ਸਤਾਰਵੀਂ ਲੋਕ ਸਭਾ ਲਈ ਵੋਟਾਂ ਅੱਜ , ਨਤੀਜਾ 23 ਨੂੰ ‘


ਪੰਜਾਬ ਦੇ 2 ਕਰੋੜ ਵੋਟਰ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਚੰਡੀਗੜ੍ਹ, 18 ਮਈ (ਏਜੰਸੀ) : ਸਤਾਰ੍ਹਵੀਂ ਲੋਕ ਸਭਾ ਲਈ ਭਲਕੇ 21 ਮਈ ਨੂੰ ਵੋਟਾਂ ਪੈਣਗੀਆ। ਕੱਲ੍ਹ ਐਤਵਾਰ ਨੂੰ ਸੱਤਵੇਂ ਅਤੇ ਆਖਰੀ ਗੇੜ ਦੀਆਂ ਵੋਟਾਂ ਪੈਣ ਨਾਲ ਚੋਣ ਅਮਲ ਮੁਕੰਮਲ ਹੋ ਜਾਵੇਗਾ। ਨਤੀਜੇ ਦਾ ਐਲਾਨ 23 ਮਈ ਨੂੰ ਦੇਸ਼ ਦੇ ਦੂਜੇ ਰਾਜਾਂ ਨਾਲ ਹੀ ਕੀਤਾ ਜਾਵੇਗਾ। ਪੋਲਿੰਗ ਦਾ ਸਮਾਂ ਸਵੇਰੇ ਸੱਤ ਤੋਂ ਸ਼ਾਮ ਛੇ ਵਜੇ ਤੱਕ ਰੱਖਿਆ ਗਿਆ ਹੈ । ਇਸ ਦੇ ਨਾਲ ਹੀ ਵੋਟਾਂ ਲਈ ਤਾਇਨਾਤ ਸਟਾਫ ਨੂੰ ਅੱਜ ਪੋਲਿੰਗ ਸਟੇਸ਼ਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਅਧਿਕਾਰੀਆਂ ਵੱਲੋਂ ਚੋਣ ਅਮਲੇ ਨੂੰ ਮਸ਼ੀਨਾਂ ਸਮੇਤ ਹੋਰ ਸਾਜ਼ੋ ਸਾਮਾਨ ਦੇ ਦਿੱਤਾ ਗਿਆ ਹੈ। ਦਿਲਚਸਪ ਗੱਲ ਇਹ ਕਿ ਚੋਣ ਅਮਲੇ ਨੂੰ ਪੋਲਿੰਗ ਸਟੇਸ਼ਨ ਤੱਕ ਸਰਕਾਰੀ ਬੱਸਾਂ ਵਿੱਚ ਭੇਜਿਆ ਗਿਆ ਹੈ ਅਤੇ ਇਨ੍ਹਾਂ ਬੱਸਾਂ ਵਿੱਚ ਜੀਪੀਐਸ ਲੱਗਾ ਹੋਇਆ ਹੈ।

ਵੋਟਾਂ ਦਾ ਕੰਮ ਸੁਚਾਰੂ ਅਤੇ ਪਾਰਦਰਸ਼ਤਾ ਨਾਲ ਚਲਾਉਣ ਲਈ ਇੱਕ ਲੱਖ ਪੱਚੀ ਹਜ਼ਾਰ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ। ਇਸ ਤੋਂ ਬਿਨਾਂ ਅਰਧ ਸਰਕਾਰੀ ਬਲਾਂ ਸਮੇਤ ਇੱਕ ਲੱਖ ਤੋਂ ਵੱਧ ਪੁਲੀਸ ਨਫ਼ਰੀ ਤਾਇਨਾਤ ਹੈ। ਪੰਜਾਬ ਦੇ ਪੰਜਾਬ ਦੇ ਤੇਰਾਂ ਲੋਕ ਸਭਾ ਹਲਕਿਆਂ ਲਈ 278 ਉਮੀਦਵਾਰ ਮੈਦਾਨ ਵਿੱਚ ਹਨ। ਪੰਜਾਬ ਵਿੱਚ ਵੋਟਰਾਂ ਦੀ 20782011 ਗਿਣਤੀ ਹੈ। ਇਨ੍ਹਾਂ ਵਿੱਚੋਂ 9829916 ਮਹਿਲਾਵਾਂ ਹਨ। ਅੰਗਹੀਣ ਵੋਟਰਾਂ ਦੀ ਗਿਣਤੀ 110264 ਹੈ। ਸੂਬੇ ਭਰ ਵਿੱਚ 23213 ਪੋਲਿੰਗ ਬੂਥ ਬਣਾਏ ਗਏ ਹਨ। ਵੱਖ ਵੱਖ ਥਾਵਾਂ ਤੇ ਟੂ ਏ 28703 ਵੀ ਪੀ ਏ ਟੀ ਮਸ਼ੀਨਾਂ ਭੇਜੀਆਂ ਗਈਆਂ ਹਨ। ਕੱਲ੍ਹ ਨੂੰ 394780 ਵੋਟਰ ਪਹਿਲੀ ਵਾਰ ਆਪਣੇ ਮੌਲਿਕ ਅਧਿਕਾਰ ਦੀ ਵਰਤੋਂ ਕਰਨਗੇ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਦਸ ਅਪਰੈਲ ਨੂੰ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਪੋਲਿੰਗ ਦੇ ਛੇ ਗੇੜ ਮੁਕੰਮਲ ਹੋ ਚੁੱਕੇ ਹਨ।

ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ ਕਰੁਣਾ ਐਸ ਰਾਜੂ ਨੇ ਲੋਕਾਂ ਨੂੰ ਆਪਣੇ ਵੋਟ ਦੇ ਮੌਲਿਕ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਸਿਆਸੀ ਪਾਰਟੀਆਂ ਜਾਂ ਉਮੀਦਵਾਰਾਂ ਦੇ ਹਮਾਇਤੀਆਂ ਉੱਤੇ ਵੋਟਰਾਂ ਦੀ ਢੋਆ ਢੁਆਈ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਚੱਲਣ ਫਿਰਨ ਤੋਂ ਅਸਮਰਥ ਵੋਟਰਾਂ ਦੀ ਸਹੂਲਤ ਵਾਸਤੇ ਵਾਹਨ, ਵੀਲ ਚੇਅਰਾਂ ਅਤੇ ਵਲੰਟਰੀਆਂ ਦੀ ਸਹੂਲਤ ਦਿੱਤੀ ਗਈ ਹੈ। ਚੋਣ ਅਫ਼ਸਰ ਨੇ ਪੰਜਾਬ ਰਾਜ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਉਮੀਦਵਾਰ ਜਾਂ ਉਸ ਦਾ ਹਮਾਇਤੀ ਵੋਟ ਦੇਣ ਲਈ ਲਾਲਚ ਜਾਂ ਡਰ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਰੰਤ ਹੈਲਪਲਾਈਨ1950 ਤੇ ਸ਼ਿਕਾਇਤ ਕੀਤੀ ਜਾਵੇ।

ਇੱਕ ਵੱਖਰੀ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੇ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਦਾਕਾਰ ਸੰਨੀ ਦਿਓਲ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਸੰਨੀ ਦਿਓਲ ਉੱਤੇ ਸਰਕਾਰੀ ਤੌਰ ਉੱਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਕਮਿਸ਼ਨ ਨੂੰ ਸ਼ਿਕਾਇਤ ਮਿਲੀ ਸੀ ਕਿ ਬੀਤੇ ਕੱਲ੍ਹ ਪੰਜ ਵਜੇ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਸੰਨੀ ਨੇ ਇੱਕ ਜਨਤਕ ਰੈਲੀ ਨੂੰ ਸੰਬੋਧਨ ਕੀਤਾ । ਉਂਝ ਚੋਣ ਕਮਿਸ਼ਨ ਵੱਲੋਂ ਜਾਰੀ ਇਸ ਨੋਟਿਸ ਦਾ ਭਲਕ ਨੂੰ ਪੋਲਿੰਗ ਉੱਤੇ ਕੋਈ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਤਾਰਵੀਂ ਲੋਕ ਸਭਾ ਲਈ ਵੋਟਾਂ ਅੱਜ , ਨਤੀਜਾ 23 ਨੂੰ ‘