ਅਲਬਰਟਾ ਵਲੋਂ ਕਾਰਬਨ ਟੈਕਸ ਦੇ ਵਿਰੋਧ ਦਾ ਮਾਮਲਾ

ਅਲਬਰਟਾ, 11 ਮਈ (ਏਜੰਸੀ) : ਅਲਬਰਟਾ ਵਲੋਂ ਫ਼ੈਡਰਲ ਸਰਕਾਰ ਦੇ ਕਾਰਬਨ ਟੈਕਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਲਬਰਟਾ ਦੇ ਇਸ ਵਿਰੋਧ ਦਾ ਉਸ ਦੀ ਕੈਬਨਿਟ ਵਲੋਂ ਟਰਾਂਸ ਮਾਊਂਟੇਨ ਪਾਇਪਲਾਇਨ ਵਿੱਚ ਵਿਸਥਾਰ ਦੇ ਫ਼ੈਸਲੇ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਈ ਵੀ ਸੂਬਾ ਇਸ ਕਾਰਬਨ ਟੈਕਸ ਸਬੰਧੀ ਕੋਈ ਕਦਮ ਚੁੱਕਦਾ ਹੈ ਤਾਂ ਇਸ ਨਾਲ ਮਹੱਤਵਪੂਰਨ ਪ੍ਰਾਜੈਕਟਾਂ ਜਿਵੇਂ ਪਾਇਪਲਾਇਨ ਦੇ ਵਿਸਥਾਰ ਦੀ ਮਨਜ਼ੂਰੀ ਪ੍ਰਕਿਰਿਆ ਵਿੱਚ ਕੋਈ ਅਸਰ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਅਲਬਰਟਾ ਦੇ ਨਵੇਂ ਪ੍ਰੀਮੀਅਰ ਜੈਸਨ ਕੈਨੀ ਨੇ ਆਪਣੀ ਨਵੀਂ ਸੰਯੁਕਤ ਕੰਜ਼ਰਵੇਟਿਵ ਸਰਕਾਰ ਦੇ ਪਹਿਲੇ ਹੁਕਮ ਦੇ ਤੌਰ ‘ਤੇ ਇਹ ਵਾਅਦਾ ਕੀਤਾ ਹੈ ਕਿ ਉਹ ਅਲਬਰਟਾ ਸੂਬੇ ਦੇ ਕਾਰਬਨ ਟੈਕਸ ਨੂੰ ਖ਼ਤਮ ਕਰਨ ਲਈ ਜਲਦ ਹੀ ਕਾਨੂੰਨ ਲੈ ਕੇ ਆਉਣਗੇ।

ਕੈਨੀ ਦੇ ਬੁਲਾਰੇ ਕ੍ਰਿਸਟਾਈਨ ਮਾਏਟ ਨੇ ਕਿਹਾ ਕਿ ਅਸੀਂ ਟਰਾਂਸ ਮਾਉਂਟੇਨ ਵਿਸਥਾਰ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਲਈ ਚਰਚਾ ਕਰ ਰਹੇ ਹਾਂ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਫ਼ੈਡਰਲ ਸਰਕਾਰ ਆਪਣੇ ਤਾਕਤ ਦਿਖਾਉਂਦਿਆਂ ਇਸ ਸਬੰਧੀ ਕੁਝ ਕਰਨਗੇ। ਜਦ ਕਿ ਟਰੂਡੋ ਦਾ ਕਹਿਣਾ ਹੈ ਕਿ ਕਾਰਬਨ ਟੈਕਸ ਦੀ ਲੜਾਈ ਵਿੱਚ ਪਾਇਪਲਾਇਨ ਪ੍ਰਾਜੈਕਟ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਅਲਬਰਟਾ ਨੂੰ ਫ਼ੈਡਰਲ ਟੈਕਸ ਲਾਏ ਜਾਣ ਦੇ ਸਵਾਲ ‘ਤੇ ਟਰੂਡੋ ਨੇ ਕਿਹਾ ਕਿ ਇਸ ਸਬੰਧੀ ਅਜੇ ਬਹੁਤ ਫ਼ੈਸਲੇ ਲੈਣੇ ਬਾਕੀ ਹਨ। ਉਨਾਂ• ਦਾ ਕਹਿਣਾ ਹੈ ਕਿ ਉਸ ਇਹ ਸੁਨਿਸਚਿਤ ਕਰਨਾ ਚਾਹੁੰਦੇ ਹਨ ਕਿ ਦੇਸ਼ ਭਰ ਪ੍ਰਦੂਸ਼ਣ ਮੁਕਤ ਬਣ ਸਕੇ। ਉਨ•ਾਂ ਨੇ ਕਿਹਾ ਕਿ ਅਸੀਂ ਸੂਬਿਆਂ ਨੇ ਮਿਲ ਕੇ ਬਹੁਤ ਸਖ਼ਤ ਮਿਹਨਤ ਕੀਤੀ ਹੈ ਅਤੇ ਇਸ ਕਾਰਬਨ ਟੈਕਸ ਦਾ ਫ਼ੈਸਲਾ ਲਿਆ ਹੈ ਪਰ ਫ਼ਿਰ ਵੀ ਕੁਝ ਸੂਬੇ ਜਲਵਾਯੂ ਤਬਦੀਲੀ ਦੇ ਮਸਲੇ ਨੂੰ ਸੁਲਝਾਉਣਾ ਨਹੀਂ ਚਾਹੁੰਦੇ ਪਰ ਫ਼ੈਡਰਲ ਸਰਕਾਰ ਵਾਤਾਵਰਨ ਦੀ ਸੁਰੱਖਿਆ ਲਈ ਹਰ ਕਦਮ ਚੁੱਕੇਗੀ ਕਿਉਂਕਿ ਕੈਨੈਡੀਅਨਾਂ ਲਈ ਇਹ ਬਹੁਤ ਜ਼ਰੂਰੀ ਹੈ।

ਜ਼ਿਕਰਯੋਗ ਹੈ ਕਿ ਫ਼ੈਡਰਲ ਸਰਕਾਰ ਵਲੋਂ ਇਹ ਕਾਰਬਨ ਟੈਕਸ ਚਾਰ ਸੂਬਿਆਂ ਉਂਟਾਰੀਓ, ਨਿਊ ਬਰੁੰਸਵਿੱਕ , ਸਸਕੈਚੇਵਾਨ ਅਤੇ ਮੈਨੀਟੋਬਾ ‘ਤੇ ਲਾਗੂ ਕੀਤਾ ਹੈ ਅਤੇ ਸੂਬਿਆਂ ਵਲੋਂ ਇਹ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਫ਼ਤੇ ਪਹਿਲਾਂ ਸਸਕੈਚੇਵਾਨ ਕੋਰਟ ਆਫ਼ ਅਪੀਲ ਨੇ ਫ਼ੈਡਰਲ ਸਰਕਾਰ ਦੇ ਹੱਕ ‘ਚ ਫ਼ੈਸਲਾ ਸੁਣਾਉਂਦਿਆਂ ਇਸ ਕਾਰਬਨ ਟੈਕਸ ਨੂੰ ਸੰਵਿਧਾਨਿਕ ਕਰਾਰ ਦਿੱਤਾ ਸੀ। ਇਸ ਦੇ ਰੋਸ ਵਜੋਂ ਸਸਕੈਚੇਵਾਨ ਦੇ ਪ੍ਰੀਮੀਅਰ ਸਕੋਟ ਮੋਏ ਨੇ ਵਾਅਦਾ ਕੀਤਾ ਹੈ ਕਿ ਉਸ ਕਾਰਬਨ ਟੈਕਸ ਨੂੰ ਖ਼ਤਮ ਕਰਾਉਣ ਲਈ ਸੁਪਰੀਮ ਕੋਰਟ ਵਿਖੇ ਅਪੀਲ ਕਰਨਗੇ। ਇਸ ਤੋਂ ਇਲਾਵਾ ਉਂਟਾਰੀਓ ਵੀ ਫ਼ੈਡਰਲ ਟੈਕਸ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਦਾਲਤ ਵਿੱਚ ਇਸ ਸਬੰਧੀ ਕੇਸ ਚੱਲ ਰਿਹਾ ਅਤੇ ਜਿਸ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਅਲਬਰਟਾ ਦੇ ਨਵੇਂ ਬਣੇ ਪ੍ਰੀਮੀਅਰ ਕੈਨੀ ਨੇ ਵੀ ਕਾਰਬਨ ਟੈਕਸ ਚੁਣੌਤੀ ਨੂੰ ਦੇਣ ਲਈ ਇੱਕ ਨਵੇਂ ਪ੍ਰਾਜੈਕਟ ਨੂੰ ਲਿਆਉਣ ਦਾ ਦਾਅਵਾ ਕੀਤਾ ਹੈ। ਇਸ ਪ੍ਰਾਜੈਕਟ ਨੂੰ ਅਲਬਰਟਾ ਕਾਨੂੰਨ ਵਿੱਚ 21 ਮਈ ਤੱਕ ਪੇਸ਼ ਕੀਤੇ ਜਾਣ ਦੀ ਉਮੀਦ ਹੈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)