ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਨੇ ਨਵੀਆਂ ਪੈੜਾਂ ਛੱਡੀਆਂ


ਕੈਲਗਰੀ ( ਜਸਵੰਤ ਸਿੰਘ ਸੇਖੋਂ) : ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਸ਼ਨਿੱਚਰਵਾਰ 8 ਜੂਨ 2019 ਨੂੰ ਨੱਕੋ ਨੱਕ ਭਰੇ ਟੈਂਪਲ ਕਮਿਉਨਟੀ ਹਾਲ ਵਿੱਚ ਬਹੁਤ ਹੀ ਉਤਸ਼ਾਹ ਅਤੇ ਹੁਲਾਸ ਨਾਲ ਮਨਾਇਆ ਗਿਆ। ਜਨਰਲ ਸਕੱਤਰ ਜਸਵੰਤ ਸਿੰਘ ਸੇਖੋਂ ਨੇ ਸਟੇਜ ਸੰਚਾਲਣ ਸੰਭਾਲਦਿਆਂ ਸਭਾ ਦੀ ਪ੍ਰਧਾਨ ਸਤਪਾਲ ਕੌਰ ਬੱਲ, ਮੁੱਖ-ਮਹਿਮਾਨ ਪਾਲ ਢਿੱਲੋਂ, ਇੰਡੀਆ ਤੋਂ ਆਏ ਡਾ. ਸੁਰਜੀਤ ਬਰਾੜ, ਐਡਮਿਂਟਨ ਤੋਂ ਡਾ. ਪੀ.ਆਰ. ਕਾਲੀਆ ਅਤੇ ਜਸਬੀਰ ਦਿਉਲ ਐੱਮ. ਐੱਲ. ਏ. ਨੂੰ ਪ੍ਰਧਾਨਗੀ ਮੰਡਲ ਵਿੱਚ ਸਿਸ਼ੋਬਤ ਹੋਣ ਲਈ ਬੇਨਤੀ ਕੀਤੀ। ਇਸ ਤੋਂ ਬਾਅਦ ਕੇਸਰ ਸਿੰਘ ਨੀਰ ਨੇ ਆਏ ਹੋਏ ਸਾਹਿਤ ਪੇ੍ਰਮੀ, ਸਰੋਤਿਆਂ ਅਤੇ ਆਏ ਹੋਏ ਵਿਦਵਾਨਾਂ ਬਾਰੇ ਜਾਣ-ਪਛਾਣ ਕਰਾਉਂਦਿਆਂ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਜੀ ਆਇਆਂ ਆਖਿਆ।

ਪ੍ਰੋਗਰਾਮ ਦਾ ਅਗਾਜ਼ ਕਰਦਿਆਂ ਯੰਗਸਿਤਾਨ ਸੰਸਥਾ ਦੇ ਬੱਚਿਆਂ ਨੇ ਏਨੇ ਸੋਹਣੇ ਉਚਾਰਣ ਅਤੇ ਵਧੀਆ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ। ਇਸ ਸੰਸਥਾ ਵੱਲੋਂ ਸਭ ਤੋਂ ਪਹਿਲਾਂ ਕਿਰਤੀ ਕੌਰ ਧਾਰਨੀ ਨੇ ਆਪਣੀ ਕਵਿਤਾ ਦੀ ਪੇਸ਼ਕਾਰੀ ਬੇਬਾਕ ਆਵਾਜ਼ ਨਾਲ ਤਲੀਆਂ ਦੀ ਗੂੰਜ ਵਿੱਚ ਕੀਤੀ, ਪੁਨੀਤ ਕੌਰ ਢੱਡਾ, ਸਾਲੋਨੀ ਗੌਤਮ, ਨਿਮਰਤ ਕੌਰ ਧਾਰਨੀ, ਅਮਰੀਤ ਗਿੱਲ, ਪ੍ਰਭਲੀਨ ਗਰੇਵਾਲ, ਗੁਰਜੀਤ ਸਿੰਘ ਗਿੱਲ ਨੇ ਮਿਆਰੀ ਕਵਿਤਾ ਗਾਇਨ ਕੀਤੀ।

ਅਰਮਾਨ ਘਟੌੜਾ ਸੋਨਮ ਕੌਰ ਘਟੌੜਾ, ਜਸਮੀਨ ਕੌਰ ਘਟੌੜਾ ਅਤੇ ਬਾਣੀ ਕੌਰ ਘਟੌੜਾ ਨੇ ਬਾਲ-ਕਵਿਤਾਵਾਂ ਦਾ ਗਾਇਨ ਕੀਤਾ। ਪੰਜਾਬ ਤੋਂ ਆਏ ਕੁੰਡਾ ਸਿੰਘ ਜੋਸ਼ ਦੇ ਢਾਡੀ ਜਥੇ ਨੇ ਵੀ ਸਰੋਤਿਆਂ ਨੂੰ ਨਿਹਾਲ ਕੀਤਾ। ਸਤਪਾਲ ਕੌਰ ਬੱਲ ਨੇ ਇਕਬਾਲ ਅਰਪਨ ਨੂੰ ਯਾਦ ਕਰਦਿਆਂ, ਇਕਬਾਲ ਅਰਪਨ ਨੂੰ ਸ਼ਰਧਾਜਲੀ ਭੇਟ ਕੀਤੀ, ਇਸ ਤੋਂ ਉਪਰੰਤ ਅਰਪਨ ਲਿਖਾਰੀ ਸਭਾ ਦੀ ਕਾਰ-ਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹੁਣ ਤੱਕ ਸਨਮਾਨਿਤ ਕੀਤੇ ਸਾਹਿਤਕਾਰਾਂ ਬਾਰੇ ਚਾਨਣਾ ਪਾਇਆ ਅਤੇ ਪਾਲ ਢਿੱਲੋਂ ਦੀ ਸਾਹਿਤਕ ਘਾਲਣਾ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੰਦਿਆਂ ਪੇਪਰ ਪੜਿਆ, ਪਿ੍ਰੰਸੀਪਲ ਕ੍ਰਿਸ਼ਨ ਸਿੰਘ ਨੇ ਵੀ ਪਾਲ ਢਿੱਲੋਂ ਦੀ ਕਾਵਿ-ਸਿਰਜਣਾ ਬਾਰੇ ਭਾਵਪੂਰਤ ਪੇਪਰ ਪੜ੍ਹਿਆ।

ਇਸ ੳਪਰੰਤ ਅਰਪਨ ਲਿਖਾਰੀ ਸਭਾ ਦੀ ਕਾਰਜ-ਕਾਰਨੀ ਵੱਲੋਂ ਪਾਲ ਢਿੱਲੋਂ ਨੂੰ ਇੱਕ ਯਾਦਗਾਰੀ ਚਿੰਨ, ਇੱਕ ਸ਼ਾਲ ਇੱਕ ਹਜ਼ਾਰ ਡਾਲਰ, ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਅਤੇ ਦੇ ਕੇ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ।ਪਾਲ ਢਿੱਲੋਂ ਦਾ ਨਵਾਂ ਛਪਿਆ ਗ਼ਜ਼ਲ-ਸੰਗ੍ਰਹਿ ‘ਸਫ਼ੳਮਪ;ਰ ਦਾ ਤਰਜਮਾਂ’ ਵੀ ਰੀਲੀਜ਼ ਕੀਤਾ ਗਿਆ।

ਪਾਲ ਢਿੱਲੋਂ ਨੇ ਆਪਣੀ ਕਾਵਿ-ਰਚਨਾ ਬਾਰੇ ਗੱਲ ਕਰਦਿਆਂ ਆਪਣੀਆਂ ਮਕਬੂਲ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਨੂੰ ਸ਼ਰਸ਼ਾਰ ਕਰ ਦਿੱਤਾ। ਢਿੱਲੋਂ ਨੇ ਅਰਪਨ ਲਿਖਾਰੀ ਸਭਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੈਂ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਲੈਂਦਿਆਂ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਕਰਦਾ ਹਾਂ। ਅਰਪਨ ਜੀ, ਆਪ ਇੱਕ ਬਹੁਤ ਹੀ ਵਧੀਆ ਇਨਸਾਨ ਹੋਣ ਦੇ ਨਾਲ ਨਾਲ ਵਧੀਆ ਸ਼ਾਇਰ, ਵਾਰਤਾਕਾਰ ਅਤੇ ਸਮਾਜ ਸੇਵਕ ਵੀ ਸਨ। ਅੱਜ ਇਹ ਸਨਮਾਣ ਲੈਣ ਨਾਲ ਮੇਰੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਮੈਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਮਿਆਰੀ ਕਵਿਤਾ ਲਿਖਣ ਦੀ ਕੋਸ਼ਿਸ਼ ਕਰਾਂਗਾ।

ਡਾ. ਸੁਰਜੀਤ ਬਰਾੜ ਨੇ ਆਪਣੀ ਜਾਣ-ਪਛਾਣ ਕਰਾਉਣ ਉਪਰੰਤ ਪਾਲ ਢਿੱਲੋਂ ਨੂੰ ਵਧਾਈ ਦਿੱਤੀ ਅਤੇ ਪੰਜਾਬੀ ਬੋਲੀ ਬਾਰੇ ਆਪਣੇ ਵਿਚਾਰ ਬਹੁਤ ਹੀ ਵਿਸਥਾਰ ਨਾਲ ਪ੍ਰਗਟ ਕੀਤੇ। ਡਾ. ਬਰਾੜ ਨੇ ਜ਼ੋਰ ਦਿੰਦਿਆਂ ਆਖਿਆ ਕਿ ਜਿੰਨਾ ਚਿਰ ਪੰਜਾਬੀ ਬੋਲੀ ਰੋਜ਼ਗਾਰ ਦੀ ਭਾਸ਼ਾ ਨਹੀਂ ਬਣਦੀ ਓਨਾ ਚਿਰ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ।ਪਰ ਸਾਨੂੰ ਆਪ ਯਤਨ ਕਰਦੇ ਰਹਿਣਾ ਪਵੇਗਾ। ਨਾਲ ਹੀ ਕੁਝ ਆਪਣੀਆਂ ਕਵਿਤਾ ਵੀ ਸੁਣਾਈਆਂ। ਲਾਲ ਸਿੰਘ ਦਿੱਲੀ ਯੂਨੀਵਰਸਿਟੀ ਤੋਂ ਪੰਜਾਬੀ ਮਾਂ ਬੋਲੀ ‘ਤੇ ਰਿਸਰਚ ਕਰਨ ਆਏ ਸਾਹਿਤ ਦੇ ਵਿਦਿਆਰਥੀ ਨੇ ਵੀ ਅੱਜ ਪੰਜਾਬੀ ਮਾਂ ਬੋਲੀ ਨੂੰ ਦਰ-ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਪੇਪਰ ਪੜ੍ਹਿਆ।

ਇਨ੍ਹਾਂ ਤੋ ਇਲਾਵਾਂ ਇਸ ਸਹਿਤਕ ਸਮਾਗਮ ਵਿੱਚ ਰਵੀ ਜਨਾਗਲ, ਜੋਗਾ ਸਿੰਘ ਸਹੋਤਾ, ਜਸਬੀਰ ਕੌਰ ਸਰੋਆ, ਸੁਖਵਿੰਦਰ ਸਿੰਘ ਤੂਰ, ਡਾ. ਪੀ.ਆਰ. ਕਲੀਆ, ਮਲਕੀਤ ਸਿੰਘ ਸਿੱਧੂ ਨੇ ਕਵਿਤਾਵਾਂ ਨਾਲ ਆਪੋ ਆਪਣੀ ਹਾਜ਼ਰੀ ਲਗਵਾਈ। ਹਮੇਸ਼ਾਂ ਦੀ ਤਰ੍ਹਾਂ ਐਡਮਿਂਟਨ ਤੋਂ ਆਏ ਅਤੇੇ ਨਵੇਂ ਬਣੇ ਐੱਮ ਐੱਲ਼ ਏ ਜਸਵੀਰ ਦਿਉਲ ਨੇ ਇਸ ਮੌਕੇੇ ਪਾਲ ਢਿਲੋਂ ਨੂੰ ਵਧਾਈ ਦਿੱਤੀ। ਅਰਪਨ ਲਿਖਾਰੀ ਸਭਾ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਇਸ ਤਰ੍ਹਾਂ ਦੇ ਉੱਦਮ ਕਰਦੇ ਰਹਿਣ ਨਾਲ ਅਸੀਂ ਪੰਜਾਬੀ ਬੋਲੀ ਦੇ ਚੰਗੇ ਭਵਿੱਖ ਦੀ ਆਸ ਕਰ ਸਕਦੇ ਹਾਂ।

ਪੈਰੀ ਮਾਹਲ ਨੇ ਕੈਨੇਡਾ ਦੇ ਦੂਜੇ ਸ਼ਹਿਰਾਂ ਤੋਂ ਅਏ ਹੋਏ ਸਾਹਿਤਕਾਰਾਂ, ਸਰੋਤਿਆਂ, ਪੰਜਾਬੀ ਭਾਈਚਾਰੇ ਦੀਆਂ ਸਾਰੀਆਂ ਸੰਸਥਾਵਾਂ, ਪੰਜਾਬੀ ਮੀਡੀਆ ਅਤੇ ਖ਼ਾਸ ਕਰਕੇ ਭਾਈਚਾਰੇ ਦੇ ਸਪੌਸਰ ਵੀਰਾਂ ਭੈਣਾਂ ਦਾ ਧੰਨਵਾਦ ਕੀਤਾ, ਜਿੰਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਫ਼ੳਮਪ;ਲ ਹੰਦਾ ਹੈ।ਵਿਸ਼ੇਸ਼ ਕਰਕੇ ਯੰਗਸਿਤਾਨ ਸੰਸਥਾ ਦਾ ਧੰਨਵਾਦ ਕੀਤਾ, ਜਿਸ ਨੇ ਕੈਨੇਡੀਅਨ ਜੰਮ-ਪਲ਼ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਵਿਰਸੇ ਨਾਲ ਜੋੜਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ। ਉਨ੍ਹਾਂ ਆਖਿਆ ਕਿ ਅੱਜ ਦੇ ਸਮਾਗਮ ਦੀ ਫ਼ੳਮਪ;ਲਤਾ ਦਾ ਸਿਹਰਾ ਨਿਰ-ਸੁਆਰਥ ਵਲੰਟੀਆਰਾਂ ਦੀ ਟੀਮ ਦੇ ਸਿਰ ਹੈ, ਜਿੰਨ੍ਹਾ ਨੇ ਸਮਾਗਮ ਨੂੰ ਸਫ਼ੳਮਪ;ਲ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ। ਇਸ ਸਮਾਗਮ ਦੀ ਕਵਰਿਜ਼, ਅਦਾਰਾ ਸਿੱਖ ਵਿਰਸਾ ਤੋਂ ਹਰਚਰਨ ਸਿੰਘ ਪਰਹਾਰ, ਪੰਜਾਬੀ ਨੈਸ਼ਨਲ ਤੋਂ ਸੁਖਬੀਰ ਗਰੇਵਾਲ, ਪੰਜਾਬੀ ਅਖ਼ਬਾਰ ਤੋਂ ਹਰਬੰਸ ਬੁੱਟਰ, ਰੇਡੀਓ ਰੈੱਡ ਐੱਫ਼ੳਮਪ; ਐੱਮ ਤੋਂ ਰਿਸ਼ੀ ਨਾਗਰ ਨੇ ਕੀਤੀ। ਫੋਟੋਗ੍ਰਾਫ਼ੳਮਪ;ੀ ਦੀ ਸੇਵਾ ਦਿਲਜੀਤ ਹੁੰਝਣ, ਬਲਦੇਵ ਢਾਅ, ਅਤੇ ਜਰਨੈਲ ਤੱਗੜ ਵੱਲੋਂ ਬਾਖੂਬੀ ਨਿਭਾਈ ਗਈ।

ਸ਼ਾਮ ਨੂੰ ਆਏ ਹੋਏ ਮਹਿਮਾਨਾਂ ਅਤੇ ਸਾਹਿਤਕ ਦੋਸਤਾਂ ਲਈ ਅਯੋਜਤ ਕੀਤੇ ਡਿਨਰ ਸਮੇਂ ਸਭਾ ਦੇ ਮੋਜ਼ੂਦ ਮੈਂਬਰਾਂ ਵੱਲੋਂ ਪੰਜਾਬੀ ਸਾਹਿਤ ਬਾਰੇ ਖੁੱਲ੍ਹਾ ਵਿਚਾਰ ਵਟਾਂਦਰਾਂ ਕੀਤਾ ਗਿਆ। ਖਾਣੇ ਦੇ ਨਾਲ ਨਾਲ ਕਵਿਤਾ, ਗ਼ਜ਼ਲ ਗੀਤ ਅਤੇ ਚੁਟਕਲਿਆਂ ਅਦਾਨ ਪ੍ਰਦਾਨ ਵੀ ਕੀਤਾ ਗਿਆ। ਅਗਲੇ ਸਾਲ ਫੇਰ ਇਸੇ ਤਰ੍ਹਾਂ ਮਿਲਣ ਦੀ ਕਾਮਨਾ ਕਰਦੇ ਹੋਏ ਘਰਾਂ ਨੂੰ ਰਵਾਨਾ ਹੋਏ। ਹੋਰ ਜਾਣਕਾਰੀ ਲਈ 403-590-1403 ਸਤਪਾਲ ਕੌਰ ਬੱਲ, 403-681-3132 ਜਸਵੰਤ ਸਿੰਘ ਸੇਖੋਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਨੇ ਨਵੀਆਂ ਪੈੜਾਂ ਛੱਡੀਆਂ