ਵਿਸ਼ਵ ਦੀ ਵੱਡੀ ਝੀਲ ‘ਚ ਤੈਰਨ ਵਾਲਾ ਪਹਿਲਾ ਕੈਨੇਡੀਅਨ ਬਣਿਆ ਟੋਰਾਂਟੋ ਵਾਸੀ


ਟੋਰਾਂਟੋ, 17 ਮਈ (ਏਜੰਸੀ) : ਰੋਬਰਟ ਮੈਕਗਲਾਸਨ ਨੇ ਸਵੀਮਿੰਗ ‘ਚ ਅਜਿਹਾ ਨਵਾਂ ਰਿਕਾਰਡ ਕਾਇਮ ਕੀਤਾ ਹੈ ਜੋ ਕੈਨੇਡਾ ਵਿੱਚੋਂ ਅਜੇ ਤੱਕ ਕਿਸੇ ਨਹੀਂ ਨੇ ਨਹੀਂ ਕੀਤਾ। ਕ੍ਰਾਂਸਿਗ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਅਨੁਸਾਰ ਪਿਛਲੇ ਹਫ਼ਤੇ ਰੋਬਰਟ ਨੇ ਦੁਨੀਆ ਦੀ ਉਚੀ ਨੈਵੀਗੇਬਲ ਝੀਲ ਅਤੇ ਸਾਊਥ ਅਫ਼ਰੀਕਾ ਵਿੱਚ ਤਾਜ਼ੇ ਪਾਣੀ ਦੀ ਵੱਡੀ ਝੀਲ ਟੀਟੀਕਾਕਾ ਦੇ ਦੋ ਟਾਪੂਆਂ ‘ਚ ਤੈਰਨ ਦਾ ਰਿਕਾਰਡ ਬਣਾਇਆ ਹੈ। ਜਾਣਕਾਰੀ ਮੁਤਾਬਕ ਉਹ ਇਸ ਝੀਲ ‘ਚ 7.5 ਕਿਲੋਮੀਟਰ ਤੈਰਿਆ ਹੈ। ਅਜਿਹਾ ਕਾਰਨਾਮਾ ਕਰ ਕੇ ਉਹ ਵੱਡੀ ਝੀਲ ‘ਚ ਤੈਰਨ ਵਾਲਾ ਪਹਿਲਾ ਕੈਨੇਡੀਅਨ ਬਣ ਗਿਆ ਹੈ। ਸਨਿਚਰਵਾਰ ਨੂੰ ਰੋਬਰਟ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਦੋ ਘੰਟੇ ਅਤੇ 26 ਮਿੰਟ ਉਹ ਦੋ ਟਾਪੂਆਂ ‘ਚ ਤਕਰੀਬਨ 7.5 ਕਿਲੋਮੀਟਰ ਤੈਰਿਆ। ਕੈਨੇਡਾ ਦੇ ਇਸ ਵਕੀਲ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਇਹ ਯਾਤਰਾ ਪਾਰ ਕਰ ਕੇ ਦੂਜੇ ਕਿਨਾਰੇ ਪਹੁੰਚਿਆ ਤਾਂ ਉਸ ਨੂੰ ਬਹੁਤ ਖ਼ੁਸ਼ੀ ਹੋਈ ਅਤੇ ਯਕੀਨ ਹੋਇਆ ਕਿ ਜੋ ਉਹ ਚਾਹੁੰਦਾ ਸੀ ਉਸ ਨੇ ਉਹ ਕਰ ਦਿੱਤਾ ਹੈ।

ਉਸ ਨੇ ਇਸਲਾ ਡੈਲ ਸੋਲ ਟਾਪੂ (ਆਈਲੈਂਡ ਆਫ਼ ਦ ਸੱਨ) ਤੋਂ ਯਾਤਰਾ ਸ਼ੁਰੂ ਕੀਤੀ ਅਤੇ ਇਸ ਟਾਪੂ ਦੇ 12 ਸੀ ਪਾਣੀ ‘ਚ ਉਤਰਿਆ ਅਤੇ ਇਸਲਾ ਡੇ ਲਾ ਲੁਨਾ (ਆਈਲੈਂਡ ਆਫ਼ ਦ ਮੂਨ) ਤੋਂ ਤੈਰਨਾ ਸ਼ੁਰੂ ਕੀਤਾ। ਇਹ ਦੋਨੋਂ ਟਾਪੂ ਝੀਲ ਦੇ ਬੋਲੀਵੀਅਨ ਪਾਸੇ ‘ਚ ਸਥਿਤ ਹਨ। ਤੈਰਨ ਦੀ ਦੂਰੀ ਭਾਵੇਂ ਇੰਨੀ ਜ਼ਿਆਦਾ ਨਹੀ ਸੀ ਪਰ ਇਹ ਕੰਮ ਚੁਣੌਤੀ ਭਰਿਆ ਜ਼ਰੂਰ ਸੀ। ਮੈਕਗਲਾਸਨ ਦਾ ਕਹਿਣਾ ਹੈ ਕਿ ਉਥੇ ਠੰਢ ਬਹੁਤ ਸੀ ਅਤੇ ਆਕਸੀਜਨ ਦੀ ਘਾਟ ਹੋਣ ਕਾਰਨ ਮਨੁੱਖ ਨੁੰ ਠੰਢ ਆਮ ਨਾਲੋਂ ਕੁਝ ਜ਼ਿਆਦਾ ਲਗਦੀ ਹੈ। ਅਜਿਹਾ ਹੀ ਉਸ ਨਾ ਹੋਇਆ ਕਿਉਂਕਿ ਝੀਲ ਦੀ ਉਚਾਈ ‘ਤੇ ਜਾ ਕੇ ਆਕਸੀਜਨ ਦੀ ਮਾਤਰਾ ਘੱਟਣ ਲਗ ਗਈ ਸੀ ਜਿਸ ਕਾਰਨ ਠੰਢ ਜ਼ਿਆਦਾ ਮਹਿਸੂਸ ਹੋ ਰਹੀ ਸੀ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ‘ਚ ਤੈਰਨ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਕਰਾਸਿੰਗ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਦੇ ਸਟਾਫ਼ ਦਾ ਕਹਿਣਾ ਹੈ ਕਿ ਰੋਬਰਟ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੇ ਬਲੱਡ ਆਕਸੀਜ਼ਨ ਲੈਵਲ ਨੂੰ ਮਾਪਿਆ ਗਿਆ ਸੀ ਜੋ 83 ਮਿਲੀਮੀਟਰ ਪਾਰਾ ਮਾਪਿਆ ਗਿਆ ਜੋ ਕਿ ਸਿਹਤ ਲਈ ਖ਼ਤਰਨਾਕ ਸੀ ਅਤੇ ਰੋਬਰਟ ਨੂੰ ਹਾਈਪੋਕਸੀਆ ਹੋਣ ਦਾ ਖ਼ਤਰਾ ਸੀ। ਫ਼ਿਰ ਵੀ ਅਜਿਹੀ ਸਥਿਤੀ ਦੇ ਬਾਵਜੂਦ ਰੋਬਰਟ ਨੇ ਆਪਣੀ ਯਾਤਰਾ ਜਾਰੀ ਕੀਤੀ। ਰੋਬਰਟ ਨੇ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਤੇਰਨ ਸਮੇਂ ਪਹਿਲੇ ਕੁਝ ਕੁ ਕਿਲੋਮੀਟਰ ਉਸ ਨੂੰ ਔਖਾ ਹੋਇਆ ਪਰ ਬਾਅਦ ‘ਚ ਅਜਿਹੇ ਪਾਣੀ ‘ਚ ਤੈਰਨ ਦੀ ਆਦਤ ਹੋ ਗਈ। ਇਸ ਚੁਣੌਤੀ ਨੂੰ ਪਾਰ ਕਰਨ ਲਈ ਰੋਬਰਟ ਨੇ ਉਂਟਾਰੀਓ ਦੀ ਝੀਲ ‘ਚ ਠੰਢੇ ਸਰਦੀਆਂ ਦੇ ਮੌਸਮ ‘ਚ ਟਰੇਨਿੰਗ ਲਈ ਸੀ।

ਉਂਟਾਰੀਓ ਝੀਲ ਨਵੰਬਰ ਤੋਂ ਲੈ ਕੇ ਮਾਰਚ ਤੱਕ ਠੰਢੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਰੋਬਰਟ ਕਈ ਵੱਡੀਆਂ ਝੀਲਾਂ ‘ਚ ਤੈਰ ਚੁੱਕਿਆ ਹੈ ਅਤੇ ਅਗਲੇ ਮਹੀਨੇ ਰੋਬਰਟ ਨੂੰ ਉਮੀਦ ਹੈ ਕਿ ਉਹ ਕੈਪਰੀ ਤੋਂ ਨੈਪਲ ਦੇ ਇਟਾਲੀਅਨ ਟਾਪੂ ‘ਤੇ 36 ਕਿਲੋਮੀਟਰ ਤੱਕ ਤੈਰਨ ਦਾ ਰਿਕਾਰਡ ਬਣਾਏਗਾ। ਇਸ ਟਾਪੂ ‘ਚ ਘੱਟੋ-ਘੱਟ ਪਾਣੀ ਗ਼ਰਮ ਹੋਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਵਿਸ਼ਵ ਦੀ ਵੱਡੀ ਝੀਲ ‘ਚ ਤੈਰਨ ਵਾਲਾ ਪਹਿਲਾ ਕੈਨੇਡੀਅਨ ਬਣਿਆ ਟੋਰਾਂਟੋ ਵਾਸੀ