ਅਮਰੀਕਾ ਦਾ ਲੜਾਕੂ ਜਹਾਜ਼ F-16 ਹੋਇਆ ਹਾਦਸਾਗ੍ਰਸਤ


ਕੈਲੀਫ਼ੋਰਨੀਆ, 17 ਮਈ (ਏਜੰਸੀ) : ਅਮਰੀਕਾ ‘ਚ ਐਫ਼-16 ਲੜਾਕੂ ਜਹਜਾ ਉਡਾਣ ਭਰਨ ਤੋਂ ਤੁਰੰਤ ਬਾਅਦ ਕੈਲੀਫ਼ੋਨੀਆ ਦੇ ਇੱਕ ਵੇਅਰ ਹਾਊਸ ਗੋਦਾਮ ‘ਚ ਡਿੱਗ ਕੇ ਹਾਦਸਾਗ੍ਰਸਤ ਹੋ ਗਿਆ ਹੈ। ਭਾਵੇਂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਪਹਿਲਾਂ ਪਾਈਲਟ ਹੇਠਾਂ ਉਤਰ ਗਿਆ ਸੀ। ਘਟਨਾ ਬਾਰੇ ਸੈਨਾ ਅਧਿਕਾਰੀਆਂ ਨੇ ਕਿਹਾ ਕਿ ਐਫ਼-16 ਫ਼ਾਈਟਰ ਜੈਟ ਮਾਰਚ ਏਅਰ ਰਿਜ਼ਰਵ ਬੇਸ ਤੋਂ ਬਾਹਰ ਇੱਕ ਵੇਅਰ ਹਾਊਸ ‘ਚ ਹਾਦਸਾਗ੍ਰਸਤ ਹੋ ਗਿਆ ਸੀ। ਐਫ਼-16 ਜਹਾਜ਼ 500,000 ਵਰਗ ਫੁੱਟ ਦੀ ਇਮਾਰਤ ਦੀ ਛੱਤ ‘ਤੇ ਉਤਰਿਆ ਜਿਸ ਵਿੱਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ‘ਤੇ ਰੋਕ ਲਗਾਉਣ ਲਈ ਸਾਈਟ ‘ਤੇ ਫ਼ਾਇਰ ਸਰਵਿਸ ਨੇ ਛਿੜਕਾਵ ਸ਼ੁਰੂ ਕਰ ਦਿੱਤਾ।

ਬੇਸ ਦੇ ਸਰਵਜਨਿਕ ਨਿਰਦੇਸ਼ਕ ਮੇਜਰ ਪੇਰੀ ਕੋਵਿੰਗਟਨ ਨੇ ਦੱਸਿਆ ਕਿ ਪਾਇਲਟ ਨੂੰ ਸੱਟ ਨਹੀਂ ਲੱਗੀ ਹੈ ਅਤੇ ਬਚਾਅ ਹੋ ਗਿਆ ਹੈ। ਬੇਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਦੀ ਦੁਰਘਟਨਾ ਦਾ ਕਾਰਨ ਸੰਭਾਵਿਤ ਰੂਪ ਨਾਲ ਹਾਈਡ੍ਰੋਲਿਕ ਅਸਫ਼ਲਤਾ ਹੋ ਸਕਦੀ ਹੈ। ਉਥੇ ਕੰਮ ਕਰ ਰਹੇ ਡੈਨੀਅਲ ਗੈਲੀਗੋਸ ਨੇ ਦੱਸਿਆ ਕਿ ਉਸ ਨੇ ਵਿਸਫ਼ੋਟ ਬਾਰੇ ਸੁਣਿਆ ਅਤੇ ਉਹ ਇਮਾਰਤ ਦੇ ਪਿੱਛੇ ਮੁੜ ਗਿਆ। ਇਸ ਦੌਰਾਨ ਸਿਰਫ਼ ਅੱਗ ਦੀਆਂ ਲਪਟਾਂ ਹੀ ਦਿਖਾਈ ਦੇ ਰਹੀਆਂ ਸਨ। ਇਸ ਦੌਰਾਨ ਇਮਾਰਤ ਦੇ ਹਰ ਹਿੱਸੇ ਤੋਂ ਛੱਤ ਡਿੱਗਣ ਲੱਗ ਗਈ ਸੀ। ਗੈਲੀਗੋਸ ਨੇ ਦੱਸਿਆ ਕਿ ਮੈਂ ਡਰ ਗਿਆ ਅਤੇ ਉਥੋਂ ਬਾਹਰ ਨਿਕਲ ਗਿਆ। ਕੈਪਟਨ ਫ਼ਰਨਾਡੋ ਹਰੇਰਾ ਨੇ ਕਿਹਾ ਕਿ ਕੁੱਲ ਮਿਲਾ ਕੇ ਇੱਕ ਦਰਜਨ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਉਨ•ਾਂ ਦੀ ਜਾਂਚ ਅਤੇ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕਾ ਦਾ ਲੜਾਕੂ ਜਹਾਜ਼ F-16 ਹੋਇਆ ਹਾਦਸਾਗ੍ਰਸਤ