ਜਸਟਿਨ ਟਰੂਡੋ ਅਤੇ ਡੋਨਾਲਡ ਟਰੰਪ ਵਿਚਕਾਰ ਵੱਖ-ਵੱਖ ਮੁੱਦਿਆਂ ਸਬੰਧੀ ਵਿਚਾਰ ਚਰਚਾ


ਔਟਵਾ, 10 ਮਈ (ਏਜੰਸੀ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਚੀਨ ਵਲੋਂ ਗ੍ਰਿਫ਼ਤਾਰ ਕੀਤੇ ਦੋ ਕੈਨੇਡੀਅਨਾਂ ਦੀ ਰਿਹਾਈ ਸਬੰਧੀ ਵਿਚਾਰ ਚਰਚਾ ਕੀਤੀ ਗਈ। ਟਰੂਡੋ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਨੋਂ ਆਗੂਆਂ ਵਿਚਕਾਰ ਗ੍ਰਿਫਤਾਰ ਕੀਤੇ ਕੈਨੇਡੀਅਨ ਨਾਗਰਿਕਾਂ ਨੂੰ ਰਿਹਾਅ ਕਰਨ ਲਈ ਗੱਲਬਾਤ ਹੋਈ ਅਤੇ ਕੈਨੇਡਾ ਵਲੋਂ ਉਨਾਂ• ਦੀ ਰਿਹਾਈ ਸੁਰੱਖਿਅਤ ਕਰਨ ਲਈ ਕੀਤੇ ਯਤਨਾਂ ਬਾਰੇ ਵੀ ਜ਼ਿਕਰ ਹੋਇਆ।ਇਸ ਤੋਂ ਇਲਾਵਾ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਵਾਈਟ ਹਾਊਸ ਤੋਂ ਮਿਲੇ ਬਿਆਨ ‘ਚ ਇਹ ਪਤਾ ਲੱਗਿਆ ਹੈ ਕਿ ਟਰੰਪ ਨੇ ਜਸਟਿਨ ਟਰੂਡੋ ਨੂੰ ਭਰੋਸਾ ਦਵਾਇਆ ਹੈ ਕਿ ਉਹ ਕੈਨੇਡੀਅਨਾਂ ਦੀ ਰਿਹਾਈ ਲਈ ਹਮੇਸ਼ਾ ਕੈਨੇਡਾ ਨਾਲ ਖੜੇ ਹਨ ਅਤੇ ਰਿਹਾਈ ਪੱਕੀ ਕਰਨ ਲਈ ਯਤਨ ਕਰਨਗੇ।

ਜਾਣਕਾਰੀ ਮੁਤਾਬਿਕ ਦੋਨਾਂ ਵਿਚਕਾਰ ਅਮਰੀਕਾ, ਕੈਨੇਡਾ ਅਤੇ ਮੈਕਸੀਕੋ (ਯੂਐਸਐਮਸੀਏ) ਵਪਾਰ ਸਮਝੌਤਾ ਅਤੇ ਅਮਰੀਕਾ- ਚੀਨ ਵਪਾਰ ਸਬੰਧੀ ਵੀ ਵਿਚਾਰ ਮਸ਼ਵਰਾ ਹੋਇਆ। ਇਹ ਮਸਲਾ ਉਸ ਸਮੇਂ ਤੋਂ ਗਰਮਾਇਆ ਹੋਇਆ ਹੈ, ਜਦੋਂ ਅਮਰੀਕਾ ਦੇ ਕਹਿਣ ‘ਤੇ ਕੈਨੇਡਾ ਨੇ ਹੁਵਾਈ ਤਕਨੀਕੀ ਕੰਪਨੀ ਦੀ ਐਗਜ਼ੀਕਿਊਟਿਵ ਮੇਂਗ ਵੈਨਜਊ ਨੂੰ ਗ੍ਰਿਫ਼ਤਾਰ ਕੀਤਾ ਸੀ। ਅਮਰੀਕਾ ਵਲੋਂ ਵੈਨਜਊ ‘ਤੇ ਧੋਖਾਧੜੀ ਕਰਨ ਅਤੇ ਅਮਰੀਕੀ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਗ੍ਰਿਫ਼ਤਾਰੀ ਦੇ ਚਲਦਿਆਂ ਚੀਨ ਅਤੇ ਕੈਨੇਡਾ ਵਿਚਕਾਰ ਸਬੰਧੀ ਹੋਰ ਵੀ ਵਿਗੜ ਗਏ ਜਿਸ ਦੇ ਸਿੱਟੇ ਵਜੋਂ ਚੀਨ ਨੇ ਦੋ ਕੈਨੇਡੀਅਨਾਂ ‘ਤੇ ਦੇਸ਼ ‘ਦੀ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਅਜੇ ਤੱਕ ਉਹ ਚੀਨ ਦੀ ਗ੍ਰਿਫਤ ‘ਚ ਹਨ। ਇਸ ਕਾਰਨ ਔਟਵਾ ਅਤੇ ਬੀਜਿੰਗ ਵਿਚਕਾਰ ਵੀ ਰਿਸ਼ਤਾ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ।

ਕੈਨੇਡਾ ਸਰਕਾਰ ਵਲੋਂ ਵਸ਼ਿੰਗਟਨ ਨੂੰ ਦੋਨੋਂ ਕੈਨੇਡੀਅਨਾਂ ਨੂੰ ਚੀਨ ਦੀ ਗ੍ਰਿਫ਼ਤ ਤੋਂ ਆਜ਼ਾਦ ਕਰਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਹ ਮਾਮਲਾ ਇੰਨਾ ਅੱਗੇ ਵੱਧ ਚੁੱਕਾ ਹੈ ਕਿ ਚੀਨ ਵਲੋਂ ਕੈਨੇਡਾ ਦੇ ਕਨੋਲਾ ਅਤੇ ਹੋਰ ਪਦਾਰਥਾਂ ਦੀ ਸਪਲਾਈ ‘ਤੇ ਵੀ ਪੂਰਨ ਤੌਰ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਕੈਨੇਡੀਅਨ ਨਾਗਰਿਕਾਂ ਨੂੰ ਚੀਨ ਤੋਂ ਰਿਹਾਅ ਕਰਾਉਣ ਦਾ ਮਾਮਲਾ ਅਮਰੀਕਾ ਅਤੇ ਕੈਨੇਡਾ ਦੀਆਂ ਕਈ ਮੁਸ਼ਕਲਾਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਵਾਸ਼ਿੰਗਟਨ ਨੇ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਨਿਰਯਾਤ ‘ਤੇ ਟੈਰਿਫ਼ ਵਿੱਚ ਵਾਧਾ ਕਰ ਦਿੱਤਾ ਸੀ। ਇਸ ਮੁਲਾਕਾਤ ਦੌਰਾਨ ਟਰੂਡੋ ਵਲੋਂ ਇਨ•ਾਂ ਦਰਾਂ ਨੂੰ ਹਟਾਉਣ ਦੇ ਮਹੱਤਵ ਨੂੰ ਵੀ ਦੋਹਰਾਇਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਸਟਿਨ ਟਰੂਡੋ ਅਤੇ ਡੋਨਾਲਡ ਟਰੰਪ ਵਿਚਕਾਰ ਵੱਖ-ਵੱਖ ਮੁੱਦਿਆਂ ਸਬੰਧੀ ਵਿਚਾਰ ਚਰਚਾ