵੀਂ ਸੂਚੀ ਮੁਤਾਬਕ ਨਾਜ਼ੀ ਨੈਟਵਰਕ ਨਾਲ ਸਬੰਧਤ ਕੌਮਾਂਤਰੀ ਜਥੇਬੰਦੀ ‘ਬਲੱਡ ਐਂਡ ਔਨਰ’ ਤੋਂ ਇਲਾਵਾ ਇਸ ਦੀ ਸਹਾਇਕ ਇਕਾਈ ‘ਕੌਂਬੈਟ 18’ ਦੇ ਮੈਂਬਰਾਂ ਨਾਲ ਹੁਣ ਅਤਿਵਾਦੀਆਂ ਵਾਲਾ ਸਲੂਕ ਕੀਤਾ ਜਾਵੇਗਾ।

ਕੈਨੇਡਾ ਸਰਕਾਰ ਦੀ ਅਤਿਵਾਦੀ ਜਥੇਬੰਦੀਆਂ ਦੀ ਸੂਚੀ ਵਿਚ ਪ੍ਰਮੁੱਖ ਤੌਰ ‘ਤੇ ਅਲ-ਕਾਇਦਾ, ਇਸਲਾਮਿਕ ਸਟੇਟ, ਬੋਕੋ ਹਰਮ ਅਤੇ ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ ਸ਼ਾਮਲ ਹਨ। ਅਤਿਵਾਦੀਆਂ ਦੀ ਸੂਚੀ ਵਿਚ ਆਉਣ ‘ਤੇ ਇਨ•ਾਂ ਜਥੇਬੰਦੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆ ਜਾ ਸਕਣਗੀਆਂ ਅਤੇ ਸੂਚੀਬੱਧ ਜਥੇਬੰਦੀਆਂ ਦੀ ਮਦਦ ਕਰਨ ਵਾਲਿਆਂ ਵਿਰੁੱਧ ਅਤਿਵਾਦ ਨਾਲ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ਨੇ ਗਰਮਖ਼ਿਆਲ ਜਥੇਬੰਦੀਆਂ ਨੂੰ ਅਤਿਵਾਦੀਆਂ ਦੀ ਸੂਚੀ ਵਿਚ ਪਾਇਆ