ਕੈਨੇਡਾ ਦੇ ਪਾਇਲਟਾਂ ਨੂੰ ਟ੍ਰਾਂਸਪੋਰਟ ਵਿਭਾਗ ਨੇ ਦਿਤੀ ਸਖ਼ਤ ਚਿਤਵਾਨੀ


ਟੋਰਾਂਟੋ, 7 ਜੂਨ (ਏਜੰਸੀ) : ਕੈਨੇਡਾ ਦੇ ਐਵੀਏਸ਼ਨ ਉਦਯੋਗ ਨਾਲ ਸਬੰਧਤ ਮੁਲਾਜ਼ਮਾਂ ਨੂੰ ਹਦਾਇਤ ਦਿਤੀ ਗਈ ਹੈ ਕਿ ਉਹ ਡਿਊਟੀ ਸ਼ੁਰੂ ਹੋਣ ਤੋਂ ਘੱਟੋ-ਘੱਟ 28 ਦਿਨ ਪਹਿਲਾਂ ਭੰਗ ਦਾ ਨਸ਼ਾ ਕਰਨਾ ਛੱਡ ਦੇਣ। ਟ੍ਰਾਂਸਪੋਰਟ ਕੈਨੇਡਾ ਨੇ ਨਵੇਂ ਨਿਯਮ ਲਾਗੂ ਕਰਦਿਆਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੈਨੇਡੀਅਨ ਐਵੀਏਸ਼ਨ ਦੇ ਨਵੇਂ ਨਿਯਮਾਂ ਤਹਿਤ ਪਾਇਲਟਸ, ਕੈਬਿਨ ਅਮਲੇ ਅਤੇ ਏਅਰ ਟ੍ਰੈਫਿਕ ਕੰਟਰੋਲਰਾਂ ਵਾਸਤੇ ਡਿਊਟੀ ਲਈ ਪੂਰੀ ਤਰ•ਾਂ ਫਿਟ ਹੋਣਾ ਲਾਜ਼ਮੀ ਹੈ ਜਿਸ ਦਾ ਸਿੱਧਾ ਮਤਲਬ ਹੈ ਕਿ ਕੋਈ ਵੀ ਮੈਂਬਰ ਕਿਸੇ ਵੀ ਕਿਸਮ ਦੇ ਨਸ਼ੇ ਦੇ ਪ੍ਰਭਾਵ ਹੇਠ ਨਾ ਹੋਵੇ ਕਿਉਂਕਿ ਅਜਿਹਾ ਹੋਣ ‘ਤੇ ਐਵੀਏਸ਼ਨ ਸੁਰੱਖਿਆ ਖ਼ਤਰੇ ਵਿਚ ਪੈ ਜਾਂਦੀ ਹੈ।

ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਅਕਤੂਬਰ 2018 ਵਿਚ ਭੰਗ ਨੂੰ ਕਾਨੂੰਨੀ ਮਾਨਤਾ ਦਿਤੇ ਜਾਣ ਮਗਰੋਂ ਟ੍ਰਾਂਸਪੋਰਟ ਕੈਨੇਡਾ ਨਵੇਂ ਨਿਯਮਾਂ ‘ਤੇ ਵਿਚਾਰ ਕਰ ਰਹੀ ਸੀ। ਕੈਨੇਡਾ ਦੇ ਕੌਮੀ ਰੱਖਿਆ ਵਿਭਾਗ ਅਤੇ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਭੰਗ ਨਾਲ ਸਬੰਧਤ ਨਿਯਮਾਂ ਨੂੰ ਸਾਹਮਣੇ ਰੱਖ ਕੇ ਹੀ ਟ੍ਰਾਂਸਪੋਰਟ ਕੈਨੇਡਾ ਨੇ ਐਵੀਏਸ਼ਨ ਖੇਤਰ ਲਈ ਖਰੜਾ ਤਿਆਰ ਕੀਤਾ। ਟ੍ਰਾਂਸਪੋਰਟ ਕੈਨੇਡਾ ਨੇ ਐਵੀਏਸ਼ਨ ਖੇਤਰ ਨਾਲ ਸਬੰਧਤ ਮੁਲਾਜ਼ਮਾਂ ਨੂੰ ਚੇਤੇ ਕਰਵਾਇਆ ਹੈ ਕਿ ਨਵੇਂ ਨਿਯਮ ਤੁਰਤ ਲਾਗੂ ਹੋ ਚੁੱਕੇ ਹਨ ਅਤੇ ਕੋਈ ਵੀ ਕੋਤਾਹੀ ਮਹਿੰਗੀ ਪੈ ਸਕਦੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ਦੇ ਪਾਇਲਟਾਂ ਨੂੰ ਟ੍ਰਾਂਸਪੋਰਟ ਵਿਭਾਗ ਨੇ ਦਿਤੀ ਸਖ਼ਤ ਚਿਤਵਾਨੀ